ਸੰਬੰਧਿਤ ਵਿਭਾਗ ਵਲੋਂ ਇਸ ਵੈੱਬਪੇਜ ਦਾ ਪੰਜਾਬੀ ਰੂਪ ਤਿਆਰ ਕੀਤਾ ਜਾ ਰਿਹਾ ਹੈ |
ਸਰਦਾਰ ਸੋਭਾ ਸਿੰਘ ਕੋਮਲ ਕਲਾ ਵਿਭਾਗ ਦਾ ਇਤਿਹਾਸ
1995 ਵਿੱਚ ਸਥਾਪਿਤ ਕੀਤੇ ਗਏ ਸਰਦਾਰ ਸੋਭਾ ਸਿੰਘ ਕੋਮਲ ਕਲਾ ਵਿਭਾਗ ਨੇ ਆਪਣੇ ਯੋਗ ਪ੍ਰਤਿਭਾਸ਼ਾਲੀ ਫੈਕਲਟੀ ਮੈਂਬਰਾਂ ਦੇ ਸਮੂਹਿਕ ਯਤਨਾਂ ਦੇ ਨਾਲ ਆਪਣੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਉੱਚ ਸਿੱਖਿਆ ਦੇ ਨਾਲ ਰਚਨਾਤਮਕ ਰਚਨਾ, ਲਘੂ ਚਿੱਤਰਕਲਾ, ਗ੍ਰਾਫਿਕ ਪ੍ਰਿੰਟਿੰਗ, ਪੋਰਟਰੇਟ, ਲਾਈਫ ਡਰਾਇੰਗ ਅਤੇ ਲੋਕ ਕਲਾ ਸਿਖਲਾਈ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਬਹੁਤ ਸਫਲਤਾ ਪ੍ਰਾਪਤ ਕੀਤੀ ਹੈ।
- ਸਰੋਜ ਰਾਣੀ ਦਾ ਸਰਦਾਰ ਸੋਭਾ ਸਿੰਘ ਕੋਮਲ ਕਲਾ ਵਿਭਾਗ ਦੀ ਸੰਸਥਾਪਕ ਮੈਂਬਰ ਹੋਣ ‘ਤੇ ਮਾਣ ਹੈ।
- ਵਿਭਾਗ ਸਰਦਾਰ ਜਗਦੀਪ ਸਿੰਘ ਗਰਚਾ (ਰਾਸ਼ਟਰੀ ਅਵਾਰਡੀ) ਦਾ ਵਿਜਿਟਿੰਗ ਫੈਕਲਟੀ ਹੋਣ ‘ਤੇ ਮਾਣ ਮਹਿਸੂਸ ਕਰਦਾ ਹੈ।
- ਵਿਭਾਗ ਮਾਣ ਮਹਿਸੂਸ ਕਰਦਾ ਹੈ ਕਿ ਪ੍ਰੋ. ਬੀ. ਐਨ. ਗੋਸਵਾਮੀ, (ਪ੍ਰੋ. ਐਮੀਰੇਟਸ, ਪਦਮ ਭੂਸ਼ਣ ਅਵਾਰਡੀ, ਭਾਰਤ ਸਰਕਾਰ ਦੇ ਕੇਂਦਰੀ ਕਲਿਆਣਕਾਰੀ ਸਲਾਹਕਾਰ ਬੋਰਡ ਦੇ ਮੈਂਬਰ) ਨੇ ਕੋਮਲ ਕਲਾ ਵਿਭਾਗ ਵਿੱਚ ਵਿਜਿਟਿੰਗ ਫੈਕਲਟੀ ਵਜੋਂ ਪੜ੍ਹਾਇਆ ਹੈ।
- ਵਿਭਾਗ ਮਾਣ ਮਹਿਸੂਸ ਕਰਦਾ ਹੈ ਕਿ ਲੇਟ ਪ੍ਰੋ. ਐਮ. ਕੇ, ਸ਼ਰਮਾ (ਸੇਵਾਮੁਕਤ ਪ੍ਰਿੰਸੀਪਲ ਰਾਜਸਥਾਨ ਕਾਲਜ਼ ਆਫ ਆਰਟ, ਜੈਪੁਰ) ਨੇ ਲਘੂ ਚਿੱਤਰਕਲਾ ਵਿਸ਼ੇ ਨੂੰ ਵਿਜਿਟਿੰਗ ਪ੍ਰੋਫੈਸਰ ਦੇ ਤੌਰ ‘ਤੇ ਪੜ੍ਹਾਇਆ ਹੈ।
- ਵਿਭਾਗ ਮਾਣ ਮਹਿਸੂਸ ਕਰਦਾ ਹੈ ਕਿ ਸਰਦਾਰ ਹਰਦੇਵ ਸਿੰਘ (ਕੈਨੇਡਾ) ਇਸ ਵਿਭਾਗ ਵਿੱਚ ਰਿਹਾਈਸ਼ੀ ਕਲਾਕਾਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਨੇ ਗੁਰਬਾਣੀ ਵਿੱਚ ਦਰਜ 31 ਰਾਗਾਂ ਦੇ ਵਿਸ਼ੇ ‘ਤੇ ਚਿੱਤਰ ਬਣਾਏ, ਜੋ ਕਿ ਮਿਊਜ਼ੀਅਮ ਅਤੇ ਆਰਟ ਗੈਲਰੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗ੍ਰਹਿ ਵਿੱਚ ਮੋਜੂਦ ਹਨ।
- ਵਿਭਾਗ ਵਿੱਚ ਪ੍ਰੋ. ਮਾਰੀਆ ਬਰਤਕੋ ਸਿੰਘ ਨੇ ਵਿਜਿਟਿੰਗ ਪ੍ਰੋਫੈਸਰ ਦੇ ਤੌਰ ‘ਤੇ ਪੜ੍ਹਾਇਆ ਹੈ।
Department History
S. Sobha Singh Department of Fine Arts with the collective efforts of its worthy talented faculty members established in 1995, the department has been quite successful in achieving its goal to providing Higher Education and advanced training specially in the field of Creative Composition, Miniature Painting, Graphic Print Making, Portrait and Life Drawing to the students, as well as scholars in the field of Fine Arts and Folk Arts.
