ਪੰਜਾਬ ਦੇ ਲੋਕ ਸਾਜ਼ (ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਸੁਨੇਹਾ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਸ਼ਵ ਭਰ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਸ਼੍ਰੋਮਣੀ ਸੰਸਥਾ ਵੱਲੋਂ ਉੱਭਰੀ ਹੈ। ਦੁਨੀਆ ਦੇ ਜਿਸ ਹਿੱਸੇ ਵਿੱਚ ਵੀ ਪੰਜਾਬੀ ਵੱਸਦੇ ਹਨ, ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਸੰਸਥਾ ਨਾਲ ਜੁੜ ਕੇ ਪੰਜਾਬੀਅਤ ਨਾਲ ਜੁੜੇ ਰਹਿਣ ਦੇ ਚਾਹਵਾਨ ਹਨ। ਪੰਜਾਬੀ ਯੂਨੀਵਰਸਿਟੀ ਵੀ ਇਸ ਜ਼ਿੰਮੇਵਾਰੀ ਨੂੰ ਬਾਖ਼ੂਬੀ ਸਮਝਦੇ ਹੋਏ ਅਜਿਹੇ ਉਪਰਾਲੇ ਨਿਰੰਤਰ ਕਰਦੀ ਹੈ, ਜਿਹਨਾਂ ਰਾਹੀਂ ਪੰਜਾਬੀ ਵਿਰਸਾ ਸਮੁੱਚੀ ਦੁਨੀਆ ਦੇ ਪੰਜਾਬੀਆਂ ਤੱਕ ਪਹੁੰਚ ਸਕੇ। ‘ਪੰਜਾਬ ਦੇ ਲੋਕ ਸਾਜ਼’ ਪ੍ਰੋਜੈਕਟ ਸਾਡੀ ਇਸ ਮਹਾਨ ਵਿਰਾਸਤ ਦੇ ਦਸਤਾਵੇਜ਼ੀਕਰਨ ਅਤੇ ਇਹਨਾਂ ਸਾਜ਼ਾਂ ਦੇ ਦ੍ਰਿਸ਼-ਸ਼੍ਰਵਣ ਪ੍ਰਦਰਸ਼ਨ ਸਬੰਧੀ ਇੱਕ ਮਹੱਤਵਪੂਰਨ ਕਾਰਜ ਹੈ। ਲੋਕ ਸੰਗੀਤ ਦੇ ਮਾਹਿਰ ਅਤੇ ਗਾਇਕ ਪੰਮੀ ਬਾਈ ਇਸ ਪ੍ਰੋਜੈਕਟ ਦੇ ਨਿਰਦੇਸ਼ਕ ਹਨ ਅਤੇ ਇਸ ਨੂੰ ਡਾ. ਨਿਵੇਦਿਤਾ ਉੱਪਲ, ਪ੍ਰੋਫੈਸਰ ਅਤੇ ਪੂਰਵਲੇ ਮੁਖੀ, ਸੰਗੀਤ ਵਿਭਾਗ ਦੀ ਨਿਗਰਾਨੀ ਹੇਠ ਸੰਪੰਨ ਕੀਤਾ ਗਿਆ ਹੈ। ਲੋਕ ਸਾਜ਼ਾਂ ਦੀਆਂ ਵੱਖ-ਵੱਖ ਸ਼੍ਰਵਣ ਵੰਨਗੀਆਂ ਨੂੰ ਦ੍ਰਿਸ਼ ਪੇਸ਼ਕਾਰੀ ਵਿੱਚ ਰੂਪਾਂਤਰਣ ਕਰਕੇ ਯੂ-ਟਿਊਬ ਦੇ ਅਜ਼ਾਦ ਮੰਚ ’ਤੇ ਚੜ੍ਹਾਉਣ ਦਾ ਕੰਮ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਡਾ. ਸੀ ਪੀ ਕੰਬੋਜ ਨੇ ਕੀਤਾ ਹੈ। ਪੰਜਾਬ ਦੇ 22 ਵੱਖ-ਵੱਖ ਲੋਕ ਸਾਜ਼ਾਂ ਬਾਰੇ ਬੜੇ ਹੀ ਵਿਵਸਥਿਤ ਤੇ ਵਿਸਤ੍ਰਿਤ ਰੂਪ ਨਾਲ ਜਾਣਕਾਰੀ ਇਸ ਪ੍ਰੋਜੈਕਟ ਰਾਹੀਂ ਪ੍ਰਦਾਨ ਕੀਤੀ ਗਈ ਹੈ। ਇਹਨਾਂ ਸਾਜ਼ਾਂ ਵਿੱਚੋਂ ਕੁਝ ਕੁ ਦਾ ਪ੍ਰਯੋਗ ਹੁਣ ਘੱਟ ਵੇਖਣ ਤੇ ਸੁਣਨ ਨੂੰ ਮਿਲਦਾ ਹੈ। ਇਸ ਦ੍ਰਿਸ਼ਟੀ ਤੋਂ ਇਹ ਬੜਾ ਹੀ ਦਿਲਚਸਪ ਤੇ ਮਹੱਤਵਪੂਰਨ ਕਾਰਜ ਹੈ। ਪੂਰੇ ਵਿਸ਼ਵ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਤੇ ਇਸ ਬਾਰੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਉਣ ਦੀ ਸਾਡੀ ਇਹ ਕੋਸ਼ਿਸ਼ ਨਿਰੰਤਰ ਜਾਰੀ ਰਹੇਗੀ ਤਾਂ ਜੋ ਪੰਜਾਬੀ ਯੂਨੀਵਰਸਿਟੀ ਆਪਣੇ ਪਰਮ ਉਦੇਸ਼ ਦੀ ਸਫ਼ਲ ਪੂਰਤੀ ਲਈ ਸਦਾ ਕਾਰਜਸ਼ੀਲ ਰਹੇ।
ਪ੍ਰੋਫੈਸਰ (ਡਾ.) ਬੀ. ਐੱਸ ਘੁੰਮਣ ,ਉੱਪ-ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Message
Punjabi University, Patiala has emerged as a premier institution in the teaching of Punjabi language, literature and culture. The world over people from Punjabi community are willing to associate themselves with this premier institution which in the true sense is the sole representative of Punjabi language, literature, art and