Science Congress

ਪਟਿਆਲਾ, 28 ਫਰਵਰੀ- ਸਿੱਖਿਆ ਨੂੰ ਸਿਰਫ ਯੂਨੀਵਰਸਿਟੀਆਂ, ਉਦਯੋਗ, ਉਪਚਾਰਕ
ਸਿੱਖਿਆ ਅਤੇ ਖੋਜ, ਬੁੱਧੀਜੀਵੀ ਬਣਨ ਅਤੇ ਜਬਰਦਸਤੀ ਸਮਾਜਿਕ ਮਨ ਬਦਲਾਉਣ ਤੱਕ ਹੀ
ਸੀਮਤ ਨਹੀਂ ਕੀਤਾ ਜਾਣਾ ਚਾਹੀਦਾ ਬਲਕਿ ਮਿਆਰੀ ਸਿੱਖਿਆ ਪੈਦਾ ਕਰਨ ਲਈ ਨੌਜਵਾਨ
ਪੀੜੀ• ਦੇ ਤਾਜ਼ੇ ਮਨ ਨੂੰ ਅਕਾਦਮਿਕ ਅਤੇ ਦਾਰਸ਼ਨਿਕ ਖੋਜ ਭਰਪੂਰ ਕੁਆਲਟੀ ਸਿੱਖਿਆ ਨਾਲ
ਸੰਜੋਣਾ ਚਾਹੀਦਾ ਹੈ। ਇੰਨ•ਾ ਵਿਚਾਰਾਂ ਦਾ ਪ੍ਰਗਟਾਵਾ ਯੂ.ਜੀ.ਸੀ ਦੇ ਚੇਅਰਮੈਨ
ਪ੍ਰੋਫੈਸਰ ਯਸ਼ ਪਾਕ ਨੇ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਸ਼ੁਰੂ ਹੋਈ ਪਹਿਲੀ ਸਾਇੰਸ
ਕਾਂਗਰਸ ਦੇ ਉਦਘਾਟਨੀ ਸਮਾਗਮ ਮੌਕੇ ਮੁੱਖ ਸੁਰ ਭਾਸ਼ਣ ਦੌਰਾਨ ਕੀਤਾ। ਉਨ•ਾਂ ਕਿਹਾ ਕਿ
ਜੇਕਰ ਸਿੱਖਿਆ ਦੇ ਖੇਤਰ ਵਿਚ ਵੱਡਾ ਬਦਲਾਅ ਕਰਨਾ ਹੋਵੇ ਤਾਂ ਉਹ ਵਿਦਿਆਰਥੀ ਦੇ
ਵਿਅਕਤੀਗਤ ਗੁਣਾ ਨੂੰ ਪਛਾਣ ਕੇ ਉਸ ਨੂੰ ਜਿੰਦਗੀ ਦੇ ਆਲੇ ਦੁਆਲੇ ਜੋੜਨ ਦਾ ਯਤਨ
ਕਰਨਗੇ।ਉਨ•ਾਂ ਕਿਹਾ ਕਿ ਸਾਡੀਆਂ ਯੂਨੀਵਰਸਿਟੀਆਂ ਨੂੰ ਉਭਰ ਰਹੀਆਂ ਲੋੜਾਂ 'ਤੇ ਅਧਾਰਿਤ
ਪਾਠਕ੍ਰਮ ਪੜਾਉਣ ਲਈ ਸੰਸਥਾਵਾਂ ਤੋਂ ਬਾਹਰਲੇ ਸਹਿਯੋਗੀਆਂ ਨਾਲ ਮਿਲ ਕੇ ਅਧਿਆਪਕਾਂ ਨੂੰ
ਵਿਦਿਆਰਥੀਆਂ ਦੇ ਵਿਕਾਸ ਲਈ ਕੰਮ ਕਰਨ ਦੀ ਖੁਲ ਹੋਣੀ ਚਾਹੀਦੀ ਹੈ।
ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਝਸਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਦੌਰਾਨ
ਹਾ ਕਿ ਅਜਿਹੀ ਸਾਝੀਂ ਅਤੇ ਇੰਟਰ ਡਿਸਪਲਨਰੀ ਖੋਜ ਕਰਨ 'ਤੇ ਜੋਰ ਦੇਣਾ ਚਾਹੀਦਾ ਹੈ
ਜੋ ਵਾਤਵਰਨ ਅਤੇ ਮਿਆਰੀ ਜੀਵਨ ਲਈ ਲਾਭਕਾਰੀ ਹੋਵੇ।ਉਨ•ਾਂ ਕਿਹਾ ਕਿ ਉੱਚ ਪਾਏ ਦੀ
ਖੋਜ ਪੈਦਾ ਕਰਨ ਵੱਲ ਲਗਾਤਾਰ ਯਤਨ ਹੋਣੇ ਚਾਹੀਦੇ ਹਨ ਜੋ ਵਿਦਿਆਕ ਅਦਾਰਿਆ ਵਿਚ
ਵਿਗਆਨ ਦਾ ਵਾਧਾ ਕਰਨ ਵਿਚ ਸਹਾਈ ਹੋ ਸਕੇ।ਉਨ•ਾਂ ਦੱਸਿਆ ਕਿ ਸਾਇੰਸ ਕਾਗਰਸ
ਯੂਨੀਵਰਸਿਟੀ ਦੇ ਸਾਇੰਸ ਦੇ 13 ਵਿਭਾਗਾਂ ਦਾ ਸਾਂਝਾ ਯਤਨ ਹੈ , ਜਿਸ ਨਾਲ ਨਾਲ ਸਇੰਸ
ਦੇ ਖੇਤਰ ਵਿਚ ਖੋਜ ਕਾਰਜਾਂ ਨੂੰ ਕਈ ਨਵੀਆਂ ਉਚਾਈਆਂ ਹਾਸਿਲ ਹੋਣਗੀਆਂ।ਇਸ ਮੌਕੇ
ਉਨ•ਾਂ ਮਜੂਦ ਮਹਿਮਾਨਾਂ ਅਤੇ ਡੈਲੀਗੇਟਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ
ਯੂਨੀਵਰਸਿਟੀ ਦੇ ਤਿੰਨ ਵਿਭਾਗਾਂ ਅਰਥ ਸ਼ਾਸ਼ਤਰ, ਫਿਜੀਕਸ ਅਤੇ ਪੰਜਾਬੀ ਵਿਭਾਗ ਨੂੰ
ਅਡਵਾਂਸਡ ਸਟੱਡੀਜ਼ ਸੈਂਟਰ ਦਾ ਦਰਜ਼ ਹਾਸਿਲ ਹੋਇਆ ਹੈ।ਇਸ ਮੌਕੇ ਉਪ ਕੁਪਤੀ ਡਾ.
ਝਸਪਾਲ ਸਿੰਗ ਨੇ ਪ੍ਰੋਫੈਸਰ ਯਸ਼ ਪਾਲ ਅਤੇ ਉਨ•ਾਂ ਦੀ ਧਰਮ ਪਤਨੀ ਨੂੰ ਫੁਲਕਾਰੀ ਅਤੇ
ਮੰਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ, ਜਦਕਿ ਪ੍ਰੋਫੈਸਰ ਯਸ਼ ਪਾਲ ਨੇ ਸਾਇੰਸ ਕਾਂਗਰਸ ਦਾ
ਸੋਵੀਨਾਰ ਰਿਲੀਜ਼ ਕੀਤਾ।ਕਾਂਗਰਸ ਦੇ ਕਨਵੀਨਰ ਪ੍ਰੋ. ਐ.ਪੀ.ਸਿੰਘ ਨੇ ਉੱੱਘੇ ਵਿਗਿਆਨੀ
ਨੋਬਲ ਇਨਾਮ ਜੇਤੂ ਸਰ ਸੀ.ਵੀ. ਰਮਨ ਦੀ ਯਾਦ ਵਿਚ ਮਨਾਏ ਜਾਂਦੇ ਰਾਸ਼ਟਰੀ ਵਿਗਿਆਨ
ਦਿਹਾੜੇ ਮੌਕੇ ਹੋ ਰਹੀ ਇਸ ਕਾਂਗਰਸ ਦਾ ਮੁੱਖ ਮਕਸਦ ਸਇੰਸ ਦੀ ਮਹੱਤਤਾ ਤੋਂ ਜਾਣੂ
ਕਰਵਾਉਣਾ ਅਤੇ ਮਨੁੱਖਤਾ ਦੀ ਬਿਹਤਰੀ ਲਈ ਹੋ ਰਹੀਆਂ ਵਿਗਿਆਨਕ ਖੋਜਾਂ ਬਾਰੇ ਲੋਕਾਂ
ਨੂੰ ਦੱਸਣਾ ਹੈ।

“Learning should not be imprisoned within disciplines and impenetrable walls": Prof Yash Pal
Patiala, Feb 28- “Learning should not be imprisoned within disciplines and impenetrable walls between Universities, industry, subterranean learning and innovation, formal education and research, intellectual understanding and societal brainwashing. The fresh minds of young students and folk wisdom should be coupled with academic and scholastic pursuits to generate better quality of knowledge. “This was stated by the eminent scientist, former Director of Space Application Centre, and Chairman of the UGC, Prof Yash Pal in his keynote address during the 1st Punjabi University Science Congress on the University Campus here today. Prof Yash Pal further said that if I were asked to name one major direction that could drastically change the nature of our education and research enterprise I would say that “Build on one’s individual competence and exploration and coupling it with the life around”. Our universities should be given full freedom and flexibility to teach curriculum based on the newly emerging needs, helping the teachers to explore and grow with the children under their care, form alliances with each other outside the institutions to pursue their learning into uncharted areas.” Internet should be used to increase the dimensionality of our education, for treasuring diversity of learning and moving away from standardised, industrial production of graduates tested on machines, we call “common examinations”, Prof Yash Pal added.
Vice-Chancellor, Dr Jaspal Singh, in his inaugural address, stressed upon fomenting collaborative and inter-disciplinary research that was utilitarian in nature generating better quality of life. Consistent efforts should be made to produce qualitative research that should further help in enhancing and expanding the scientific temperament in the educational institutions, including schools, colleges and universities, he said. The Congress, being jointly organised by the 13 science departments of the University would provide new insights into existing contours of research activity in addition to making new advances in the areas of scientific research. He chose the occasion to inform the present dignitaries and delegates that the departments of Economics, Physics and Punjabi have been crowned as Centres for Advanced Studies. The Vice-Chancellor honoured Prof Yash Pal and his wife by presenting a phulkaris and mementoes, while Prof Yash Pal released the Congress souvenir. Convener of the Congress, Prof S.P. Singh said that the Congress was being held with the objective of spreading the message of importance of science and its applications among the people for initiating their researches directed towards welfare of humanity to mark the National Science Day, celebrated in honour of Nobel Laureate, Sir C.V. Raman for his invention of "Raman Effect" on this day in 1928.

Fete-2011 concludes
Patiala, Feb 27- Fete-2011, organised by the Punjabi University’s Women’s Club on the University campus here today, proved to be a great success with more than 10,000 visitors, including teachers, research scholars, students and members of the non-teaching staff participating in its various activities. The Fete was inaugurated by the Vice-Chancellor, Dr Jaspal Singh, while his wife and President of the Club Dr Jagjit Kaur distributed prizes to the winners.
Speaking on the occasion, Dr Jagjit Kaur said that like the previous years, the money raised during the fete will be used for the welfare of the under-privileged and specially challenged women and children. The events that constituted the fete included ring the thing, balance the glasses, pick the brick, hit the canes, lotto, tombola hub, music games, music on demand etc. Big bike, car, mobile and jewelry companies put up their stalls extending special offers. Students of University’s Centre for Advanced media studies (CAMS), pursuing their B.Tech. course in TV, Film Production and Media Technology, conducted a roadshow on the theme “Women for women empowerment”.

Science Congress begins tomorrow
Patiala, Feb 27- Punjabi University, Patiala is organising the 1st Punjabi University Science Congress to celebrate the National Science Day on February 28 at 10.00 am in the Science Auditorium of the University with the objective of spreading the message of importance of science and its applications among the people for initiating their researches directed towards welfare of humanity. The Congress constitutes a part of the nationwide celebrations in honour of Nobel Laureate, Sir C.V. Raman for his invention of "Raman Effect" on this day in 1928. On this auspicious day the whole nation takes the honour of thanking all the scientists for their remarkable contributions and dedication.
The Congress will be inaugurated by the Governor of Punjab, Mr Shivraj V. Patil and presided over by Dr. Jaspal Singh, Vice – Chancellor of the University. Professor Yash Pal, former Chairman of University Grants Commission and National Mahatma Gandhi Fellow, will deliver the keynote address. According to Professor S. P. Singh, Additional Dean Research, Punjabi University, and Convener of the Congress University’s Science departments will showcase their achievements and put forth their future programmes with the idea to motivate young minds to take up science as mission of their career to serve the mankind.


"Sufi Studies Centre will act as bridge between India and Pak": Chishti

ਪਟਿਆਲਾ, 25 ਫਰਵਰੀ- ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੇ ਗਏ ਬਾਬਾ ਫਰੀਦ
ਸੈਂਟਰ ਫਾਰ ਸੂਫੀ ਸਟੱਡੀਜ਼ ਭਾਰਤ ਅਤੇ ਪਕਿਸਤਾਨ ਦੇ ਸਬੰਧਾਂ ਅਤੇ ਸਿੱਖੀ ਅਤੇ ਇਸਲਾਮ
ਨਾਲ ਪੁਰਾਣੀਆਂ ਧਾਰਮਿਕ ਰਵਾਇਤਾ ਨੂੰ ਖੁਸ਼ਹਾਲ ਬਣਾਉਣ ਵਿਚ ਸਦੀਵੀ ਅਤੇ ਮਜਬੂਤ ਪੁਲ
ਦੇ ਤੌਰ ਤੇ ਕੰਮ ਕਰੇਗਾ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਜਮੇਰ ਸ਼ਰੀਫ ਦੇ ਗੱਦੀ ਨਸ਼ੀਨ
ਹਜ਼ਰਤ ਖਵਾਜ਼ਾ ਗਰੀਬ ਨਵਾਜ਼ ਸਰਵਰ ਚਿਸਤੀ ਨੇ ਪੰਜਾਬੀ ਯੂਨੀਵਰਸਿਟੀ ਦੇ ਸੂਫੀ ਸਟੱਡੀਜ਼
ਸੈਂਟਰ ਵਲੋਂ 'ਸੂਫੀਇਜਮ ਐਂਡ ਇਟਸ ਚਿਸਤੀ ਟਰਡੀਸ਼ਨ' ਵਿਸ਼ੇ ਤੇ ਕਰਵਾਏ ਗਏ ਵਿਸ਼ੇਸ਼
ਲੈਕਚਰ ਪੇਸ਼ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਦੁਨੀਆਂ ਵਿਚ ਆਪਣੀ ਕਿਸਮ ਦੇ ਸਥਾਪਿਤ ਕੀਤੇ ਗਏ ਇਸ ਪਹਿਲੇ ਸੈਂਟਰ
ਵਲੋਂ ਦੋਵਾਂ ਦੇਸਾ ਦੇ ਪੰਜਾਬਾਂ ਦੀ ਸਾਂਝੀ ਵਿਰਾਸਤ, ਇਤਿਹਾਸ ਅਤੇ ਸਭਿਆਚਾਰ ਨੂੰ
ਪ੍ਰਫੁਲਤ ਕਰਨ ਤੋਂ ਇਲਾਵਾ ਇਸਲਾਮਿਕ ਗਿਆਨ ਅਤੇ ਸਿੱਖ ਧਰਮ ਦੀ ਬਹੁਵਾਦ ਦੀ ਸੋਚ
ਦੀਆਂ ਕਦਰਾਂ ਕੀਮਤਾ ਨੂੰ ਵਿਕਸਤ ਕਰਨ ਵਿਚ ਵੀ ਅਹਿਮ ਯੋਜਦਾਨ ਪਾਇਆ ਜਾਵੇਗਾ। ਸ੍ਰੀ
ਚਿਸਤੀ ਨੇ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਪਕਿਸਤਾਨ ਵਿਚ ਮੁਸਲਮਾਨਾਂ ਨਾਲ ਪੰਜਾਬੀ
ਯੂਨੀਵਰਸਿਟੀ ਵਲੋਂ ਸੂਫੀ ਸੈਂਟਰ ਸਥਾਪਿਤ ਕਰਨ ਦੀ ਪਹਿਲਕਦਮੀ ਬਾਰੇ ਗੱਲ ਹੋਈ ਹੈ
ਜਿੰਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ ਹੈ ਤੇ
ਕਿਹਾ ਜੋ ਕੰਮ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ ਉਹ ਪੰਜਾਬੀ ਯੂਨੀਵਰਸਿਟੀ ਨੇ ਕਰ
ਵਿਖਾਇਆ।
ਇਸ ਮੌਕੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਦੱਸਿਆ ਕਿ
ਸੂਫੀ ਸਟੱਡੀਜ਼ ਸੈਂਟਰ ਦੀ ਨਵੀਂ ਇਮਾਰਤ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ
ਸਥਾਪਨਾ ਦਿਵਸ ਮੌਲੇ 30 ਅਪ੍ਰੈਲ ਨੂੰ ਕੀਤਾ ਜਾਵੇਗਾ।ਉਨ੍ਹਾਂ ਐਲਾਨ ਕੀਤਾ ਕਿ ਇਸ
ਸੈਂਟਰ ਨੂੰ ਵਿਸ਼ਵ ਪੱਧਰ ਦੇ ਸੈਂਟਰ ਵਜੋਂ ਵਿਕਸਤ ਕਰਨ ਲਈ ਯੂਨੀਵਰਸਿਟੀ ਵਲੋਂ ਖੁਲ ਕੇ
ਵਿੱਤੀ ਅਤੇ ਅਕਾਦਮਿਕ ਮੱਦਦ ਦਿੱਤੀ ਜਾਵੇਗੀ।ਉਨ੍ਹਾਂ ਬਾਬਾ ਫਰੀਦ ਦੀ ਬਾਣੀ ਦੀਆਂ ਕਾਈ
ਉਦਾਹਰਨਾ ਪੇਸ਼ ਕਰਦਿਆਂ ਦੱਸਿਆ ਕਿ ਕਿਸ ਤਰਾਂ ਉਨ੍ਹਾਂ ਨੇ ਸੱਚ ਦੇ ਮਾਰਗ ਤੇ ਚੱਲਣ ਅਤੇ
ਸੱਚਾ ਸੁੱਚਾ ਜੀਵਨ ਜੀਣ ਦਾ ਸੰਦੇਸ਼ ਆਪਣੀ ਬਾਣੀ ਰਾਹੀਂ ਲੋਕਾਂ ਅੱਗੇ ਰੱਖਿਆ।ਇਸ
ਮੌਕੇ ਸੈਂਟਰ ਫÂਰ ਸੂਫੀ ਸਟੱਡੀਜ਼ ਦੇ ਡਾਇਰੈਕਟਰ ਡਾ. ਨਾਸਿਰ ਨਕਵੀ ਨੇ ਆਏ ਮਹਿਮਾਨਾ
ਦਾ ਸੁਆਗਤ ਕਰਦਿਆਂ ਸੈਂਟਰ ਵਲੋਂ ਭਵਿੱਖ ਵਿਚ ਉਲੀਕੇ ਜਾਣ ਵਾਲੇ ਪ੍ਰੋਗਰਾਮਾ ਦਾ
ਵੇਰਵਾ ਪੇਸ਼ ਕੀਤਾ।ਸਮਾਗਮ ਦੇ ਅੰਤ ਵਿਚ ਡਾ. ਧੰਨਵੰਤ ਕੌਰ ਨੇ ਸਭ ਦਾ ਧੰਨਵਾਦ ਕੀਤਾ।

Patiala, Feb 25-“The establishment of Baba Farid Centre for Sufi Studies at Punjabi University will act as an eternal and enduring bridge between India and Pakistan and the two hoary religious traditions of Sikhism and Islam.” This was stated by gaddi nashin hazrat khwaza garib nawaz Sarwar Chishti of Ajmer in a special lecture on “Sufism and its Chisti Tradition”, organised by the University’s Baba Farid Centre for Sufi Studies in the Senate hall here today.
Being the first Centre of its kind anywhere in the world, it would help promote many a similar element between the common heritage, history and culture of East and West Punjab, in addition to promoting the values of Islamic mysticism and Sikh religious pluralism. The Chisti further said that to my disclosure about the setting up of the Centre at Punjabi University to the Muslims in Pakistan, pat came the reply: “While Punjabi University should feel proud, we at the same time should feel disgraced having failed to do so.” “I have come here especially to pay my tribute to Punjabi University and my gratitude to the Vice-Chancellor for having taken this unique initiative,” he said.
Vice-Chancellor, Dr Jaspal Singh, in his presidential address, said that the new building of the Centre will be inaugurated on the Foundation Day of the University on April 30 next. The University will extend all kinds of financial help to promote Sufism and would carry out research to trace the symbiotic relationship between Sikhism and Islam. Baba Farid’s Bani in Guru Granth Sahib is embedded with all kinds of philosophical and celestial ideas guiding the humankind to living a rightful and truthful life. Gurmat and Sufi musical traditions again have a universal and all-encompassing relationship, he said. Dr Nashir Naqvi, Director of the Centre, announced to hold national and international conferences with the objective of promoting Sufism and poetry and poetics of Baba Farid.

