ਸੈਮੀਨਾਰ/ਸਰਗਰਮੀਆਂ (Seminar/Events organised)( ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪ੍ਰੈੱਸ ਰਿਲੀਜ਼ )
ਅੰਗਰੇਜ਼ੀ ਵਿਭਾਗ ਵੱਲੋਂ 'ਮਾਰਕਸਵਾਦ ਅਤੇ ਸਾਹਿਤ' ਵਿਸ਼ੇ ਉੱਪਰ ਇਕ ਭਾਸ਼ਣ ਦਾ ਆਯੋਜਨ ਕਰਵਾਇਆ ਗਿਆ
ਪਟਿਆਲਾ, 20-07-2021-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵੱਲੋਂ 'ਮਾਰਕਸਵਾਦ ਅਤੇ ਸਾਹਿਤ' ਵਿਸ਼ੇ ਉੱਪਰ ਇਕ ਭਾਸ਼ਣ ਦਾ ਆਯੋਜਨ ਕਰਵਾਇਆ ਗਿਆ। ਇਹ ਭਾਸ਼ਣ ਉੱਘੇ ਮਾਰਕਸਵਾਦੀ ਚਿੰਤਕ ਅਤੇ ਦਿੱਲੀ ਯੂਨੀਵਰਸਿਟੀ ਦੇ ਹੰਸ ਰਾਜ ਕਾਲਜ ਵਿਚੋਂ ਅਧਿਆਪਕ ਵਜੋਂ ਸੇਵਾ-ਮੁਕਤ ਹੋਏ ਡਾ. ਆਨੰਦ ਪ੍ਰਕਾਸ਼ ਵੱਲੋਂ ਦਿੱਤਾ ਗਿਆ। ਆਨਲਾਈਨ ਵਿਧੀ ਰਾਹੀਂ ਕਰਵਾਏ ਗਏ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਕੀਤੀ ਗਈ। ਪ੍ਰੋਗਰਾਮ ਦੇ ਸ਼ੁਰੂਆਤ ਵਿਚ ਵਿਭਾਗ ਮੁਖੀ ਡਾ. ਰਾਜੇਸ਼ ਸ਼ਰਮਾ ਵੱਲੋਂ ਰਸਮੀ ਰੂਪ ਵਿਚ ਸਭ ਦਾ ਸਵਾਗਤ ਕਰਦਿਆਂ ਵਿਸ਼ੇ ਸੰਬੰਧੀ ਕੁੱਝ ਅਹਿਮ ਟਿੱਪਣੀਆਂ ਕੀਤੀਆਂ ਗਈਆਂ। ਵਾਈਸ ਚਾਂਸਲਰ ਡਾ. ਅਰਵਿੰਦ ਵਲੋਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਮਾਰਕਸਵਾਦ ਅਤੇ ਕੁਆਂਟਮ ਥਿਊਰੀ ਨਾਲ ਸੰਬੰਧਤ ਵਖ-ਵਖ ਪੱਖਾਂ ਉੱਪਰ ਗੱਲ ਕੀਤੀ ਗਈ। ਮਾਰਕਸਵਾਦ ਵਿਚਲੇ ਦਵੰਦ ਦੇ ਸੰਕਲਪ ਨੂੰ ਵਾਤਾਵਰਣ ਵਿਗਿਆਨ ਨਾਲ ਜੋੜ ਕੇ ਵੀ ਉਨ੍ਹਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ।
ਡਾ. ਆਨੰਦ ਪ੍ਰਕਾਸ਼ ਨੇ ਦੱਸਿਆ ਕਿ ਕਿਸ ਤਰ੍ਹਾਂ ਵਖ-ਵਖ ਰੰਗਾਂ, ਨਸਲਾਂ, ਧਰਮਾਂ ਦੇ ਕਾਮੇ ਲੋਕਾਂ ਵਿਚ ਪੈਦਾ ਹੋਈ ਏਕਤਾ ਦੀ ਭਾਵਨਾ ਨੇ ਜਮਾਤ ਦੇ ਸੰਕਲਪ ਨੂੰ ਜਨਮ ਦਿੱਤਾ ਜੋ ਕਿ ਬਾਅਦ ਵਿਚ ਮਾਰਕਸਵਾਦ ਦੇ ਫ਼ਲਸਫ਼ੇ ਦਾ ਅਧਾਰ ਬਣਿਆ। ਉਨ੍ਹਾਂ ਟਿੱਪਣੀ ਕੀਤੀ ਕਿ ਜਦੋਂ ਕਾਮਿਆਂ ਦੇ ਸਮੂਹਿਕ ਯਤਨਾਂ ਨਾਲ ਲੋੜ ਤੋਂ ਵਧੇਰੇ ਪੈਦਾਵਾਰ ਹੁੰਦੀ ਹੈ ਤਾਂ ਉਸ ਦੀ ਵਰਤੋਂ ਸੰਬੰਧਤ ਸਮਾਜ ਲਈ ਹੋਣੀ ਚਾਹੀਦੀ ਹੈ। ਅਜਿਹਾ ਨਾ ਹੋਣਾ ਅਨਿਆਂ ਦੀ ਸਥਿਤੀ ਨੂੰ ਪੈਦਾ ਕਰਦਾ ਹੈ। ਸਮਾਜ ਵਿਚ ਵਿਚਲੀ ਮੱਧਵਰਗੀ ਆਰਥਿਕ ਜਮਾਤ ਬਾਰੇ ਵਿਸਥਾਰ ਵਿਚ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸਮਾਜ ਦੇ ਵਿਕਾਸ ਵਿਚ ਇਸ ਜਮਾਤ ਦਾ ਅਹਿਮ ਯੋਗਦਾਨ ਹੈ ਕਿਉਂਕਿ ਸਭਿਆਚਾਰਕ ਕਦਰਾਂ ਕੀਮਤਾਂ ਦੇ ਨਿਰਧਾਰਣ ਵਿਚ ਇਸ ਨੇ ਅਹਿਮ ਭੂਮਿਕਾ ਅਦਾ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਦੇ ਵੀ ਮਾਰਕਸਵਾਦ ਦੇ ਫ਼਼ਲਸਫ਼ੇ ਨੂੰ ਮੱਧਵਰਗ ਜਮਾਤ ਦੇ ਵਿਰੋਧੀ ਵਜੋਂ ਜਾਂ ਉਦਾਰਵਾਦ ਵਿਰੋਧੀ ਵਜੋਂ ਪੇਸ਼ ਕਰਨ ਦੀ ਭੁੱਲ ਨਹੀਂ ਕਰਨੀ ਚਾਹੀਦੀ। ਇਕ ਹੋਰ ਅਹਿਮ ਟਿੱਪਣੀ ਵਿਚ ਉਨ੍ਹਾਂ ਕਿਹਾ ਕਿ ਵਿਚਾਰਾਂ ਦੀ ਭਿੰਨਤਾ ਬਾਰੇ ਸਾਨੂੰ ਪੂੰਜੀਵਾਦ ਤੋਂ ਵੀ ਸਬਕ ਲੈ ਲੈਣਾ ਚਾਹੀਦਾ ਹੈ। ਮਾਰਕਸਕਵਾਦ ਅਤੇ ਸਾਹਿਤ ਦੇ ਆਪਸੀ ਸੰਬੰਧਾਂ ਬਾਰੇ ਵਖ-ਵਖ ਕੋਣਾਂ ਤੋਂ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦੋਵੇਂ ਅੱਜ ਦੇ ਦੌਰ ਵਿਚ ਸਮੱਿਸਆ ਦਾ ਸਾਹਮਣਾ ਕਰ ਰਹੇ ਹਨ। ਇਕ ਦੀਆਂ ਸਮੱਸਿਆਵਾਂ ਦੂਸਰੇ ਵਿਚ ਪ੍ਰਦਰਸਿ਼ਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਰਕਸਵਾਦ ਅਤੇ ਸਾਹਿਤ ਦੇ ਆਪਸੀ ਰਿਸ਼ਤੇ ਸੰਬੰਧੀ ਸਾਰੇ ਸਵਾਲਾਂ ਦੇ ਸਨਮੁੱਖ ਹੋਣਾ ਸਮੇਂ ਦੀ ਅਹਿਮ ਲੋੜ ਹੈ। ਨਾਰੀਵਾਦ ਅਤੇ ਮਾਰਕਸਵਾਦ ਦੀ ਆਪਸੀ ਸਮਾਨਤਾ ਦਾ ਜਿ਼ਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦੋਹੇਂ ਨਾਬਰਾਬਰੀ ਦੇ ਵਿਰੁੱਧ ਸੰਘਰਸ਼ ਕਰਨ ਹਿਤ ਸੇਧ ਦਿੰਦੇ ਹਨ।
ਅੰਤ ਵਿਚ ਧੰਨਵਾਦੀ ਸ਼ਬਦ ਡਾ. ਸਤਨਾਮ ਸੰਧੂ, ਡੀਨ ਭਾਸ਼ਾ, ਫ਼ੈਕਲਟੀ ਵੱਲੋਂ ਬੋਲੇ ਗਏ। ਪ੍ਰੋਗਰਾਮ ਦਾ ਸੰਚਾਲਨ ਮੋਨਿਕਾ ਸਭਰਵਾਲ ਵੱਲੋਂ ਕੀਤਾ ਗਿਆ।
ਡਾ. ਅਰਵਿੰਦ ਵੱਲੋਂ ਅਕਾਲਗੜ੍ਹ ਪਿੰਡ ਦੇ ਸਕੂਲ ਦਾ ਦੌਰਾ ਕੀਤਾ ਗਿਆ
ਪਟਿਆਲਾ, 19-07-2021-ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਡਾ. ਰਿਤੂ ਲਹਿਲ, ਡਾਇਰੈਕਟਰ ਵਿਮੈਨਜ਼ ਸਟੱਡੀਜ਼ ਸੈਂਟਰ ਦੀ ਅਗਵਾਈ ਅਧੀਨ ਪਿੰਡ ਅਕਾਲਗੜ੍ਹ ਨੂੰ ਸਾਲ 2015 ਵਿਚ ਵਿਕਾਸ ਕਾਰਜਾਂ ਲਈ ਅਪਣਾਇਆ ਗਿਆ ਸੀ। ਪੰਜਾਬੀ ਯੂਨੀਵਰਸਿਟੀ ਦੁਆਰਾ ਪਿੰਡ ਦੇ ਵਿਕਾਸ ਲਈ ਪਾਏ ਯੋਗਦਾਨ ਕਾਰਨ ਪਿੰਡ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਸਬੰਧੀ ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ, ਡਾ. ਅਰਵਿੰਦ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ. ਰਿਤੂ ਲਹਿਲ, ਡਾਇਰੈਕਟਰ ਵਿਮੈਨਜ਼ ਸਟੱਡੀਜ਼ ਸੈਂਟਰ ਦਾ ਵੀ ਪਿੰਡ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਦੇ ਉੱਦਮ ਅਤੇ ਯੋਗ ਅਗਵਾਈ ਸਦਕਾ ਪਿੰਡ ਦੀ ਨੁਹਾਰ ਬਦਲੀ। ਡਾ. ਰਾਜਵੰਤ ਕੌਰ ਪੰਜਾਬੀ ਨੂੰ ਇਸ ਮੌਕੇ `ਤੇ ਉਨ੍ਹਾਂ ਦੀ ਪਿੰਡ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਸਬੰਧੀ ਖੋਜ ਕਰਨ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਵਾਈਸ ਚਾਂਸਲਰ, ਡਾ. ਅਰਵਿੰਦ ਨੇ ਪਿੰਡ ਦੇ ਸਕੂਲ ਦਾ ਦੌਰਾ ਕੀਤਾ ਅਤੇ ਸਕੂਲ ਵਿਚ ਕੀਤੇ ਗਏ ਕੰਮਾਂ ਦਾ ਮੁਆਇਨਾ ਕੀਤਾ। ਵਾਈਸ ਚਾਂਸਲਰ ਸਾਹਿਬ ਨੇ ਇਸ ਮੌਕੇ ਸਕੂਲ ਦੇ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਡਾ. ਨੈਨਾ ਸ਼ਰਮਾ, ਸਹਾਇਕ ਪ੍ਰੋਫੈਸਰ, ਡਿਸਟੈਂਸ ਐਜ਼ੂਕੇਸ਼ਨ ਵਿਭਾਗ ਅਤੇ ਡਾ. ਹੈਪੀ ਜੇਜੀ, ਡਾਇਰੈਕਟਰ ਲੋਕ ਸੰਪਰਕ ਵੀ ਹਾਜਰ ਸਨ।
ਜ਼ਿਕਰਯੋਗ ਹੈ ਕਿ ਇਸ ਪਿੰਡ ਵਿਚ ਯੂਨੀਵਰਸਿਟੀ ਵੱਲੋਂ ਵਿਮੈਨ ਕਲੱਬ (ਪੰਜਾਬੀ ਯੂਨੀਵਰਸਿਟੀ), ਸਟੇਟ ਬੈਂਕ ਆਫ ਪਟਿਆਲਾ, ਲੋਕਲ ਐਮ. ਪੀ., ਜਿਲ੍ਹਾ ਪ੍ਰਸ਼ਾਸ਼ਨ ਅਤੇ ਵੱਖ ਵੱਖ ਐਨ.ਜੀ.ਓ. ਦੀ ਮਦਦ ਨਾਲ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਸਮਾਰਟ ਕਲਾਸ ਰੂਮ ਤਿਆਰ ਕੀਤਾ ਗਿਆ, ਸਕੂਲ ਦੀਆਂ ਕੰਧਾਂ ਅਤੇ ਦਰਖਤਾਂ `ਤੇ ਚਿੱਤਰਕਾਰੀ ਕੀਤੀ ਗਈ, ਬੱਚਿਆਂ ਲਈ ਕੂਲਰ ਅਤੇ ਸਟੇਸ਼ਨਰੀ ਅਤੇ ਵਰਦੀਆਂ ਦਿੱਤੀਆਂ ਗਈਆ। ਇਸ ਤੋਂ ਬਿਨ੍ਹਾ ਪਿੰਡ ਵਿਚ ਸੋਲਰ ਲਾਈਟਾਂ ਲਗਵਾਈਆਂ ਗਈਆ, ਐਨ.ਐਸ.ਐਸ. ਵਿਭਾਗ ਦੇ ਵਿਦਿਆਰਥੀਆਂ ਦੁਆਰਾ ਸਫਾਈ ਮੁਹਿੰਮ ਚਲਾਈ ਗਈ, ਭਾਈ ਘਨੱਈਆ ਸਿਹਤ ਕੇਂਦਰ ਦੀ ਮਦਦ ਨਾਲ ਮੈਡੀਕਲ ਕੈਂਪ ਲਗਾਇਆ ਗਿਆ, ਸਮਾਜਿਕ ਬੁਰਾਈਆਂ ਵਿਰੁੱਧ ਰੰਗਮੰਚ ਅਤੇ ਟੈਲੀਵਿਜ਼ਨ ਵਿਭਾਗ ਦੁਆਰਾ ਨੁੱਕੜ ਨਾਟਕ ਕਰੇ ਗਏ, ਸਰਬੱਤ ਦਾ ਭਲਾ ਸੰਸਥਾ ਦੀ ਮਦਦ ਨਾਲ ਪਿੰਡ ਦੇ ਬੱਚਆਂ ਨੂੰ ਵਜੀਫੇ ਮੁਹੱਈਆ ਕਰਵਾਏ ਗਏ ਅਤੇ ਪਿੰਡ ਵਿਚ ਦਰੱਖਤ ਲਗਾਏ ਗਏ। ਇਸ ਤੋਂ ਬਿਨਾਂ ਪਿੰਡ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਫੁਲਕਾਰੀ ਸਿਖਲਾਈ ਕੇਂਦਰ ਸਥਾਪਤ ਕੀਤਾ ਗਿਆ।
ਲੋਕ ਪ੍ਰਸ਼ਾਸ਼ਨ ਵਿਭਾਗ ਨੇ 26ਵੀਂ ਵਰਲਡ ਕਾਂਗਰਸ ਆਫ਼ ਪੋਲੀਟੀਕਲ ਸਾਇੰਸ ਵਿਚ ਸ਼ਿਰਕਤ ਕੀਤੀ
ਪਟਿਆਲਾ, 18-07-2021-ਅੰਤਰ-ਰਾਸ਼ਟਰੀ ਰਾਜਨੀਤਿਕ ਵਿਗਿਆਨ ਐਸੋਸੀਏਸ਼ਨ (ਆਈਪੀਐਸਏ) ਦੁਆਰਾ 10 ਜੁਲਾਈ ਤੋਂ 15 ਜੁਲਾਈ 2021 ਤੱਕ ਪੰਜ ਰੋਜ਼ਾ 26ਵੀਂ ਵਰਲਡ ਕਾਂਗਰਸ ਆਫ਼ ਪੋਲੀਟੀਕਲ ਸਾਇੰਸ ਆਯੋਜਿਤ ਕੀਤੀ ਗਈ। ਰਾਜਨੀਤੀ ਸ਼ਾਸਤਰ ਅਤੇ ਸਮਾਜ ਸ਼ਾਸਤਰ ਨਾਲ ਸਬੰਧਤ ਬੁੱਧੀਜੀਵੀਆਂ, ਅਕਾਦਮਿਕ ਹਸਤੀਆਂ ਅਤੇ ਖੋਜਾਰਥੀਆਂ ਦੀ ਇਸ ਪ੍ਰਮੁੱਖ ਅੰਤਰ-ਰਾਸ਼ਟਰੀ ਕਾਨਫਰੰਸ ਵਿਚ 100 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਆਪਣੇ ਖੋਜ-ਪੱਤਰ ਪੇਸ਼ ਕਰਦਿਆਂ ਵਿਚਾਰ ਵਟਾਂਦਰੇ ਵਿਚ ਭਾਗ ਲਿਆI ਹਰੇਕ ਦੋ ਸਾਲਾਂ ਬਾਅਦ ਆਯੋਜਿਤ ਹੋਣ ਵਾਲੀ ਇਹ ਪ੍ਰਸਿੱਧ ਕਾਨਫਰੰਸ ਪਹਿਲੀ ਵਾਰ ਆਨਲਾਈਨ ਮਾਧਿਅਮ ਵਿੱਚ ਸੰਚਾਲਿਤ ਕੀਤੀ ਗਈ I
ਇਸ ਕਾਨਫਰੰਸ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲੋਕ ਪ੍ਰਸ਼ਾਸ਼ਨ ਵਿਭਾਗ ਨੇ ਪ੍ਰਭਾਵਸ਼ਾਲੀ ਯੋਗਦਾਨ ਪਾਉਂਦਿਆਂ ਹਿੱਸਾ ਲਿਆ। ਵਿਭਾਗ ਦੇ ਮੁਖੀ ਡਾ. ਰੇਨੂੰ ਕਾਨਫਰੰਸ ਦੇ ਇਕ ਪੈਨਲ ਦੀ ਪ੍ਰਧਾਨਗੀ ਤੋਂ ਇਲਾਵਾ ਵਿਕਸਿਤ ਦੇਸ਼ਾਂ ਵਿਚ ਪ੍ਰਬੰਧਕੀ ਸੁਧਾਰਾਂ ਅਤੇ ਪ੍ਰਬੰਧਕੀ ਸਭਿਆਚਾਰ ਦੇ ਪੈਨਲ ਵਿਚ “ਭਾਰਤ ਵਿਚ ਪੁਲਿਸ ਸੁਧਾਰਾਂ ਦੇ ਪ੍ਰਭਾਵ: ਪੰਜਾਬ ਪੁਲਿਸ ਦੀ ਕੇਸ ਸਟੱਡੀ” ਵਿਸ਼ੇ ਤੇ ਇਕ ਸਾਂਝਾ ਖੋਜ ਪੱਤਰ ਵੀ ਪੇਸ਼ ਕੀਤਾ। ਵਿਭਾਗ ਦੀ ਪੀਐਚ.ਡੀ. ਖੋਜਾਰਥਣ ਅਰਸ਼ਪ੍ਰੀਤ ਕੌਰ ਨੇ ਵੀ ਕਾਨਫ਼ਰੰਸ ਵਿਚ ਭਾਗ ਲੈਂਦਿਆਂ “ਭਾਰਤ ਵਿਚ ਲਿੰਗ ਸਮਾਨਤਾ ਅਤੇ ਨਾਰੀ ਸਸ਼ਕਤੀਕਰਨ: ਪੰਜਾਬ ਦੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਕੇਸ ਅਧਿਐਨ” ਵਿਸ਼ੇ ਤੇ ਇਕ ਖੋਜ ਪੱਤਰ ਪੇਸ਼ ਕੀਤਾ। ਇਸ ਤੋਂ ਇਲਾਵਾ ਪ੍ਰੋ. ਰੇਨੂੰ ਨੇ ਪ੍ਰਬੰਧਕੀ ਸਭਿਆਚਾਰ ਬਾਰੇ ਖੋਜ ਕਮੇਟੀ ਦੀ ਮੀਟਿੰਗ ਵਿੱਚ ਹੋਰਨਾਂ ਦੇਸ਼ਾਂ ਦੇ ਚੁਣੇ ਗਏ ਮੈਂਬਰ ਵਜੋਂ ਸ਼ਿਰਕਤ ਕੀਤੀ ।
ਇਸ ਅੰਤਰਰਾਸ਼ਟਰੀ ਕਾਨਫਰੰਸ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨੁਮਾਇੰਦਗੀ ਨੂੰ ਇਕ ਪ੍ਰਾਪਤੀ ਕਰਾਰ ਦਿੰਦਿਆਂ ਡਾ. ਰੇਨੂੰ ਨੇ ਦੱਸਿਆ ਕਿ ਅਜਿਹੇ ਉਪਰਾਲਿਆਂ ਨਾਲ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਗਿਆਨ ਦੇ ਨਵੇਂ ਰਾਹ ਖੁੱਲਦੇ ਹਨ ਜਿਸ ਨਾਲ ਖੋਜ ਕਾਰਜਾਂ ਦੀ ਗੁਣਵੱਤਾ ਵਿਚ ਵਾਧਾ ਹੁੰਦਾ ਹੈ। ਉਹਨਾਂ ਨੇ ਆਸ ਪ੍ਰਗਟ ਕੀਤੀ ਕਿ ਲੋਕ ਪ੍ਰਸ਼ਾਸ਼ਨ ਵਿਭਾਗ ਭਵਿੱਖ ਵਿੱਚ ਵੀ ਉਚੇਰੇ ਖੋਜ ਕਾਰਜਾਂ ਪ੍ਰਤੀ ਰਾਸ਼ਟਰੀ ਅੰਤਰਰਾਸ਼ਟਰੀ ਪੱਧਰਾਂ 'ਤੇ ਆਪਣਾ ਯੋਗਦਾਨ ਦਰਜ ਕਰਦਾ ਰਹੇਗਾ।
ਪਬਲੀਕੇਸ਼ਨ ਬਿਊਰੋ ਦੀ ਕਿਤਾਬਾਂ ਵਾਲੀ ਬੱਸ ਤਕਰੀਬਨ ਸਵਾ ਸਾਲ ਬਾਅਦ ਮੁੜ ਆਪਣੇ ਮਿਸ਼ਨ ਉੱਪਰ ਵਖ-ਵਖ ਖੇਤਰਾਂ ਵਿਚ ਜਾਣ ਲਈ ਤਿਆਰ
ਪਟਿਆਲਾ, 16-07-2021-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਦੀ ਕਿਤਾਬਾਂ ਵਾਲੀ ਬੱਸ ਤਕਰੀਬਨ ਸਵਾ ਸਾਲ ਬਾਅਦ ਮੁੜ ਆਪਣੇ ਮਿਸ਼ਨ ਉੱਪਰ ਵਖ-ਵਖ ਖੇਤਰਾਂ ਵਿਚ ਜਾਣ ਲਈ ਤਿਆਰ ਹੈ। ਪਬਲੀਕੇਸ਼ਨ ਬਿਊਰੋ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਹਾਲ ਦੀ ਘੜੀ ਇਸ ਬੱਸ ਨੂੰ ਯੂਨੀਵਰਸਿਟੀ ਦੇ ਪੁੱਛ-ਗਿੱਛ ਕੇਂਦਰ ਕੋਲ ਖੜ੍ਹਾ ਕੀਤਾ ਗਿਆ ਹੈ। ਇਸ ਉਪਰੰਤ ਯੂਨੀਵਰਸਿਟੀ ਕੈਂਪਸ ਵਿਚਲੀਆਂ ਵਖ-ਵਖ ਥਾਵਾਂ ਉੱਪਰ ਖੜ੍ਹਾ ਕੀਤਾ ਜਾਵੇਗਾ ਜਿੱਥੋਂ ਕੋਈ ਵੀ ਪੁਸਤਕਾਂ ਦੀ ਖਰੀਦ ਕਰ ਸਕਦਾ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਵਿਸ਼ੇਸ਼ ਰੂਪ ਵਿਚ ਇਸ ਬੱਸ ਦਾ ਦੌਰਾ ਕਰ ਕੇ ਸੰਬੰਧਤ ਕਰਮਚਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ ਗਈ। ਉਹ ਬੱਸ ਦੇ ਅੰਦਰ ਵਖ-ਵਖ ਸੈਕਸ਼ਨਾਂ ਵਿਚ ਗਏ ਜਿੱਥੇ ਉਨ੍ਹਾਂ ਵਖ-ਵਖ ਕਿਤਾਬਾਂ ਬਾਰੇ ਜਾਇਜ਼ਾ ਲਿਆ। ਉਨ੍ਹਾਂ ਬੱਸ ਵਿਚਲੀਆਂ ਕਿਤਾਬਾਂ ਅਤੇ ਉਨ੍ਹਾਂ ਦੀ ਵਿਕਰੀ ਨਾਲ ਸੰਬੰਧਤ ਵਖ-ਵਖ ਪਹਿਲੂਆਂ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਤਸੱਲੀ ਪ੍ਰਗਟਾਈ ਕਿ ਯੂਨੀਵਰਸਿਟੀ ਵੱਲੋਂ ਪੁਸਤਕ ਰੂਪ ਵਿਚ ਪ੍ਰਕਾਸਿ਼ਤ ਵਖ-ਵਖ ਖੇਤਰਾਂ ਦੇ ਗਿਆਨ ਨੂੰ ਆਮ ਲੋਕਾਂ ਦੀ ਪਹੁੰਚ ਵਿਚ ਲਿਆਉਣ ਲਈ ਇਹ ਬਸ ਵਖ-ਵਖ ਖੇਤਰਾਂ ਵਿਚ ਜਾਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪੁਸਤਕਾਂ ਨੂੰ ਉਨ੍ਹਾਂ ਦੇ ਪਾਠਕਾਂ ਤਕ ਲੈ ਕੇ ਜਾਣਾ ਇਕ ਪਵਿੱਤਰ ਕਾਰਜ ਹੈ ਜਿਸ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਦਿਸ਼ਾ ਵਿਚ ਹੋਰ ਵੀ ਕਦਮ ਉਠਾਏ ਜਾਣੇ ਹਨ।
ਡਾ. ਰਾਜੇਸ਼ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਅਗਲੇ ਹਫ਼ਤੇ ਤੋਂ ਇਹ ਬੱਸ ਵਖ-ਵਖ ਖੇਤਰਾਂ ਲਈ ਰਵਾਨਾ ਹੋਣੀ ਹੈ। ਪਹਿਲੇ ਰੂਟ ਅਨੁਸਾਰ ਇਹ ਲੁਧਿਆਣਾ, ਜਲੰਧਰ ਅਤੇ ਅਮ੍ਰਿਤਸਰ ਵਿਖੇ ਜਾਵੇਗੀ। ਇਸ ਦੇ ਰੂਟ ਸੰਬੰਧੀ ਵਿਸਤ੍ਰਿਤ ਯੋਜਨਾ ਬਾਰੇ ਜਲਦ ਹੀ ਜਾਣਕਾਰੀ ਦਿੱਤੀ ਜਾਵੇਗੀ।
ਆਗਮੈਂਟਡ ਅਤੇ ਵਰਚੁਅਲ ਰਿਐਲਿਟੀ” ਵਿਸ਼ੇ ਤੇ ਆਨਲਾਈਨ ਵੈਬਿਨਾਰ ਦਾ ਆਯੋਜਨ ਕੀਤਾ
ਪਟਿਆਲਾ, 15-07-2021-ਕੰਪਿਉਟਰ ਸਾਇੰਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ “ਆਗਮੈਂਟਡ ਅਤੇ ਵਰਚੁਅਲ ਰਿਐਲਿਟੀ” ਵਿਸ਼ੇ ਤੇ ਆਨਲਾਈਨ ਵੈਬਿਨਾਰ ਦਾ ਆਯੋਜਨ ਕੀਤਾ। ਇਹ ਸਮਾਗਮ ਨੈਸ਼ਨਲ ਇੰਸਟੀਚਿਉਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਰਮੇਸ਼ਨ ਟੈਕਨੋਲੋਜੀ, ਰੋਪੜ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਉਪ-ਕੁਲਪਤੀ ਪ੍ਰੋ. (ਡਾ.) ਅਰਵਿੰਦ ਨੇ ਸਮਾਗਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਆਗਮੈਂਟਡ ਅਤੇ ਵਰਚੁਅਲ ਰਿਐਲਿਟੀ ਨੇੜਲੇ ਭਵਿੱਖ ਵਿੱਚ ਸਾਡੀ ਜ਼ਿੰਦਗੀ ਨੂੰ ਪ੍ਰਭਾਵਤ ਕਰੇਗੀ। ਇਸ ਤਕਨਾਲੋਜੀ ਦਾ ਉਦੇਸ਼ ਵਿਸ਼ੇਸ਼ ਉਪਕਰਣਾਂ ਦੁਆਰਾ ਬੇਹਤਰ ਵਿਅਕਤੀਗਤ ਤਜ਼ੁਰਬੇ ਪ੍ਰਦਾਨ ਕਰਨਾ ਹੈ। ਅਜਿਹੇ ਵੈਬਿਨਾਰ ਇਸ ਖੇਤਰ ਦੇ ਖੋਜਕਰਤਾਵਾਂ ਵਿਚ ਖੋਜ ਦੀ ਲਾਗ ਲਗਾਉਣ ਵਿੱਚ ਸਹਾਇਤਾ ਕਰਨਗੇ। ਡਾ. ਦੀਪਕ ਵਾਸਨ, ਵਧੀਕ ਡਾਇਰੈਕਟਰ, ਐਨ.ਆਈ.ਈ.ਐੱਲ.ਆਈ.ਟੀ. ਰੋਪੜ ਅਤੇ ਡਾ. ਜੋਤੀ ਸ਼ਰਮਾ, ਸੰਯੁਕਤ ਡਾਇਰੈਕਟਰ ਐਨ.ਆਈ.ਈ.ਐੱਲ.ਆਈ.ਟੀ. ਰੋਪੜ ਨੇ ਹਿੱਸਾ ਲੈਣ ਵਾਲਿਆਂ ਨਾਲ ਆਗਮੇਂਟਡ ਅਤੇ ਵਰਚੁਅਲ ਰਿਐਲਟੀ ਦੇ ਸੰਕਲਪ ਨੂੰ ਸਾਂਝਾ ਕੀਤਾ। ਆਪਣੇ ਸੰਬੋਧਨ ਵਿਚ ਡਾ. ਦੀਪਕ ਵਾਸਨ ਨੇ ਕਿਹਾ ਕਿ ਐਨ.ਆਈ.ਈ.ਐੱਲ.ਆਈ.ਟੀ., ਰੋਪੜ ਦਾ ਮਨੋਰਥ ਲੋਕਾਂ ਦੀ ਡਿਜੀਟਲ ਸੇਵਾ ਕਰਨਾ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਹਿਕਾਰੀ ਖੋਜ ਇਸ ਖੇਤਰ ਵਿੱਚ ਅੱਗੇ ਵਧਣ ਦੀ ਕੁੰਜੀ ਹੈ। ਜੁਆਇੰਟ ਡਾਇਰੈਕਟਰ, ਡਾ. ਜੋਤੀ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਗਮੇਂਟਡ ਅਤੇ ਵਰਚੁਅਲ ਰਿਐਲਟੀ ਰੋਜਾਨਾ ਦੀਆਂ ਆਮ ਗਤੀਵਿਧੀਆਂ ਨੂੰ ਪ੍ਰਭਾਵਤ ਕਰੇਗੀ ਜਿਸ ਵਿਚ ਟਰੈਵਲ ਤੋਂ ਲੈ ਕੇ ਰੀਅਲ ਅਸਟੇਟ, ਸਿਹਤ ਸੰਭਾਲ ਤੱਕ ਦੀ ਹਰ ਚੀਜ ਸ਼ਾਮਿਲ ਹੋਵੇਗੀ। ਉਹਨਾਂ ਨੇ ਆਰਗਮੈਂਟਡ ਅਤੇ ਵਰਚੁਅਲ ਰਿਐਲਿਟੀ ਦੀਆਂ ਵੱਖ ਵੱਖ ਐਪਲੀਕੇਸ਼ਨਾਂ, ਇਹਨਾਂ ਲਈ ਵਰਤੇ ਜਾਣ ਵਾਲੇ ਸਾਧਨਾਂ ਅਤੇ ਸਾਫਟਵੇਅਰਾਂ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਅਸਲ ਦੁਨੀਆਂ ਅਤੇ ਕਾਲਪਨਿਕ ਸੰਸਾਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਸ ਤਰਾਂ ਕਲਪਨਾਸ਼ੀਲ ਦੁਨੀਆਂ ਨੂੰ ਅਗੇਮੈਂਟਡ ਰਿਐਲਿਟੀ ਅਤੇ ਵਰਚੁਅਲ ਰਿਐਲਿਟੀ ਦੀ ਵਰਤੋਂ ਕਰਕੇ ਇੱਕ ਅਸਲ ਦੁਨੀਆ ਵਾਂਗ ਮਹਿਸੂਸ ਕੀਤਾ ਜਾਂਦਾ ਹੈ।
