ਸੰਬੰਧਿਤ ਵਿਭਾਗ ਵਲੋਂ ਇਸ ਵੈੱਬਪੇਜ ਦਾ ਪੰਜਾਬੀ ਰੂਪ ਤਿਆਰ ਕੀਤਾ ਜਾ ਰਿਹਾ ਹੈ |
ਵਿਭਾਗ ਬਾਰੇ
ਯੂਨੀਵਰਸਿਟੀ ਦਾ ਖੇਡ ਵਿਭਾਗ 28 ਫਰਵਰੀ 1963 ਨੂੰ ਇੱਕ ਨਿੱਕੀ ਜਿਹੀ ਇਕਾਈ ਦੇ ਤੌਰ ’ਤੇ ਹੋਂਦ ਵਿੱਚ ਆਉਂਦਾ ਹੈ। ਹਾਲ ਹੀ ਦੇ ਲੰਘੇ ਦਹਾਕਿਆਂ ਦੌਰਾਨ ਯੂਨੀਵਰਸਿਟੀ ਦੀਆਂ ਤੇਜੀ ਨਾਲ ਵਧੀਆਂ ਖੇਡ ਪ੍ਰਾਪਤੀਆਂ ਖੇਡ ਵਿਭਾਗ ਦੇ ਪੱਧਰ ਨੂੰ ਉੱਚਾ ਚੁੱਕਣ ਵਿਚ ਸਹਾਇਕ ਸਿੱਧ ਹੋਈਆਂ ਹਨ ਅਤੇ ਯੂਨੀਵਰਸਿਟੀ ਵਿਚ ਖੇਡ ਵਿਭਾਗ ਨੂੰ ਪ੍ਰਮੁੱਖ ਸਥਾਨ ਦਿਵਾਉਣ ਦੇ ਨਾਲ-ਨਾਲ ਯੂਨੀਵਰਸਿਟੀ ਦੀ ਉੱਨਤੀ ਲਈ ਮਾਰਗ ਦਰਸ਼ਕ ਬਣੀਆਂ ਹਨ। ਖੇਡ ਵਿਭਾਗ ਇੱਕ ਯੋਗ ਨਿਰਦੇਸ਼ਕ ਦੀ ਅਗਵਾਈ ਅਧੀਨ ਵਿਭਾਗ ਦੇ ਸਿੱਖਿਅਤ, ਕਾਬਲ ਅਤੇ ਪੂਰੀ ਤਰ੍ਹਾਂ ਸਮਰਪਿਤ 18 ਕੋਚ/ਇੰਸਟ੍ਰਕਟਰਜ਼ ਨਾਲ ਵੱਖ-ਵੱਖ ਖੇਡਾਂ ਦੀ ਅਗਵਾਈ ਕਰ ਰਿਹਾ ਹੈ। ਇਹ ਗੱਲ ਵਾਰ-ਵਾਰ ਦੁਹਰਾਉਣ ਦੀ ਨਹੀਂ ਕਿ ਖੇਡ ਵਿਭਾਗ ਲਗਾਤਾਰ ਗੁਣਾਤਮਕ ਅਤੇ ਮਾਤਰਾਤਮਕ ਦੋਹਾਂ ਪੱਖਾਂ ਤੋਂ ਨਿਰੰਤਰ ਤਰੱਕੀ ਦੇ ਰਾਹ ਉੱਪਰ ਚੱਲ ਰਿਹਾ ਹੈ ਅਤੇ ਕੋਚਿੰਗ, ਟਰੇਨਿੰਗ, ਅੰਤਰਵਰਸਿਟੀ ਖੇਡ ਮੁਕਾਬਲੇ ਅਤੇ ਅੰਤਰ ਕਾਲਜ ਮੁਕਾਬਲਿਆਂ ਨੂੰ ਸੁਧਰੇ ਹੋਏ ਬੁਨਿਆਦੀ ਢਾਂਚੇ ਤਹਿਤ ਆਯੋਜਿਤ ਕਰਦੇ ਹੋਏ ਤੇਜੀ ਨਾਲ ਮਹੱਤਵਪੂਰਣ ਮੀਲ ਪੱਥਰਾਂ ਨੂੰ ਪਾਰ ਕਰ ਰਿਹਾ ਹੈ। ਬਿਨ੍ਹਾਂ ਝਿਜਕ ਇਹ ਕਹਿਣਾ ਜਾਇਜ਼ ਹੈ ਕਿ ਯੂਨੀਵਰਸਿਟੀ ਦੀਆਂ ਸਾਲਾਂ ਬੱਧੀ ਵਿਸ਼ਾਲ ਪ੍ਰਾਪਤੀਆਂ ਉਪ-ਕੁਲਪਤੀ ਸਾਹਿਬ ਦੀ ਸਰਪ੍ਰਸਤੀ ਦੀ ਹੀ ਦੇਣ ਹਨ ਜਦੋਂ ਕਿ ਯੂਨੀਵਰਸਿਟੀ ਦੇ ਉੱਚ ਪ੍ਰਸ਼ਾਸ਼ਨ ਦੇ ਸਹਿਯੋਗ, ਵੱਖ-ਵੱਖ ਖੇਡ ਕਮੇਟੀਆਂ ਦੀ ਬੇ ਹਿਚਕ ਮੱਦਦ, ਟਰੇਨਿੰਗ ਫੈਕਲਟੀ ਦੀ ਸਦੈਵ ਜਿੱਤਣ ਦੀ ਸੋਚ ਅਤੇ ਖਿਡਾਰੀਆਂ ਵੱਲੋਂ ਅਣਥੱਕ ਯਤਨ ਵੀ ਇਸਦਾ ਹਿੱਸਾ ਹਨ। ਖੇਡ ਵਿਭਾਗ ਦਾ ਮੁੱਖ ਉਦੇਸ਼ ਯੂਨੀਵਰਸਿਟੀ ਖਿਡਾਰੀਆਂ ਨੂੰ ਸਮੇਂ-ਸਮੇਂ ’ਤੇ ਖੇਡ ਅਵਸਰ ਪ੍ਰਦਾਨ ਕਰਨਾ ਅਤੇ ਯੋਗ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਬੇਹਤਰੀਨ ਖੇਡ ਸਮਾਨ, ਕੋਚਿੰਗ, ਟਰੇਨਿੰਗ, ਨਿਊਟ੍ਰੀਸ਼ਨ ਅਤੇ ਖੇਡ ਕਿੱਟਾਂ ਆਦਿ ਉਪਲਬਧ ਕਰਵਾਉਣਾ ਹੈ ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਉੱਚ ਪੱਧਰੀ ਮੱਲ੍ਹਾਂ ਮਾਰ ਸਕਣ ਦੇ ਯੋਗ ਬਨਣ।
About The Department
The Department of Sports, Punjabi University, Patiala came into existence on 28th February, 1963 as a tiny unit. The accelerated pace of sports achievements of the University over the recent decades have been instrumental in enabling the department to grow from strength to strength and occupy a place of prominence in the developmental road-map of the University. Headed by a regular director, the Department has a well-trained, competent and fully committed band of 18 coaches/instructors representing various disciplines. It needs no reiteration that the department has been moving on the path of sustained growth, both quantitative and qualitative, speedily and steadily crossing important milestones one after the other in terms of improved sports infrastructure development, management (conduct and organization) of intercollegiate and inter-university sports competitions, and coaching-training facilities. The stupendous achievements of the University’s youth in sports competitions over the years can, without hesitation, be attributed squarely to the constant patronage of the vice-chancellor, unqualified cooperation of the University’s top administration, unflinching support of various sports committees, the indomitable will of the training faculty and relentless effort of the sports-persons. The primary aim of the Department throughout has been to offer playing opportunity to all University students desirous of practicing sports seriously, and encourage the talented ones to make sincere effort to achieve the highest distinction in sports at national and international levels by providing them the best available inputs in terms of equipment, coaching, training, nutrition, kitting, etc.
