Skip to main content Skip to Navigation Text Size: A- A A+ ਪੰਜਾਬੀ
NIRF Online Fee Payment Fake Websites Notice
  • Home
    • Home
    • About Us
    • Vice Chancellors Message
  • Academics
    • Teaching and Research (Main Campus)
    • Interdisciplinary Research Centres and Career Hub
    • Multi-Disciplinary Five Year Integrated Programmes
    • Punjabi University Guru Kashi Campus Damadama Sahib (Talwandi Sabo)
    • Neighbourhood Campuses
    • Regional Centres
    • Department of Open and Distance Learning
    • IAS Training Centre
    • List of Affiliated Colleges
    • ICT Initiatives of E-Learning
  • Governance
    • University Administration
    • Senate Members
    • Syndicate Members
    • Planning and Monitoring
    • University Calendar
    • Budget 2022-23
  • Research
    • Ph. D. / Research
    • Intellectual Property Rights (IPRs) Cell
    • Sophisticated Instruments Centre (SIC)
    • University Science Instrumentation Centre (USIC)
    • Executive Summaries(Major Research Project Reports)
  • Examinations
    • Examination Portal
    • Date Sheet
    • Examination Online Service Portal
    • Online Examination Services Payment Portal
    • Examination Forms
    • Golden Chance Feb- March 2023
    • Results
    • Examination Related Importanat Links
  • Colleges
    • Dean, College Development Council
    • Constituent Colleges
  • Students Startum
    • Alumni Association
    • Anti-Ragging Committe
    • Student Grievance Redressal Cell
    • Online Fees Payment
    • International students
    • Centralized Admission Cell (CAC)
    • Placements
    • Download Syllabus
    • Hostels
    • National Service Scheme
    • Courses Department Wise
  • Important Links
    • Admission Notices
    • College Information Portal
    • Statistical Cell
    • Tenders/Quotations
    • University Expenses
    • Download Syllabi
    • Download Centre
    • IQAC
    • Grievance Redressal Cell
    • Prevention of Harassment of Women at Workplace Cell
    • University Science Instrumentation Centre (USIC)
    • Vacancies
    • Directorate of Sports Important Notices
  • Search

ਯੂਨੀਵਰਸਿਟੀ ਕਾਲਜ, ਘੁੱਦਾ (ਬਠਿੰਡਾ) (University College, Ghudda (Bathinda)) http://UCGHUDDA.punjabiuniversity.ac.in

Quick Links

  • About The College ਕਾਲਜ-ਦਰਪਨ
  • Courses Offered
  • Syllabus
  • Faculty
  • College Offices ਕਾਲਜ ਸੰਸਥਾਵਾਂ
  • Infrastructure ਬੁਨਿਆਦੀ ਢਾਂਚਾ
  • Significant Achievements ਮਾਣਮੱਤੀਆਂ ਪ੍ਰਾਪਤੀਆਂ
  • Photo Gallery
  • Contact Us ਸੰਪਰਕ

REGISTRATION FORM FOR ADMISSION 2020-21


Click here to Visit Department External Website


About The College

Date of Establishment of the College: 2011

Punjabi University College, Ghudda is one of the constituent Colleges affiliated to Punjabi University, Patiala under the 11th planning scheme of UGC (University Grants Commission). It is situated in a remote area of village Ghudda which is 25 km away from Bathinda towards Badal-Bathinda Road. Located in the vicinity of Central University of Punjab and Sports School, Ghudda, the College is spread over an area of 14 acres. The College premises comprises of three academic blocks, one administration block, sports stadium, a big library, an open air theatre, lush green lawns, canteen and a hostel for girls. The College is well linked by road with Bathinda city and nearby villages. With special permission PRTC runs two buses especially for the students from bus stand, Bathinda to College gate. The College is working leaps and bounds to improve these services further.

First session of the College started in 2011. The College offers B.A., B. Com., B.Sc. (Non-Medical), B.C.A., P.G.D.C.A., M.A. (Punjabi) and M.A. (Political Science) courses as of now. The College is also bound to involve students in co-curricular activities like Seminars, Conferences, Sports meets, Youth festivals, NSS, NCC, Community Service, etc.

Punjabi University College, Ghudda is equipped with qualified and competent faculty. Teachers keep on participating in various Seminars and Conferences to update themselves. There are numerous articles and research papers to the credit of faculty members. In-charge of the College is Dr. Ravinder Singh (Assistant Professor, Dept. of Punjabi).


ਕਾਲਜ-ਦਰਪਨ

ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ, ਬਠਿੰਡਾ ਸ਼ਹਿਰ ਤੋਂ ਲੱਗਭਗ 25 ਕਿਲੋਮੀਟਰ ਦੀ ਵਿੱਥ ਤੇ ਬਠਿੰਡਾ-ਬਾਦਲ ਰੋਡ ’ਤੇ ਪਿੰਡ ਘੁੱਦਾ ਵਿਖੇ ਸਥਿਤ ਹੈ। ਕਾਲਜ ਦੀ ਸਥਾਪਨਾ 2011 ਵਿਚ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੀ 11ਵੀਂ ਯੋਜਨਾ ਤਹਿਤ ਹੋਈ। ਇਹ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇਕ ਕਾਂਸਟੀਚੂਐਂਟ ਕਾਲਜ ਹੈ। ਕਾਲਜ ਦੇ ਵੱਖ-ਵੱਖ ਅਕਾਦਮਿਕ ਬਲਾਕ, ਪ੍ਰਬੰਧਕੀ ਬਲਾਕ, ਵਿਸ਼ਾਲ ਲਾਇਬਰੇਰੀ, ਕੰਪਿਊਟਰ ਅਤੇ ਸਾਇੰਸ ਲੈਬਾਰਟਰੀਆਂ, ਵੱਖ-ਵੱਖ ਖੇਡ-ਮੈਦਾਨ, ਜ਼ਿਮਨੇਜ਼ੀਅਮ ਹਾਲ, ਓਪਨ-ਏਅਰ ਥੀਏਟਰ, ਕੁੜੀਆਂ ਲਈ ਨਵਾਂ ਹੋਸਟਲ, ਕੰਟੀਨ ਅਤੇ ਹਰਿਆ-ਭਰਿਆ ਵਿਸ਼ਾਲ ਕੈਂਪਸ ਇਸਨੂੰ ਵਿੱਦਿਆ ਦੇ ਉਚਤਮ ਮਿਆਰਾਂ ਦੇ ਮੇਚ ਦੀ ਸੰਸਥਾ ਬਣਾਉਂਦੇ ਹਨ।

ਕਾਲਜ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ‘ਤੇ ਬਠਿੰਡਾ ਬੱਸ ਸਟੈਂਡ ਤੋਂ ਕਾਲਜ ਗੇਟ ਤੱਕ ਪੀ.ਆਰ.ਟੀ.ਸੀ. ਦੀਆਂ ਬੱਸਾਂ ਦੀ ਸਰਵਿਸ ਹੈ। ਕਾਲਜ ਦੇ ਨਾਲ ਇਕ ਪਾਸੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਹੈ ਅਤੇ ਸੱਜੇ ਹੱਥ ਸਰਕਾਰੀ ਸਪੋਰਟਸ ਸਕੂਲ ਪੰਜਾਬ ਹੈ। ਇਸ ਤੋਂ ਬਿਨਾਂ ਨਾਲ ਹੀ ਐਨ.ਸੀ.ਸੀ. (2ਆਰ ਐਂਡ ਵੀ ਸੁਕਾਅਡਰਨ)ਦਾ ਕੈਂਪਸ ਹੈ। ਇਸ ਤਰ੍ਹਾਂ ਭੂਗੋਲਿਕ ਤੌਰ ‘ਤੇ ਕਾਲਜ ਅਜਿਹੇ ਸਥਾਨ ਦੇ ਬਿਲਕੁਲ ਕੇਂਦਰ ਵਿਚ ਹੈ ਜਿੱਥੇ ਸਿੱਖਿਆ ਦਾ ਭਵਿੱਖੀ ਸੰਸਾਰ ਵਿਕਸਿਤ ਹੋ ਰਿਹਾ ਹੈ। ਇਸ ਲਈ ਇਹ ਵਿਲੱਖਣ ਚੌਗਿਰਦਾ ਵਿਦਿਆਰਥੀ ਦੇ ਬਹੁਪੱਖੀ ਵਿਕਾਸ ਲਈ ਉਸ ਦੀ ਕਲਪਨਾ ਦੇ ਦੁਮੇਲ ਨੂੰ ਵੱਡਾ ਕਰਦਾ ਹੈ।