ਵਿਭਾਗ ਦੇ ਮੁਖੀ ਡਾ: ਸੁਖਜੀਤ ਕੌਰ ਰਾਨਾਡੇ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕੰਪਿਉਟਰ ਸਾਇੰਸ ਦੇ ਖੇਤਰ ਵਿਚ ਅਜਿਹੇ ਵੈਬਿਨਾਰਾਂ ਦੀ ਜ਼ਰੂਰਤ ਦਾ ਜ਼ਿਕਰ ਕਰਦਿਆਂ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵਿਭਾਗ ਵੱਲੋਂ ਇਸ ਤਰ੍ਹਾਂ ਦੇ ਹੋਰ ਵੈਬਿਨਾਰ ਲਗਾਏ ਜਾਣਗੇ। ਕੰਪਿਉਟਿੰਗ ਸਾਇੰਸ ਦੇ ਡੀਨ ਫੈਕਲਟੀ, ਡਾ. ਰਾਜੇਸ਼ ਕੇ. ਬਾਵਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਇਸ ਟੈਕਨਾਲੌਜੀ ਲਈ ਬਹੁਤ ਸੰਭਾਵਨਾਵਾਂ ਹਨ ਅਤੇ ਸਰੋਤਿਆਂ ਨੂੰ ਇਸ ਧਾਰਨਾ ਨਾਲ ਜਾਣ-ਪਛਾਣ ਕਰਾਉਣ ਲਈ ਉਹਨਾਂ ਨੇ ਮੁਖ ਬੁਲਾਰਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਡਾ: ਗੁਰਪ੍ਰੀਤ ਸਿੰਘ ਲਹਿਲ (ਡੀਨ ਕਾਲਜਿਜ), ਡੀਨ ਰਿਸਰਚ, ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਅਤੇ ਵਿਭਾਗ ਦੇ ਸੀਨੀਅਰ ਫੈਕਲਟੀ ਮੈਂਬਰ ਸ਼ਾਮਲ ਸਨ। ਇਸ ਪ੍ਰੋਗਰਾਮ ਨੂੰ ਯੂਟਿਉਬ ਚੈਨਲ 'ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ ਸੀ ਜਿੱਥੇ 350 ਤੋਂ ਵੀ ਵੱਧ ਭਾਗੀਦਾਰ ਜੁੜੇ ਹੋਏ ਸਨ। ਡਾ. ਗੁਰਪ੍ਰੀਤ ਸਿੰਘ ਜੋਸਨ, ਕੋਆਰਡੀਨੇਟਰ, ਡਾ: ਰਜਨੀਸ਼ ਰੰਧਾਵਾ ਅਤੇ ਡਾ: ਅਮਰਵੀਰ ਸਿੰਘ (ਸਹਿ-ਕੋਆਰਡੀਨੇਟਰ) ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਭ ਧੰਨਵਾਦ ਕੀਤਾ।
ਪੰਜਾਬੀ ਵਿਭਾਗ ਵੱਲੋਂ ਸਿਰਮੌਰ ਪੰਜਾਬੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਬਾਰੇ ਵੈਬੀਨਾਰ
ਪਟਿਆਲਾ, 13-07-2021-ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਵਿਭਾਗੀ ਸਾਹਿਤ ਸਭਾ ਦੇ ਸਹਿਯੋਗ ਨਾਲ ਦੋ ਰੋਜ਼ਾ ‘ਕੁਲਵੰਤ ਸਿੰਘ ਵਿਰਕ ਜਨਮ ਸ਼ਤਾਬਦੀ ਅੰਤਰਰਾਸ਼ਟਰੀ ਵੈਬੀਨਾਰ’ ਦਾ ਆਗਾਜ਼ ਕੀਤਾ ਗਿਆ।ਗੂਗਲ ਮੀਟ ਅਤੇ ਵਿਭਾਗ ਦੇ ਯੂਟਿਊਬ ਚੈਨਲ ਦੇ ਮਾਧਿਅਮ ਰਾਹੀਂ ਸ਼ੁਰੂ ਹੋਏ ਇਸ ਵੈਬੀਨਾਰ ਵਿਚ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਸਿਰਜਣਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਵੈਬੀਨਾਰ ਦੇ ਉਦਘਾਟਨੀ ਸੈਸ਼ਨ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਮਸ਼ੀਨੀਕਰਨ ਦੇ ਯੁੱਗ ਵਿਚ ਮਨੁੱਖ ਅੰਦਰ ਮਨੁੱਖਤਾ ਬਚਾਈ ਰੱਖਣ ਲਈ ਵਿਰਕ ਦੀਆਂ ਕਹਾਣੀਆਂ ਵਰਗਾ ਸਾਹਿਤ ਪੜ੍ਹਨ ਦੀ ਜ਼ਰੂਰਤ ਹੈ। ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਨੇ ਸਵਾਗਤੀ ਸ਼ਬਦ ਆਖਦਿਆਂ ਹੁਣਵੇਂ ਸਮੇਂ ਦੀਆਂ ਤਬਦੀਲੀਆਂ ਨਾਲ ਰਿਸ਼ਤਾ ਬਣਾਉਣ ਲਈ ਵਿਰਕ ਤੋਂ ਪ੍ਰੇਰਣਾ ਲੈਣ ਦੀ ਗੱਲ ਆਖੀ। ਡਾ. ਧਨਵੰਤ ਕੌਰ ਨੇ ਮੁੱਖ ਸੁਰ ਭਾਸ਼ਣ ਵਿਚ ਕੁਲਵੰਤ ਸਿੰਘ ਵਿਰਕ ਦੀ ਸਮੁੱਚੀ ਸਿਰਜਣਾ ਬਾਰੇ ਟਿੱਪਣੀ ਕੀਤੀ ਅਤੇ ਕਿਹਾ ਕਿ ਵਿਰਕ ਦੀ ਕਹਾਣੀ ਵਰਗੀ ਕਹਾਣੀ ਲਿਖਣਾ ਹਰ ਕਹਾਣੀਕਾਰ ਦੀ ਚਾਹਤ ਤੇ ਚੁਣੌਤੀ ਰਿਹਾ ਹੈ। ਮੁੱਖ ਮਹਿਮਾਨ ਪਦਮ ਸ਼੍ਰੀ ਸੁਰਜੀਤ ਪਾਤਰ ਨੇ ਵਿਰਕ ਦੀ ਸ਼ਖ਼ਸੀਅਤ ਅਤੇ ਉਸਦੀਆਂ ਕਹਾਣੀਆਂ ਦੀ ਭਾਸ਼ਾਈ ਅਮੀਰੀ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਸੈਸ਼ਨ ਕੋਆਰਡੀਨੇਟਰ ਡਾ. ਗੁਰਮੁਖ ਸਿੰਘ ਨੇ ਕਿਹਾ ਕਿ ਵਿਰਕ ਨੂੰ ਯਾਦ ਕਰਨਾ ਵਿਚਾਰਧਾਰਕ ਉਲਾਰਾਂ ਅਤੇ ਤੈਅ-ਸ਼ੁਦਾ ਸੋਚਾਂ ਤੋਂ ਮੁਕਤ ਹੋ ਕੇ ਸੰਵੇਦਨਸ਼ੀਲ ਹੋਣ ਦੀ ਜਾਚ ਸਿੱਖਣਾ ਹੈ। ਡੀਨ ਭਾਸ਼ਾਵਾਂ ਪ੍ਰੋ. ਸਤਿਨਾਮ ਸਿੰਘ ਸੰਧੂ ਨੇ ਧੰਨਵਾਦੀ ਸ਼ਬਦ ਕਹੇ ਅਤੇ ਉਨ੍ਹਾਂ ਨੇ ਵਿਰਕ ਨੂੰ ਸਹਿਜ ਅਤੇ ਗਹਿਰੀਆਂ ਰਮਜ਼ਾਂ ਸੰਚਾਰਨ ਵਾਲ਼ਾ ਕਹਾਣੀਕਾਰ ਕਿਹਾ।
ਸੈਮੀਨਾਰ ਦੇ ਪਹਿਲੇ ਦਿਨ ਦੇ ਤਿੰਨ ਅਕਾਦਮਿਕ ਸੈਸ਼ਨਾਂ ਵਿਚੋਂ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਜਸਵਿੰਦਰ ਸਿੰਘ ਨੇ ਕੀਤੀ। ਇਸ ਸੈਸ਼ਨ ਵਿਚ ਵਿਚ ਡਾ. ਰਵਿੰਦਰ ਘੁੰਮਣ ਨੇ ਵਿਰਕ ਦੀਆਂ ਕਹਾਣੀਆਂ ਦੇ ਇਤਿਹਾਸਕ ਪਰਿਪੇਖ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਿਰਕ ਪਰੰਪਰਾ ਅਤੇ ਅਧੁਨਿਕਤਾ ਦੇ ਸੰਸਲੇਸ਼ਣ ਦਰਮਿਆਨ ਖੜ੍ਹਾ ਸਧਾਰਣ ਮਨੁੱਖ ਦੇ ਹੁੰਗਾਰਿਆਂ ਨੂੰ ਫੜ੍ਹਦਾ ਹੈ। ਡਾ. ਜਸਪ੍ਰੀਤ ਕੌਰ ਨੇ ਵਿਰਕ ਦੀਆਂ ਬਟਬਾਰੇ ਨਾਲ ਸੰਬੰਧਿਤ ਕਹਾਣੀਆਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਵਿਰਕ ਦੀ ਕਹਾਣੀ ਇਹ ਸਿਖਾਂਉਂਦੀ ਹੈ ਕਿ ਅਸੀਂ ਬਟਵਾਰੇ ਵਰਗੇ ਸਦਮਿਆਂ ਅਤੇ ਉਲਝਣਾਂ ਨਾਲ ਭਰੇ ਸਮੇਂ ਨਾਲ਼ ਸੰਵਾਦ ਕਿਵੇਂ ਕਰਨਾ ਹੈ। ਡਾ. ਮਨਜਿੰਦਰ ਸਿੰਘ ਨੇ ਭਾਸ਼ਾਈ ਅਵਚੇਤਨ ਬਾਰੇ ਸਿਧਾਂਤਕ ਚਰਚਾ ਤੋਂ ਬਾਅਦ ਵਿਰਕ ਦੇ ਭਾਸ਼ਾਈ ਅਵਚੇਤਨ ਬਾਰੇ ਆਪਣੀਆਂ ਧਾਰਨਾਵਾਂ ਪੇਸ਼ ਕੀਤੀਆਂ। ਪਰਮਜੀਤ ਸਿੰਘ ਨੇ ਪੰਜਾਬੀ ਦੇ ਹੋਰ ਕਹਾਣੀਕਾਰਾਂ ਦੀ ਤੁਲਨਾ ਵਿਚ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦੀ ਵਿਧਾਗਤ ਅਧਿਐਨ ਵਿਲੱਖਣਤਾ ਨੂੰ ਉਭਾਰਨ ਦਾ ਯਤਨ ਕੀਤਾ। ਦੂਜੇ ਸੈਸ਼ਨ ਤਹਿਤ ਪ੍ਰੋ. ਗੁਰਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਵਿਚ ਚਾਰ ਖੋਜ ਪੱਤਰ ਪੜ੍ਹੇ ਗਏ। ਡਾ. ਹਰਿੰਦਰ ਕੌਰ ਸੋਹਲ ਨੇ ਵਿਰਕ ਦੀਆਂ ਕਹਾਣੀਆਂ ਵਿਚੋਂ ਲੋਕਧਾਰਾਈ ਹਵਾਲਿਆਂ ਦੀ ਪਛਾਣ ਕੀਤੀ। ਡਾ. ਹਰਸਿਮਰਨ ਕੌਰ ਨੇ ਵਿਰਕ ਦੀਆਂ ਕਹਾਣੀਆਂ ਵਿਚ ਨਾਰੀ ਦੀ ਹੋਂਦ ਅਤੇ ਅਣਹੋਂਦ ਦੇ ਪੈਟਰਨ ਬਾਰੇ ਗੱਲ ਕਰਦਿਆਂ ਉਸਦੀਆਂ ਕਹਾਣੀਆਂ ਦੇ ਨਾਰੀ ਪਾਤਰਾਂ ਬਾਰੇ ਗੱਲ ਕੀਤੀ। ਡਾ. ਹਰਪ੍ਰੀਤ ਕੌਰ ਨੇ ਵਿਰਕ ਦੀਆਂ ਕਹਾਣੀਆਂ ਦੀਆਂ ਵਿਲੱਖਣਤਾਵਾਂ ਦੀ ਨਿਸ਼ਾਨਦੇਹੀ ਕੀਤੀ। ਡਾ. ਕਰਮਜੀਤ ਕੌਰ ਮਲਹੋਤਰਾ ਨੇ ਵਿਰਕ ਦੀਆਂ ਪੰਜ ਕਹਾਣੀਆਂ ਦੇ ਹਵਾਲੇ ਨਾਲ ਉਸਦੀਆਂ ਕਹਾਣੀਆਂ ਵਿਚਲੇ ਸਮਾਜਿਕ ਪਾਸਾਰਾਂ ਬਾਰੇ ਆਪਣੀ ਰਾਇ ਪ੍ਰਸਤੁਤ ਕੀਤੀ। ਸੈਸ਼ਨ ਦਾ ਸੰਯੋਜਨ ਡਾ. ਗੁਰਜੰਟ ਸਿੰਘ ਨੇ ਕੀਤਾ। ਤੀਜੇ ਸੈਸ਼ਨ ਦੀ ਪ੍ਰਧਾਨਗੀ ਡਾ ਬਲਦੇਵ ਸਿੰਘ ਧਾਲੀਵਾਲ ਅਤੇ ਸੰਯੋਜਨ ਡਾ. ਰਾਜਵਿੰਦਰ ਸਿੰਘ ਨੇ ਕੀਤਾ। ਡਾ. ਬਲਜੀਤ ਕੌਰ ਰਿਆੜ ਨੇ ‘ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ : ਜੁਗਤ ਅਤੇ ਪਾਸਾਰ’ ਵਿਸ਼ੇ ’ਤੇ ਆਪਣਾ ਖੋਜ ਪੱਤਰ ਪੇਸ਼ ਕੀਤਾ। ਪ੍ਰੋ. ਰਵਿੰਦਰ ਸਿੰਘ ਨੇ ਵਿਰਕ ਨੂੰ ਪੰਜਾਬੀ ਪਾਤਰਾਂ ਦੇ ਉਸਰੱਈਏ ਵਜੋਂ ਸਥਾਪਿਤ ਕਰਦਿਆਂ ਉਸਦੇ ਪਾਤਰਾਂ ਦੀ ਖ਼ਸਲਤ ਬਾਰੇ ਵਿਚਾਰ ਰੱਖੇ। ਡਾ. ਰਜਨੀ ਨੇ ਵਿਰਕ ਦੀਆਂ ਕਹਾਣੀਆਂ ਵਿਚ ਪੇਸ਼ ਅਤੇ ਸਥਾਪਿਤ ਕੀਤੇ ਗਏ ਜੀਵਨ ਮੁੱਲਾਂ ਦੀ ਤਲਾਸ਼ ਕੀਤੀ। ਡਾ. ਹੀਰਾ ਸਿੰਘ ਨੇ ਵਿਰਕ ਦੀ ਪ੍ਰਸਿੱਧ ਕਹਾਣੀ ‘ਤੂੜੀ ਦੀ ਪੰਡ’ ਦੇ ਪ੍ਰਸੰਗ ਵਿਚ ਇਸ ਨੂੰ ਨਵੇਂ ਯੁੱਗ ਦੀ ਗਵਾਹੀ ਦਾ ਦਸਤਾਵੇਜ਼ ਆਖਿਆ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ 'ਬਾਇਓਟੈਕ ਊਰਜਿਤ ਕਲੱਸਟਰ' ਦੀ ਭਾਗੀਦਾਰੀ ਹਾਸਲ ਕੀਤੀ
ਪਟਿਆਲਾ, 12-07-2021-ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ ਮਾਣ ਵਾਲੀ ਗੱਲ ਹੈ ਕਿ ਇਸ ਨੇ ਹਾਲ ਹੀ ਵਿਚ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਾਨਲੌਜੀ ਮੰਤਰਾਲੇ ਵੱਲੋਂ ਵਿੱਤੀ ਸਹਾਇਤਾ ਪ੍ਰਦਾਨ ਇਕ ਵਿਸ਼ੇਸ਼ ਪ੍ਰਾਜੈਕਟ 'ਬਾਇਓਟੈਕ ਊਰਜਿਤ ਕਲੱਸਟਰ' ਦੀ ਭਾਗੀਦਾਰੀ ਹਾਸਲ ਕੀਤੀ ਹੈ ਜਿਸ ਨਾਲ ਇਹ ਬਾਇਓਟੈਕਨੌਲਜੀ ਵਿਭਾਗ ਦੀਆਂ ਅਹਿਮ ਸੰਸਥਾਵਾਂ ਨਾਲ ਸਾਂਝੇਦਾਰੀ ਕਾਇਮ ਕਰਦਿਆਂ ਮਿਲ ਕੇ ਇਸ ਖੇਤਰ ਵਿਚ ਕੰਮ ਕਰ ਸਕਣ ਦੇ ਸਮਰੱਥ ਹੋਵੇਗੀ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਸੰਬੰਧੀ ਗੱਲ ਕਰਦਿਆਂ ਦੱਸਿਆ ਗਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਦੇਸ਼ ਭਰ ਵਿਚਲੀਆਂ ਇਸ ਖੇਤਰ ਦੀਆਂ ਅਹਿਮ ਸੰਸਥਾਵਾਂ, ਯੂਨੀਵਰਸਿਟੀਆਂ, ਖੋਜ ਪ੍ਰਯੋਗਸ਼ਾਲਾਵਾਂ, ਇੰਡਸਟਰੀ ਅਤੇ ਛੋਟੇ ਤੇ ਮੱਧ ਅਕਾਰ ਦੇ ਕਾਰੋਬਾਰਾਂ ਦਰਮਿਆਨ ਤਕਨਾਲੌਜੀ ਅਤੇ ਪ੍ਰੋਡਕਟਸ ਦੇ ਵਿਕਾਸ ਲਈ ਤਾਲਮੇਲ ਪੈਦਾ ਕਰਨ ਹਿਤ ਇਕ ਯੂਨੀਵਰਸਿਟੀ ਰਿਸਰਚ ਟਰਾਂਸਲੇਸ਼ਨਲ ਕਲਸਟਰ ਦੀ ਸਥਾਪਨਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਮਕਸਦ ਅਕਾਦਮਿਕ ਅਤੇ ਪਹਿਲਕਦਮੀਆਂ ਵਿਚੋਂ ਨਿੱਕਲੇ ਸਿੱਟਿਆਂ ਨੂੰ ਵਪਾਰਕ ਪੱਧਰ ਤੇ ਤਬਦੀਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਰਾਹੀਂ ਵਖ-ਵਖ ਖੇਤਰਾਂ ਦੇ ਵਿਸ਼ੇਸ਼ ਕਲਸਟਰ ਸਥਾਪਿਤ ਹੋਣੇ ਹਨ। ਮੋਹਾਲੀ ਕਲਸਟਰ ਫ਼ਾਰ ਐਗਰੋ ਐਨਵਾਇਰਨਮੈਂਟ-ਬਾਇਓਟੈਕ ਰਿਸਰਚ ਐਂਡ ਐਂਟਰਪਰੀਨਿਉਰਸਿ਼ਪ (ਐਮ-ਕੇਅਰ) ਨਾਮਕ ਇਸ ਖੋਜ ਤਜਵੀਜ਼ ਵਿਚ ਨੌ ਸੰਸਥਾਵਾਂ ਸ਼ਾਮਿਲ ਹਨ ਜਿਨ੍ਹਾਂ ਵਿਚ ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਨੈਸ਼ਨਲ ਐਗਰੀ ਫ਼ੂਡ ਬਾਇਓਟੈਕ ਇੰਸਟੀਚੂਟ, ਮੋਹਾਲੀ, ਇੰਸਟੀਚੂਟ ਆਫ਼ ਮਾਈਕਰੋਬੀਅਲ ਟੈਕਨੌਲਜੀ, ਚੰਡੀਗੜ੍ਹ, ਇੰਡੀਅਨ ਇੰਸਟੀਚੂਟ ਆਫ਼ ਸਾਇੰਸ ਐਜ਼ੂਕੇਸ਼ਨ ਐਂਡ ਰਿਸਰਚ, ਮੋਹਾਲੀ, ਇੰਸਟੀਚੂਟ ਆਫ਼ ਨੈਨੋਸਾਇੰਸ ਟੈਕਨੌਲਜੀ, ਮੋਹਾਲੀ, ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਡ ਐਂਡ ਟੈਕਨੌਲਜੀ ਮੋਹਾਲੀ, ਸੈਂਟਰ ਫ਼ਾਰ ਇੰਨੋਵੇਟਿਵ ਐਂਡ ਅਪਲਾਈਡ ਬਾਇਪ੍ਰੋਸੈਸਿੰਗ, ਮੋਹਾਲੀ, ਇੰਡੀਅਨ ਇੰਸਟੀਚੂਟ ਆਫ਼ ਟੈਕਨੌਲਜੀ ਰੋਪੜ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਸ਼ਾਮਿਲ ਹਨ। ਇਹ ਤਜਵੀਜ਼ ਕੁੱਲ 232 ਕਰੋੜ ਰੁਪਏ ਦੀ ਹੈ ਜਿਸ ਵਿਚੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਇਕ ਵੱਡਾ ਹਿੱਸਾ ਪ੍ਰਾਪਤ ਹੋਣ ਜਾ ਰਿਹਾ ਹੈ। ਇਸ ਰਾਸ਼ੀ ਦਾ ਮੰਤਵ ਯੂਨੀਵਰਸਿਟੀ ਵਿਖੇ ਇਸ ਖੇਤਰ ਦੀਆਂ ਦੋ ਕੇਂਦਰੀ ਸਹੂਲਤਾਂ ਦੀ ਸਥਾਪਨਾ ਕਰਨਾ ਹੋਵੇਗਾ। ਪਹਿਲੀ ਸਹੂਲਤ ਅਨੁਸਾਰ ਐਗਰੋ ਅਧਾਰਿਤ ਸਮੱਗਰੀ ਤੋਂ ਮਾਈਕਰੋਬੀਅਲ ਪ੍ਰੋਡਕਟਸ ਦੇ ਉਤਪਾਦਨ ਦੀ ਪ੍ਰਕਿਰਿਆ ਦਾ ਵਿਕਾਸ ਕਰਨਾ ਹੋਵੇਗਾ ਅਤੇ ਦੂਸਰਾ ਮਨੋਰਥ ਅਨੁਸਾਰ ਵਖ-ਵਖ ਵਿਗਿਆਨ ਅਧਾਰਾਂ ਉੱਪਰ ਮਾਈਕਰੋਬਜ਼, ਪੌਦਿਆਂ ਅਤੇ ਜਾਨਵਰਾਂ ਦੀ ਇਸ ਮਕਸਦ ਹਿਤ ਨਿਸ਼ਾਨਦੇਹੀ ਕਰਨ ਲਈ ਇਕ ਇੰਟੀਗ੍ਰੇਟਿਡ ਸਹੂਲਤ ਪੈਦਾ ਕਰਨਾ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜ ਵਿਭਾਗ, ਜਿਨ੍ਹਾਂ ਵਿਚ ਬਾਇਓਟੈਕਨੌਲਜੀ ਵਿਭਾਗ, ਬਨਸਪਤੀ ਵਿਗਿਆਨ ਵਿਭਾਗ, ਹਿਊਮਨ ਜੈਨੇਟਿਕਸ ਵਿਭਾਗ, ਫਰਮਿਊਸੀਟਕਲ ਸਾਇੰਸਜ਼ ਐਂਡ ਡਰੱਗ ਰਿਸਰਚ ਵਿਭਾਗ, ਜੀਵ ਅਤੇ ਵਾਤਾਵਰਣ ਵਿਗਿਆਨ ਵਿਭਾਗ ਸ਼ਾਮਿਲ ਹਨ, ਇਸ ਪ੍ਰਾਜੈਕਟ ਵਿਚ ਸ਼ਾਮਿਲ ਹੋਣੇਗ। ਲਾਈਫ਼ ਸਾਇੰਸਜ਼ ਫ਼ੈਕਲਟੀ ਦੇ ਡੀਨ ਪ੍ਰੋ. ਰਾਮ ਸਰੂਪ ਸਿੰਘ, ਜੋ ਕਿ ਬਇਓਟੈਕਨੌਲਜੀ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਹਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਕਲਸਟਰ ਸਮੂਹ ਦੇ ਨੋਡਲ ਅਫ਼ਸਰ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਰਾਹੀਂ ਵਿਕਸਿਤ ਹੋਈਆਂ ਸਹੂਲਤਾਂ ਵਿਦਿਆਰਥੀਆਂ, ਅਧਿਆਪਕਾਂ ਅਤੇ ਖੋਜਾਰਥੀਆਂ ਲਈ ਮੁਫ਼ਤ ਹੋਣਗੀਆਂ। ਇਹ ਸਹੂਲਤਾਂ ਪੰਜਾਬੀ ਯੂਨੀਵਰਸਿਟੀ ਤੋਂ ਬਾਹਰ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਖੋਜਾਰਥੀਆਂ ਲਈ ਵੀ ਮੁਫ਼ਤ ਉਪਲੱਬਧ ਹੋਣਗੀਆਂ।
ਪੱਤਰਕਾਰੀ ਦੇ ਵਿਦਿਆਰਥੀਆਂ ਲਈ ਪੰਜਾਬੀ ਕੰਪਿਊਟਿੰਗ ਹੁਨਰਾਂ ਉੱਤੇ ਦੋ ਦਿਨਾ ਵਰਕਸ਼ਾਪ ਕਰਵਾਈ
ਪਟਿਆਲਾ, 11-07-2021-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਪੱਤਰਕਾਰੀ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਤਕਨੀਕੀ ਉੱਨਤੀ ਰਾਹੀਂ ਭਾਸ਼ਾ ਦੇ ਹੁਨਰਾਂ ਨੂੰ ਸਿੱਖਣ ਅਤੇ ਮਜ਼ਬੂਤ ਕਰਨ ਵਿੱਚ ਸਹਾਇਤਾ ਲਈ ਪੰਜਾਬੀ ਕੰਪਿਊਟਿੰਗ ਹੁਨਰਾਂ ਉੱਤੇ ਦੋ ਦਿਨਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਆਯੋਜਨ ਡਾ. ਕਪਿਲ ਦੇਵ ਵੱਲੋਂ ਕੀਤਾ ਗਿਆ। ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਡਾ. ਵਿਸ਼ਾਲ ਗੋਇਲ ਇਸ ਵਰਕਸ਼ਾਪ ਦੇ ਕੋਆਰਡੀਨੇਟਰ ਸਨ। ਵਰਕਸ਼ਾਪ ਦੇ ਦੋ ਦਿਨਾ ਆਨਲਾਈਨ ਸੈਸ਼ਨ ਪੰਜਾਬੀ ਕੰਪਿਊਟਿੰਗ: ਜਾਣ-ਪਛਾਣ, ਪੰਜਾਬੀ ਫੌਂਟਸ ਨਾਲ ਕੰਮ ਕਰਨਾ, ਯੂਨੀਕੋਡ ਅਤੇ ਨਾਨ ਯੂਨੀਕੋਡ, ਪੀ.ਸੀ. ਅਤੇ ਮੋਬਾਈਲਜ਼ ਲਈ ਪੰਜਾਬੀ ਟਾਈਪਿੰਗ ਕੀ-ਬੋਰਡ ਲੇਆਉਟ, ਪੀ.ਸੀ. ਅਤੇ ਮੋਬਾਇਲਾਂ ਤੇ ਪੰਜਾਬੀ ਯੂਨੀਕੋਡ ਟਾਈਪਿੰਗ (ਕੀ-ਬੋਰਡ, ਸਪੀਚ ਅਤੇ ਲਿਖਤ ਰਾਹੀਂ), ਐਮ.ਐਸ.-ਆਫਿਸ (ਐਮ.ਐਸ.-ਵਰਡ, ਐਮ.ਐਸ.-ਪਾਵਰ ਪੁਆਇੰਟ ਅਤੇ ਐਮ.ਐਸ.-ਐਕਸਲ) ਵਿਚ ਪੰਜਾਬੀ ਫੌਂਟ ਵਰਤਣ ਲਈ, ਪੰਜਾਬੀ ਸਪੈਲਚੈਕਰ, ਪੰਜਾਬੀ ਵਿਆਕਰਣ ਚੈਕਰ, ਪੰਜਾਬੀ ਡਿਕਸ਼ਨਰੀ, ਪੰਜਾਬੀ ਪੀਡੀਆ, ਟਰਾਂਸਲੇਟਰ, ਲਿਪੀ ਅੰਤਰਨ ਓ.ਸੀ.ਆਰ., ਫੌਂਟ ਕਨਵਰਟਰ, ਖੋਜ ਇੰਜਣ ਅਤੇ ਸਧਾਰਣ ਪੰਜਾਬੀ ਪਾਠ ਆਦਿ ਵਿਸ਼ਿਆਂ ਉਪਰ ਕੇਂਦਰਿਤ ਸਨ। ਡਾ. ਕਪਿਲ ਦੇਵ ਗੋਇਲ ਵੱਲੋਂ ਇਨ੍ਹਾਂ ਸਾਰੀਆਂ ਐਪਲੀਕੇਸ਼ਨਜ਼ ਦੇ ਵਿਹਾਰਕ ਪੱਖ ਬਾਰੇ ਵਿਸਥਾਰ ਵਿੱਚ ਗੱਲ ਕੀਤੀ ਗਈ।
