"Shakespeare comes alive on his birthday"

Patiala, April 24- William Shakespeare, a noted English playwright, was ‘brought alive on his 446th birthday’ with Punjabi University’s Theatre and Television Department staging his universally acknowledged classic tragedy, “King Lear” at University’s kala bhawan here last night. King Lear’s soul, torn into pieces by his daughters, Goneril (Kuldeep Kaur) and Regan (Karamjeet Kaur), and salvaged a little by the youngest one, Cordelia (Veerpal Kaur) was unfolded stunningly by Gurtej Singh on stage, legitimising the complex contemporary social situation. The rash decision of King Lear to bequeath his kingdom between his two sycophant elder daughters, Goneril and Regan and disinheriting Cordelia, who denies to cave in to such a sham, brings his tragic doom alongwith all of them.

            Gurtej as King Lear came out with his best under the superb directorial effort by Kewal Dhaliwal, as he is left alone in the fierce storm scene, symbolizing his fate in the singular accompaniment of the clown (Sudhir Banga). Parallel moves the destiny of his friend, Earl of Gloucester (Malkiat Singh), who is blinded by Goneril’s husband, Cornwall, as he turns a blind’s eye to his faithful son, Edgar (Nirmal Singh) under the impact of cunning slanders of his illegitimate son, Edmund (Navdeep Singh). The onerous task of translating the play into Punjabi by Navdeep in an exquisite manner added to the quality of the play, enhanced immensely with costume designing by Kewal Dhaliwal, light execution by Daljit Singh and makeup by Lakha Lehri. Vice-Chancellor, Dr Jaspal Singh, who was the chief guest, appreciated the brilliant effort of translating into Punjabi one of the greatest works by the most celebrated English playwright.


ਪਟਿਆਲਾ, 23 ਅਪ੍ਰੈਲ- ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੱਤਰ ਵਿਹਾਰ ਸਿੱਖਿਆ ਵਿਭਾਗ ਵਲੋਂ 'ਵਰਲਡ ਅਰਥ ਡੇ' ਮੌਕੇ ਅਮਰੀਕਾ ਦੇ ਉਪ ਰਾਸ਼ਟਰਪਤੀ ਸ਼੍ਰੀ ਅਲਗੌਰ ਵਲੋਂ ਵਾਤਾਵਰਣ ਬਾਰੇ ਬਣਾਈ ਫਿਲਮ 'ਦਾ  ਇਨਕਨਵੀਅਨਿਟ ਟਰੁਥ' ਦਾ ਫਿਲਮਾਂਕਣ ਕੀਤਾ ਗਿਆ। ਫਿਲਮ ਰਾਹੀਂ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਗਲੋਬਲ ਵਾਰਮਿੰਗ ਕਾਰਨ ਧਰਤੀ ਨੂੰ ਵੱਡਾ ਖਤਰਾ ਪੈਦਾ ਹੋ ਰਿਹਾ ਹੈ। ਫਿਲਮ ਰਾਹੀਂ ਇਹ ਦਿਖਾਇਆ ਗਿਆ ਹੈ ਕਿ ਭਵਿੱਖ ਵਿਚ  ਸਾਡੇ ਗ੍ਰਹਿ ਅਤੇ ਸਭਿਅਤਾ ਨੂੰ ਖਤਮ ਹੋਣ ਦਾ ਕਿੰਨਾਂ ਵੱਡਾ ਖਤਰਾ ਪੈਦਾ ਹੋ ਰਿਹਾ ਹੈ। ਇਸ ਦੇ ਨਾਲ ਹੀ ਫਿਲਮ ਰਾਹੀਂ ਇਹ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਕਿਸ ਤਰ੍ਹਾਂ ਅਸੀਂ ਵਾਤਾਵਰਣ ਨੂੰ ਬਚਾਉਣ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਕੇ  ਬਦਲਾਅ ਲਿਆ ਸਕਦੇ ਹਾਂ। ਫਿਲਮ ਵਿਚ ਜੋਰ ਦਿੱਤਾ ਗਿਆ ਹੈ ਕਿ ਸੀ.ਐਫ.ਐਲ. ਬਲਬ ਦੀ ਵਰਤੋਂ, ਘਰੇਲੂ ਰਹਿੰਦ ਖੂੰਹਦ ਦਾ ਮੁੜ ਤੋਂ ਉਪਯੋਗ, ਪਾਣੀ ਦੀ ਘੱਟ ਵਰਤੋਂ, ਪਲਾਸਟਿਕ ਦੀ ਘੱਟ ਵਰਤੋਂ ਅਤੇ ਬਿਜਲੀ ਯੰਤਰਾਂ ਦੀ ਘੱਟ  ਤੋਂ ਘੱਟ ਵਰਤੋਂ ਰਾਹੀਂ ਅਤੇ ਵੱਧ ਤੋਂ ਵੱਧ ਦਰੱਖਤ ਲਾ ਕੇ ਧਰਤੀ ਨੂੰ ਤਬਾਹ ਹੋਣ ਤੋਂ ਬਚਾ ਸਕਦੇ ਹਾਂ। ਇਸ ਫਿਲਮ ਨੂੰ ਦੇਖਣ ਵਾਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਤੋਂ ਇਲਾਵਾ ਪੱਤਰ ਵਿਹਾਰ ਸਿੱਖਿਆ
ਵਿਭਾਗ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਯੂਨੀਵਰਸਿਟੀ ਦੀ ਵਾਤਾਵਰਣ ਸੁਸਾਇਟੀ ਨੇ ਵਿਦਿਆਰਥੀਆਂ ਨੂੰ ਜਿੱਥੇ ਯੂਨੀਵਰਸਿਟੀ ਵਿਚ ਵਾਤਾਵਰਨ ਪੱਖੀ ਮਾਹੋਲ ਬਣਾਉਣ ਲਈ  ਸਿਰਜਣ ਦਾ ਸੰਦੇਸ਼ ਦਿੱਤਾ ਉਥੇ ਇਸ ਸੰਦੇਸ਼ ਨੂੰ ਹੋਰਨਾਂ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ।

The Inconvenient Truth

Patiala, April 23- The Department of Correspondence Courses, Punjabi University, Patiala showed world's best movie on environment, "The Inconvenient Truth" made by the Vice President of the USA, Mr. Algore to mark the World Earth Day Celebrations.  It was an eye-opening and compelling view of future of our planet and our civilization.  He warned the people that global warming is a real and a big danger to the planet earth.

The movie gave a message that each and every one of us can make changes in the way in which we live and can become part of the solution.  The movie sensatizes the people by focusing on the use of CFL Bulbs, using car pools, recycling the household waste, using less hot water, avoiding packaging of products, adjustment of thermostats, turning of electronic devices when they are not in use and planting a tree.

Vice-Chancellor, Dr. Jaspal Singh, alongwith a large number of faculty members watched the movie.

The Environment Society of the University pledged to intensify the efforts for making the campus environment friendly

 

Academic staff college gets off to a start at Pbi varsity

Patiala, April 22- The prestigious project of setting up of a new Academic Staff College (ASC) at Punjabi University, Patiala, got off to a start with Vice-Chancellor, Dr Jaspal Singh constituting a three-member committee to conduct and monitor its various activities from time to time. While Dr N.K. Dogra, a Professor in the Political Science Department, was appointed as its coordinator, Dr Devinder Singh, Director, Planning and Monitoring and Dr Jaswinder Singh, Professor in the Punjabi Department, were appointed other members of the committee. The committee, inter alia, will draw various proposals and coordinate its functioning with the University Grants Commission, which has sanctioned Rs 1.25 crore for establishing the 58th ASC in the country at Punjabi University.

            The College, Dr Jaspal Singh said, would be made fully operational by the first week of May next to initiate the process conducting refresher and orientation courses for the University and College teachers, which were prerequisite for them to seek promotions under the Career Advancement Scheme (CAS). All the departments have been asked to send their proposals for conducting these courses during the oncoming academic session, he added. The ASC, he said, will also organise workshops and short-term courses for the college principals and other academic administrators to further improve their skills and functioning. Dr Jaspal Singh further said that as an exclusive measure, the ASC would lay special focus on promoting the overall development of Punjabi and evolving a neo-scientific temperament through various programmes, keeping in mind the objective of furthering the cause of community welfare.

            The Vice-Chancellor said that a makeshift arrangement has been made for the college in the Students’ Home arena by renovating a building, which earlier housed the State Government’s Employment Exchange, till the new structure comes up. The UGC has sanctioned Rs 75 lakhs for building a new guest house for the teachers, participating in various courses to be run by the ASC, while Rs 20 lakhs have been sanctioned for creating a computer lab and another Rs 30 lakhs as initial expenditure on various activities.

TTV dept to stage "King Lear"

Patiala, April 21- To celebrate the birth anniversary of William Shakespeare, the students of Punjabi University’s Department of Theatre and Television are presenting his classic play, “King Lear” in the University Kala Bhawan. According to Dr Sunita Dhir, HoD of TTV, the play, designed and directed by the noted theatre director, Mr Kewal Dhaliwal, will be staged on April 21, 22 and 23 at 6.30 p.m. Vice-Chancellor, Dr Jaspal Singh will be the Chief Guest on April 23, the birthday of Shakespeare.

Lecture on "current global crisis"

Patiala, April 19- The Punjabi University’s Department of Sociology and Social Anthropology organised a lecture on the “Current Global Crisis” by Dr Pritam Singh, Director, Postgraduate Programme in International Management and International Relations at Oxford Brookes University, U.K.

              Dubbing the current economic crisis as a crisis of global capitalism, he linked it with capitalist production system and the rampant use of non renewable resources. It involved the evolution of political economic thought and its impact on policy making, the unstable financial markets, and the depleting oil and food resources, he said. The unscrupulous use of nature and its resources and the resultant pollution caused by the consumed and unconsumed waste has intensified the situation, Dr Singh added. He emphasized upon the need for evolving a new paradigm, keeping in view the ecological dimension. The lecture was followed by a discussion by Dr. Sucha Singh Gill, Dr. Birinder Pal Singh, Dr. Gurbhagat Singh, Dr. Joga Singh and others.
 

ਪਟਿਆਲਾ, 15 ਅਪ੍ਰੈਲ- ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਡਾ. ਹਰਵਿੰਦਰ ਸਿੰਘ ਭੱਟੀ ਨੂੰ ਹੈਡਸ਼ਿਪ ਬਾਈ ਰੋਟੇਸ਼ਨ ਦੇ ਨਿਯਮਾ ਅਧੀਨ ਤਿੰਨ ਸਾਲ ਲਈ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਅਤੇ ਸਮਾਜਕ ਮਾਨਵ ਵਿਗਿਆਨ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਹੈ।
 

ਪਟਿਆਲਾ, 15 ਅਪ੍ਰੈਲ- ਪੰਜਾਬੀ ਯੂਨੀਵਰਸਿਟੀ ਦੇ ਐਨ.ਐਸ.ਐਸ. ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੂੰ ਪੰਜਾਬ ਸਟੇਟ ਕਾਊਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਵਲੋਂ 'ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਸੰਕਟ ਸਮੇਂ ਤਿਆਰੀ' ਬਾਰੇ ਪੰਜ ਵਰਕਸ਼ਾਪਾਂ ਆਯੋਜਿਤ ਕਰਨ ਦਾ ਕਾਰਜ ਸੌਂਪਿਆ ਗਿਆ ਹੈ। ਇਸ ਕਾਰਜ ਲਈ ਕਾਊਂਸਿਲ ਨੇ ਇਨ੍ਹਾਂ ਵਰਕਸ਼ਾਪਾਂ ਲਈ ਨਿਰਧਾਰਤ 3.08 ਲੱਖ ਰੁਪਏ ਅਤੇ 1.85 ਲੱਖ ਰੁਪਏ ਦੀ ਪਹਿਲੀ ਕਿਸ਼ਤ ਵੀ ਤਿੰਨ ਦਿਨਾ ਵਰਕਸ਼ਾਪਾਂ ਸ਼ੁਰੂ ਕਰਨ ਲਈ ਜਾਰੀ ਕਰ ਦਿੱਤੀ ਹੈ। ਇਨ੍ਹਾਂ ਵਰਕਸ਼ਾਪਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਪਰਮਵੀਰ ਸਿੰਘ ਨੇ ਦੱਸਿਆ ਕਿ ਵਰਕਸ਼ਾਪ ਦੇ ਦੌਰਾਨ ਮੁੱਢਲੀ ਸਹਾਇਤਾ, ਭੂਚਾਲ ਪ੍ਰਬੰਧ, ਹੜ੍ਹ ਪ੍ਰਬੰਧ, ਫਾਇਰ ਪ੍ਰਬੰਧ ਅਤੇ ਹੋਰਨਾਂ ਕੁਦਰਤੀ ਆਫਤਾਂ ਸਮੇਂ ਹੁੰਦੇ ਜਾਨੀ ਮਾਲੀ ਨੁਕਸਾਨ ਨੂੰ ਰੋਕਣ ਲਈ ਲੋਕਾ ਨੂੰ ਜਾਣਕਾਰੀ ਦਿੱਤੀ ਜਾਵੇਗੀ। ਪੰਜਾਬ ਸਟੇਟ ਕਾਊਂਸਿਲ ਆਫ ਸਾਇੰਸ ਐਂਡ ਟੈਕਨਾਲੋਜੀ ਨੇ ਡਾ. ਪਰਮਵੀਰ ਸਿੰਘ ਨੂੰ ਕਿਹਾ ਕਿ ਉਹ ਇਸ ਕਾਰਜ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਐਨ.ਐਸ.ਐਸ. ਵਿਭਾਗ ਦੀ ਮਦਦ ਲੈਣ। ਇਨ੍ਹਾਂ ਵਰਕਸ਼ਾਪਾਂ ਦੌਰਾਨ ਵਿਸ਼ੇਸ਼ ਲੈਕਚਰ ਸੈਸ਼ਨ, ਪ੍ਰੈਕਟੀਕਲ ਸੈਸ਼ਨ ਅਤੇ ਲਿਟਰੇਚਰ ਵੰਡ ਸੈਸ਼ਨ ਲਾਏ ਜਾਣਗੇ। ਡਾ. ਪਰਮਵੀਰ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵੱਖ-ਵੱਖ ਐਨ.ਐਸ.ਐਸ. ਵਿਭਾਗਾਂ ਦੇ ਕੋਆਰਡੀਨੇਟਰਾਂ ਨਾਲ ਗੱਲਬਾਤ ਕਰਕੇ ਜਲਦ ਹੀ ਵਰਕਸ਼ਾਪਾਂ ਦੀਆਂ ਤਰੀਕਾਂ ਨਿਸ਼ਚਤ ਕੀਤੀਆਂ ਜਾਣਗੀਆਂ।