- The Department has the pride to have Prof. Saroj Rani as its founder member.
- The department feels honour at having A visiting faculty Sh. J.S. Garcha, National Award Winner.
- The Department also has the privilege to have Prof. B.N. Goswamy Prof. Emeritus, Padam Bhushan Awardee and Member of Central Advisory Board on Culture by Govt. of India taught as Visiting Professor in the Dept. of Fine Arts.
- This the honour of the Department of Fine Arts to have Late. Prof. M.K.Sharma Retd. Principal Rajasthan College of Art, Jaipur taught as Visiting Professor in the subject of Miniature Painting.
- The pride of the dept. to have S. Hardev Singh from Canada who worked as Resident Artist of this dept. He painted 31 Ragas as in enumerated in The Gurbani., which are in the permanent collection of Museum & Art Gallery, Punjabi University, Patiala.
- Prof. Maria Bartko Singh taught as Visiting Professor in the Dept.
Syllabus
Courses Offered
# |
CourseName |
Duration |
Seats |
Eligibility |
AdmissionProcedure |
1. |
M.A. (Fine Arts) |
2 Years |
21 |
B.A. with Fine Arts, Bachelor of Fine Arts |
On the basis of Merit in Qualifying class |
ਫੈਕਲਟੀ Faculty
Dr. AMBALIKA SOOD JACOB
(ਅੰਬਾਲਿਕਾ ਸੂਦ ਜੈਕਬ)
Associate Professor,
+91- 9780036843
Dr. KAVITA SINGH
(ਕਵਿਤਾ ਸਿੰਘ)
Assistant Professor,
+91- 9878220908
ਲਿਖਤੀ ਖੇਤਰ ਵਿੱਚ ਵਿਸ਼ੇਸ਼ਤਾ
- ਕਲਾ-ਸਭਿਆਚਾਰ ਅਤੇ ਭਾਰਤ ਦਾ ਇਤਿਹਾਸ
- ਸੌਂਦਰਯ ਸ਼ਾਸਤਰ
- ਯੂਰਪ ਦੀ ਕਲਾ ਦਾ ਇਤਿਹਾਸ
- ਕਲਾ ਵਿੱਚ ਆਧੁਨਿਕ ਲਹਿਰ
Field of specialization: In theory
- Art and Cultural History of India
- Aesthetics And Principles of Art Appreciation
- History of European Art
- Modern Movements in Art
ਪ੍ਰਯੋਗੀ ਖੇਤਰ ਵਿੱਚ ਵਿਸ਼ੇਸ਼ਤਾ
- ਲਘੂ ਚਿੱਤਰਕਲਾ
- ਸੰਯੋਜਨ ਚਿੱਤਰਕਲਾ
- ਗ੍ਰਾਫਿਕ ਪ੍ਰਿੰਟਿੰਗ
- ਪੇਰਟਰੇਟ
- ਲਾਈਫ ਡਰਾਇੰਗ
- ਲਘੂ ਚਿੱਤਰਕਲਾ ਦੈਨਿਕ ਪ੍ਰਯੋਗੀ ਵਿਸ਼ੇ ਦੇ ਵਜੋਂ ਉਚੇਰੀ ਸਿੱਖਿਆ ਪੱਧਰ ‘ਤੇ ਉੱਤਰੀ ਭਾਰਤ ਵਿੱਚ ਸਿਰਫ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਰਦਾਰ ਸੋਭਾ ਸਿੰਘ ਕੋਮਲ ਕਲਾ ਵਿਭਾਗ ਵਿੱਚ 2005 ਤੋਂ ਲਗਾਤਾਰ ਕਾਰਜਸ਼ੀਲ ਹੈ।
- ਗ੍ਰਾਫਿਕ ਪ੍ਰਿੰਟਿੰਗ ਦੈਨਿਕ ਪ੍ਰਯੋਗੀ ਵਿਸ਼ੇ ਵਜੋਂ ਉਚੇਰੀ ਸਿੱਖਿਆ ਪੱਧਰ ‘ਤੇ ਉੱਤਰੀ ਭਾਰਤ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਰਦਾਰ ਸੋਭਾ ਸਿੰਘ ਕੋਮਲ ਕਲਾ ਵਿਭਾਗ ਵਿੱਚ ਲਗਾਤਾਰ ਕਾਰਜਸ਼ੀਲ ਹੈ।
Field of specialization: Practical
- Miniature Painting
- Painting Composition
- Graphic (Print Making)
- Portrait
- Painting from Life
- Miniature Painting as a Regular practical subject is taught only in this Dept. in Northern India at Post Graduation level.
- Graphic (Print Making): First University in Northern India which offers this subject at Post Graduate level.