ਕਾਲਜ ਵਿੱਚ ਬੀ.ਏ, ਬੀ.ਕਾਮ., ਬੀ.ਐਸ.ਸੀ. (ਨਾਨ-ਮੈਡੀਕਲ), ਬੀ.ਸੀ.ਏ., ਪੀ.ਜੀ.ਡੀ.ਸੀ.ਏ., ਐਮ. ਏ. ਪੰਜਾਬੀ ਅਤੇ ਐਮ. ਏ. ਰਾਜਨੀਤਿਕ ਵਿਗਿਆਨ ਦੇ ਕੋਰਸ ਚੱਲ ਰਹੇ ਹਨ। 2011 ਤੋਂ ਹੁਣ ਤੱਕ ਦੇ ਕੁਝ ਕੁ ਸਾਲਾਂ ਵਿਚ ਹੀ ਕਾਲਜ ਨੇ ਅਕਾਦਮਿਕ ਖੇਤਰ ਦੇ ਨਾਲ-ਨਾਲ ਸਪੋਰਟਸ, ਐਨ.ਸੀ.ਸੀ.(2ਆਰ ਐਂਡ ਵੀ ਸੁਕਾਅਡਰਨ), ਯੁਵਕ ਗਤੀਵਿਧੀਆਂ ਆਦਿ ਵਿਚ ਕਾਲਜ ਨੇ ਮਿਸਾਲੀਆ ਸਥਾਨ ਬਣਾਇਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ, ਪੇਂਡੂ ਖੇਤਰ ਵਿਚ ਸਸਤੀ ਅਤੇ ਮਿਆਰੀ ਸਿੱਖਿਆ ਦੇ ਮਕਸਦ ਨਾਲ ਸਥਾਪਿਤ ਇਸ ਕਾਲਜ ਦੀਆਂ ਫੀਸਾਂ ਮੁਕਾਬਲਤਨ ਬਹੁਤ ਘੱਟ ਹਨ। ਕਾਲਜ ਵਿਚੋਂ ਹਰ ਸਾਲ ਲਗਭਗ 450 ਵਿਦਿਆਰਥੀ ਆਪਣੇ ਕੋਰਸ ਪੂਰੇ ਕਰਕੇ ਵੱਖ-ਵੱਖ ਖੇਤਰਾਂ ਵਿਚ ਕਾਰਜਸ਼ੀਲ ਹੁੰਦੇ ਹਨ। ਯੂਨੀਵਰਸਿਟੀ ਪ੍ਰਸ਼ਾਸਨ ਦੀ ਅਗਵਾਈ ਅਤੇ ਕਾਲਜ ਵਿਚ ਨਿਯੁਕਤ ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਦੀ ਗਤੀਸ਼ੀਲਤਾ ਕਾਰਨ ਕਾਲਜ ਉਚੇਰੀ ਸਿਖਿਆ ਦੇ ਇਕ ਮਿਆਰੀ ਕੇਂਦਰ ਵਜੋਂ ਵਿਕਸਿਤ ਹੋ ਰਿਹਾ ਹੈ।


Incharge Message

Dear students,

I strongly believe that health and education are the fundament needs of any society around the globe. It is the utmost duty of the government to make these essentials accessible to one and all free of cost. Education plays a significant role in the holistic development of one’s personality. An uneducated person remains ignorant and unaware of the concept of “healthy body and healthy living”. Education is preferred everywhere as it helps in overcoming these barriers of ignorance and unawareness.

Punjabi University College, Ghudda is established in the rural area of Bathinda with the aim of providing quality education at affordable cost. With the mushrooming of Private Universities, colleges and other institutes, it has become the need of the hour to make education available at the doorstep in cost-effective manner.

The College truly justifies the motto of “vidyavichari ta paropkari” of Punjabi University, Patiala. In its mission of helping India to be a better nation, the college is manifesting its selfless zeal by propagating quality education at affordable prices. The College is no less than a temple as it assures the access to knowledge in an objective and effective manner to its disciplined disciples.

I, as head of the institute and as a teacher as well, always try to be available for my students to facilitate them in their disciplined grooming and to resolve their queries as well. Once again, I welcome all the students for a new journey with us to be better learners and citizens.

Dr. Jaspal Singh
Incharge


ਸੰਦੇਸ਼

ਯੂਨੀਵਰਸਿਟੀ ਕਾਲਜ ਘੁੱਦਾ, ਦੇਸ਼ ਦੀ ਇਕ ਨਾਮਵਰ ਵਿਦਿਅਕ ਸੰਸਥਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕਾਂਸਟੀਚੂਐਂਟ ਕਾਲਜ ਹੈ। ਇਸ ਲਈ ਇਹ ਕਾਲਜ ਆਪਣੇ ਸਥਾਪਨਾ ਸਮੇਂ ਤੋਂ ਹੀ ‘ਵਿਦਿਆ’ ਦੇ ‘ਵੀਚਾਰ’ ਅਤੇ ‘ਪਰਉਪਕਾਰ’ ਜਿਹੇ ਉਚਤਮ ਸਿੱਖਿਆ ਆਦਰਸ਼ਾਂ ਲਈ ਪ੍ਰਤਿਬੱਧ ਹੈ।