ਵਿਭਾਗ ਮੁਖੀ ਡਾ. ਹੈਪੀ ਜੇਜੀ ਨੇ ਦੱਸਿਆ ਕਿ ਪੱਤਰਕਾਰੀ ਅਤੇ ਜਨ ਸੰਚਾਰ ਵਿਦਿਆਰਥੀਆਂ ਨੂੰ ਖ਼ਾਸਕਰ ਆਪਣੇ ਮੀਡੀਆ ਅਤੇ ਸੰਚਾਰ ਹੁਨਰਾਂ ਨੂੰ ਵਧਾਉਣ ਲਈ ਮੀਡੀਆ ਦੇ ਨਵੇਂ ਟੂਲਜ਼ ਅਤੇ ਤਕਨੀਕ ਸਿੱਖਣ ਦੀ ਜ਼ਰੂਰਤ ਹੈ। ਇਸ ਲਈ ਉਨ੍ਹਾਂ ਨੂੰ ਇਸ ਦਿਸ਼ਾ ਵਿਚ ਕੰਮ ਕਰਨਾ ਚਾਹੀਦਾ ਹੈ। ਡਾ. ਨੈਨਸੀ ਦਵਿੰਦਰ ਕੌਰ ਨੇ ਕਿਹਾ ਕਿ ਕੰਪਿਊਟਿੰਗ ਦੇ ਖੇਤਰ ਵਿੱਚ ਅਜਿਹੀਆਂ ਵਰਕਸ਼ਾਪਸ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ ਅਤੇ ਮੁਲਾਂਕਣ ਕੀਤਾ ਜਾਵੇਗਾ।
ਪਬਲੀਕੇਸ਼ਨ ਬਿਊਰੋ ਬਾਰੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਅਹਿਮ ਐਲਾਨ
ਪਟਿਆਲਾ, 09-07-2021-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਯੂਨੀਵਰਸਿਟੀ ਸਥਿਤ 'ਕਿਤਾਬ-ਘਰ' ਦਾ ਦੌਰਾ ਕੀਤਾ ਗਿਆ। ਪਬਲੀਕੇਸ਼ਨ ਬਿਊਰੋ ਦੇ ਨਵ-ਨਿਯੁਕਤ ਮੁਖੀ ਡਾ. ਰਾਜੇਸ਼ ਸ਼ਰਮਾ ਵੱਲੋਂ ਇਸ ਮੌਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਡਾ. ਅਰਵਿੰਦ ਵੱਲੋਂ ਕਿਤਾਬ-ਘਰ ਦੇ ਵਖ-ਵਖ ਸੈਕਸ਼ਨਾਂ ਵਿਚਲੀਆਂ ਵਖ-ਵਖ ਵਿਸਿ਼ਆਂ ਨਾਲ ਸੰਬੰਧਤ ਪੁਸਤਕਾਂ, ਉਨ੍ਹਾਂ ਦੀ ਛਪਾਈ ਪ੍ਰਕਿਰਿਆ, ਵਿੱਕਰੀ ਪ੍ਰਕਿਰਿਆ, ਇਸ ਸਭ ਵਿਚ ਵਿਸਥਾਰ ਕੀਤੇ ਜਾਣ ਦੀਆਂ ਸੰਭਾਵਨਾਵਾਂ ਆਦਿ ਬਾਰੇ ਡਾ. ਰਾਜੇਸ਼ ਸ਼ਰਮਾ ਨਾਲ ਚਰਚਾ ਕੀਤੀ ਗਈ। ਡਾ. ਅਰਵਿੰਦ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਇਸ ਖਜ਼ਾਨੇ ਬਾਰੇ ਹੋਰ ਵਧੇਰੇ ਵਿਆਪਕ ਪੱਧਰ ਤੇ ਪ੍ਰਚਾਰ ਅਤੇ ਪ੍ਰਸਾਰ ਦੀ ਜ਼ਰੂਰਤ ਹੈ ਤਾਂ ਕਿ ਇਹ ਖਜ਼ਾਨਾ ਵਧੇਰੇ ਲੋਕਾਂ ਤਕ ਪਹੁੰਚ ਸਕੇ।
ਡਾ. ਰਾਜੇਸ਼ ਸ਼ਰਮਾ ਦੀ ਅਗਵਾਈ ਵਿਚ ਪਬਲੀਕੇਸ਼ਨ ਬਿਊਰੋ ਵੱਲੋਂ ਬਣਾ ਕੇ ਭੇਜੀ ਗਈ ਤਜਵੀਜ਼ ਨੂੰ ਪ੍ਰਵਾਨ ਕਰਦਿਆਂ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਇਸ ਮੌਕੇ ਕੁੱਝ ਅਹਿਮ ਐਲਾਨ ਵੀ ਕੀਤੇ ਗਏ ਜਿਸ ਅਨੁਸਾਰ ਹੁਣ ਯੂਨੀਵਰਸਿਟੀ ਕੈਂਪਸ ਵਿਚਲਾ ਕਿਤਾਬ-ਘਰ ਹਰੇਕ ਸ਼ਨੀਵਾਰ ਨੂੰ ਵੀ ਵਿੱਕਰੀ ਲਈ ਖੁੱਲ੍ਹੇਗਾ ਤਾਂ ਕਿ ਆਮ ਕੰਮ-ਕਾਜੀ ਦਿਨਾਂ ਵਿਚ ਇੱਥੇ ਆ ਸਕਣ ਤੋਂ ਅਸਮਰਥ ਲੋਕ ਛੁੱਟੀ ਵਾਲੇ ਦਿਨ ਵੀ ਪੁਸਤਕਾਂ ਖਰੀਦ ਸਕਣ। ਆਉਣ ਵਾਲੇ ਦਿਨਾਂ ਵਿਚ ਐਤਵਾਰ ਨੂੰ ਖੋਲ੍ਹੇ ਜਾਣ ਬਾਰੇ ਵੀ ਵਿਚਾਰ ਕੀਤੀ ਜਾਵੇਗੀ।
ਡਾ. ਅਰਵਿੰਦ ਨੇ ਇਸੇ ਤਰ੍ਹਾਂ ਇਕ ਹੋਰ ਅਹਿਮ ਐਲਾਨ ਕਰਦਿਆ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਠਿੰਡਾ ਸਥਿਤ ਰਿਜਨਲ ਸੈਂਟਰ ਵਿਚ ਵੀ ਇਸੇ ਤਰਜ਼ ਉੱਪਰ ਇਕ ਕਿਤਾਬ-ਘਰ ਦੀ ਸਥਾਪਨਾ ਕੀਤੀ ਜਾਵੇਗੀ ਤਾਂ ਕਿ ਉਸ ਖੇਤਰ ਦੇ ਲੋਕ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਪੁਸਤਕਾਂ ਤਕ ਆਪਣੀ ਪਹੁੰਚ ਬਣਾ ਸਕਣ।
ਇਸੇ ਤਰ੍ਹਾਂ ਆਧੁਨਿਕ ਦੌਰ ਦੇ ਨਵ-ਰੁਝਾਨਾਂ ਅਨੁਸਾਰ ਸੋਸ਼ਲ ਮੀਡੀਆ ਦੇ ਮਾਧਿਅਮ ਨੂੰ ਬਿਹਤਰੀ ਨਾਲ ਵਰਤੋਂ ਵਿਚ ਲਿਆਂਦੇ ਜਾਣ ਬਾਰੇ ਵੀ ਯੋਜਨਾ ਬਣਾਈ ਗਈ ਹੈ। ਪਬਲੀਕੇਸ਼ਨ ਬਿਊਰੋ ਵਿਚਲੀਆਂ ਪੁਸਤਕਾਂ ਦੇ ਟਾਈਟਲ ਅਤੇ ਤਤਕਰਾ ਸੋਸ਼ਲ ਮੀਡੀਆ ਦੇ ਵਖ-ਵਖ ਪਲੇਟਫ਼ਾਰਮਾਂ ਉਪਰ ਨਸ਼ਰ ਕੀਤੇ ਜਾਣਗੇ ਤਾਂ ਕਿ ਪੁਸਤਕਾਂ ਸੰਬੰਧੀ ਪਹੁੰਚ ਨੂੰ ਹੋਰ ਵਿਸਥਾਰਿਆ ਜਾ ਸਕੇ।
ਪੰਜਾਬੀ ਯੂਨੀਵਰਸਿਟੀ ਦੀ ਪੁਸਤਕ ਪ੍ਰਦਰਸ਼ਨੀ ਵਾਲੀ ਬੱਸ ਵੀ ਅਗਲੇ ਹਫ਼ਤੇ ਤੋਂ ਸਰਗਰਮ ਹੋ ਜਾਵੇਗੀ ਜੋ ਵਖ-ਵਖ ਖੇਤਰਾਂ ਵਿਚ ਪੁਸਤਕਾਂ ਦੀ ਵਿੱਕਰੀ ਲਈ ਦੌਰਾ ਕਰੇਗੀ। ਇਸ ਦੇ ਰੂਟਸ ਬਾਰੇ ਵਿਸਤ੍ਰਿਤ ਯੋਜਨਾ ਬਣਾਈ ਜਾ ਰਹੀ ਹੈ।
ਡਾ. ਰਾਜੇਸ਼ ਵੱਲੋਂ ਦੱਸਿਆ ਗਿਆ ਕਿ ਪਬਲੀਕੇਸ਼ਨ ਦੀ ਆਮਦਨ ਵਿਚ ਵੱਡੇ ਪੱਧਰ `ਤੇ ਵਾਧਾ ਕਰਨ ਹਿਤ ਯੋਜਨਾ ਬਣਾਈ ਜਾ ਰਹੀ ਹੈ ਜਿਸ ਸੰਬੰਧੀ ਇਹ ਸਾਰੇ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਬਹੁਤ ਸਾਰੀਆਂ ਅਹਿਮ ਪੁਸਤਕਾਂ ਦਾ ਸਟਾਕ ਖ਼ਤਮ ਹੋ ਚੁੱਕਾ ਹੈ ਪਰ ਉਨ੍ਹਾਂ ਦੀ ਮੰਗ ਹਾਲੇ ਵੀ ਬਰਕਰਾਰ ਹੈ। ਅਜਿਹੀਆਂ ਪੁਸਤਕਾਂ ਨੂੰ ਮੁੜ ਪ੍ਰਕਾਸਿ਼ਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਬਲੀਕੇਸ਼ਨ ਬਿਓਰੋ ਦਾ ਨਵਾਂ ਅਤੇ ਅਪਡੇਟਡ ਕੈਟਾਲੌਗ ਭਾਵ ਪੁਸਤਕ ਸੂਚੀ ਦਾ ਪ੍ਰਕਾਸ਼ਿਤ ਅਤੇ ਡਿਜੀਟਲ ਰੂਪ ਵੀ ਜਲਦੀ ਸਾਹਮਣੇ ਲਿਆਂਦਾ ਜਾ ਰਿਹਾ ਹੈ।
ਇਸ ਤੋਂ ਹੋਰ ਵੀ ਬਹੁਤ ਸਾਰੇ ਨਵੇਂ ਕਦਮ ਉਠਾਏ ਜਾਣ ਸੰਬੰਧੀ ਵਖ-ਵਖ ਪਹਿਲੂਆਂ ਉੱਪਰ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਪੁਸਤਕ ਸਭਿਆਚਾਰ ਦੀ ਕਦਰ ਕਰਦਿਆਂ ਖੁਦ ਆਪਣੇ ਲਈ ਕੁੱਝ ਪੁਸਤਕਾਂ ਖਰੀਦੀਆਂ ਗਈਆਂ।
ਕਾਊਂਸਲਿੰਗ ਆਨਲਾਈਨ ਮੋਡ ਵਿੱਚ ਕਰਨ ਲਈ ਇਕ ਐਂਡਰਾਇਡ ਐਪ ਅਤੇ ਵੈਬ ਪੋਰਟਲ ਲਾਂਚ ਕੀਤਾ
ਪਟਿਆਲਾ, 07-07-2021-ਅਕਾਦਮਿਕ ਸੈਸ਼ਨ 2021-22 ਦੇ ਦਾਖਲਿਆਂ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਕੋਵਿਡ-19 ਦੇ ਮੱਦੇ ਨਜ਼ਰ ਦਾਖਲਾ ਪ੍ਰਕਿਰਿਆ ਆਨਲਾਈਨ ਮੋਡ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਇਸ ਚਾਂਸਲਰ ਪ੍ਰੋ. ਅਰਵਿੰਦ ਜੀ ਵੱਲੋਂ ਕਾਊਂਸਲਿੰਗ ਆਨਲਾਈਨ ਮੋਡ ਵਿੱਚ ਕਰਨ ਲਈ ਇਕ ਐਂਡਰਾਇਡ ਐਪ ਅਤੇ ਵੈਬ ਪੋਰਟਲ ਲਾਂਚ ਕੀਤਾ ਗਿਆ। ਇਹ ਸਿਸਟਮ ਦਾਖਲਾ ਸੈਲ ਦੇ ਡਾਇਰੈਕਟਰ ਡਾ ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ ਗੁਰਪ੍ਰੀਤ ਸਿੰਘ ਜੋਸਨ ਅਤੇ ਸ਼੍ਰੀ ਅਰਵਿੰਦਰ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਦੱਸਿਆ ਕਿ ਅਜਿਹੇ ਸਿਸਟਮ ਸਮੇਂ ਦੀ ਲੋੜ ਹਨ ਅਤੇ ਇਸ ਨਾਲ ਵਿਭਾਗਾਂ ਅਤੇ ਵਿਦਿਆਰਥੀਆਂ ਦੋਹਾਂ ਨੂੰ ਸਹੁਲਤ ਰਹੇਗੀ। ਐਡਮਿਸ਼ਨ ਸੈਲ ਦੇ ਕੋਆਰਡੀਨੇਟਰ ਡਾ ਮਨਜੀਤ ਸਿੰਘ ਜੀ ਨੇ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀ ਦੂਰ ਦੁਰਾਡੇ ਪੇਂਡੂ ਖੇਤਰਾਂ ਨਾਲ ਸਬੰਧਿਤ ਹਨ ਅਤੇ ਉਹਨਾਂ ਕੋਲ ਲੋੜੀਂਦੇ ਸਾਧਨ ਨਾ ਹੋਣ ਕਰਕੇ ਵਿਦਿਆਰਥੀਆਂ ਨੂੰ ਦਸਤਾਵੇਜ਼ ਸਕੈਨ ਕਰਨ ਅਤੇ ਵੈਬ ਪੋਰਟਲ ਤੇ ਅਪਲੋਡ ਕਰਨ ਵਿਚ ਮੁਸ਼ਕਿਲਾਂ ਆਉਂਦੀਆਂ ਸਨ ਜਿਹਨਾਂ ਦੇ ਹਲ ਲਈ ਇਹ ਸਿਸਟਮ ਤਿਆਰ ਕੀਤਾ ਗਿਆ ਹੈ। ਡਾ. ਗੁਰਪ੍ਰੀਤ ਸਿੰਘ ਜੋਸਨ ਨੇ ਐਂਡਰਾਇਡ ਐਪ ਬਾਰੇ ਦਸਦਿਆਂ ਕਿਹਾ ਕਿ ਇਸ ਐਪ ਰਾਹੀਂ ਵਿਦਿਆਰਥੀ ਆਪਣੇ ਫੋਨ ਦੇ ਕੈਮਰੇ ਤੋਂ ਕਿਸੇ ਵੀ ਦਸਤਾਵੇਜ਼ ਦੀ ਫੋਟੋ ਖਿਚ ਕੇ ਸਰਵਰ ਤੇ ਅਪਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਆਪਣੀ ਡਿਟੇਲ ਮਾਰਕਸ ਵੀ ਅਪਲੋਡ ਕਰ ਸਕਣਗੇ। ਇਹ ਐਪ ਗੂਗਲ ਪਲੇ ਸਟੋਰ ਤੋਂ ਡਾਉਨਲੋਡ ਕੀਤੀ ਜਾ ਸਕਦੀ ਹੈ। ਇਸ ਮੌਕੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਵੈਬ ਪਲੇਟਫਾਰਮ ਵਿਦਿਆਰਥੀਆਂ ਤੇ ਵਿਭਾਗਾਂ ਵਿਚ ਦਾਖਲੇ ਲਈ ਤਾਲਮੇਲ ਪੈਦਾ ਕਰਨ ਲਈ ਸਹਾਈ ਹੋਵੇਗਾ। ਵਿਭਾਗ ਪ੍ਰਾਪਤ ਹੋਏ ਐਡਮਿਸ਼ਨ ਫਾਰਮ ਅਤੇ ਦਸਤਾਵੇਜ਼ ਆਨਲਾਈਨ ਵੇਖ ਅਤੇ ਵੈਰੀਫਾਈ ਕਰ ਸਕਣਗੇ। ਆਨਲਾਈਨ ਕਾਉਂਸਲਿੰਗ ਹੋਣ ਨਾਲ ਜਿਥੇ ਪੇਪਰ ਦੀ ਵਰਤੋਂ ਘਟੇਗੀ ਉੱਥੇ ਵਿਦਿਆਰਥੀਆਂ ਨੂੰ ਵੀ ਘਰ ਬੈਠੇ ਹੀ ਐਡਮੀਸ਼ਨ ਬਾਰੇ ਜਾਣਕਾਰੀ ਮਿਲ ਜਾਵੇਗੀ। ਇਸ ਮੌਕੇ ਡਾ. ਗੁਲਸ਼ਨ ਕੁਮਾਰ, ਕੋਆਰਡੀਨੇਟਰ ਦਾਖਲਾ ਸੈਲ, ਨੇ ਕਿਹਾ ਕਿ ਦਾਖਲਾ ਸੈਲ ਹਮੇਸ਼ਾਂ ਸਮੇਂ ਦੇ ਹਾਣ ਦੇ ਸਿਸਟਮ, ਜੋ ਕਿ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਹਿਤਾਂ ਲਈ ਹੋਣ, ਨੂੰ ਲਾਗੂ ਕਰਨ ਲਈ ਤਤਪਰ ਹੈ। ਇਸ ਮੌਕੇ ਡਾ ਕੰਵਲਜੀਤ ਸਿੰਘ , ਡਾਇਰੈਕਟਰ ਕੰਪਿਊਟਰ ਸੈਂਟਰ, ਡਾ ਜਗਰੂਪ ਕੌਰ ਅਸਿਸਟੈਂਟ ਪ੍ਰੋਫੈਸਰ, ਕੰਪਿਉਟਰ ਇੰਜੀਨੀਅਰਿੰਗ ਵਿਭਾਗ ਅਤੇ ਸ਼੍ਰੀ ਗੁਰਲਾਲ ਸਹਾਇਕ ਰਜਿਸਟਰਾਰ, ਕੰਪਿਊਟਰ ਸੈਂਟਰ ਵੀ ਹਾਜ਼ਰ ਸਨ।
ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਵਿਚ ਪੰਜਾਬੀਪੀਡੀਆ ਦਾ ਯੋਗਦਾਨ' ਵਿਸ਼ੇ ਉੱਪਰ ਵੈਬੀਨਾਰ ਕਰਵਾਇਆ
ਪਟਿਆਲਾ, 07-07-2021-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਂਟਰ ਫਾਰ ਈ-ਲਰਨਿੰਗ ਐਂਡ ਟੀਚਿੰਗ ਐਕਸੀਲੈਂਸ ਵੱਲੋਂ ਕਪੈਸਿਟੀ ਬਿਲਡਿੰਗ ਪ੍ਰੋਗਰਾਮ ਤਹਿਤ ਇਕ ਰੋਜ਼ਾ ਵੈਬੀਨਾਰ ਕਰਵਾਇਆ ਗਿਆ। 'ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਵਿਚ ਪੰਜਾਬੀਪੀਡੀਆ ਦਾ ਯੋਗਦਾਨ' ਵਿਸ਼ੇ ਉੱਪਰ ਕਰਵਾਏ ਗਏ ਇਸ ਵੈਬੀਨਾਰ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੀਤੀ ਗਈ। ਆਪਣੇ ਪ੍ਰਧਾਨਗੀ ਸ਼ਬਦਾਂ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕਿਹਾ ਗਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਈ-ਸਰੋਤਾਂ ਨੂੰ ਸੁਚਾਰੂ ਢੰਗ ਨਾਲ ਵਰਤੀਏ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬੀ ਭਾਸ਼ਾ ਨੂੰ ਸਮੇਂ ਦੀ ਹਾਣੀ ਬਣਾਉਣਾ ਹੈ ਤਾਂ ਅਜਿਹੇ ਪ੍ਰਾਜੈਕਟਾਂ ਨੂੰ ਹੋਰ ਵਧੇਰੇ ਉਤਸਾਹਿਤ ਕਰਨਾ ਹੋਵੇਗਾ। ਉਨ੍ਹਾਂ ਅੰਗਰੇਜ਼ੀ ਅਤੇ ਹੋਰਨਾਂ ਵਿਦੇਸ਼ੀ ਭਾਸ਼ਾਵਾਂ ਦੇ ਹਵਾਲੇ ਨਾਲ ਕਿਹਾ ਕਿ ਉਹ ਭਾਸ਼ਾਵਾਂ ਇਸੇ ਲਈ ਏਨੀ ਤਰੱਕੀ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਦੇ ਈ-ਸਰੋਤ ਵੱਡੀ ਮਾਤਰਾ ਵਿਚ ਉਪਲਬਧ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਂੀਵਰਸਿਟੀ ਵਿਖੇ ਹੋ ਰਹੇ ਉੱਚ ਪਾਏ ਦੇ ਕਾਰਜ ਨੂੰ ਦੁਨੀਆਂ ਅੱਗੇ ਲਿਜਾਣ ਦੀ ਲੋੜ ਹੈ।
ਪੰਜਾਬੀਪੀਡੀਆ ਕੋਆਰਡੀਨੇਟਰ ਡਾ. ਵਿਸ਼ਾਲ ਗੋਇਲ, ਕੋ-ਕੋਆਰਡੀਨੇਟਰ ਤੇ ਸੰਪਾਦਕ ਡਾ. ਰਾਜਵਿੰਦਰ ਸਿੰਘ ਅਤੇ ਕੋ-ਕੋਆਰਡੀਨੇਟਰ ਇੰਜ. ਚਰਨਜੀਵ ਸਿੰਘ ਵੱਲੋਂ ਇਸ ਪ੍ਰੋਗਰਾਮ ਰਾਹੀਂ ਪੰਜਾਬੀਪੀਡੀਆ ਵੱਲੋਂ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਹਿਤ ਕੀਤੇ ਜਾ ਰਹੇ ਕਾਰਜਾਂ ਅਤੇ ਹੁਣ ਤਕ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਦੱਸਿਆ ਗਿਆ। ਇਸ ਟੀੰਮ ਵੱਲੋਂ ਦੱਸਿਆ ਗਿਆ ਕਿ ਪੰਜਾਬੀਪੀਡੀਆ ਪੰਜਾਬੀ ਦਾ ਆਨਲਾਈਨ ਮਹਾ-ਵਿਸ਼ਵਕੋਸ਼ ਹੈ। ਇਸ ਦੀਆਂ ਸੇਵਾਵਾਂ ਮੁਫ਼ਤ ਹਨ। ਇਸ ਵਿਚਲੀ ਸਮੱਗਰੀ ਦੀ ਅਕਾਦਮਿਕ ਭਰੋਸੇਯੋਗਤਾ ਇਸ ਦੀ ਇਕ ਅਹਿਮ ਵਿਸ਼ੇਸ਼ਤਾ ਹੈ। ਇੰਟਰਨੈੱਟ ਉੱਪਰ ਵਿੱਕੀਪੀਡੀਆ ਵਾਂਗ ਸਿੱਧੇ ਸ਼ਬਦ ਭਰ ਕੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਡਾ. ਵਿਸ਼ਾਲ ਗੋਇਲ ਨੇ ਕਿਹਾ ਕਿ ਭਵਿੱਖ ਵਿਚ ਹੋਰ ਵੀ ਬਹੁਤ ਸਾਰੇ ਪ੍ਰਾਜੈਕਟ ਇਸ ਕੇਂਦਰ ਵੱਲੋਂ ਉਲੀਕੇ ਜਾਣਗੇ।
ਵੈਬੀਨਾਰ ਦਾ ਸਵਾਗਤੀ ਭਾਸ਼ਣ ਸੈਂਟਰ ਫਾਰ ਈ-ਲਰਨਿੰਗ ਐਂਡ ਟੀਚਿੰਗ ਐਕਸੀਲੈਂਸ ਦੇ ਡਾਇਰੈਕਟਰ ਡਾ. ਗੁਰਦੀਪ ਸਿੰਘ ਬਤਰਾ ਵੱਲੋਂ ਦਿੱਤਾ ਗਿਆ ਜਦੋਂ ਕਿ ਧੰਨਵਾਦੀ ਸ਼ਬਦ ਡੀਨ ਅਕਾਦਮਿਕ ਮਾਮਲੇ ਡਾ. ਬਲਵੀਰ ਸਿੰਘ ਸੰਧੂ ਵੱਲੋਂ ਬੋਲੇ ਗਏ। ਪ੍ਰੋਗਰਾਮ ਦਾ ਸੰਚਾਲਨ ਡਾ. ਵਿਕਾਸ ਦੀਪ ਅਤੇ ਡਾ. ਗੁਰਪ੍ਰੀਤ ਸਿੰਘ ਜੋਸਨ ਵੱਲੋਂ ਕੀਤਾ ਗਿਆ।
ਭਗਤ ਕਬੀਰ ਜੀ ਦੀ ਬਾਣੀ ਦਾ ਧਾਰਮਿਕ ਅਤੇ ਸਮਾਜਿਕ ਅਧਿਐਨ’ ਵਿਸ਼ੇ ’ਤੇ ਲੈਕਚਰ
ਪਟਿਆਲਾ, 06-07-2021-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਵਲੋਂ ਸਾਂਝੇ ਰੂਪ ਵਿਚ ਗੁਰਮਤਿ ਵਿਖਿਆਨ ਵਿਸ਼ੇਸ਼ ਲੈਕਚਰ ਲੜੀ ਅਧੀਨ 15ਵੇਂ ਆਨਲਾਈਨ ਵਿਖਿਆਨ ਦਾ ‘ਭਗਤ ਕਬੀਰ ਜੀ ਦੀ ਬਾਣੀ ਦਾ ਧਾਰਮਿਕ ਅਤੇ ਸਮਾਜਿਕ ਅਧਿਐਨ’ ਵਿਸ਼ੇ ’ਤੇ ਆਯੋਜਨ ਕੀਤਾ ਗਿਆ। ਸ਼ੁਰੂ ਵਿੱਚ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਮਹਿਮਾਨਾਂ ਅਤੇ ਸਰੋਤਿਆਂ ਦਾ ਸੁਆਗਤ ਕੀਤਾ। ਉਪਰੰਤ ਵੈਬੀਨਾਰ ਦੇ ਕੋਆਰਡੀਨੇਟਰ ਡਾ. ਹਰਮਿੰਦਰ ਕੌਰ ਨੇ ਮੁੱਖ ਵਕਤਾ ਡਾ. ਸ਼ਮਸ਼ੇਰ ਸਿੰਘ ਨਾਲ ਜਾਣ-ਪਛਾਣ ਕਰਵਾਈ ਜੋ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਤੋ ਸੇਵਾਮੁਕਤ ਵਿਦਵਾਨ ਹਨ। ਆਪ ਨੇ ਭਗਤ ਕਬੀਰ ਜੀ ਦੇ ਜੀਵਨ ਬਾਰੇ ਸੰਖੇਪ ਵਿਚ ਦੱਸਦੇ ਹੋਏ ਉਨ੍ਹਾਂ ਦੁਆਰਾ ਰਚਿਤ ਬਾਣੀ ਦੇ ਧਾਰਮਿਕ ਅਤੇ ਸਮਾਜਿਕ ਪੱਖਾਂ ਨੂੰ ਉਜਾਗਰ ਕੀਤਾ। ਉਸ ਸਮੇਂ ਪ੍ਰਚੱਲਿਤ ਅੰਧ ਵਿਸ਼ਵਾਸ, ਕਰਮ-ਕਾਂਡ, ਜਾਤ-ਪਾਤ ਆਦਿ ’ਤੇ ਭਗਤ ਕਬੀਰ ਜੀ ਨੇ ਬਾਣੀ ਰਾਹੀਂ ਚੋਟ ਕੀਤੀ ਜਿਸ ਤੋਂ ਉਨ੍ਹਾਂ ਦੇ ਦਲੇਰ ਅਤੇ ਕ੍ਰਾਂਤੀਕਾਰੀ ਹੋਣ ਦੀ ਉਦਾਹਰਣ ਮਿਲਦੀ ਹੈ।
ਵਿਖਿਆਨ ਵਿੱਚ ਮੁੱਖ ਮਹਿਮਾਨ ਵਜੋਂ ਡਾ. ਸਰਬਜੀਤ ਸਿੰਘ ਛੀਨਾ ਸ਼ਾਮਲ ਹੋਏ ਜੋ ਸੈਕਟਰੀ ਐਜੂਕੇਸ਼ਨ, ਚੀਫ਼ ਖ਼ਾਲਸਾ ਦੀਵਾਨ, ਸ੍ਰੀ ਅੰਮ੍ਰਿਤਸਰ ਹਨ। ਆਪ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੇ ਗੁਰੂ ਸਾਹਿਬਾਨ ਤੇ ਪੰਦਰਾਂ ਭਗਤਾਂ ਦੀ ਬਾਣੀ ਦਰਜ ਹੈ, ਜਿਨ੍ਹਾਂ ਵਿਚ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਵੱਧ ਹੈ। ਕਬੀਰ ਜੀ ਨੇ ਰੂਹਾਨੀ ਪੱਖ ਦੇ ਨਾਲ-ਨਾਲ ਸਮਾਜਿਕ ਪੱਖ ਨੂੰ ਵੀ ਉਜਾਗਰ ਕੀਤਾ। ‘ਅਵਲਿ ਅਲਹ ਨੂਰੁ ਉਪਾਇਆ’ ਸ਼ਬਦ ਰਾਹੀਂ ਇੱਕ ਪਰਮਾਤਮਾ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ।
ਸਮਾਰੋਹ ਦੇ ਅੰਤ ਵਿਚ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਦੇ ਇੰਚਾਰਜ ਡਾ. ਪਰਮੀਤ ਕੌਰ ਨੇ ਭਗਤ ਕਬੀਰ ਦੀ ਬਾਣੀ ਦੇ ਦਾਰਸ਼ਨਿਕ ਪੱਖ ’ਤੇ ਵਿਚਾਰ ਪ੍ਰਗਟ ਕੀਤੇ ਅਤੇ ਗੁਰਮਤਿ ਸੰਗੀਤ ਚੇਅਰ ਵਲੋਂ ਕਰਵਾਏ ਜਾਣ ਵਾਲੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਆਪ ਨੇ ਯੂਨੀਵਰਸਿਟੀ ਵੱਲੋਂ ਮੁੱਖ ਵਕਤਾ, ਮੁੱਖ ਮਹਿਮਾਨ, ਵਿਦਵਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਵੱਡੀ ਗਿਣਤੀ ਵਿਚ ਫ਼ੈਕਲਟੀ ਅਤੇ ਖੋਜਾਰਥੀਆਂ ਤੋਂ ਇਲਾਵਾ ਹੋਰ ਸਰੋਤਿਆਂ ਵਿੱਚ ਡਾ. ਅਬਨੀਤ, ਸੁਨੰਦਾ ਸ਼ਰਮਾ, ਰਾਜਨ ਸ਼ਰਮਾ, ਸ੍ਰੀਮਤੀ ਜਯੋਤੀ, ਸ. ਰਨਦੀਪ ਸਿੰਘ, ਭਾਈ ਹਰਦਿਲਾਵਰ ਸਿੰਘ, ਜਸਪ੍ਰੀਤ ਸਿੰਘ ਪ੍ਰੀਤ, ਸ. ਜਸਬੀਰ ਸਿੰਘ ਜਵੱਦੀ ਆਦਿ ਸ਼ਾਮਲ ਹੋਏ।