'ਐਪਲੀਕੇਸ਼ਨ ਆਫ ਬਰੇਨ ਪ੍ਰੋਫਿਲਿੰਗ ਇਨ ਕਰਾਈਮ ਇਨਵੈਸਟੀਗੇਸ਼ਨ' ਵਿਸ਼ੇ ਤੇ ਵਿਸ਼ੇਸ਼ ਲੈਕਚਰ

ਪਟਿਆਲਾ,15 ਅਪ੍ਰੈਲ- ਪੰਜਾਬੀ ਯੂਨੀਵਰਸਿਟੀ ਦੇ ਫੋਰੈਂਸਿਕ ਸਾਇੰਸ ਵਿਭਾਗ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਡਾਇਰਕਟੋਰੇਟ ਆਫ ਫੋਰੈਂਸਿਕ ਸਾਇੰਸ ਦੇ ਸਲਾਹਕਾਰ ਡਾ. ਸੀ.ਆਰ. ਮੁਕੰਨਦਾਨ ਦਾ 'ਐਪਲੀਕੇਸ਼ਨ ਆਫ ਬਰੇਨ ਪ੍ਰੋਫਿਲਿੰਗ ਇਨ ਕਰਾਈਮ ਇਨਵੈਸਟੀਗੇਸ਼ਨ' ਵਿਸ਼ੇ ਤੇ ਸੈਨੇਟ ਹਾਲ ਵਿਖੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਸਾਈਬਰ ਕਰਾਈਮ ਕਾਰਨ ਵੱਡੇ ਖਤਰੇ ਪੈਦਾ ਹੋ ਰਹੇ ਹਨ, ਹੋਰ ਤਾਂ ਹੋਰ ਅਪਰਾਧੀ ਜਾਂਚ ਕਰਨ ਵਾਲਿਆਂ ਦੇ ਮੁਕਾਬਲੇ ਨਵੀਂ ਡਿਜੀਟਲ ਤਕਨਾਲੋਜੀ ਅਤੇ ਅਜਿਹੀਆਂ ਹੋਰਨਾਂ ਤਕਨੀਕਾਂ ਬਾਰੇ ਪਹਿਲਾਂ ਹੀ ਆਪਣੇ ਆਪ ਨੂੰ ਢਾਲ ਲੈਂਦੇ ਹਨ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਫੋਰੈਂਸਿਕ ਸਾਇੰਸ ਵਿਭਾਗ ਵਿਖੇ 'ਸਾਈਬਰ ਲੈਬ' ਸਥਾਪਿਤ ਕੀਤੀ ਜਾ ਰਹੀ ਹੈ ਜਿੱਥੇ ਵਿਦਿਆਰਥੀਆਂ ਨੂੰ ਸਾਈਬਰ ਕਰਾਈਮ ਨਾਲ ਨਜਿੱਠਣ ਬਾਰੇ ਨਿੱਤ ਦਿਨ ਬਦਲ ਰਹੀ ਤਕਨਾਲੋਜੀ ਦਾ ਹਾਣੀ ਬਣਾਇਆ ਜਾਵੇਗਾ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਪੈਦਾ ਹੋ ਰਹੇ ਨਵੇਂ ਕਿਸਮ ਦੇ ਅੱਤਵਾਦ ਕਾਰਨ ਪੂਰੀ ਮਨੁੱਖਤਾ ਨੂੰ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾਂ ਨੂੰ ਬਚਾਉਣ ਲਈ ਤੇ ਅਜਿਹੇ ਗੈਰ-ਸਮਾਜੀ ਤੱਤਵਾਂ ਨੂੰ ਖਤਮ ਕਰਨ ਲਈ ਵਿਗਿਆਨੀਆਂ ਅਤੇ ਸਰਕਾਰ ਨੂੰ ਸਾਂਝੇ ਯਤਨ ਕਰਨ ਦੀ ਲੋੜ ਹੈ। ਇਸ ਮੌਕੇ ਵਿਸ਼ੇਸ਼ ਲੈਕਚਰ ਦਿੰਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਡਾਇਰੈਕਟੋਰੇਟ ਆਫ ਫੋਰੈਂਸਿਕ ਸਾਇੰਸਜ਼ ਦੇ ਸਲਾਹਕਾਰ ਅਤੇ ਕਲਿਨਕਲ ਸਾਈਕਾਲੋਜੀ ਵਿਭਾਗ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਜ਼, ਬੰਗਲੌਰ ਦੇ ਨਿਊਰੋਕਸਾਈਕਾਲੋਜੀਕਲ ਲੈਬਾਰਟਰੀ ਅਤੇ ਕਲਿਨੀਕਲ ਯੂਨਿਟ ਦੇ ਮੁਖੀ ਡਾ. ਸੀ.ਆਰ. ਮੁੰਕੰਨਦਾਨ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਅਪਰਾਧੀਆਂ ਵਲੋਂ ਅਪਰਾਧ ਲਈ ਅਪਣਾਏ ਜਾਂਦੇ ਢੰਗ ਤਰੀਕਿਆਂ ਵਿੱਚ ਵੱਡੀ ਤਬਦੀਲੀ ਆਈ ਹੈ। ਇਸ ਦੇ ਨਾਲ ਹੀ ਅਪਰਾਧੀਆਂ ਨੂੰ ਫੜਨ ਲਈ ਅਤਿਆਧੁਨਿਕ ਤਕਨਾਲੋਜੀ ਦਾ ਵਿਕਾਸ ਹੋਇਆ ਹੈ ਜਿਸ ਨਾਲ ਅਪਰਾਧੀਆਂ ਨੂੰ ਕਾਬੂ ਕਰਨ ਲਈ ਜਾਚ ਵਿਗਿਆਨ ਅਤੇ ਹੋਰ ਪੁਖਤਾ ਹੋਈ ਹੈ। ਡਾ. ਸੀ.ਆਰ. ਮੁਕੰਨਦਾਨ ਨੇ ਕਿਹਾ ਕਿ ਅੱਜ ਕੱਲ ਦੇ ਦੌਰ ਵਿੱਚ ਅਪਰਾਧੀ ਵੀ ਅਪਰਾਧ ਕਰਨ ਤੋਂ ਪਹਿਲਾਂ ਬੜੀ ਸਾਵਧਾਨੀ ਨਾਲ ਘਿਣੌਣੀ ਹਰਕਤ ਨੂੰ ਅੰਜਾਮ ਦਿੰਦੇ ਹਨ, ਜਿਸ ਕਾਰਨ ਜਾਂਚ ਏਜੰਸੀਆਂ ਦਾ ਕੰਮ ਹੋਰ ਗੁੰਝਲਦਾਰ ਹੋ ਗਿਆ ਹੈ। ਡਾ. ਮੁਕੰਨਦਾਨ ਨੇ ਕਿਹਾ ਕਿ ਸਾਇੰਸ ਦੇ ਖੇਤਰ ਵਿੱਚ ਹੋ ਰਹੀਆਂ ਨਵੀਆਂ ਕਾਢਾਂ ਰਾਹੀਂ ਅਜਿਹੇ ਅਪਰਾਧੀਆਂ ਨੂੰ ਕਾਬੂ ਕਰਨ ਲਈ ਅਪਣਾਏ ਜਾਣ ਦੀ ਬੜੀ ਲੋੜ ਹੈ। ਉਨ੍ਹਾਂ ਦੱਸਿਆ ਕਿ ਡੀ.ਐਨ.ਏ. ਫਿੰਗਰ-ਪ੍ਰਿੰਟਿੰਗ ਆਮ ਤੌਰ ਤੇ ਅਜਿਹੇ ਅਪਰਾਧੀਆਂ ਦੀ ਪਛਾਣ ਲਈ ਵਰਤੀ ਜਾਂਦੀ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਗਲਤ ਬਿਆਨ ਦੇਣ ਵਾਲੇ ਗੁਪਤ ਅਪਰਾਧੀਆਂ ਤੱਕ ਪਹੁੰਚਣ ਲਈ ਜਰੂਰੀ ਹੈ ਕਿ ਮਨ ਨੂੰ ਪੜਣ ਵਾਲੀ ਤਕਨੀਕ ਨੂੰ ਵਿਕਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀ ਤਕਨੀਕ ਨੂੰ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਵਲੋਂ ਬੜੇ ਗੰਭੀਰ ਯਤਨ ਕੀਤੇ ਜਾ ਰਹੇ ਹਨ। ਯੂ.ਕੇ., ਅਮਰੀਕਾ, ਯੂਰਪ, ਜਪਾਨ, ਇਸਰਾਈਲ ਅਤੇ ਭਾਰਤ ਅਜਿਹੇ ਦੇਸ਼ ਹਨ ਜਿੱਥੇ ਇਹ ਉਪਰਾਲੇ ਜਾਰੀ ਹਨ। ਉਨ੍ਹਾਂ ਦੱਸਿਆ ਕਿ 'ਬਰੇਨ ਇਲੈਕਟਰੀਕਲ ਓਸੀਨੇਸ਼ਨਜ਼ ਸਿਗਨੇਚਰ ਪ੍ਰੋਫਿਲਿੰਗ' ਅਜਿਹੀ ਵੀ ਵਿਧੀ ਹੈ ਜੋ ਭਾਰਤ ਵਿਚ ਵਿਕਸਤ ਕੀਤੀ ਗਈ ਹੈ ਅਤੇ ਇਹ ਗਾਂਧੀ ਨਗਰ ਅਤੇ ਮੁੰਬਈ ਵਿੱਚ ਪਹਿਲਾਂ ਹੀ ਵਰਤੀ ਜਾ ਰਹੀ ਹੈ ਤੇ ਜਲਦ ਹੀ ਸੀ.ਐਫ.ਐਸ.ਐਲ, ਚੰਡੀਗੜ੍ਹ ਵਿਚ ਵੀ ਇਹ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਫੋਰੈਂਸਿਕ ਸਾਇੰਸ ਵਿਭਾਗ ਦੇ ਮੁਖੀ ਡਾ. ਮੁਕੇਸ਼ ਠੱਕਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਹੀ ਉਤਰੀ ਭਾਰਤ ਦੀ ਇਕੱਲੀ ਅਜਿਹੀ ਯੂਨੀਵਰਸਿਟੀ ਹੈ, ਜਿਥੇ ਐਸ.ਐਸ.ਸੀ. ਫੋਰੈਂਸਿਕ ਸਾਇੰਸ ਦੀ ਪੜਾਈ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ। ਡਾ. ਮੁਕੇਸ਼ ਨੇ ਦੱਸਿਆ ਕਿ ਵਿਭਾਗ ਦੇ ਕਈ ਪੁਰਾਣੇ ਵਿਦਿਆਰਥੀ ਦੇਸ਼ ਦੀਆਂ ਨਾਮਵਰ ਫੋਰੈਂਸਿਕ ਸਾਇੰਸ ਲੈਬਾਂ ਵਿੱਚ ਬੜੇ ਉੱਚ ਅਹੁਦਿਆਂ ਤੇ ਤਾਇਨਾਤ ਹਨ ਜੋ ਸਮੇਂ ਸਮੇਂ ਤੇ ਵਿਭਾਗ ਵਿਚ ਆ ਕੇ ਨਵੇਂ ਵਿਦਿਆਰਥੀਆਂ ਨੂੰ ਫੋਰੈਂਸਿਕ ਸਾਇੰਸ ਦੇ ਖੇਤਰ ਵਿਚ ਹੋ ਰਹੀਆਂ ਨਵੀਆਂ ਕਾਢਾਂ ਅਤੇ ਆਪਣੇ ਨਿੱਜੀ ਤਜਰਬਿਆਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਹਨ। ਇਸ ਮੌਕੇ ਐਸ.ਐਸ.ਪੀ., ਪਟਿਆਲਾ ਸ਼੍ਰੀ ਅਰਪਿਤ ਸ਼ੁੱਕਲਾ, ਏ.ਆਈ.ਜੀ. ਸ਼੍ਰੀ ਸਿੱਧੂ, ਏ.ਆਈ.ਜੀ. ਸ਼੍ਰੀ ਵਿਰਕ, ਐਸ.ਪੀ. ਸ਼੍ਰੀ ਮਨਦੀਪ ਸਿੱਧੂ, ਐਸ.ਪੀ. ਸ਼੍ਰੀ ਰਣਜੀਤ ਸਿੰਘ ਢਿਲੋਂ ਅਤੇ ਲਾਅ, ਜਰਨਲਿਜ਼ਮ ਅਤੇ ਸਾਈਕਾਲੋਜੀ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ।

Cyber crime attaining threatening postures

Patiala, April 16- The Department of Forensic Science, Punjabi University, organised a special lecture by Dr C.R. Mukandan, Advisor to the Directorate of Forensic Science, Ministry of Home Affairs, Government of India on “Application of Brain Profiling in Crime Investigation” at the Senate Hall here today.