ਉਚੇਰੀ ਸਿੱਖਿਆ ਦਾ ਉਦੇਸ਼ ਵਿਦਿਆਰਥੀ ਨੂੰ ਰਸਮੀ ਸਿਲੇਬਸ ਤੋਂ ਸ਼ੁਰੂ ਕਰਕੇ ਅਗਲੇਰੇ ਪੱਧਰ ‘ਤੇ ਗਿਆਨ ਦੇ ਸੰਸਾਰ ਦਾ ਵਾਸੀ ਬਣਾਉਣਾ ਹੁੰਦਾ ਹੈ। ਉਸ ਨੂੰ ਗਿਆਨ ਦੇ ਵੱਖ-ਵੱਖ ਇਲਾਕਿਆਂ ਦੀ ਸੈਰ ਕਰਵਾਉਣਾ ਹੁੰਦਾ ਹੈ। ਮਿਆਰੀ ਸਿੱਖਿਆ ਵਿਦਿਆਰਥੀ ਨੂੰ ਚੇਤੰਨ ਕਰਦੀ ਹੈ, ਉਸ ਦੀ ਸੰਵੇਦਨਾ ਨੂੰ ਸੂਖ਼ਮ ਕਰਦਿਆਂ ਆਪਣੀ ਵਿਅਕਤੀਗਤ ਪ੍ਰਤਿਭਾ ਨੂੰ ਸਮਝਣ ਅਤੇ ਨਿਖਾਰਨ ਦਾ ਜ਼ਰੀਆ ਬਣਦੀ ਹੈ। ਜਿਸ ਨਾਲ ਉਹ ਸਿਰਫ ਰੁਜ਼ਗਾਰ ਹੀ ਨਹੀਂ, ਸਗੋਂ ਜ਼ਿੰਦਗੀ ਦੀ ਹਰ ਚੁਣੌਤੀ ਨੂੰ ਜ਼ਿੰਦਾਦਿਲੀ ਨਾਲ ਨਜਿੱਠ ਸਕਦੇ ਹਨ। ਇਸ ਲਈ ਉਚੇਰੀ ਸਿੱਖਿਆ ਦਾ ਮਕਸਦ ਹੈ ਕਿ ਇਕ ਤਾਂ ਵਿਦਿਆਰਥੀ ਆਪਣੇ ਸੁਪਨੇ ਦਾ ਰੁਜ਼ਗਾਰ ਹਾਸਲ ਕਰ ਸਕੇ ਅਤੇ ਦੂਜਾ ਉਹ ਇਕ ਅਜਿਹਾ ਮਨੁੱਖ ਬਣ ਸਕੇ ਕਿ ਉਹ ਕਿਸੇ ਵੀ ਖੇਤਰ ਵਿਚ ਕੰਮ ਕਰੇ ਤਾਂ ਇਕ ਸੋਹਣੇ ਸੰਸਾਰ ਦਾ ਖ਼ੁਆਬ ਉਸ ਵਿਚ ਸ਼ਾਮਿਲ ਰਹੇ। ਇਸ ਲਈ ਕਾਲਜ ਆਪਣੇ ਵਿਦਿਆਰਥੀਆਂ ਨੂੰ ਰਸਮੀ ਸਿਖਿਆ ਦੇ ਨਾਲ-ਨਾਲ ਖੇਡਾਂ, ਸਾਹਿਤ, ਥੀਏਟਰ, ਸੂਖਮ ਕਲਾਵਾਂ, ਸੰਗੀਤ ਆਦਿ ਰਾਹੀਂ ਮੌਲਣ ਦੇ ਉਚੇਚੇ ਮੌਕੇ ਪ੍ਰਦਾਨ ਕਰਦਾ ਹੈ।

ਯੂਨੀਵਰਸਿਟੀ ਕਾਲਜ ਘੁੱਦਾ ਵਿਚ ਦਾਖ਼ਲ ਹੋ ਰਹੇ ਨੌਜਵਾਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹੋਏ ਇਹ ਯਕੀਨ ਦਵਾਉਂਦੇ ਹਾਂ ਕਿ ਉਨ੍ਹਾਂ ਦੇ ਬਹੁਪੱਖੀ ਵਿਕਾਸ ਲਈ ਸਾਡਾ ਸਮੂਹ ਕਾਲਜ ਪਰਿਵਾਰ ਹਰ ਸੰਭਵ ਯਤਨ ਕਰਦਾ ਰਹੇਗਾ।

ਸ਼ੁੱਭ ਇੱਛਾਵਾਂ ਸਹਿਤ।
ਡਾ. ਜਸਪਾਲ ਸਿੰਘ
(ਇੰਚਾਰਜ)


Syllabus

  • Click to Download Syllabus

Courses Offered and Admission Criteria


Courses Offered and Faculty

Click here to View Courses Offered and Faculty

College Offices ਕਾਲਜ ਸੰਸਥਾਵਾਂ

Library

The college has a spacious and well ventilated library. A special attention is given to equip it with latest books, newspapers and periodicals. The college and university authorities are planning to modernize and update the library in future. There is also a large reading hall for the students. Asst. Prof. Balwinder Singh is the incharge of the college library.

ਲਾਇਬਰੇਰੀ

ਕਾਲਜ ਵਿੱਚ ਲਾਇਬਰੇਰੀ ਲਈ ਖੁੱਲ੍ਹੀ, ਹਵਾਦਾਰ ਅਤੇ ਨਿਵੇਕਲੀ ਇਮਾਰਤ ਹੈ। ਇਸ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ, ਰੋਜ਼ਾਨਾ ਅਖਬਾਰ ਤੇ ਹੋਰ ਮੈਗਜ਼ੀਨ ਸ਼ਾਮਿਲ ਹਨ। ਲਾਇਬਰੇਰੀ ਨੂੰ ਉਚੱਤਮ ਮਿਆਰ ਦਾ ਬਣਾਉਣ ਲਈ ਉਚੇਚੀ ਤਵੱਜੋਂ ਦਿੱਤੀ ਜਾ ਰਹੀ ਹੈ। ਇਸ ਲਈ ਯੂਨੀਵਰਸਿਟੀ ਅਤੇ ਕਾਲਜ ਪ੍ਰਸ਼ਾਸਨ ਵਲੋਂ ਆਉਣ ਵਾਲੇ ਸਮੇਂ ਵਿਚ ਇਸ ਨੂੰ ਹੋਰ ਵਿਕਸਿਤ ਬਣਾਉਣ ਲਈ ਯੋਜਨਾਵਾਂ ਬਣਾਈਆਂ ਹਨ। ਇਸ ਵਿਚਲਾ ਖੁੱਲ੍ਹਾ ਰੀਡਿੰਗ-ਹਾਲ ਵਿਦਿਆਰਥੀਆਂ ਨੂੰ ਪੜ੍ਹਨ ਅਤੇ ਅਧਿਐਨ ਲਈ ਸੁਖਾਵਾਂ ਮਾਹੌਲ ਪ੍ਰਦਾਨ ਕਰਦਾ ਹੈ।

NSS

The College NSS wing was started in the year 2012 and has been a great success since then. The wing comprises one and half units of NSS volunteers. Both boys as well as girls participate in various NSS activities. This wing organises various one day camps, Blood donation camps and events along with a seven days day-night camp which helps in the overall development of the volunteers. A “Red Ribbon Club” has also been established along with NSS wing to spread awareness regarding social evils like AIDS and drug addiction. “Red Ribbon Club” organises awareness rallies and other events to achieve its goal.

ਕੌਮੀ ਸੇਵਾ-ਯੋਜਨਾ

ਕਾਲਜ ਵਿੱਚ ਕੌਮੀ ਸੇਵਾ ਯੌਜਨਾ ਦਾ ਵਿਭਾਗ 2012 ਵਿਚ ਸਥਾਪਿਤ ਹੋਇਆ ਹੈ। ਇਸ ਵਿੱਚ ਕੁੜੀਆਂ-ਮੁੰਡਿਆਂ ਦੇ 1.5 ਯੂਨਿਟ ਹਨ। ਵਿਭਾਗ ਵੱਲੋਂ ਨਸ਼ਿਆਂ ਸੰਬੰਧੀ ਜਾਗਰੂਕਤਾ ਲਈ ਰੈਲੀਆਂ ਤੋਂ ਇਲਾਵਾ ਇੱਕ ਰੋਜ਼ਾ ਕੈਂਪ, ਸਾਲਾਨਾ ਸੱਤ ਰੋਜ਼ਾ ਕੈਂਪ, ਖੂਨਦਾਨ ਕੈਂਪ ਆਦਿ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਨਸ਼ਿਆਂ ਅਤੇ ਏਡਜ਼ ਸੰਬੰਧੀ ਜਾਗਰੂਕਤਾ ਲਈ ਰੈਡੱ-ਰਿਬਨ ਕਲੱਬ ਸਥਾਪਿਤ ਕੀਤਾ ਗਿਆ ਹੈ।

NCC

The College has a unit of NCC comprising 50 cadets. The cadets are given training under the able guidance of army personnel. There are three seats reserved for the College cadets in the Republic Day Ceremony annually held in New Delhi. Apart from the basic training the cadets are taught equestrian techniques also.