culture in general and punjabiat in particular. The University is continuously striving to propagate the rich cultural heritage of Punjab at global level. In tune with this, the project on 'Folk Instruments of Punjab' is very powerful vehicle to promote Punjab's rich cultural heritage. The prime focus of the project revolves around documentation and audio-visual presentation of folk instruments of Punjab which have been in use since time immemorial.
Prominent folk singer Pammi Bai (S. Paramjit Singh Sidhu) in his capacity as the Director of this project has contributed immensely towards the successful accomplishment of the objectives of the project with inputs from Professor (Mrs.) Nivedita Uppal, former Dean, Faculty of Arts and Culture and former Head, Department of Music, Punjabi University, Patiala which have resulted in a meticulous compilation with elaborate details about 22 different folk instruments of Punjab. I congratulate Pammi Bai for the successful completion of the project and now reaching the stage of sharing the fruits of the project across the globe.
It is pertinent to mention here that a few of the documented folk instruments are now being used quite rarely. Being the integral part of our cultural heritage it is of utmost importance to document such information before their use vanish from the scene. Dr. C.P. Kamboj of Punjabi Computer Help Centre of the University has skillfully completed the job of transformation of various audio-presentations into visual projections and their uploading on the free YouTube platform. Punjabi University is taking all possible steps towards making the information about Punjabi literature and culture available on line for the benefit of the global Punjabi community. Making available vital information about our rich heritage shall remain a constant endeavor of Punjabi University in order to achieve its cherished goal of reaching the global Punjabi community.