ਸਿੱਖਿਆ ਪ੍ਰਣਾਲੀ ਦੇ ਢੰਗ
- ਪ੍ਰੋਜੈਕਟਰ/ਸਲਾਈਡ ਦੀ ਮਦਦ ਨਾਲ ਚਿੱਤਰਾਂ ਨੂੰ ਵੱਡੇ ਪਰਦੇ ‘ਤੇ ਦਿਖਾਇਆ ਜਾਂਦਾ ਹੈ, ਜਿਸ ਨਾਲ ਵਿਦਿਆਰਥੀ ਲਿਖਤੀ ਅਤੇ ਪ੍ਰਯੋਗੀ ਸਿਲੇਬਸ ਦਾ ਅਧਿਐਨ ਬੜੇ ਹੀ ਸਰਲ, ਸੂਖਮ ਅਤੇ ਰੌਚਕ ਢੰਗ ਨਾਲ ਕਰਦੇ ਹਨ।
- ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਕਲਾਕਾਰਾਂ ਅਤੇ ਵਿਦਵਾਨਾਂ ਤੋਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੀ ਕਲਾਤਮਕ ਦ੍ਰਿਸ਼ਟੀ ਨੂੰ ਵਿਕਸਿਤ ਅਤੇ ਸਪਸ਼ਟ ਕਰਨ ਲਈ ਸਮੇ-ਸਮੇ ਅਨੁਸਾਰ ਲੈਕਚਰ ਕਰਵਾਏ ਜਾਂਦੇ ਹਨ।
- ਵਿਭਾਗ ਦੁਆਰਾ ਸੈਮੀਨਾਰ, ਸੰਮੇਲਨ/ਗੋਸ਼ਟੀ ਅਤੇ ਕਾਰਜਸ਼ਾਲਾ ਆਯੋਜਿਤ ਕੀਤੀਆਂ ਜਾਂਦੀਆਂ ਹਨ ਤਾਂ ਕਿ ਵਿਦਿਆਰਥੀ ਅਤੇ ਖੋਜਾਰਥੀ ਮਹਾਨ ਕਲਾਕਾਰਾਂ, ਵਿਦਵਾਨਾਂ, ਕਲਾ ਆਲੋਚਕਾਂ ਅਤੇ ਕਲਾ ਇਤਿਹਾਸਕਾਰਾਂ ਦੇ ਅਨੁਭਵਾਂ ਰਾਹੀਂ ਹੋਰ ਜਾਣਕਾਰੀ ਲੈ ਸਕਣ।
- ਵਿਦਿਅਕ ਟੂਰ ਵਿਦਿਆਰਥੀਆਂ ਲਈ ਮਹੱਤਵਪੂਰਨ ਕਿਉਕਿ ਅਸਲੀਅਤ ਨੂੰ ਦ੍ਰਿਸ਼ਟੀਗੋਚਰ ਕਰਨ ਵਿੱਚ ਸਹਾਇਕ ਸਿੱਧ ਹੁੰਦੇ ਹਨ। ਅਜੰਤਾ ਗੁਫਾ ਚਿੱਤਰ, ਏਲੋਰਾ, ਜੈਪੁਰ, ਅੰਦਰੇਟਾ ਜਿਹੇ ਟੂਰ ਕੁਦਰਤੀ ਅਧਿਐਨ ਵਜੋਂ ਵਿਦਿਆਰਥੀਆਂ ਦੀ ਰਚਨਾਤਮਕ ਯੋਗਤਾ ਦੇ ਪੂਰਕ ਹਨ।
- ਸਾਲਾਨਾ ਕਲਾ ਪ੍ਰਦਰਸ਼ਨੀ ਵਿਭਾਗ ਦਾ ਇਕ ਨਿਯਮਿਤ ਯਤਨ ਹੈ ਤਾਂ ਕਿ ਅਧਿਆਪਕ ਅਤੇ ਵਿਦਿਆਰਥੀਆਂ ਦੀਆਂ ਕਲਾਕ੍ਰਿਤਾਂ ਦਾ ਮੁਲਾਂਕਣ ਕੀਤਾ ਜਾ ਸਕੇ।
- ਵਿਭਾਗ ਦੇ ਵਿਦਿਆਰਥੀ ਦੁਆਰਾ ਹਰ ਸਾਲ ਦਿਵਿਆਂਗ ਸਕੂਲ (ਸੈਫਦੀਪੁਰ) ਦੇ ਵਿਦਿਆਰਥੀਆਂ ਨੂੰ ਕਲਾ ਅਤੇ ਸ਼ਿਲਪ ਦੀਆਂ ਵੱਖ-ਵੱਖ ਵਿਧੀਆਂ, ਢੰਗ ਸਿਖਾਏ ਜਾਂਦੇ ਹਨ ਅਤੇ ਪ੍ਰਦਰਸ਼ਨੀ ਲਗਾਈ ਜਾਂਦੀ ਹੈ । ਪ੍ਰਦਰਸ਼ਨੀਆਂ ਦੀ ਵਿਕਰੀ ਅਤੇ ਆਮਦਨੀ ਇਨ੍ਹਾਂ ਵਿਦਿਆਰਥੀਆਂ ਦੀ ਵਿਤੀ ਮਦਦ ਕਰਨ ਵਿੱਚ ਸਹਾਇਕ ਹਨ।
Teaching methods:
- Slide projections To give a broader Picture of understanding Original pieces of Art are projected through Slides which covers their syllabus and help them to know more in their practical and theoretical approach.
- Lecture/Demonstrations by various Nationally and Internationally renowned artists and scholars. They are invited from time to time to enhance and sharpen the vision of students and Scholars.