            While rating brain mapping, lie detection tests and NARCO analysis low on scientific specifity, Dr Mukandan said these tests could not be used as concrete, primary or material evidence against the suspects. It therefore becomes imperative to develop newer technologies in the larger interests of the society for extracting information directly from their brains, irrespective of the fact that they go against personal privileges of individuals. This practice was also necessary because of the fact that investigation of the crime by the government agencies has become extremely complex, even as the perpetrators of crime not only conceal information but were also becoming apt at misdirecting the investigators, Dr Mukandan said.

            In his presidential remarks, Dr Jaspal Singh, Vice-Chancellor, said that cyber crime was attaining threatening postures, even as the criminals usually outsmart the investigators of crime by quickly adapting themselves to using new digital softwares and other technological gadgets and measures. He sanctioned the creation of a “cyber lab” in the Department of Forensic Science to create new softwares to tackle this menace which was getting strengthened with each passing day, he said.

            The Vice-Chancellor further said that crime scene all over the world was undergoing drastic changes and so was the nature of crimes being committed, with the world witnessing fast-paced changes in the evolving socio-economic order in a bizarre and lopsided manner. The situation was getting more complex with greed and ambitions touching a new high and with greater forces of uncontrolled desires driving the vulnerable citizens towards committing criminal acts. A collective effort by the scientists and the government can only save the humanity from getting perished in the near future, Dr Jaspal Singh said.

            The audience comprised a large number of police officers, including SSP, Patiala, Mr Arpit Shukla, AIGs Mr S. S. Sidhu and Mr P.S.Virk, SPs, Mr Satpal Sidhu, Mr Mandeep Singh Sidhu and Mr Ranjit Singh Dhillon.

 

Pbi varsity to make film on H.S.Dilbar

Patiala, April 11- The octogenarian poet, famous for his unusual sting as a hallmark of his satirical comedy, Mr Hari Singh Dilbar of Sirsa in Haryana will ultimately get a chance to see himself on small screen. His latent, though long-cherished desire will get materialised with Punjabi University’s Vice-Chancellor, Dr Jaspal Singh making a formal announcement to make a documentary on the life and contribution of Mr Dilbar on the horizon of satirical comedy.           Dr Jaspal Singh made this declaration while presiding over a kavi darbar, organised by the University’s Directorate of Youth Welfare at the Kala Bhawan in which 20 poets recited their poetry in Hindi, Punjabi and Urdu. Mr Dilbar, well known for his chaukes and chhikes(fours and sixes) is perhaps the only celebrated poet from India, who is invited every year by the organisers of Punjabi Sahit Acadmey, New Delhi on the occasion of independent and republic day celebrations. One of his chuakas  went like this: Azadi te aayi aie par aundi charh gayi karan andar,Iinqulab kharha hai aj vi rashan diyan ktaran andar,Ticket lain layi neta aidan aunde ne darbaran andar, Jidan khusra pagg bann ke beh jave sarkaran andar

            Himself a noted poet and one of the participants in the kavi darbar, Dr Satsih Kumar Verma, Director, Youth Welfare, said that Punjabi University was the only institution in this part of the country to have made an effort to hold a tri-lingual satirical comedy festival on its campus. Earlier, the department had organised first-of-its-kind, religious poetry festival to commemorate the third centenary celebrations of gurta gaddi divas, he said. The other poets, who recited their poems, included Nashir Naqvi, Gurbhajan Gill, Sardar Panchhi, Jaswant Zafar, T.N. Raj, Jang Singh Fattar, J. Rathi, Daan Singh Komal, Amarajit Singh Amar, Jagjit Kaur Bholi, and Satish Kumar Verma.
 

Pbi varsity exams postponed

Patiala, April 10- In the wake of rehearsals for the forthcoming lok sabha elections, Punjabi University, Patiala, has postponed examinations of the following classes to be held from April 15 onwards, with centres and time schedules remaining the same as mentioned earlier: B.A. Part I, II and III; B.Sc. Part II; B.Com. Part I, II and III; B.Sc. Home Science Part II; B.Sc. Agriculture Part II and IV; B.Sc. Biotechnology Part II; B.Sc. Bioinformatics , Human Genetics, Industrial Microbiology and Microbial and Food Technology Part II; B.C.A. Part II and III; Certificate Course in Physical Education Part II; B.P.E. Part II; B.P. Ed.(one year course); PGDCA; M.A. Part I in Political Science, Defense and Strategic Studies, Sanskrit, Sociology, English, Women Studies, Journalism and Mass Communication, History, Economics, Hindi, Urdu, and Persian; M.A. Part II in History, Economics, Hindi, Urdu, and Persian; Master of Physical Education Part II; M.Com. Part II and Parbhakar. Giving this information, Dr N.S. Atri, Controller of Examinations, said that the remaining examinations, however, will be held as scheduled earlier.

Exam Dates Changed (click here)

ਕੰਪਿਊਟਰ ਵਿਭਾਗ ਵੱਲੋਂ ''ਸੂਚਨਾ ਤਕਨਾਲੋਜੀ ਵਿੱਚ ਆਧੁਨਿਕ ਤਰੱਕੀ ਅਤੇ ਭਵਿੱਖਮਈ ਰੁਝਾਨ'' ਵਿਸ਼ੇ ਤੇ ਆਯੋਜਿਤ ਕੀਤੀ ਰਾਸ਼ਟਰੀ ਕਾਨਫਰੰਸ

ਪਟਿਆਲਾ, 10 ਅਪ੍ਰੈਲ- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਵਿਭਾਗ ਵੱਲੋਂ ''ਸੂਚਨਾ ਤਕਨਾਲੋਜੀ ਵਿੱਚ ਆਧੁਨਿਕ ਤਰੱਕੀ ਅਤੇ ਭਵਿੱਖਮਈ ਰੁਝਾਨ'' ਵਿਸ਼ੇ ਤੇ ਆਯੋਜਿਤ ਕੀਤੀ ਰਾਸ਼ਟਰੀ ਕਾਨਫਰੰਸ ਕਾਫੀ ਸਾਰਥਿਕ ਸਿੱਧ ਹੋਈ। ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਕਾਨਫਰੰਸ ਦੀ ਕਾਰਵਾਈ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਕਾਨਫਰੰਸ ਵਿਚ ਕੁਲ 5 ਤਕਨੀਕੀ ਸਾਭਾਵਾਂ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਕੰਪਿਊਟਰ ਮਾਹਿਰਾਂ ਨੇ ਸ਼ਮੂਲੀਅਤ ਕੀਤੀ। ਕਾਨਫਰੰਸ ਵਿੱਚ ਵੱਖ-ਵੱਖ ਵਿਦਵਾਨਾਂ ਵੱਲੋਂ ਕੁਲ 33 ਖੋਜ ਪਰਚੇ ਪੜ੍ਹੇ ਗਏ ਅਤੇ 7 ਵੱਖ-ਵੱਖ ਉਘੇ ਕੰਪਿਊਟਰ ਮਾਹਿਰਾ ਵੱਲੋਂ ਵਿਸ਼ੇਸ਼ ਭਾਸ਼ਨਾਂ ਦਾ ਆਯੋਜਨ ਕੀਤਾ ਗਿਆ। ਸਰਟੀਫਾਈਡ ਡਿਸਕ ਡੁਪਲੀਕੇਸ਼ਨ ਐਂਡ ਕੰਪਿਊਟਰ ਦੇ ਸੰਸਥਾਪਕ ਸ੍ਰੀ ਸੁਮੀਰ ਦੱਤ ਨੇ ਆਪਣੇ ਭਾਸ਼ਣ ਵਿਚ ਸਾਈਬਰ ਅਪਰਾਧਾਂ ਦੀ ਰੋਕਥਾਮ ਬਾਰੇ ਵੱਡਮੁਲੀ ਜਾਣਕਾਰੀ ਦਿੱਤੀ। ਸਕੂਲ ਆਫ ਕੰਪਿਊਟਰ ਐਂਡ ਸਿਸਟਮ ਸਾਇੰਸਿੰਜ਼, ਜਵਾਹਰ ਲਾਲ ਯੂਨੀਵਰਸਿਟੀ ਨਵੀਂ ਦਿੱਲੀ ਦੇ ਪ੍ਰੋ. ਕੇ.ਕੇ. ਭਾਰਦਵਾਜ਼ ਨੇ ਵੈਬ ਤਕਨਾਲੋਜੀ ਵਿਸ਼ੇ ਤੇ ਭਾਸ਼ਨ ਦਿੱਤਾ। ਐਨ.ਆਈ.ਟੀ. ਜਲੰਧਰ ਦੇ ਡਾਇਰੈਕਟਰ ਡਾ. ਮੋਹਿਨ ਉਦੀਨ ਨੇ ਕੰਪਿਊਟਰ ਦੀ ਬੇਤਾਰ ਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਗੌਰਤਲਬ ਹੈ ਕਿ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਮੌਕੇ ਕੰਪਿਊਟਰ ਵੀਜ਼ਨ ਐਂਡ ਪੈਨਰਨ ਰਿਕੋਗਨੀਸ਼ਨ ਯੂਨਿਟ ਕਲਕੱਤਾ ਦੇ ਪ੍ਰੋਫੈਸਰ ਅਤੇ ਮੁਖੀ ਡਾ. ਬੀ.ਬੀ. ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲਿਅਤ ਕੀਤੀ ਅਤੇ ਉਘੇ ਕੰਪਿਊਟਰ ਵਿਗਿਆਨੀ ਸ੍ਰੀ ਨਿਆਮ ਭੂਸ਼ਨ ਨੇ ਕੂੰਜੀਵਾਦ ਭਾਸ਼ਨ ਪੇਸ਼ ਕੀਤਾ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੰਪਿਊਟਰ ਸਾਇੰਸ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ ਪੰਜਾਬੀ ਅਧਾਰਿਤ ਸਾਫਟਵੇਅਰ ਤਿਆਰ ਕਰਨ 'ਚੋਂ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਉਹਨਾਂ ਵਿਭਾਗ ਦੀਆਂ ਪ੍ਰਾਪਤੀਆਂ ਵਿਚੋਂ ਆਨ ਲਾਈਨ ਪੰਜਾਬੀ ਅਧਿਆਪਨ, ਵਰਡ ਪ੍ਰੋਸੈਸਰ, ਸਰਚ ਇੰਜਨ ਅਤੇ ਵੱਖ-ਵੱਖ ਲਿਪੀਅੰਤਰਨ ਕੰਪਿਊਟਰ ਪ੍ਰੋਗਰਾਮਾਂ ਦਾ ਬੜੀ ਪ੍ਰਮੁੱਖਤਾ ਨਾਲ ਜਿਕਰ ਕੀਤਾ। ਇਸ ਤੋਂ ਇਲਾਵਾ ਕਾਨਫਰੰਸ ਦੇ ਪਹਿਲੇ ਦਿਨ ਦੀ ਸ਼ਾਮ ਸਭਿਆਚਾਰ ਦੇ ਨਾਮ ਕੀਤੀ ਗਈ। ਯੂਨੀਵਰਸਿਟੀ ਦੇ ਕਲਾ ਭਵਨ ਵਿਚ ਭਾਰਤੀ ਅਤੇ ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦਾ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਅਤੇ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਦੇ ਉੱਚਤਮ ਕੇਂਦਰ ਦੇ ਡਾਇਰੈਕਟਰ ਡਾ. ਗੁਰਪ੍ਰੀਤ ਲਹਿਲ ਨੇ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਕਾਨਫਰੰਸ ਦੇ ਪ੍ਰਬੰਧਕੀ ਸਕੱਤਰ ਸ੍ਰੀ ਵਿਸ਼ਾਲ ਗੋਇਲ ਅਤੇ ਸ੍ਰੀਮਤੀ ਗਗਨਦੀਪ ਕੌਰ ਨੇ ਸਾਰੇ ਨੁਮਾਇੰਦਿਆਂ, ਪ੍ਰਬੰਧਕਾਂ ਅਤੇ ਵਿਭਾਗ ਦੇ ਸਮੁੱਚੇ ਸਟਾਫ਼ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਤੋਂ ਬਾਅਦ ਕੰਪਿਊਟਰ ਸਾਇੰਸ ਵਿਭਾਗ ਵਿਦਿਆਰਥੀ ਸਭਾ ਦੀ ਪਹਿਲੀ ਸਲਾਨਾ ਇੱਕਤਰਤਾ ਕਰਵਾਈ ਗਈ। ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਦੱਸਿਆ ਕਿ ਉਹਨਾਂ ਨੇ ਵਿਭਾਗ ਵਿੱਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਲਈ ਇਕ ਸਭਾ ਬਣਾਈ ਹੋਈ ਹੈ ਜਿਸ ਦਾ ਮੰਤਵ ਪੁਰਾਣੇ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਲਈ ਨਰੋਈ ਸੇਧ ਦੇਣਾ ਹੈ। ਉਹਨਾਂ ਦੱਸਿਆ ਕਿ ਸਭਾ ਵਿਚ ਕੁਲ 100 ਸਰਗਰਮ ਮੈਂਬਰ ਅਤੇ ਇਸ ਤੋਂ ਦੁਗਣੇ ਇੰਟਰਨੈੱਟ ਰਾਹੀ ਦਰਜ ਹੋਏ ਹਨ। ਇੱਕਤਰਤਾ ਦੌਰਾਨ ਵਿਭਾਗ ਨੂੰ ਦੁਨੀਆ ਦੇ ਵੱਖ-ਵੱਖ ਖਿਤਿਆਂ ਅਤੇ ਕੋਨਿਆਂ ਵਿਚ ਕੰਮ ਕਰ ਰਹੇ ਪੁਰਾਣੇ ਵਿਦਿਆਰਥੀਆਂ ਬਾਰੇ ਵੱਡਮੁਲੀ ਜਾਣਕਾਰੀ ਪ੍ਰਾਪਤ ਹੋਈ ਹੈ ਜੋ ਕਿ ਆਉਣ ਵਾਲੇ ਵਿਦਿਆਰਥੀਆਂ ਲਈ ਮਾਰਗ ਦਰਸ਼ਨ ਕਰੇਗੀ। ਸਭਾ ਦੇ ਜਨਰਲ ਸਕੱਤਰ ਸ੍ਰੀ ਵਿਸ਼ਾਲ ਗੋਇਲ ਨੇ ਦੱਸਿਆ ਕਿ ਯੂਨੀਵਰਸਿਟੀ ਤੋਂ ਕੰਪਿਊਟਰ ਸਿੱਖਿਆ ਪੂਰੀ ਕਰ ਚੁੱਕੇ ਵਿਦਿਆਰਥੀ ਉਹਨਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਦੇ ਹਨ। ਅੰਤ ਵਿਚ ਡਾ. ਲਹਿਲ ਨੇ ਸਭਾ ਦੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ।