Punjabi University beat Kurukshetra University in Kabaddi meet
Patiala, Feb 25- Punjabi University, Patiala defeated Kurukshetra University by 45-30 points in the opening match of the three-day All India Inter University Circle Style Prize Money Kabaddi Championship being held on the University campus, here today. The winners led by 21-19 at half time. Harjit Singh Fakkar, Jagdip Singh Bhikhi, Sukhdip Singh Bathinda and Gurdhian Bhikhi unleashed good performance for Punjabi University, while Mahavir Singh, Bhalinder, Krishan and Shalinder performed well for the losers. In another match, Chowdhry Devi Lal University, Sirsa beat Lovely University, Jalandhar by 47-17 in a one-sided affair.
According to Dr Raj Kumar Sharma, six teams are participating in the championship which is being organised for the first time. The winners of the first, second and third positions will be given cash prizes of Rs 51,000, 31,000 and 21,000 respectively, he said. Member Parliament, Mr Balwinder Singh Bhunder inaugurated the championship while Dr Jaspal Singh, Vice-Chancellor was the chief guest.

Fete-2011 concludes at Punjabi University
Patiala, Feb 24- Fete-2011, organised by the Punjabi University’s Women’s Club on the University campus here today, proved to be a great success with more than 10,000 visitors, including teachers, research scholars, students and members of the non-teaching staff participating in its various activities. The Fete was inaugurated by the Vice-Chancellor, Dr Jaspal Singh, while his wife and President of the Club Dr Jagjit Kaur distributed prizes to the winners.
Speaking on the occasion, Dr Jagjit Kaur said that like the previous years, the money raised during the fete will be used for the welfare of the under-privileged and specially challenged women and children. The events that constituted the fete included ring the thing, balance the glasses, pick the brick, hit the canes, lotto, tombola hub, music games, music on demand etc. Big bike, car, mobile and jewelry companies put up their stalls extending special offers.
Students of University’s Centre for Advanced media studies (CAMS), pursuing their B.Tech. course in TV, Film Production and Media Technology, conducted a roadshow on the theme “Women for women empowerment”.

ਪਟਿਆਲਾ, 24 ਫਰਵਰੀ-ਪੰਜਾਬੀ ਯੂਨੀਵਰਸਿਟੀ ਦੇ ਵੂਮੈਨ ਕਲੱਬ ਵਲੋਂ ਯੂਨੀਵਰਸਿਟੀ
ਕੈਂਪਸ ਵਿਖੇ 'ਫੇਟ ਮੇਲਾ 2011' ਲਾਇਆ ਗਿਆ, ਇਸ ਮੇਲੇ ਵਿਚ 10,000 ਤੋਂ ਵੱਧ
ਵਿਦਿਆਰਥੀਆਂ, ਅਧਿਆਪਕਾਂ, ਗੈਰ ਅਧਿਆਪਨ ਕਰਮਚਾਰੀਆਂ ਅਤੇ ਆਮ ਲੋਕਾਂ ਨੇ ਸ਼ਿਰਕਤ
ਕੀਤੀ।ਮੇਲੇ ਦਾ ਉਦਘਾਟਨ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਕੀਤਾ।
ਮੇਲੇ ਦਾ ਬੁਦਘਾਟਨ ਕਰਦਿਆਂ ਡਾ. ਜਸਪਾਲ ਸਿੰਘ ਨੇ ਕਿਹਾ ਜਿੱਥੇ ਇਹ ਮੇਲਾ
ਵਿਦਿਆਰਥੀਆਂ ਲਈ ਮਨੋਰੰਜਨ ਦਾ ਸਾਧਨ ਹੈ, ਉੱਥੇ ਮੇਲੇ ਤੋਂ ਹੋਈ ਕਮਾਈ ਦਾ ਪੈਸਾ
ਗੂੰਗੇ ਬੋਲਿਆਂ ਬੱਚਿਆ ਅਤੇ ਔਰਤਾਂ ਦੇ ਦੀ ਭਲਾਈ ਲਈ ਖਰਚਿਆਂ ਜਾਵੇਗਾ।ਉਨਾ
ਦੱਸਿਆ ਕਿ ਪਹਿਲਾਂ ਵੀ ਯੂਨੀਵਰਸਿਟੀ ਦਾ ਵੂਮੈਨ ਕਲੱਬ ਅਤੇ ਵੁਮੈਨ ਸਟੱਡੀ ਸੈਂਟਰ
ਸਮਾਜਿਕ ਕਾਰਜਾਂ ਵਿਚ ਲੱਗੇ ਹੋਏ ਹਨ।

ਇਨਾਮ ਵੰਡ ਸਮਾਗਮ ਮੌਕੇ ਸੰਬੋਧਨ ਕਰਦਿਆਂ ਮੈਡਮ ਵਾਈਸ ਚਾਂਸਲਰ ਡਾ. ਜਗਜੀਤ ਕੌਰ ਨੇ
ਪਿਛਲੇ ਸਾਲ ਮੇਲੇ ਤੋਂ ਹੋਈ ਕਮਾਈ ਦਾ ਪੈਸਾ ਵੀ ਗੂੰਗੇ ਬੋਲਿਆਂ ਬੱਚਿਆ ਅਤੇ ਔਰਤਾਂ
ਦੇ ਵਿਕਾਸ ਲਈ ਖਰਚਿਆ ਗਿਆ ਸੀ।ਇਸ ਬਾਰ ਵੀ ਇਕੱਠਾ ਹੋਇਆ ਪੈਸਾ ਇਸ ਕਾਰਜ ਲਈ
ਹੀ ਖਰਚਿਆ ਜਾਵੇਗਾ। ਯੁਨੀਵਰਸਿਟੀ ਪ੍ਰਸ਼ਾਂਸਨ ਨੂੰ ਅਪੀਲ ਕੀਤੀ ਕਿ ਇਸ ਮੇਲੇ ਜਾਰੀ
ਰੱਖਿਆ ਜਾਵੇ। ਉਨਾਂ ਕਿਹਾ ਕਿ ਇਸ ਨਾਲ ਜਿੱਥੇ ਵਿਦਿਆਰਥੀਆਂ ਨੂੰ ਮਨੋਰੰਜਨ ਦਾ ਮੌਕਾ
ਮਿਲਦਾ ਹੈ ਉੱਥੇ ਯੂਨੀਵਰਸਿਟੀ ਮੁਲਾਜਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਮਾਜ ਭਲਾਈ ਲਈ
ਸੰਗਠਤ ਹੋ ਕੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ।
ਇਸ ਮੇਲੇ ਦੇ ਦੌਰਾਨ ਵੱਖ ਵੱਖ ਖੇਡਾਂ ਤੰਬੋਲਾ, ਇੱਟਾਂ ਚੁੱਕਣ, ਲੋਟੋ, ਰਿੰਗ ਪਾਉਣੇ, ਮਿਉਜੀਕਲ
ਗੇਮਜ਼ ਆਦਿ ਦਾ ਅਯੋਜਨ ਕੀਤਾ ਗਿਆ।ਇਸ ਤੋਂ ਇਲਾਵਾ ਮੋਟਰਸਾਈਕਲ, ਕਾਰਾਂ ਅਤੇ
ਗਹਿਣਿਆਂ ਆਦਿ ਦੀਆਂ ਕਮਪਨੀਆਂ ਵਲੋਂ ਆਪਣੇ ਸਮਾਨ ਦੀਆਂ ਪ੍ਰਦਰਸ਼ਨੀਆਂ ਵੀ ਲਾਈਆਂ
ਗਈਆਂ।ਇਸ ਤੋਂ ਇਲਾਵਾ ਖਾਣ ਪੀਣ ਦੀਆਂ ਸਟਾਲਾ ਵੀ ਲਾਈਆਂ ਗਈਆਂ।
ਮੇਲੇ ਨੂੰ ਸਫਲਤਾ ਪੂਰਵਕ ਕਰਵਾਉਣ ਵਿਚ ਯੂਨੀਵਰਸਿਟੀ ਦੇ ਚੀਫ ਇੰਜਨੀਅਰ ਸ. ਅਮਰਜੀਤ
ਸਿੰਘ ਸੰਧੂ ਸਮੇਤ ਸਮੂਹ ਉਸਾਰੀ ਵਿਭਾਗ ਤੋਂ ਇਲਾਵਾ ਸੁਰੱਖਿਆਂ ਅਫਸਰ ਕਰਨਲ ਐਮ.
ਐਸ. ਸੰਧੂ ਅਤੇ ਪੂਰੇ ਸੁਰਿੱਖਿਆ ਅਮਲੇ ਅਤੇ ਡੀਨ ਵਿਦਿਆਰਥੀ ਭਲਾਈ ਡਾ. ਕੁਲਬੀਰ
ਢਿੱਲੋਂ ਨੇ ਵਧ ਚੜ੍ਹ ਕੇ ਸਾਥ ਦਿੱਤਾ। ਵੂਮੈਨ ਕਲੱਬ ਦੀਆਂ ਮੈਬਰ ਡਾ ਮੰਜੂ ਵਰਮਾ, ਡਾ.
ਰਿਤੂ ਲਹਿਲ, ਡਾ. ਅਮ੍ਰਿਤਪਾਲ ਕੌਰ, ਐਸ. ਡੀ. ਓ. ਰੁਪੰਿਦੰਰ ਕੌਰ, ਬਲਵਿੰਦਰ ਕੌਰ
ਭੱਟੀ ਤੋਂ ਇਲਾਵਾ ਬਾਕੀ ਮੈਂਬਰ ਨੇ ਵੀ ਇਸ ਮੇਲੇ ਦੀ ਸਫਲਤਾ ਲਈ ਵਧ ਚੜ੍ਹ ਕੇ
ਯੋਗਦਾਨ ਪਾਇਆ।

Seminar Library & Information Science Department
ਸੰਚਾਰ ਦੀਆਂ ਨਵੀਆਂ ਵਿਧਿਆਂ ਖਾਸ ਕਰ ਇੰਟਰਨੈਟ ਦੇ ਆਉਣ ਨਾਲ ਸਾਹਿਤ ਚੋਰੀ ਦੇ
ਪੁਰਾਣੇ ਪ੍ਰਚਲਨ ਵਿਚ ਅਥਾਅ ਵਾਧਾ ਹੋਇਆ ਹੈ ਅਤੇ ਇਸ ਨੇ ਇਸ ਕੰਮ ਨੂੰ ਹੋਰ
ਗੁੰਜ਼ਲਦਾਰ ਅਤੇ ਵਿਗਾੜ ਕੇ ਰੱਖ ਦਿੱੱਤਾ ਹੈ।ਇਸ ਬਾਰੇ ਪੰਜਾਬੀ ਯੂਨੀਵਰਸਿਟੀ ਵਿਖੇ
ਲਾਈਬਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਵਲੋਂ 'ਇੰਟਰਨੈਟ ਦੇ ਦੌਰ ਵਿਚ ਸਾਹਿਤ ਚੋਰੀ
ਅਤੇ ਪ੍ਰਮਾਣਿਕਤਾ: ਸਮੱਸਿਆਵਾਂ ਅਤੇ ਸੰਭਾਨਾਵਾਂ' ਵਿਸ਼ੇ 'ਤੇ ਕਰਵਾਏ ਗਏ ਰਾਸ਼ਟਰੀ
ਸੈਮੀਨਾਰ ਦੇ ਉਦਘਾਟਨੀ ਸਮਾਗਮ ਮੌਕੇ ਇਕੱਤਰ ਹੋਏ ਵੱਖ ਵੱਖ ਵਿਦਵਾਨਾ ਨੇ ਗੰਭੀਰ
ਚਿੰਤਾ ਪ੍ਰਗਟਾਈ ਅਤੇ ਇਸ ਮਸਲੇ ਦੇ ਹੱਲ ਲਈ ਸੁਝਾਅ ਪੇਸ਼ ਕੀਤੇ।ਟੈਗੋਰ ਰਾਸ਼ਟਰੀ
ਫੈਲੋਸ਼ਿਪ ਪ੍ਰੋਫੈਸਰ ਪੀ.ਬੀ.ਮੰਗਲਾ ਨੇ ਇਸ ਮੌਕੇ ਉਦਘਾਟਨੀ ਭਾਸ਼ਣ ਦੌਰਾਨ ਵਕਾਲਤ
ਕਰਦਿਆਂ ਕਿਹਾ ਸਾਹਿਤ ਚੋਰੀ ਦੇ ਪ੍ਰਚਲਨ ਨੂੰ ਰੋਕਣ ਲਈ ਸਖਤ ਕਾਨੂੰਨ ਲਾਗੂ ਕੀਤੇ ਜਾਣੇ
ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਕਾਦਮਿਕ ਖੇਤਰ ਦੀ ਇਸ ਬੇਈਮਾਨੀ ਕਾਰਨ ਦੁਨੀਆਂ ਭਰ
ਵਿਚ ਜਿੱਥੇ ਅਕਾਦਮਿਕ ਖੇਤਰ ਨੂੰ ਖੋਰਾ ਲੱਗ ਰਿਹਾ ਹੈ ਉੱਥੇ ਵੱਡੇ ਪੱਧਰ 'ਤੇ ਸਮਾਜ
ਦਾ ਵੀ ਨੁਕਸਾਨ ਹੋ ਰਿਹਾ ਹੈ।
ਇਸ ਮੌਕੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ
ਇੰਟਰਨੈਟ ਦੇ ਦੌਰ ਵਿਚ ਡਿਜੀਟਲ ਦਸਤਾਵੇਜ਼ਾ ਤੱਕ ਅਸਾਨ ਪਹੁੰਚ ਅਤੇ ਛੇੜ ਛਾੜ ਅਸਾਨੀ
ਨਾਲ ਹੋ ਸਕਦੀ ਹੈ,ਜਿਸ ਕਾਰਨ ਸਾਹਿਤ ਚੋਰੀ ਕਰਨਾ ਵੀ ਬੜਾ ਸੌਖਾ ਹੋ ਗਿਆ ਹੈ।ਉਨ੍ਹਾਂ
ਕਿਹਾ ਕਿ ਦਸਤਾਵੇਜੀ ਸਮੱਗਰੀ ਦਾ ਕਾਪੀ-ਪੇਸਟ ਪ੍ਰਚਲਨ ਅਤੇ ਜਾਲਸਾਜ਼ੀ ਨੂੰ ਰੋਕਣ ਅਤੇ
ਕੁਆਲਟੀ ਸਿੱਖਿਆ ਪ੍ਰਦਾਨ ਕਰਨ ਲਈ ਜਲਦ ਠੋਸ ਕਦਮ ਉਠਾਉਣ ਦੀ ਸਖਤ ਲੋੜ ਹੈ।ਲੇਖਕਾਂ
ਨੂੰ ਮੂਲ ਅਧਾਰਿਤ ਸਿੱਖਿਆ, ਜਾਗਰੂਕਤਾ ਅਤੇ ਟਰੇਨਿੰਗ ਦੀ ਘਾਟ ਆਦਿ ਕਾਰਨ ਸਾਹਿਤ
ਚੋਰੀ ਦਾ ਪ੍ਰਚਲਨ ਪ੍ਰਫੁਲਤ ਹੋ ਰਿਹਾ ਹੈ।
ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ ਅਮੀਰੇਟਸ ਫੈਲੋ ਪ੍ਰੋਫੈਸਰ ਐਮ.ਪੀ.
ਸਤੀਜਾ ਨੇ ਮੁਖ ਸੁਰ ਭਾਸ਼ਣ ਪੇਸ਼ ਕਰਦਿਆਂ ਸਾਹਿਤ ਚੋਰੀ ਨੂੰ ਸੱਪ ਦੱਸਦਿਆਂ ਕਿਹਾ ਕਿ
ਸੈਕਸ਼ਪੀਅਰ ਸਮੇਤ ਕਈ ਮਹਾਨ ਲੇਖਕ ਵੀ ਅਜਿਹੇ ਦੋਸ਼ਾਂ ਦਾ ਸ਼ਿਕਾਰ ਹੋ ਚੁਕੇ ਹਨ।ਉਨ੍ਹਾਂ
ਕਿਹਾ ਕਿ ਵੈਬ ਦੇ ਸੋਸ਼ਲ ਨੈਟਵਰਕਇੰਗ ਅਮਲ ਦੇ ਚਲਦਿਆਂ ਸਾਹਿਤ ਚੋਰੀ ਵਿਚ ਕਈ ਗੁਣਾ
ਵਾਧਾ ਹੋਇਆ ਹੈ।
ਇਸ ਮੌਕੇ ਵਿਭਾਗ ਦੇ ਮੁਖੀ ਅਤੇ ਸੈਮੀਨਾਰ ਦੇ ਕੋਆਰਡੀਨੇਟਰ ਡਾ. ਝਗਤਾਰ ਸਿੰਘ ਨੇ
ਆਏ ਮਹਿਮਾਨਾ ਅਤੇ ਡੈਲੀਗੇਟਸ ਦਾ ਸੁਆਗਤ ਕੀਤਾ ਅਤੇ ਸੈਮੀਨਾਰ ਦੀ ਰੂਪ ਰੇਖਾ ਤੋਂ
ਜਾਣੂ ਕਰਵਾਇਆ।ਯੂਨੀਵਰਸਿਟੀ ਦੇ ਲਾਈਬਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੀ ਡਾ.
ਤਰਿਸ਼ਨਜੀਤ ਕੌਰ ਅਤੇ ਐਚ.ਪੀ.ਐਸ ਕਾਲੜਾ ਨੇ ਵੀ ਇਸ ਮੌਕੇ Àਾਪਣੇ ਵਿਚਾਰ ਪੇਸ਼ ਕੀਤੇ।

Plgiarism is biggest academic dishonesty: Dr Jaspal Singh
Patiala, Feb 24- The age-old menace of plagiarism, aggravated beyond proportions with the introduction of new information technology, especially internet, was taken a serious note by the experts during the national seminar on “Plagiarism and Validation of Research in the Internet Era: Problems and Prospects'”, being organised by Punjabi University’s Department of Library and Information Science on the University campus, here today. Winner of the prestigious Tagore National Fellowship, Prof P.B. Mangla in his inaugural address advocated the introduction of strict laws to minimise this baleful malice as” it can’t be wiped out altogether”. This academic dishonesty is plaguing the academic world on all fronts and at all levels which was causing a big damage to the society at large, he said.
Vice-Chancellor, Dr Jaspal Singh, in his presidential address, said that plagiarism had become much easier a phenomenon with the advent of internet era due to instant access and manipulation of digital documents. The copy-paste syndrome, falsification and fabrication of data need quick remedial action to provide quality education and promote original research. Lack of value-based education, awareness and training in citing works of other authors were the other major causes which were promoting plagiarism, the VC said.
Prof M.P. Satija, UGC Emeritus Fellow at GNDU, Amritsar, while describing plagiarism as a tempting snake, said that “many mighties, including Shakespeare have been alleged to have fallen prey to it.” The social networking applications of the web have multiplied the contagious practice of plagiarism, he said. The barbarian slogan in the academic world, that is, “publish or perish” is responsible for this heinous crime as a surviving mechanism, Dr Satija added. HoD, Dr Jagtar Singh introduced the theme and welcomed the delegates, while Dr Trishanjit Kaur proposed vote of thanks.