ਐਨ.ਸੀ.ਸੀ.

ਕਾਲਜ ਵਿਚ ਐਨ.ਸੀ.ਸੀ. (ਆਰ.ਐਂਡ ਵੀ.) ਦਾ ਇਕ ਯੂਨਿਟ ਚੱਲ ਰਿਹਾ ਹੈ। ਇਸ ਵਿਚ 50 ਕੈਡਿਟ ਹਨ। ਐਨ.ਸੀ.ਸੀ. ਦੇ ਕੈਡਿਟਾਂ ਵਲੋਂ ਨਿਯਮਿਤ ਡਰਿੱਲ ਤੋਂ ਬਿਨਾਂ ਵੱਖ-ਵੱਖ ਕੈਂਪ ਵੀ ਲਗਾਏ ਜਾਂਦੇ ਹਨ। ਕੈਡਿਟਾਂ ਲਈ ਐਨ.ਸੀ.ਸੀ. ਵਿੰਗ ਵਿੱਚ ਤਿੰਨ ਸੀਟਾਂ ਰਿਪਬਲਿਕ-ਡੇ (R.D.) ਮੁਕਾਬਲੇ ਨਵੀਂ ਦਿੱਲੀ, ਲਈ ਰਾਖਵੀਆਂ ਹਨ। ਕੈਡਿਟਾਂ ਨੂੰ ਵਿਸ਼ੇਸ਼ ਤੌਰ ਤੇ ਘੋੜਸਵਾਰੀ ਦੀ ਸਿਖਲਾਈ ਦਿੱਤੀ ਜਾਂਦੀ ਹੈ। ਕਾਲਜ ਦੇ ਵਿਦਿਆਰਥੀ ਰਿਪਲਿਕ ਡੇ ਪ੍ਰੇਡ ਕੈਂਪ, ਦਿੱਲੀ ਦੇ ਵੱਖ-ਵੱਖ ਮੁਕਾਬਲਿਆਂ ਵਿਚ ਪਿਛਲੇ ਸਾਲਾਂ ਵਿਚ ਕਈ ਸ਼ਾਨਦਾਰ ਜਿੱਤਾਂ ਦਰਜ ਕਰ ਚੁੱਕੇ ਹਨ।

PTA

Since the inception of the College, “Parents Teachers Association” (PTA) has been established for the holistic development and constructive working of the College. The general body members of the PTA comprises of students, parents and teachers. The basic aim of the PTA is to develop healthy and trustworthy relationship among students, teachers and parents. Further, the association is bound to resolve problems of students and help the needy students financially.

ਅਧਿਆਪਕ-ਮਾਪੇ ਸਭਾ

ਕਾਲਜ ਦੇ ਸੁਚਾਰੂ ਪ੍ਰਬੰਧ ਤੇ ਬਹੁਪੱਖੀ ਵਿਕਾਸ ਵਿੱਚ ਮਾਪਿਆਂ ਦੀ ਸ਼ਮੂਲੀਅਤ ਦੇ ਉਦੇਸ਼ ਨਾਲ ਅਧਿਆਪਕ-ਮਾਪੇ ਸਭਾ ਦੀ ਸਥਾਪਨਾ ਕੀਤੀ ਗਈ ਹੈ। ਇਸ ਸਭਾ ਦੀ ਜਨਰਲ ਬਾਡੀ ਵਿਚ ਸਾਰੇ ਵਿਦਿਆਰਥੀਆਂ ਦੇ ਮਾਪੇ ਅਤੇ ਅਧਿਆਪਕ ਸ਼ਾਮਿਲ ਹੁੰਦੇ ਹਨ। ਅਧਿਆਪਕਾਂ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿਚ ਜੀਵੰਤ ਰਿਸ਼ਤਾ ਬਣਾਉਣਾ ਇਸ ਸਭਾ ਦਾ ਮੂਲ ਮਕਸਦ ਹੈ। ਇਸ ਤੋਂ ਬਿਨਾਂ ਵਿਦਿਆਰਥੀਆਂ ਦੀਆਂ ਸਥਾਨਕ ਸਮੱਸਿਆਵਾਂ ਦੇ ਹੱਲ ਲਈ ਮਾਪਿਆਂ ਨਾਲ ਮੇਲ-ਜੋਲ ਸਥਾਪਿਤ ਰੱਖਣਾ ਅਤੇ ਇਸਦੇ ਨਾਲ ਹੀ ਲੋੜਵੰਦ ਵਿਦਿਆਰਥੀਆਂ ਨੂੰ ਮਾਲੀ ਸਹਾਇਤਾ ਦੇ ਕੇ ਉਹਨਾਂ ਨੂੰ ਆਤਮ-ਨਿਰਭਰ ਬਣਾਉਣਾ ਸਭਾ ਦਾ ਆਧਾਰ ਸੂਤਰ ਹੈ।

UGC Cell

The College has been enlisted in 2(f) and 12(B) list of UGC act of 1956. This makes the College eligible to receive direct grant from University Grants Commission for its developmental works. A UGC cell has been established to look into such matters in the College.

UGC Cell

ਕਾਲਜ 2(B) and 12(f) ਯੂ.ਜੀ.ਸੀ. ਐਕਟ 1956 ਦੇ ਅਨੁਸਾਰ ਮਾਨਤਾ ਪ੍ਰਾਪਤ ਕਾਲਜਾਂ ਦੀ ਸੂਚੀ ਵਿੱਚ ਸ਼ਾਮਿਲ ਹੈ। ਕਾਲਜ ਆਪਣੇ ਤੌਰ ‘ਤੇ ਅਕਾਦਮਿਕ ਤੇ ਵਿੱਦਿਅਕ ਕੰਮਾਂ ਲਈ ਯੂ.ਜੀ.ਸੀ. ਤੋਂ ਸਿੱਧੇ ਤੌਰ ’ਤੇ ਗਰਾਂਟ ਪ੍ਰਾਪਤ ਕਰ ਸਕਦਾ ਹੈ।

Sports

Considering the keen interest of students in sports activities, the College facilitates them for various games in the College campus. The College ground is well maintained and is a centre of attraction. The College students have acclaimed laurels at the state as well as national level tournaments in games like Cricket, Volleyball, Athletics, Kabaddi, Riffle Shooting, Boxing, Basketball, etc.

ਖੇਡ-ਪ੍ਰਬੰਧ

ਕਾਲਜ ਵਿਚ ਵਿਦਿਆਰਥੀਆਂ ਦੀਆਂ ਖੇਡ-ਰੁਚੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਭਿੰਨ ਖੇਡਾਂ ਦਾ ਪ੍ਰਬੰਧ ਹੈ। ਕਾਲਜ ਦਾ ਵਿਸ਼ਾਲ ਖੇਡ ਮੈਦਾਨ ਆਕਰਸ਼ਣ ਦਾ ਕੇਂਦਰ ਹੈ। ਕ੍ਰਿਕਟ, ਵਾਲੀਬਾਲ, ਐਥਲੈਟਿਕਸ, ਕਬੱਡੀ, ਰਾਇਫਲ ਸ਼ੂਟਿੰਗ ਆਦਿ ਵਿਚ ਵਿਦਿਆਰਥੀ ਰਾਸ਼ਟਰੀ ਪੱਧਰ ਤੱਕ ਭਾਗ ਲੈ ਚੁੱਕੇ ਹਨ।

Scholarships Cell

The College has established a separate “Scholarship Cell” for disbursing scholarships which come under various Central and State Government scholarships scheme for students. It also acts as a bridge between various NGOs providing financial support and the needy students of the College.