ਵਿਸ਼ਵ ਧਰਮਾਂ ਦਾ ਤੁਲਨਾਤਮਕ ਅਧਿਐਨ ਅਤੇ ਇਸ ਦਾ ਸਮਕਾਲੀ ਸੰਸਾਰ ਵਿੱਚ ਪ੍ਰਸੰਗ” ਵਿਸ਼ੇ 'ਤੇ ਵੈਬੀਨਾਰ ਕਰਵਾਇਆ
ਪਟਿਆਲਾ, 06-07-2021-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਵ ਨੂੰ ਸਮਰਪਿਤ ਇਕ ਵੈਬੀਨਾਰ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਮਿਤੀ 6 ਜੁਲਾਈ 2021 ਨੂੰ ਕਰਵਾਇਆ ਗਿਆ। ਇਸ ਵੈਬੀਨਾਰ ਦਾ ਵਿਸ਼ਾ “ਵਿਸ਼ਵ ਧਰਮਾਂ ਦਾ ਤੁਲਨਾਤਮਕ ਅਧਿਐਨ ਅਤੇ ਇਸ ਦਾ ਸਮਕਾਲੀ ਸੰਸਾਰ ਵਿੱਚ ਪ੍ਰਸੰਗ” ਸੀ। ਵੈਬੀਨਾਰ ਦੀ ਸ਼ੁਰੂਆਤ ਯੂਨੀਵਰਸਿਟੀ ਦੀ ਧੁਨੀ ਨਾਲ ਕੀਤੀ ਗਈ। ਇਸ ਵੈਬੀਨਾਰ ਦਾ ਸੰਚਾਲਨ ਡਾ. ਮੁਹੰਮਦ ਹਬੀਬ, ਮੁਖੀ, ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤਾ। ਉਹਨਾਂ ਨੇ ਵੈਬੀਨਾਰ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਭਵਨ ਦਾ ਨੀਂਹ ਪੱਥਰ ਉਸ ਸਮੇਂ ਦੇ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਨੇ ਰੱਖਿਆ ਸੀ ਜਿਹੜੇ ਕਿ 16ਵੀਂ ਸਦੀ ਦੇ ਉੱਘੇ ਸੂਫੀ ਸੰਤ ਸਾਈਂ ਮੀਆਂ ਮੀਰ ਨਾਲ ਸਬੰਧ ਰਖਦੇ ਸਨ ਜਿਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਮਿੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਲਈ ਸੱਦਾ ਦਿੱਤਾ ਸੀ। ਇਹ ਵਿਭਾਗ ਸ਼ੁਰੂ ਤੋਂ ਹੀ ਵਖ-ਵਖ ਧਰਮਾਂ ਦੇ ਵੱਖ-ਵੱਖ ਪਹਿਲੂਆਂ ਦੇ ਅਧਿਐਨ, ਸਿਖਾਉਣ ਅਤੇ ਖੋਜ ਦਾ ਸਾਂਝਾ ਮੰਚ ਹੈ।
ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪ੍ਰੋਫ਼ੈਸਰ ਅਰਵਿੰਦ ਨੇ ਵੈਬਿਨਾਰ ਦੀ ਪ੍ਰਧਾਨਗੀ ਕੀਤੀ। ਉਹਨਾਂ ਨੇ ਕਿਹਾ ਕਿ ਵੈਬੀਨਾਰ ਦਾ ਵਿਸ਼ਾ ਬਹੁਤ ਮਹੱਤਵਪੂਰਨ ਹੈ ਅਤੇ ਇਹ ਪੈਗ਼ਾਮ ਸਭ ਜਗ੍ਹਾ ਪਹੁੰਚਣਾ ਚਾਹੀਦਾ ਹੈ। ਉਨਾਂ ਕਿਹਾ ਕਿ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਦਾ ਮਾਣ ਹੈ, ਕਿਉਂਕਿ ਇਥੇ ਸਾਰੇ ਧਰਮ ਇਕ ਹੀ ਛੱਤ ਨਿੱਚੇ ਪੜ੍ਹਾਏ ਜਾਂਦੇ ਹਨ। ਜਿਸ ਤਰ੍ਹਾਂ ਸਮਾਜ ਵਿਚ ਅੱਜ ਧਾਰਮਿਕ ਤਣਾਅ ਹੈ, ਉਸ ਨੂੰ ਦੂਰ ਕਰਨ ਵਿਚ ਵਿਭਾਗ ਵਰਗੀ ਸੰਸਥਾ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।
ਮੌਲਾਨਾ ਅਜ਼ਾਦ ਯੂਨੀਵਰਸਿਟੀ ਦੇ ਪ੍ਰਧਾਨ ਪ੍ਰੋ. ਅਖ਼ਤਰ ਉਲ ਵਾਸੇ ਵੱਲੋਂ ਆਪਣੇ ਭਾਸ਼ਣ ਵਿਚ ਕਿਹਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਵਿਚ ਬਾਕੀ ਧਰਮਾਂ ਦੇ ਅਨੁਯਾਈਆਂ ਦਾ ਵੀ ਕਲਾਮ ਦਰਜ ਹੈ। ਉਨ੍ਹਾਂ ਕਿਹਾ ਕਿ ਵਖ-ਵਖ ਧਰਮਾਂ ਦੇ ਲੋਕਾਂ ਨੂੰ ਆਪਣੇ ਧਰਮ ਵਿਚ ਪੱਕੇ ਰਹਿੰਦੇ ਹੋਏ ਸਮਾਜ ਵਿਚ ਪ੍ਰਚੱਲਿਤ ਬੁਰਾਈਆਂ ਅਤੇ ਬਿਮਾਰੀਆਂ ਦੇ ਖਿਲਾਫ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ। ਅਖ਼ੀਰ ਚ ਉਹਨਾਂ ਕਿਹਾ ਕਿ ਧਰਮਾਂ ਦੀ ਆਸਥਾ ਨੂੰ ਰਾਜਨੀਤੀ ਪਾਖੰਡ ਤੋਂ ਦੂਰ ਰੱਖਣਾ ਚਾਹੀਦਾ ਹੈ।
ਵੈਬਿਨਾਰ ਦੇ ਮੁੱਖ ਬੁਲਾਰੇ ਕੇਂਦਰੀ ਯੂਨੀਵਰਸਿਟੀ, ਕਸ਼ਮੀਰ ਤੋਂ ਧਾਰਮਿਕ ਅਧਿਐਨ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਹਾਮਿਦ ਉੱਲਾਹ ਮਰਾਜ਼ੀ ਸਨ। ਪ੍ਰੋ. ਹਮੀਦ-ਉਲਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਜੋ ਦੁਨੀਆਂ ਦੇ ਸਾਰੇ ਧਰਮਾਂ ਦਾ ਅਧਿਐਨ ਹੋਣਾ ਸ਼ੁਰੂ ਹੋਇਆ ਹੈ ਇਹ ਇਕ ਵੱਡਾ ਉਪਰਾਲਾ ਹੈ। ਧਰਮ ਦੇ ਅਧਿਐਨ ਦੀ ਸ਼ੁਰੂਆਤ ਯੂਰਪ ਤੋਂ ਹੋਈ ਬਾਅਦ ਵਿਚ ਬਾਕੀ ਦੇਸ਼ਾਂ ਵਿਚ ਇਸ ਦਾ ਕੰਮ ਵੱਡੇ ਪੱਧਰ ‘ਤੇ ਹੋਇਆ। ਮਨੁੱਖੀ ਕਦਰਾਂ ਕੀਮਤਾਂ ਦੇ ਬਚਾਅ ਲਈ ਧਰਮਾਂ ਨੂੰ ਸਮਝਣਾ ਜਰੂਰੀ ਹੈ। ਜੇਕਰ ਸਾਇੰਸਦਾਨ ਧਰਮ ਦੇ ਸਿਧਾਂਤਾਂ, ਸਿੱਖਿਆਵਾਂ ਤੋਂ ਜਾਣੂ ਹੋਣਗੇ ਤਾਂ ਉਹ ਸਾਇੰਸ ਦੀ ਮਦਦ ਨਾਲ ਮਨੁੱਖਤਾ ਦਾ ਭਲਾ ਕਰਨਗੇ ਅਤੇ ਜੇਕਰ ਉਹ ਧਰਮ ਤੋਂ ਅਣਜਾਣ ਹੋਣਗੇ ਤਾਂ ਸਾਇੰਸ ਦੀ ਖੋਜਾਂ ਨਾਲ ਨਿੱਜੀ ਫਾਇਦੇ ਦੇ ਲਾਲਚ ਵਿਚ ਮਨੁੱਖਤਾ ਦਾ ਘਾਣ ਕਰਨਗੇ। ਸਿੱਖ ਗੁਰੂ ਸਾਹਿਬਾਨਾਂ ਅਤੇ ਹੋਰ ਧਾਰਮਿਕ ਸਖ਼ਸ਼ੀਅਤਾਂ ਨੇ ਮਨੁੱਖਤਾ ਦੀ ਭਲਾਈ ਕਰਨ ਦੀ ਸਿੱਖਿਆ ਦਿੱਤੀ।
ਅੰਤ ਵਿੱਚ ਪ੍ਰੋਫ਼ੈਸਰ ਬਲਵੀਰ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਧੰਨਵਾਦੀ ਸ਼ਬਦ ਪੇਸ਼ ਕੀਤੇ ਗਏ। ਉਨ੍ਹਾਂ ਨੇ ਐਚ.ਓ.ਡੀ ਡਾ: ਮੁਹੰਮਦ ਹਬੀਬ, ਉਨ੍ਹਾਂ ਦੇ ਸਟਾਫ, ਖੋਜਕਰਤਾਵਾਂ ਅਤੇ ਧਾਰਮਿਕ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਨੂੰ ਇੱਕ ਮਹਾਨ ਸਮਾਗਮ ਦੇ ਆਯੋਜਨ ਲਈ ਵਧਾਈ ਅਤੇ ਧੰਨਵਾਦ ਕਰਦਿਆਂ ਕਿਹਾ ਇਹ ਵੈਬੀਨਾਰ ਦਾ ਵਿਸ਼ਾ ਸਮੇਂ ਦੀ ਜਰੂਰਤ ਹੈ
ਚੌਥੇ ਕਰੋਨਾ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ
ਪਟਿਆਲਾ, 05-07-2021-ਭਾਈ ਘਨੱਈਆ ਹੈਲਥ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਸਿਵਲ ਸਰਜਨ ਪਟਿਆਲਾ ਦੇ ਸਹਿਯੋਗ ਨਾਲ ਮਿਤੀ 5 ਜੁਲਾਈ, 2021 ਨੂੰ ਯੂਨੀਵਰਸਿਟੀ ਕੈਂਪਸ ਵਿਖੇ ਚੌਥੇ ਕਰੋਨਾ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਦੌਰਾਨ 18 ਸਾਲ ਤੋਂ ਵੱਧ ਉਮਰ ਦੇ ਲੱਗਭਗ 550 ਲੋਕਾਂ ਅਤੇ ਫਰੰਟਲਾਈਨ ਕਾਮਿਆਂ ਨੂੰ ਕੋਵੀਸ਼ੀਲਡ ਟੀਕਾ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮਾਨਯੋਗ ਵਾਈਸ ਚਾਂਸਲਰ ਪ੍ਰੋ.ਅਰਵਿੰਦ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਏ. ਡੀ. ਸੀ. ਪੂਜਾ ਸਿਆਲ, ਸ੍ਰ. ਜਗਨੂਰ ਸਿੰਘ, ਏ.ਸੀ. ਅਤੇ ਜਸਲੀਨ ਕੌਰ, ਏ.ਸੀ. ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ।
ਇਸ ਕੈਂਪ ਦੌਰਾਨ ਸਿਵਲ ਸਰਜਨ ਪਟਿਆਲਾ ਡਾ. ਪ੍ਰਿੰਸ ਸੋਢੀ, ਏ.ਸੀ. ਐਸ. ਡਾ. ਪਰਵੀਨ ਪੁਰੀ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਵੇਣੂ ਗੋਇਲ ਜਿਲ੍ਹਾ ਨੋਡਲ ਅਫਸਰ, ਡਾ. ਪਰਨੀਤ ਕੌਰ ਆਦਿ ਖਾਸ ਤੌਰ ਤੇ ਪਹੁੰਚੇ। ਇਸ ਕੈਂਪ ਵਿੱਚ ਡੀਨ ਅਕਾਦਮਿਕ ਮਾਮਲੇ ਡਾ. ਬੀ. ਐਸ. ਸੰਧੂ, ਰਜਿਸਟਰਾਰ ਡਾ. ਵਰਿੰਦਰ ਕੌਸ਼ਿਕ, ਡੀਨ ਕਾਲਜ ਡਾ. ਜੀ. ਐਸ. ਲਹਿਲ ਅਤੇ ਹੋਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ।
ਵਾਇਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੋਵਿਡ-19 ਤੋਂ ਬਚਾਉ ਸੰਬੰਧੀ ਚੁੱਕੇ ਗਏ ਕਦਮਾਂ ਨੂੰ ਲੈ ਕੇ ਖੁਸ਼ੀ ਅਤੇ ਸੰਤੁਸ਼ਟੀ ਜਾਹਿਰ ਕੀਤੀ। ਉਹਨ੍ਹਾਂ ਉਚੇਚੇ ਤੌਰ ਤੇ ਭਾਈ ਘਨੱਈਆ ਹੈਲਥ ਸੈਂਟਰ ਅਤੇ ਹੈਲਥ ਸੈਂਟਰ ਦੇ ਇੰਚਾਰਜ ਐਸ.ਐਮ.ੳ. ਡਾ.ਰੇਗੀਨਾ ਮੈਨੀ ਦੀ ਸਲਾਘਾ ਕੀਤੀ । ਉਹਨ੍ਹਾਂ ਸਿਵਲ ਸਰਜਨ ਪਟਿਆਲਾ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਜਲਦੀ ਹੀ ਪੰਜਾਬੀ ਯੂਨੀਵਰਸਿਟੀ ਪਰਿਵਾਰ ਦਾ ਸੰਪੂਰਨ ਟੀਕਾਕਰਣ ਕਰਵਾ ਦਿੱਤਾ ਜਾਵੇਗਾ ਤਾਂ ਜੋ ਪੰਜਾਬੀ ਯੂਨੀਵਰਸਿਟੀ ਪਰਿਵਾਰ ਵਿਸ਼ਵਾਸ਼ ਨਾਲ ਅਤੇ ਬਿਨ੍ਹਾਂ ਕਿਸੇ ਡਰ ਤੋਂ ਕੰਮ ਕਾਜ ਕਰ ਸਕੇ। ਉਨ੍ਹਾਂ ਕਿਹਾ ਕਿ ਭਾਈ ਘਨੱਈਆਂ ਹੈਲਥ ਸੈਂਟਰ ਪੰਜਾਬੀ ਯੂਨੀਵਰਸਿਟੀ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਬਹੁਤ ਕਿਰੀਆਸ਼ੀਲ ਹੈ।
ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਜੀ ਵੱਲੋਂ ਵੀ ਐਸ. ਐਮ. ਓ. ਡਾ. ਰੇਗੀਨਾ ਮੈਨੀ ਅਤੇ ਹੈਲਥ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਕੋਰੋਨਾ ਮਹਾਂਮਾਰੀ ਦੌਰਾਨ ਚੁੱਕੇ ਗਏ ਕਦਮਾਂ ਅਤੇ ਟੀਕਾਕਰਣ ਕੈਂਪ ਦੌਰਾਨ ਕੀਤੇ ਪ੍ਰਬੰਧਾ ਦੀ ਸ਼ਲਾਘਾ ਕੀਤੀ ਗਈ।
ਡਾ. ਪ੍ਰਿੰਸ ਸੋਢੀ, ਸਿਵਲ ਸਰਜਨ ਪਟਿਆਲਾ ਨੇ ਕਿਹਾ ਕਿ ਹਰ ਵਿਅਕਤੀ ਜੋ 18 ਸਾਲ ਤੋਂ ਉਪਰ ਹੈ, ਉਸਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਅੱਗੇ ਆ ਕੇ ਟੀਕਾਕਰਣ ਕਰਵਾਉਣਾ ਚਾਹੀਦਾ ਹੈ।
ਡਾ. ਰੇਗੀਨਾ ਮੈਨੀ, ਐਸ.ਐਮ.ੳ ਭਾਈ ਘਨੱਈਆ ਹੈਲਥ ਸੈਂਟਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਦੇ ਅਨੁਸਾਰ ਸਿਵਲ ਸਰਜਨ ਦਫਤਰ, ਪਟਿਆਲਾ ਦੇ ਸਹਿਯੋਗ ਨਾਲ ਯੂਨੀਵਰਸਿਟੀ ਅਧਿਕਾਰੀਆਂ, ਕਰਮਚਾਰੀਆਂ ਅਤੇ ਕੈਂਪਸ ਨਿਵਾਸੀਆਂ ਦਾ ਟੀਕਾਕਰਨ ਕੀਤਾ ਗਿਆ ਹੈ। ਉਹਨ੍ਹਾਂ ਵੱਲੋਂ ਕੈਂਪ ਦਾ ਆਯੋਜਨ ਕਰਨ ਲਈ ਡਿਪਟੀ ਕਮਿਸ਼ਨਰ ਪਟਿਆਲਾ, ਸਿਵਲ ਸਰਜਨ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਸਿਹਤ ਕੇਂਦਰ ਦੇ ਸਮੂਹ ਸਟਾਫ ਦਾ ਸਹਿਯੋਗ ਅਤੇ ਸਮੁੱਚੇ ਪੰਜਾਬੀ ਯੂਨੀਵਰਸਿਟੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਚੌਥਾ ਮੁਫਤ ਟੀਕਾਕਰਣ ਕੈਂਪ ਹੈ। ਯੂਨੀਵਰਸਿਟੀ ਵਿੱਚ ਪਹਿਲਾਂ ਤਿੰਨ ਸੈਂਪਲਿੰਗ ਕੈਂਪ ਵੀ ਲਗਾਏ ਜਾ ਚੁੱਕੇ ਹਨ। ਉਨ੍ਹਾਂ ਮਾਨਯੋਗ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਹੈਲਥ ਸੈਂਟਰ ਦਾ ਹਮੇਸ਼ਾ ਹੌਸਲਾ ਵਧਾਉਂਦੇ ਹਨ ਅਤੇ ਹਮੇਸ਼ਾ ਸਹਾਇਤਾ ਕਰਨ ਵਿੱਚ ਅੱਗੇ ਰਹਿੰਦੇ ਹਨ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਰਮੀ ਵਾੱਰ ਕਾਲਜ ਮਊ (ਮੱਧ ਪ੍ਰਦੇਸ) ਨਾਲ ਇਕ ਵਿਸ਼ੇਸ਼ ਅਕਾਦਮਿਕ ਇਕਰਾਰਨਾਮਾ
ਪਟਿਆਲਾ, 02-07-2021-ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਰਮੀ ਵਾੱਰ ਕਾਲਜ ਮਊ (ਮੱਧ ਪ੍ਰਦੇਸ) ਨਾਲ ਇਕ ਵਿਸ਼ੇਸ਼ ਅਕਾਦਮਿਕ ਇਕਰਾਰਨਾਮਾ ਕੀਤਾ ਗਿਆ ਹੈ। ਇਹ ਇਕਰਾਰਨਾਮਾ ਪੰਜਾਬੀ ਯੂਨੀਵਰਸਿਟੀ ਦੇ ਸੁਰੱਖਿਆ ਅਤੇ ਯੁੱਧ ਨੀਤੀ ਵਿਭਾਗ ਰਾਹੀਂ ਨੇਪਰੇ ਚੜ੍ਹਿਆ ਹੈ। ਇਸ ਇਕਰਾਰਨਾਮੇ ਦੀ ਰਸਮੀ ਕਰਵਾਈ ਲਈ ਔਨਲਾਈਨ ਵਿਧੀ ਰਾਹੀਂ ਕਰਵਾਏ ਇਕ ਸੰਖੇਪ ਸਮਾਗਮ ਦੌਰਾਨ ਆਰਮੀ ਵਾੱਰ ਕਾਲਜ ਮਊ ਦੇ ਕਮਾਂਡੈਂਟ ਲੈਫ਼ਟੀਨੈਂਟ ਜਨਰਲ ਵੀ. ਐੱਸ. ਸ੍ਰੀ ਨਿਵਾਸ ਅਤੇ ਡਾਇਰੈਕਟਿੰਗ ਸਟਾਫ਼, ਹਾਇਰ ਕਮਾਂਡ ਵਿੰਗ, ਬ੍ਰਿਗੇਡੀਅਰ ਪਰਵਿੰਦਰ ਸਿੰਘ ਵਿਸ਼ੇਸ਼ ਰੂਪ ਵਿਚ ਜੁੜੇ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਵਾਈਸ ਚਾਂਸਲਰ ਡਾ. ਅਰਵਿੰਦ ਅਤੇ ਸੁਰੱਖਿਆ ਅਤੇ ਯੁੱਧ ਨੀਤੀ ਵਿਭਾਗ ਦੇ ਮੁਖੀ ਡਾ. ਉਮਰਾਓ ਸਿੰਘ ਵੱਲੋਂ ਦਸਤਖ਼ਤ ਕੀਤੇ ਗਏ।
ਇਕਰਾਰਨਾਮਾ ਦਸਤਖ਼ਤ ਕੀਤੇ ਜਾਣ ਦੀ ਇਸ ਰਸਮੀ ਕਾਰਵਾਈ ਵਿਚ ਡੀਨ ਅਕਾਦਮਿਕ ਮਾਮਲੇ ਡਾ. ਬਲਵੀਰ ਸਿੰਘ ਸੰਧੂ ਵੱਲੋਂ ਸਵਾਗਤੀ ਭਾਸ਼ਣ ਦਿੱਤਾ ਗਿਆ। ਇਸ ਉਪਰੰਤ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਸੰਬੋਧਨ ਕਰਦਿਆਂ ਇਸ ਇਕਰਾਰਨਾਮੇ ਦੀ ਅਹਿਮੀਅਤ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਸੁਰੱਖਿਆ ਅਤੇ ਯੁੱਧ ਨੀਤੀ ਵਿਭਾਗ ਵੱਲੋਂ ਇਸ ਦਿਸ਼ਾ ਵਿਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ। ਡਾ. ਉਮਰਾਓ ਸਿੰਘ ਨੇ ਇਸ ਕੋਰਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੂਨੀਵਰਸਿਟੀ ਦੇ ਇਸ ਵਿਭਾਗ ਵੱਲੋਂ ਆਰਮੀ ਵਾਰ ਕਾਲਜ ਮਊ ਨਾਲ ਸਾਂਝੇਦਾਰੀ ਕਾਇਮ ਕਰਦਿਆਂ ਇਸ ਆਪਸੀ ਇਕਰਾਰਨਾਮੇ ਤਹਿਤ ਪੰਜਾਬੀ ਯੂਨੀਵਰਸਿਟੀ ਵੱਲੋਂ ਸੁਰੱਖਿਆ ਅਤੇ ਯੁੱਧਨੀਤੀ ਬਾਰੇ ਪੋਸਟ ਗ੍ਰੈਜ਼ੂਏਟ ਡਿਪਲੋਮਾ ਕੋਰਸ ਕਰਵਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਦਾ ਮਕਸਦ ਸੁਰੱਖਿਆ ਅਤੇ ਯੁੱਧ ਨੀਤੀ ਸੰਬੰਧੀ ਸਿਧਾਂਤਕ ਸਮਝ ਪੈਦਾ ਕਰਨਾ ਹੈ।
ਕਮਾਡੈਂਟ ਲੈਫ਼ਟੀਨੈਂਟ ਜਨਰਲ ਵੀ. ਐੱਸ. ਸ੍ਰੀਨਿਵਾਸ ਵੱਲੋਂ ਇਕਰਾਰਨਾਮੇ ਦੀ ਰੂਪ ਰੇਖਾ ਬਾਰੇ ਗੱਲ ਕਰਦਿਆਂ ਸੰਬੰਧਤ ਕੋਰਸ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਕੋਰਸ ਦੋ ਸਮੈਸਟਰਾਂ ਵਿਚ ਵੰਡਿਆ ਹੋਇਆ ਹੋਵੇਗਾ ਅਤੇ ਘੱਟੋ ਘੱਟ ਕਰਨਲ ਰੈਂਕ ਦੇ ਅਧਿਕਾਰੀ ਹੀ ਇਸ ਪੋਸਟ ਗ੍ਰੈਜ਼ੂਏਟ ਕੋਰਸ ਲਈ ਪਾਤਰਤਾ ਰਖਦੇ ਹਨ।
ਅੰਤ ਵਿਚ ਸੁਰੱਖਿਆ ਅਤੇ ਯੁੱਧ ਨੀਤੀ ਵਿਭਾਗ ਦੇ ਮੁਖੀ ਡਾ. ਉਮਰਾਓ ਸਿੰਘ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ। ਡਾ. ਕਮਲ ਕਿੰਗਰ ਡਾ. ਕੇਵਲ ਕ੍ਰਿਸ਼ਨ ਅਤੇ ਡਾਇਰੈਕਟਰ ਲੋਕ ਸੰਪਰਕ ਡਾ ਹੈਪੀ ਜੇਜੀ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਡਾ. ਵਿਸ਼ਾਲ ਗੋਇਲ ਵੱਲੋਂ ਅਹੁਦੇ ਸੰਭਾਲੇ ਗਏ
ਪਟਿਆਲਾ, 01-07-2021-ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕੰਪਿਊਟਰ ਵਿਗਿਆਨ ਦੇ ਪ੍ਰੋਫ਼ੈਸਰ ਡਾ. ਵਿਸ਼ਾਲ ਗੋਇਲ ਵੱਲੋਂ ਅੱਜ ਪਹਿਲੀ ਜੁਲਾਈ ਨੂੰ ਪੰਜਾਬੀ ਪੀਡੀਆ ਪ੍ਰਾਜੈਕਟ ਦੇ ਕੋਆਰਡੀਨੇਟਰ ਅਤੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਕੋਆਰਡੀਨੇਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ। ਜਿ਼ਕਰਯੋਗ ਹੈ ਕਿ ਇਨ੍ਹਾਂ ਦੋਹਾਂ ਅਹੁਦਿਆਂ ਉੱਪਰ ਡਾ. ਦੇਵਿੰਦਰ ਸਿੰਘ ਸਿੰਘ ਸੇਵਾਵਾਂ ਨਿਭਾ ਰਹੇ ਸਨ ਜੋ ਕਿ 30 ਜੂਨ 2021 ਨੂੰ ਸੇਵਾ-ਮੁਕਤ ਹੋ ਗਏ ਹਨ। ਡਾ. ਵਿਸ਼ਾਲ ਗੋਇਲ ਦਾ ਕੰਪਿਊਟਰ ਵਿਗਿਆਨ ਦੇ ਖੇਤਰ ਵਿਚ ਬਹੁਤ ਅਹਿਮ ਕਾਰਜ ਹੈ। ਸੁਣਨ ਅਤੇ ਬੋਲਣ ਤੋਂ ਅਸਰਮੱਥ ਲੋਕਾਂ ਲਈ ਲੋੜੀਂਦੀ ਕੰਪਿਊਟਰ ਤਕਨਾਲੌਜੀ ਦੇ ਵਿਕਾਸ ਵਿਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਰਾਸ਼ਟਰੀ ਪੱਧਰ ਤੇ ਮਾਨਤਾ ਮਿਲੀ ਹੈ।
ਅਹੁਦਾ ਸੰਭਾਲ਼ਦਿਆਂ ਡਾ. ਗੋਇਲ ਵੱਲੋਂ ਵਾਈਸ ਚਾਂਸਲਰ ਡਾ. ਅਰਵਿੰਦ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਇਨ੍ਹਾਂ ਦੋਹਾਂ ਅਹੁਦਿਆਂ ਰਾਹੀਂ ਉਹ ਪੰਜਾਬੀ ਭਾਸ਼ਾ ਦੇ ਵਿਕਾਸ ਹਿਤ ਲੋੜੀਂਦੀ ਤਕਨਾਲੌਜੀ ਦੇ ਵਿਕਾਸ ਉੱਪਰ ਧਿਆਨ ਕੇਂਦਰਿਤ ਕਰਨਗੇ। ਅਤੇ ਹੋਰ ਬਹੁਤ ਸਾਰਾ ਕਾਰਜ ਕਰਨ ਲਈ ਯੋਜਨਾਵਾਂ ਬਣਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੂਲ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਇਹ ਦੋਹੇਂ ਪਲੇਟਫ਼ਾਰਮ ਵਿਸ਼ੇਸ਼ ਅਹਿਮੀਅਤ ਰਖਦੇ ਹਨ।