ਯੂਨੀਵਰਸਿਟੀ ਦੀਆਂ ਉੱਘੀਆਂ ਖੇਡ ਪ੍ਰਾਪਤੀਆਂ
ਯੂਨੀਵਰਸਿਟੀ ਦੀਆਂ ਉੱਚ-ਪੱਧਰੀ ਖੇਡ ਪ੍ਰਾਪਤੀਆਂ ਲਈ ਖੇਡ ਵਿਭਾਗ ਦਾ ਮਾਣਮੱਤਾ ਯੋਗਦਾਨ ਰਿਹਾ ਹੈ;
- ਪੰਜਾਬੀ ਯੂਨੀਵਰਸਿਟੀ ਨੇ ਸੈਸ਼ਨ 2004-05 ਵਿੱਚ ਸਰਬ ਭਾਰਤੀ ਅੰਤਰਵਰਸਿਟੀ ਖੇਡ ਮੁਕਾਬਲਿਆਂ ਦੌਰਾਨ ਪੁਰਸ਼ਾਂ ਦੇ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ‘ਸ਼੍ਰੀ ਮੇਘਨਾਥ ਨਾਗੇਸ਼ਕਰ ਟਰਾਫ਼ੀ’ ਜਿੱਤਣ ਦਾ ਮਾਣ ਪ੍ਰਾਪਤ ਕੀਤਾ;
- ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਨੇ ਪਹਿਲੀ ਵਾਰ ਸੈਸ਼ਨ 2005-06 ਵਿੱਚ ‘ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ’ (ਮਾਕਾ ਟਰਾਫ਼ੀ) ਜਿੱਤਣ ਦਾ ਮਾਣ ਹਾਸਲ ਕੀਤਾ, ਜਦੋਂ ਕਿ ਜਿੱਤਾਂ ਦਾ ਇਹ ਸਿਲਸਿਲਾ ਲਗਾਤਾਰ 2006-07, 2007-08, 2008-09 ਅਤੇ 2011-12, 2012-13,2013-14, 2014-15, 2015-16 ਅਤੇ 2016-17 ਵਿੱਚ ਜ਼ਾਰੀ ਰਿਹਾ ਹੈ।
Out standing sports achievement of the university
The department is proud to have played a vital role in the following outstanding achievements of the University in games and sports
- Punjabi University Patiala won Shri Meghnath Nageshkar Trophy for the overall championship in Men’s section in All India Inter University sports competitions for the year 2004-05.
- Maulana Abul Kalam Azad Trophy : In the year 2005-06 Punjabi University won MAKA Trophy for the first time and after that its winning spree continued for the years 2006-07, 2007-08, 2008-09 and 2011-12, 2012-13, 2013-14, 2014-15, 2015-16 & 2016-17.