- Seminars, Symposiums and Workshops are organized by the Dept. so that the students can learn more through the experiences of Great Artists, Scholars, Art Critics and Art Historians.
- Educational tours particularly for the Fine Arts Dept. are significant so that students can visualize the realities ie. Ajanta Cave paintings, Ellora, Jaipur Andhretta, for nature study. Such tours supplement in the creative faculties of the students.
- Annual Art Exhibition is a regular feature of the Dept. so that the teachers , students and the connoisseur can assess the creativity.
- Students of the Department demonstrate the various techniques, methods and styles of Art and Craft to Deaf and Dumb students almost every year The proceeds and sales from exhibitions is given as financial help to Deaf and Dumb students.
ਚਿੱਤਰਕਾਰੀ/ ਗ੍ਰਾਫਿਕ / ਲਘੂ ਚਿੱਤਰਕਲਾ ਵਿੱਚ ਵਿਦਿਆਰਥੀਆਂ ਦੁਆਰਾ ਮਹੱਤਵਪੂਰਨ ਪ੍ਰਾਪਤੀਆਂ
- ਬੀ.ਬੀ.ਕੇ.,ਡੀ.ਏ.ਵੀ. ਕਾਲਜ, ਅੰਮ੍ਰਿਤਸਰ ਵਿਖੇ ਅੰਤਰਰਾਸ਼ਟਰੀ ਵਰਕਸ਼ਾਪ ਵਿੱਚ ਹਿੱਸਾ ਲਿਆ।
- ਗੜ੍ਹੀ ਸਟੂਡਿੳ, ਨਵੀ ਦਿੱਲੀ ਵਿਖੇ ਰਾਸ਼ਟਰੀ ਵਰਕਸ਼ਾਪ ਵਿੱਚ ਹਿੱਸਾ ਲਿਆ।
- ਪੰਜਾਬ ਲਲਿਤ ਕਲਾ ਅਵਾਰਡ।
- ਆਲ ਇੰਡੀਆ ਅਵੰਤੀਕਾ ਅਵਾਰਡ।
- ਇੰਡੀਅਨ ਅਕੈਡਮੀ ਆਫ ਫਾਈਨ ਆਰਟਸ, ਅੰਮ੍ਰਿਤਸਰ।
- ਯੂਨੀਵਰਸਿਟੀ ਰਤਨ ਅਵਾਰਡ।
- ਮਾਸਟਰ ਡਿਗਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ. ਤਿਰਲੋਕ ਸਿੰਘ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਜੋ ਕਿ ਉਨ੍ਹਾਂ ਦੇ ਪਰਿਵਾਰ ਦੁਆਰਾ ਸਪਾਂਸਰ ਕੀਤਾ ਜਾਂਦਾ ਹੈ।
- ਦ੍ਰਿਸ਼ਟੀਗਤ ਕਲਾ ਵਿੱਚ ਵਿਭਾਗ ਦੇ 60 ਵਿਦਿਆਰਥੀ ਯੂ.ਜੀ.ਸੀ. ਨੈੱਟ/ਜੇ.ਆਰ.ਐਫ. ਦੀ ਯੋਗਤਾ ਪ੍ਰਾਪਤ ਕਰ ਚੁੱਕੇ ਹਨ।
Significant Achievements by the students in Painting/Graphics/Miniature painting.
- Participated in International Workshop at BBK, DAV College , Amritsar.
- Participated two in National Painting Workshop at Garhi Studio, New Delhi.
- Punjab Lalit Kala Academy Awards.
- All India Avantika Award.
- Indian Academy of Fine Arts, Amritsar.
- University Colours given.
- The topper of the Master’s Degree is Awarded Chitrakar S. Tirlok Singh Gold Medal sponsored by his family.
- More than 60 Students have been cleared UGC NET/JRF qualified students in the field of Visual Arts.
17 ਵਿਦਿਆਰਥੀ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕਰ ਚੁੱਕੇ ਹਨ।
- ਡਾ. ਮੋਨਿਕਾ ਬੱਗਾ
- ਡਾ. ਰਾਜਿੰਦਰ ਕੌਰ ਪਸਰੀਚਾ
- ਡਾ. ਸਰੋਜ ਸ਼ਰਮਾ
- ਡਾ. ਅੰਬਾਲਿਕਾ ਸੂਦ ਜੈਕਬ
- ਡਾ. ਮਾਲਵਿਕਾ ਸਿੰਗਲਾ
- ਡਾ. ਬਲਵਿੰਦਰ ਸਿੰਘ
- ਡਾ. ਹਰਿੰਦਰ ਕੌਰ
- ਡਾ. ਅਨੁਰਾਗ ਸੋਨੀ
- ਡਾ. ਕਵਿਤਾ ਸਿੰਘ
- ਡਾ. ਸੁਖਰੰਜਨ ਕੌਰ
- ਡਾ. ਰਾਜਿੰਦਰ ਸੋਹਲ
- ਡਾ. ਅਮਿਤਾ
- ਡਾ. ਮੀਤੂ ਧਵਨ
- ਡਾ. ਮਨਵੀਰ ਕੌਰ
- ਡਾ. ਜੈਸਮੀਨ ਕੌਰ
- ਡਾ. ਮਨਦੀਪ ਸਿੰਘ
- ਡਾ. ਸੋਨੀਆ ਰਾਣੀ
17 students have been awarded Ph.D. Degrees.