 

ਸਰਬ-ਭਾਰਤੀ ਤ੍ਰੈਭਾਸ਼ੀ ਹਾਸ-ਵਿਅੰਗ ਕਵੀ ਦਰਬਾਰ

ਪਟਿਆਲਾ, 10 ਅਪ੍ਰੈਲ- ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਚਲਾਈ ਗਈ ਵਿਦਿਆਰਥੀ ਚੇਤਨਾ ਲਹਿਰ ਦੇ ਅੰਤਰਗਤ ਸਾਹਿਤ-ਚੇਤਨਾ ਜਗਾਉਣ ਹਿੱਤ ਸਰਬ-ਭਾਰਤੀ ਤ੍ਰੈਭਾਸ਼ੀ ਹਾਸ-ਵਿਅੰਗ ਕਵੀ ਦਰਬਾਰ ਕਰਵਾਇਆ ਗਿਆ। ਇਸੇ ਕੜੀ ਵਿਚ ਪਿਛਲੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂਤਾ ਗਦੀ ਵਰ੍ਹੇ ਨੂੰ ਸਮਰਪਿਤ ਵਿਰਸਾ-ਚੇਤਨਾ ਜਗਾਉਣ ਹਿਤ ਸਰਬ-ਭਾਰਤੀ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ ਸੀ। ਪੰਜਾਬੀ ਵਿਚ ਹਾਸ-ਵਿਅੰਗ ਕਵਿਤਾ ਦੀ ਧਾਰਾ ਖ਼ਤਮ ਹੋਣ ਕੰਢੇ ਹੈ। ਅਜਿਹੇ ਸਮੇਂ ਹਾਸ-ਵਿਅੰਗ ਖੇਤਰ ਦੇ ਦਰਜਨਾਂ ਕਵੀ ਲੱਭ ਕੇ ਯੂਨੀਵਰਸਿਟੀ ਵਿਚ ਪਹਿਲੀ ਵਾਰ ਹਾਸ-ਵਿਅੰਗ ਕਵੀ ਦਰਬਾਰ ਕਰਵਾਉਣਾ ਇਕ ਵਿਲਖਣ ਕੰਮ ਸੀ ਜਿਸਦਾ ਭਰਪੂਰ ਸੁਆਗਤ ਹੋਇਆ। ਸਮਾਗਮ ਵਿਚ ਮੁਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਾ. ਜਸਪਾਲ ਸਿੰਘ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਸ ਕਵੀ ਦਰਬਾਰ ਨੂੰ ਪੂਰਨ ਤੌਰ ਤੇ ਸਫ਼ਲ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਉਨ੍ਹਾਂ ਨੇ ਮੁਲਤਾਨ ਯੂਨੀਵਰਸਿਟੀ (ਪਾਕਿਸਤਾਨ) ਵਿਚ ਹਾਸ-ਵਿਅੰਗ ਕਵੀ ਦਰਬਾਰ ਸੁਣਿਆ ਸੀ ਜਿਹੜਾ ਸ਼ਾਮ ਨੂੰ ਸ਼ੁਰੂ ਹੋਕੇ ਰਾਤ ਦੇ ਤਿੰਨ ਵਜੇ ਤੱਕ ਚੱਲਿਆ ਸੀ। ਖ਼ੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਵਿਚ ਜੀਵਤ ਪਰ ਇਧਰਲੇ ਪਾਸੇ ਖ਼ਤਮ ਹੋ ਚੁੱਕੀ ਹਾਸ-ਵਿਅੰਗ ਕਾਵਿ ਦੀ ਪਰੰਪਰਾ ਨੂੰ ਯੁਵਕ ਭਲਾਈ ਵਿਭਾਗ ਨੇ ਪੁਨਰ-ਸੁਰਜੀਤ ਕੀਤਾ ਹੈ। ਉਨ੍ਹਾਂ ਪ੍ਰਸਿੱਧ ਹਾਸ-ਰਸ ਕਵੀ ਹਰੀ ਸਿੰਘ ਦਿਲਬਰ ਦੇ ਜੀਵਨ ਤੇ ਰਚਨਾ ਦੀ ਯੂਨੀਵਰਸਿਟੀ ਵਲੋਂ ਆਡੀਓ-ਵੀਡੀਓ ਰਿਕਾਰਡਿੰਗ ਤਿਆਰ ਕਰਵਾਉਣ ਦਾ ਐਲਾਨ ਵੀ ਕੀਤਾ। ਇਸ ਕਵੀ ਦਰਬਾਰ ਵਿਚ ਉਰਦੂ ਦੇ ਸਰਦਾਰ ਪੰਛੀ, ਟੀ. ਐਨ ਰਾਜ਼, ਤੇ ਨਾਸ਼ਿਰ ਨਕਵੀ, ਹਿੰਦੀ ਦੇ ਜਗਬੀਰ ਰਾਠੀ ਤੇ ਸੁਖਚੈਨ ਭੰਡਾਰੀ, ਪੰਜਾਬੀ ਦੇ ਹਰੀ ਸਿੰਘ ਦਿਲਬਰ, ਅਮਰਜੀਤ ਸਿੰਘ ਅਮਰ, ਜਗਜੀਤ ਕੌਰ ਭੋਲੀ, ਦਾਨ ਸਿੰਘ ਕੋਮਲ, ਜੰਗ ਸਿੰਘ ਫੱਟੜ, ਗੁਰਭਜਨ ਗਿੱਲ, ਜਸਵੰਤ ਜ਼ਫ਼ਰ, ਸੂਫੀ ਜਗਜੀਤ ਤੇ ਸਤੀਸ਼ ਕੁਮਾਰ ਵਰਮਾ ਨੇ ਭਾਗ ਲਿਆ। ਲਗਾਤਾਰ ਤਿੰਨ ਘੰਟੇ ਚਲੇ ਇਸ ਕਵੀ ਦਰਬਾਰ ਵਿਚ ਹਾਸ ਤੇ ਵਿਅੰਗ ਦੀ ਤਿੱਖੀ ਧਾਰ ਨੇ ਖਚਾਖਚ ਭਰੇ ਕਲਾ ਭਵਨ ਵਿਚ ਮੰਨੋਰੰਜਨ ਤੇ ਸਿਆਣਪ ਦੀ ਸਾਂਝੀ ਧਾਰਾ ਵਗਾਈ। ਕੁਝ ਕਵੀ ਹਾਸ-ਰਸ ਦਾ ਸਿਖਰ ਸਨ ਜਿਨ੍ਹਾਂ ਵਿਚ ਹਰੀ ਸਿੰਘ ਦਿਲਬਰ, ਜੰਗ ਸਿੰਘ ਫੱਟੜ, ਦਾਨ ਸਿੰਘ ਕੋਮਲ, ਟੀ. ਐਨ. ਰਾਜ਼, ਸੁਖਚੈਨ ਭੰਡਾਰੀ, ਜਗਜੀਤ ਕੌਰ ਭੋਲੀ ਲਾਜਵਾਬ ਰਹੇ। ਦੂਜੇ ਪਾਸੇ ਵਿਅੰਗ ਦੀ ਤਿੱਖੀ ਤੇ ਸੂਖ਼ਮ ਚੋਭ ਮਾਰਨ ਵਿਚ ਸਰਦਾਰ ਪੰਛੀ, ਨਾਸ਼ਿਰ ਨਕਵੀ, ਸਤੀਸ਼ ਕੁਮਾਰ ਵਰਮਾ, ਸੂਫੀ ਜਗਜੀਤ, ਜਸਵੰਤ ਜ਼ਫ਼ਰ, ਗੁਰਭਜਨ ਗਿੱਲ, ਜਗਬੀਰ ਰਾਠੀ ਦੀ ਪੇਸ਼ਕਾਰੀ ਉਚ ਪਾਏ ਦੀ ਸੀ। ਸਾਰੇ ਕਵੀਆਂ ਨੇ ਪਤੀ-ਪਤਨੀ ਰਿਸ਼ਤੇ, ਮੁਲਕ ਦੀ ਰਾਜਨੀਤੀ, ਭਰੂਣ ਹੱਤਿਆ, ਚੌਣਾਂ ਆਦਿ ਪੱਖਾਂ ਨੂੰ ਆਪਣੀ ਕਲਮ ਦੀ ਨੋਕ ਤੇ ਲਿਆਂਦਾ। ਇਸ ਕਵੀ ਦਰਬਾਰ ਵਿਚ ਡਾ. ਕੁਲਬੀਰ ਸਿੰਘ ਢਿੱਲੋ, ਡੀਨ ਵਿਦਿਆਰੀ ਭਲਾਈ, ਡਾ. ਗੁਰਮੀਤ ਸਿੰਘ ਮਾਨ, ਡਾਇਰੈਕਟਰ ਲੋਕ ਸੰਪਰਕ ਤੇ ਡਾਇਰੈਕਟਰ ਮੀਡੀਆ ਸੈਟਰ, ਡਾ. ਪਰਮਵੀਰ ਸਿੰਘ, ਕੋਆਰਡੀਨੇਟਰ ਐਨ.ਐਨ.ਐਸ, ਡਾ. ਨਸੀਬ ਬਵੇਜਾ, ਇਨਚਾਰਜ਼ ਸਭਿਆਚਾਰਕ ਸਰਗਰਮੀਆਂ, ਯੂਨੀਵਰਸਿਟੀ ਕੈਂਪਸ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ, ਮਹਿਮਾਨ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਸ਼ਾਮਲ ਹੋਏ। ਇਸ ਕਵੀ ਦਰਬਾਰ ਨੂੰ ਮਿਲੇ ਭਰਪੂਰ ਹੁੰਗਾਰੇ ਦੀ ਰੋਸ਼ਨੀ ਵਿਚ ਡਾ. ਸਤੀਸ਼ ਕੁਮਾਰ ਵਰਮਾ, ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਐਲਾਨ ਕੀਤਾ ਕਿ ਸਟੇਜੀ ਕਵਿਤਾ ਤੇ ਹਾਸ-ਵਿਅੰਗ ਕਾਵਿ-ਧਾਰਾ ਨਾਲ ਜੁੜੇ ਪਿਛਲੇ ਸਾਲ ਵਾਲੇ ਤੇ ਮੌਜੂਦਾ ਕਵੀ ਦਰਬਾਰ ਉਪਰੰਤ ਅਗਲੇ ਵਰ੍ਹੇ ਤਰਾਹ-ਮਿਸਰਾ ਵਾਲਾ ਕਵੀ ਦਰਬਾਰ ਕਰਵਾਇਆ ਜਾਵੇਗਾ ਤਾਂਕਿ ਵਿਰਸੇ ਵਿਚ ਪਈ ਉਸ ਕਾਵਿ ਧਾਰਾ ਨੂੰ ਵੀ ਪੁਨਰ-ਸੁਰਜੀਤ ਕੀਤਾ ਜਾ ਸਕੇ।