ਅਹੁਦਾ ਸੰਭਾਲਣ ਦੀ ਰਸਮ ਸਮੇਂ ਦੋਹਾਂ ਅਹੁਦਿਆਂ ਦੇ ਸਾਬਕਾ ਕੋਆਰਡੀਨੇਟਰ ਡਾ. ਦੇਵਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕ ਦਿੱਤੀ ਗਈ। ਪੰਜਾਬੀ ਪੀਡੀਆ ਦੇ ਕੋ-ਕੋਆਰਡੀਨੇਟਰ ਡਾ. ਰਾਜਵਿੰਦਰ ਸਿੰਘ ਅਤੇ ਇੰਜ. ਚਰਨਜੀਵ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਡਾ. ਗੁਰਪ੍ਰੀਤ ਲਹਿਲ ਵੱਲੋਂ ਡੀਨ ਕਾਲਜ ਵਿਕਾਸ ਕੌਂਸਲ ਵਜੋਂ ਅਹੁਦਾ ਸੰਭਾਲਿਆ
ਪਟਿਆਲਾ, 01-07-2021-ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕੰਪਿਊਟਰ ਵਿਗਿਆਨ ਦੇ ਪ੍ਰੋਫ਼ੈਸਰ ਡਾ. ਗੁਰਪ੍ਰੀਤ ਲਹਿਲ ਵੱਲੋਂ ਡੀਨ ਕਾਲਜ ਵਿਕਾਸ ਕੌਂਸਲ ਵਜੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਗਿਆ। ਡਾ. ਲਹਿਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਸੰਬੰਧੀ ਖੋਜ ਕੇਂਦਰ ਦੇ ਡਾਇਰੈਕਟਰ ਅਤੇ ਕੰਪਿਊਟਰ ਵਿਗਿਆਨ ਫ਼ੈਕਲਟੀ ਦੇ ਡੀਨ ਵਜੋਂ ਵੀ ਕਾਰਜਸ਼ੀਲ ਹਨ। ਸਾਫ਼ਟਵੇਅਰ ਨਿਰਮਾਣ ਦੇ ਖੇਤਰ ਵਿਚ ਉਨ੍ਹਾਂ ਨੂੰ ਵਿਸ਼ੇਸ਼ ਮੁਹਾਰਤ ਹਾਸਿਲ ਹੈ। ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਣ ਅਤੇ ਸਥਾਨਕ ਭਾਸ਼ਾਵਾਂ ਵਿਚ ਈ-ਪ੍ਰਬੰਧਨ ਸੰਬੰਧੀ ਅਤੇ ਪੰਜਾਬੀ ਭਾਸ਼ਾ ਦੇ ਪਹਿਲੇ ਵਰਡ-ਪ੍ਰੋਸੈਸਰ ਸਾਫ਼ਟਵੇਅਰ 'ਅੱਖਰ' ਦੇ ਨਿਰਮਾਣ ਸੰਬੰਧੀ ਉਹ ਵਿਸ਼ਵ ਪੱਧਰ ਉੱਪਰ ਆਪਣੀ ਪਛਾਣ ਸਥਾਪਿਤ ਕਰ ਚੁੱਕੇ ਹਨ।
ਅਹੁਦਾ ਸੰਭਲਾਣ ਸਮੇਂ ਉਨ੍ਹਾਂ ਵੱਲੋਂ ਵਾਈਸ ਚਾਂਸਲਰ ਡਾ. ਅਰਵਿੰਦ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਦੇ ਕੰਪਿਊਟਰ ਦੇ ਖੇਤਰ ਦੇ ਅਨੁਭਵ ਨੂੰ ਕਾਲਜ ਵਿਕਾਸ ਕੌਂਸਲ ਦੇ ਕੰਮਕਾਜ ਨੂੰ ਹੋਰ ਵਧੇਰੇ ਸਮਰੱਥ ਬਣਾਉਣ ਹਿਤ ਵਾਈਸ ਚਾਂਸਲਰ ਸਾਹਿਬ ਵੱਲੋਂ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿਚ ਉਨ੍ਹਾਂ ਵੱਲੋਂ ਤੁਰੰਤ ਉਠਾਏ ਜਾਣ ਵਾਲੇ ਕਦਮਾਂ ਵਿਚ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਸਾਰੇ ਕਾਲਜਾਂ ਲਈ ਇਕ ਵਿਸ਼ੇਸ਼ ਪੋਰਟਲ ਦਾ ਨਿਰਮਾਣ ਕਰਨਾ ਹੋਵੇਗਾ ਜਿਸ ਰਾਹੀਂ ਸਾਰੇ ਕਾਲਜਾਂ ਵਿਚਲੀ ਫੈ਼ਕਲਟੀ, ਇਨਫਰਾਸਟ੍ਰਕਚਰ, ਕੋਰਸ ਆਦਿ ਬਾਰੇ ਇੱਕੋ ਪਲੇਟਫ਼ਾਰਮ ਤੋਂ ਜਾਣਿਆ ਜਾ ਸਕੇਗਾ। ਕੰਮ ਕਾਜ ਨੂੰ ਬਿਹਤਰ ਬਣਾਉਣ ਅਤੇ ਪਾਰਦਰਸ਼ਤਾ ਲਿਆਉਣ ਲਈ ਬਹੁਤ ਸਾਰੇ ਕਦਮ ਉਠਾਏ ਜਾਣਗੇ। ਇਸ ਤੋਂ ਇਲਾਵਾ ਵੈਬੀਨਾਰਾਂ ਅਤੇ ਵਰਕਸ਼ਾਪਾਂ ਦੇ ਆਯੋਜਨ ਰਾਹੀਂ ਕਾਲਜਾਂ ਵਿਚ ਕੰਮਾਂ ਸੰਬੰਧੀ ਕੰਪਿਊਟਰੀਕਣ ਦੀ ਪ੍ਰਕਿਰਿਆ ਨੂੰ ਜਲਦੀ ਅਪਨਾਉਣ ਬਾਰੇ ਯਤਨ ਕੀਤੇ ਜਾਣਗੇ। ਉਚੇਰੀ ਸਿੱਖਿਆ ਦੇ ਨਵੇਂ ਰੁਝਾਨਾਂ ਅਤੇ ਵਖ-ਵਖ ਖੋਜ ਪ੍ਰਾਜੈਕਟਾਂ ਲਈ ਵਿੱਤੀ ਸਰੋਤਾਂ ਆਦਿ ਬਾਰੇ ਜਾਗਰੂਕਤਾ ਪੈਦਾ ਕਰਨ ਹਿਤ ਕੰਮ ਕੀਤੇ ਜਾਣਗੇ। ਸੁਝਾਅ, ਸਿ਼ਕਾਇਤਾਂ ਆਦਿ ਦੇ ਪਾਰਦਰਸ਼ਤਾ ਭਰੇ ਢੰਗ ਨਾਲ ਨਿਵਾਰਣ ਨੂੰ ਲੈ ਕੇ ਵੀ ਇਕ ਬਿਹਤਰ ਪ੍ਰਬੰਧਕੀ ਪ੍ਰਣਾਲੀ ਸਥਾਪਿਤ ਕਰਨ ਦੇ ਯਤਨ ਕੀਤੇ ਜਾਣਗੇ।
ਖੋਜ ਪੱਤਰ ਲਿਖਣ ਦੇ ਢੰਗ ਅਤੇ ਵਿਧੀਆਂ ਸਬੰਧੀ ਵਿਸ਼ੇ ਤੇ ਇੱਕ ਦਿਨ ਦੀ ਵਰਕਸ਼ਾਪ ਕਰਵਾਈ
ਪਟਿਆਲਾ, 18-06-2021-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ ਖੋਜ ਪੱਤਰ ਲਿਖਣ ਦੇ ਢੰਗ ਅਤੇ ਵਿਧੀਆਂ ਸਬੰਧੀ ਵਿਸ਼ੇ ਤੇ ਇੱਕ ਦਿਨ ਦੀ ਵਰਕਸ਼ਾਪ ਕਰਵਾਈ ਗਈ। ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਵਿਭਾਗ ਮੁਖੀ ਡਾ. ਰਣਜੀਤ ਕੌਰ ਨੇ ਵਰਕਸ਼ਾਪ ਵਿੱਚ ਸ਼ਾਮਿਲ ਹੋਏ ਸਾਰੇ ਅਧਿਆਪਕ ਸਾਹਿਬਾਨ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਵਰਕਸ਼ਾਪ ਖੋਜਾਰਥੀਆਂ ਅਤੇ ਵਿਭਾਗ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਪ੍ਰੋਗਰਾਮ ਦੇ ਅਗਲੇ ਪੜਾਅ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਸਾਹਿਬ, ਪ੍ਰੋਫ਼ੈਸਰ ਅਰਵਿੰਦ ਵੱਲੋਂ ਆਪਣਾ ਪ੍ਰਧਾਨਗੀ ਭਾਸ਼ਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦਾ ਵਿਸ਼ਾ ਇੱਕ ਬੇਹਦ ਪ੍ਰਸੰਗਿਕ ਵਿਸ਼ਾ ਹੈ ਅਤੇ ਭਵਿੱਖ ਵਿੱਚ ਵੀ ਪੰਜਾਬੀ/ਹਿੰਦੀ ਭਾਸ਼ਾ ਵਿਚ ਇਸ ਤਰ੍ਹਾਂ ਦੇ ਵਿਸ਼ਿਆਂ ਉੱਪਰ ਅਜਿਹੇ ਪ੍ਰੋਗਰਾਮ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਵਿਭਾਗ ਦੇ ਮੁਖੀ ਅਤੇ ਪ੍ਰੋਗਰਾਮ ਕੋਆਰਡੀਨੇਟਰ ਨੂੰ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ। ਡੀਨ, ਅਕਾਦਮਿਕ ਮਾਮਲੇ ਡਾ. ਬਲਵੀਰ ਸਿੰਘ ਸੰਧੂ, ਵੱਲੋਂ ਆਪਣੇ ਵਡਮੁੱਲੇ ਸਬਦ ਪ੍ਰੋਗਰਾਮ ਦੌਰਾਨ ਦੱਸੇ ਗਏ। ਪ੍ਰੌਗਰਾਮ ਦੇ ਮਾਹਿਰ ਬੁਲਾਰੇ ਸ੍ਰੀ. ਪਵਿੱਤਦੀਪ ਸਿੰਘ, (ਲੀਡ ਸਾਫਟਵੇਅਰ ਡਿਜਾਈਨਰ ਨੈਟਵੈਸਟ ਗੁਰੱਪ) ਵੱਲੋਂ ਆਪਣਾ ਲੈਕਚਰ ਦਿੱਤਾ ਗਿਆ, ਉਨ੍ਹਾਂ ਦਾ ਇਹ ਲੈਕਚਰ ਤਕਰੀਬਨ 3 ਘੰਟੇ ਚੱਲਿਆ। ਉਨ੍ਹਾਂ ਦੇ ਲੈਕਚਰ ਉਪਰੰਤ ਡਾ. ਮਨਜੀਤ ਸਿੰਘ ਪਾਤਰ, ਡੀਨ, ਫੈਕਲਟੀ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਿਲ ਮਹਿਮਾਨਾਂ ਨੂੰ ਲੈਕਚਰ ਦੇ ਸਬੰਧ ਵਿੱਚ ਆਪਣੇ ਵਿਚਾਰ ਦਿੱਤੇ ਗਏ ਅਤੇ ਦੱਸਿਆ ਗਿਆ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਦੇ ਤਕਨੀਕੀ ਗਿਆਨ ਵਿੱਚ ਚੋਖਾ ਵਾਧਾ ਕਰਨਗੇ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਮਨਜੀਤ ਸਿੰਘ ਬੰਮਰਾਂ, ਪ੍ਰੋਫੈਸਰ (ਈ.ਸੀ.ਈ.) ਵੱਲੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਾਰੇ ਅਧਿਆਪਕ ਸਾਹਿਬਾਨ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਵਰਕਸ਼ਾਪ ਦੇ ਕੋਆਡੀਨੇਟਰ ਡਾ. ਰੀਚਾ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਇਸ ਵਰਕਸ਼ਾਪ ਵਿੱਚ 250 ਤੋਂ ਵੱਧ ਪ੍ਰਤਿਭਾਗੀ ਸ਼ਾਮਿਲ ਹੋਏ ਜੋ ਕਿ ਵੱਖ-ਵੱਖ ਪ੍ਰਾਤਾਂ ਜਿਵੇਂ ਕਿ ਮੇਘਾਲਿਆ, ਮਹਾਰਾਸ਼ਟਰਾ, ਕੇਰਲਾ, ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਹੋਰ ਪ੍ਰਾਤਾਂ ਤੋਂ ਸਨ ਅਤੇ ਸਭਨਾਂ ਵੱਲੋਂ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ। ਇਸ ਤੋਂ ਇਲਾਵਾ ਵਿਭਾਗ ਦੇ ਫੈਕਲਟੀ ਅਤੇ ਸਟਾਫ ਮੈਂਬਰਾਂ ਨੇ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਕਰਤਾਰ ਸਿੰਘ ਸਰਾਭਾ ਜੀ ਦਾ 125ਵਾਂ ਜਨਮ ਦਿਵਸ ਵੈਬੀਨਾਰ ਰਾਹੀਂ ਮਨਾਇਆ
ਪਟਿਆਲਾ, 15-06-2021-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਵਲੋਂ ਕਰਤਾਰ ਸਿੰਘ ਸਰਾਭਾ ਜੀ ਦਾ 125ਵਾਂ ਜਨਮ ਦਿਵਸ ਵੈਬੀਨਾਰ ਰਾਹੀਂ ਮਨਾਇਆ ਗਿਆ। ਇਸ ਵੈਬੀਨਾਰ ਦੀ ਪ੍ਰਧਾਨਗੀ ਪ੍ਰੋ. ਅਰਵਿੰਦ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕੀਤੀ ਗਈ। ਇਸ ਮੌਕੇ ਬੋਲਦਿਆਂ ਪ੍ਰੋ. ਅਰਵਿੰਦ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਹੋਰ ਗ਼ਦਰੀ ਬਾਬਿਆਂ ਦੀ ਸੋਚ ਨੂੰ ਆਮ ਲੋਕਾਂ ਤੱਕ ਲੈ ਜਾਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਵਲੋਂ ਸਰਾਭਾ ਵਰਗੇ ਸ਼ਹੀਦਾਂ ਦੇ ਵਿਚਾਰਾਂ ਨੂੰ ਲੋਕ-ਸੰਘਰਸ਼ਾਂ ਵਿਚ ਲੈ ਜਾਣ ਦੀ ਕੋਸਿਸ਼ ਕੀਤੀ ਜਾਵੇਗੀ। ਇਸ ਵੈਬੀਨਾਰ ਵਿੱਚ ਪ੍ਰਮੁਖ ਭਾਸ਼ਣ ਪ੍ਰੱਸਿਧ ਚਿੱਤਕ ਪ੍ਰੋ. ਰੋਣਕੀ ਰਾਮ, ਪੰਜਾਬ ਯੂਨੀਵਰਸਿਟੀ, ਚੰਡੀਗੜ ਵਲੋਂ ਦਿੱਤਾ ਗਿਆ। ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵਿਚਾਰਾਂ ਨੂੰ ਸਮਝਣ ਲਈ ਸਾਨੂੰ ਉਸ ਸਮੇਂ ਦੇ ਸਿਆਸੀ, ਸਮਾਜਿਕ ਅਤੇ ਆਰਥਿਕ ਹਾਲਾਤ ਨੂੰ ਵੀ ਸਮਝਣਾ ਚਾਹੀਦਾ ਹੈ। ਉਨ੍ਹਾਂ ਇਤਿਹਾਸ ਵਿਚੋਂ ਵੱਖ-ਵੱਖ ਉਦਾਹਰਣਾਂ ਦੇ ਕੇ ਸਪਸ਼ਟ ਕੀਤਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸੋਚ ਉੱਤੇ ਆਪਣੇ ਤੋਂ ਪਹਿਲੇ ਇਨਕਲਾਬੀ ਸੰਘਰਸ਼ਾਂ ਦਾ ਪ੍ਰਭਾਵ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਪ੍ਰੇਰਨਾਸ੍ਰੋਤ ਤੇ ਗੁਰੂ ਮੰਨਦੇ ਸਨ।
ਇਸ ਵੈਬੀਨਾਰ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਗ਼ਦਰੀ ਬਬਿਆਂ ਦੇ ਮੁਨਸ਼ੀ ਕਹੇ ਜਾਂਦੇ ਮਲਵਿੰਦਰ ਜੀਤ ਸਿੰਘ ਵੜੈਚ ਨੇ ਸਿ਼ਰਕਤ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸੋਚ ਨੂੰ ਵੱਧ ਸਿ਼ੱਦਤ ਨਾਲ ਸਮਝਣ ਤੇ ਅਪਨਾਉਣ ਦੀ ਲੋੜ ਹੈ। ਇਸ ਮੌਕੇ ਪੰਜਾਬੀ ਦੇ ਪ੍ਰਸਿਧ ਕਵੀ ਅਮਰਜੀਤ ਚੰਦਨ ਨੇ ਗ਼ਦਰੀ ਬਬਿਆਂ ਨਾਲ ਸੰਬੰਧਤ ਤਿੰਨ ਨਜ਼ਮਾਂ ਪੇਸ਼ ਕੀਤੀਆਂ ਅਤੇ ਮਹੌਲ ਨੂੰ ਭਾਵਪੁਰਤ ਕਰ ਦਿੱਤਾ। ਇਸ ਵੈਬੀਨਾਰ ਵਿਚ ਕੈਨੇਡਾ ਤੋਂ ਡਾ. ਸੁਰਿਦੰਰ ਧੰਜਲ ਨੇ ਕਰਤਾਰ ਸਿੰਘ ਸਰਾਭਾ ਦੇ ਜੀਵਨ ਨਾਲ ਸਬੰਧਤ ਆਪਣੀ ਖੂਬਸੂਰਤ ਨਜ਼ਮ ‘ਪੁਨਰ-ਜਨਮ` ਪੇਸ਼ ਕੀਤੀ। ਰਾਜਨੀਤੀ ਅਤੇ ਇਤਿਹਾਸ ਦੇ ਪ੍ਰਸਿੱਧ ਵਿਦਵਾਨ ਪ੍ਰੋ. ਹਰੀਸ਼ ਪੁਰੀ ਨੇ ਗ਼ਦਰ ਲਹਿਰ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ ਸਬੰਧਤ ਬਹੁਤ ਮੱਹਤਵਪੂਰਨ ਨੁਕਤੇ ਸਾਂਝੇ ਕੀਤੇ। ਪ੍ਰੋਗਰਾਮ ਦਾ ਸੰਚਾਲਨ ਇਸ ਚੇਅਰ ਦੇ ਕੋਆਰਡੀਨੇਟਰ ਡਾ. ਭੀਮ ਇੰਦਰ ਸਿੰਘ ਨੇ ਕੀਤਾ। ਇਸ ਵੈਬੀਨਾਰ ਵਿਚ ਦੇਸ਼ ਵਿਦੇਸ਼ ਵਿਚੋਂ ਪ੍ਰਸਿੱਧ ਵਿਦਵਾਨਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਸਿ਼ਰਕਤ ਕੀਤੀ।
ਮਾਣਯੋਗ ਰਾਜਪਾਲ ਸ੍ਰੀ. ਵੀ. ਪੀ. ਸਿੰਘ ਬਦਨੌਰ ਵੱਲੋਂ ਮਹਾਰਾਣਾ ਪ੍ਰਤਾਪ ਚੇਅਰ ਵੱਲੋਂ ਪ੍ਰਕਾਸਿ਼ਤ ਪੁਸਤਕ ਨੂੰ ਰਿਲੀਜ਼ ਕੀਤਾ
ਪਟਿਆਲਾ, 13-06-2021-ਮਹਾਰਾਣਾ ਪ੍ਰਤਾਪ ਦੀ 481ਵੀਂ ਜਯੰਤੀ ਮੌਕੇ ਹੋਏ ਇਕ ਵੈਬੀਨਾਰ ਦੌਰਾਨ ਪੰਜਾਬ ਦੇ ਮਾਣਯੋਗ ਰਾਜਪਾਲ ਸ੍ਰੀ. ਵੀ. ਪੀ. ਸਿੰਘ ਬਦਨੌਰ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਮਹਾਰਾਣਾ ਪ੍ਰਤਾਪ ਚੇਅਰ ਵੱਲੋਂ ਪ੍ਰਕਾਸਿ਼ਤ ਪੁਸਤਕ 'ਮਹਾਰਾਣਾ ਪ੍ਰਤਾਪ : ਅਪੈਕਸ ਆਫ਼ ਸਿ਼ਵਲਰੀ ਐਂਡ ਹੀਰੋਇਕਸ' ਨੂੰ ਰਿਲੀਜ਼ ਕੀਤਾ ਗਿਆ। ਮਹਾਰਾਣਾ ਪ੍ਰਤਾਪ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਭੋਪਾਲ ਨੋਬਲ'ਜ਼ ਯੂਨੀਵਰਸਿਟੀ ਉਦੇਪੁਰ, ਅਦਾਵਾਲ ਰਾਜਸਥਾਨ ਸਾਹਿਤਯਾ ਮਹਾਸਭਾ, ਮੇਵਾੜ ਕਸ਼ੱਤਰੀਆ ਮਹਾਸਭਾ ਸੰਸਥਾਨ ਉਦੇਪੁਰ, ਅਤੇ ਅਖਿਲ ਭਾਰਤੀਆ ਕਸ਼ੱਤਰੀਆ ਮਹਾਸਭਾ ਰਾਜਸਥਾਨ ਵੱਲੋਂ ਸਾਂਝੇ ਤੌਰ ਤੇ ਕਰਵਾਏ ਗਏ ਇਸ ਵੈਬੀਨਾਰ ਦੇ ਮੁੱਖ ਬੁਲਾਰੇ ਵਜੋਂ ਗੁਜਰਾਤ ਤੋਂ ਸ੍ਰੀ ਆਲੋਕ ਪਾਂਡੇ, ਆਈ.ਏ.ਐੱਸ. ਅਧਿਕਾਰੀ ਸ਼ਾਮਿਲ ਹੋਏ।
ਮਹਾਰਾਣਾ ਪ੍ਰਤਾਪ ਨਾਲ ਸੰਬੰਧਤ ਇਸ ਪੁਸਤਕ ਨੂੰ ਇਸ ਚੇਅਰ ਦੇ ਇੰਚਾਰਜ ਅਤੇ ਇਤਿਹਾਸ ਵਿਭਾਗ ਦੇ ਮੁਖੀ ਡਾ. ਮੁਹੰਮਦ ਇਦਰੀਸ ਵੱਲੋਂ ਸੰਪਾਦਿਤ ਕੀਤਾ ਗਿਆ ਹੈ।
ਇਸ ਮੌਕੇ ਬੋਲਦਿਆਂ ਰਾਜਪਾਲ ਸ੍ਰੀ. ਵੀ.ਪੀ. ਸਿੰਘ ਬਦਨੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਪ੍ਰਸੰਨਤਾ ਹੋਈ ਹੈ ਕਿ ਪੰਜਾਬ ਵਿਚ ਮਹਾਰਾਣਾ ਪ੍ਰਤਾਪ ਦਾ ਬਹੁਤ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਹਾਰਾਣਾ ਪ੍ਰਤਾਪ ਦੀਆਂ ਵਾਰਾਂ ਗਾਈਆਂ ਜਾਂਦੀਆਂ ਹਨ ਜੋ ਕਿ ਦੋਹਾਂ ਸੂਬਿਆਂ ਦੇ ਲੋਕਾਂ ਦੀ ਆਪਸੀ ਸਾਂਝ ਦੀਆਂ ਪ੍ਰਤੀਕ ਹਨ। ਉਨ੍ਹਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮਹਾਰਾਣਾ ਚੇਅਰ ਪੁਸਤਕ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਇਸ ਚੇਅਰ ਵੱਲੋਂ ਮਹਾਰਾਣਾ ਪ੍ਰਤਾਪ ਦੇ ਹਵਾਲੇ ਨਾਲ ਦੋਹਾਂ ਸੂਬਿਆਂ ਦੇ ਸਭਿਆਚਾਰਾਂ ਦੀ ਆਪਸੀ ਸਾਂਝ ਉੱਪਰ ਉਚੇਰੀ ਖੋਜ ਪੱਧਰ ਦਾ ਕੰਮ ਕੀਤਾ ਜਾ ਰਿਹਾ ਹੈ, ਜੋ ਕਿ ਸ਼ਲਾਘਾਯੋਗ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਵੈਬੀਨਾਰ ਵਿਚ ਸਿ਼ਰਕਤ ਕਰਦਿਆਂ ਕਿਹਾ ਕਿ ਪੰਜਾਬ ਅਤੇ ਰਾਜਸਥਾਨ ਦਰਮਿਆਨ ਬਹੁਤ ਪੁਰਾਣੀਆਂ ਸਾਂਝਾਂ ਹਨ ਜਿਨ੍ਹਾਂ ਉੱਪਰ ਅਕਾਦਮਿਕ ਪੱਧਰ ਉੱਪਰ ਖੋਜ ਕਾਰਜ ਕਰਨ ਹਿਤ ਪੰਜਾਬੀ ਯੂਨੀਵਰਸਿਟੀ ਵੱਲੋਂ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਦੋਹਾਂ ਸੂਬਿਆਂ ਵਿਚ ਸਰਹੱਦਾਂ ਤੋਂ ਉੱਪਰ ਉੱਠ ਕੇ ਦੋਹੇਂ ਪਾਸੇ ਦੇ ਸਭਿਆਚਾਰਾਂ ਵਿਚ ਆਪਸੀ ਆਦਾਨ ਪ੍ਰਦਾਨ ਚਲਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਨੇ ਮਨੁੱਖ ਬਣੇ ਰਹਿਣਾ ਹੈ ਤਾਂ ਉਸ ਨੂੰ ਆਪਣੇ ਇਤਿਹਾਸ ਨੂੰ ਵਾਚਦੇ ਰਹਿਣਾ ਹੋਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਪੰਜਾਬੀ ਯੂਨੀਵਰਸਿਟੀ ਇਸ ਦਿਸ਼ਾ ਵਿਚ ਖੋਜ ਕਾਰਜਾਂ ਨੂੰ ਨਿਰੰਤਰ ਜਾਰੀ ਰੱਖੇਗੀ।
ਡਾ. ਮੁਹੰਮਦ ਇਦਰੀਸ ਵੱਲੋਂ ਦੱਸਿਆ ਗਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿਚ ਸਥਾਪਿਤ ਮਹਾਰਾਣਾ ਪ੍ਰਤਾਪ ਚੇਅਰ ਵੱਲੋਂ ਇਸ ਵਿਸ਼ੇ ਉੱਪਰ ਨਿਰੰਤਰ ਖੋਜ ਕਾਰਜ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਸਤਕ ਰੂਪ ਵਿਚ ਇਹ ਪਹਿਲੀ ਪ੍ਰਕਾਸ਼ਨ ਹੈ ਜਿਸ ਵਿਚ ਵਖ-ਵਖ 16 ਵਿਦਵਾਨਾਂ ਦੇ ਖੋਜ-ਭਰਪੂਰ ਲੇਖ ਸ਼ਾਮਿਲ ਹਨ।
ਇਸ ਵੈਬੀਨਾਰ ਵਿਚ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਬਲਬੀਰ ਸਿੰਘ ਸੰਧੂ ਵੀ ਸ਼ਾਮਿਲ ਹੋਏ। ਹੋਰਨਾਂ ਅਹਿਮ ਸ਼ਖ਼ਸੀਅਤਾਂ ਵਿਚ ਕੀਨੀਆ ਤੋਂ ਬਜਰੰਗ ਸਿੰਘ ਰਾਠੌਰ ਅਤੇ ਅਸ਼ੋਕ ਸਿੰਘ ਮਿਤਵਾਲਾ ਉਦੇਪੁਰ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ।
ਸੀ.ਈ.ਐੱਲ.ਟੀ.ਈ. ਵੱਲੋਂ ਸਮਰਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ
ਪਟਿਆਲਾ, 10-06-2021-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਂਟਰ ਫ਼ਾਰ ਈ-ਲਰਨਿੰਗ ਐਂਡ ਟੀਚਿੰਗ ਐਕਸੀਲੈਂਸ (ਸੀ.ਈ.ਐੱਲ.ਟੀ.ਈ.)ਵੱਲੋਂ ਇਕ ਸਮਰਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ 'ਯੂਨੀਵਰਸਿਟੀ ਦੇ ਪਾਠਕ੍ਰਮ ਵਿੱਚ ਮੂਕਸ ਨੂੰ ਕਿਵੇਂ ਸ਼ਾਮਿਲ ਕੀਤਾ ਜਾਵੇ' ਦੇ ਵਿਸ਼ੇ ਉੱਪਰ ਕਰਵਾਇਆ ਗਿਆ ਜਿਸ ਵਿਚ ਸੀ.ਈ.ਸੀ. ਦੇ ਅਕਾਦਮਿਕ ਕੋਆਰਡੀਨੇਟਰ ਡਾ. ਅਸਮਿਤਾ ਬਖਸ਼ੀ ਵੱਲੋਂ ਯੂਨੀਵਰਸਿਟੀ ਵਿਚਲੀਆਂ ਵਖ-ਵਖ ਫ਼ੈਕਲਟੀਜ਼ ਦੇ ਡੀਨਜ਼, ਵਿਭਾਗਾਂ ਦੇ ਮੁਖੀਆਂ/ ਇੰਚਾਰਜਜ਼, ਡਾਇਰੈਕਟਰ਼, ਗੁਰੂ ਕਾਸ਼ੀ ਕੈਂਪਸ, ਪੰਜਾਬੀ ਯੂਨੀਵਰਸਿਟੀ ਪਟਿਆਲਾ ਆਦਿ ਨੂੰ ਸੰਬੋਧਿਤ ਹੁੰਦਿਆਂ ਇਸ ਵਿਸ਼ੇ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ ਅਤੇ ਵਿਸ਼ੇ ਦੇ ਸੰਬੰਧ ਵਿਚ ਸ਼ੰਕਿਆਂ ਅਤੇ ਮਿੱਥਾਂ ਨੂੰ ਦੂਰ ਕੀਤਾ ਗਿਆ।ਉਨ੍ਹਾਂ ਆਪਣੇ ਭਾਸ਼ਣ ਦੌਰਾਨ ਉੱਚ ਸਿੱਖਿਆ ਦੇ ਖੇਤਰ ਵਿਚ ਮੂਕਸ ਨੂੰ ਵਿਕਸਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਯੂਨੀਵਰਸਿਟੀ ਦੇ ਪਾਠਕ੍ਰਮ ਵਿੱਚ ਇਸ ਨੂੰ ਸ਼ਾਮਲ ਕਰਨ ਦੀਆਂ ਵਿਧੀਆਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਦੱਸਿਆ ਕਿ ਮੂਕਸ/ ਸਵੈਯਮ ਆਨਲਾਈਨ ਕੋਰਸਾਂ ਦਾ ਉਦੇਸ਼ ਉੱਚ ਸਿੱਖਿਆ ਵਿੱਚ ਗਰੌਸ ਐਨਰੋਲਮੈਂਟ ਰੇਸ਼ੋ (ਜੀ.ਈ.ਆਰ.) ਭਾਵ ਦਾਖਲੇ ਦੀ ਦਰ ਨੂੰ ਵਧਾਉਣਾ ਹੈ ਜਿਸ ਵਿੱਚ ਸਰੋਤਾਂ ਦੀ ਘਾਟ ਕਾਰਨ ਉੱਚ ਸਿੱਖਿਆ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਉੱਪਰ ਵਿਸ਼ੇਸ਼ ਤੌਰ ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕੋਰਸ 2035 ਤੱਕ ਜੀ.ਈ.ਆਰ. ਨੂੰ 50% ਤੱਕ ਵਧਾਉਣ ਦੇ ਸਮਰੱਥ ਹਨ।
ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਆਪਣੇ ਉਦਘਾਟਨੀ ਸੈਸ਼ਨ ਵਿੱਚ ਅਜਿਹੀਆਂ ਆਨਲਾਈਨ ਇੰਟਰਐਕਟਿਵ ਲੈਬਾਰਟਰੀਆਂ ਵਿਕਸਤ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਜਿਸ ਵਿੱਚ ਵਿਦਿਆਰਥੀਆਂ ਲਈ ਸਮੱਗਰੀ ਉਪਲਬਧ ਹੋ ਸਕਦੀ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਐਜੂਕੇਸ਼ਨ ਮਲਟੀਮੀਡੀਆ ਰਿਸਰਚ ਸੈਂਟਰ (ਈਐਮਆਰਸੀ) ਦੀ ਸਹਾਇਤਾ ਨਾਲ ਮੂਕਸ ਕੋਰਸਾਂ ਦੇ ਰੂਪ ਵਿਚ ਈ-ਸਮੱਗਰੀ ਪੈਦਾ ਕਰਨ ਲਈ ਬਹੁਤ ਚੋਖਾ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਿ ਵਖ-ਵਖ ਰੈਗੂਲੇਟਰੀ ਸੰਸਥਾਵਾਂ ਜਿਵੇਂ ਕਿ ਯੂ.ਜੀ.ਸੀ, ਏ.ਆਈ.ਸੀ.ਟੀ.ਈ. ਆਦਿ ਯੂਨੀਵਰਸਿਟੀਆਂ ਨੂੰ ਆਪਣੇ ਕੋਰਸਾਂ ਵਿਚੋਂ ਘੱਟੋ ਘੱਟ 20% ਨੂੰ ਮੂਕਸ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਤ ਕਰ ਰਹੀਆਂ ਹਨ।
ਡੀਨ ਅਕਾਦਮਿਕ ਮਾਮਲੇ, ਡਾ. ਬੀ.ਐੱਸ. ਸੰਧੂ ਨੇ ਆਪਣੀ ਸਮਾਪਤੀ ਟਿੱਪਣੀ ਵਿਚ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਨੇ ਤਿੰਨ ਸਾਲ ਪਹਿਲਾਂ ਹੀ ਆਪਣੇ ਵਿਭਾਗ ਦੇ ਵਿਦਿਆਰਥੀਆਂ ਲਈ ਸਵੈਯਮ ਕੋਰਸਾਂ ਨੂੰ ਖੁੱਲੇ ਚੋਣਵੇਂ ਕੋਰਸਾਂ ਵਜੋਂ ਸ਼ਾਮਲ ਕੀਤਾ ਹੈ।
ਪ੍ਰੋ. ਵਿਸ਼ਾਲ ਗੋਇਲ, ਡਿਪਟੀ ਡਾਇਰੈਕਟਰ, ਸੀ.ਈ.ਐੱਲ.ਟੀ.ਈ. ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀ.ਈ.ਸੀ. ਨੂੰ ਲਿਖਿਆ ਗਿਆ ਸੀ ਕਿ ਵਿਦਿਆਰਥੀਆਂ ਨੂੰ ਮੂਕਸ ਕੋਰਸਾਂ ਲਈ ਅਦਾ ਕੀਤੀ ਜਾਣ ਵਾਲੀ 1000 ਰੁਪਏ ਦੀ ਪ੍ਰੀਖਿਆ ਫੀਸ ਤੋਂ ਛੋਟ ਦਿੱਤੀ ਜਾਵੇ। ਇਸ ਦੇ ਨਤੀਜੇ ਵਜੋਂ ਹੁਣ ਯੂਨੀਵਰਸਿਟੀ ਵਿਦਿਆਰਥੀਆਂ ਲਈ ਇਹ ਫ਼ੀਸ ਨਹੀਂ ਹੈ ਅਤੇ ਉਹ ਸਵੈਯਮ ਕੀਵਰਡ ਨੂੰ ਆਪਣੇ ਵਿਸ਼ੇ ਦੇ ਨਾਮ ਨਾਲ ਪ੍ਰੀਫਿਕਸ ਕਰਕੇ ਸ਼ਾਮਲ ਕਰ ਸਕਦੇ ਹਨ ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਕਿ ਇਹ ਮੂਕਸ ਸੰਬੰਧਤ ਵਿਦਿਆਰਥੀ ਦੁਆਰਾ ਯੂਨੀਵਰਸਿਟੀ ਵਿਚ ਆਪਣੀ ਪੜ੍ਹਾਈ ਦੌਰਾਨ ਕੀਤਾ ਗਿਆ ਸੀ।
ਸੈਂਟਰ ਫ਼ਾਰ ਈ-ਲਰਨਿੰਗ ਐਂਡ ਟੀਚਿੰਗ ਐਕਸੀਲੈਂਸ ਦੀ ਟੀਮ ਦੀ ਅਗਵਾਈ ਕਰ ਰਹੇ ਡਾਇਰੈਕਟਰ ਡਾ. ਜੀ. ਐਸ. ਬਤਰਾ, ਡਿਪਟੀ ਡਾਇਰੈਕਟਰ ਡਾ. ਵਿਸ਼ਾਲ ਗੋਇਲ ਅਤੇ ਕੋਆਰਡੀਨੇਟਰਜ਼ ਡਾ. ਗੁਰਪ੍ਰੀਤ ਸਿੰਘ ਜੋਸਨ ਅਤੇ ਡਾ ਵਿਕਾਸ ਦੀਪ ਵੱਲੋਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਪਤਵੰਤਿਆਂ ਅਤੇ ਸਿ਼ਰਕਤ ਕਰਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਯੂ-ਟਿਊਬ ਲਾਈਵ ਸਟ੍ਰੀਮਿੰਗ ਰਾਹੀਂ 500 ਤੋਂ ਵਧੇਰੇ ਭਾਗੀਦਾਰਾਂ ਨੇ ਸਿ਼ਰਕਤ ਕੀਤੀ।
ਵਾਤਾਵਰਣ ਪ੍ਰਣਾਲੀ ਦੀ ਪੁਨਰ ਸਥਾਪਨਾ ਦਾ ਸਵਾਲ' ਵਿਸ਼ੇ 'ਤੇ ਵੈਬੀਨਾਰ ਆਯੋਜਤ ਕੀਤਾ
ਪਟਿਆਲਾ, 05-06-2021-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਜੀਵ ਅਤੇ ਵਾਤਾਵਰਣ ਵਿਗਿਆਨ ਵਿਭਾਗ ਵਲੋਂ ਵਾਤਾਵਰਣ ਦਿਵਸ ਦੇ ਮੌਕੇ ਉੱਤੇ 'ਵਾਤਾਵਰਣ ਪ੍ਰਣਾਲੀ ਦੀ ਪੁਨਰ ਸਥਾਪਨਾ ਦਾ ਸਵਾਲ' ਵਿਸ਼ੇ 'ਤੇ ਵੈਬੀਨਾਰ ਆਯੋਜਤ ਕੀਤਾ ਗਿਆ, ਜਿਸ 'ਚ 5000 ਦੇ ਕਰੀਬ ਅਧਿਆਪਕਾਂ, ਵਿਦਿਆਰਥੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੇ ਆਨ-ਲਾਈਨ ਵਿਧੀ ਰਾਹੀਂ ਭਾਗ ਲਿਆ।
ਵੈਬੀਨਾਰ ਦੇ ਕਨਵੀਨਰ ਡਾ. ਹਿਮੇਂਦਰ ਭਾਰਤੀ ਨੇ ਵਾਤਾਵਰਣ ਦਿਵਸ ਦੀ ਸਾਰਥਕਤਾ ਅਤੇ ਅਜੋਕੇ ਦੌਰ 'ਚ ਚੁਣੌਤੀਆਂ ਦੇ ਪ੍ਰਸੰਗ ਵਿਚ ਵਿਚਾਰ ਪ੍ਰਦਾਨ ਕੀਤੇ। ਉਹਨਾ ਕਿਹਾ ਕਿ ਅਜੋਕੇ ਮਾਨਵੀ ਸੰਕਟ ਦੇ ਦੌਰ ਤੋਂ ਸਬਕ ਸਿਖਦਿਆਂ ਵਾਤਾਵਰਣ ਦੀ ਸੰਭਾਲ ਉੱਤੇ ਮੁੜ-ਸੁਰਜੀਤੀ ਬਾਰੇ ਵੱਖ ਵੱਖ ਵਰਗਾਂ ਨੂੰ ਨਿਜੀ ਪੱਧਰ ਤੋਂ ਲੈ ਕੇ ਸੰਸਥਾਵਾਂ ਦੇ ਪੱਧਰ ਉਤੇ ਭਾਗ ਲੈਣਾ ਚਾਹੀਦਾ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਵਿਚਾਰ ਪ੍ਰਸਤੁਤ ਕਰਦਿਆਂ ਕਿਹਾ ਕਿ ਯੂਨਾਈਟਡ ਨੇਸ਼ਨਜ਼ ਵਲੋਂ ਵਰ੍ਹਾ 2021 ਲਈ ਪਾਕਿਸਤਾਨ ਨੂੰ ਮੇਜ਼ਬਾਨ ਬਣਾਇਆ ਹੈ, ਇਸ ਕਰਕੇ ਦੋਵਾਂ ਪੰਜਾਬਾਂ ਵਿਚ ਵਾਤਾਵਰਣ ਦੀ ਪੁਨਰ ਸਥਾਪਨਾ ਅਤੇ ਸਿਰਜਨਾ ਲਈ ਆਪਸੀ ਯਤਨ ਅਤੇ ਤਾਲਮੇਲ ਕਰਨ ਦੀ ਪ੍ਰੀਕਿਰਿਆ ਅਪਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਾਤਾਵਰਣ ਦੇ ਵੱਖ ਵੱਖ ਖੇਤਰਾਂ, ਜਿਨ੍ਹਾਂ ਵਿਚ ਦਰਖਤ ਲਗਾਉਣੇ, ਜੀਵ-ਜੰਤੂਆਂ ਦੀ ਸੁਰਖਿਆ ਤੇ ਪੇਂਡੂ ਖੇਤਰ ਨੂੰ ਇਸ ਪ੍ਰਤੀ ਜਾਗਰਤ ਕਰਨ ਹਿਤ 20 ਹਜ਼ਾਰ ਬੂਟੇ ਲਗਾਉਣ ਦੀ ਪ੍ਰੀਕਿਰਿਆ ਸ਼ੁਰੂ ਕਰ ਦਿਤੀ ਗਈ ਹੈ, ਜੋ ਸਮੁਚੇ ਮਾਲਵੇ ਦੇ ਖੇਤਰ 'ਚ ਪੈਂਦੇ ਕਾਲਜਾਂ ਅਤੇ ਰੀਜਨਲ ਸੈਂਟਰਾਂ ਰਾਹੀਂ ਨੇਪਰੇ ਚਾੜ੍ਹੀ ਜਾਵੇਗੀ।
ਇਸ ਮੌਕੇ ਮੁਖ ਵਕਤਾ ਪ੍ਰੋ. ਮੇਵਾ ਸਿੰਘ, ਮੈਸੂਰ ਯੂਨੀਵਰਸਿਟੀ ਨੇ ਵਿਸ਼ੇਸ਼ ਕਰਕੇ ਜੰਗਲੀ ਜੀਵ-ਜੰਤੂ ਦੇ ਖਤਮ ਹੋਣ ਦੇ ਖਤਰਿਆਂ ਨੂੰ ਆਪਣੀਆਂ 40 ਸਾਲਾਂ ਦੀਆਂ ਖੋਜਾਂ ਦੇ ਆਧਾਰ ਉਤੇ ਬਾਖੂਬੀ ਨਾਲ ਪੇਸ਼ ਕੀਤਾ, ਉਹਨਾਂ ਜੀਵਾਂ ਦੀ ਸੁਰਖਿਆ, ਜੋ ਜੰਗਲਾਂ ਦੀ ਰਾਖੀ ਨਾਲ ਜੁੜੀ ਹੋਈ ਹੈ, ਉਸ ਵੱਲ ਧਿਆਨ ਦੇ ਕੇ ਮੁੜ ਸਥਾਪਤ ਕਰਨ ਲਈ ਵਿਗਿਆਨੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਕਜੁਟ ਹੋ ਕੇ ਕਾਰਜ ਕਰਨ ਲਈ ਪ੍ਰੇਰਿਆ।
ਵਾਤਾਵਰਣ ਚੇਤਨਾ ਦੀ ਲਹਿਰ ਦੇ ਪੰਜਾਬ 'ਚ ਸਿਰਜਕ ਬਾਬਾ ਸੇਵਾ ਸਿੰਘ ਖਡੂਰ ਸਹਿਬ ਨੇ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ ਜੀਵ ਜੰਤੂ ਇਸ ਧਰਤੀ ਉਤੇ ਵਿਕਸਤ ਹੋਏ ਹਨ ਜਿਨ੍ਹਾਂ ਨੇ ਸ਼ਿਰਸਟੀ ਨੂੰ ਖੂਬਸੂਰਤ ਬਣਾਇਆ, ਉਹਨਾ ਦੀ ਰੱਖਿਆ ਕਰਨੀ ਮਨੁੱਖਤਾ ਦੀ ਜ਼ਿੰਮੇਵਾਰੀ ਹੈ। ਬਾਬਾ ਸੇਵਾ ਸਿੰਘ ਦੇ ਵਾਤਾਵਰਣ ਸੁਧਾਰ ਵਿਚ ਯੋਗਦਾਨ ਸੰਬੰਧੀ ਡਾ. ਕੁਲਦੀਪ ਸਿੰਘ ਹੋਰਾਂ ਨੇ ਚਾਨਣਾ ਪਾਇਆ। ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਐਸ.ਐਸ. ਮਰਵਾਹਾ ਨੇ ਪਰਾਲੀ ਸਾੜਨ ਕਾਰਨ ਵਾਤਾਵਰਣ 'ਚ ਆ ਰਹੇ ਵਿਗਾੜਾਂ ਅਤੇ ਉਹਨਾਂ ਦੇ ਹੱਲ ਬਾਰੇ ਵਿਚਾਰ ਰੱਖੇ। ਇਸ ਮੌਕੇ ਪ੍ਰੋ. ਮਨਰੁਚੀ ਕੌਰ ਨੇ ਸਭ ਦਾ ਰਸਮੀ ਧੰਨਵਾਦ ਕੀਤਾ। ਅਯੋਜਕ ਕਮੇਟੀ ਦੇ ਮੈਂਬਰ ਡਾ. ਮਿੰਨੀ ਸਿੰਘ, ਡਾ. ਰਾਜਦੀਪ ਸਿੰਘ ਤੋਂ ਇਲਾਵਾ ਵੱਖ ਵਿਭਾਗਾਂ ਦੇ ਡੀਨ, ਮੁਖੀ, ਅਧਿਆਪਕ, ਖੋਜਰਾਥੀਆਂ ਅਤੇ ਵਿਦਿਆਰਥੀਆਂ ਨੇ ਇਸ ਵੈਬੀਨਾਰ ਵਿਚ ਭਾਗ ਲਿਆ।
ਕੁਆਂਟਮ ਟੈਕਨੋਲੋਜੀ’ ਵਿਸ਼ੇ ‘ਤੇ ਇਕ ਵੈਬੀਨਾਰ ਦਾ ਆਯੋਜਨ ਕੀਤਾ
ਪਟਿਆਲਾ, 03-06-2021-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋ ‘ਕੁਆਂਟਮ ਟੈਕਨੋਲੋਜੀ’ ਵਿਸ਼ੇ ‘ਤੇ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਹ ਵੈਬੀਨਾਰ ਆਈ.ਈ.ਈ.ਈ. ਫੋਟੋਨਿਕਸ ਸੁਸਾਇਟੀ, ਦਿੱਲੀ ਸੈਕਸ਼ਨ, ਰਾਜਸਥਾਨ ਚੈਪਟਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਉਸ ਲੈਕਚਰ ਦੀ ਲੜੀ ਦਾ ਹੀ ਦੂਸਰਾ ਵੈਬੀਨਾਰ ਸੀ ਜੋ ਵਿਭਾਗ ਵੱਲੋਂ ਟੈਕਨੀਕਲ ਕਲੱਬ-ਏ ਦੇ ਸਿਰਲੇਖ ਹੇਠ ਸ਼ੁਰੂ ਕੀਤੀ ਗਈ ਹੈ। ਇਸ ਤਕਨੀਕੀ ਵੈਬੀਨਾਰ ਲੜੀ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ 28 ਮਈ 2021 ਨੂੰ ਕੀਤਾ ਗਿਆ ਸੀ।
ਟੈਕਨੀਕਲ ਕਲੱਬ ਦੇ ਪ੍ਰਧਾਨ ਡਾ. ਸਿਮਰਨਜੀਤ ਸਿੰਘ ਵੱਲੋਂ ਪ੍ਰੋਗਰਾਮ ਦੇ ਆਰੰਭ ਵਿਚ ਸਮੂਹ ਮਹਿਮਾਨਾਂ, ਭਾਗੀਦਾਰਾਂ ਅਤੇ ਪ੍ਰਮੁੱਖ ਸਪੀਕਰ ਡਾ. ਮਾਰਕ ਜੈਕਸਨ ਦਾ ਸਵਾਗਤ ਕੀਤਾ ਗਿਆ। ਡਾ. ਜੈਕਸਨ ਅਮਰੀਕਾ ਦੇ ਕੈਮਬ੍ਰਿਜ ਕੁਆਂਟਮ ਕੰਪਿਊਟਿੰਗ ਐਲ.ਐਲ.ਸੀ. ਵਿਖੇ ਕੁਆਂਟਮ ਈਵੈਂਜਲਿਸਟ ਵਜੋਂ ਕਾਰਜਸ਼ੀਲ ਹਨ।
ਵਿਭਾਗ ਮੁਖੀ ਡਾ.ਮਨਜੀਤ ਸਿੰਘ ਬੰਮਰਾ, ਮੁਖੀ ਈ.ਸੀ.ਈ, ਨੇ ਸਮੂਹ ਭਾਗੀਦਾਰਾਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ ਅਤੇ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਦੇ ਖੇਤਰ ਵਿਚ ਅਜਿਹੇ ਵੈਬੀਨਾਰਾਂ ਦੀ ਜ਼ਰੂਰਤ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ।
ਡਾ. ਮਾਰਕ ਜੈਕਸਨ, ਜੋ ਕਿ ਕੋਲੰਬੀਆ ਯੂਨੀਵਰਸਿਟੀ ਤੋਂ ਸਿਧਾਂਤਕ ਭੌਤਿਕ ਵਿਗਿਆਨ ਵਿਚ ਪੀ-ਐਚ.ਡੀ. ਹਨ, ਵੱਲੋਂ 1800 ਦੇ ਦਹਾਕੇ ਵਿਚ ਕੰਪਿਊਟਿੰਗ ਦੀ ਸ਼ੁਰੂਆਤ ਤੋਂ ਆਪਣੀ ਗੱਲ ਸ਼ੁਰੂ ਕੀਤੀ ਅਤੇ ਕੁਆਂਟਮ ਬਿਟ ਦੀ ਵਰਤੋਂ ਕਰਦਿਆਂ ਕੁਆਂਟਮ ਕੰਪਿਊਟਰਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕੀਤੀ ਗਈ।
ਡਾ.ਮਨਜੀਤ ਸਿੰਘ ਪਾਤਰ, ਡੀਨ, ਇੰਜੀਨੀਅਰਿੰਗ ਫੈਕਲਟੀ ਵੱਲੋਂ ਵੀ ਈ.ਸੀ.ਈ. ਵਿਭਾਗ ਦੀਆਂ ਪ੍ਰਾਪਤੀਆਂ ਅਤੇ ਅਜਿਹੇ ਵੈਬੀਨਾਰ ਕਰਵਾਉਣ ਦੀ ਜ਼ਰੂਰਤ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
ਟੈਕਨੀਕਲ ਕਲੱਬ ਦੇ ਮੀਤ ਪ੍ਰਧਾਨ ਡਾ. ਲਵਕੇਸ਼ ਵੱਲੋਂ ਰਸਮੀ ਰੂਪ ਵਿੱਚ ਧੰਨਵਾਦ ਦੇ ਸ਼ਬਦ ਪੇਸ਼ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕ੍ਰਿਪਟੋਗ੍ਰਾਫੀ ਅਤੇ ਕੁਆਂਟਮ ਇੰਟੈਗਲਮੈਂਟ ਦੇ ਵਿਸ਼ੇ 'ਤੇ ਅਗਲਾ ਵੈਬੀਨਾਰ 8 ਜੂਨ 2021 ਨੂੰ ਆਯੋਜਿਤ ਕੀਤੀ ਜਾਵੇਗਾ। ਡਾ. ਪੀ.ਐਲ. ਸ਼ਰਮਾ, ਡਾਇਰੈਕਟਰ, ਯੂ.ਆਈ.ਆਈ.ਟੀ. ਐਚ.ਪੀ.ਯੂ., ਸ਼ਿਮਲਾ ਅਤੇ ਡਾ. ਪ੍ਰਵੀਨ ਕੁਮਾਰ, ਪ੍ਰੋਫੈਸਰ, ਜੰਮੂ ਯੂਨੀਵਰਸਿਟੀ ਉਸ ਵੈਬੀਨਾਰ ਵਿਚ ਲੈਕਚਰ -3 ਅਤੇ ਲੈਕਚਰ -4 ਪ੍ਰਦਾਨ ਕਰਨਗੇ।
ਲੀਡਰ ਸਪੀਕ ਲੈਕਚਰ ਸੀਰੀਜ਼ ਦਾ ਆਗਾਜ਼
ਪਟਿਆਲਾ, 29-05-2021- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਂਟਰ ਫਾਰ ਈ-ਲਰਨਿੰਗ ਐਂਡ ਟੀਚਿੰਗ ਐਕਸੀਲੈਂਸ (ਸੀ.ਈ.ਐਲ.ਟੀ.ਈ.) ਵੱਲੋਂ ਲੀਡਰ‘ਸ’ਪੀਕ ਨਾਮ ਨਾਲ ਇਕ ਲੈਕਚਰ ਲੜੀ ਦਾ ਆਗਾਜ਼ ਕੀਤਾ ਗਿਆ ਜਿਸ ਦਾ ਉਦਘਾਟਨ ਪ੍ਰੋਫੈਸਰ ਅਰਵਿੰਦ, ਉਪ ਕੁਲਪਤੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤਾ ਗਿਆ। ਇਸ ਭਾਸ਼ਣ ਲੜੀ ਦਾ ਉਦੇਸ਼ ਵੱਖ ਵੱਖ ਖੇਤਰ ਵਿਚ ਮਾਹਿਰਾਂ ਦੇ ਤਜ਼ਰਬਿਆਂ ਤੋਂ ਭਵਿੱਖੀ ਲੀਡਰਾਂ ਨੂੰ ਜਾਣੂ ਕਰਵਾਉਣਾ ਹੈ ਤਾਂ ਕਿ ਉਹ ਇਕ ਸੰਪੂਰਨ, ਖੁਸ਼ਹਾਲ ਅਤੇ ਉਸਾਰੂ ਸਮਾਜ ਦੀ ਸਿਰਜਣਾ ਕਰ ਸਕਣ। ਇਸ ਲੜੀ ਤਹਿਤ ਆਪਣੇ ਆਪਣੇ ਖੇਤਰਾਂ ਵਿਚ ਮੌਜੂਦਾ ਲੀਡਰ ਮਾਰਕੀਟ ਦੇ ਨਵੇਂ ਰੁਝਾਨ, ਨਵੇਂ ਖੋਜ ਵਿਸ਼ਿਆਂ, ਇੰਡਸਟਰੀ ਵਿਚ ਵਾਪਰ ਰਹੀਆਂ ਤਾਜ਼ਾ ਕਾਢਾਂ ਆਦਿ ਬਾਰੇ ਵੀ ਸਰੋਤਿਆਂ ਨੂੰ ਜਾਣੂ ਕਰਵਾਉਂਦੇ ਰਹਿਣਗੇ। ਪ੍ਰੋ: ਜੀ.ਐੱਸ.ਬਤਰਾ, ਡਾਇਰੈਕਟਰ ਸੀ.ਈ.ਐਲ.ਟੀ.ਈ. ਅਤੇ ਡੀਨ ਰਿਸਰਚ ਨੇ ਇਸ ਪ੍ਰੋਗਰਾਮ ਵਿਚ ਸਵਾਗਤੀ ਨੋਟ ਪੇਸ਼ ਕੀਤਾ। ਆਪਣੇ ਉਦਘਾਟਨੀ ਭਾਸ਼ਣ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਈ-ਲਰਨਿੰਗ ਅਕਾਦਮਿਕ ਖੇਤਰ ਵਿਚ ਬਹੁਤ ਮਹੱਤਤਾ ਰੱਖਦੀ ਹੈ ਅਤੇ ਇਹ ਸਿਰਫ਼ ਮਹਾਂਮਾਰੀ ਦੌਰਾਨ ਹੀ ਨਹੀਂ ਬਲਕਿ ਸਿੱਖਿਆ ਪ੍ਰਣਾਲੀ ਦਾ ਅਟੁੱਟ ਹਿੱਸਾ ਹੋਣੀ ਚਾਹੀਦੀ ਹੈ। ਉਹਨਾਂ ਨੇ ਆਈ.ਆਈ.ਐਸ.ਈ.ਆਰ., ਮੁਹਾਲੀ ਵਿਖੇ ਆਪਣੇ ਈ-ਲਰਨਿੰਗ ਵਿਧੀ ਰਾਹੀਂ ਦਿਤੀ ਸਿੱਖਿਆ ਦੇ ਤਜਰਬੇ ਵੀ ਸਾਂਝੇ ਕੀਤੇ। ਡਾ. ਅਮਰੇਂਦਰ ਪਾਨੀ, ਸੰਯੁਕਤ ਡਾਇਰੈਕਟਰ ਅਤੇ ਨਿਰਦੇਸ਼ਕ (ਖੋਜ) (ਇੰਚਾਰਜ), ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼, ਨੇ “ਐਨ.ਈ.ਪੀ. 2020 ਦੇ ਪ੍ਰਸੰਗ ਵਿੱਚ ਉੱਚ ਸਿੱਖਿਆ ਵਿੱਚ ਖੋਜ” ਵਿਸ਼ੇ ਉੱਤੇ ਇਸ ਲੜੀ ਵਿੱਚ ਆਪਣਾ ਪਹਿਲਾ ਭਾਸ਼ਣ ਦਿੱਤਾ। ਉਹਨਾਂ ਨੇ ਆਪਣੇ ਭਾਸ਼ਣ ਵਿਚ ਇਹ ਸੰਦੇਸ਼ ਦਿੱਤਾ ਕਿ ਵਿਦਿਆਰਥੀਆਂ ਨੂੰ ਅਜਿਹੇ ਵਿਸ਼ੇ ਚੁਣਨੇ ਚਾਹੀਦੇ ਹਨ ਜੋ ਕਿ ਸਮਾਜ ਅਤੇ ਇੰਡਸਟਰੀ ਲਈ ਲਾਹੇਵੰਦ ਸਾਬਿਤ ਹੋਣ ਅਤੇ ਕੋਈ ਨਵੀਂ ਪਾਲਿਸੀ ਆਦਿ ਘੜਣ ਵਿਚ ਮਦਦ ਕਰਨ। ਉਹਨਾਂ ਨੇ ਇਸ ਤੱਥ 'ਤੇ ਵੀ ਜ਼ੋਰ ਦਿੱਤਾ ਕਿ ਅਕਾਦਮਿਕ ਅਦਾਰਿਆਂ ਵੱਲੋਂ ਅਕਾਦਮਿਕ-ਉਦਯੋਗ ਸੰਬੰਧ ਬਹੁਤ ਘੱਟ ਸਥਾਪਿਤ ਕੀਤੇ ਹਨ ਜਿਸ ਵਿਚ ਵਿੱਚ ਸੁਧਾਰ ਹੋਣਾ ਚਾਹੀਦਾ ਹੈ। ਇਸ ਭਾਸ਼ਣ ਨੂੰ ਸੈਂਟਰ ਦੇ ਯੂ ਟਿਊਬ ਚੈਨਲ ਰਾਹੀਂ ਟੈਲੀਕਾਸਟ ਕੀਤਾ ਗਿਆ ਜਿਸ ਵਿਚ ਲਗਭਗ 200 ਪ੍ਰਤੀਭਾਗੀ ਸ਼ਾਮਲ ਹੋਏ। ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਬੀ. ਐਸ. ਸੰਧੂ ਨੇ ਸਮਾਗਮ ਦੀ ਸਮਾਪਤੀ ਕੀਤੀ। ਪ੍ਰੋਫੈਸਰ ਵਿਸ਼ਾਲ ਗੋਇਲ, ਡਿਪਟੀ ਡਾਇਰੈਕਟਰ, ਸੀ.ਈ.ਐਲ.ਟੀ.ਈ, ਡਾ. ਜੀ ਐਸ ਜੋਸਨ, ਕੋਆਰਡੀਨੇਟਰ ਅਤੇ ਡਾ. ਵਿਕਾਸਦੀਪ,ਕੋਆਰਡੀਨੇਟਰ ਸੀ.ਈ.ਐਲ.ਟੀ.ਈ. ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਇਸ ਨਾਲ ਜੁੜੇ ਸਾਰਿਆਂ ਦਾ ਧੰਨਵਾਦ ਕੀਤਾ।