ਸਕਾਲਰਸ਼ਿਪ ਸੈੱਲ

ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਸਕੀਮ ਅਧੀਨ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰਨ ਲਈ ਸਕਾਲਰਸ਼ਿਪ ਸੈੱਲ ਕਾਇਮ ਹੈ।

Youth Development Department

Youth Welfare Department caters to the co-curricular aspect of the College. It tries to bring out the hidden talent of students and makes them participate in Youth Festivals organised by Punjabi University, Patiala as well as other local organisation like District Youth Welfare Departments time to time. Students participate in activities such as theatre, poetry recitation, debate, declamation, song, shabad-gayan, skit, poster-making, photograph, short-film, quiz, painting, Rangoli, installation, clay-modelling, etc. Apart from these activities, it also tries to inculcate the cultural know-how among students on the lines of Punjabi University, Patiala by providing them chance to learn and participate in activities such as pakhi bunai, khido, tokri, guddiya patole, phulkari, etc. Within a short span of time University College, Ghudda has made a mark in various Inter-College as well as Inter- University Youth Festivals with the help of Youth Welfare Department.

ਯੁਵਕ ਭਲਾਈ ਵਿਭਾਗ

ਕਾਲਜ ਦਾ ਯੁਵਕ ਭਲਾਈ ਵਿਭਾਗ ਵਿਦਿਆਰਥੀਆਂ ਦੀਆਂ ਵਿਭਿੰਨ ਪ੍ਰਤਿਭਾਵਾਂ ਦੇ ਵਿਕਾਸ ਲਈ ਕਾਰਜਸ਼ੀਲ ਹੈ। ਇਸ ਲਈ ਵਿਂਭਾਗ ਵਿਦਿਆਰਥੀਆਂ ਲਈ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਦਾ ਪ੍ਰਬੰਧ ਵੀ ਕਰਦਾ ਹੈ ਅਤੇ ਉਨ੍ਹਾਂ ਪ੍ਰਤਿਭਾਵਾਂ ਨੂੰ ਮੰਚ ਪ੍ਰਦਾਨ ਕਰਦਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕਰਵਾਏ ਗਏ ਸਾਲਾਨਾ ਖੇਤਰੀ ਯੁਵਕ ਮੇਲੇ ਦੇ ਵੱਖ-ਵੱਖ ਮੁਕਾਬਲਿਆਂ ਜਿਵੇਂ ਨਾਟਕ, ਗੀਤ, ਗਜ਼ਲ, ਸ਼ਬਦ, ਕਵਿਤਾ, ਵਾਦ-ਵਿਵਾਦ, ਸਕਿੱਟ, ਪੋਸਟਰ ਮੇਕਿੰਗ, ਭਾਸ਼ਣ ਕਲਾ, ਫੋਟੋਗ੍ਰਾਫੀ, ਕਾਵਿ-ਉਚਾਰਨ, ਕੁਇਜ਼, ਚਿਤੱਰਕਾਰੀ, ਰੰਗੋਲੀ ਅਤੇ ਇਨਸਟਾਲੇਸ਼ਨ ਵਿੱਚ ਵਿਦਿਆਰਥੀਆਂ ਨੇ ਪ੍ਰਸ਼ੰਸਾਯੋਗ ਨੁਮਾਇੰਦਗੀ ਕੀਤੀ। ਕਾਲਜ ਦੀ ਲਿਟੇਰਰੀ ਗਤੀਵਿਧੀਆਂ ਦੀ ਟੀਮ ਨੇ ਅੰਤਰ-ਖੇਤਰੀ ਯੁਵਕ ਮੇਲੇ ਵਿੱਚ ਓਵਰਆਲ ਟਰਾਫ਼ੀ ਜਿੱਤ ਕੇ ਨਵੇਂ ਪੂਰਨੇ ਪਾਏ। ਕਾਲਜ ਦੇ ਨਾਟਕ ਨੇ ਖੇਤਰੀ ਅਤੇ ਅੰਤਰ-ਖੇਤਰੀ ਯੁਵਕ-ਮੇਲਿਆਂ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।ਇਸ ਟੀਮ ਦੀ ਵਿਦਿਆਰਥਣ ਗਗਨਦੀਪ ਕੌਰ, ਬੀ.ਕਾਮ ਭਾਗ ਦੂਜਾ ਨੇ ਯੂਨੀਵਰਸਿਟੀ ਦੀ ਬੈਸਟ ਐਕਟ੍ਰੈਸ ਦਾ ਅਵਾਰਡ ਪ੍ਰਾਪਤ ਕੀਤਾ। ਖੇਤਰੀ-ਯੁਵਕ ਮੇਲੇ ਦੇ ਫਾਈਨ-ਆਰਟਸ ਮੁਕਾਬਲਿਆਂ ਵਿੱਚੋਂ ਕਾਲਜ ਦੇ ਵਿਦਿਆਰਥੀਆਂ ਨੇ ਚਿਤਰਕਲਾ ਵਿੱਚੋਂ ਪਹਿਲਾ ਅਤੇ ਫੋਟੋਗ੍ਰਾਫੀ, ਕਾਰਟੂਨਿੰਗ, ਕੋਲਾਜ ਮੇਕਿੰਗ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ।

Punjabi Literary Society and Student Book Club

TThe College has a literary society under the title “Punjabi Sahit Sabha” for grooming the intellectual and literary skills of the students and also refine their socio-cultural outlook. The working committee members of the literary society are elected out of college students unanimously. The society actively organizes various literary events like poetry recitation, debate, declamation, etc. Apart from showcasing their literary creations, Students are also imparted the knowledge of the art of versification. A “Book Club” has also been established to help students getting books which they themselves cannot buy. It also establishes community feeling among students.

ਪੰਜਾਬੀ ਸਾਹਿਤ ਸਭਾ ਅਤੇ ਵਿਦਿਆਰਥੀ ਬੁੱਕ-ਕਲੱਬ

ਵਿਦਿਆਰਥੀਆਂ ਵਿੱਚ ਕਲਾ, ਸਾਹਿਤ ਅਤੇ ਸੁਹਜ ਭਾਵਾਂ ਦੇ ਵਿਕਾਸ ਲਈ ਸਾਹਿਤ ਸਭਾ ਦੀ ਸਥਾਪਨਾ ਕੀਤੀ ਗਈ ਹੈ। ਇਸ ਸਭਾ ਦੀ ਕਾਰਜਕਾਰੀ ਕਮੇਟੀ ਦੀ ਚੋਣ ਵਿਦਿਆਰਥੀਆਂ ਵਿੱਚੋਂ ਹੀ ਸਰਵ-ਸੰਮਤੀ ਨਾਲ ਕੀਤੀ ਜਾਂਦੀ ਹੈ। ਸਭਾ ਵੱਲੋਂ ਕਾਲਜ ਵਿੱਚ ਕੰਧ-ਪੱਤ੍ਰਿਕਾ ਚਲਾਈ ਜਾ ਰਹੀ ਹੈ। ਸਾਹਿਤ-ਸਭਾ ਦੀ ਇੱਕ ਸ਼ਾਖਾ ਵੱਲੋਂ ਪਿਛਲੇ ਵਰ੍ਹਿਆਂ ਦੌਰਾਨ ਵਿਦਿਆਰਥੀ ਬੁੱਕ-ਕਲੱਬ ਦੀ ਸਥਾਪਨਾ ਕੀਤੀ ਗਈ ਹੈ। ਇਸ ਤੋਂ ਬਿਨਾਂ ਕਾਵਿ-ਮੁਕਾਬਲੇ, ਵਿਚਾਰ-ਚਰਚਾਵਾਂ, ਪ੍ਰਸਿੱਧ ਸਾਹਿਤਕ ਹਸਤੀਆਂ ਦੇ ਲੈਕਚਰ ਆਦਿ ਆਯੋਜਿਤ ਕਰਵਾਏ ਜਾਂਦੇ ਹਨ। ਬੁੱਕ ਕਲੱਬ ਦੀਆਂ ਮੀਟਿੰਗਾਂ ਦੌਰਾਨ ਸਿੱਖਿਆ ਸਰੋਕਾਰਾਂ ਸਬੰਧੀ ਸੰਵਾਦ ਰਚਾਉਣ ਤੋਂ ਇਲਾਵਾ ਵਿਦਿਆਰਥੀ ਆਪਣੀਆਂ ਰਚਨਾਵਾਂ ਵੀ ਸਾਂਝੀਆਂ ਕਰਦੇ ਰਹੇ।