ਫੈਕਲਟੀ Faculty
Dr. GURDEEP KAUR RANDHAWA
(ਗੁਰਦੀਪ ਕੌਰ ਰੰਧਾਵਾ)
Director,
+91-
ਵਿਭਾਗ ਦੀਆਂ ਹੋਰ ਗਤੀਵਿਧੀਆਂ
- ਹਰੇਕ ਵਰਗ ਦੇ ਖਿਡਾਰੀ/ਖਿਡਾਰਣਾਂ (ਸੀਨੀਅਰਜ਼, ਜੂਨੀਅਰ, ਪੁਰਸ਼, ਔਰਤਾਂ ਅਤੇ ਨੌਜਵਾਨ ਉੱਭਰਦੇ ਸਕੂਲ ਖਿਡਾਰੀ) ਲਈ ਕੋਚਿੰਗ ਕੈਂਪ ਆਯੋਜਿਤ ਕਰਨਾ
- ਹੋਰਾਂ ਤੋਂ ਇਲਾਵਾ ਅੰਤਰ ਕਾਲਜ ਖੇਡ ਮੁਕਾਬਲੇ, ਏ.ਆਈ.ਯੂ. ਨਵੀਂ ਦਿੱਲੀ ਵੱਲੋਂ ਪ੍ਰਦਾਨ ਕੀਤੇ ਜਾਂਦੇ ਜ਼ੋਨਲ/ਅੰਤਰ-ਜ਼ੋਨਲ ਅੰਤਰ ਯੂਨੀਵਰਸਿਟੀ ਖੇਡ ਮੁਕਾਬਲੇ, ਕੁੱਝ ਚੋਣਵੇਂ ਅੰਤਰ ਫੈਕਲਟੀ, ਅੰਤਰ ਵਿਭਾਗ ਖੇਡ ਮੁਕਾਬਲੇ ਅਤੇ ਯੁਵਾਵਾਂ ਲਈ ਕੈਂਪਸ ਖੇਡ ਮੁਕਾਬਲੇ ਆਯੋਜਿਤ ਕਰਨਾ। ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਵਿਭਾਗ ਲਈ ਕੁੱਝ ਚੋਣਵੇਂ ਖੇਡ ਮੁਕਾਬਲੇ ਆਯੋਜਿਤ ਕਰਨਾ। ਖਿਡਾਰੀਆਂ ਅਤੇ ਸਕੂਲੀ ਬੱਚਿਆਂ ਲਈ ਗਰਮ ਰੁੱਤ ਦੇ ਸਾਰੀਆਂ ਖੇਡਾਂ ਦੇ ਕੈਂਪ ਆਯੋਜਿਤ ਕਰਨਾ, ਖਾਸ ਤੌਰ ਤੇ ਉਨ੍ਹਾਂ ਖਿਡਾਰੀਆਂ ਲਈ ਜੋ ਜਲਦ ਹੀ ਆਉਣ ਵਾਲੇ ਸਾਲਾਂ ਵਿੱਚ ਕਾਲਜਾਂ ਵਿੱਚ ਦਾਖਲ ਹੋਣ ਵਾਲੇ ਹੋਣ। ਅੰਤਰਵਰਸਿਟੀ ਖੇਡ ਮੁਕਾਬਲਿਆਂ ਤੋਂ ਐਨ ਪਹਿਲਾਂ ਉਚੇਚੇ ਤੌਰ ਤੇ ਉਲੀਕੇ ਗਏ ਖੇਡ ਕੈਂਪ ਆਯੋਜਿਤ ਕਰਨਾ, ਵਿਸ਼ੇਸ਼ ਤੌਰ ਤੇ ਜਿਹੜੇ ਖੇਡ ਮੁਕਾਬਲੇ ਜਲਦ ਹੀ ਨੇੜਲੇ ਭਵਿੱਖ ਵਿੱਚ ਹੋਣ ਜਾ ਰਹੇ ਹੋਣ।
Ongoing Activities
- Coaching camps for all kinds of sportspersons (seniors, juniors, men, women, and young budding school players).
- Scheduled inter-collegiate, allotted inter-university competition and inter-faculty and inter-department contests in some selected sports and for the campus student youth. Sports competitions are also selectively organized by the Department for the administrative staff of the University. Summer Coaching Camps are organised in all games both for student athletes and young school children, who in a few years would be joining colleges. Prior to the inter-university competitions, intensive coaching programmes are carried out in all sports and games in which the contests are scheduled to be held in near future. As a goodwill gesture, the department also lends services of the departmental coaches to the different affiliated colleges on demand and exigency.