Professor (Dr.) B.S. Ghuman,Vice Chancelor, Punjabi University, Patiala
ਪੰਜਾਬ ਦੇ ਲੋਕ ਸਾਜ਼ ਪ੍ਰੋਜੈਕਟ ਦੇ ਆਨ-ਲਾਈਨ ਸੰਸਕਰਣ ਦਾ ਲੋਕ ਅਰਪਣ || Punjabi Folk Instruments
ਪੰਜਾਬ ਦੇ ਲੋਕ ਸਾਜ਼-1 || (Folk instruments of Punjabi-1)
ਪੰਜਾਬ ਦੇ ਲੋਕ ਸਾਜ਼-2 || (Folk instruments of Punjabi-2)
ਪੰਜਾਬ ਦੇ ਲੋਕ ਸਾਜ਼-3 || (Folk instruments of Punjabi-3)
ਪੰਜਾਬ ਦੇ ਲੋਕ ਸਾਜ਼-4 || (Folk instruments of Punjabi-4)
ਪੰਜਾਬ ਦੇ ਲੋਕ ਸਾਜ਼-5 || (Folk instruments of Punjabi-5)
ਪੰਜਾਬ ਦੇ ਲੋਕ ਸਾਜ਼ || Folk instruments of Punjab
ਲੋਕ ਸਾਜ਼: ਵੰਝਲੀ || Vanjli (Folk instruments of Punjab)
ਲੋਕ ਸਾਜ਼: ਤੂੰਬੀ || Tumbi (Folk instruments of Punjab)
ਲੋਕ ਸਾਜ਼: ਸਾਰੰਗੀ || Sarangi (Folk instruments of Punjab)
ਲੋਕ ਸਾਜ਼: ਰਬਾਬ || Rabab (Folk instruments of Punjab)
ਲੋਕ ਸਾਜ਼: ਢੋਲਕ || Dholak (Folk instruments of Punjab)
ਲੋਕ ਸਾਜ਼: ਢੋਲ || Dhol (Folk instruments of Punjab)
ਲੋਕ ਸਾਜ਼: ਬੁੱਘਧੂ || Bugdhu (Folk instruments of Punjab)
ਲੋਕ ਸਾਜ਼: ਬੀਨ-2 || Been part-2(Folk instruments of Punjab)
<
ਲੋਕ ਸਾਜ਼: ਬੀਨ-1 || Been part-1(Folk instruments of Punjab)
ਲੋਕ ਸਾਜ਼: ਅਲਗੋਜ਼ਾ || Algoza (Folk instruments of Punjab)
ਸੰਖੇਪ ਜਾਣਕਾਰੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦੀ ਸਾਂਭ-ਸੰਭਾਲ ਅਤੇ ਇਸ ਦੇ ਪ੍ਰਚਾਰ-ਪ੍ਰਸਾਰ ਲਈ ਵਚਨਬੱਧ ਹੈ। ਇਸ ਉਦੇਸ਼ ਦੀ ਪ੍ਰਾਪਤੀ ਹਿੱਤ ‘ਪੰਜਾਬ ਦੇ ਲੋਕ ਸਾਜ਼’ ਨਾਮਕ ਇਹ ਪ੍ਰੋਜੈਕਟ ਪੰਜਾਬੀ ਲੋਕ ਸੰਗੀਤ ਦੇ 22 ਵੱਖ-ਵੱਖ ਸਾਜ਼ਾਂ ਬਾਰੇ ਪੁਖ਼ਤਾ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ। ਇਸ ਪ੍ਰੋਜੈਕਟ ਨੂੰ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਹਿਯੋਗ ਨਾਲ ਉੱਘੇ ਲੋਕ ਗਾਇਕ ਪੰਮੀ ਬਾਈ ਨੇ ਬੜੀ ਸ਼ਿੱਦਤ ਨਾਲ ਤਿਆਰ ਕੀਤਾ ਹੈ। ਇਹਨਾਂ 22 ਲੋਕ ਸਾਜ਼ਾਂ ਨੂੰ ਵੱਖ-ਵੱਖ ਵਜੰਤਰੀਆਂ ਤੋਂ ਰਿਕਾਰਡ ਕਰਵਾਉਣ ਦੇ ਨਾਲ-ਨਾਲ ਇਹਨਾਂ ਦੇ ਨਿਰਮਾਣ ਕਰਤਾ ਕਿੱਥੇ ਤੇ ਕੌਣ ਹਨ ਤੇ ਇਹਨਾਂ ਦੀ ਬਣਤਰ ਤੇ ਰਚਨਾ ਕਿਵੇਂ ਹੁੰਦੀ ਹੈ, ਇਸ ਬਾਰੇ ਮਹੱਤਵਪੂਰਨ ਜਾਣਕਾਰੀ ਇਸ ਪ੍ਰੋਜੈਕਟ ਦਾ ਅਹਿਮ ਹਿੱਸਾ ਹੈ। ਇਹਨਾਂ ਸਾਜ਼ਾਂ ਦੇ ਪ੍ਰਮੁੱਖ ਵਾਦਕਾਂ ਵੱਲੋਂ ਦਿੱਤੀ ਜਾਣਕਾਰੀ, ਵਾਦਨ ਬਾਰੇ ਅਨੁਭਵ ਤੋਂ ਆਪੋ-ਆਪਣੇ ਸਾਜ਼ ਦਾ ਸੁਰੀਲਾ ਵਾਦਨ ਇਸ ਪ੍ਰੋਜੈਕਟ ਨੂੰ ਸਮਗਰਤਾ ਪ੍ਰਦਾਨ ਕਰਦੇ ਹਨ। ਪੰਜਾਬ ਦੇ ਇਹਨਾਂ 22 ਲੋਕ ਸਾਜ਼ਾਂ ਵਿੱਚ ਤੰਤੀ ਸਾਜ਼, ਫੂਕ ਵਾਲੇ ਸਾਜ਼ ਅਤੇ ਤਾਲ ਸਾਜ਼ ਤਿੰਨ ਵਰਗਾਂ ਦੇ ਸਾਜ਼ ਹਨ ਜੋ ਕ੍ਰਮਵਾਰ ਇਸ ਤਰ੍ਹਾਂ ਹਨ - ਸਾਰੰਗੀ, ਤੂੰਬੀ, ਰਬਾਬ, ਅਲਗੋਜ਼ੇ, ਵੰਝਲੀ, ਬੀਨ, ਸੰਖ, ਨਰਸਿੰਘਾ, ਢੋਲ, ਢੋਲਕੀ, ਡਾਰੀਆ, ਡੌਰੂ, ਡੱਫ਼, ਢੱਡ, ਨਗਾੜਾ, ਸੱਪ, ਚਿਮਟਾ, ਬੁਗਧੂ, ਮੰਜੀਰਾ, ਮਟਕਾ, ਘੂੰਗਰੂ ਅਤੇ ਖੜਤਾਲ। ਇਹਨਾਂ ਸਾਰੇ ਸਾਜ਼ਾਂ ਦਾ ਏਕਲ ਤੇ ਸਮੂਹਕ ਵਾਦਨ ਇੱਕ ਖ਼ੂਬਸੂਰਤ ਸੰਗੀਤਕ ਰਚਨਾ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਜੋ ਇਸ ਪ੍ਰੋਜੈਕਟ ਦਾ ਵਿਸ਼ੇਸ਼ ਹਾਸਿਲ ਹੈ। ਇਸ ਪ੍ਰੋਜੈਕਟ ਲਈ ਪ੍ਰੋ. ਮੇਜਰ ਸਿੰਘ (ਫੂਕ ਵਾਲੇ ਸਾਜ਼ਾਂ ਲਈ), ਸ. ਰਣਜੀਤ ਸਿੰਘ (ਤੰਤੀ ਸਾਜ਼ਾਂ ਲਈ) ਅਤੇ ਮਾਸਟਰ ਜਨਕਰਾਜ (ਤਾਲ ਸਾਜ਼ਾਂ ਲਈ) ਨੇ ਆਪਣਾ ਵਡਮੁੱਲਾ ਸਹਿਯੋਗ ਪ੍ਰਦਾਨ ਕੀਤਾ ਹੈ। ਨਿਸਚੇ ਹੀ ਇਹ ਪ੍ਰੋਜੈਕਟ ਪੰਜਾਬੀ ਲੋਕ ਸੰਗੀਤ ਦੇ ਪ੍ਰੇਮੀਆਂ, ਖੋਜਾਰਥੀਆਂ, ਸਿੱਖਿਆਰਥੀਆਂ ਤੇ ਸਰੋਤਿਆਂ ਲਈ ਲਾਹੇਵੰਦ ਸਿੱਧ ਹੋਵੇਗਾ।
ਡਾ. ਨਿਵੇਦਿਤਾ ਉੱਪਲ
ਪ੍ਰੋਜੈਕਟ ਇੰਚਾਰਜ
ਪ੍ਰੋਫੈਸਰ ਤੇ ਪੂਰਵ ਮੁਖੀ,
ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ,
ਪਟਿਆਲਾ।
ਆਨ-ਲਾਈਨ ਸੰਸਕਰਨ ਦਾ
ਲੋਕ-ਅਰਪਣ
ਡਾ. ਬੀ. ਐੱਸ. ਘੁੰਮਣ
ਉਪ-ਕੁਲਪਤੀ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਕਲਪ
ਡਾ. ਜਸਪਾਲ ਸਿੰਘ
ਸਾਬਕਾ ਉਪ-ਕੁਲਪਤੀ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪ੍ਰੋਜੈਕਟ ਨਿਰਦੇਸ਼ਕ
ਲੋਕ ਗਾਇਕ ਪੰਮੀ ਬਾਈ
ਫੈਲੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪ੍ਰੋਜੈਕਟ ਨਿਗਰਾਨ
ਡਾ. ਨਿਵੇਦਿਤਾ ਉੱਪਲ
ਸੰਗੀਤ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ਼੍ਰਵਣ ਵੰਨਗੀਆਂ ਦੀ ਦ੍ਰਿਸ਼ ਪੇਸ਼ਕਾਰੀ ਤੇ ਤਕਨੀਕੀ ਸਹਿਯੋਗ
ਡਾ. ਸੀ ਪੀ ਕੰਬੋਜ (ਕੰਪਿਊਟਰ ਲੇਖਕ)
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
http://www.cpkamboj.com/
https://www.youtube.com/user/kambojcp