Kabadi Tournament on 25th to 27 feb
ਪਟਿਆਲਾ, 23 ਫਰਵਰੀ- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਵਿਭਾਗ ਵਲੋਂ 25 ਤੋਂ
27 ਫਰਵਰੀ ਤੱਕ ਆਲ ਇੰਡੀਆ ਇੰਟਰ ਯੂਨੀਵਰਸਿਟੀ ਕਬੱਡੀ (ਪੁਰਸ਼) ਸਰਕਲ ਸਟਾਈਲ
ਟੂਰਨਾਮੈਂਟ ਯੂਨੀਵਰਸਿਟੀ ਦੇ ਖੇਡ ਕੰਪਲੈਕਸ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਖੇਡ
ਮੁਕਬਲੇ ਦੀ ਜੇਤੂ ਟੀਮ ਨੂੰ 5100, ਉਪ ਜੇਤੂ ਨੂੰ 31000 ਅਤੇ ਤੀਜੇ ਸਥਾਨ ਤੇ ਆਉਣ
ਵਾਲੀ ਟੀਮ ਨੂੰ 21000 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ।ਇਸ ਟੂਰਨਾਮੈਂਟ ਦੌਰਾਨ
ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਮੁੱਖ ਮਹਿਮਾਨ, ਪੰਜਾਬ ਕਬੱਡੀ
ਐਸ਼ੋਸੀਏਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚਣਗੇ।
ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਗ ਇਸ ਮੌਕੇ ਪ੍ਰਧਾਨਗੀ ਕਰਨਗੇ।

Seminar by Sanskrit Department
ਪਟਿਆਲਾ, 23 ਫਰਵਰੀ-ਸੰਸਕ੍ਰਿਤ ਅਤੇ ਪਾਲਿ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ
ਵਲੋ ਡਾ. ਪ੍ਰੇਮ ਪ੍ਰਕਾਸ਼ ਸਿੰਘ ਯਾਦਗਾਰੀ ਪਰਿਸ਼ਦ, ਪਟਿਆਲਾ ਦੇ ਸਹਿਯੋਗ ਨਾਲ 'ਸੰਸਕ੍ਰਿਤ
ਅਤੇ ਪੰਜਾਬੀ ਦੇ ਸੰਬੰਧ' ਵਿਸ਼ੇ ਤੇ ਡਾ. ਪ੍ਰੇਮ ਪ੍ਰਕਾਸ਼ ਸਿੰਘ ਨੂੰ ਸਮਰਿਪਤ ਇਕ ਰੋਜਾ
ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਜਸਪਾਲ ਸਿੰਘ
ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ।ਡਾ.ਜਸਪਾਲ ਸਿੰਘ ਨੇ
ਪ੍ਰਧਾਨਗੀ ਭਾਸ਼ਣ ਦੌਰਾਨ ਗੁਰਬਾਣੀ ਵਿਚੋ ਅਜਿਹੀਆਂ ਪੰਕਤੀਆਂ ਨੂੰ ਉਦਾਹਰਣ ਵਜੋ ਪਸ਼ੇ ਕੀਤਾ
ਜੋ ਸੰਸਕ੍ਰਿਤ ਦੇ ਸ਼ਬਦਾਂ ਤੋ ਭਰਪੂਰ ਸਨ।ਉਨ•ਾਂ ਨੇ ਸੰਸਕ੍ਰਿਤ ਅਤੇ ਪੰਜਾਬੀ ਦੇ ਵਿਦਵਾਨਾ
ਨੂੰ ਪੁਰਜੋਰ ਅਪੀਲ ਕੀਤੀ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਰਲ ਕੇ ਖੋਜ ਪ੍ਰੋਜੈਕਟ
ਸ਼ੁਰੂ ਕਰਨ।ਇਸ ਤੋਂ ਇਲਾਵਾ ਉਨ•ਾਂ ਨੇ ਪੰਜਾਬੀ ਦੇ ਅਨੇਕਾਂ ਸ਼ਬਦਾਂ ਦੀਆਂ ਉਦਾਹਰਣਾ
ਪੇਸ਼ ਕੀਤੀਆਂ ਜੋ ਦੇਸ਼ ਦੀਆਂ ਹੋਰਨਾਂ ਭਾਸ਼ਾਵਾਂ ਵਿਚ ਵੀ ਮੌਜੂਦ ਹਨ ਤੇ ਜਿੰਨ•ਾਂ ਬਾਰੇ ਖੋਜ
ਕਾਰਜ ਕੀਤੇ ਜਾਣੇ ਚਾਹੀਦੇ ਹਨ।
ਡਾ. ਭੀਮ ਸਿੰਘ ਨੇ ਅਨੇਕ ਵੈਦਿਕ ਸ਼ਬਦਾਂ ਅਤੇ ਪੰਜਾਬੀ ਦੇ ਸ਼ਬਦਾਂ ਦੀ ਸਮਾਨਤਾ ਨੂੰ ਪ੍ਰਗਟ
ਕਰਦੇ ਹੋਏ ਵੈਦਿਕ ਸੰਸਕ੍ਰਿਤ ਨੂੰ ਹੀ ਪੰਜਾਬੀ ਮੰਨਿਆ ਅਤੇ ਅਨੇਕ ਉਦਾਹਰਣਾ ਨਾਲ ਇਸ
ਤੱਥ ਦੀ ਪੁਟੀ ਕੀਤੀ। ਡਾ. ਹੁਕੁਮ ਚੰਦ ਰਾਜਪਾਲ ਨੇ ਸੰਸਕ੍ਰਿਤ ਭਾਸ਼ਾ ਨੂੰ ਸਾਰੀਆਂ ਭਾਸ਼ਾਵਾਂ
ਦੀ ਜਨਨੀ ਦਸਦੇ ਹੋਏ ਭਾਸ਼ਾਵਾਂ ਦੀ ਸਮਰਿਧੀ ਅਤੇ ਨਵੇ ਸ਼ਬਦਾਂ ਦੀ ਬਣਤਰ ਲਈ ਸੰਸਕ੍ਰਿਤ ਦੇ
ਅਧਿਐਨ ਨੂੰ ਜਰੂਰੀ ਦਸਿਆ।
ਇਸ ਸੈਮੀਨਾਰ ਦੇ ਪਹਿਲੇ ਸੈਸ਼ਨ ਵਿਚ ਸ੍ਰੀਮਤੀ ਡਾ. ਪ੍ਰੇਮ ਪ੍ਰਕਾਸ਼ ਸਿੰਘ ਮੁਖ ਮਹਿਮਾਨ
ਅਤੇ ਡਾ. ਹੁਕੁਮ ਚੰਦ ਰਾਜਪਾਲ ਨੇ ਵਿਸ਼ੇਸ਼ ਮਹਿਮਾਨ ਵਜੋ ਸ਼ਿਰਕਤ ਕੀਤੀ। ਡਾ. ਸਤੀਸ਼
ਕੁਮਾਰ ਵਰਮਾ ਨੇ ਆਏ ਸਾਰੇ ਵਿਦਵਾਨਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਵਿਭਾਗ ਦੇ
ਮੁਖੀ ਡਾ.ਇੰਦਰ ਮੋਹਣ ਸਿੰਘ ਨੇ ਕੀਤਾ।ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾ. ਜਗਦੀਸ਼ ਪ੍ਰਸਾਦ
ਸੇਮਵਾਲ ਨੇ ਕੀਤੀ। ਇਸ ਸੈਸ਼ਨ ਵਿਚ ਮੁਖ ਮਹਿਮਾਨ ਵਜੋ ਡਾ.ਕਾਮਦੇਵ ਝਾ ਅਤੇ ਡਾ. ਨਰੇਸ਼
ਕੁਮਾਰ ਬੱਤਰਾ ਵਿਰਾਜਮਾਨ ਸਨ। ਇਸ ਸੈਸ਼ਨ ਵਿਚ ਬਾਹਰੋ ਆਏ ਦਸ ਵਿਦਵਾਨਾਂ ਨੇ ਆਪਣੇ
ਪਰਚੇ ਪੜੇ ਅਤੇ ਸੰਸਕ੍ਰਿਤ ਪੰਜਾਬੀ ਦੇ ਸੰਬੰਧਾਂ ਨੂੰ ਬੜੀ ਹੀ ਖੂਬਸੂਰਤੀ ਨਾਲ ਪੇਸ਼ ਕਰਦੇ
ਹੋਏ ਪੰਜਾਬੀ ਦੇ ਵਿਕਾਸ ਲਈ ਸੰਸਕ੍ਰਿਤ ਭਾਸ਼ਾ ਨੂੰ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਸੇਮੀਨਾਰ ਦੇ ਅੰਤ ਵਿਚ ਡਾ. ਪ੍ਰੇਮ ਪ੍ਰਕਾਸ਼ ਸਿੰਘ ਦੀ ਸਪੁਤਰੀ ਮਾਨਵਤਾ ਘੁੰਮਣ ਅਤੇ
ਉਹਨਾਂ ਦੇ ਜਵਾਈ ਵਰਿੰਦਰ ਘੁੰਮਣ ਨੇ ਸਾਰੇ ਵਿਦਵਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ
ਕੀਤਾ।

Seminar on Plagiarism in research

Patiala, Feb 23 - Punjabi University’s Department of Library and Information Science is organising a national seminar on, “Plagiarism and Validation of Research in the Internet Era: Problems and Prospects'” on February 24 in the Senate Hall of the University. According to Dr. Jagtar Singh, President, Indian Association of Teachers of Library and Information Science (IATLIS) and Head, Department of Library Science, Professor P. B. Mangla, National Tagore Fellow will inaugurate and Dr. Jaspal Singh, Vice Chancellor will preside over the seminar. Prof. M. P. Satija, Emeritus Fellow, Guru Nanak Dev University will deliver the keynote address.

National seminar on,'Plagiarism and validation of research in the Internet era: problems and prospects' on 24 February

ਪਟਿਆਲਾ, ੨੨ ਫਰਵਰੀ- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲਾਈਬਰੇਰੀ ਅਤੇ ਸੁਚਨਾ ਵਿਗਿਆਨ ਵਿਭਾਗ ਵਲੋਂ ੨੪ ਫਰਵਰੀ ਨੂੰ 'ਇੰਨਟਰਨੈਟ ਦੇ ਦੌਰ ਵਿਚ ਸਾਹਿਤ ਦੀ ਚੋਰੀ ਅਤੇ ਖੋਜ ਦੀ ਪ੍ਰਮਾਣਿਕਤਾ: ਸਮੱਸਿਆਵਾਂ ਅਤੇ ਸੰਭਾਵਨਾਵਾਂ' ਵਿਸ਼ੇ 'ਤੇ ਇਕ ਰੋਜ਼ਾ ਸੈਮੀਨਾਰ ਦਾ ਅਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਮੀਨਾਰ ਦੇ ਪ੍ਰਬੰਧਕੀ ਸਕੱਤਰ ਡਾ. ਝਗਤਾਰ ਸਿੰਘ ਨੇ ਦੱਸਿਆ ਸੈਮੀਨਾਰ ਦਾ ਉਦਘਾਟਨ ਟੈਗੋਰ ਰਾਸ਼ਟਰੀ ਫੈਲੋ ਪ੍ਰੋਫੈਸਰ ਪੀ.ਬੀ.ਮੰਗਲਾ ਕਰਨਗੇ ਅਤੇ ਪ੍ਰਧਾਨਗੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਜਸਪਾਲ ਸਿੰਘ ਕਰਨਗੇ। ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਅਮੀਰੇਟਸ ਫੈਲੋ ਪ੍ਰੋਫੈਸਰ ਐਮ.ਪੀ.ਸਤੀਜ਼ਾ ਮੁੱਖ ਸੁਰ ਭਾਸ਼ਣ ਦੇਣਗੇ।

Punjabi University to host Science Congress on Feb 28

Patiala, Feb 22- Punjabi University, Patiala has planned to celebrate the National Science Day by hosting the 1st Punjabi University Science Congress on February 28 next in the Science Auditorium of the University. Governor, Punjab and Chancellor of Punjabi University, Mr Shivraj V. Patil will be the Chief Guest, while eminent scientist, Professor Yash Pal will deliver the keynote address during the congress.
According to Vice-Chancellor, Dr Jaspal Singh, the Congress is being jointly organised by all the Science Departments of Punjabi University with the objective of providing an insight into the new advances in scientific research in various disciplines through mutual deliberations in addition to popularising science with the help of lectures by eminent scientists, teachers and research scholars working in different disciplines. All the Science Departments will also showcase their achievements in shape of research, significant developments, publications, innovations in teaching and research and state-of-the-art technologies developed since their inception, he said.

Road Show by CAMS Students

ਪਟਿਆਲਾ, 21 ਫਰਵਰੀ- ਦੁਨੀਆਂ ਭਰ ਵਿਚ 'ਮਾਂ ਬੋਲੀ ਦਿਵਸ' ਹਰ ਸਾਲ 21 ਫਰਵਾਰੀ ਨੁੰ ਮਨਾਇਆ ਜਾਂਦਾ ਹੈ।ਸੈਟਰ ਫਾਰ ਐਡਵਾਂਸਡ ਮੀਡੀਆ ਸਟੱਡੀਜਸ਼ ਦੇ ਬੀ.ਟੈਕ (ਟੀ.ਵੀ, ਫਿਲਮ ਪ੍ਰੋਡਕਸਸ਼ਨ ਐਡ ਮੀਡੀਆ ਟੈਕਨਾਲੋਜੀ) ਦੇ ਵਿਦਿਆਰਥੀਆਂ ਵਲੋ ਯੂਨੀਵਰਸਿਟੀ ਕੈਂਪਸ ਵਿਖੇ “ਮਾਂ ਬੋਲੀ ਦਿਵਸ' ਦੇ ਮੌਕੇ ਰੋਡ ਸ਼ੋਅ ਆਯੋਜਿਤ ਕੀਤਾ ਗਿਆ।ਇਸ ਰੋਡ ਸਸ਼ੋਅ ਦੌਰਾਨ 'ਕੈਮਜ਼' ਦੇ ਵਿਦਿਆਰਥੀਆਂ ਨੇ ਪੰਜਾਬੀ ਵਿਭਾਗ, ਸੰਗੀਤ ਵਿਭਾਗ, ਅਤੇ ਗੋਲ ਮਾਰਕੀਟ ਵਿਖੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਸਬੰਧੀ ਮਾਂ ਬੋਲੀ ਦੀ ਮਹੱਤਤਾ, ਪੰਜਾਬੀ ਮਾਂ ਬੋਲੀ ਤੋਂ ਕਿਉ ਦੂਰ ਹੋ ਰਹੀ ਹੈ ਨੌਜਵਾਨ
ਪੀੜ~ੀ, ਯੂਨੈਸਕੋ ਵਲੋ ਪੰਜਾਬੀ ਬੋਲੀ ਬਾਰੇ ਖੜ~ੇ ਕੀਤੇ ਸ਼ੰਕੇ ਆਦਿ ਬਾਰੇ ਸਵਾਲ ਕੀਤੇ। ਜਿਨ~ਾ ਵਿਚੋ ਸਭ ਤੋ ਵੱਧ ਹੈਰਾਨੀਜਨਕ ਇਹ ਸੀ ਕਿ ਬਹੁਤੇ ਵਿਦਿਆਰਥੀ ਮਾਂ ਬੋਲੀ ਦਿਵਸ ਤੋਂ ਹੀ ਅਣਜਾਣ ਸਨ। ਉਹਨਾਂ ਇਸ ਲਈ ਵੱਖ-ਵੱਖ ਪੱਧਰ ਤੇ ਪ੍ਰਚਾਰ ਦੀ ਘਾਟ ਨੁੰ ਜਿੰਮੇਵਾਰ ਠਹਿਰਾਇਆ। ਦੂਜਾ ਸਭ ਤੋ ਸਹੱਤਵ ਪਹਿਲੂ ਇਹ Àੱਭਰ ਕੇ ਸਾਹਮਣੇ ਆਇਆ ਕਿ ਨੌਜਵਾਨਾ ਦਾ ਕਹਿਣਾ ਸੀ ਕਿ ਉਹ ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰ ਨਾਲ ਦਿਲੋਂ ਜੁੜਨਾ ਚਾਹੁਂਦੇ ਹਨ, ਪਰ ਉਨ੍ਹਾਂ ਦਾ ਮੰਨਣਾ ਸੀ ਕਿ ਵਪਾਰੀਕਰਨ ਅਤੇ ਵਿਸਸ਼ਵੀਕਰਨ ਦੀ ਮਾਰ ਕਾਰਨ ਨੌਜਵਾਨ ਪੀੜ~ੀ ਆਪਣੇ ਵਿਰਸੇ ਅਤੇ ਪੰਜਾਬੀਅਤ ਤੋ ਦੂਰ ਹੁੰਦੀ ਜਾ ਰਹੀ ਹੈ।
ਮੀਡੀਆ ਸੈਟਰ ਦੇ ਵਿਦਿਆਰਥੀਆਂ ਵਲੋ ਮਾਂ ਬੋਲੀ ਦਿਵਸ ਪ੍ਰਤੀ ਨੌਜਵਾਨਾ ਵਿਚ ਚੇਤਨਾ ਜਗਾਉਣ ਲਈ ਇਹ ਰੋਡ ਸਸ਼ੋਅ ਕੈਮਜ਼ ਦੇ ਡਾਇਰੈਕਟਰ ਡਾ. ਗੁਰਮੀਤ ਸਿੰਘ ਮਾਨ, ਡਾ. ਭੁਪਿੰਦਰ ਸਿੰਘ ਬਤਰਾਂ ਅਤੇ ਇੰਜ. ਚਰਨਜੀਤ ਚੋਪੜਾ ਦੇ ਨਿਰਦੇਸਸ਼ਨਾ ਤਹਿਤ ਯੂਨੀਵਰਸਿਟ ਦੇ ਕੈਪਸ ਵਿਚ ਵੱਖ-ਵੱਖ ਥਾਵਾਂ ਤੇ ਅਯੋਜਿਤ ਕੀਤਾ ਗਿਆ।ਕੈਮਜ਼ ਦੇ ਡਾਇਰੈਕਟਰ ਡਾ. ਗੁਰਮੀਤ ਸਿੰਘ ਮਾਨ ਨੇ ਦੱਸਿਆ ਕਿ ਵਿਭਾਗ ਦੇ ਵਿਦਿਆਰਥੀਆਂ ਵਲੋਂ ਹਰ ਮਹੀਨੇ ਵੱਖ ਵੱਖ ਵਿਸ਼ਿਆਂ ਬਾਰੇ ਰੋਡ ਸ਼ੋਅ ਕੀਤੇ ਜਾਣਗੇ।ਇਸ ਰੋਡ ਸਸ਼ੋਅ ਵਿਚ 'ਕੈਮਜ' ਦੇ ਬੀ.ਟੈਕ ਭਾਗ ਪਹਿਲਾ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ।ਵਿਦਿਆਰਥੀਆਂ ਵਲੋ ਪੰਜਾਬੀ ਮਾਂ ਬੋਲੀ ਨਾਲ ਸਬੰਧੀ ਵਿਦਿਆਰਥੀਆਂ ਨੂੰ ਕੀਤੇ ਗਏ ਸਵਾਲ ਜਵਾਬ ਬਾਰੇ ਇਕ ਵੀਡੀਓ ਫਿਲਮ
ਅਤੇ ਰੇਡੀਓ ਪ੍ਰੋਗਰਾਮ ਵੀ ਤਿਆਰ ਕੀਤਾ ਗਿਆ।