- Dr. Monica Bagga
- Dr. Rajinder Kaur Pasricha
- Dr. Saroj Sharma
- Dr. Ambalicka Sood Jacob
- Dr. Malvika Singla
- Dr. Balwinder Singh
- Dr. Harinder Kaur
- Dr. Anurag Soni
- Dr. Kavita Singh
- Dr. Sukhranjan Kaur
- Dr. Rajinder Sohal
- Dr. Amita
- Dr. Meetu Dhawan
- Dr. Manveer Kaur
- Dr. Jasmine Kaur
- Dr. Mandeep Singh
- Dr. Sonia Rani
ਵਿਭਾਗ ਦੇ ਬਹੁਤ ਸਾਰੇ ਵਿਦਿਆਰਥੀ ਕਲਾ ਦੇ ਖੇਤਰ ਵਿੱਚ ਕੋਮਲ ਕਲਾ ਦੇ ਵਿਸ਼ੇ ਵਾਲੇ ਬੀ.ਏ. ਅਤੇ ਬੀ.ਐਡ ਕਾਲਜ਼ਾਂ, ਆਰਟ ਐਂਡ ਕਰਾਫਟ ਕਾਲਜ਼, ਸੈਕੰਡਰੀ ਸਕੂਲਾਂ ਵਿੱਚ ਬਤੌਰ ਕਲਾ ਅਧਿਆਪਕ ਕੰਮ ਕਰ ਰਹੇ ਹਨ। ਕਈ ਵਿਦਿਆਰਥੀ ਅਖ਼ਬਾਰਾਂ, ਪ੍ਰਾਈਵੇਟ ਕੰਪਨੀਆਂ, ਐਨੀਮੇਸ਼ਨ ਅਤੇ ਮੀਡੀਆ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਕੁਝ ਵਿਦਿਆਰਥੀ ਦੱਖਣੀ ਚਿੱਤਰਕਲਾ ਸ਼ੈਲੀ (ਚੇਨੱਈ) ਕਲਾ ਨਾਲ ਸੰਬੰਧਿਤ ਕੋਰਸਾਂ ਦੀ ਤਿਆਰੀ ਕਰ ਰਹੇ ਹਨ।
Many students of the Department working in the field of Fine Arts like : In colleges for B.A.
B. Ed. Colleges for the subject of Fine Arts, Art and Craft colleges, Higher secondary schools, Several students are settled and working for renowned News Papers, private companies in the field of printing, animation and media also. Some of the students are pursuing higher courses related with Art at Dakshin Chitra, Chennai.
ਫੈਕਲਟੀ ਦੀ ਸ਼ਮੂਲੀਅਤ
- ਡਾ. ਅੰਬਾਲਿਕਾ ਸੂਦ ਜੈਕਬ, “ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀ ਸੈਂਟਰ”, ਸ਼ਿਮਲਾ ਦੁਆਰਾ ਅਪ੍ਰੈਲ 2012 ਤੋਂ ਮਾਰਚ 2013 ਤੱਕ ਰਾਸ਼ਟਰੀ ਫੈਲੋਸ਼ਿਪ ਨਾਲ ਸਨਮਾਨਿਤ ਹਨ।
- ਡਾ. ਕਵਿਤਾ ਸਿੰਘ, ਨੇ “ਲਲਿਤ ਕਲਾ ਅਕਾਦਮੀ” ਚੰਡੀਗੜ੍ਹ ਦੁਆਰਾ 2009-2010 ਤੱਕ ਲੀ ਕਾਰਬੂਜ਼ੀਅਰ ਸਕਾਲਰਸ਼ਿਪ ਪ੍ਰਾਪਤ ਕੀਤੀ।
- ਪ੍ਰੋ. ਸਰੋਜ ਰਾਣੀ, ਵੱਖ-ਵੱਖ ਯੂਨੀਵਰਸਿਟੀਆਂ ਅਤੇ ਭਾਰਤ ਦੀਆਂ ਪ੍ਰਸਿੱਧ ਸੰਸਥਾਵਾਂ ਲਈ ਚੋਣ ਕਮੇਟੀ ਦੇ ਮਾਹਰ ਵਜੋਂ ਕੰਮ ਕਰ ਰਹੇ ਹਨ: ਸੀਨੀਅਰ ਰਿਸਰਚ ਫੈਲੋ., ਯੂ.ਜੀ.ਸੀ., ਪੰਜਾਬ ਦੇ ਕੰਧ ਚਿੱਤਰਾਂ ਦੇ ਸਭਿਆਚਾਰਕ ਪ੍ਰਸੰਗ ਵਿੱਚ: ਰਿਸਰਚ ਫੈਲੋ, ਸਭਿਆਚਾਰ ਮਾਮਲਿਆਂ ਬਾਰੇ ਮੰਤਰਾਲੇ, ਪੰਜਾਬ ਸ਼ਿਲਪਕਾਰੀ ਅਤੇ ਦਸਤਕਾਰੀ: ਕਲਾ ਅਤੇ ਸਭਿਆਚਾਰ ਦੇ ਵਿਜਿਟਿੰਗ ਵਿਦਵਾਨ: ਡਾ. ਅੰਬਾਲਿਕਾ ਸੂਦ ਜੈਕਬ ਅਤੇ ਅਮਰੀਕਾ ਵਿੱਚ ਪਹਿਲੇ ਪੱਚੀਕਾਰੀ ਕਲਾਕਾਰ-ਹਰਜੀਤ ਸਿੰਘ (ਆਈ.ਆਈ.ਏ.ਐਸ, ਸ਼ਿਮਲਾ) ਦੇ ਕੰਮਾਂ ਦਾ ਆਲੋਚਨਾਤਮਕ ਵਿਸ਼ਲੇਸ਼ਣ।
Major Participation of Faculty
- Dr. Ambalicka Sood Jacob, Awarded with National Fellowship by Indian Institute of Advanced Study, Shimla from April 2012 to March 2013.