National Conf. on "Recent Advances and Future Trends in IT" begins

Patiala, April 9- The third National Conference on “Recent Advances and Future Trends in Information Technology”, organised by the Punjabi University’ Department of Computer Science  with the objective to set up a forum to exchange ideas and  bring together researchers in the academic institutions and R and D laboratories working in the challanging areas  of Natural Language Processing, Image Processing and Computer Networks, got underway at the Science Auditorium here today.

            Dr B.B. Chaudhuri, internationally renowned computer scientist from ISI, Kolkata traced the history of the development of written script, right from the Roman and Egyptian Civilizations. He said that the computer recognition of written letter known as OCR was of utmost importance in the modern world. He also highlighted the problem being faced by the Computer professionals and discussed the recent developments in this field.

Dr Niyam Bhushan, a leading computer graphics expert and  well known technology columinst and editor, discussed the social implications of advancements in computers. In his inaugural address, he observed that information technology sector was facing an unprecedented crisis in India and abroad due to isolation of this sector from the other sectors coupled with self-imposed superiority of IT professionals. He suggested that social and collective wisdom should be used to bring the IT sector out from the present crisis.

            Dr Jaspal Singh, Vice- Chancellor in his presidential address highlighted the achievements of Computer Science Department extolled the role played by the Computer Science Department for developing Punjabi Language based softwares for online teaching of the language, Punjabi Search Engine and the software for transliteration of Gurmukhi script into Shahmukhi script and vice-versa. He disclosed that during his visit to Pakistan this achievement of the University was highly lauded by the Pakistani Punjabi scholars.

            Dr Gurpreet Lehal, HoD of Computer Science, informed that 145 papers were received and after a strict review 33 were chosen for presentation in the technical sessions. Punjabi University’s Computer Science Department, he said, was the only Department in North India to be covered under the Special Assistance Programme of UGC and FIST (level-1) programme of DST. The department faculty has received more than 1.75 crores of research grants from various national and international agencies.

'ਸੂਚਨਾ ਤਕਨਾਲੋਜੀ ਵਿੱਚ ਆਧੁਨਿਕ ਤਰੱਕੀ ਅਤੇ ਭਵਿੱਖ ਦੇ ਰੁਝਾਨ' ਵਿਸ਼ੇ ਤੇ ਹੋਈ ਰਾਸ਼ਟਰੀ ਕਾਨਫਰੰਸ

ਪਟਿਆਲਾ, 9 ਅਪ੍ਰੈਲ- ਪੰਜਾਬੀ ਯੂਨੀਵਰਸਿਟੀ ਵਲੋਂ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੰਜਾਬੀ ਦਾ ਵੱਧ ਤੋਂ ਵੱਧ ਕੰਪਿਊਟਰੀਕਰਨ ਕਰਕੇ ਇਸ ਨੂੰ ਦੁਨੀਆਂ ਭਰ ਵਿਚ ਵਸੇ ਹੋਏ ਪੰਜਾਬੀਆਂ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਪੰਜਾਬ ਤੋਂ ਬਾਹਰ ਰਹਿ ਕੇ ਵੀ ਉਹ ਲੋਕ ਆਪਣੇ ਅਮੀਰ ਵਿਰਸੇ ਅਤੇ ਸਭਿਆਚਾਰ ਨਾਲ ਜੁੜੇ ਰਹਿਣ ਤੇ ਨਵੀਂ ਪੀੜੀ ਨੂੰ ਪੰਜਾਬੀਅਤ ਨਾਲ ਜੋੜ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਯੂਨੀਵਰਸਿਟੀ ਵਿਖੇ 'ਸੂਚਨਾ ਤਕਨਾਲੋਜੀ ਵਿੱਚ ਆਧੁਨਿਕ ਤਰੱਕੀ ਅਤੇ ਭਵਿੱਖ ਦੇ ਰੁਝਾਨ' ਵਿਸ਼ੇ ਤੇ ਸ਼ੁਰੂ ਹੋਈ ਰਾਸ਼ਟਰੀ ਕਾਨਫਰੰਸ ਮੌਕੇ ਪ੍ਰਧਾਨਗੀ ਕਰਦਿਆਂ ਕੀਤਾ।

ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਕਰਵਾਈ ਜਾ ਰਹੀ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਆਪਣੇ ਮੂਲ ਮਕਸਦ ਪੰਜਾਬੀ ਸੱਭਿਆਚਾਰ ਅਤੇ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਕੋਈ ਕਮੀ ਨਹੀਂ ਆਉਣ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਅੱਜ ਦੇ ਅਤਿ ਆਧੁਨਿਕ ਜਮਾਨੇ ਵਿਚ ਪੰਜਾਬੀਅਤ ਦੇ ਵਿਕਾਸ ਲਈ ਸੂਚਨਾ ਤਕਨਾਲੋਜੀ ਦੇ ਹਰ ਸਾਧਨ ਦੀ ਵਰਤੋਂ ਲਈ ਜਾਵੇਗੀ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਪਹਿਲਾਂ ਤੋਂ ਇਸ ਕਾਰਜ ਲਈ ਯੂਨੀਵਰਸਿਟੀ ਵਲੋਂ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਪੰਜਾਬੀ ਸਰਚ ਇੰਜਨ, ਫੌਂਟ ਕਨਵਰਟਰ (ਅੱਖਰ) ਵਿਕਸਤ ਕੀਤੇ ਹਨ। ਇਸ ਤੋਂ ਇਲਾਵਾ ਕੰਪਿਊਟਰ ਰਾਹੀਂ ਆਨ ਲਾਈਨ ਪੰਜਾਬੀ ਸਿੱਖਣ ਲਈ ਵੀ ਯੂਨੀਵਰਸਿਟੀ ਵਲੋਂ ਪ੍ਰੋਗਰਾਮ ਚਲਾਏ ਜਾ ਰਹੇ ਹਨ। ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਹੁਣ ਯੂਨੀਵਰਸਿਟੀ ਵਲੋਂ ਸ਼ਾਹਮੁਖੀ ਅਤੇ ਊਰਦੂ ਭਾਸ਼ਾ ਲਈ ਵੀ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ

ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਇੰਡੀਅਨ ਸਟੈਟਸਟੀਕਲ ਇੰਸਟੀਚਿਉਟ, ਕਲਕੱਤਾ ਦੇ ਕੰਪਿਊਟਰ ਵਿਜਨ ਅਤੇ ਪੈਟਰਨ ਰੈਕੋਗਨਾਈਜ਼ੇਸ਼ਨ ਯੂਨਿਟ ਦੇ ਮੁਖੀ ਪ੍ਰੋਫੈਸਰ ਡਾ. ਬੀ.ਬੀ. ਚੌਧਰੀ ਨੇ ਉਦਘਾਟਨੀ ਭਾਸ਼ਣ ਦਿੰਦਿਆ ਕੰਪਿਊਟਰ ਦੁਆਰਾ ਹੱਥ ਲਿਖਤ ਦੇ ਸੰਸਲੇਸ਼ਣ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

ਇਸ ਮੌਕੇ ਮੁਖ ਭਾਸ਼ਣ ਦਿੰਦਿਆਂ ਉੱਘੇ ਗ੍ਰਾਫਿਕਸ ਮਾਹਿਰ ਤੇ ਕਾਲਮ ਨਵੀਸ ਡਾ. ਨੀਆਮ ਭੂਸ਼ਨ ਨੇ ਕਿਹਾ ਕਿ ਸਾਨੂੰ ਕੰਪਿਊਟਰ ਦੀ ਵਰਤੋਂ ਸਮਾਜ ਭਲਾਈ ਲਈ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸੱਭਿਆਚਾਰ ਦੇ ਵਿਕਾਸ ਲਈ ਕੰਪਿਊਟਰ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬੀਆਂ ਵਲੋਂ ਹਿਸ ਪਾਸੇ ਕਾਫੀ ਪਹਿਲਕਦਮੀ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਸਮੁੰਦਰੋਂ ਪਾਰ ਵੀ ਪੰਜਾਬੀ ਆਪਣੇ ਸੱਭਿਆਚਾਰ ਨਾਲ ਜੁੜ ਰਹੇ ਹਨ।

ਇਸ ਮੌਕੇ ਬੋਲਦਿਆਂ ਕੰਪਿਉਟਰ ਸਾਇੰਸ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਕਾਨਫਰੰਸ ਵਿੱਚ ਸ਼ਾਮਲ ਹੋਣ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਦੱਸਿਆ ਕਿ ਕੰਪਿਊਟਰ ਦੇ ਖੇਤਰ ਵਿੱਚ ਵੱਖ-ਵੱਖ ਮਾਹਿਰਾਂ ਕੋਲੋਂ 145 ਖੋਜ ਪੱਤਰ ਕਾਨਫਰੰਸ ਲਈ ਪ੍ਰਾਪਤ ਹੋਏ ਸਨ, ਜਿਨ੍ਹਾਂ ਵਿਚੋਂ 33 ਪਰਚਿਆਂ ਨੂੰ ਕਾਨਫਰੰਸ ਦੇ ਤਕਨੀਕੀ ਸੈਸ਼ਨਾਂ ਵਿੱਚ ਪੇਸ਼ ਕਰਨ ਲਈ ਚੁਣਿਆ ਗਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕਾਲਫਰੰਸ ਵਿਚ ਪੇਸ਼ ਕੀਤੇ ਜਾਣ ਵਾਲੇ ਖੋਜ ਪੱਤਰਾਂ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਰਸਾਲਿਆਂ ਵਿਚ ਵੀ ਪ੍ਰਕਾਸ਼ਿਤ ਕਰਵਾਇਆ ਜਾਵੇਗਾ। ਡਾ. ਲਹਿਲ ਨੇ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਕੀਤੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਦੱਸਿਆ ਕਿ ਪੰਜਾਬੀ ਅਤੇ ਹੋਰਨਾਂ ਭਾਰਤੀ ਭਾਸ਼ਾਵਾਂ ਦੇ ਤਕਨੀਕੀ ਵਿਕਾਸ ਲਈ ਹੁਣ ਤੱਕ ਵਿਭਾਗ ਨੂੰ ਕੌਮੀ ਅਤੇ ਕੌਮਾਂਤਰੀ ਅਦਾਰਿਆਂ ਨੇ 1.75 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ।

ਯੁਵਕ ਭਲਾਈ ਵਿਭਾਗ ਵਲੋਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਜਿੱਤਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਸਨਮਾਨ ਸਮਾਰੋਹ