Mother Tongue Day Celebrated

ਪਟਿਆਲਾ, 21 ਫਰਵਰੀ-ਯੂਨੈਸਕੋ ਦੇ ਦਿਸ਼ਾ ਨਿਰਦੇਸ਼ ਹੇਠ 21 ਫਰਵਰੀ ਦਾ ਦਿਨ ਦੁਨੀਆਂ ਭਰ ਵਿਚ ਮਾਤ-ਭਾਸ਼ਾ ਦਿਵਸ ਵਜੋਂ ਮਨਾਇਆ ਜਾਂਦਾ ਹੈ।ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਹਰੇ ਵਰ੍ਹੇ ਇਸ ਦਿਨ ਨੂੰ ਗਿਆਨੀ ਲਾਲ ਸਿੰਘ ਯਾਦਗਾਰੀ ਲੈਕਚਰ ਲੜੀ ਅਧੀਨ ਮਨਾਉਂਦਾ ਆ ਰਿਹਾ ਹੈ।ਇਸ ਮੌਕੇ ਅੱਜ ਯੂਨੀਵਰਸਿਟੀ ਦੇ ਸੈਨਟ ਹਾਲ ਵਿਖੇ ਗਿਆਨੀ ਲਾਲ ਸਿੰਘ ਯਾਦਗਾਰੀ ਲੈਕਚਰ ਦਾ ਅਯੋਜ਼ਨ ਕੀਤਾ ਗਿਆ।
ਇਸ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਪ੍ਰਤੀ ਯੂਨੀਵਰਸਿਟੀ ਦੀ ਪ੍ਰਤੀਬੱਧਤਾ ਨੂੰ ਮੁੜ ਦੁਹਰਾਇਆ। ਗੁਰੂਦੇਵ ਰਵਿੰਦਰ ਨਾਥ ਟੈਗੋਰ ਦੇ ਜੀਵਨ ਵਿਚ ਮਾਤ-ਭਾਸ਼ਾ ਦੀ ਮਹੱਤਤਾ ਸੰਬੰਧੀ ਪ੍ਰਗਟਾਏ ਵਿਚਾਰਾਂ ਨੂੰ ਉਹਨਾਂ ਨੇ ਮਹੱਤਵਪੂਰਨ ਦੱਸਿਆ। ਉਹਨਾਂ ਨੇ ਬਲਰਾਜੀ ਸਾਹਨੀ ਦੇ ਹਵਾਲੇ ਨਾਲ ਕਿਹਾ ਕਿ ਰਵਿੰਦਰ ਨਾਥ ਟੈਗੋਰ ਨਾਲ ਮੁਲਾਕਾਤ ਮਗਰੋਂ ਹੀ ਬਲਰਾਜ ਸਾਹਨੀ ਆਪਣੀ ਮਾਤ-ਭਾਸ਼ਾ ਵੱਲ ਮੁੜਿਆ ਸੀ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਵਿਅਕਤੀ ਨੂੰ ਅਨੇਕਾਂ ਭਾਸ਼ਾਵਾਂ ਆਉਣੀਆਂ ਬਹੁਤ ਚੰਗੀ ਗੱਲ ਹੈ ਪਰ ਆਪਣੀ ਮਾਤ-ਭਾਸ਼ਾ ਦੀ ਕੀਮਤ 'ਤੇ ਨਹੀਂ।ਇਸ ਮੌਕੇ 'ਤੇ ਉਹਨਾਂ ਨੇ ਇਕ ਮਹੱਤਵਪੂਰਨ ਐਲਾਨ ਕੀਤਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਨਾਲ ਜੁੜੀਆਂ ਸਖ਼ਸ਼ੀਅਤਾਂ ਲਈ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਰਿਹਾਇਸ਼ ਲਈ ਇਕ ਵੱਖਰਾ ਕੰਪਾਰਟਮੈਂਟ ਤਿਆਰ ਕੀਤਾ ਜਾ ਰਿਹਾ ਹੈ।
ਇਸ ਵਰ੍ਹੇ ਦਾ ਯਾਦਗਾਰੀ ਲੈਕਚਰ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਕਹਾਣੀਕਾਰ ਪ੍ਰੋ. ਗੁਲਜ਼ਾਰ ਸਿੰਘ ਸੰਧੂ ਨੇ ਪੰਜਾਬੀ ਭਾਸ਼ਾ: ਗਲੋਬਲ ਪਰਿਪੇਖ ਵਿਸ਼ੇ ਉੱਪਰ ਦਿੱਤਾ।
ਆਪਣੇ ਭਾਸ਼ਣ ਵਿਚ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਗਲੋਬਲੀ ਪ੍ਰਸੰਗਾਂ ਦੀ ਗੱਲ ਕਰਦਿਆਂ ਪੰਜਾਬੀ ਭਾਸ਼ਾ ਨੂੰ ਇਸੇ ਪ੍ਰਸੰਗ ਵਿਚ ਵਿਕਸਿਤ ਕਰਨ ਉੱਤੇ ਜ਼ੋਰ ਦਿੱਤਾ। ਉਹਨਾਂ ਦਾ ਵਿਚਾਰ ਸੀ ਕਿ ਵਿਸ਼ਵੀਕਰਨ ਦੇ ਅਜੋਕੇ ਦੌਰ ਵਿਚ ਬਾਕੀ ਭਾਸ਼ਾਵਾਂ ਨਾਲ ਸੰਵਾਦ ਰਚਾ ਕੇ ਹੀ ਆਪਣੀ ਭਾਸ਼ਾ ਦੀ ਤਰੱਕੀ ਬਾਰੇ ਸੋਚਿਆ ਜਾ ਸਕਦਾ ਹੈ।ਹਰ ਸਭਿਆਚਾਰ ਵਿਚ ਇਹ ਗੱਲ ਹਮੇਸ਼ਾ ਪ੍ਰਧਾਨ ਰਹਿੰਦੀ ਹੈ ਕਿ ਮਾਤ-ਭਾਸ਼ਾ ਦੀ ਪਹਿਲ ਨੂੰ ਅਤੇ ਇਸ ਦੀ ਸਦੀਵਤਾ ਨੂੰ ਬਣਾਈ ਰੱਖਣ ਲਈ ਸਮਕਾਲੀਨ ਪ੍ਰਸੰਗਤਾ ਨੂੰ ਧਿਆਨ ਵਿਚ ਰੱਖ ਲਿਆ ਜਾਵੇ। ਇਹ ਬਿਲਕੁਲ ਸੱਚ ਹੈ ਕਿ ਹਰ ਵੱਖਰੀ ਕੌਮ ਲਈ ਯੂਨੈਸਕੋ ਵੱਲੋਂ ਅਧਾਰਿਤ ਪ੍ਰਸੰਗਾਂ ਵਿਚ ਲਿਪੀ ਪ੍ਰਮੁੱਖ ਹੈ।
ਇਸ ਤੋਂ ਪਹਿਲਾਂ ਵਿਭਾਗ ਦੇ ਮੁਖੀ ਡਾ. ਅਮਰਜੀਤ ਕੌਰ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਮਾਤ-ਭਾਸ਼ਾ ਦੇ ਸੰਕਲਪ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਗਿਆਨੀ ਲਾਲ ਸਿੰਘ ਜੀ ਦੀ ਪੰਜਾਬੀ ਭਾਸ਼ਾ ਪ੍ਰਤੀ ਵਚਨਬੱਧਤਾ ਨੂੰ ਦਰਸਾਇਆ ਅਤੇ ਪੰਜਾਬੀ ਭਾਸ਼ਾ ਦੀ
ਪ੍ਰਫੁੱਲਤਾ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਦਿੱਤਾ।ਡਾ. ਦਲੀਪ ਕੌਰ ਟਿਵਾਣਾ ਅਤੇ ਡਾ. ਹਿੰਮਤ ਸਿੰਘ ਨੇ ਗਿਆਨੀ ਲਾਲ ਸਿੰਘ ਹੋਰਾਂ ਨਾਲ ਸੰਬੰਧਿਤ ਯਾਦਾਂ ਨੂੰ ਵਿਦਵਾਨਾਂ ਨਾਲ ਸਾਂਝਾ ਕੀਤਾ। ਇਸ ਸਮੇਂ ਗਿਆਨੀ ਜੀ ਦਾ ਪਰਿਵਾਰ ਵੀ ਹਾਜ਼ਰ ਸੀ। ਲੈਕਚਰ ਦੇ ਅੰਤ ਉੱਪਰ ਡਾ. ਮਨਜੀਤ ਸਿੰਘ, ਰਜਿਸਟਰਾਰ ਪੰਜਾਬੀ ਯੂਨੀਵਰਸਿਟੀ, ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Second day of the two day national seminar organized by the department of English

Patiala, 20 February- On the second day of the two day national seminar organized by the department of English on the theme of ‘Reassessing world drama visions experiments and traditions’ theatre practitioners a well-known playwright and scholars made thought-provoking presentations . The eminent Punjabi playwright and theatre director-Dr. Atamjeet Singh's talk proved to be the high mark of the proceedings. Dr. Singh laid emphasis on the dire need for Punjabi literary scene to secularize the myths which are already meager in Punjabi soil. Dr. Singh illustrated his remarkable talk with examples called out of his with plays.
Besides, there were engaging presentations on the ever-present need to extend the typological transform into moral and ethical domains.
There were other research papers which highlighted important theatres of African, European and Indian drama. Contemporary and Western Indian playwright such as Mahesh Dation N. Kitry Falore and Adriencee Kennedy attracted considerable scholarly attention.
Dr. Rabinder Powar, Head of the Department thanked all the scholars and delegates from different parts of Punjab, Haryana, Delhi and Himachal Pradesh who presented papers and participated in discussions during the two day seminar and making this event a success. Dr. Gulshan Rai Katari proposed a vote of thanks at this occasion.

ਪਟਿਆਲਾ, 20 ਫਰਵਰੀ- ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜੀ ਵਿਭਾਗ ਵਲੋਂ 'ਰੀਅਸੈਸਇੰਗ ਵਰਲਡ ਡਰਾਮਾ' ਵਿਸ਼ੇ 'ਤੇ ਕਰਵਾਏ ਗਏ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦੇ ਦੌਰਾਨ ਉੱਚ ਕੋਟੀ ਦੇ ਵਿਦਵਾਨਾ ਅਤੇ ਨਾਟਕਾਰਾਂ ਵਲੋਂ ਵਿਚਾਰ ਭਰਪੂਰ ਪਰਚੇ ਪੇਸ਼ ਕੀਤੇ ਗਏ।ਇਸ ਮੌਕੇ ਪੰਜਾਬੀ ਦੇ ਉੱਘੇ ਨਾਟਕਾਰ ਡਾ. ਆਤਮਜੀਤ ਸਿੰਘ ਨੇ ਅਹਿਮ ਵਿਚਾਰ ਪੇਸ਼ ਕਰਦਿਆਂ
ਜੋਰ ਦੇ ਕੇ ਕਿਹਾ ਕਿ ਪੰਜਾਬੀ ਦੇ ਸਾਹਿਤਕਾਰਾਂ ਨੂੰ ਸਾਡੀ ਮਿੱਟੀ ਵਿਚਲੀਆਂ ਧਰਮ ਰਿਪੱਖਤਾ ਦੀਆਂ ਜੜਾਂ੍ਹ ਨੂੰ ਹੋਰ ਮਜਬੂਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਇਸ ਦੀ ਪ੍ਰੋੜਤਾ ਆਪਣੇ ਨਾਟਕਾਂ ਦੀਆਂ ਧਾਰਨਵਾਂ ਦਿੰਦਿਆਂ ਕੀਤੀ।
ਵੱਖ ਵੱਖ ਵਿਦਵਾਨਾ ਨੇ ਸੈਮੀਨਾਰ ਦੇ ਅਕਾਦਮਿਕ ਸੈਸਨਾ ਦੌਰਾਨ ਸਦਾਚਾਰੀ ਕਦਰਾਂ ਕੀਮਤਾਂ ਅਤੇ ਸਭਿਆਚਾਰਕ ਰੀਤੀ ਰਿਵਾਜਾਂ ਨੂੰ ਮਜਬੂਤੀ ਨਾਲ ਪੇਸ਼ ਕਰਨ ਦੀ ਲੋੜ ਤੇ ਜੋਰ ਦਿੱਤਾ।ਇੰਨ੍ਹਾਂ ਤੋਂ ਇਲਾਵਾ ਹੋਰਨਾ ਕਈ ਖੋਜ ਪੱਤਰਾਂ ਵਿਚ ਅਫਰੀਕਨ, ਯੂਰਪ ਅਤੇ ਭਾਰਤੀ ਨਾਟਕ ਦੇ ਕਈ ਅਹਿਮ ਪੱਖਾਂ ਬਾਰੇ ਖੋਜ ਭਰਪੂਰ ਵਿਚਾਰ ਪੇਸ਼ ਕੀਤੇ।ਸਮਕਾਲੀਨ ਅਤੇ ਪੱਛਮੀ
ਨਾਟਕਾਰ ਮਹੇਸ਼ ਦਾਤੀਓਨ, ਐਨ. ਕਿਰਟੀ ਫਲੇਓਰ ਅਤੇ ਅਡਰਾਈਂਸ ਕੈਨਡੀ ਖਾਸ ਖਿੱਚ ਦਾ ਕੇਂਦਰ ਰਹੇ।
ਵਿਭਾਗ ਦੀ ਮੁੱਖੀ ਡਾ. ਰਵਿੰਦਰ ਪੁਆਰ ਨੇ ਪੰਜਾਬ, ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਸਮੇਤ ਹੋਰਨਾ ਸੂਬਿਆਂ ਤੋਂ ਸੈਮੀਨਾਰ ਵਿਚ ਭਾਗ ਲੈਣ ਆਏੇ ਮਹਿਮਾਨਾ ਅਤੇ ਡੈਲੀਗੇਟਸ ਦਾ ਧੰਨਵਾਦ ਕੀਤਾ।ਇਸ ਮੌਕੇ ਵਿਭਾਗ ਦੇ ਡਾ. ਗੁਲਸ਼ਨ ਰਾਏ ਕਟਾਰੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

A recital of sarod was organized by the department of Music

Patiala, 17 February:- A recital of sarod was organized by the department of Music, Punjabi University, in collaboration with SPICMACAY in the auditorium of Kala Bhawan. Renowned sarodist Pt. Tejendra Narayan Majumdar enthralled the audience with his virtuous
presentation of raga Alhiya Bilawal. A disciple of Ustad Bahadur Khan and Ustad Ali Akbar Khan, Tejendra ji has a very rare combination of virtuosity with classical purity and a deep sense of aesthetics. He presented three compositions in Alhiya Bilawal after presenting Alap and Jor. Stability of notes during alap and the easy flow during the fast patterns were the highlights of his performance. He concluded his recital with a thumri in Bhairavi. He was provided ample accompaniment on Tabla by Ustad Akram Khan, a leading tabla- player trained in Ajrara Gharana.
The programme was well attended by music lovers of Patiala and the faculty members and students of department of Music, Dance, Gurmat Sangeet and Fine arts, Prof S.S. Tiwana, Dean Academic Affairs while felicitating the artists congratulated the head of the department of music, Prof. Rajinder Gill for insisting such world renowned artists
to the university. The programme was conducted by Dr. Nivedita Singh.

ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਲੋਂ ਸਰੋਦ ਵਾਦਨ ਦੇ ਇੱਕ ਪ੍ਰੋਗਰਾਮ ਦਾ ਆਯੋਜਨ ਸਪਿਕ-ਮੈਕੇ ਸੰਸਥਾ ਦੇ ਸਹਿਯੋਗ ਨਾਲ ਕੀਤਾ। ਇਸ ਵਿੱਚ ਵਿਖਿਆਤ ਸਰੋਦਵਾਦਕ ਪੰ a ਤੇਜਿੰਦਰ ਨਰਾਇਣ ਮਜੂਮਦਾਰ ਨੇ ਆਪਣੇ ਸਰੋਦਵਾਦਨ ਸ੍ਰੋਤਿਆਂ ਨੂੰ ਆਨੰਦਿਤ ਕੀਤਾ। ਉ a ਬਹਾਦੁਰ ਖਾਂ ਅਤੇ ਉਸਤਾਦ ਅਲੀ ਅਕਬਰ ਖਾਂ ਦੇ ਸaਗਿਰਦ ਪੰਡਿਤ ਮਜੂਮਦਾਰ ਇੱਕ ਪਰਿਪੱਕ ਕਲਾਕਾਰ ਹੋਣ ਦੇ ਨਾਲ-2 ਕਮਾਲ ਦੀ ਸੁਹਜਾਤਮਕ ਸੂਝ-ਬੂਝ ਰੱਖਦੇ ਹਨ। ਆਪ ਨੇ ਰਾਗ ਅਲਹੀਆਂ ਬਿਲਾਵਲ ਵਿੱਚ ਤਿੰਨ ਬੰਦਿਸaਾਂ ਦਾ ਵਾਦਨ ਕੀਤਾ। ਸੁਰੂ ਵਿਚ ਅਲਾਪ ਅਤੇ ਜੋੜ ਉਪਰੰਤ ਇਹ ਬੰਦਿਸaਾਂ ਪੇਸa ਕੀਤੀਆਂ। ਟਲਾਪ ਦੌਰਾਨ ਸੁਰਾਂ ਦੀ ਸਥਿਰਤਾ ਅਤੇ ਤਾਨਾਂ ਵਿਚ ਸੁਰਾਂ ਦੀ ਰਵਾਨਗੀ ਅਤੇ ਸਹਿਜਤਾ ਉਹਨਾਂ ਦੇ ਵਾਦਨ ਦੀਆਂ ਵਿਸੇaਸਤਾਵਾਂ ਹਨ। ਆਪਣੇ ਵਾਦਨ ਦਾ ਅੰਤ ਉਹਨਾਂ ਨੇ ਭੈਰਵੀ ਦੀ ਇਕ ਠੁਮੀਰ ਰਾਹੀਂ ਕੀਤਾ। ਤੇਜੇਂਦਰ ਜੀ ਨਾਲ ਤਬਲੇ ਤੇ ਅਤਿ ਉਪਯੁਕਤ ਸੰਗਤੀ ਉਸਤਾਦ ਅਕਰਮ ਖਾਂ ਨੇ ਕੀਤੀ ਜੋ ਅਜਰਾੜਾ ਘਰਾਣੇ ਤੇ ਮਸaਹੂਰ ਤਬਲਾ ਵਾਦਕ ਹਨ।
ਪ੍ਰੋਗਰਾਮ ਦਾ ਆਨੰਦ ਪਟਿਆਲੇ ਦੇ ਸੰਗੀਤ ਪ੍ਰੇਮੀਆਂ ਦੇ ਨਾਲ-2 ਯੂਨੀਵਰਸਿਟੀ ਦੇ ਸੰਗੀਤ, ਨ੍ਰਿਤ, ਫਾਈਨ ਆਰਟਸ ਅਤੇ ਗੁਰਮਤਿ ਸੰਗੀਤ, ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਾਣਿਆ। ਡੀਨ , ਅਕਾਦਮਿਕ ਮਾਮਲੇ , ਪ੍ਰੋ a ਐਸ aਐਸa ਟਿਵਾਣਾ ਨੇ ਕਲਾਕਾਰਾਂ ਦਾ ਅਭਿਵਾਦਨ ਕਰਦੇ ਹੋਏ ਮੁਖੀ, ਸੰਗੀਤ ਵਿਭਾਗ ਪ੍ਰੋ a ਰਾਜਿੰਦਰ ਸਿੰਘ ਗਿੱਲ ਨੂੰ ਵਧਾਈ ਦਿੱਤੀ ਕਿ ਅਜਿਹੇ ਵਿਸaਵ ਵਿਖਿਆਤ ਕਲਾਕਾਰਾਂ ਨੂੰ ਯੂਨੀਵਰਸਿਟੀ ਵਿਚ ਬੁਲਾਇਆ ਗਿਆ। ਮੰਚ ਦਾ ਸੰਚਾਨਲਨ ਡਾ a ਨਿਵੇਦਿਤਾ ਸਿੰਘ ਨੇ ਕੀਤਾ।

English department of the university organized the seminar on “Reassessing World Drama: Visions, Experiments and Traditions’

Patiala,17 February- Drama is the oldest genre in literature and its relationship with humanity is as old as life itself. This was stated by the vice-chancellor of Punjabi university during the inauguration of two-day National seminar on “Reassessing World Drama: Visions,
Experiments and Traditions’ on campus here today.
“Relevance to society and its performance enables audiences to grasp a number of details about the social and cultural context in which the play is situated. The range of drama is very wide; it encompasses all aspects of life and society. In every era dramatists and artists have presented multi-faceted realities through their plays,” The VC said while delivering a presidential address on the occasion. The English department of the university organized the seminar with its head claiming that the drama was the main thrust of the department.
In order to promote the drama the university had translated the entire works of Shakespeare in Punjabi, besides translating works of other world famous playwrights, the VC said.
Noted dramatist Dr Neelam Mansingh shed lights on the evolution of the drama through different ages in different languages and countries in her keynote address. While discussing about the role of women in the Indian theater through the various phases, Neelam Mansingh said the Indian female dramatists have made their name in the genre which during earlier times was considered as a stigma. Earlier prostitutes were made to act on the stage and now people are vying to be associated with this medium.

Ravinder Puar, head Department of English, former head Dr Rupinder Kaur and Dr Rajesh Sharma also spoke on the occasion.

ਪਟਿਆਲਾ, 17 ਫਰਵਰੀ- ਨਾਟਕ ਸਾਹਿਤ ਪੁਰਾਣੀ ਮਕਬੂਲ ਵਿਧਾ ਹੈ ਅਤੇ ਇਸ ਦਾ ਮਨੁੱਖਤਾ ਨਾਲ ਸਬੰਧ ਮਨੁੱਖ ਦੀ ਹੋਂਦ ਜਿੰਨਾਂ• ਹੀ ਪੁਰਾਣਾ ਹੈ।ਇੰਨਾ• ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਯੂਨੀਵਰਸਿਟੀ ਦੇ
ਅੰਗਰੇਜੀ ਵਿਭਾਗ ਵਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦੇ ਉਦਘਾਟਨੀ ਸਮਾਗਮ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕੀਤਾ।
ਉਨ•ਾਂ ਕਿਹਾ ਕਿ ਨਾਟਕ ਰਾਹੀਂ ਸਮਾਜ ਨਾਲ ਜੁੜੇ ਹੋਏ ਸਮਾਜਿਕ ਅਤੇ ਸਭਿਆਚਾਰਕ ਪਹਿਲੂਆਂ ਨੂੰ ਉਭਾਰਿਆ ਜਾਂਦਾ ਹੈ, ਜਿਸ ਤੋਂ ਸਮਾਜ ਨੂੰ ਕਾਫੀ ਕੁੱਝ ਸਿੱਖਣ ਨੂੰ ਮਿਲਦਾ ਹੈ।ਨਾਟਕ ਦਾ ਖੇਤਰ ਬੜਾ ਵਿਸ਼ਾਲ ਹੈ ਜਿਸ ਅੰਦਰ ਜਿੰਦਗੀ ਅਤੇ ਸਮਾਜ ਦੇ ਸਾਰੇ ਪਹਿਲੂ ਸਮੋਏ ਹੋਏ ਹਨ।ਡਾ. ਜਸਪਾਲ ਸਿੰਘ ਨੇ ਅੱਗੇ ਕਿਹਾ ਕਿ ਯੂਨੀਵਰਸਿਟੀ ਵਲੋਂ ਨਾਟਕ ਨੂੰ ਪ੍ਰਫੁਲਤ ਕਰਨ ਲਈ ਦੁਨੀਆਂ ਦੇ ਮਹਾਨ ਨਾਟਕਾਰਾਂ ਦੇ ਕੰਮ ਨੂੰ ਪੰਜਾਬੀ ਵਿਚ ਅਨੁਵਾਦ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਯੂਨੀਵਰਸਿਟੀ ਵਲੋਂ ਸ਼ੈਕਸ਼ਪੀਅਰ ਦੇ ਸਾਰੇ ਕੰਮ ਨੂੰ ਪੰਜਾਬੀ ਵਿਚ ਅਨੁਵਾਦ ਕੀਤਾ ਗਿਆ ਹੈ।
ਇਸ ਮੌਕੇ ਉੱਘੀ ਨਾਟਕਕਾਰ ਡਾ. ਨੀਲਮ ਮਾਨਸਿੰਘ ਨੇ ਮੁੱਖ ਸੁਰ ਭਾਸ਼ਣ ਪੇਸ਼ ਕਰਦਿਆਂ ਪੁਰਾਤਨ ਦੌਰ ਤੋਂ ਲੈ ਕੇ ਹੁਣ ਤੱਕ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਅਤੇ ਭਾਸ਼ਾਵਾਂ ਵਿਚ ਨਾਟਕ ਦੇ ਸ਼ੁਰੂ ਹੋਣ ਅਤੇ ਵਿਕਾਸ ਬਾਰੇ ਵਿਸਥਾਰ ਬਾਰੇ ਜਾਣਕਾਰੀ ਸਾਂਝੀ ਕੀਤੀ।ਉਨ•ਾਂ ਕਿਹਾ ਕਿ ਔਰਤ ਜਿਸ ਨੂੰ ਕਿਸੇ ਸਮੇ ਸਟੇਜ ਕੰਮ ਕਰਨ ਕਾਰਨ ਕਲੰਕ ਸਮਿਝਿਆ ਜਾਂਦਾ ਸੀ,ਪਰ ਅੱਜ ਭਾਰਤੀ ਨਾਟਕ ਵਿਚ ਔਰਤ ਨੇ ਆਪਣੀ ਵਿਸ਼ੇਸ਼ ਪਹਿਚਾਣ ਬਣਾ ਲਈ ਹੈ।ਹੋਰ ਤਾ ਹੋਰ ਦੇਹ ਵਪਾਰ ਕਰਨ ਵਾਲੀਆਂ ਔਰਤਾਂ ਤੋਂ ਹੀ ਅਦਾਕਾਰਾਂ ਦਾ ਕੰਮ ਲਿਆ ਜਾਂਦਾ ਸੀ, ਪਰ ਅੱਜ ਕੱਲ ਹਰ ਕੋਈ ਸਟਜ ਤੇ ਕਲਾਕਾਰ ਵਜੋਂ ਕੰਮ ਕਰਨ ਦਾ ਚਾਹਵਾਨ ਹੈ। ਵਿਭਾਗ ਦੀ ਮੁੱਖੀ ਡਾ. ਰਵਿੰਦਰ ਪੁਆਰ ਨੇ ਆਏ ਮਹਿਮਾਨਾ ਦਾ ਸੁਆਗਤ ਕਰਦਿਆਂ ਦੱਸਿਆ ਨਾਟਕ ਵਿਭਾਗ ਦਾ ਮੁੱਖ ਕਾਰਜ ਖੇਤਰ ਹੈ।ਇਸ ਮੌਕੇ ਵਿਭਾਗ ਦੀ ਸਾਬਕਾ ਮੁਖੀ ਡਾ. ਰੁਪਿੰਦਰ ਕੌਰ ਅਤੇ ਡਾ. ਰਜੇਸ਼ ਸ਼ਰਮਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Dr.Noor & Bibi Jasvir Kaur Khalsa Condolence

ਪਟਿਆਲਾ, ੧੫ ਫਰਵਰੀ-ਪਿਛਲੇ ਦਿਨੀ ਬੀਬੀ ਜਸਬੀਰ ਕੌਰ ਖ਼ਾਲਸਾ ਜੀ ਅਤੇ ਪੰਜਾਬੀ ਦੇ ਅੰਤਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਦਵਾਨ ਡਾ. ਸੁਤਿੰਦਰ ਸਿੰਘ ਨੂਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਵਿਸ਼ਵ ਭਰ ਦੇ ਸਮੁੱਚੇ ਪੰਜਾਬੀ ਅਤੇ ਧਾਰਮਿਕ ਭਾਈਚਾਰੇ ਅਤੇ ਵਿਸ਼ੇਸ਼ ਕਰਕੇ ਪੰਜਾਬੀ ਯੂਨੀਵਰਸਿਟੀ ਨੂੰ ਨਾ ਪੂਰੇ ਜਾ ਸਕਣ ਵਾਲਾ ਘਾਟਾ ਪਿਆ ਹੈ। ਬੀਬੀ ਜੀ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਂਸ਼ਨ ਦੇ ਚੇਅਰਪਰਸਨ ਹੁੰਦਿਆਂ ਵਿੱਤੀ ਸਹਿਯੋਗ ਨਾਲ ਯੂਨੀਵਰਸਿਟੀ ਵਿਖੇ ੨੦੦੩ ਵਿਚ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ ਕਰਵਾਈ, ਜੋ ਇਸ ਖੇਤਰ ਵਿੱਚ ਵਿਸ਼ਵ ਪੱਧਰ ਉਤੇ ਇਕ ਇਤਿਹਾਸਿਕ ਮੀਲ ਪੱਥਰ ਸਾਬਿਤ ਹੋਈ ਹੈ। ਬੀਬੀ ਜੀ ਪੰਜਾਬੀ ਯੂਨੀਵਰਸਿਟੀ ਦੀ ਸੈਨਟ ਦੇ ਮੈਂਬਰ ਵੀ ਰਹੇ। ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਡਾ. ਨੂਰ ਇਸ ਸਮਂੇ ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਆਫ ਐਮੀਨੈਂਸ ਦੇ ਅਹੁਦੇ 'ਤੇ ਕਾਰਜ਼ਸ਼ੀਲ ਸਨ ਅਤੇ ਸਾਤਿ ਅਕਾਦਮੀ ਨਵੀਂ ਦਿੱਲੀ ਦੇ ਉਪ ਪ੍ਰਧਾਨ ਸਨ।ਡਾ. ਨੂਰ ਜਿਹੇ ਵਿਦਵਾਨ ਸਨ ਜਿੰਨ੍ਹਾਂ ਨੂੰ ਪੰਜਾਬੀ ਤੋਂ ਇਲਾਵਾ ਭਾਰਤ ਅਤੇ ਸੰਸਾਰ ਦੀਆਂ ਹੋਰਨਾਂ ਭਾਸ਼ਾਵਾਂ ਦੀ ਵੀ ਮੁਹਾਰਤ ਹਾਸਿਲ ਸੀ।ਉਨ੍ਹਾਂ ਨੂੰ ਖਾਸ ਕਰ ਪੰਜਾਬੀ ਸਾਹਿਤ ਜਿਸ ਵਿਚ ਪਾਕਿਸਤਾਨ ਅਤੇ ਪ੍ਰਵਾਸੀ ਸਾਹਿਤ ਸ਼ਾਮਿਲ ਹੈ ਦੀ ਮੁਹਾਰਤ ਸੀ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਦੀ ਅਗਵਾਈ ਵਿਚਾਂ ਛਿੜੀਆਂ ਰੂਹਾਂ ਦੀ ਯਾਦ ਵਿਚ ਯੂਨੀਵਰਸਿਟੀ ਦੇ ਆਰਟਸ ਆਡੀਟੋਰੀਅਮ ਵਿਖੇ ਸ਼ੋਕ ਸਭਾ ਕੀਤੀ ਗਈ ਅਤੇ ਸ਼ੋਕ ਮਤੇ ਪੜੇ ਗਏ।ਇਸ ਸ਼ੋਕ ਸਭਾ ਵਿਚ ਯੂਨੀਵਰਸਿਟੀ ਦੇ
ਰਜਿਸਟਰਾਰ ਡਾ. ਮਨਜੀਤ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਡਾ. ਐਸ ਐਸ ਟਿਵਾਣਾ ਅਤੇ ਯੂਨੀਵਰਸਿਟੀ ਅਧਿਆਪਕਾਂ, ਕਰਮਚਾਰੀਆਂ, ਵਿਦਿਆਰਥੀ ਸ਼ਾਮਿਲ ਹੋਏ ਅਤੇ ਦੋਵਾਂ ਮਹਾਨ ਰੂਹਾਂ ਦੀ ਯਾਦ ਵਿਚ ਦੋ-ਦੋ ਮਿੰਟ ਦਾ ਮੌਨ ਰੱਖਿਆ।

National Seminar on Recent Advances in Chemistry and their impact on Environment

ਪਟਿਆਲਾ, ੧੫ ਫਰਵਰੀ- ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਰਸਾਇਣ ਵਿਭਾਗ ਵਲੋਂ 'ਰਸਾਇਣ ਵਿਗਿਆਨ ਵਿਚ ਮੌਜੂਦਾ ਸਮੇਂ ਵਿਚ ਹੋ ਰਹੀ ਤਰੱਕੀ' ਵਿਸ਼ੇ 'ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਅਯੋਜਨ ਕੀਤਾ ਜਾ ਰਿਹਾ ਹੈ।ਇਸ ਮੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਅਸੀਂ ਵਾਤਾਵਰਣ ਦੀਆਂ ਸਮੱਸਿਆਵਾਂ ਲਈ ਸਰਕਾਰੀ ਤੰਤਰ, ਉਦਯੋਗ ਅਤੇ ਵਾਹਨਾ ਨੂੰ ਦੋਸ਼ੀ ਠਹਿਰਾਉਂਦੇ ਰਹਿੰਦੇ ਹਾਂ।ਪਰ ਅਸੀਂ ਕਦੇ ਵੀ ਇਹ ਨਹੀਂ ਵਿਚਾਰਦੇ ਕਿ ਇੰਨ੍ਹਾਂ ਸਮੱਸਿਆਵਾਂ ਲਈ ਅਸੀਂ ਖੁੱਦ ਕਿੰਨੇ ਦੋਸ਼ੀ ਹਾਂ ਅਤੇ ਇੰਨ੍ਹਾਂ ਦਾ ਹੱਲ ਕੱਢਣ ਦੀ ਬਜਾਏ ਖੁਦ ਹਿੱਸਾ ਬਣ ਜਾਂਦੇ ਹਾਂ। ਡਾ. ਜਸਪਾਲ ਸਿੰਘ ਨੇ ਇਸ ਮੌਕੇ ਜ਼ੋਰ ਦੇ ਕੇ ਕਿਹਾ ਕਿ ਵਾਤਾਵਰਣ ਦੀਆਂ ਸਮੱਸਿਆਵਾਂ ਤੋਂ ਨਿਯਾਤ ਪਾਉਣ ਲਈ ਸਾਨੂੰ ਵਾਤਾਵਰਣ ਸਿੱਖਿਆ ਨੂੰ ਸਿੱਖਿਆ ਪ੍ਰਣਾਲੀ ਦਾ ਅਨਿਖੜਵਾਂ ਅੰਗ ਬਣਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਹ ਸਮੱਸਿਆ ਦੁਨੀਆ ਦੇ ਕਿਸੇ ਇਕ ਖਿਤੇ ਦੀ ਨਹੀਂ ਰਹੀ ਬਲਕਿ ਧਰਤੀ ਦੇ ਹਰ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ ਦੀ ਸਮੱਸਿਆ ਹੈ।ਉਨ੍ਹਾਂ ਕਿਹਾ ਕਿ ਜੰਗਲਾਂ ਦਾ ਰਕਬਾ ਘਟਣਾ, ਨਦੀਆਂ ਦਾ ਪ੍ਰਦੂਸ਼ਿਤ ਹੋਣਾ ਅਦਿ ਵਾਤਾਵਰਣ ਦੇ ਖਰਾਬ ਹੋਣ ਦੀ ਜੜ੍ਹ ਹਨ।ਉਨ੍ਹਾਂ ਕਿਹਾ ਕਿ ਮਨੁੱਖ ਦੀਆਂ ਬਣਾਈਆ ਹੋਈਆਂ
ਹੱਦਾਂ ਵੀ ਪ੍ਰਦੂਸ਼ਣ ਦੀ ਇਸ ਸਮੱਸਿਆ ਤੋਂ ਕਿਸੇ ਨੂੰ ਬਚਾ ਨਹੀਂ ਸਕਦੀਆਂ।
ਇਸ ਮੌਕੇ ਆਈ.ਆਈ.ਟੀ ਦਿੱਲੀ ਦੇ ਕਮਿਸਟਰੀ ਸਕੂਲ ਆਫ ਬਾਇਓਲਾਜੀਕਲ ਸਾਇੰਸਿਜ਼ ਐਂਡ ਸੁਪਰ ਕੰਪਿਊਟਿੰਗ ਫਕੈਲਟੀ ਫਾਰ ਬਾਇਓਇਨਫਰਮੈਟਿਕਸ ਐਂਡ ਕੰਪਿਊਟੈਸ਼ਨਲ ਬਾਇਓਲੋਜੀ ਵਿਭਾਗ ਦੇ ਮੁੱਖੀ ਡਾ. ਬੀ. ਜੈਰਾਮ ਨੇ 'ਡਰੱਗ ਇਨ ਸਿਲਕੋ:ਫਿਜੀਕੋ-ਕੈਮੀਕਲ ਗਲਿਮਸਿਜ਼ ਇਨਟੂ ਬਾਇਓਲੋਜੀ' ਵਿਸ਼ੇ 'ਤੇ ਮੁੱਖ ਸੁਰ ਭਾਸ਼ਣ ਪੇਸ਼ ਕੀਤਾ।
ਇਸ ਮੌਕੇ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਦੇ ਮੁੱਖੀ ਅਤੇ ਸੈਮੀਨਾਰ ਦੇ ਕਨਵੀਨਰ ਡਾ. ਬਲਦੇਵ ਸਿੰਘ ਨੇ ਆਏ ਡੈਲੀਗੇਟਸ ਅਤੇ ਮਹਿਮਾਨਾ ਦਾ ਸੁਆਗਤ ਕਰਦਿਆਂ ਦੱਸਿਆ ਕਿ ਵਿਭਾਗ ਵਲੋਂ ਕੀਤਾ ਗਿਆ ਇਹ ਉਪਰਾਲਾ ਰਸਾਇਣ ਵਿਗਿਆਨ ਦੇ ਖੇਤਰ ਵਿਚ ਵਾਤਾਵਰਣ ਸਬੰਧੀ ਹੋ ਰਹੀਆ ਨਵੀਆਂ ਖੋਜਾਂ ਬਾਰੇ ਵਿਗਿਆਨੀਆਂ ਅਤੇ ਖੋਜਾਰਥੀਆਂ ਲਈ ਵਿਚਾਰ ਕਰਨ ਲਈ ਮੰਚ ਪ੍ਰਦਾਨ ਕਰਗਾ।ਇਸ ਮੌਕੇ ਸੈਮੀਨਾਰ ਦੇ ਪ੍ਰਬੰਧਕੀ ਸਕੱਤਰ ਡਾ. ਰਮਨ ਵਰਮਾ ਨੇ ਸੈਮੀਨਾਰ ਦੇ ਥੀਮ ਤੋਂ ਜਾਣੂ ਕਰਵਾਉਦਿਆਂ ਦੱਸਿਆ ਕਿ ਇਹ ਸੈਮੀਨਾਰ 'ਅੰਤਰਾਸ਼ਟਰੀ ਈਅਰ ਆਫ ਕਮਿਸਟਰੀ-੨੦੧੧' ਨੂੰ ਸਮੱਰਪਿਤ ਹੈ।ਇਸ ਮੌਕੇ ਸੈਮੀਨਾਰ ਦੀ ਕੋ-ਕਨਵੀਨਰ ਪ੍ਰੋ. ਬਲਵੀਰ ਨੇ ਆਏ ਹੋਏ ਮਹਿਮਾਨਾ ਅਤੇ ਡੈਲੀਗੇਟਸ ਦਾ ਧੰਨਵਾਦ ਕੀਤਾ।ਸੈਮੀਨਾਰ ਦੇ ਪਹਿਲੇ ਦਿਨ ਆਈ.ਆਈ.ਐਸ.ਈ ਆਰ, ਮੋਹਾਲੀ, ਜੀ.ਐਨ.ਡੀ.ਯੂ ਅਮ੍ਰਿਤਸਰ ਦੇ ਡਾ. ਮਨੋਜ ਕੁਮਾਰ ਅਤੇ ਥਾਪਰ ਯੂਨੀਵਰਸਿਟੀ ਪਟਿਆਲਾ ਦੇ ਡਾ. ਪੀ.ਕੇ. ਬਾਜਪਾਈ ਨੇ ਵੀ ਸੰਬੋਧਨ ਕੀਤਾ।