ਇਗਨਾਈਟਿੰਗ ਟੀਚਿੰਗ ਲਰਨਿੰਗ ਇਨ ਲਾਈਟ ਅਫ਼ ਐੱਨ.ਈ.ਪੀ.-2020' ਵਿਸ਼ੇ ਉੱਪਰ ਇਕ ਵੈਬੀਨਾਰ ਦਾ ਆਯੋਜਨ ਕਰਵਾਇਆ
ਪਟਿਆਲਾ, 27-05-2021-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਲੈਕਟ੍ਰੌਨਿਕ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗ ਵੱਲੋਂ ਆਈ.ਈ.ਈ.ਈ. ਫ਼ੋਟੋਨਿਕਸ ਸੋਸਾਇਟੀ, ਦਿੱਲੀ ਸੈਕਸ਼ਨ, ਰਾਜਸਥਾਨ ਦੇ ਸਹਿਯੋਗ ਨਾਲ 'ਇਗਨਾਈਟਿੰਗ ਟੀਚਿੰਗ ਲਰਨਿੰਗ ਇਨ ਲਾਈਟ ਅਫ਼ ਐੱਨ.ਈ.ਪੀ.-2020' ਵਿਸ਼ੇ ਉੱਪਰ ਇਕ ਵੈਬੀਨਾਰ ਦਾ ਆਯੋਜਨ ਕਰਵਾਇਆ ਗਿਆ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਆਪਣੇ ਉਦਘਾਟਨੀ ਸ਼ਬਦਾਂ ਦੌਰਾਨ ਈ.ਸੀ.ਈ. ਵਿਭਾਗ ਨੂੰ ਪਿਛਲੇ ਸਾਲਾਂ ਵਿਚਲੀਆਂ ਵਿਸ਼ੇਸ਼ ਪ੍ਰਾਪਤੀਆਂ ਸੰਬੰਧੀ ਵਧਾਈ ਦਿੱਤੀ ਅਤੇ ਕੋਵਿਡ ਦੇ ਮੁਸ਼ਕਿਲ ਸਮੇਂ ਵਿਚ ਵਿਭਾਗ ਵੱਲੋਂ ਨਿਰੰਤਰ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਖੋਜ ਅਤੇ ਅਧਿਆਪਨ ਦੇ ਖੇਤਰ ਵਿਚ ਬਹੁ-ਅਨੁਸ਼ਾਸਨੀ ਵਿਧੀ ਅਪਣਾਏ ਜਾਣ ਦੀ ਜ਼ਰੂਰਤ ਹੈ।
ਵਿਭਾਗ ਮੁਖੀ ਡਾ. ਮਨਜੀਤ ਸਿੰਘ ਬਮਰਾ ਵੱਲੋਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਡੀਨ ਇੰਜਨੀਅਰਿੰਗ ਫ਼ੈਕਲਟੀ ਡਾ. ਮਨਜੀਤ ਪਾਤੜ ਸਮੇਤ ਸਮੂਹ ਸਖ਼ਸੀਅਤਾਂ ਅਤੇ ਪ੍ਰਤੀਭਾਗੀਆਂ ਦਾ ਰਸਮੀ ਰੂਪ ਵਿਚ ਸਵਾਗਤ ਕੀਤਾ ਗਿਆ।
ਆਈ.ਈ.ਈ.ਈ. ਫ਼ੋਟੋਨਿਕਸ ਸੋਸਾਇਟੀ, ਦਿੱਲੀ ਸੈਕਸ਼ਨ ਦੇ ਮੁਖੀ ਡਾ. ਮਨਪ੍ਰੀਤ ਮੰਨਾ ਵੱਲੋਂ ਇਸ ਮੌਕੇ ਵਿਸ਼ਾ ਮਾਹਿਰ ਵਜੋਂ ਆਪਣੇ ਭਾਸ਼ਣ ਦੌਰਾਨ 2020 ਦੀ ਰਾਸ਼ਟਰੀ ਸਿੱਖਿਆ ਨੀਤੀ ਉੱਪਰ ਕੇਂਦਰਿਤ ਵਿਚਾਰ ਪ੍ਰਗਟਾਏ ਗਏ। ਉਨ੍ਹਾਂ ਕਿਹਾ ਕਿ 35 ਸਾਲ ਦੀ ਲੰਬੀ ਉਡੀਕ ਮਗਰੋਂ ਆਈ ਇਸ ਸਿੱਖਿਆ ਨੀਤੀ ਵਿਚ ਸਮਾਜ ਦੇ ਸਾਰੇ ਵਰਗਾਂ ਲਈ ਸਿੱਖਿਆ ਮੁਹਈਆ ਕਰਵਾਉਣ ਹਿਤ ਬਹੁ-ਅਨੁਸ਼ਾਸਨੀ ਵਿਧੀ ਉੱਪਰ ਜ਼ੋਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਉਦਯੋਗਿਕ ਅਤੇ ਸਿੱਖਿਆ ਰੁਝਾਨ ਦੀ ਅਹਿਮੀਅਤ ਬਾਰੇ ਵੀ ਉਨ੍ਹਾਂ ਵੱਲੋਂ ਆਪਣੇ ਵਿਚਾਰ ਪ੍ਰਗਟਾਏ ਗਏ। ਉਨ੍ਹਾਂ ਕਿਹਾ ਕਿ ਹਾਲੇ ਵੀ ਅਧਿਆਪਕਾਂ ਦੀ ਗਿਣਤੀ 38 ਫ਼ੀਸਦੀ ਘੱਟ ਹੈ। ਉਨ੍ਹਾਂ ਵੱਲੋਂ ਆਪਣੇ ਇਸ ਭਾਸ਼ਣ ਦੌਰਾਨ ਇਹ ਵੀ ਉਭਾਰਿਆ ਗਿਆ ਕਿ ਸਿੱਖਿਆ ਦਾ ਮੁੱਖ ਮੰਤਵ ਮਨੁੱਖ ਨੂੰ ਸਮਾਜ ਵਿਚ ਇਕ ਚੰਗਾ ਪ੍ਰਾਣੀ ਬਣਾਉਣਾ ਹੈ।
ਦੂਸਰੇ ਵਿਸ਼ਾ ਮਾਹਿਰ ਡਾ. ਪ੍ਰੀਤਾ ਸ਼ਰਨ, ਜੋ ਕਿ ਔਕਸਫ਼ੋਰਡ ਇੰਜਨੀਅਰਿੰਗ ਕਾਲਜ, ਬੰਗਲੌਰ ਦੇ ਪ੍ਰੋਫ਼ੈਸਰ ਹਨ, ਵੱਲੋਂ ਆਪਣੇ ਵਿਚਾਰ ਪ੍ਰਗਟਾਉਂਦਿਆਂ ਫ਼ੋਟੋਨਿਕਸ ਦੀ ਮਹੱਤਤਾ ਨੂੰ ਵਿਸ਼ੇਸ਼ ਤੌਰ ਤੇ ਉਭਾਰਿਆ। ਔਪਟੀਕਲ ਸੈਂਸਰਜ਼ ਦੇ ਵਿਸ਼ੇ ਉੱਪਰ ਗੱਲ ਕਰਦਿਆਂ ਵੀ ਉਨ੍ਹਾਂ ਵੱਲੋਂ ਇਸ ਖੇਤਰ ਦੇ ਵਿਸ਼ਵੀ ਰੁਝਾਨਾਂ ਦੀ ਗੱਲ ਕੀਤੀ ਗਈ।
ਡੀਨ, ਅੰਤਰਰਾਸ਼ਟਰੀ ਵਿਦਿਆਰਥੀ ਡਾ. ਰਣਜੀਤ ਕੌਰ ਵੱਲੋਂ ਰਸਮੀ ਰੂਪ ਵਿਚ ਧੰਨਵਾਦੀ ਸ਼ਬਦ ਬੋਲੇ ਗਏ।
ਵੈਬੀਨਾਰ ਕੋਆਰਡੀਨੇਟਰ ਡਾ. ਰੀਚਾ ਸ਼ਰਮਾ ਵੱਲੋਂ ਦੱਸਿਆ ਗਿਆ ਹੈ ਕਿ ਇਹ ਵੈਬੀਨਾਰ ਬੇਹੱਦ ਸਫਲ ਹੋ ਨਿੱਬੜਿਆ ਜਿਸ ਵਿਚ ਪੰਜਾਬ ਦੇ ਵਖ-ਵਖ ਕੋਨਿਆਂ ਤੋਂ ਇਲਾਵਾ ਉੱਤਰ ਪ੍ਰਦੇਸ, ਬੰਗਲੌਰ, ਕੋਲਕਾਤਾ, ਤਾਮਿਲਨਾਡੂ, ਮੇਘਾਲਿਆ ਆਦਿ ਤੋਂ ਸੈਂਕੜੇ ਲੋਕਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਦੋਹਾਂ ਸੈਸ਼ਨਾਂ ਦੀ ਸਮੂਹ ਪ੍ਰਤੀਭਾਗੀਆਂ ਵੱਲੋਂ ਬੇਹੱਦ ਸ਼ਲਾਘਾ ਕੀਤੀ ਗਈ।
ਪੰਜਾਬੀ ਯੂਨੀਵਰਸਿਟੀ ਬਣਾਏਗੀ ਪੰਜਾਬੀ ਲੀਨੇਕਸ ਆਪਰੇਟਿੰਗ ਸਿਸਟਮ
ਪਟਿਆਲਾ, 27-05-2021-ਪੰਜਾਬੀ ਯੂਨੀਵਰਸਿਟੀ ਪਟਿਆਲਾ ਆਗਾਮੀ ਕੁਝ ਸਮੇਂ ਵਿੱਚ ਪੰਜਾਬੀ ਵਿੱਚ ਕੰਮ ਕਰਨ ਲਈ ਲੀਨੇਕਸ ਆਧਾਰਿਤ ਆਪਰੇਟਿੰਗ ਸਿਸਟਮ ਦਾ ਵਿਕਾਸ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਆਯੋਜਿਤ 50ਵੀਂ ਸੱਤ ਰੋਜ਼ਾ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਕੰਪਿਊਟਰ ਸਾਡੇ ਨਾਲ ਪੰਜਾਬੀ ਜ਼ੁਬਾਨ ਵਿੱਚ ਸੰਵਾਦ ਕਰੇ ਜਿਸ ਲਈ ਪੰਜਾਬੀ ਪਿਆਰਿਆਂ ਲਈ ਆਪਣੀ ਹੀ ਜ਼ੁਬਾਨ ਵਿੱਚ ਕੰਮ ਕਰਨ ਵਾਲੇ ਓਪਰੇਟਿੰਗ ਸਿਸਟਮ ਦੀ ਵੱਡੀ ਲੋੜ ਹੈ। ਉਨ੍ਹਾਂ ਇਸ ਸਿਖਲਾਈ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਅਜਿਹੇ ਪ੍ਰੋਗਰਾਮ ਵਿਦੇਸ਼ੀ ਸਿਖਾਂਦਰੂਆਂ ਲਈ ਵੀ ਸ਼ੁਰੂ ਕਰੇਗੀ।
ਆਨ-ਲਾਈਨ ਮਿਲਣੀ ਮੰਚ ਰਾਹੀਂ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਅਜੋਕੇ ਸਮੇਂ ਦੇ ਹਾਣ ਦਾ ਬਣਾਉਣ ਲਈ ਇਸ ਦੇ ਕੰਪਿਊਟਰੀਕਰਨ ਪੱਖ ਵੱਲ ਤਵੱਜੋ ਦੇਣੀ ਬਹੁਤ ਲਾਜ਼ਮੀ ਹੈ। ਇਸ ਮੌਕੇ ਕੇਂਦਰ ਦੇ ਕੋਆਰਡੀਨੇਟਰ ਡਾ. ਦੇਵਿੰਦਰ ਸਿੰਘ ਨੇ ਵਰਕਸ਼ਾਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਰਕਸ਼ਾਪ ਵਿੱਚ 30 ਖੋਜਾਰਥੀਆਂ, ਵਿਦਿਆਰਥੀਆਂ, ਅਧਿਆਪਕਾਂ ਤੇ ਲੇਖਕਾਂ ਨੇ ਹਿੱਸਾ ਲਿਆ ਜਿਸ ਰਾਹੀਂ ਡਾ. ਸੀ ਪੀ ਕੰਬੋਜ ਦੀ ਅਗਵਾਈ ਹੇਠ ਪੰਜਾਬੀ ਸਾਫ਼ਟਵੇਅਰਾਂ ਨੂੰ ਵਰਤਣ ਦੀ ਸਿਖਲਾਈ ਦਿੱਤੀ ਗਈ। ਇਸ ਸਮੇਂ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਵੀ ਸੰਬੋਧਨ ਕੀਤਾ। ਡਾ. ਲਹਿਲ ਨੇ ਕਿਹਾ ਕਿ ਪੰਜਾਬੀ ਕੰਪਿਊਟਿੰਗ ਦੇ ਪ੍ਰਚਾਰ-ਪ੍ਰਸਾਰ ਲਈ ਅਜਿਹੇ ਸਿਖਲਾਈ ਪ੍ਰੋਗਰਾਮ ਖ਼ਾਸ ਯੋਗਦਾਨ ਪਾ ਰਹੇ ਹਨ। ਵਰਕਸ਼ਾਪ ਸੰਚਾਲਕ ਤੇ ਕੋਰਸ ਕੋਆਰਡੀਨੇਟਰ ਡਾ. ਸੀ ਪੀ ਕੰਬੋਜ ਨੇ ਕਿਹਾ ਕਿ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਪਿਛਲੇ 10 ਸਾਲਾਂ ਤੋਂ ਅਜਿਹੀਆਂ ਵਰਕਸ਼ਾਪਾਂ, ਥੋੜ੍ਹੇ ਸਮੇਂ ਦੇ ਕੋਰਸਾਂ ਅਤੇ ਪੰਜਾਬ ਸਰਕਾਰ ਦੀਆਂ ਨੌਕਰੀਆਂ ਦੀ ਸ਼ਰਤ ਪੂਰੀ ਕਰਨ ਵਾਲੇ ਇੱਕ 120 ਘੰਟਿਆਂ ਦੇ ਸਰਟੀਫਿਕੇਟ ਕੋਰਸਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਕਰਤਾਰ ਸਿੰਘ ਸਰਾਭਾ ਜੀ ਦਾ 125ਵਾਂ ਜਨਮ ਦਿਵਸ ਵੈਬੀਨਾਰ ਰਾਹੀਂ ਮਨਾਇਆ
ਪਟਿਆਲਾ, 24-05-2021- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਵਲੋਂ ਕਰਤਾਰ ਸਿੰਘ ਸਰਾਭਾ ਜੀ ਦਾ 125ਵਾਂ ਜਨਮ ਦਿਵਸ ਵੈਬੀਨਾਰ ਰਾਹੀਂ ਮਨਾਇਆ ਗਿਆ। ਇਸ ਵੈਬੀਨਾਰ ਦੀ ਪ੍ਰਧਾਨਗੀ ਪ੍ਰੋ. ਅਰਵਿੰਦ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕੀਤੀ ਗਈ। ਇਸ ਮੌਕੇ ਬੋਲਦਿਆਂ ਪ੍ਰੋ. ਅਰਵਿੰਦ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਹੋਰ ਗ਼ਦਰੀ ਬਾਬਿਆਂ ਦੀ ਸੋਚ ਨੂੰ ਆਮ ਲੋਕਾਂ ਤੱਕ ਲੈ ਜਾਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਵਲੋਂ ਸਰਾਭਾ ਵਰਗੇ ਸ਼ਹੀਦਾਂ ਦੇ ਵਿਚਾਰਾਂ ਨੂੰ ਲੋਕ-ਸੰਘਰਸ਼ਾਂ ਵਿਚ ਲੈ ਜਾਣ ਦੀ ਕੋਸਿਸ਼ ਕੀਤੀ ਜਾਵੇਗੀ। ਇਸ ਵੈਬੀਨਾਰ ਵਿੱਚ ਪ੍ਰਮੁਖ ਭਾਸ਼ਣ ਪ੍ਰੱਸਿਧ ਚਿੱਤਕ ਪ੍ਰੋ. ਰੋਣਕੀ ਰਾਮ, ਪੰਜਾਬ ਯੂਨੀਵਰਸਿਟੀ, ਚੰਡੀਗੜ ਵਲੋਂ ਦਿੱਤਾ ਗਿਆ। ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵਿਚਾਰਾਂ ਨੂੰ ਸਮਝਣ ਲਈ ਸਾਨੂੰ ਉਸ ਸਮੇਂ ਦੇ ਸਿਆਸੀ, ਸਮਾਜਿਕ ਅਤੇ ਆਰਥਿਕ ਹਾਲਾਤ ਨੂੰ ਵੀ ਸਮਝਣਾ ਚਾਹੀਦਾ ਹੈ। ਉਨ੍ਹਾਂ ਇਤਿਹਾਸ ਵਿਚੋਂ ਵੱਖ-ਵੱਖ ਉਦਾਹਰਣਾਂ ਦੇ ਕੇ ਸਪਸ਼ਟ ਕੀਤਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸੋਚ ਉੱਤੇ ਆਪਣੇ ਤੋਂ ਪਹਿਲੇ ਇਨਕਲਾਬੀ ਸੰਘਰਸ਼ਾਂ ਦਾ ਪ੍ਰਭਾਵ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਪ੍ਰੇਰਨਾਸ੍ਰੋਤ ਤੇ ਗੁਰੂ ਮੰਨਦੇ ਸਨ।
ਇਸ ਵੈਬੀਨਾਰ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਗ਼ਦਰੀ ਬਬਿਆਂ ਦੇ ਮੁਨਸ਼ੀ ਕਹੇ ਜਾਂਦੇ ਮਲਵਿੰਦਰ ਜੀਤ ਸਿੰਘ ਵੜੈਚ ਨੇ ਸਿ਼ਰਕਤ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸੋਚ ਨੂੰ ਵੱਧ ਸਿ਼ੱਦਤ ਨਾਲ ਸਮਝਣ ਤੇ ਅਪਨਾਉਣ ਦੀ ਲੋੜ ਹੈ। ਇਸ ਮੌਕੇ ਪੰਜਾਬੀ ਦੇ ਪ੍ਰਸਿਧ ਕਵੀ ਅਮਰਜੀਤ ਚੰਦਨ ਨੇ ਗ਼ਦਰੀ ਬਬਿਆਂ ਨਾਲ ਸੰਬੰਧਤ ਤਿੰਨ ਨਜ਼ਮਾਂ ਪੇਸ਼ ਕੀਤੀਆਂ ਅਤੇ ਮਹੌਲ ਨੂੰ ਭਾਵਪੁਰਤ ਕਰ ਦਿੱਤਾ। ਇਸ ਵੈਬੀਨਾਰ ਵਿਚ ਕੈਨੇਡਾ ਤੋਂ ਡਾ. ਸੁਰਿਦੰਰ ਧੰਜਲ ਨੇ ਕਰਤਾਰ ਸਿੰਘ ਸਰਾਭਾ ਦੇ ਜੀਵਨ ਨਾਲ ਸਬੰਧਤ ਆਪਣੀ ਖੂਬਸੂਰਤ ਨਜ਼ਮ ‘ਪੁਨਰ-ਜਨਮ` ਪੇਸ਼ ਕੀਤੀ। ਰਾਜਨੀਤੀ ਅਤੇ ਇਤਿਹਾਸ ਦੇ ਪ੍ਰਸਿੱਧ ਵਿਦਵਾਨ ਪ੍ਰੋ. ਹਰੀਸ਼ ਪੁਰੀ ਨੇ ਗ਼ਦਰ ਲਹਿਰ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ ਸਬੰਧਤ ਬਹੁਤ ਮੱਹਤਵਪੂਰਨ ਨੁਕਤੇ ਸਾਂਝੇ ਕੀਤੇ। ਪ੍ਰੋਗਰਾਮ ਦਾ ਸੰਚਾਲਨ ਇਸ ਚੇਅਰ ਦੇ ਕੋਆਰਡੀਨੇਟਰ ਡਾ. ਭੀਮ ਇੰਦਰ ਸਿੰਘ ਨੇ ਕੀਤਾ। ਇਸ ਵੈਬੀਨਾਰ ਵਿਚ ਦੇਸ਼ ਵਿਦੇਸ਼ ਵਿਚੋਂ ਪ੍ਰਸਿੱਧ ਵਿਦਵਾਨਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਸਿ਼ਰਕਤ ਕੀਤੀ।
International Day for Biological Diversity
Patiala, 22-05-2021-The department of Zoology and Environmental Sciences, Punjabi University Patiala organised a webinar on “International Day for Biological Diversity” which is celebrated on 22nd May of each year. The day is celebrated to raise global awareness about the importance of our biological resources and global biodiversity that shapes our environment.
Professor Arvind, vice-chancellor, Punjabi University, Patiala, while presiding over the webinar, emphasized that we ought to create public awareness about the significance of biodiversity and provide nature-based solutions.
Eminent professor Raghavandra Gadagkar from Indian Institute of Science, Bangalore delivered an invited talk on “An Inordinate Fondness for Insects”. Professor Gadagkar is a distinguished evolutionary biologist whose research focuses on social evolution in insects. Being a fellow of all the three National Science Academies, he belongs to a select group of scientists who are fellows of National Academy of Sciences, USA. Dr. Gadagkar said, that today the Earth, the only living planet of our solar system, have been altered by humans for its selfish needs. The human’s greed has pushed one million plants and animals to the verge of extinction. Three species disappear every hour, 150 species every day and around 18,000 species go extinct every year. Biodiversity loss at this rate will ultimately lead to mass extinctions that will upset the delicate balance of nature. Moreover, anthropogenic activities are the major cause of climate change as well. The rising temperatures are responsible for mass exodus of various species from their native habitat. He emphasized on the importance of this year’s slogan for conserving biodiversity. Dr. Gadagkar said that it is high time for humans to realize that destroying biodiversity is indirectly destroying human race. Therefore, we all should be part of the solution and should commit ourselves to restoring the intricate balance of our ecosystems.
Dr. Himender Bharti, Head, Department of Zoology and Environmental Sciences, Punjabi University, Patiala said that the department is internationally acclaimed for its contribution to the field of insect biodiversity and conservation. He emphasized that there is an immediate need to restore and conserve insects, which are keystone species of many ecosystems and their extinction will lead to its collapse. The department is soon proposing a Species Specialist Group on social insects (Ants) in collaboration with other scientists to IUCN, which will specifically focus on red listing of these insects and to formulate action plan for their conservation. Professor Devinder Singh said that major threats to biological diversity are habitat loss and climate change and it is our responsibility to restore our planet for our future generations.