ਅੰਗਰੇਜ਼ੀ ਲਿਟਰੇਰੀ ਕਲੱਬ

ਕਾਲਜ ਵਿੱਚ ਅੰਗਰੇਜ਼ੀ ਲਿਟਰੇਰੀ ਕਲੱਬ ਪਿਛਲੇ ਚਾਰ ਸਾਲਾਂ ਤੋਂ ਕੰਮ ਕਰ ਰਿਹਾ ਹੈ। ਇਸ ਦੀ ਸਥਾਪਨਾ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਭਾਸ਼ਾ ਦੀ ਮਹੱਤਤਾ ਅਤੇ ਸਮੇਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ। ਇਸ ਸਭਾ ਦੀ ਕਾਰਜਕਾਰੀ ਕਮੇਟੀ ਦੀ ਚੋਣ ਵਿਦਿਆਰਥੀਆਂ ਵਿਚੋਂ ਹੀ ਸਰਵ-ਸੰਮਤੀ ਨਾਲ ਕੀਤੀ ਜਾਂਦੀ ਹੈ। ਕਲੱਬ ਵੱਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੀਆਂ ਨਵੀਆਂ ਤਕਨੀਕਾਂ ਨਾਲ ਪੜ੍ਹਾਉਣ ਨੂੰ ਨਜ਼ਰ ਵਿੱਚ ਰੱਖਦੇ ਹੋਏ ਕਈ ਉਪਰਾਲੇ ਕੀਤੇ ਗਏ।

Bus Pass Cell

A special bus service from Bathinda bus stand to Punjabi University College, Ghudda is being provided by Punjab Government. To provide hassle free service of bus pass, a separate “Bus Pass cell” has been established in the College. It also deals with various problems encountered by students in transport and commuting.

ਬੱਸ-ਪਾਸ ਸੈੱਲ

ਪੀ.ਆਰ.ਟੀ.ਸੀ. ਬਠਿੰਡਾ ਡਿਪੂ ਵੱਲੋਂ ਬਠਿੰਡਾ ਬੱਸ ਸਟੈਂਡ ਤੋਂ ਕਾਲਜ ਤੱਕ ਵਿਸ਼ੇਸ਼ ਬੱਸ-ਸੇਵਾ ਮੁਹੱਈਆ ਕੀਤੀ ਗਈ ਹੈ। ਇਸ ਸੈੱਲ ਦਾ ਕਾਰਜ ਬੱਸ-ਪਾਸ ਬਣਾਉਣ ਤੋਂ ਬਿਨਾਂ ਵਿਦਿਆਰਥੀਆਂ ਦੀ ਟਰਾਂਸਪੋਰਟ ਨਾਲ ਸੰਬੰਧਿਤ ਮੁਸ਼ਕਿਲਾਂ ਨੂੰ ਸੁਲਝਾਉਣਾ ਹੈ।

Hostel

The college has a well equipped girl hostel with a capacity to accomodate 96 students.

ਹੋਸਟਲ

ਕਾਲਜ ਵਿਚ ਕੁੜੀਆਂ ਦਾ 96 ਸੀਟਾਂ ਦਾ ਨਵਾਂ ਹੋਸਟਲ ਬਣਿਆ ਹੋਇਆ ਹੈ। ਜਿਸ ਵਿਚ ਵਿਦਿਆਰਥੀਆਂ ਲਈ ਲੋੜੀਂਦੀਆਂ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਹੋਣਗੀਆਂ।

Infrastructure

The College provides a wide range of facilities and resources to help students in their overall development. The College is bound to support an ideal integrated learning environment which comprises various aspects that extends beyond the classroom to enable each student realize his/her academic-potential to the fullest. The College complex comprises three academic blocks, i.e. Arts Block, Commerce & Computer Science Block and Sciences and PG Block and one administrative block comprising Principal’s Office, Clerical office, Staff room, Reception room, Store room and Waiting room. The College has 24 classrooms, 3 halls and 4 faculty rooms. Apart from this, the College has following infrastructure:

  • Library- The College has a spacious and well-ventilated library with a huge number of curricular and co-curricular books. A special attention is paid to equip it with latest books, newspapers and periodicals. The reading hall can cater to the needs of a large number of students. It is a knowledge based pool of print material catering to the needs of the students as well as faculty. Around 3000 books related to various fields are available in the library at present. Apart from that, around 200 journals, various magazines, periodicals and newspaper in different languages are made available to students. The College is planning to modernize and update the library in future with the help of University authorities.
  • Laboratories – The College has three well-equipped labs within the campus. There are two computer labs, two chemistry labs and one Physics lab catering to different academic needs of students.
  • Hostel – The College has a well-equipped hostel especially for girls. Having 48 rooms, a central mess and Warden’s House, it can accommodate 96 students at a time.
  • College Sports Ground – The College Sports ground comprises of a Standard Track of 400 meters, a Volleyball Court, a Basketball Court, Sports stairs and a Sports room.
  • Gymnasium - The College has well equipped gymnasium hall where students come for exercise in scheduled time.
  • Open Air Theatre – Open Air Theatre is the hallmark of the college. It was set up to develop interest of students toward theatrical performances.
  • Canteen – The College has a well-furnished canteen with a capacity of around 100 students at a time. A special attention is paid towards providing hygienic and healthy food to students. Benches outside the canteen are artistically painted to provide feast to the eyes as well.