National Seminar on Recent Advances in Chemistry and their impact on Environment

Patiala, 15 February- Department of Chemistry Punjabi University, Patiala is organizing a two day National Seminar on Recent Advances in Chemistry and their impact on Environment. While presiding over the inaugural function Dr. Jaspal Singh Vice Chancellor, Punjabi University said that we tend to accuse industry and vehicles for environmental problems and the government machinery for inaction. We have hardly realized our own contribution inviting problems for ourselves. Instead of becoming a part of the solution, we end up becoming a part of the problem. Environmental education needs to be an integral part of learning. Ecological challenges are growing in every part of the earth, whether regions are developed or developing in industrialization or modernization. He added that in India deforestation, land degradation, pollution of rivers are the central features of environmental crisis.
He further said environmental hazards do not respect any kind of boundary made by man. No one can remain in an island of ecological peace when the outside world is plagued by pollution and ecological disasters. Also there is an urgent need to review and upgrade the courses enacting the students to face the global challenges in industry and academia.
B. Jayaram Head Department of Chemistry School of Biological Sciences
& Supercomputing Facility for Bioinformatics & Computational Biology,
IIT Delhi delivered keynote address on the issue of Drug in Silico: Physico-Chemical Glimpses into Biology. He said that the world wide genome sequencing efforts and the concurrent developments in scientific software implementations on massively parallel computer architectures grant us the opportunity to dream that drug design could be undertaken against suitable bimolecular targets to develop individualized medicine almost in an automated way. He said that currently however, without the help of any database, an inspection of a DNA sequence does not tell us whether it is likely to be a gene and if it is a gene for messenger RNA, what the likely three dimensional structure of its protein product is. Also drug design softwares fall short of expectations even if the structures of drug targets are known.
Prof. Baldev Singh Convener of the seminar welcoming the delegates and guests said that effort has been made by the Department to bring together many distinguished scientists and eminent researchers on one platform in order to recall the commitment to issues related to the recent advances in chemistry and environmental concerns.
Dr. Raman K Verma organizing Secretary of the seminar introducing the
theme of this seminar told that seminar is dedicated to the “International Year of Chemistry-2011” with the motto Chemistry-Our life and Future. Prof. Balbir Kaur Co-ordinator of the seminar proposed vote of thanks.Other eminent speakers Dr. Vinayak Sinha, IISER, Mohali, Dr. Manoj Kumar, GNDU, Amritsar, Dr. P. K. Bajpai of, Thapar University, Patiala also spoke on the occasion.

ਪਟਿਆਲਾ, ੧੩ ਫਰਵਰੀ- ਪੰਜਾਬੀ ਯੂਨੀਵਰਸਿਟੀ ਦੇ ਮਲਟੀ ਮੀਡੀਆ ਰਿਸਰਚ ਸੈਨਟਰ ਦੇ ਡਾਇਰੈਕਟਰ ਡਾ. ਗੁਰਮੀਤ ਸਿੰਘ ਮਾਨ ਤਿਰਪੁਰਾ ਦੇ ਅਗਰਤਲਾ ਸ਼ਹਿਰ ਵਿਖੇ ੧੪ ਤੋਂ ੧੬ ਫਰਵਰੀ ਤੱਕ ਹੋ ਰਹੇ ਫਿਲਮ ਫੈਸਟੀਵਲ ਵਿਚ ਭਾਗ ਲੈਣਗੇ।ਜਿਕਰਯੋਗ ਹੈ ਕਿ ਯੂ.ਜੀ.ਸੀ ਦੇ ਕਮਨਸੋਰਟੀਅਮ ਫਾਰ ਹਾਈਰ ਐਜੂਕੇਸ਼ਨ ਵਲੋਂ ਤਿਰਪੁਰਾ ਯੂਨੀਵਰਸਿਟੀ ਵਿਖੇ 'ਪ੍ਰਕਿਰਤੀ ਫਿਲਮ ਫੈਸਟੀਵਲ' ਅਯੋਜਿਤ ਕੀਤਾ ਜਾ ਰਿਹਾ ਹੈ। ਇਹ ਫਿਲਮ ਫੈਸਟੀਵਲ ਵਿਦਿਆਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਨੂੰ ਸਮਾਜ ਨਾਲ ਜੁੜੇ ਹੋਏ ਅਹਿਮ ਮਸਲੇ ਮਨੁੱਖੀ ਅਧਿਕਾਰ, ਵਾਤਾਵਰਨ ਆਦਿ ਬਾਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਅਯੋਜਿਤ ਕੀਤਾ ਜਾ ਰਿਹਾ।ਡਾ. ਗੁਰਮੀਤ ਮਾਨ ਸੀ.ਈ.ਸੀ-ਯੂ.ਜੀ.ਸੀ ਦੀ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਇਸ ਫੈਸਟੀਵਲ ਵਿਚ ਸ਼ਿਰਕਤ ਕਰਨਗੇ ਅਤੇ ਬੋਰਡ ਆਫ ਮੈਂਬਰਜ਼ ਦੀ ਸਿੱਖਿਆ ਦੇ ਪਸਾਰ ਨੂੰ ਨਵੀਆਂ ਤਕਨੀਕਾਂ ਆਈ.ਸੀ.ਟੀ, ਈ-ਲਰਨਿੰਗ, ਡੀ.ਟੀ.ਐਚ ਅਤੇ ਵੀਡੀਓ ਕਾਨਫਰੰਸ ਰਾਹੀਂ ਆਮ ਵਿਦਿਆਰਥੀਆਂ ਤੱਕ ਪਹੁੰਚਾਉਣ ਸਬੰਧੀ ਹੋਣ ਵਾਲੀ ਮੀਟਿੰਗ ਵਿਚ ਆਪਣੇ ਵਿਚਾਰ ਪੇਸ਼ ਕਰਨਗੇ।

'ਵਿਜ਼ੂਅਲਾਈਜੇਸ਼ਨ ਐਂਡ ਸਕ੍ਰਿਪਟਰਾਈਟਿੰਗ' ਵਿਸ਼ੇ 'ਤੇ ਅਯੋਜਿਤ ਤਿੰਨ ਦਿਨਾ ਵਰਕਸ਼ਾਪ

ਪਟਿਆਲਾ, ੧੨ ਫਰਵਰੀ-ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਅਡਵਾਂਸਡ ਮੀਡੀਆ ਸਟੱਡੀਜ਼ ਵਿਭਾਗ ਵਿਖੇ ਉੱਘੇ ਡਾਕੂਮੈਂਟਰੀ ਫਿਲਸਾਜ਼ ਡਾ. ਵਿਕਰਮ ਦੱਤ ਵਲੋਂ 'ਵਿਜ਼ੂਅਲਾਈਜੇਸ਼ਨ ਐਂਡ ਸਕ੍ਰਿਪਟਰਾਈਟਿੰਗ' ਵਿਸ਼ੇ 'ਤੇ ਅਯੋਜਿਤ ਤਿੰਨ ਦਿਨਾ ਵਰਕਸ਼ਾਪ ਦੌਰਾਨ ਫਿਲਮਾ ਬਣਾਉਣ ਵੇਲੇ ਸ਼ਬਦਾ ਅਤੇ ਤਸਵੀਰਾਂ ਦੀ ਭਾਸ਼ਾ ਦੇ ਸੁਮੇਲ ਦੀ ਵਰਤੋ ਦੀਆਂ ਬਰੀਕੀਆਂ ਦਾ ਗਿਆਨ ਵਿਭਾਗ ਦੇ ਵਿਦਿਆਰਥੀਆਂ ਨੂੰ ਵੰਡਦੀ ਹੋਈ ਸਫਲਤਾਪੂਰਵਕ ਸਮਾਪਤ ਹੋ ਗਈ। ਡਾ. ਦੱਤ ਨੇ ਕੈਮਜ਼ ਦੇ ਵਿਦਿਆਤਰਥੀਆਂ ਵਰਕਸ਼ਾਪ ਦੌਰਾਨ ਖਬਰਾਂ ਅਤੇ ਦਸਤਾਵੇਜ਼ੀ ਸਕ੍ਰਿਪਟ ਵਿਚਲੇ ਮਹੱਤਵਪੂਰਨ ਫਰਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲੇ ਵਿਚਾਰਾਂ ਨੂੰ ਮਕੰਮਲ ਉਪਜ ਵਿਚ ਬਦਲਣ ਲਈ ਸਕ੍ਰਿਪਟ ਦੇ ਕਈ ਕੇਂਦਰੀ ਪਹਿਲੂਆਂ ਦਾ ਬੜਾ ਧਿਆਨ ਰੱਖਣਾ ਪੈਂਦਾ ਹੈ, ਜਿੰਨ੍ਹਾਂ ਲਈ ਸਧਾਰਨ ਲੇਖਣੀ ਦੀ ਤਰਜ ਦੇ ਬਜਾਏ ਦ੍ਰਿਸ਼ਾ ਨੂੰ ਸਖਤੀ ਨਾਲ ਪਾਲਣ ਕਰਨਾ ਪੈਂਦਾ ਹੈ, ਤਾਂ ਜੋ ਦ੍ਰਿਸ਼ਾ ਮੁਕੰਮਲ ਰੋ ਦੇਣ ਲਈ ਅਡਿਟ ਅਤੇ ਮਿਕਸ ਕਰਨ ਸਮੇਂ ਕਿਸੇ ਕਿਸਮ ਦੀਆਂ ਔਕੜਾਂ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਉਨ੍ਹਾਂ ਨੇ ਡਿਸਕਵਰੀ ਚੈਨਲ ਲਈ ਬਣਾਈ ਫਿਲਮ ਦਿਖਾਉਦਿਆ ਵਿਦਿਆਰਥੀਆਂ ਨੂੰ ਦੱਸਿਆ ਕਿ ਇਕ
ਇਕੱਲਾ ਅੱਖਰ ਜਾਂ ਇਕ ਲਾਈਨ ਹੀ ਕਿਸ ਤਰਾਂ ਸਾਰੇ ਨਤੀਜੇ ਨੂੰ ਬੇਹੱਦ ਪ੍ਰਭਾਵਿਤ ਕਰਦੀ ਹੈ। ਕੈਂਮਜ਼ ਦੇ ਡਾਇਰੈਕਟਰ ਡਾ. ਗੁਰਮੀਤ ਸਿੰਘ ਮਾਨ ਨੇ ਡਾ. ਦੱਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਵਰਕਸ਼ਾਪ ਦੌਰਨਾ ਫਿਲਮ ਬਣਾਉਣ ਦੀਆਂ ਕਈ ਅਜਿਹੀਆਂ ਬਰੀਕੀਆਂ ਤੋਂ ਵੀ ਜਾਣੂ ਕਰਵਾਇਆ ਜਿੰਨਾਂ੍ਹ ਨੂੰ ਕਈ ਵਾਰ ਮਾਹਿਰ ਫਿਲਮਸਾਜ਼ ਵੀ ਕਰ ਬੈਠਦੇ ਹਨ, ਜੋ ਅਸਾਨੀ ਨਾਲ ਟਾਲਿਆ ਜਾ ਸਕਦਾ ਸੀ।ਡਾ. ਮਾਨ ਨੇ ਦੱਸਿਆ ਵਿਦਿਆਰਥੀਆਂ ਵਲੋਂ ਵਿਖਾਏ ਭਾਰੀ ਉਤਸਾਹ ਨੂੰ ਦੇਖਦਿਆਂ ਵਰਕਸ਼ਾਪ ਨੂੰ ਇਕ ਦਿਨ ਲਈ ਵਧਾਉਣਾ ਪਿਆ ਜਿਸ ਦੇ ਫਲਸਰੂਪ ਵਿਦਿਆਰਥੀਆ ਨੇ ਵਰਕਸ਼ਾਪ ਦੌਰਨਾ ੧੦ ਸਕ੍ਰਿਪਟਾਂ ਤਿਆਰ ਕਰ ਲਈਆਂ।ਜਿੰਨ੍ਹਾਂ ਨੂੰ 'ਸਕ੍ਰਿਪਟ ਟੂ ਸਕਰੀਨ' ਦੀ ਤਕਨੀਕ ਦੇ ਤਹਿਤ ਬੜੀ ਧਿਆਨੀ ਨਾਲ ਅਪਣਾਉਂਦੇ ਹੋਏ ਦਸਤਾਵੇਜ਼ੀ ਫਿਲਮਾ ਬਣਾਈਆਂ ਜਾਣਗੀਆਂ।ਡਾ. ਮਾਨ ਨੇ ਦੱਸਿਆ ਕਿ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਸੁਝਾਅ ਦਿੱਤਾ ਹੈ ਕਿ ਯੂਨੀਵਰਸਿਟੀ ਕੈਂਪਸ ਵਿਖੇ ਫਿਲਮ ਫੈਸਟੀਵਲ ਕਰਵਾਕੇ ਇੰਨ੍ਹਾਂ ਫਿਲਮਾ ਨੂੰ ਦਿਖਾਇਆ ਜਾਵੇ ਅਤੇ ਹੋਰਨਾਂ ਥਾਵਾਂ ਤੇ ਵੀ ਵਿਭਾਗ ਵਲੋਂ ਤਿਆਰ ਕੀਤੀਆ ਫਿਲਮਾ ਦਿਖਾਈਆ ਜਾਣ। ਜਿਕਰਯੋਜ ਹੈ ਵਰਕਸ਼ਾਪ ਦਾ ਅਯੋਜਨ ਕਰਨ ਕਰਨ ਵਾਲੇ ਡਾ. ਦੱਤ ਪਹਿਲੇ ਭਾਰਤੀ ਸਨ ਜਿੰਨ੍ਹਾਂ ਨੂੰ ਡਿਸਕਵਰੀ ਚੈਨਲ ਲਈ ਸਕ੍ਰਿਪਟ ਅਤੇ ਖੋਜ ਦੇ ਖੇਤਰ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਹੁਣ ਤੱਕ ੫੦ ਦਸਤਾਵੇਜ਼ੀ ਫਿਲਮਾ ਬਣਾਈਆਂ ਹਨ, ਜਿੰਨ੍ਹਾਂ ਵਿਚੋਂ ੧੬ ਉਨ੍ਹਾਂ ਡਿਸਕਵਰੀ ਚੈਨਲ ਲਈ ਬਣਾਈਆਂ।

Dr Maan to attend film festival at Agartala

Patiala, Feb 12- Dr Gurmeet Singh Maan, Director, Educational Multimedia Research Centre (EMRC) at Punjabi University, Patiala has been invited to participate in the “Prakirti Film Festival”, being organised by UGC’s Consortium for Higher Education (CEC) to be held at Tripura University, Agartala (Tripura) from February 14 to 16. The festival is being organised to sensitize students, teachers and the common man belonging to different strata of society on issues related to environment, development and human rights. Being a member of Coordination Committee of the CEC-UGC, Dr Maan will also attend a meeting of Board of Directors to consider various issues to improve and propagate knowledge content through various means and modes of the ICT, including e-learning, DTH services and video-conferencing.