ਪਟਿਆਲਾ, 8 ਅਪ੍ਰੈਲ-  ਸੱਭਿਆਚਾਰਕ ਗਤੀਵਿਧੀਆਂ ਵਿੱਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣ ਲਈ ਖਿਡਾਰੀਆਂ ਦੀ ਤਰ੍ਹਾਂ ਕੋਟਾ ਲਾਗੂ ਕਰਵਾਉਣ ਲਈ ਪੰਜਾਬੀ ਯੂਨੀਵਰਸਿਟੀ ਨੇ ਇੱਕ ਪ੍ਰਸਤਾਵ ਤਿਆਰ ਕੀਤਾ ਹੈ, ਜੋ ਪੰਜਾਬ ਸਰਕਾਰ ਨੂੰ ਸੌਂਪਿਆ ਜਾਵੇਗਾ ਤਾਂ ਜੋ ਯੁਵਕ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਉਨ੍ਹਾਂ ਦਾ ਬਣਦਾ ਹਿੱਸਾ ਮਿਲ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਯੁਵਕ ਭਲਾਈ ਵਿਭਾਗ ਵਲੋਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਜਿੱਤਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਰੱਖੇ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕੀਤਾ।





ਇਸ ਮੌਕੇ ਡਾ. ਜਸਪਾਲ ਸਿੰਘ ਨੇ ਐਲਾਨ ਕੀਤਾ ਕਿ ਯੂਨੀਵਰਸਿਟੀ ਕੈਂਪਸ, ਰੀਜਨਲ ਕੈਂਪਸਾਂ ਅਤੇ ਇਸ ਨਾਲ ਸਬੰਧਤ ਕਾਲਜਾਂ ਵਿੱਚ ਯੁਵਕ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀਆਂ ਰਾਖਵੀਆਂ ਸੀਟਾਂ 15 ਤੋਂ ਵਧਾ ਕੇ 30 ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਯੁਵਕ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਰਾਸ਼ਟਰੀ ਅਤ ਅੰਤਰ-ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਨ ਲਈ ਕਰੜੀ ਮਿਹਨਤ ਕਰਨੀ ਪੈਂਦੀ ਹੈ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਜਿੱਥੇ ਇਹ ਵਿਦਿਆਰਥੀ ਖੁਦ ਮੱਲਾਂ ਮਾਰਦੇ ਹਨ ਉਥੇ ਪੰਜਾਬੀ ਸੱਭਿਆਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਵੀ ਕਰਦੇ ਹਨ ਜਿਸ ਕਾਰਨ ਸਾਡਾ ਫਰਜ ਬਣਦਾ ਹੈ ਕਿ ਇਨ੍ਹਾਂ ਦੀ ਵੱਧ ਤੋਂ ਵੱਧ ਮੱਦਦ ਕਰੀਏ।

ਯੁਵਕ ਭਲਾਈ ਵਿਭਾਗ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਵਿਭਾਗ ਦੇ ਡਾਇਰੈਕਟਰ ਡਾ. ਸਤੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਯੁਵਕ ਭਲਾਈ ਵਿਭਾਗ ਵਲੋਂ ਇਨ੍ਹਾਂ ਕਲਾਕਾਰਾਂ ਦੀ ਕਲਾ ਨੂੰ ਹੋਰ ਨਿਖਾਰਨ ਲਈ ਰੈਪਟਰੀ ਸ਼ੁਰੁ ਕੀਤੀ ਜਾ ਰਹੀ ਹੈ, ਜਿਸ ਬਾਰੇ ਵਾਈਸ ਚਾਂਸਲਰ ਸਾਹਿਬ ਨੇ ਵੀ ਹਾਮੀ ਭਰ ਦਿੱਤੀ ਹੈ। ਇਸ ਤੋਂ ਇਲਾਵਾ ਡਾ. ਵਰਮਾ ਨੇ ਦੱਸਿਆ ਕਿ ਯੁਵਕ ਭਲਾਈ ਵਿਭਾਗ ਦੀ ਅਲੁਮਨੀ ਗਠਿੱਤ ਕੀਤੀ ਜਾ ਰਹੀ ਹੈ, ਜਿਸ ਵਿੱਚ ਯੁਵਕ ਭਲਾਈ ਵਿਭਾਗ ਦੀਆਂ ਗਤੀਵਿਧੀਆਂ ਵਿੱਚ ਕਿਸੇ ਵੀ ਸਮੇਂ ਭਾਗ ਲੈਣ ਵਾਲੇ ਪੁਰਾਣੇ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਦਾ ਸੱਦਾ ਦਿੱਤਾ ਗਿਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਨ ਵਿਦਿਆਰਥੀ ਭਲਾਈ ਡਾ. ਕੁਲਬੀਰ ਸਿੰਘ ਢਿਲੋਂ, ਡੀਨ ਕਾਲਜ ਡਾ. ਮਨਜੀਤ ਸਿੰਘ, ਐਨ.ਐਸ.ਐਸ. ਕੋਆਰਡੀਨੇਟਰ ਡਾ. ਪਰਮਵੀਰ ਸਿੰਘ, ਲੋਕ ਸੰਪਰਕ ਵਿਭਾਗ ਅਤੇ ਮੀਡੀਆ ਸੈਂਟਰ ਦੇ ਡਾਇਰੈਕਟਰ ਡਾ. ਗੁਰਮੀਤ ਮਾਨ ਅਤੇ ਸਰਕਾਰੀ ਕੰਨਿਆ ਕਾਲਜ, ਪਟਿਆਲਾ ਦੀ ਪ੍ਰਿੰਸੀਪਲ ਤੋਂ ਇਲਾਵਾ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।

ਇਸ ਮੌਕੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਯੁਵਕ ਮੁਕਾਬਲਿਆਂ ਵਿੱਚ ਜਿੱਤਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ, ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਨਿਵਾਜਿਆ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:-

ਸਰਕਾਰੀ ਸਰੀਰਕ ਸਿੱਖਿਆ ਕਾਲਜ, ਪਟਿਆਲਾ ਦੀ ਕਰਮਦੀਪ ਕੌਰ ਨੂੰ ਬੈਸਟ ਡਾਂਸਰ ਇਨ ਗਿੱਧਾ ਅਤੇ ਦੇਸ਼ ਭਗਤ ਕਾਲਜ, ਮੰਡੀ ਗੋਬਿੰਦਗੜ੍ਹ ਦੇ ਮਨਵਿੰਦਰ ਪਾਲ ਸਿੰਘ ਨੂੰ ਬੈਸਟ ਡਾਂਸਰ ਇਨ ਭੰਗੜਾ ਐਲਾਨਿਆ ਗਿਆ। ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੀ ਸ਼ਿਖਾ ਨੂੰ ਬੈਸਟ ਫੀਮੇਲ ਐਕਟਰ ਇਨ ਡਰਾਮਾ ਅਤੇ ਸੁਖਜੀਤ ਸਿੰਘ ਨੂੰ ਬੈਸਟ ਮੇਲ ਐਕਟਰ ਇਨ ਡਰਾਮਾ ਘੋਸ਼ਿਤ ਕੀਤਾ ਗਿਆ। ਉਤਰੀ ਖੇਤਰ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਜਤਿੰਦਰ ਸਿੰਘ, ਸ਼ੁਰਤੀ ਸ਼ਰਮਾ, ਗੁਰਤੇਜ ਸਿੰਘ, ਗੁਰਿੰਦਰਪਾਲ ਸਿੰਘ, ਸਿੰਘੇ ਸਰਤਾਜ, ਪਰਮਿੰਦਰ ਸਿੰਘ, ਅਜੀਤਪਾਲ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸਮਨਜੀਤ ਸਿੰਘ ਅਤੇ ਰਘਬੀਰ ਸਿੰਘ ਨੂੰ ਮੈਡਲ ਅਤੇ ਯੂਨੀਵਰਸਿਟੀ ਕਲਰ ਪ੍ਰਦਾਨ ਕੀਤੇ ਗਏ। ਇਸ ਤਰ੍ਹਾਂ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਗੁਰਪ੍ਰੀਤ ਸਿੰਘ, ਜਸਪ੍ਰੀਤ ਸ਼ਰਮਾ, ਸਵਰਲੀਨ ਕੌਰ, ਦਮਨਜੀਤ ਕੌਰ, ਅਮਨਦੀਪ ਕੌਰ, ਨੇਹਾ ਸੂਦ, ਸੂਰਭੀ ਸ਼ਰਮਾ, ਸ਼ਹਿਨਾਜ਼, ਗੁਰਵੀਰ ਸਿੰਘ, ਰਾਜਵਿੰਦਰ ਸਿੰਘ ਅਤੇ ਵਿਜੇ ਕੁਮਾਰ ਯਮਲਾ ਨੂੰ ਯੂਨੀਵਰਸਿਟੀ ਕਲਰ ਅਤੇ ਮੈਡਲ ਦਿੱਤੇ ਗਏ। ਇਸੇ ਯੁਵਕ ਮੇਲੇ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਕੋਮਲ ਭੁਰੀਆ, ਅਵਿਨਾਸ਼ ਦੁਗਲ, ਆਸਵੰਤ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਮੈਡਲ ਪ੍ਰਦਾਨ ਕੀਤੇ ਗਏ। ਇਸ ਯੁਵਕ ਮੇਲੇ ਵਿੱਚ ਹਿੱਸਾ ਲੈਣ ਲਈ ਕਮਲਪ੍ਰੀਤ ਕੌਰ ਸੋਹੀ, ਰਾਹੁਲ ਧੀਮਾਨ, ਸੋਨੀਆ ਸ਼ਰਮਾ, ਮਨਦੀਪ ਕੁਮਾਰ, ਗੁਰਸ਼ਰਨ ਸਿੰਘ, ਅਮਨਦੀਪ ਕੁਮਾਰ ਅਤੇ ਬਲਵਿੰਦਰ ਸਿੰਘ ਨੂੰ ਵੀ ਮੈਡਲ ਦਿੱਤੇ ਗਏ। ਨੈਸ਼ਨਲ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਦੂਜਾ ਸਥਾਨ ਹਾਸਲ ਕਰਨ ਵਾਲੇ ਗੁਰਪ੍ਰੀਤ ਸਿੰਘ, ਜਸਪ੍ਰੀਤ ਸ਼ਰਮਾ, ਸ਼ਰੁਤੀ ਸ਼ਰਮਾ, ਅਜੀਤਪਾਲ ਸਿੰਘ, ਸਿੰਘੇ ਸਰਤਾਜ, ਗੁਰਿੰਦਰਪਾਲ ਸਿੰਘ, ਰਾਜਵਿੰਦਰ ਸਿੰਘ, ਗੁਰਵੀਰ ਸਿੰਘ, ਜਸਪ੍ਰੀਤ ਸ਼ਰਮਾ, ਵਿਜੇ ਕੁਮਾਰ ਯਮਲਾ, ਗੁਰਪ੍ਰੀਤ ਸਿੰਘ, ਨੇਹਾ ਸੂਦ, ਸੁਰਭੀ ਸ਼ਰਮਾ, ਗੁਰਤੇਜ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਗਿੱਲ, ਸਮਨਜੀਤ ਸਿੰਘ, ਰਘੁਬੀਰ ਸਿੰਘ ਅਤੇ ਰਾਜਵਿੰਦਰ ਸਿੰਘ ਨੂੰ ਯੂਨੀਵਰਸਿਟੀ ਕਲਰ, ਮੈਡਲ, ਸਰਟੀਫਿਕੇਟ ਅਤੇ 1800 ਰੁਪਏ ਨਕਦ ਇਨਾਮ ਪ੍ਰਦਾਨ ਕੀਤੇ ਗਏ। ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਵਰਲੀਨ ਕੌਰ ਨੂੰ ਯੂਨੀਵਰਸਿਟੀ ਕਲਰ, ਮੈਡਲ, ਸਰਟੀਫਿਕੇਟ ਅਤੇ 1500 ਰੁਪਏ ਨਕਦ ਇਨਾਮ ਪ੍ਰਦਾਨ ਕੀਤੇ ਗਏ। ਇਸੇ ਯੁਵਕ ਮੇਲੇ ਵਿੱਚ ਚੌਥਾ ਸਥਾਨ ਪ੍ਰਾਪਤ ਕਰਨ ਵਾਲੀ ਸ਼ਰੁਤੀ ਸ਼ਰਮਾ ਨੂੰ ਯੂਨੀਵਰਸਿਟੀ ਕਲਰ, ਮੈਡਲ, ਸਰਟੀਫਿਕੇਟ ਅਤੇ 1200 ਰੁਪਏ ਨਕਦ ਇਨਾਮ ਪ੍ਰਦਾਨ ਕੀਤੇ ਗਏ। ਇਸੇ ਹੀ ਮੁਕਾਬਲੇ ਵਿੱਚ ਜਤਿੰਦਰ ਸਿੰਘ ਨੂੰ ਚੌਥਾ ਸਥਾਨ ਪ੍ਰਾਪਤ ਕਰਨ ਲਈ ਯੂਨੀਵਰਸਿਟੀ ਕਲਰ, ਮੈਡਲ, ਸਰਟੀਫਿਕੇਟ ਅਤੇ 2100 ਰੁਪਏ ਨਕਦ ਇਨਾਮ ਪ੍ਰਦਾਨ ਕੀਤੇ ਗਏ। ਸਾਊਥ ਏਸ਼ੀਅਨ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਨ ਲਈ ਗੁਰਤੇਜ ਸਿੰਘ, ਅਜੀਤਪਾਲ ਸਿੰਘ, ਸਿੰਘੇ ਸਰਤਾਜ, ਗੁਰਿੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ, ਸਮਨਜੀਤ ਸਿੰਘ, ਰਘੁਬੀਰ ਸਿੰਘ, ਰਾਜਵਿੰਦਰ ਸਿੰਘ, ਵਿਜੇ ਕੁਮਾਰ ਯਮਲਾ ਅਤੇ ਰਕੇਸ਼ ਜੋਗੀ ਨੂੰ ਸਰਟੀਫਕੇਟ ਅਤੇ ਮੋਮੈਂਟੋ ਪ੍ਰਦਾਨ ਕੀਤੇ ਗਏ।