ਸਪੋਰਟਸ ਇਨਫਰਾਸਟਰਕਚਰ / ਸਹੂਲਤਾਵਾਂ
- ਏਅਰਕੰਡੀਸ਼ਨ ਸ਼ੂਟਿੰਗ ਰੇਂਜ 10 ਮੀਟਰ
- ਸਟੈਂਡਰਡ ਬਾਕਸਿੰਗ ਹਾਲ
- ਸਟੈਂਡਰਡ ਐਥਲੈਟਿਕਸ ਸਿੰਡਰ ਟ੍ਰੈਕ 400 ਮੀਟਰ ਫਲੱਡ ਲਾਈਟਿੰਗ ਸਹੂਲਤ ਸਹਿਤ
- ਆਈ.ਏ.ਏ.ਐਫ. ਸਿੰਥੈਟਿਕ ਅਥਲੈਟਿਕਸ ਟਰੈਕ
- ਵੇਲੋਡਰੋਮ ਸਾਈਕਲਿੰਗ ਲਈ ਫਲੱਡ ਲਾਈਟਾਂ ਅਤੇ ਪੈਵਿਲੀਅਨ ਨਾਲ
- ਦੋ ਸਟੈਂਡਰਡ ਆਊਟਡੋਰ ਸੀਮੈਂਟ ਵਾਲੇ ਬਾਸਕਟਬਾਲ ਕੋਰਟ
- ਇਕ ਹਾਕੀ ਮੈਦਾਨ ਘਾਹ ਵਾਲਾ
- ਦੋ ਵਾਲੀਬਾਲ ਕੋਰਟ ਇਨਕਲੋਜ਼ਰ ਨਾਲ
- ਦੋ ਹੈਂਡਬਾਲ ਕੋਰਟ (ਇਕ ਮਿੱਟੀ ਤੇ ਇਕ ਸੀਮੈਂਟ ਵਾਲਾ, ਇਨਕਲੋਜ਼ਰ ਨਾਲ)
- ਦੋ ਫੁੱਟਬਾਲ ਮੈਦਾਨ ਘਾਹ ਵਾਲੇ
- ਦੋ ਟੈਨਿਸ ਕੋਰਟ ਮਿੱਟੀ ਵਾਲੇ ਇਨਕਲੋਜ਼ਰ ਨਾਲ
- ਇਕ ਓਪਨ ਤੀਰਅੰਦਾਜ਼ੀ ਰੇਂਜ 100 ਮੀਟਰ
- ਦੋ ਨੈੱਟਬਾਲ ਕੋਰਟ
- ਦੋ ਕਬੱਡੀ ਕੋਰਟ
- ਦੋ ਖੋਹ-ਖੋਹ ਕੋਰਟ
- ਬੇਸਬਾਲ ਮੈਦਾਨ
- ਸੌਫਟਬਾਲ ਮੈਦਾਨ
- ਫੁੱਟਬਾਲ ਅਤੇ ਮਲਟੀਪਰਪਜ਼ ਸਪੋਰਟਸ ਗਰਾਊਂਡ ਵਿਚ ਪਾਣੀ ਲਈ ਸਪ੍ਰਿੰਕਲਰ ਸਿਸਟਮ
- ਫਲੱਡ ਲਾਈਟਿੰਗ: ਫੁੱਟਬਾਲ, ਬਾਸਕਟਬਾਲ, ਵਾਲੀਬਾਲ, ਹੈਂਡਬਾਲ, ਸਾਇਕਲਿੰਗ ਵੇਲੋਡਰੋਮ ਅਤੇ ਐਥਲੈਟਿਕਸ ਦੇ ਸਿੰਡਰ ਅਤੇ ਸਿੰਥੈਟਿਕ ਟਰੈਕਾਂ ਵਿਖੇ
- ਇਨਡੋਰ ਜਿਮਨੇਜੀਅਮ ਹਾਲ
0175-5136430,6432
directorsportspup11@gmail.com
Information authenticated by
Head
Webpage managed by
University Computer Centre
Departmental website liaison officer
Last Updated on:
22-01-2020