ਬੁਨਿਆਦੀ ਢਾਂਚਾ

  • ਪ੍ਰਯੋਗਸ਼ਾਲਾਵਾਂ- ਕਾਲਜ ਵਿਚ ਬਹੁਤ ਹੀ ਵਧੀਆ ਆਧੁਨਿਕ ਪ੍ਰਯੋਗਸ਼ਾਲਾਵਾਂ (ਲੈਬੋਰਟਰੀਜ਼) ਮੌਜੂਦ ਹਨ। ਇਹਨਾਂ ਵਿੱਚ ਫ਼ਿਜ਼ਿਕਸ, ਕੈਮਿਸਟਰੀ ਅਤੇ ਕੰਪਿਊਟਰ ਦੀਆਂ ਲੈਬੋਰਟਰੀਜ਼ ਪ੍ਰਮੁੱਖ ਹਨ।
  • ਹੋਸਟਲ - ਕਾਲਜ ਵਿੱਚ ਲੜਕੀਆਂ ਲਈ ਹੋਸਟਲ ਮੌਜੂਦ ਹੈ। ਜਿਸ ਵਿੱਚ 48 ਕਮਰੇ, ਇੱਕ ਮੈਸੱ ਅਤੇ ਇੱਕ ਵਾਰਡਨ ਰੂਮ ਹੈ।
  • ਖੇਡ ਮੈਦਾਨ- ਕਾਲਜ ਕੋਲ ਆਪਣਾ 400 ਮੀਟਰ ਦਾ ਟਰੈਕ, ਖੇਡ ਵਿੰਗ ਦਾ ਬੁਨਿਆਦੀ ਢਾਂਚਾ, ਵਾਲੀਬਾਲ ਦਾ ਮੈਦਾਨ, ਬਾਸਕਿਟਬਾਲ ਦਾ ਮੈਦਾਨ ਹੈ।
  • ਜਿਮਨੇਜ਼ੀਅਮ - ਕਾਲਜ ਵਿਚ ਵਿਦਿਆਰਥੀਆਂ ਲਈ ਮਾਡਰਨ ਮਸ਼ੀਨਾਂ ਵਾਲਾ ਇਕ ਜਿਮਨੇਜ਼ੀਅਮ ਵੀ ਹੈ, ਜਿਥੇ ਵਿਦਿਆਰਥੀ ਨਿਰਧਾਰਿਤ ਸਮੇ ਅਨੁਸਾਰ ਕਸਰਤ ਕਰ ਸਕਦੇ ਹਨ।
  • ਓਪਨ ਏਅਰ ਥੀਏਟਰ - ਬੱਚਿਆਂ ਦੀਆਂ ਰੰਗਮੰਚ ਦੇ ਖੇਤਰ ਵੱਲ ਰੁਚੀਆਂ ਨੂੰ ਵਧਾਉਣ ਲਈ ਕਾਲਜ ਕੋਲ ਆਪਣਾ ਆਲੀਸ਼ਾਨ ਓਪਨ ਏਅਰ ਥੀਏਟਰ ਹੈ।
  • ਕੰਟੀਨ- ਕਾਲਜ ਦੇ ਕੁਦਰਤੀ ਹਰਿਆਲੇ ਮਾਹੌਲ ਵਿਚ ਵਿਦਿਆਰਥੀਆਂ ਲਈ ਚੰਗੀ ਕੰਟੀਨ ਮੌਜੂਦ ਹੈ। ਜਿੱਥੇ ਵਿਦਿਆਰਥੀਆਂ ਨੂੰ ਸਾਫ-ਸੁਥਰਾ ਅਤੇ ਵਧੀਆ ਖਾਣਾ ਮਿਲਦਾ ਹੈ।

ਮਾਣਮੱਤੀਆਂ ਪ੍ਰਾਪਤੀਆਂ

  • ਕਾਲਜ ਦੀ ਐਮ.ਏ. ਪੰਜਾਬੀ ਦੀ ਵਿਦਿਆਰਥਣ ਨੀਸ਼ਾ ਰਾਣੀ ਨੇ ਪਹਿਲੇ ਸਮੈਸਟਰ (ਦਸੰਬਰ 2018) ਦੀਆਂ ਪ੍ਰੀਖਿਆਵਾਂ ਵਿਚ ਯੂਨੀਵਰਸਿਟੀ ਵਿਚੋਂ ਅਵੱਲ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਇਆ।
  • ਅਕਾਦਮਿਕ ਸੈਸ਼ਨ 2019-20 ਵਿਚ ਖੇਤਰੀ ਯੁਵਕ ਅਤੇ ਲੋਕ ਮੇਲੇ ਵਿਚ ਕਾਲਜ ਵਿਦਿਆਰਥੀਆਂ ਨੇ 11 ਮੁਕਾਬਲਿਆਂ ਵਿਚ ਪਹਿਲਾ ਸਥਾਨ, 6 ਮੁਕਾਬਲਿਆਂ ਵਿਚ ਦੂਜਾ ੳਤੇ 6 ਮੁਕਾਬਲਿਆਂ ਵਿਚ ਤੀਜਾ ਸਥਾਨ ਹਾਸਿਲ ਕੀਤਾ । ਖੇਤਰੀ ਲੋਕ ਮੇਲੇ ਦੀ ਓਵਰਆਲ ਟਰਾਫੀ ਕਾਲਜ ਨੇ ਜਿੱਤੀ। ਇਨ੍ਹਾਂ ਪ੍ਰਾਪਤੀਆਂ ਦੇ ਆਧਾਰ ’ਤੇ ਖੇਤਰੀ ਯੁਵਕ ਮੇਲੇ ਵਿਚ ਕਾਲਜ ਨੇ ਓਵਰ ਆਲ ਤੀਜਾ ਸਥਾਨ ਹਾਸਿਲ ਕੀਤਾ। ਅੰਤਰ ਖੇਤਰੀ ਲੋਕ ਮੇਲੇ ਦੇ ਮੁਕਾਬਲਿਆਂ ਵਿਚ ਵੀ ਕਾਲਜ ਨੇ ਕਈ ਜਿੱਤਾਂ ਦਰਜ ਕੀਤੀਆਂ।
  • ਸਪੋਰਟਸ ਦੇ ਖੇਤਰ ਵਿਚ ਕਾਲਜ ਵਿਦਿਆਰਥੀ ਰਾਜਦੀਪ ਸਿੰਘ (ਬੀ.ਏ. ਭਾਗ ਦੂਜਾ) ਨੇ ਇੰਟਰ ਕਾਲਜ ਵੁਸ਼ੂ (70 ਵੇਟ ਕੈਟਾਗਿਰੀ )ਮੁਕਾਬਲਿਆਂ ਵਿਚ ਅਤੇ ਬੰਟੀ ਸਿੰਘ (ਬੀ.ਏ. ਭਾਗ ਤੀਜਾ) ਨੇ 52 ਕਿਲੋ ਵੇਟ ਕੈਟਾਗਿਰੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਗਗਨਦੀਪ ਸਿੰਘ (ਬੀ.ਏ. ਭਾਗ ਦੂਜਾ) ਨੇ ਇੰਟਰ ਕਾਲਜ ਕੁਸ਼ਤੀ 67 ਕਿੱਲੋ ਵੇਟ ਕੈਟਾਗਰੀ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਕੁਲਵਿੰਦਰ ਸਿੰਘ ਬੀ.ਏ. ਭਾਗ ਪਹਿਲਾ ਨੇ ਇੰਟਰ ਕਾਲਜ ਕੁਸ਼ਤੀ 65 ਕਿੱਲੋ ਵੇਟ ਕੈਟਾਗਰੀ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ। ਸੁਖਵੀਰ ਖਾਨ ਬੀ.ਏ. ਭਾਗ ਤੀਜਾ ਨੇ ਇੰਟਰ ਕਾਲਜ ਜੁੱਡੋ 56 ਕਿੱਲੋ ਵੇਟ ਕੈਟਾਗਰੀ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਪਟਿਆਲਾ ਵਿਖੇ ਹੋਏ ਤੰਦਰੁਸਤ ਪੰਜਾਬ ਜੂਡੋ ਮੁਕਾਬਲਿਆਂ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਜਸਵੀਰ ਸਿੰਘ ਬੀ.ਏ. ਭਾਗ ਤੀਜਾ ਨੇ ਇੰਟਰ ਕਾਲਜ ਵੁਸ਼ੂ 65 ਕਿੱਲੋ ਵੇਟ ਕੈਟਾਗਰੀ ਮੁਕਾਬਲਿਆਂ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਮਨਪ੍ਰੀਤ ਸਿੰਘ ਬੀ.ਏ. ਭਾਗ ਪਹਿਲਾ ਨੇ ਇੰਟਰ ਕਾਲਜ ਵੁਸ਼ੂ 60 ਕਿੱਲੋ ਵੇਟ ਕੈਟਾਗਰੀ ਮੁਕਾਬਲਿਆਂ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਪੂਜਾ ਰਾਣੀ ਬੀ.ਏ. ਭਾਗ ਪਹਿਲਾ ਨੇ ਓਪਨ ਸਟੇਟ ਵੁਸ਼ੂ 48 ਕਿੱਲੋ ਵੇਟ ਕੈਟਾਗਰੀ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਸੁਖਦੀਪ ਸਿੰਘ ਬੀ.ਏ. ਭਾਗ ਤੀਜਾ ਨੇ ਇੰਟਰ ਕਾਲਜ ਹਰਡਲ ਰੇਸ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ।
  • ਅਦਾਰੇ ਨੇ ਖੇਡਾਂ ਅਤੇ ਖੇਡ ਸੱਭਿਆਚਾਰ ਨੂੰ ਪਹਿਲ ਦੇ ਆਧਾਰ ਤੇ ਪ੍ਰਫੁੱਲਤ ਕੀਤਾ ਹੈ। ਕਾਲਜ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਜਿਵੇਂ; ਐਥਲੈਟਿਕ ਵਿਚ ਚਾਂਦੀ ਦਾ ਤਗਮਾ, ਪਿਸਟਲ ਸ਼ੂਟਿੰਗ ਵਿੱਚ ਸੋਨ-ਤਗਮਾ, ਰਾਈਫਲ-ਸ਼ੂਟਿੰਗ ਵਿੱਚ ਸੋਨ-ਤਗਮਾ ਅਤੇ ਸਾਲ 2014-2015 ਵਿੱਚ ਸਮੂਹ ਅੰਤਰ ਕਾਲਜ ਚੈਪੀਅਨਸ਼ਿਪ ਵਿੱਚ ਸੋਨ-ਤਗਮਾ, ਮੁੱਕੇਬਾਜ਼ੀ 2015-16 ਵਿੱਚ ਕਾਂਸੇ ਦਾ ਤਗਮਾ, ਮੁੱਕੇਬਾਜ਼ੀ 2016-17 ਚਾਂਦੀ ਦਾ ਤਗਮਾ ਜਿੱਤਿਆ ਹੈ।
  • ਕਾਲਜ ਦੇ ਦੋ ਆਰ. ਐਂਡ ਵੀ. ਸਕੁਐਡਰਨ ਐਨ.ਸੀ.ਸੀ. ਵਿੰਗ ਦੇ 16 ਵਿਦਿਆਰਥੀਆਂ ਨੇ ਹੁਣ ਤੱਕ ਦੇ ਰਿਪਬਲਿਕ-ਡੇ ਉੱਤੇ ਦਿੱਲੀ ਵਿਖੇ ਹੋਏ ਘੋੜ-ਸਵਾਰੀ ਦੇ ਕੌਂਮੀ ਪੱਧਰ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਜਿਨ੍ਹਾਂ ਵਿੱਚ ਇਹਨਾਂ ਕੈਡਿਟਾਂ ਦੀਆਂ ਇਸ ਸੈਸ਼ਨ ਦੀਆਂ ਪ੍ਰਾਪਤੀਆਂ ਇਸ ਪ੍ਰਕਾਰ ਹਨ:- ਅਰਸ਼ਦੀਪ ਸ਼ਰਮਾ ਬੀ.ਏ. ਭਾਗ ਦੂਜਾ ਨੇ Tent Pegging ਵਿਚ ਬਰਾਉਂਜ਼ ਮੈਡਲ ਪ੍ਰਾਪਤ ਕੀਤਾ। ਸੁਖਵੀਰ ਕੌਰ ਬੀ.ਏ ਭਾਗ ਤੀਜਾ ਨੇ ਡਰੈਸੇਜ਼ ਕੈਟਾਗਰੀ ਅਤੇ ਹੌਰਸ ਜੰਪਿੰਗ ਸ਼ੋ ਮੁਕਾਬਲੇ ਵਿਚ ਭਾਗ ਲਿਆ। ਜਗਮੇਲ ਸਿੰਘ ਬੀ.ਕਾਮ. ਭਾਗ ਤੀਜਾ ਨੇ ਹਾਰਸ ਜੰਪਿੰਗ ਸ਼ੋ ਮੁਕਾਬਲੇ ਅਤੇ Tent Pegging, Dressage ਮੁਕਾਬਲੇ ਵਿਚ ਭਾਗ ਲਿਆ। ਸਾਲ 2014-2015, 2015-16, 2016-2017 ਅਤੇ 2017-2018 ਵਿੱਚ ਵੀ ਕਾਲਜ ਵਿਦਿਆਰਥੀਆਂ ਨੇ ਇਹਨਾਂ ਮੁਕਾਬਲਿਆਂ ਵਿਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ।