- Dr. Kavita Singh, Received ‘Le Corbusier Scholarship’ awarded by Chandigarh Lalit Kala Akademi, Chandigarh for 2009-2010.
- Prof. Saroj Rani, Selection committee expert for various Universities and renowned Institutions of India, Worked as : Senior Research Fellow UGC. Cultural Contexts in the Wall Paintings of Punjab; Research Fellow, Ministry of Culture Affairs. Crafts and Craftsmanship of Punjab; Visiting Scholar on Art and Culture, I I A S, Shimla; Critical Analysis of the works of Dr. Ambalicka Jacob; First Mosaicists Punjabi Artist in America - Harjeet Singh.
ਵਿਭਾਗ ਦੁਆਰਾ ਪ੍ਰਕਾਸ਼ਨ
ਪ੍ਰੋ. ਸਰੋਜ ਰਾਣੀ
- “ਭਾਰਤੀ ਮੂਰਤੀ ਕਲਾ ਦਾ ਇਤਿਹਾਸ”
- “ਭਾਰਤ ਵਿੱਚ ਆਧੁਨਿਕ ਕਲਾ”
- “ਮੂਰਤੀ ਕਲਾ ਦਾ ਇਤਿਹਾਸ ਅਤੇ ਕਲਾ ਤਤਵ”
ਡਾ. ਅੰਬਾਲਿਕਾ ਸੂਦ ਜੈਕਬ
- “ਪਰਛਾਈਆਂ”
- “ਮਿਉਜ਼ੀਕਲ ਮੋਡਜ਼ ਇਨ ਵਿਜ਼ੂਅਲ ਫਾਰਮਸ “
- “ਸਕਲਪਚਰ ਫਰਾਮ ਪੰਜਾਬ”
- “ਮੈਟਰਨਲ ਮੈਟਾਫੋਰ ਇਨ ਆਰਟ: ਦ ਵੂਮੈਨ, ਦ ਵਿਜ਼ਡਮ ਐਂਡ ਦ ਵੋਮ "
ਡਾ. ਕਵਿਤਾ ਸਿੰਘ
- “ਅੱਜ ਆਖਾਂ ਵਾਰਿਸ ਸ਼ਾਹ ਨੂੰ-ਡਰਾਇੰਗ ਅਤੇ ਚਿੱਤਰ”
- “ਐਨ ੳਡ ਟੁ ਅ ਪੇਪਰ ਬੋਟ-ਪੋਇਮਸ ਐਂਡ ਪੇਟਿੰਗਸ ”
Publications by the Department:
Prof. Saroj Rani
- Bharti Murti Kala Da Itihaas.
- Bharti Vich Aadhunik Kala.
- Murti Kala da Itihaas ate Kala Tatav.
Dr. Ambalicka Sood Jacob
- Parchiyaan.
- Musical Modes in Visual Forms.
- Sculptures from Punjab.
- Metarnal Metaphor in Art: The woman, The wisdom and the womb.
Dr. Kavita Singh
- Ajj Akhaan Waris Shah Nu - Drawings and Paintings.
- An Ode to A Paper Boat- Poems and Paintings.
ਵਿਭਾਗ ਦੁਆਰਾ ਆਯੋਜਿਤ ਵਰਕਸ਼ਾਪ ਅਤੇ ਸੈਮੀਨਾਰ
- 2009 ਵਿੱਚ ਕੋਮਲ ਕਲਾ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਯੋਜਿਤ ਗੁਰੁਤਾ ਗੱਦੀ ਦਿਵਸ ਦੇ ਤਿੰਨ ਸੌ ਸਾਲਵੇਂ ਸਮਾਰੋਹ ਵਜੋਂ ਲਘੂ ਚਿੱਤਰਕਲਾ ਕਾਰਜਸ਼ਾਲਾ ਜੈਪੁਰ ਦੇ ਮਸ਼ਹੂਰ ਲਘੂਚਿੱਤਰ ਕਲਾਕਾਰ ਪ੍ਰੋ. ਐਮ. ਕੇ. ਸ਼ਰਮਾ ਦੇ ਸਹਿਯੋਗ ਨਾਲ ਕਰਵਾਈ ਗਈ।
- 19 ਤੋਂ 25 ਜਨਵਰੀ 2010 ਤੱਕ ਸ. ਸੋਭਾ ਸਿੰਘ ਕੋਮਲ ਕਲਾ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੰਜਾਬੀ ਸਭਿਆਚਾਰ ਅਤੇ ਸੰਗੀਤ ‘ਤੇ ਆਧਾਰਿਤ ਕਾਰਜਸ਼ਾਲਾ ਆਯੋਜਿਤ ਕੀਤੀ ਗਈ।
- 29 ਨਵੰਬਰ 2010 ਨੂੰ ਸ. ਸੋਭਾ ਸਿੰਘ ਕੋਮਲ ਕਲਾ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸੰਤ, ਫਿਲਾਸਰ ਅਤੇ ਕਲਾਕਾਰ ਸਰਦਾਰ ਸੋਭਾ ਸਿੰਘ ਦੀ 110ਵੀਂ ਜਨਮ ਵਰ੍ਹੇਗੰਡ ਦੇ ਸਬੰਧ ਵਿੱਚ ਰਾਸ਼ਟਰੀ ਸੈਮੀਨਾਰ, “ਚਿੱਤਰਕਾਰ ਸਰਦਾਰ ਸੋਭਾ ਸਿੰਘ” ਸਿਰਲੇਖ ਹੇਠ ਕਰਵਾਇਆ ਗਿਆ।