ਸਭਿਆਚਾਰਕ ਗਤੀਵਿਧੀਆਂ ਵਿੱਚ ਉੱਚ ਪੱਧਰੀ ਪ੍ਰਾਪਤੀਆਂ ਦੇ ਆਧਾਰ ਤੇ ਰਾਜਵਿੰਦਰ ਸਿੰਘ, ਵਿਜੇ ਕੁਮਾਰ, ਗੁਰਵੀਰ ਸਿੰਘ ਅਤੇ ਰਘੁਬੀਰ ਸਿੰਘ ਨੂੰ 9000 ਰੁਪਏ ਪ੍ਰਤੀ ਵਿਦਿਆਰਥੀ ਸ਼ਾਰਲਟ ਔਜਲਾ ਸਕਾਲਰਸ਼ਿਪ ਦਿੱਤੇ ਗਏ। ਖੇਤਰੀ ਯੁਵਕ ਮੇਲੇ ਵਿੱਚ ਓਵਰਆਲ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਇੰਚਾਰਜ, ਸਭਿਆਚਾਰਕ ਸਰਗਰਮੀਆਂ, ਪਟਿਆਲਾ ਜ਼ੋਨ, ਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ (ਬਠਿੰਡਾ ਜ਼ੋਨ), ਸਰਕਾਰੀ ਰਣਬੀਰ ਕਾਲਜ, ਸੰਗਰੂਰ (ਸੰਗਰੂਰ ਜ਼ੋਨ), ਸਰਕਾਰੀ ਕਾਲਜ, ਰੋਪੜ (ਰੋਪੜ ਜ਼ੋਨ), ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ (ਫਤਿਹਗੜ੍ਹ ਜ਼ੋਨ) ਅਤੇ ਐਸ.ਡੀ. ਕਾਲਜ, ਬਰਨਾਲਾ (ਮਾਨਸਾ ਜ਼ੋਨ) ਨੂੰ 5100 ਰੁਪਏ ਪ੍ਰਦਾਨ ਕੀਤੇ ਗਏ। ਇਸੇ ਯੁਵਕ ਮੇਲੇ ਵਿੱਚ ਓਵਰਆਲ ਦੂਜਾ ਸਥਾਨ ਪ੍ਰਾਪਤ ਕਰਨ ਲਈ ਸਰਕਾਰੀ ਕਾਲਜ ਲੜਕੀਆਂ, ਪਟਿਆਲਾ (ਪਟਿਆਲਾ ਜ਼ੋਨ), ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ (ਬਠਿੰਡਾ ਜ਼ੋਨ), ਸਰਕਾਰੀ ਕਾਲਜ, ਮਲੇਰਕੋਟਲਾ (ਸੰਗਰੂਰ ਜ਼ੋਨ), ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਆਨੰਦਪੁਰ ਸਾਹਿਬ (ਰੋਪੜ ਜ਼ੋਨ), ਪੀ.ਐਮ.ਐਨ. ਕਾਲਜ, ਰਾਜਪੁਰਾ (ਫਤਿਹਗੜ੍ਹ ਜ਼ੋਨ) ਅਤੇ ਯੂਨੀਵਰਸਿਟੀ ਕਾਲਜ, ਰਾਮਪੁਰਾ ਫੂਲ (ਮਾਨਸਾ ਜ਼ੋਨ) ਨੂੰ 3100 ਰੁਪਏ ਦਿੱਤੇ ਗਏ। ਇਸੇ ਤਰ੍ਹਾਂ ਓਵਰਆਲ ਤੀਜਾ ਸਥਾਨ ਪ੍ਰਾਪਤ ਕਰਨ ਲਈ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ (ਪਟਿਆਲਾ ਜ਼ੋਨ), ਡੀ.ਏ.ਵੀ. ਕਾਲਜ, ਬਠਿੰਡਾ (ਬਠਿੰਡਾ ਜ਼ੋਨ), ਸਰਕਾਰੀ ਰਿਪੁਦਮਨ ਕਾਲਜ, ਨਾਭਾ (ਸੰਗਰੂਰ ਜ਼ੋਨ), ਸਰਕਾਰੀ ਕਾਲਜ, ਮੋਹਾਲੀ (ਰੋਪੜ ਜ਼ੋਨ), ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਗਰਲਜ਼ ਕਾਲਜ, ਮੋਰਿੰਡਾ (ਫਤਿਹਗੜ੍ਹ ਜ਼ੋਨ) ਅਤੇ ਗੁਰੂ ਨਾਨਕ ਕਾਲਜ, ਬੁਢਲਾ (ਮਾਨਸਾ ਜ਼ੋਨਂ ਨੂੰ 2100 ਰੁਪਏ ਪ੍ਰਦਾਨ ਕੀਤੇ ਗਏ। ਅੰਤਰ ਖੇਤਰੀ ਯੁਵਕ ਮੇਲੇ ਵਿੱਚ ਓਵਰਆਲ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਪੰਜਾਬੀ ਯੂਨੀਵਰਸਿਟੀ ਕੈਂਪਸ ਨੂੰ 11,000 ਰੁਪਏ, ਸਰਕਾਰੀ ਕਾਲਜ, ਮੋਹਾਲੀ ਨੂੰ ਦੂਜਾ ਸਥਾਨ ਪ੍ਰਾਪਤ ਕਰਨ ਲਈ 7500 ਰੁਪਏ ਅਤੇ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਨੂੰ 5100 ਰੁਪਏ ਪ੍ਰਦਾਨ ਕੀਤੇ ਗਏ। ਇਸੇ ਤਰ੍ਹਾਂ ਅੰਤਰ ਖੇਤਰੀ ਲੋਕ ਮੇਲੇ ਵਿੱਚ ਸੰਮੀ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਸਰਕਾਰੀ ਕਾਲਜ, ਮਲੇਰਕੋਟਲਾ ਨੂੰ 3100 ਰੁਪਏ ਅਤੇ ਪੰਜਾਬੀ ਯੂਨੀਵਰਸਿਟੀ ਕੈਂਪਸ ਨੂੰ ਦੂਜਾ ਸਥਾਨ ਪ੍ਰਾਪਤ ਕਰਨ ਲਈ 2100 ਰੁਪਏ ਪ੍ਰਦਾਨ ਕੀਤੇ ਗਏ ਅਤੇ ਝੁੰਮਰ ਦੇ ਮੁਕਾਬਲੇ ਵਿੱਜ ਪਹਿਲਾ ਸਥਾਨ ਹਾਸਲ ਕਰਨ ਲਈ ਪੰਜਾਬੀ ਯੂਨੀਵਰਸਿਟੀ ਕੈਂਪਸ ਨੂੰ 3100 ਰੁਪਏ ਅਤੇ ਖਾਲਸਾ ਕਾਲਜ, ਪਟਿਆਲਾ ਨੂੰ ਦੂਜਾ ਸਥਾਨ ਹਾਸਲ ਕਰਨ ਲਈ 2100 ਰੁਪਏ ਪ੍ਰਦਾਨ ਕੀਤੇ ਗਏ। * ਪਟਿਆਲਾ, 8 ਅਪ੍ਰੈਲ- * ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ''ਸੂਚਨਾ ਤਕਨਾਲੋਜੀ ਵਿੱਚ ਆਧੁਨਿਕ ਤਰੱਕੀ ਅਤੇ ਭਵਿੱਖਮਈ ਰੁਝਾਨ'' (ਰੈਫਿੱਟ-2009) ਵਿਸ਼ੇ ਉੱਤੇ ਅੱਜ ਤੋਂ ਸ਼ੁਰੂ ਹੋਣ ਵਾਲੀ ਤੀਸਰੀ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਕਰਨਗੇ। ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਹੋਈਆਂ ਆਧੁਨਿਕ ਖੋਜਾਂ ਨੂੰ ਤਕਨਾਲੋਜੀ ਮਾਹਿਰਾਂ, ਅਧਿਆਪਕਾਂ, ਸਿੱਖਿਆਰਥੀਆਂ ਅਤੇ ਆਮ ਲੋਕਾਂ ਤੱਕ ਪੁੱਜਦਾ ਕਰਵਾਉਣ ਦੇ ਉਦੇਸ਼ ਨਾਲ ਉਲੀਕੀ ਇਸ ਕਾਨਫਰੰਸ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ ਕੰਪਿਊਟਰ ਵੀਜ਼ਨ ਅਤੇ ਪੈਟਰਨ ਰਿਕੋਗਨੀਸ਼ਨ ਯੂਨਿਟ ਕਲਕੱਤਾ ਦੇ ਪ੍ਰੋਫੈਸਰ ਅਤੇ ਮੁਖੀ ਡਾ. ਬੀ. ਬੀ. ਚੌਧਰੀ ਉਦਘਾਟਨੀ ਭਾਸ਼ਣ ਪੇਸ਼ ਕਰਨਗੇ ਅਤੇ ਸ੍ਰੀ ਨਿਯਾਮ ਭੂਸ਼ਨ ਕੁੰਜੀਵਦ ਭਾਸ਼ਣ ਦੇਣਗੇ। ਡਾ. ਚੌਧਰੀ ਅੱਖਰੀ ਪਛਾਣ ਪ੍ਰਣਾਲੀ ਦੇ ਮੋਢੀ ਹਨ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਬੰਗਲਾ ਓ.ਸੀ.ਆਰ. ਪ੍ਰਣਾਲੀ ਦਾ ਵਿਕਾਸ ਕੀਤਾ। ਡਾ. ਚੌਧਰੀ ਨੇ ਸਭ ਤੋਂ ਪਹਿਲਾਂ ਅੰਨ੍ਹਿਆਂ ਦੇ ਪੜ੍ਹਨ-ਲਿਖਣ ਲਈ ਉਭਰੇ ਅੱਖਰਾਂ ਦੀ ਛਪਾਈ ਲਈ ਵਿਸ਼ੇਸ਼ ਪ੍ਰਣਾਲੀ ਵਿਕਸਿਤ ਕੀਤੀ, ਉਹਨਾਂ ਬੰਗਲਾ ਭਾਸ਼ਾ ਸੰਸਲੇਸ਼ਣ ਪ੍ਰਣਾਲੀ ਅਤੇ ਬੰਗਲਾ ਦੇਵਨਾਗਰੀ, ਅਸਾਮੀ ਅਤੇ ਉੜੀਆ ਲਿਪੀ ਲਈ ਸਭ ਤੋਂ ਪਹਿਲਾ ਵਿਵਹਾਰਿਕ ਓ.ਸੀ.ਆਰ. ਤਿਆਰ ਕੀਤਾ। ਡਾ. ਨਿਯਾਮ ਭੂਸ਼ਨ ਕੰਪਿਊਟਰ ਚਿੱਤਰਕਾਰੀ ਦੇ ਨਾਮਵਰ ਅੰਤਰਰਾਸ਼ਟਰੀ ਮਾਹਿਰ ਹਨ। ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੀ ਸਥਾਪਨਾ ਜੁਲਾਈ 1987 ਵਿੱਚ ਕੀਤੀ ਗਈ ਜਿਹੜਾ ਕਿ ਪੋਸਟ ਗ੍ਰੇਜੂਏਸ਼ਨ ਪੱਧਰ ਦਾ ਇਕੋ-ਇਕ ਉੱਤਮ ਖੋਜ ਅਤੇ ਸਿੱਖਿਆ ਕੇਂਦਰ ਹੈ। ਯੂ.ਜੀ.ਸੀ. ਦੇ ਵਿਸ਼ੇਸ਼ ਸਹਿਯੋਗ ਨਾਲ ਸਥਾਪਿਤ ਕੀਤੇ ਇਸ ਕੇਂਦਰ ਨੂੰ ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਖੋਜ ਪ੍ਰੋਜੈਕਟਾਂ ਲਈ ਵੱਖ-ਵੱਖ ਅਦਾਰਿਆਂ ਤੋਂ 2.75 ਕਰੋੜ ਰੁਪੈ ਦੀ ਵਿੱਤੀ ਸਹਾਇਤਾ ਪ੍ਰਾਪਤ ਹੋ ਚੁੱਕੀ ਹੈ। ਕੇਂਦਰ ਵਿਖੇ ਗੁਰਮੁਖੀ ਓ.ਸੀ.ਆਰ., ਗੁਰਮੁਖੀ-ਸ਼ਾਹਮੁਖੀ ਲਿਪੀਅੰਤਰਨ ਪ੍ਰਣਾਲੀ, ਪੰਜਾਬੀ ਸਰਚ ਇੰਜਣ ਅਤੇ ਪੰਜਾਬੀ ਵਰਡ ਪ੍ਰੋਸੈਸਰ ਆਦਿ ਸਾਫਟਵੇਅਰਜ਼ ਦਾ ਵਿਕਾਸ ਹੋ ਚੁੱਕਾ ਹੈ। ਕਾਨਫਰੰਸ ਦੇ ਕਨਵੀਨਰ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਵੱਖ-ਵੱਖ ਕੰਪਿਊਟਰ ਮਾਹਿਰਾਂ ਵੱਲੋਂ 145 ਖੋਜ ਪੇਪਰ ਪ੍ਰਾਪਤ ਹੋਏ ਹਨ ਤੇ ਪੜਚੋਲ ਕਰਨ ਉਪਰੰਤ ਕਾਨਫਰੰਸ ਦੀਆਂ ਤਕਨੀਕੀ ਸਭਾਵਾਂ ਵਿੱਚ 33 ਪੇਪਰਾਂ ਨੂੰ ਪੜ੍ਹਨ ਲਈ ਸ਼ਾਮਿਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਭਵਿੱਖ ਵਿਚ ਇਹ ਖੋਜ ਪੇਪਰ ਕੌਮੀ ਅਤੇ ਕੌਮਾਂਤਰੀ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਣਗੇ।