Worth Mentioning Achievements

  • Nisha Rani, a student of M.A. Punjabi, enhanced the prestige of the institution by securing the first place in the University during first semester examinations in December 2018.
  • In the Regional Youth festival and Folk Fair, the college students have secured first place in 11 competitions, second place in 6 competitions and third place in 6 competitions during the academic session 2019-20. The overall trophy of the Regional folk fair was bagged by the college. On the basis of these achievements, the college bagged the third place overall in the Regional Youth Festival. The College also recorded several victories in the Inter-regional Folk Fair competitions.
  • In sports, Rajdeep Singh (BA II) and Bunty Singh (BA III) secured second position each in the Inter-College Wushu 70kg category and 52kg category respectively, whereas Jasveer Singh (BA III) and Manpreet Singh bagged third position in 65kg category and third position in 60 kg category respectively in the same event. Pooja Rani (BA I) also secured third position in Open state Wushu 48kg category. In Wrestling Gagandeep Singh (BA II) and Kulwinder Singh (BA I) bagged third position in 67kg category and second position in 65kg category respectively. In Judo, Sukhveer Khan (BA III) was successful in getting third position in Inter-College 56kg category. He also secured second position in Healthy Punjab Judo Competition held at Patiala. Sukhdeep Singh (BA III) got third position in Inter-College hurdle race.
  • The institution is working leaps and bounds to promote sports culture on priority basis. College students have bagged medals in a variety of sports such as Silver medal in Athletics, Gold Medal in Pistol Shooting, Gold Medal in Rifle Shooting and Gold Medal in Inter College Group Championship in 2014-2015, Bronze Medal in Boxing 2015-16, Silver medal in Boxing 2016-17.
  • There are total 16 students of Two R & V. Squadron NCC wing of college have so far participated in various national level equestrian competitions held in Delhi on Republic Day. The achievements of these cadets for this session are as follows: - Arshdeep Sharma (B.A. II) won a bronze medal in Tent Pegging. Sukhveer Kaur (BA III) competed in Dressage Category and participated in Horse Jumping Show. Jagmel Singh (B.Com. III) also participated in Tent Pegging, Dressage Competition and Horse Jumping Show Competition. The College students have achieved honours in these competitions during the sessions 2014-2015, 2015-16, 2016-2017 and 2017-2018 also.

Photo Gallery

Previous Next

Contact Us

Dr. Jaspal Singh (Incharge)
0164-2425005
ucg84@ymail.com
9815105353, 9417922578 (For Admission Queries)

Information authenticated by

Dr. Jaspal Singh (Incharge)

Webpage managed by

University Computer Centre

Departmental website liaison officer

Er. Ashu Kumar


Last Updated on: 27-08-2020

IMPORTANT LINKS

About the University About Patiala City Constituent Colleges Centralised Facilities Neighbourhood Campuses Photo Gallery Regional Centres Teaching and Research
Admissions 2022-23 Admission Notices Library Placements Initiatives for the Punjabi language RTI Cell The Universal Human Values Cell University Science Instrumentation Centre (USIC)
Annual Reports CMS Login Download Centre Download Syllabus Important/ UGC Notifications Important University Notices Tenders Vacancies
Examination Branch Important Numbers Examination/Result Grievance Redressal Cell Student Grievance Redressal Cell NIRF University Grants Commission (UGC) University Enquiry and Information Centre Disclaimer