- 23 ਨਵੰਬਰ 2011 ਨੂੰ ਸ. ਸੋਭਾ ਸਿੰਘ ਕੋਮਲ ਕਲਾ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭਾਸ਼ਾ, ਕਲਾ ਅਤੇ ਸਭਿਆਚਾਰ, ਸਿੱਖਿਆ ਅਤੇ ਸੂਚਨਾ ਵਿਗਿਆਨ ਫੈਕਲਟੀ ਦੁਆਰਾ ਆਯੋਜਿਤ “ਗੋਲਡਨ ਜੁਬਲੀ ਸਮਾਰੋਹ” ਵਜੋਂ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।
- 9 ਤੋਂ 10 ਮਾਰਚ 2012 ਤੱਕ ਸ. ਸੋਭਾ ਸਿੰਘ ਕੋਮਲ ਕਲਾ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਰਾਸ਼ਟਰੀ ਵਰਕਸ਼ਾਪ, “ਧੌਲਾਧਾਰ: ਦ ਰੀਸਰਵੀਅਰ ਆਫ ਸ. ਸੋਭਾ ਸਿੰਘ” ਸਿਰਲੇਖ ਹੇਠ ਕਰਵਾਈ ਗਈ।
- 28 ਮਾਰਚ 2012 ਨੂੰ ਸ. ਸੋਭਾ ਸਿੰਘ ਕੋਮਲ ਕਲਾ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਰਾਸ਼ਟਰੀ ਸੈਮੀਨਾਰ ਸਿਰਲੇਖ, “ਗੁਰੂਦੇਵ ਰਬਿੰਦਰਨਾਥ ਟੈਗੌਰ-ਇਕ ਬਹੁ-ਅਨੁਸ਼ਾਸ਼ਨੀ ਦ੍ਰਿਸ਼ਟੀਕੋਣ”, ਆਯੋਜਿਤ ਕੀਤੀ ਗਿਆ।
- 19-21 ਜਨਵਰੀ 2013 ਤੱਕ ਸ. ਸੋਭਾ ਸਿੰਘ ਕੋਮਲ ਕਲਾ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ “ਵਿੰਗਜ ਆਫ ਐਕਸਪਰੈਸ਼ਨ” ਤਿੰਨ ਰੋਜਾ ਰਾਸ਼ਟਰੀ ਪ੍ਰਿੰਟ ਮੇਕਿੰਗ ਕਾਰਜਸ਼ਾਲਾ ਕਰਵਾਈ ਗਈ।
- 24-30 ਜਨਵਰੀ 2013 ਤੱਕ ਸ. ਸੋਭਾ ਸਿੰਘ ਕੋਮਲ ਕਲਾ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਖੇਤਰੀ ਪ੍ਰਿੰਟ ਮੇਕਿੰਗ ਕੈਂਪ, ਲਲਿਤ ਕਲਾ ਅਕਾਦਮੀ ਅਤੇ ਰੀਜ਼ਨਲ ਸੈਂਟਰ-ਗੜ੍ਹੀ, ਨਵੀ ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ।
- 8-9 ਅਪ੍ਰੈਲ 2015 ਤੱਕ ਸ. ਸੋਭਾ ਸਿੰਘ ਕੋਮਲ ਕਲਾ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ, ਦੋ ਦਿਨ ਦੀ ਰਾਸ਼ਟਰੀ ਕਾਰਜਸ਼ਾਲਾ “ਪੋਇਟਰੀ ਐਂਡ ਪੇਟਿੰਗ-ਰਿਧਮ ਇੰਨ ਵਰਡਸ” ਵਿਸ਼ੇ ਤੇ ਕਰਵਾਈ ਗਈ।
- 19 ਅਗਸਤ 2015 ਨੂੰ ਆਈ.ਜੀ.ਐਨ.ਸੀ.ਏ., ਅਤੇ ਮਿਊਜ਼ੀਅਮ ਐਂਡ ਆਰਟ ਗੈਲਰੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਹਿਯੋਗ ਨਾਲ "ਅਜੰਤਾ: ਅ ਨਰੇਟਿਵ ਆਰਟ" ਵਿਸ਼ੇ ਤੇ ਫ਼ੋਟੋਗ੍ਰਾਫ਼ੀ ਪ੍ਰਦਰਸ਼ਨੀ ਲਗਾਈ ਗਈ।
- 5-09-2015 ਨੂੰ ਸ. ਸੋਭਾ ਸਿੰਘ ਕੋਮਲ ਕਲਾ ਵਿਭਾਗ, ਮਿਊਜ਼ੀਅਮ ਐਂਡ ਆਰਟ ਗੈਲਰੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਟਾਫ ਮੈਂਬਰਾਂ ਵੱਲੋਂ ਪੇਟਿੰਗ ਦਾ ਗਰੁੱਪ ਸ਼ੋ “ਲੀਰਿਕਸ ਆਫ ਹਾਰਮਨੀ” ਸਿਰਲੇਖ ਹੇਠ ਲਗਾਇਆ ਗਿਆ।
- 2015 ਵਿੱਚ “ਫਾਈਵ ਐਲੀਮੈਂਟਸ” ਸਿਰਲੇਖ ਹੇਠ ਇਕ ਦਿਨੀ ਰਾਸ਼ਟਰੀ ਚਿੱਤਰ ਕਾਰਜਸ਼ਾਲਾ, ਕਰਵਾਈ ਗਈ।
Workshops/Seminars conducted by the Department
- Miniature Painting Workshop as part of Tercentenary Celebrations of Guruta Gaddi Divas organized by Deptt. Of Fine Arts, Punjabi University, Patiala convened by famous Miniature Painter of Jaipur Prof. M.K.Sharma ‘Sumahendra’-2009.