Job reservation for youth artists

Patiala, April 8- “Punjabi University has drawn out a proposal to be submitted to the state government for ensuring reservation in jobs for the students excelling in youth activities on the pattern of existing facility available to the sportspersons. I will go all out to ensure that this practice is adopted sooner than later. And by doing this, we are not doing any favour to the budding artists because they really deserve this” This was stated by University’s Vice-Chancellor, Dr Jaspal Singh while presiding over a function, organised by the Directorate of Youth Welfare, to honour students who have cornered glories at various levels of youth festivals including All-India and North Zone Inter-University competitions and the Southfest.

            Dr Jaspal Singh further said that a decision to increase seats from 15 to 30 for admissions to various courses in University, regional campuses and its affiliated colleges has already been formalised. “I am fully conscious of the fact that the students participating in the youth activities have to toil hard to earn top positions in national and international level competitions,”, he added.

            While highlighting the achievements of Punjabi University students in various levels of competitions, Dr Satish Kumar Verma, Director, Youth Welfare, said that the Vice-Chancellor has given a go ahead for establishing a youth welfare repertory to further hone the skills and enhance the potential of artists-in-making. The Directorate is also creating an alumni association on the lines of such bodies in the teaching departments of the University, which will include details of present and former artists having earned honours for the University, he said. Dean, Students Welfare, Dr Kulbir Singh Dhillon, Dean, Colleges, Dr Manjit Singh, NSS Coordinator, Dr Paramvir Singh, Dr Gurmeet Singh Maan, Director, Public Relations and Media Centre and Dr Daisy Walia, Principal, GCG, also spoke on the occasion.

            The Vice-Chancellor gave away cash prizes, medals and certificates to the winners of various positions in the National, North Zone Inter-University and Zonal Youth Festivals besides honouring the college teams who won overall trophies in various items. Team incharges and trainers of various University teams were also honoured on the occasion.

ਖੂਨਦਾਨ ਕੈਂਪ

ਅਪ੍ਰੈਲ 2, 2009: ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਨ.ਐਸ.ਐਸ. ਵਿਭਾਗ ਵੱਲੋਂ ਮਿਤੀ ਅਪ੍ਰੈਲ 2, 2009 ਦਿਨ ਵੀਰਵਾਰ ਨੂੰ ਰੋਟਰੀ ਕਲੱਬ ਪਟਿਆਲਾ ਗਰੇਟਰ ਦੇ ਸਹਿਯੋਗ ਨਾਲ ਸ਼ਾਰਲੈਟ ਔਜਲਾ ਆਡੀਟੋਰੀਅਮ (ਕਲਾ ਭਵਨ) ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮਾਨਯੋਗ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ ਕੀਤਾ ਗਿਆ।
 


ਕੈਂਪ ਵਿੱਚ ਡੀਨ ਵਿਦਿਆਰਥੀ ਭਲਾਈ ਡਾ. ਕੁਲਬੀਰ ਸਿੰਘ ਢਿੱਲੋਂ, ਡੀਨ ਕਾਲਜਾਂ ਡਾ. ਮਨਜੀਤ ਸਿੰਘ, ਡਾਇਰੈਕਟਰ ਯੋਜਨਾ ਅਤੇ ਨਿਰੀਖਣ ਡਾ. ਦੇਵਿੰਦਰ ਸਿੰਘ ਅਤੇ ਡਾ. ਜੋਗਾ ਸਿੰਘ, ਲਿੰਗੁਇਸਟਿਕ ਵਿਭਾਗ ਨੇ ਉਚੇਚੇ ਤੌਰ ਤੇ ਕੈਂਪ ਵਿੱਚ ਸ਼ਾਮਲ ਹੋ ਕੇ ਖੂਨਦਾਨੀਆਂ ਦਾ ਹੌਸਲਾ ਵਧਾਇਆ।

ਬਲੱਡ ਬੈਂਕ ਰਾਜਿੰਦਰਾ ਹਸਪਤਾਲ, ਪਟਿਆਲਾ ਵੱਲੋਂ ਕੈਂਪ ਵਿੱਚ ਲਗਭਗ 253 ਵਿਦਿਆਰਥੀਆਂ ਅਤੇ ਕਰਮਚਾਰੀਆਂ ਦਾ ਮੈਡੀਕਲ ਚੈਨੂੰਕਅਪ ਕੀਤਾ ਜਿਨ੍ਹਾਂ ਵਿੱਚੋਂ 170 ਵਿਦਿਆਰਥੀਆਂ ਅਤੇ ਕਰਮਚਾਰੀਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਤੇ ਵਿਭਾਗ ਦੇ ਕਰਮਚਾਰੀ ਸ੍ਰ. ਜਗਤਾਰ ਸਿੰਘ ਅਤੇ ਸ੍ਰ. ਗੁਰਵਿੰਦਰ ਸਿੰਘ ਨੇ ਖੂਨਦਾਨ ਕਰਕੇ ੍ਵੁਰੂਆਤ ਕਰਵਾਈ।

ਡਾ. ਪਰਮਵੀਰ ਸਿੰਘ ਪ੍ਰੋਗਰਾਮ ਕੋਆਰਡੀਨੇਟਰ, ਐਨ.ਐਸ.ਐਸ. ਵੱਲੋਂ ਵਿਭਾਗ ਦੀਆਂ ਸਾਰੀਆਂ ਗਤੀਵਿਧੀਆਂ ਤੇ ਸਲਾਨਾ ਕਾਰਗੁਜਾਰੀ ਵਿਸਥਾਰ ਪੂਰਵਕ ਬਿਆਨ ਕੀਤੀ ਅਤੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਐਨ.ਐਸ.ਐਸ. ਵਿਭਾਗ ਨੇ ਖੂਨਦਾਨ ਦੇ ਖੇਤਰ ਵਿੱਚੋਂ ਪੰਜਾਬ ਚੋਂ ਅੱਵਲ ਰਹਿਣ ਦਾ ਮਾਣ ਵੀ ਪ੍ਰਾਪਤ ਕੀਤਾ ਹੈ। ਇਸ ਮੌਕੇ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਨ.ਐਸ.ਐਸ. ਯੂਨਿਟ (ਕ੍ਰਮਵਾਰ ਲੜਕੇ ਅਤੇ ਲੜਕੀਆਂ) ਦੇ ਪ੍ਰੋਗਰਾਮ ਅਫਸਰ ਡਾ. ਮੁਹੰਮਦ ਇਦਰੀ੍ਵ, ਡਾ. ਗੁਰਪ੍ਰੀਤ ਕੌਰ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਡਾ. ਬਲਵਿੰਦਰ ਸਿੰਘ ਸੂਚ, ਪ੍ਰੋਗਰਾਮ ਅਫਸਰ, ਓਪਨ ਐਨ.ਐਸ.ਐਸ. ਯੂਨਿਟ ਅਤੇ ਡਾ. ਅੰਮ੍ਰਿਤ ਕੌਰ, ਪ੍ਰੋਗਰਾਮ ਅਫਸਰ, ਐਨ.ਐਸ.ਐਸ. ਯੂਨਿਟ, ਇੰਜੀਨੀਅਰਿੰਗ ਵਿਭਾਗ ਨੇ ਆਏ ਅਧਿਆਪਕਾਂ, ਵਿਦਿਆਰਥੀਆਂ, ਕਰਮਚਾਰੀਆਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ।


Dr Gurnam appointed Dean

Patiala, April 2- The Vice-Chancellor of Punjabi University, Dr Jaspal Singh has appointed Dr Gurnam Singh, Professor in the Department of Gurmat Sangeet, as Dean, Faculty of Arts and Culture for a period of two years. He replaces Dr Gurcharan Singh, Professor in the Department of Theatre and Television.


Punjabi University sanctioned Academic Staff College by UGC

Patiala, April 2- In its march towards achieving the title of “potential for excellence”, Punjabi University, Patiala, has achieved another milestone with University Grants Commission having sanctioned Rs 1.25 crore for setting up of an Academic Staff College (ASC) on its campus.

Giving this information, Dr Jaspal Singh, Vice-Chancellor, said that the major function of the ASC, to be established in pursuance of National Policy on Education, was to conduct refresher and orientation courses for the in-service University and College teachers. These courses, he said, were mandatory for teachers to get promotions under career advancement scheme from Lecture to Lecturer (senior scale) and from Lecturer (senior scale) to Reader. Elaborating further, Dr Jaspal Singh said that of the Rs 1.25 crore, Rs 75 lakhs will be spent on constructing a guest house for the teachers participating in the refresher and orientation courses, Rs 20 lakhs on creating a computer lab and Rs 30 lakhs as initial expenditure on various activities. The State Government, he said, has also chosen Punjabi University for establishing an exclusive Centre for Studies in Disabilities under the Ministry of Social Justice.

While accepting the proposal of the University for establishing the ASC, the UGC in its letter has mentioned that these colleges are established with the objective of “conducting specially designed academic and staff orientation programmes for the serving teachers to keep abreast of the latest advances, exchange expressions with their peers and learn mutually from each other.” Dr Devinder Singh, Director, Planning and Monitor, who has been assigned the task of accomplishing the task by the Vice-Chancellor, said that the University has also been directed to immediately prepare a consolidated plan for making effective utilization of grant in planned manner for the purpose.

Recently, the Department of Science and Technology (DST), Government of India had sanctioned grants worth Rs 2.72 crore to its Departments of Physics, Pharmaceutical Sciences and Drug Research, Botany, Chemistry and Human Biology under the Funds for Improvement of Science and Technology Infrastructure in Universities and Higher Educational Institutions (FIST) scheme. While the Department of Physics had been extended a grant of Rs 87lakhs, the Department of Pharmaceutical Sciences and Drug Research has been funded with Rs 60 lakhs. The Departments of Botany, Chemistry and Human Biology have received grants worth Rs 50 lakhs, 40 lakhs and 35 lakhs, respectively.

ਕੰਵਲਜੀਤ ਸਿੰਘ

ਐਤਵਾਰ ਨੂੰ ਖਰੜ ਨਜਦੀਕ ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰ ਗਏ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਮੌਤ ਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਡਾ. ਜਸਪਾਲ ਸਿੰਘ ਨੇ ਕੈਪਟਨ ਕੰਵਲਜੀਤ ਸਿੰਘ ਨੂੰ ਇਕ ਉੱਚ ਕੋਟੀ ਦਾ ਇਮਾਨਦਾਰ ਅਤੇ ਦ੍ਰਿੜ ਸੰਕਲਪ ਸਿਆਸਤਦਾਨ ਦਾ ਦਰਜਾ ਦਿੰਦਿਆ ਕਿਹਾ ਕਿ ਉਨ੍ਹਾਂ ਦੀ ਬੇਵਕਤੀ ਮੌਤ ਕਾਰਨ ਇਕਲੇ ਪੰਜਾਬ ਨੂੰ ਹੀ ਨਹੀਂ ਬਲਕਿ ਪੂਰੇ ਹਿੰਦੋਸਤਾਨ ਨੂੰ ਵੱਡਾ ਘਾਟਾ ਪਿਆ ਹੈ।