 ਔਰਤਾਂ ਅਤੇ ਬੱਚਿਆਂ ਦੇ ਮਸਲਿਆਂ' ਬਾਰੇ ਕਰਵਾਈ  ਅੰਤਰਾਸ਼ਟਰ ਕਾਨਫਰੰਸ

ਪਟਿਆਲਾ, 11 ਫਰਵਰੀ- ਲਿੰਗ ਬਰਾਬਰਤਾ ਸਿਰਫ ਨੈਤਿਕ ਜਾ ਹੱਕਾਂ ਦਾ ਮਾਮਲਾ ਹੀ ਨਹੀਂ ਬਲਕਿ ਆਰਥਿਕ ਅਤੇ ਸਮਾਜਿਕ ਵਿਕਾਸ ਨਾਲ ਸਿੱਧਾ ਸਬੰਧ ਰੱਖਦਾ ਹੈ, ਹੋਰ ਤਾਂ ਹੋਰ ਇਹ ਦੇਸ਼ ਦੇ ਆਰਥਿਕ, ਸਮਾਜਿਕ ਅਤੇ ਵਾਤਾਵਰਨ ਸੰਤੁਲਣ ਨੂੰ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਕਰਦਾ ਹੈ।ਇੰਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸੰਝੁਕਤ ਰਾਸ਼ਟਰ ਵਿਚ ਕਜ਼ਕਿਸਤਾਨ ਦੇ ਸਥਾਈ ਪ੍ਰਤੀਨਿਧੀ ਭੇਰਗਓਨੇਮ ਅਟਿਮਿਵੇਓ ਨੇ ਪੰਜਾਬੀ ਯੂਨੀਵਰਸਿਟੀ ਦੇ ਵੁਮੈਨ ਸਟੱਡੀਜ਼ ਸੈਂਟਰ ਵਲੋਂ ' ਔਰਤਾਂ ਅਤੇ ਬੱਚਿਆਂ ਦੇ ਮਸਲਿਆਂ' ਬਾਰੇ ਕਰਵਾਈ ਜਾ ਰਹੀ ਦੋ ਅੰਤਰਾਸ਼ਟਰੀ ਕਾਨਫਰੰਸ ਦੇ ਉਦਘਾਟਨੀ ਸਮਾਗਮ ਮੌਕੇ ਸੰਬੋਧਨ ਕਰਦਿਆ ਕੀਤਾ।
ਸੰਝੁਕਤ ਰਾਸ਼ਟਰ ਵਲੋਂ ਨਵੀਂ ਸਥਾਪਿਤ ਸੰਸਥਾ ਯੂ.ਐਨ. ਵੁਮੈਨ ਦੀ ਗੱਲ ਕਰਦਿਆਂ ਕਿਹਾ ਕਿ ਅੰਤਰਾਸ਼ਟਰੀ ਪੱਧਰ 'ਤੇ ਅੰਰਤਾਂ ਸਬੰਧੀ ਨੀਤੀ ਘੜਨ ਸਮੇਂ ਉਨ•ਾਂ ਦੇ ਆਰਥਿਕ, ਸਮਾਜਿਕ, ਰਾਜਸੀ ਅਤੇ ਵਾਤਾਵਰਨ ਦੇ ਪਹਿਲੂਆਂ ਦਾ ਖਾਸ ਧਿਆਨ ਰੱਖਿਆ ਜਾਵੇਗਾ।ਉਨ•ਾਂ ਨੇ ਰਾਸ਼ਟਰੀ ਪੱਧਰ 'ਤੇ ਔਰਤਾਂ ਦੇ ਵਿਕਾਸ ਸਬੰਧੀ ਨਿਯਮਬੱਧ ਢਾਂਚੇ ਨੂੰ ਲਾਗੂ ਕਰਨ ਦੀ ਵਕਾਲਤ ਕੀਤੀ।
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਮਰਦ ਪ੍ਰਧਾਨ ਸਮਾਜ ਤੇ ਚੋਟ ਕਰਦਿਆਂ ਕਿਹਾ ਕਿ ਪੂਰੇ ਸੰਸਾਰ ਵਿਚ ਹੀ ਮਰਦਾਂ ਵਲੋਂ ਵਲੋਂ ਔਰਤਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ, ਜਦਕਿ 60 ਫੀਸਦੀ ਅਬਾਦੀ ਦਾ ਹਿੱਸਾ ਔਰਤਾਂ ਹਨ।ਇਸ ਮੌਕੇ ਉਨ•ਾਂ ਨੇ ਔਰਤਾਂ ਦੀ ਦਸ਼ਾ ਸੁਧਾਰਨ ਲਈ ਵੱਡੇ ਪੱਧਰ 'ਤੇ ਸ਼ਾਖਰਤਾ ਮੁਹਿੰਮ ਚਲਾਉਣ ਦੀ ਵਕਾਲਤ ਕੀਤੀ।
ਇਸ ਮੌਕੇ ਮੁੱਖ ਸੁਰ ਭਾਸ਼ਣ ਦਿੰਦਿਆਂ ਡਾ. ਮਨੋਰਮਾ ਕੋਹਲੀ ਨੇ ਕਿਹਾ ਕਿ ਸਮਾਜ ਦੀਆਂ ਨਕਰਾਤਮਕ ਪ੍ਰਵਿਰਤੀਆਂ ਕਾਰਨ ਅੰਰਤ ਕੁਪੋਸ਼ਣ ਅਤੇ ਭਿਆਨਕ ਬਿਮਾਰੀਆਂ ਵਿਚ ਜਕੜ ਗਈ ਹੈ, ਕਿ ਹੁਣ ਇਹ ਬਿਮਾਰੀਆਂ ਔਰਤਾਂ ਦੀਆਂ ਬਿਮਾਰੀਆਂ ਹੀ ਬਣਦੀਆਂ ਜਾ ਰਹੀਆਂ ਹਨ। ਇਸ ਮੌਕੇ ਵੁਮੈਨ ਸਟੱਡੀਜ਼ ਸੈਂਟਰ ਦੀ ਡਾਇਰੈਕਟਰ ਡਾ.ਮੰਜੂ ਵਰਮਾ ਨੇ ਦੱਸਿਆ ਕਿ ਕਾਨਫਰੰਸ ਦੇ 21 ਤਕਨੀਕੀ ਸੈਸ਼ਨਾ ਦੌਰਾਨ ਅੰੋਰਤਾਂ ਦੇ ਭਖਦੇ ਮਸਲਿਆਂ ਬਾਰੇ ਚਰਚਾ ਕੀਤੀ ਜਾਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਨਗਰ ਦੇ ਵੁਮੈਨ ਸਟੱਡੀਜ਼ ਸੈਂਟਰ ਦੀ ਡਾਇਰੈਕਟਰ ਨਿਲੋਫਾਰ ਖਾਨ ਅਤੇ ਡਾ. ਡੀ.ਪੀ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਪੇਸ਼ ਕੀਤੇ।

Punjabi university's Inter-Zonal Folk Festival

Punjabi university's Inter-Zonal Folk Festival began with a colorful note at University campus today. While inaugurating the festival Vice Chancellor Dr. Jaspal Singh said that university is not only committed for the development of Punjabi language but also committed for the promotion and preservation of all forms of Punjabi folk. He added that students from all colleges of Punjabi University are trying to present the real true picture of our traditional folk culture. Dr. Singh told that this year new item of 'street play' is also made part of this folk fest and 18 teams participated in this.
Director Youth welfare Dr. Satish Kumar Verma said that more than 1000 students from 230 colleges of Punjabi university are participating in the festival.
Results of first day are as follows:
Street Play
1. M.M. Modi college Patiala
2. Govt Rajindera college Bathinda
3. University campus
4. Asian Educational Institute Padiala
Sammi
1. University Campus
2. Govt College Girls, Patiala
3. Govt College Malerkotla
Pranda
1. University Campus
2. Public College Samana
3. Govt Rajindera college Bathinda
4. Govt Kirti College Nial Patran
Fulkari
1. Jasdev Singh Sandhu college of Edu. Kauli
2. Mai Bhago College of Edu. Ralla
3. Bhai Asa Singh Girls college, Goniana
4. Mai Bhago Degree College for Girls Ralla
Guddian Ptole
1. T.H.R.L.D. jain college Rama Mandi
2. Malwa College of Edu. Dion
3. Govt Kirti College Nial Patran
4. Govt shivalik college Naya Nangl
Nala Bunna
1. K.M.R.D. jain college for women Malerkotla
2. G.N.D. College of Edu. Lehal Khurd
3. G.H.G. College Phallewal
4. Malwa College of Edu. Dion
Pakhi bunna
1. University Campus
2. K.J. college of Edu. Rasulpur
3. Govt Rajindera College Bathinda
4. Govt college Girls Patiala
Kroshia
1. Mata Sahib Kaur College Dhamo Majra (Patiala)
2. Asian Edu. Institute Padiala
3. Guru Hargobind Sahib Kahlsa college for women, Hansali Khera
4. G.T.B. college for women Lehal Khurd (Sangrur)
Pehrava
1. University campus
2. Indo-global college of Edu. Abhipur
3. A.S.B.A.S.J.S. College Bela
4. G.N. college of Edu. Smaon(Mansa)
Geetay
1. Mandeep Kaur, S.R.S.M. mukt College of Edu. Rajpura
2. Amanjot Kaur, Govt College of Edu. Malerkotla
3. Narinder Kaur, Govt Rajindera College Bathinda
4. Monika Bansal, K.J. College of Edu. Rasulpur
Rassi Tappna
1. Kiranjeet Kaur, Govt Shivalik college Naya Nangal
2. Amandeep Sharma, G.R.C. Ropar
3. Neetu Devi, G.T.B college Anandpur Sahib
4. Pardeep Kumar, S.B.S. Khalsa college Padiala
Kveeshari
1. Govt Rajindera college Bathinda
2. Tara Vivek College Gajjan Majra
3. Shivalik Institute of Edu. & Research Mohali
4. Mata Sahib Kaur Girls College Talwandi Sahib
5. Govt College for Girls Patiala
Stapoo
1. Paramjeet Kaur, Shahid Udham Singh College Sunam
2. Ravneet Kaur, Shivalik Institute of Edu. & Research Mohali
3. Ekta Rani, S.N.K.M. Bassi Pathana
4. Meena, Malwa college of Edu. Dion

ਯੂਨੀਵਰਸਿਟੀ ਵਿਚ

ਅੰਤਰ-ਖੇਤਰੀ ਲੋਕ ਮੇਲਾ

ਪਟਿਆਲਾ, 11 ਫਰਵਰੀ- ਪੰਜਾਬੀ ਯੂਨੀਵਰਸਿਟੀ ਵਲੋਂ ਪੰਜਾਬੀ ਬੋਲੀ ਦੇ ਨਾਲ ਨਾਲ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਵੀ ਠੋਸ ਯਤਨਾ ਦੇ ਤਹਿਤ ਜਿੱਥੇ ਸਰਭ ਭਾਰਤੀ ਅਤੇ ਅੰਤਰਾਸ਼ਟਰੀ ਪੰਜਾਬੀ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਹਨ ਉੱਥੇ ਯੂਨੀਵਰਸਿਟੀ ਵਲੋਂ
ਪੰਜਾਬੀ ਸਭਿਆਚਾਰ ਨੂੰ ਸੰਭਾਲਣ ਲਈ ਯੂਨੀਵਰਸਿਟੀ ਵਿਚ ਅੰਤਰ-ਖੇਤਰੀ ਲੋਕ ਮੇਲਾ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਮੰਚੀ ਕਲਾਵਾਂ, ਲੋਕ ਕਲਾਵਾਂ ਅਤੇ ਲੋਕ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ•ਾਂ ਮੁਕਾਬਲਿਆਂ ਦੇ ਕਰਵਾਉਣ ਦਾ ਮੁਖ ਮਕਸਦ ਪੁਰਾਤਨ ਰਵਾਇਤੀ ਪੰਜਾਬੀ ਸਭਿਆਚਾਰ ਨੂੰ ਅਸਲ ਰੂਪ ਨੂੰ ਸੰਭਾਲ ਕੇ  ਨਵੀਂ ਪੀੜੀ ਨੂੰ ਅਮੀਰ ਪੰਜਾਬੀ ਵਿਰਸੇ ਨਾਲ ਜੋੜਨਾ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਵਲੋਂ ਅੰਤਰ-ਖੇਤਰੀ ਲੋਕ ਮੇਲਾ-2011 ਦੇ ਉਦਘਾਟਨੀ ਸਮਾਗਮ ਮੌਕੇ ਸੰਬੋਧਨ ਕਰਦਿਆਂ ਕੀਤਾ।
ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਵਰ•ੇ ਇਸ ਮੇਲੇ ਦੀ ਖਾਸੀਅਤ ਇਹ ਰਹੀ ਕਿ ਯੂਨੀਵਰਸਿਟੀ ਕੈਂਪਸ ਵਿਖੇ ਖੁੱਲੇ ਮੈਦਾਨ ਵਿੱਚ ਨੁੱਕੜ ਨਾਟਕ ਦੇ ਮੁਕਾਬਲੇ ਪਹਿਲੀ ਬਾਰ ਮੇਲੇ ਦਾ ਹਿੱਸਾ ਬਣੇ। ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਬਾਰ ਪਿਛਲੇ ਸਾਲ ਨਾਲੋ ਵੀ ਵਧ ਚੜ• ਕੇ ਵਿਦਿਆਰਥੀਆਂ ਨੇ ਇਸ ਮੇਲੇ ਵਿਚ ਭਾਗ ਲਿਆ ਅਤੇ ਪੁਰਾਤਨ ਵਿਰਸੇ ਦੇ ਅਸਲ ਰੂਪ ਨੂੰ ਮੁਕਾਬਲਿਆਂ ਵਿਚ ਹੋਰ ਪਰਪੰਕਤਾ ਨਾਲ ਪੇਸ਼ ਕਰਨ ਦਾ ਯਤਨ ਕੀਤਾ।

ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸਤੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਮੰਚੀ ਕਲਾਵਾਂ ਅਤੇ ਲੋਕ ਕਲਾਵਾਂ ਦੇ ਨਾਲ ਨਾਲ ਲੋਕ ਖੇਡਾਂ ਦੇ ਨਾਲ ਨਾਲ ਖੁੱਲੇ ਮੰਚ ਦੀ ਕਲਾ 'ਨੁੱਕੜ ਨਾਟਕ' ਨੂੰ ਵੀ ਇਸ ਮੇਲੇ ਦਾ ਹਿੱਸਾ ਬਣਾਇਆ ਗਿਆ
ਹੈ।ਉਨ•ਾਂ ਦੱਸਿਆ ਕਿ ਨੁੱਕੜ ਨਾਟਕ ਦੇ ਮੁਕਾਬਲੇ ਵਿਚ ਵਿਦਿਅਰਥੀਆਂ ਦਾ ਭਾਰੀ ਉਤਸ਼ਾਹ
ਦੇਖਣ ਨੂੰ ਮਿਲਿਆ ਤੇ ਕੁਲ 18 ਟੀਮਾ ਨੇ ਇਸ ਵਿਚ ਭਾਗ ਲਿਆ।
ਪਹਿਲੇ ਦਿਨ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨੇ ਕੀਤੀ ਅਤੇ ਡਾ. ਜਸਪਾਲ ਕੌਰ ਕਾਂਗ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ। ਦੂਸਰੇ ਸੈਸ਼ਨ ਦੀ ਪ੍ਰਧਾਨਗੀ ਅਤੇ ਇਨਾਮਾਂ ਦੀ ਵੰਡ ਡੀਨ ਅਕਾਦਮਿਕ ਮਾਮਲੇ ਡਾ. ਐਸ.ਐਸ ਟਿਵਾਣਾ ਨੇ ਕੀਤੀ ਅਤੇ ਡਾ. ਦੀਪਕ ਮਨਮੋਹਨ ਸਿੰਘ ਵਿਸ਼ੈਸ ਮਹਿਮਾਨ ਦੇ ਤੌਰ ਤੇ ਪਹੁੰਚੇ। ਮੇਲੇ ਵਿੱਚ ਲੋਕ ਗਾਇਕ ਪੰਮੀ ਬਾਈ ਅਤੇ ਭੂਪਿੰਦਰ ਬੱਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।

ਅੱਜ ਹੋਏ ਵੱਖ-ਵੱਖ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ :
ਨੁੱਕੜ ਨਾਟਕ
1.      ਐਮ. ਐਮ. ਮੋਦੀ ਕਾਲਜ ਪਟਿਆਲਾ
2.      ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ
3.      ਯੂਨੀਵਰਸਿਟੀ ਕੈਂਪਸ
4.      ਏਸ਼ੀਅਨ ਐਜ਼ੂਕੇਸ਼ਨ ਇੰਸਟੀਚਿਊਟ ਪਡਿਆਲਾ
ਸੰਮੀ
1.       ਯੂਨੀਵਰਸਿਟੀ ਕੈਂਪਸ
2.      ਸਰਕਾਰੀ ਕਾਲਜ ਲੜਕੀਆਂ ਪਟਿਆਲਾ
3.      ਸਰਕਾਰੀ ਕਾਲਜ ਮਲੇਰਕੋਟਲਾ
ਪਰਾਂਦਾ
1.      ਯੂਨੀਵਰਸਿਟੀ ਕੈਂਪਸ
2.      ਪਬਲਿਕ ਕਾਲਜ ਸਮਾਣਾ
3.      ਰਾਜਿੰਦਰਾ ਕਾਲਜ ਬਠਿੰਡਾ
4.      ਕੀਰਤੀ ਕਾਲਜ ਨਿਆਲ ਪਾਤੜਾਂ
ਫੁਲਕਾਰੀ
1.      ਜੇ.ਐਸ.ਐਸ. ਕਾਲਜ ਆਫ਼ ਐਜੂ. ਕੌਲੀ
2.      ਮਾਈ ਭਾਗੋ ਕਾਲਜ ਆਫ਼ ਐਜ਼ੂ. ਰੱਲਾ
3.      ਭਾਈ ਆਸਾ ਸਿੰਘ ਗਰਲਜ਼ ਕਾਲਜ, ਗੋਨਿਆਣਾ
4.      ਮਾਈ ਭਾਗੋ ਡਿਗਰੀ ਕਾਲਜ ਫਾਰ ਗਰਲਜ਼ ਰੱਲਾ
ਗੁੱਡੀਆਂ ਪਟੋਲੇ ਬਣਾਉਣਾ
1.      ਟੀ.ਐਚ.ਆਰ.ਐਲ.ਡੀ. ਜੈਨ ਕਾਲਜ ਰਾਮਾ ਮੰਡੀ
2.      ਮਾਲਵਾ ਕਾਲਜ ਆਫ਼ ਐਜ਼ੂ. ਦਿਉਣ
3.      ਗੌਰਮਿੰਟ ਕੀਰਤੀ ਕਾਲਜ ਨਿਆਲ ਪਾਤੜਾਂ
4.      ਗੌਰਮਿੰਟ ਸ਼ਿਵਾਲਿਕ ਕਾਲਜ ਨਯਾ-ਨੰਗਲ
ਨਾਲਾ ਬੁਣਨਾ
1.      ਕੇ.ਐਮ.ਆਰ.ਡੀ. ਜੈਨ ਕਾਲਜ ਫਾਰ ਵਿਮੈਨ ਕਾਲਜ ਮਲੇਰਕੋਟਲਾ
2.      ਜੀ. ਐਨ. ਡੀ. ਕਾਲਜ ਆਫ਼ ਐਜ਼ੂ. ਲਹਿਲ ਖੁਰਦ
3.      ਜੀ. ਐਚ. ਜੀ. ਕਾਲਜ ਫੱਲੇਵਾਲ ਖੁਰਦ
4.      ਮਾਲਵਾ ਕਾਲਜ ਆਫ਼ ਐਜ਼ੂ. ਕਾਲਜ ਦਿਉਣ
ਪੱਖੀ ਬੁਣਨਾ
1.      ਯੂਨੀਵਰਸਿਟੀ ਕੈਂਪਸ
2.      ਕੇ.ਜੇ. ਕਾਲਜ ਆਫ਼ ਐਜ਼ੂ. ਰਸੂਲਪੁਰ
3.      ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ
4.      ਸਰਕਾਰੀ ਕਾਲਜ ਲੜਕੀਆਂ ਪਟਿਆਲਾ
ਕਰੋਸ਼ੀਆ
1.      ਮਾਤਾ ਸਾਹਿਬ ਕੌਰ ਕਾਲਜ ਧਾਮੋ ਮਾਜਰਾ(ਪਟਿਆਲਾ)
2.      ਏਸ਼ੀਅਨ ਐਜ਼ੂ. ਇੰਸਟੀਚਿਊਟ ਪਡਿਆਲਾ
3.      ਗੁਰੂ ਹਰਗੋਬਿੰਦਰ ਸਾਹਿਬ ਖਾਲਸਾ ਕਾਲਜ ਫਾਰ ਵਿਮੈਨ, ਹੰਸਾਲੀ ਖੇੜਾ
4.      ਜੀ. ਟੀ. ਬੀ. ਕਾਲਜ ਫਾਰ ਵਿਮੈਨ ਲਹਿਲ ਖੁਰਦ (ਸੰਗਰੂਰ)
ਪਹਿਰਾਵਾ ਪ੍ਰਦਰਸ਼ਨੀ
1.      ਪੰਜਾਬੀ ਯੂਨੀਵਰਸਿਟੀ ਕੈਂਪਸ
2.      ਇੰਡੋ-ਗਲੋਬਲ ਕਾਲਜ ਆਫ਼ ਐਜ਼ੂ. ਅਭੀਪੁਰ
3.      ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਕਾਲਜ ਬੇਲਾ
4.      ਜੀ. ਐਨ. ਕਾਲਜ ਆਫ਼ ਐਜ਼ੂ. ਸਮਾਉਂ
ਗੀਟੇ
1.      ਮਨਦੀਪ ਕੌਰ, ਐਸ.ਆਰ.ਐਸ.ਐਮ ਮੁਕਤ ਕਾਲਜ ਆਫ਼ ਐਜ਼ੂ. ਰਾਜਪੁਰਾ
2.      ਅਮਨਜੋਤ ਕੌਰ, ਸਰਕਾਰੀ ਕਾਲਜ ਆਫ਼ ਐਜ਼ੂ. ਮਲੇਰਕੋਟਲਾ
3.      ਨਰਿੰਦਰ ਕੌਰ,     ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ
4.      ਮੋਨਿਕਾ ਬਾਂਸਲ,    ਕੇ ਜੇ ਕਾਲਜ ਆਫ਼ ਐਜ਼ੂ. ਰਸੂਲਪੁਰ
ਰੱਸੀ ਟੱਪਣਾ
1.      ਕਿਰਨਜੀਤ ਕੌਰ, ਗੌਰਮਿੰਟ ਸ਼ਿਵਾਲਿਕ ਕਾਲਜ ਨਯਾ ਨੰਗਲ
2.      ਅਮਨਦੀਪ ਸ਼ਰਮਾ, ਜੀ ਆਰ ਸੀ ਰੋਪੜ
3.      ਨੀਤੂ ਦੇਵੀ, ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਆਨੰਦਪੁਰ ਸਾਹਿਬ
4.      ਪਰਦੀਪ ਕੁਮਾਰ, ਐਸ ਬੀ ਐਸ ਖਾਲਸਾ ਕਾਲਜ ਪਡਿਆਲਾ
ਕਵੀਸ਼ਰੀ
1.      ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ
2.      ਤਾਰਾ ਵਿਵੇਕ ਕਾਲਜ ਗੱਜਣ ਮਾਜਰਾ
3.      ਸ਼ਿਵਾਲਿਕ ਇੰਸਟੀਚੂਟ ਆਫ਼ ਐਜ਼ੂ. ਐਂਡ ਰੀਸਰਚ ਮੋਹਾਲੀ
4.      ਮਾਤਾ ਸਾਹਿਬ ਕਾਲਜ ਗਰਲਜ਼ ਕਾਲਜ ਤਲਵੰਡੀ ਸਾਬੋ
5.      ਸਰਕਾਰੀ ਕਾਲਜ ਲੜਕੀਆਂ ਪਟਿਆਲਾ
ਸਟਾਪੂ
1.      ਪਰਮਜੀਤ ਕੌਰ, ਸ਼ਹੀਦ ਊਧਮ ਸਿੰਘ ਕਾਲਜ ਸੁਨਾਮ
2.      ਰਵਨੀਤ ਕੌਰ, ਸ਼ਿਵਾਲਿਕ ਇੰਸਟੀਚੂਟ ਆਫ਼ ਐਜ਼ੂ. ਐਂਡ ਰੀਸਰਚ ਮੋਹਾਲੀ
3.      ਏਕਤਾ ਰਾਨੀ,      ਐਸ ਐਨ ਕੇ ਐਮ ਬੱਸੀ ਪਠਾਣਾਂ
4.      ਮੀਨਾ, ਮਾਲਵਾ ਕਾਲਜ ਆਫ਼ ਐਜ਼ੂ, ਦਿਉਣ