- Sculpture Workshop based on Punjabi Culture and Music organized by Dept. of Fine Arts, Punjabi University, Patiala from 19th to 25th January 2010.
- National Seminar titled- Chitrakaar Sardar Sobha Singh: Shaksiat Seminar organized by Dept. of Fine Arts, Punjabi University, Patiala in connection with 110th Birth Anniversary of Saint, Philosopher and Artist Sardar Sobha Singh on 29th November 2010.
- National Seminar as part of Golden Jubilee Celebrations organised by Language, Art and Culture, Education and Information Science Faculties, Punjabi University, Patiala on 23 November, 2011.
- National Workshop titled Dhauladhar: The Reservoir of Sobha Singh organised by S. Sobha Singh Department of Fine Arts, Punjabi University, Patiala from 9th March, 2012 to 10th March, 2012.
- National Seminar titled Gurudev Rabindranath Tagore- A Multi-disciplinary Perspective organised by S. Sobha Singh Department of Fine Arts, Punjabi University, Patiala on 28 March, 2012.
- Wings of Expression- A Three-Day National Print Making Workshop organised by S. Sobha Singh Department of Fine Arts, Punjabi University, Patiala from 19 January, 2013 to 21 January, 2013.
- Regional Print making Camp organised by Lalit Kala Akademi (National Academy of Art), Regional Centre-Garhi, New Delhi in collaboration with S. Sobha Singh Department of Fine Arts, Punjabi University, Patiala from 24 January, 2013 to 30 January, 2013.
- Two day National Workshop on Poetry and Painting - Rhythm in Words and Colours organised by S. Sobha Singh Department of Fine Arts, Punjabi University, Patiala from 8 April, 2015 to 9 April, 2015.
- Ajanta : A Narrative Art An Exhibition of Photographs in Collaboration with IGNCA and Museum and Art Gallery on 19-08-2015.
- Lyrics of Harmony – A Group show of Paintings by the Staff members of S. Sobha Singh Dept. of Fine Arts and Museum and Art Gallery, 15-09-2015.
- Five Elements - One Day National Painting Workshop, 2015.
ਵਿਭਾਗ ਅਤੇ ਸੰਸਥਾਵਾਂ ਨਾਲ ਸਹਿਯੋਗ
- ਜਵਾਹਰ ਕਲਾ ਕੇਂਦਰ, ਜੈਪੁਰ
- ਵਿਦਿਆਰਥੀਆਂ ਦੁਆਰਾ ਲਘੂ ਚਿੱਤਰਕਲਾ ਦੀ ਪ੍ਰਦਰਸ਼ਨੀ
- ਐਸ. ਜੀ. ਠਾਕੁਰ ਸਿੰਘ ਕਲਾ ਗੈਲਰੀ, ਅੰਮ੍ਰਿਤਸਰ
- ਪੁਰਸਕਾਰ ਅਤੇ ਸ਼ਲਾਘਾ ਦੇ ਸਰਟੀਫ਼ੀਕੇਟ
- ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਸ਼ੀਸ਼ ਗੰਜ ਸਾਹਿਬ, ਨਵੀ ਦਿੱਲੀ ਵਿਖੇ ਚਿੱਤਰ ਪ੍ਰਦਰਸ਼ਨੀ
- ਨੋਰਾਹ ਰਿਚਰਡ ਹਾਲੀਡੇ ਹੋਮ, ਅੰਦਰੇਟਾ (ਹਿਮਾਚਲ ਪ੍ਰਦੇਸ਼) ਵਿਖੇ ਕਲਾ ਵਰਕਸ਼ਾਪ
- ਲਲਿਤ ਕਲਾ ਅਕਾਦਮੀ, ਚੰਡੀਗੜ੍ਹ
- ਪੰਜਾਬ ਆਰਟ ਕੋਂਸਿਲ, ਚੰਡੀਗੜ੍ਹ/ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ
- ਇੰਦਰਾ ਗਾਂਧੀ ਨੈਸ਼ਨਲ ਸੇਂਟਰ ਆਫ ਆਰਟ, ਨਵੀ ਦਿੱਲੀ
Collaboration with other department/ institutions
- Jawahar Kala Kendra, Jaipur.
- Out come :Exhibition of Miniature paintings by the students.
- Thakur Singh Art Gallery, Amritsar
- Out come: Exhibition of paintings and prints by the students of the Dept.
- Several awards and certificates of recommendations and commendations.
- Gurudwara Sri Bangla Sahib and Gurudwara Sri Sheesh Ganj Sahib, New Delhi. Out come: Painting exhibition
- Norah Richard Holiday Home, Andhretta (H.P.) Out come : workshop
- Lalit Kala Akademi, Chandigarh.
- Punjab Arts Council, Chandigarh.
- Indira Gandhi National Centre of the Arts, New Delhi.
Dr. Ambalica Sood Jacob
0175-304-6198
deptoffinearts@gmail.com
0175-304-6198
Information authenticated by
Dr. Ambalica Sood Jacob
Webpage managed by
University Computer Centre
Departmental website liaison officer
--
Last Updated on:
15-04-2019