ਕੁਲਵੰਤ ਸਿੰਘ ਵਿਰਕ : ਜਨਮ ਸ਼ਤਾਬਦੀ ਭਾਸ਼ਨ' ਆਯੋਜਿਤ ਕੀਤਾ।
ਪਟਿਆਲਾ, 20-05-2021-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵਲੋਂ ਪ੍ਰਸਿੱਧ ਕਹਾਣੀਕਾਰ ਕੁਲਵੰਤ ਵਿਰਕ ਦੀ ਸੌ ਸਾਲਾ ਵਰ੍ਹੇਗੰਢ ਦੇ ਮੌਕੇ ਉੱਤੇ 'ਕੁਲਵੰਤ ਸਿੰਘ ਵਿਰਕ : ਜਨਮ ਸ਼ਤਾਬਦੀ ਭਾਸ਼ਨ' ਆਯੋਜਿਤ ਕੀਤਾ ਗਿਆ ਜਿਸ ਵਿਚ ਦੋ ਸੌ ਤੋਂ ਵਧੇਰੇ ਦੇਸ਼ ਵਿਦੇਸ਼ ਦੇ ਲੇਖਕਾਂ ਨੇ ਭਾਗ ਲਿਆ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸੁਰਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਕਹਾਣੀ ਦੇ ਖੇਤਰ ਵਿਚ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵਿਚਲੇ ਪਾਤਰ, ਸੋਚ ਅਤੇ ਦਿਸ਼ਾ ਅੱਜ ਵੀ ਪੰਜਾਬ ਦੇ ਪੇਂਡੂ ਸਮਾਜ ਦੀ ਤਾਕਤ ਅਤੇ ਸਮਰਥਾ ਦਾ ਅਹਿਸਾਸ ਕਰਵਾਉਂਦੀ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬੀ ਜ਼ੁਬਾਨ ਵਿਚ ਕਹਾਣੀ ਰਾਹੀਂ ਤਾਜ਼ਗੀ ਭਰਨ ਵਾਲੇ ਕੁਲਵੰਤ ਵਿਰਕ ਨੇ ਸਾਡੇ ਸਾਹਿਤ ਨੂੰ ਅਮੀਰ ਕੀਤਾ ਹੈ ਜੋ ਨਵੇਂ ਕਹਾਣੀਕਾਰਾਂ ਲਈ ਅੱਜ ਵੀ ਲੇਖਣੀ ਦੇ ਖੇਤਰ ਵਿਚ ਨਵੇਂ ਕਾਰਜ ਕਰਨ ਲਈ ਪ੍ਰੇਰਨਾ ਸਰੋਤ ਹੈ।
ਵਿਸ਼ੇਸ਼ ਲੈਕਚਰ ਪ੍ਰਦਾਨ ਕਰਦਿਆਂ ਪ੍ਰੋ. ਬਲਦੇਵ ਸਿੰਘ ਨੇ ਕਿਹਾ ਕਿ ਕੁਲਵੰਤ ਵਿਰਕ ਦੀਆਂ ਕਹਾਣੀਆਂ ਦੇ ਪਾਤਰ ਜਿੰਦਾਦਿਲੀ ਵਾਲੇ ਪੰਜਾਬੀ ਸਮਾਜ ਦੀ ਪ੍ਰਤੀਨਿਧਤਾ ਕਰਦੇ ਹਨ ਜਿਨ੍ਹਾਂ ਨੂੰ ਪੜ੍ਹਦਿਆਂ ਪੰਜਾਬੀ ਕਿਸਾਨੀ ਦੇ ਕਈ ਧਰਤੀ ਹੇਠਲੇ ਬਲਦਾਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਉਨ੍ਹਾਂ ਨੇ ਕੁਲਵੰਤ ਵਿਰਕ ਦੀ ਕਹਾਣੀ ਨੂੰ ਕੌਮਾਂਤਰੀ ਪੱਧਰ ਦੀ ਕਹਾਣੀ ਦੇ ਮਾਪਦੰਡਾਂ ਦੇ ਪੱਧਰ ਦੀ ਕਹਾਣੀ ਕਿਹਾ।
ਸਮਾਗਮ ਦੇ ਅੰਤ ਵਿਚ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ ਨੇ ਪੰਜਾਬੀ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਦੇ ਅਜਿਹੇ ਮੁਲਵਾਨ ਕਦਮਾਂ ਦੀ ਤਾਰੀਫ਼ ਵਿਚ ਕਿਹਾ ਕਿ ਕੁਲਵੰਤ ਵਿਰਕ ਨੂੰ ਇਸ ਸਮਾਗਮ ਰਾਹੀਂ ਮੁੜ ਜਿੰਦਾ ਕਰਕੇ ਨਵੇਂ ਦ੍ਰਿਸ਼ਟੀਕੋਣ ਤੋਂ ਨਵੀਂ ਪੀੜ੍ਹੀ ਨੂੰ ਕਹਾਣੀ ਪੜ੍ਹਨ ਲਈ ਪ੍ਰੇਰਨ ਦਾ ਕਾਰਜ ਕੀਤਾ ਹੈ।
ਇਸ ਆਨਲਾਈਨ ਪ੍ਰੋਗਰਾਮ ਵਿਚ ਅਮਰਜੀਤ ਚੰਦਨ, ਗੁਲਜ਼ਾਰ ਸੰਧੂ, ਮੀਰਾ ਗਿੱਲ (ਕੈਨੇਡਾ), ਜੀ. ਐੱਸ. ਕੈਂਥ, ਗੁਰਬਾਜ਼ ਬਰਾੜ, ਕੁਲਵੰਤ ਵਿਰਕ ਦੀਆਂ ਦੋਹੇਂ ਬੇਟੀਆਂ ਸਵੀਰਾ ਸਿਧੂ ਅਤੇ ਸੁਦੀਪ ਭੰਗੂ ਤੋਂ ਇਲਾਵਾ ਪ੍ਰੋ. ਰਾਜਿੰਦਰਪਾਲ ਬਰਾੜ, ਡਾ. ਜਸਵਿੰਦਰ ਸੈਣੀ, ਡਾ. ਗੁਰਮੁਖ ਸਿੰਘ ਆਦਿ ਸ਼ਾਮਿਲ ਰਹੇ।
ਸਪਿਕ ਮੈਕੇ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਨਾਲ ਰਲ ਕੇ ਇੱਕ ਆਨਲਾਈਨ ਸ਼ਾਸਤਰੀ ਸੰਗੀਤ ਸਭਾ ਦਾ ਆਯੋਜਨ ਕੀਤਾ।
ਪਟਿਆਲਾ, 18-05-2021-ਨੌਜੁਆਨ ਪੀੜ੍ਹੀ ਵਿਚ ਭਾਰਤੀ ਸਭਿਆਚਾਰ ਅਤੇ ਸ਼ਾਸਤਰੀ ਸੰਗੀਤ ਨੂੰ ਪ੍ਰਫੁਲਿਤ ਕਰਨ ਵਾਲੀ ਰਾਸ਼ਟਰੀ ਪੱਧਰ ਦੀ ਸੰਸਥਾ ਸਪਿਕ ਮੈਕੇ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਨਾਲ ਰਲ ਕੇ ਇੱਕ ਆਨਲਾਈਨ ਸ਼ਾਸਤਰੀ ਸੰਗੀਤ ਸਭਾ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੇ ਕੁਆਰਡੀਨੇਟਰ ਸੰਗੀਤ ਵਿਭਾਗ ਵਿਚ ਪ੍ਰੋਫ਼ੈਸਰ ਅਤੇ ਉੱਘੀ ਸ਼ਾਸਤਰੀ ਗਾਇਕਾ ਡਾ. ਨਿਵੇਦਿਤਾ ਸਿੰਘ ਵਲੋਂ ਸਭਾ ਦੇ ਕਲਾਕਾਰ ਪ੍ਰਸਿੱਧ ਸ਼ਾਸਤਰੀ ਗਾਇਕ ਪੰਡਿਤ ਪ੍ਰਭਾਕਰ ਕਾਰੇਕਰ, ਪ੍ਰੋਗਰਾਮ ਵਿਚ ਜੁੜੀਆਂ ਸਮੁੱਚੀਆਂ ਸ਼ਖ਼ਸੀਅਤਾਂ ਅਤੇ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਦੱਸਿਆ ਗਿਆ ਕਿ ਸਪਿਕ ਮੈਕੇ ਵੱਡੇ ਪੱਧਰ ਉੱਤੇ ਭਾਰਤ ਦੇ ਹਰ ਕੋਨੇ ਵਿਚ ਬਣੀਆਂ ਸਿੱਖਿਆ ਸੰਸਥਾਵਾਂ ਵਿਚ ਸ਼ਾਸਤਰੀ ਸੰਗੀਤ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਨਿੱਠ ਕੇ ਕਾਰਜ ਕਰ ਰਹੀ ਹੈ। ਪੰਡਿਤ ਪ੍ਰਭਾਕਰ ਕਾਰੇਕਰ ਨੇ ਰਾਗ ਸ਼ੰਕਰਾ ਵਿਚ ਖ਼ਿਆਲ ਦੀਆਂ ਦੋ ਬੰਦਿਸ਼ਾਂ ਦਾ ਗਾਇਨ ਕਰਨ ਉਪਰੰਤ ਪੰਜਾਬੀ ਭਾਸ਼ਾਈ ਬੰਦਿਸ਼ ਅਤੇ ਇੱਕ ਦਾਦਰਾ ਗੀਤ ਰਾਗ ਭੈਰਵੀ ਵਿਚ ਪ੍ਰਸਤੁਤ ਕੀਤੇ। ਗਾਇਨ ਦੀ ਸਮਾਪਤੀ ਉਪਰੰਤ ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦੇ ਹੋਏ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਤੇ ਭਰਪੂਰ ਵਾਰਤਾਲਾਪ ਰਚਾਇਆ। ਵਾਈਸ-ਚਾਂਸਲਰ ਡਾ. ਅਰਵਿੰਦ ਨੇ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕਰਦੇ ਹੋਏ ਸਪਿਕ ਮੈਕੇ ਨਾਲ ਵਿਦਿਆਰਥੀ ਜੀਵਨ ਤੋਂ ਆਪਣੀ ਸਾਂਝ ਦਾ ਜ਼ਿਕਰ ਕੀਤਾ ਅਤੇ ਭਰੋਸਾ ਦਿਲਵਾਇਆ ਕਿ ਯੂਨੀਵਰਸਿਟੀ ਵੱਲੋਂ ਹੋਰ ਵੱਡੇ ਪੱਧਰ ’ਤੇ ਅਜਿਹੇ ਪ੍ਰੋਗਰਾਮਾਂ ਨੂੰ ਜਾਰੀ ਰੱਖਿਆ ਜਾਵੇਗਾ। ਸਮੁੱਚੇ ਪ੍ਰੋਗਰਾਮ ਨੂੰ ਵਿਭਾਗ ਦੇ ਵਿਦਿਆਰਥੀਆਂ ਨੇ ਹੀ ਸੂਤਰਬੱਧ ਕੀਤਾ ਅਤੇ ਇਸ ਦਾ ਸੰਚਾਲਨ ਕੀਤਾ। ਭਾਰਤ ਦੇ ਵੱਖ-ਵੱਖ ਖੇਤਰਾਂ ਅਤੇ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿਚ ਸੰਗੀਤ-ਪ੍ਰੇਮੀਆਂ, ਕਲਾਕਾਰਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਇਸ ਸੰਗੀਤ ਸਭਾ ਵਿਚ ਸ਼ਿਰਕਤ ਕੀਤੀ ਜਿਹਨਾਂ ਵਿਚ ਪੰ. ਰਾਜੇਂਦਰ ਵੈਸ਼ਣਵ, ਸ. ਗੁਰਬਖ਼ਸ਼ ਸਿੰਘ (ਯੂ.ਕੇ.), ਪ੍ਰੋ. ਸਬੈਸਾਚੀ ਸਰਖੇਲ, ਗਾਇਕ ਦੇਵ ਦਿਲਦਾਰ, ਡਾ. ਪ੍ਰੇਮ ਸਾਗਰ ਅਤੇ ਸਪਿਕ ਮੈਕੇ ਦੇ ਸੰਸਥਾਪਕ ਡਾ. ਕਿਰਨ ਸੇਠ ਵਿਸ਼ੇਸ਼ ਰੂਪ ਵਿਚ ਹਾਜ਼ਰ ਰਹੇ।
ਮਹਾਰਾਣਾ ਪ੍ਰਤਾਪ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਵੈਬੀਨਾਰ ਕਰਵਾਇਆ।
ਪਟਿਆਲਾ, 11-05-2021- ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾਪ੍ਰੈੱਸ ਰਿਲੀਜ਼ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਤਿਹਾਸ ਵਿਭਾਗ ਵਿਚ ਸਥਾਪਿਤ ਮਹਾਰਾਣਾ ਪ੍ਰਤਾਪ ਚੇਅਰ ਵਲੋਂ ਮਹਾਰਾਣਾ ਪ੍ਰਤਾਪ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਵੈਬੀਨਾਰ ਕਰਵਾਇਆ ਗਿਆ। "ਮਹਾਰਾਣਾ ਪ੍ਰਤਾਪ : ਮੇਵਾੜ ਰਿਆਸਤ ਦੀ ਵਿਰਾਸਤ ਦਾ ਆਧੁਨਿਕ ਸਮੇਂ ਦੌਰਾਨ ਮਹੱਤਵ' ਵਿਸ਼ੇ ਉੱਪਰ ਕਰਵਾਏ ਗਏ ਇਸ ਵੈਬੀਨਾਰ ਦੇ ਮੁਖ ਵਕਤਾ ਪ੍ਰੋਫ਼ੈਸਰ ਜਿਗਰ ਮੁਹੰਮਦ, ਸਾਬਕਾ ਡੀਨ ਰਿਸਰਚ ਅਤੇ ਮੁਖੀ, ਇਤਿਹਾਸ ਵਿਭਾਗ, ਜੰਮੂ ਯੂਨੀਵਰਸਿਟੀ, ਜੰਮੂ ਸਨ। ਉਨ੍ਹਾਂ ਵੱਲੋਂ ਆਪਣੇ ਭਾਸ਼ਣ ਦੌਰਾਨ ਮਹਾਰਾਣਾ ਪ੍ਰਤਾਪ ਦੁਆਰਾ ਮੇਵਾੜ ਰਿਆਸਤ ਦੀ ਖੁਦਮੁਖਤਿਆਰੀ ਅਤੇ ਰੱਖਿਆ ਨਾਲ ਸੰਬੰਧਤ ਫ਼ਾਰਸੀ ਸਰੋਤਾਂ ਦੇ ਵੇਰਵਿਆਂ ਤੇ ਅਧਾਰਿਤ ਜਾਣਕਾਰੀ ਸਾਂਝੀ ਕੀਤੀ ਗਈ। ਮੇਵਾੜ ਰਿਆਸਤ ਨਾਲ ਸੰਬੰਧਤ ਹੋਰ ਪੱਖਾਂ ਜਿਵੇਂ ਹਲਦੀ ਘਾਟੀ ਦੀ ਲੜਾਈ ਅਤੇ ਮਹਾਰਾਣਾ ਪ੍ਰਤਾਪ ਵੱਲੋਂ ਮੇਵਾੜ ਰਾਜ ਦੀ ਪ੍ਰਭੂਸੱਤਾ ਬਾਰੇ ਵੀ ਵਿਦਵਾਨਾਂ ਨਾਲ ਵਿਚਾਰ ਸਾਂਝੇ ਕੀਤੇ ਗਏ।
ਵੈਬੀਨਾਰ ਦੀ ਪ੍ਰਧਾਨਗੀ ਪ੍ਰੋਫੈ਼ਸਰ ਅਰਵਿੰਦ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਕੀਤੀ ਗਈ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰੋਫ਼ੈਸਰ ਅਰਵਿੰਦ ਨੇ ਕਿਹਾ ਕਿ ਪੰਜਾਬ ਅਤੇ ਰਾਜਸਥਾਨ ਦੇ ਪੁਰਾਤਨ ਕਾਲ ਤੋਂ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਪੱਖਾਂ ਤੋਂ ਬੜੇ ਗੂੜੇ ਅਤੇ ਨੇੜਲੇ ਸਬੰਧ ਚਲੇ ਆ ਰਹੇ ਹਨ। ਇੰਨਾਂ ਸੰਬੰਧਾਂ ਵਿਚ ਮਹਾਰਾਣਾ ਪ੍ਰਤਾਪ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਅਤੇ ਪ੍ਰਾਪਤੀਆਂ ਨੂੰ ਜਾਨਣ ਲਈ ਮਹਾਰਾਣਾ ਪ੍ਰਤਾਪ ਚੇਅਰ ਕਾਰਜ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਦੇ ਜੀਵਨ ਦੇ ਨਾਲ ਨਾਲ ਪੰਜਾਬ-ਰਾਜਸਥਾਨ ਸੰਬੰਧਾਂ ਦੇ ਪ੍ਰਸੰਗ ਵਿਚ ਪੰਜਾਬੀ, ਮਾਰਵਾੜੀ ਅਤੇ ਰਾਜਸਥਾਨੀ ਭਾਸ਼ਾਵਾਂ ਦੇ ਲੋਕਧਾਰਾਈ ਸੋਮਿਆਂ ਨੂੰ ਘੋਖਣ ਦੀ ਲੋੜ ਹੈ।
ਪ੍ਰੋਫੈਸਰ ਬਲਵੀਰ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ, ਵੱਲੋਂ ਵੈਬੀਨਾਰ ਵਿਚ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਡਾ. ਮੁਹੰਮਦ ਇਦਰੀਸ, ਮੁਖੀ, ਇਤਿਹਾਸ ਵਿਭਾਗ ਅਤੇ ਇੰਚਾਰਜ, ਮਹਾਰਾਣਾ ਪ੍ਰਤਾਪ ਚੇਅਰ ਵੱਲੋਂ ਵੈਬੀਨਾਰ ਦੇ ਵਿਸ਼ੇ ਦੀ ਜਾਣਕਾਰੀ ਦਿੱਤੀ ਗਈ ਅਤੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਗਿਆ।
ਵੈਬੀਨਾਰ ਵਿਚ ਪ੍ਰੋਫ਼ਸਰ ਸੁਖਵਿੰਦਰ ਕੌਰ ਬਾਠ , ਡੀਨ ਕਾਲਜ ਵਿਕਾਸ ਕੌਂਸਲ , ਡਾ. ਬਲਜਿੰਦਰ ਸਿੰਘ ਚੀਮਾਂ, ਸਰੀ, ਕਾਨੈਡਾ ਤੋਂ ਇਲਾਵਾ ਪੰਜਾਬ ਰਾਜਸਥਾਨ, ਦਿੱਲੀ ਆਦਿ ਦੀਆਂ ਯੂਨੀਵਰਸਿਟੀਆਂ ਤੋਂ ਲਗਭਗ 100 ਵਿਦਵਾਨਾਂ ਨੇ ਭਾਗ ਲਿਆ।
ਡਾਇਰੈਕਟਰ, ਲੋਕ ਸੰਪਰਕ
ਕੋਵੀਡ -19 ਦੌਰਾਨ ਤਣਾਅ ਪ੍ਰਬੰਧਨ” ਵਿਸ਼ੇ ਤੇ ਕਰਵਾਇਆ ਖਾਸ ਲੈਕਚਰ
ਪਟਿਆਲਾ, 17-05-2021-ਜਿਵੇਂ ਕਿ ਅਸੀਂ ਸਾਰੇ ਮਹਾਮਾਰੀ ਕੋਵਿਡ -19 ਦੇ ਸਮੇਂ ਵਿੱਚ ਜੀ ਰਹੇ ਹਾਂ, ਕੋਰੋਨਾ ਵਾਇਰਸ ਕਾਰਨ ਹੋਰ ਸਰੀਰਕ ਪੇਚੀਦਗੀਆਂ ਦੇ ਨਾਲ-ਨਾਲ ਲੋਕਾਂ ਦੇ ਦਿਮਾਗ ਉੱਤੇ ਤਣਾਅ ਇੱਕ ਵੱਡੀ ਚੁਣੌਤੀ ਬਣ ਗਿਆ ਹੈ. ਦੁਨੀਆ ਭਰ ਦੇ ਡਾਕਟਰ ਅਤੇ ਮਨੋਵਿਗਿਆਨ ਮਾਹਰ ਤੁਹਾਡੇ ਮਨ ਨੂੰ ਸ਼ਾਂਤੀ ਬਣਾਈ ਰੱਖਣ ਲਈ ਵੱਖ ਵੱਖ ਵਿਧੀਆਂ ਅਤੇ ਸੁਝਾਅ ਦੇ ਰਹੇ ਹਨ ਤਾਂ ਜੋ ਅਸੀਂ ਮਹਾਂਮਾਰੀ ਦੀ ਇਸ ਵਿਸ਼ਾਲ ਚੁਣੌਤੀ ਨੂੰ ਹਰਾ ਸਕੀਏ. ਇਸ ਦਿਸ਼ਾ ਵੱਲ ਕਦਮ ਉਠਾਉਂਦਿਆਂ, ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਸੀਐਸਈ ਵਿਭਾਗ ਦੇ ACM ਵਿਦਿਆਰਥੀ ਚੈਪਟਰ ਵਲੋਂ ਅੱਜ “ਕੋਵੀਡ -19 ਦੌਰਾਨ ਤਣਾਅ ਪ੍ਰਬੰਧਨ” ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | ਇਹ ਭਾਸ਼ਣ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭਾਈ ਘਨੱਈਆ ਸਿਹਤ ਕੇਂਦਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ| ਇਹ ਵਿਸ਼ੇਸ਼ ਲੈਕਚਰ ਡਾ: ਅਰਵਿੰਦ ਸ਼ਰਮਾ ਵਲੋਂ ਦਿੱਤਾ ਗਿਆ ਜਿਸ ਵਿੱਚ ਵਿਦਿਆਰਥੀਆਂ, ਸਟਾਫ ਮੈਂਬਰਾਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ । ਪ੍ਰੋਫੈਸਰ ਅਰਵਿੰਦ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਅਜੋਕੇ ਸਮੇਂ ਵਿੱਚ ਇਸ ਤਰਾਂ ਦੇ ਭਾਸ਼ਣਾਂ ਦੀ ਲੋੜ ਤੇ ਜੋਰ ਦਿੱਤਾ| ਇਸ ਸਮਾਗਮ ਦੇ ਕਨਵੀਨਰ ਡਾ. ਰਮਨ ਮੈਣੀ ਨੇ ਦੱਸਿਆ ਕਿ ਅਜੋਕੇ ਜੀਵਨ ਦੇ ਨਜ਼ਰੀਏ ਵਿਚ ਅਸੀਂ ਸਾਰੇ ਜੀਵਨ ਦੇ ਹਰ ਦੌਰ ਵਿਚ ਕੋਵਿਡ -19 ਮਹਾਂਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ | ਇਸ ਨੇ ਸਾਡੀ ਮਾਨਸਿਕ ਤੰਦਰੁਸਤੀ ਨੂੰ ਵੀ ਪ੍ਰਭਾਵਤ ਕੀਤਾ ਹੈ | ਉਨ੍ਹਾਂ ਕਿਹਾ ਕਿ, ਹਰ ਨਾਗਰਿਕ ਨੂੰ ਮਾਨਸਿਕ ਵਿਗਾੜ ਅਤੇ ਇਸ ਨਾਲ ਜੁੜੇ ਨਤੀਜਿਆਂ ਤੋਂ ਬਚਾਉਣ ਲਈ, ਮਾਨਸਿਕ ਸਿਹਤ ਤੇ ਧਿਆਨ ਦੇਣ ਦੀ ਤੁਰੰਤ ਲੋੜ ਹੈ| ਡਾ. ਮੈਣੀ ਨੇ ਚਾਨਣਾ ਪਾਇਆ ਕਿ ਮਾਨਸਿਕ ਸਿਹਤ ਦੀ ਬੇਹਤਰੀ ਦੀਆਂ ਵਿਵਸਥਾਵਾਂ ਅਲੱਗ ਅਲੱਗ ਕਾਰਨਾਂ ਅਤੇ ਤਾਲਾਬੰਦੀ ਕਾਰਨ ਸੀਮਤ ਹੋ ਗਈਆਂ ਹਨ| ਡਾ. ਰੈਗੀਨਾ ਮੈਣੀ, ਸੀਨੀਅਰ ਮੈਡੀਕਲ ਅਫਸਰ, ਭਾਈ ਘਨੱਈਆ ਸਿਹਤ ਕੇਂਦਰ ਅਤੇ ਇਸ ਭਾਸ਼ਣ ਦੇ ਕੋ-ਕਨਵੀਨਰ ਨੇ ਕਿਹਾ ਕਿ ਅੱਜ ਦੇ ਦਿਮਾਗੀ ਸਿਹਤ ਸਮੱਸਿਆ ਦੇ ਦ੍ਰਿਸ਼ ਵਿਚ, ਇਕ ਸਹੀ ਤਰੀਕਾ ਹੈ ਇਕ ਡਾਕਟਰ ਨਾਲ ਸਲਾਹ ਕਰਨਾ | ਡਾ ਰੈਗੀਨਾ ਮੈਣੀ ਨੇ ਕਿਹਾ ਕਿ ਤੁਹਾਡੀ ਮਾਨਸਿਕ ਸਥਿਤੀ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਮਨੋਰੋਗ ਰੋਗਾਂ ਦੇ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਮਹੱਤਵਪੂਰਣ ਹੈ| ਇਸ ਲਈ ਜੇ ਤੁਸੀਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ, ਤਾਂ ਜਲਦੀ ਤੋਂ ਜਲਦੀ ਕਿਸੇ ਚੰਗੇ ਮਨੋਚਿਕਿਤਸਕ ਨਾਲ ਸੰਪਰਕ ਕਰਨਾ ਚਾਹੀਦਾ ਹੈ, ਇਸੇ ਕਰਕੇ, ਇਹ ਸਹੀ ਕਿਹਾ ਜਾਂਦਾ ਹੈ ਕਿ "ਮਾਨਸਿਕ ਸਿਹਤ ਤੋਂ ਬਿਨਾਂ ਕੋਈ ਸਿਹਤ ਨਹੀਂ"| ਆਪਣੇ ਵਿਸ਼ੇਸ਼ ਸੰਬੋਧਨ ਦੌਰਾਨ ਡਾ: ਅਰਵਿੰਦ ਸ਼ਰਮਾ ਨੇ ਦੱਸਿਆ ਕਿ ਵਿਸ਼ਵਵਿਆਪੀ ਰੋਗਾਂ ਦਾ 20% ਭਾਰ ਮਾਨਸਿਕ ਵਿਗਾੜ ਦਾ ਕਾਰਨ ਹੈ| ਇਹ ਮਾਨਸਿਕ ਵਿਗਾੜ ਬਾਲਗ ਅਵਸਥਾ ਦੀਆਂ ਪ੍ਰਮੁੱਖ ਚਿੰਤਾਵਾਂ ਹਨ, ਜਿਸ ਵਿੱਚ ਸਿਹਤ, ਸਿੱਖਿਆ, ਰੁਜ਼ਗਾਰ, ਸਮਾਜਕ ਸੰਪਰਕ, ਹਿੰਸਾ, ਜੁਰਮ ਆਦਿ ਸ਼ਾਮਲ ਹਨ | ਅਜੋਕੇ ਮਹਾਂਮਾਰੀ ਦੇ ਸਮੇਂ, ਵਿਅਕਤੀਗਤ ਪੱਧਰ, ਕਮਿਊਨਟੀ ਪੱਧਰ ਅਤੇ ਰਾਸ਼ਟਰੀ ਪੱਧਰ 'ਤੇ ਜਨਤਕ ਮਾਨਸਿਕ ਸਿਹਤ ਦੀ ਦੇਖਭਾਲ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਵਿੱਚ ਸਾਰੇ ਹਿੱਸੇਦਾਰਾਂ ਲਈ ਇਸ ਤਰ੍ਹਾਂ ਸਮਰੱਥਾ ਵਧਾਉਣ ਦਾ ਸੈਸ਼ਨ ਸਮੁੱਚੇ ਸਮਾਜ ਵਿੱਚ ਸੰਦੇਸ਼ ਫੈਲਾਉਣ ਵਿੱਚ ਸਹਾਇਤਾ ਕਰੇਗਾ। ਡਾ: ਬੀ.ਐੱਸ. ਸੰਧੂ, ਡੀਨ ਅਕਾਦਮਿਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਸ ਸਮਾਗਮ ਲਈ ਸੀਐਸਈ ਅਤੇ ਸਿਹਤ ਕੇਂਦਰ ਵਿਭਾਗ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਦਾ ਆਯੋਜਨ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ| ਡਾ: ਜੀ ਐਸ ਬੱਤਰਾ, ਡੀਨ ਰਿਸਰਚ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਧੰਨਵਾਦ ਪ੍ਰਸਤਾਵ ਦਿੱਤਾ ਅਤੇ ਯੂਨੀਵਰਸਿਟੀ ਸਿਹਤ ਕੇਂਦਰ ਵੱਲੋਂ ਸਮਾਜ ਦੀ ਸੇਵਾ ਲਈ ਇਸ ਸਮੇਂ ਕੀਤੇ ਜਾ ਰਹੇ ਸ਼ਾਨਦਾਰ ਕਾਰਜਾਂ ਲਈ ਖੁਸ਼ੀ ਜ਼ਾਹਰ ਕੀਤੀ| ਡਾ: ਜਸਵੀਰ ਸਿੰਘ, ਡਾ: ਬ੍ਰਹਮਲੀਨ ਸਿੱਧੂ ਅਤੇ ਸੁਮਨਦੀਪ ਕੌਰ ਏਸੀਐਮ ਚੈਪਟਰ ਦੀ ਫੈਕਲਟੀ ਕੋਆਰਡੀਨੇਟਰ ਨੇ ਡਾ: ਅਰਵਿੰਦ ਸ਼ਰਮਾ ਦੇ ਅਜਿਹੇ ਵਿਚਾਰਾਂ ਵਾਲੇ ਭਾਸ਼ਣ ਅਤੇ ਸਮੂਹ ਮਹਿਮਾਨਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ| ਇਸ ਪ੍ਰੋਗਰਾਮ ਦੇ ਵਿਦਿਆਰਥੀ ਕੋਆਰਡੀਨੇਟਰਾਂ ਗੋਰੀਸ਼ਾ, ਜਤਿਨ, ਤਨਵੀ ਅਤੇ ਰੁਬਲ ਨੇ ਬਹੁਤ ਹੀ ਵਧੀਆ ਢੰਗ ਨਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਅਤੇ ਭਰੋਸਾ ਦਿਵਾਇਆ ਕਿ ਏਸੀਐਮ ਚੈਪਟਰ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਆਯੋਜਿਤ ਕਰਦਾ ਰਹੇਗਾ |