ਵਿਜ਼ੂਅਲਾਈਜੇਸ਼ਨ ਐਂਡ ਸਕ੍ਰਿਪਟਰਾਈਟਿੰਗ' ਵਿਸ਼ੇ 'ਤੇ ਅਯੋਜਿਤ ਤਿੰਨ ਦਿਨਾ ਵਰਕਸ਼ਾਪ

ਪਟਿਆਲਾ, ੧੧ ਫਰਵਰੀ-ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਅਡਵਾਂਸਡ ਮੀਡੀਆ ਸਟੱਡੀਜ਼ ਵਿਭਾਗ ਵਿਖੇ ਉੱਘੇ ਡਾਕੂਮੈਂਟਰੀ ਫਿਲਸਾਜ਼ ਡਾ. ਵਿਕਰਮ ਦੱਤ ਵਲੋਂ 'ਵਿਜ਼ੂਅਲਾਈਜੇਸ਼ਨ ਐਂਡ ਸਕ੍ਰਿਪਟਰਾਈਟਿੰਗ' ਵਿਸ਼ੇ 'ਤੇ ਅਯੋਜਿਤ ਤਿੰਨ ਦਿਨਾ ਵਰਕਸ਼ਾਪ ਦੌਰਾਨ ਫਿਲਮਾ ਬਣਾਉਣ ਵੇਲੇ ਸ਼ਬਦਾ ਅਤੇ ਤਸਵੀਰਾਂ ਦੀ ਭਾਸ਼ਾ ਦੇ ਸੁਮੇਲ ਦੀ ਵਰਤੋ ਦੀਆਂ ਬਰੀਕੀਆਂ ਦਾ ਗਿਆਨ ਵਿਭਾਗ ਦੇ ਵਿਦਿਆਰਥੀਆਂ ਨੂੰ ਵੰਡਦੀ ਹੋਈ ਸਫਲਤਾਪੂਰਵਕ ਸਮਾਪਤ ਹੋ ਗਈ। ਡਾ. ਦੱਤ ਨੇ ਕੈਮਜ਼ ਦੇ ਵਿਦਿਆਤਰਥੀਆਂ ਵਰਕਸ਼ਾਪ ਦੌਰਾਨ ਖਬਰਾਂ ਅਤੇ ਦਸਤਾਵੇਜ਼ੀ ਸਕ੍ਰਿਪਟ ਵਿਚਲੇ ਮਹੱਤਵਪੂਰਨ ਫਰਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲੇ ਵਿਚਾਰਾਂ ਨੂੰ ਮਕੰਮਲ ਉਪਜ ਵਿਚ ਬਦਲਣ ਲਈ ਸਕ੍ਰਿਪਟ ਦੇ ਕਈ ਕੇਂਦਰੀ ਪਹਿਲੂਆਂ ਦਾ ਬੜਾ ਧਿਆਨ ਰੱਖਣਾ ਪੈਂਦਾ ਹੈ, ਜਿੰਨ੍ਹਾਂ ਲਈ ਸਧਾਰਨ ਲੇਖਣੀ ਦੀ ਤਰਜ ਦੇ ਬਜਾਏ ਦ੍ਰਿਸ਼ਾ ਨੂੰ ਸਖਤੀ ਨਾਲ ਪਾਲਣ ਕਰਨਾ ਪੈਂਦਾ ਹੈ, ਤਾਂ ਜੋ ਦ੍ਰਿਸ਼ਾ ਮੁਕੰਮਲ ਰੋ ਦੇਣ ਲਈ ਅਡਿਟ ਅਤੇ ਮਿਕਸ ਕਰਨ ਸਮੇਂ ਕਿਸੇ ਕਿਸਮ ਦੀਆਂ ਔਕੜਾਂ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਉਨ੍ਹਾਂ ਨੇ ਡਿਸਕਵਰੀ ਚੈਨਲ ਲਈ ਬਣਾਈ ਫਿਲਮ ਦਿਖਾਉਦਿਆ ਵਿਦਿਆਰਥੀਆਂ ਨੂੰ ਦੱਸਿਆ ਕਿ ਇਕ
ਇਕੱਲਾ ਅੱਖਰ ਜਾਂ ਇਕ ਲਾਈਨ ਹੀ ਕਿਸ ਤਰਾਂ ਸਾਰੇ ਨਤੀਜੇ ਨੂੰ ਬੇਹੱਦ ਪ੍ਰਭਾਵਿਤ ਕਰਦੀ ਹੈ।
ਕੈਂਮਜ਼ ਦੇ ਡਾਇਰੈਕਟਰ ਡਾ. ਗੁਰਮੀਤ ਸਿੰਘ ਮਾਨ ਨੇ ਡਾ. ਦੱਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਵਰਕਸ਼ਾਪ ਦੌਰਨਾ ਫਿਲਮ ਬਣਾਉਣ ਦੀਆਂ ਕਈ ਅਜਿਹੀਆਂ ਬਰੀਕੀਆਂ ਤੋਂ ਵੀ ਜਾਣੂ ਕਰਵਾਇਆ ਜਿੰਨਾਂ੍ਹ ਨੂੰ ਕਈ ਵਾਰ ਮਾਹਿਰ ਫਿਲਮਸਾਜ਼ ਵੀ ਕਰ ਬੈਠਦੇ ਹਨ, ਜੋ ਅਸਾਨੀ ਨਾਲ ਟਾਲਿਆ ਜਾ ਸਕਦਾ ਸੀ।ਡਾ. ਮਾਨ ਨੇ ਦੱਸਿਆ ਵਿਦਿਆਰਥੀਆਂ ਵਲੋਂ ਵਿਖਾਏ ਭਾਰੀ ਉਤਸਾਹ ਨੂੰ ਦੇਖਦਿਆਂ ਵਰਕਸ਼ਾਪ ਨੂੰ ਇਕ ਦਿਨ ਲਈ ਵਧਾਉਣਾ ਪਿਆ ਜਿਸ ਦੇ ਫਲਸਰੂਪ ਵਿਦਿਆਰਥੀਆ ਨੇ ਵਰਕਸ਼ਾਪ ਦੌਰਨਾ ੧੦ ਸਕ੍ਰਿਪਟਾਂ ਤਿਆਰ ਕਰ ਲਈਆਂ।ਜਿੰਨ੍ਹਾਂ ਨੂੰ 'ਸਕ੍ਰਿਪਟ ਟੂ ਸਕਰੀਨ' ਦੀ ਤਕਨੀਕ ਦੇ ਤਹਿਤ ਬੜੀ ਧਿਆਨੀ ਨਾਲ ਅਪਣਾਉਂਦੇ ਹੋਏ ਦਸਤਾਵੇਜ਼ੀ ਫਿਲਮਾ ਬਣਾਈਆਂ ਜਾਣਗੀਆਂ।ਡਾ. ਮਾਨ ਨੇ ਦੱਸਿਆ ਕਿ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਸੁਝਾਅ ਦਿੱਤਾ ਹੈ ਕਿ ਯੂਨੀਵਰਸਿਟੀ ਕੈਂਪਸ ਵਿਖੇ ਫਿਲਮ ਫੈਸਟੀਵਲ ਕਰਵਾਕੇ ਇੰਨ੍ਹਾਂ ਫਿਲਮਾ ਨੂੰ ਦਿਖਾਇਆ ਜਾਵੇ ਅਤੇ ਹੋਰਨਾਂ ਥਾਵਾਂ ਤੇ ਵੀ ਵਿਭਾਗ ਵਲੋਂ ਤਿਆਰ ਕੀਤੀਆ ਫਿਲਮਾ ਦਿਖਾਈਆ ਜਾਣ। ਜਿਕਰਯੋਜ ਹੈ ਵਰਕਸ਼ਾਪ ਦਾ ਅਯੋਜਨ ਕਰਨ ਕਰਨ ਵਾਲੇ ਡਾ. ਦੱਤ ਪਹਿਲੇ ਭਾਰਤੀ ਸਨ ਜਿੰਨ੍ਹਾਂ ਨੂੰ ਡਿਸਕਵਰੀ ਚੈਨਲ ਲਈ ਸਕ੍ਰਿਪਟ ਅਤੇ ਖੋਜ ਦੇ ਖੇਤਰ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਹੁਣ ਤੱਕ ੫੦ ਦਸਤਾਵੇਜ਼ੀ ਫਿਲਮਾ ਬਣਾਈਆਂ ਹਨ, ਜਿੰਨ੍ਹਾਂ ਵਿਚੋਂ ੧੬ ਉਨ੍ਹਾਂ ਡਿਸਕਵਰੀ ਚੈਨਲ ਲਈ ਬਣਾਈਆਂ।

Workshop on Scriptwriting concludes at CAMS

Patiala, Feb 11- A three-day workshop on “Visualisation and Scriptwriting”, organised by Punjabi University’s Centre for Advanced Media Studies (CAMS) concluded on the CAMS premises last evening with international documentary film maker, Dr Vikram Dutt providing nuances of use of words and visual languages while dealing with this important genre of film making.
Dr Dutt, while explaining to the CAMS students the essential differences between news and documentary scripting and developing initial thoughts into finished product, dealt with the core issues of script, which requires strictly following the visual rather than the usual style of writing “of-the-visual” that occasionally amounts to creating jerks while editing and mixing before the whole exercises is metamorphosed into the final product. Showing some of his own award-winning documentaries, especially for the Discovery Channel, Dr Dutt succinctly explained that “how single use of a word or a line can immensely influence the outcome.”
CAMS Director, Dr Gurmeet Singh Maan thanked Dr Dutt for revealing the usually-committed yet easily avoidable and needless mistakes by the short film-makers. Looking at the success and the interest, evinced by the students, the workshop had to be extended by a day which ultimately resulted into evolution of 10 scripts by the students. After careful and thoughtful selection, some of these will be developed into documentaries following the technique of “script to screen”, Dr Maan said. The Vice-Chancellor, Dr Jaspal Singh advised to hold film festivals on the campus and elsewhere to portray the films made by the CAMS students.
With over 35 years of experience in media, Dr Dutt happens to be the first Indian to be commissioned by the Discovery Channel to research and write scripts on various themes. He has so far made 50 documentaries, including 16 for Discovery, out of which four have been screened at Cannes Film Festival and one at the Rome and Milan Film Festival.

ਪਟਿਆਲਾ, 10 ਫਰਵਰੀ- ਸਾਹਿਤ ਅਕਾਦਮੀ ਪੁਰਸਕਾਰ ਜੇਤੂ ਅਤੇ ਅੰਤਰਰਾਸ਼ਟਰੀ ਪੱਧਰ ਦੇ ਪੰਜਾਬੀ ਚਿੰਤਕ ਡਾ. ਸੁਤਿੰਦਰ ਸਿੰਘ ਨੂਰ ਸਾਡੇ ਵਿਚ ਨਹੀਂ ਰਹੇ। ਡਾ. ਨੂਰ ਦੇ ਅਕਾਲ ਚਲਾਣੇ ਤੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਨੂਰ ਪੰਜਾਬ ਜਾ ਰਾਸ਼ਟਰੀ ਪੱਧਰ ਤੇ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਉਪਰ ਪੰਜਾਬੀ ਦੇ ਸਭ ਤੋਂ ਵੱਡੇ ਅਲੰਬਰਦਾਰ ਸਨ, ਜਿੰਨ੍ਹਾਂ ਦੇ ਚਲੇ ਜਾਣ ਕਾਰਨ ਸਮੁੱਚਾ ਪੰਜਾਬੀ ਭਾਈਚਾਰਾ ਇੱਕ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਉਘੇ ਵਿਦਵਾਨ ਕੋਲੋਂ ਹਮੇਸ਼ਾ ਲਈ ਵਾਝਾਂ ਹੋ ਗਿਆ ਹੈ।ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਦੀ ਸ੍ਰਪਰਸਤੀ ਹੇਠ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਬੁਨਿਆਦੀ ਅਤੇ ਇਤਿਹਾਸਕ ਮਹੱਤਵ ਵਾਲੇ ਕਾਰਜ਼ ਕੀਤੇ।ਉਨ੍ਹਾਂ ਦੱਸਿਆ ਕਿ ਡਾ. ਨੂਰ ਪੰਜਾਬੀ ਸਾਹਿਤ ਦੇ ਨਿਵੇਕਲੇ ਵਿਦਵਾਨਾ ਵਿਚੋਂ ਇੱਕ ਸਨ, ਜਿੰਨ੍ਹਾਂ ਆਪਣਾ ਪੂਰਾ ਜੀਵਨ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਸਮਰਪਿਤ ਕਰ ਦਿੱਤਾ।ਉਨ੍ਹਾਂ ਨੂੰ ਪੰਜਾਬੀ ਸਾਹਿਤ, ਜਿਸ ਵਿਚ ਪਾਕਿਸਤਾਨੀ ਅਤੇ ਪ੍ਰਵਾਸੀ ਸਾਹਿਤ ਵੀ ਸ਼ਾਮਿਲ ਹੈ, 'ਤੇ ਵਿਸ਼ੇਸ਼ ਮੁਹਾਰਤ ਹਾਸਿਲ ਸੀ।
ਇਸ ਸਮੇ ਉਹ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਕਾਸ ਵਿਭਾਗ ਵਿਚ ਪ੍ਰੋਫੈਸਰ ਆਫ ਐਮੀਨੈਂਸ ਦੀ ਪਦਵੀ 'ਤੇ ਸਨ ਅਤੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਉਪ ਪ੍ਰਧਾਨ ਸਨ।
ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਵਿਭਾਗ ਅਤੇ ਹੋਰਨਾਂ ਵਿਭਾਗਾਂ ਵਿਚ ਸ਼ੋਕ ਸਭਾਵਾਂ ਅਯੋਜਿਤ ਕੀਤੀਆਂ ਗਈਆਂ ਜਿੰਨ੍ਹਾਂ ਵਿਚ ਵੱਖ ਵੱਖ ਫਕੈਲਟੀ ਮੈਂਬਰਾ ਤੋਂ ਇਲਾਵਾ ਪੰਜਾਬੀ ਵਿਭਾਗ ਦੇ ਮੁੱਖੀ ਡਾ. ਰਜਿੰਦਰਪਾਲ ਸਿੰਘ ਬਰਾੜ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੀ ਮੱਖੀ ਡਾ. ਅਮਰਜੀਤ ਕੌਰ, ਡਾਇਰੈਕਟਰ ਯੁਵਕ ਭਾਲਈ ਵਿਭਾਗ ਡਾ. ਸਤੀਸ਼ ਕੁਮਾਰ ਵਰਮਾ, ਤੋਂ ਇਲਾਵਾ ਯੂਨੀਵਰਸਿਟੀ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।

Patiala, Feb 10- Vice-Chancellor of Punjabi University, Patiala, Dr Jaspal singh has deeply condoled the death of Bibi Jasbir Kaur Khalsa who passed away at Ludhiana today. Describing his long association with her, the Vice-Chancellor said that her role in expanding the contours of religious philosophy can never be forgotten, especially her contribution in establishing the Gurmat Sangeet


Patiala, Feb 10- Vice-Chancellor of Punjabi University, Patiala, Dr Jaspal Singh has expressed his deep shock at the demise of great Punjabi litterateur, and Professor of Eminence at Punjabi university, Dr Sutinder Singh Noor. Claiming it as an irreparable loss to the Punjabi university, he described him as a bridge between Punjabi and other Indian languages. It was with his help and guidance that Punjabi University could march on its mission of Punjabi development in his individual capacity and as Vice-President of Punjabi Sahit Condolence Message

ਪਟਿਆਲਾ, ੧੦ ਫਰਵਰੀ- ਬੀਬੀ ਜਸਬੀਰ ਕੌਰ ਖਾਲਸਾ, ਚੇਅਰਪਰਸਨ, ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ, ਨਵੀਂ ਦਿੱਲੀ ਅੱਜ ਮਿਤੀ ੧੦ ਫਰਵਰੀ, ੨੦੧੧ ਨੂੰ ਬਾਅਦ ਦੁਪਹਿਰ ੨.੨੫ ਵਜੇ ਲੁਧਿਆਣਾ ਵਿਖੇ ਅਕਾਲ ਚਲਾਣਾ ਕਰ ਗਏ ਹਨ।ਬੀਬੀ ਜਸਬੀਰ ਕੌਰ ਖਾਲਸਾ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ
ਡਾ. ਜਸਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਬੀਬੀ ਜੀ ਨਾਲ ਲੰਮੀ ਅਤੇ ਗੂੜੀ ਸਾਂਝ ਸੀ।ਉਨ੍ਹਾਂ ਕਿਹਾ ਕਿ ਬੀਬੀ ਜੀ ਨੇ ਆਪਣਾ ਸਮੁੱਚਾ ਜੀਵਨ ਸਿੱਖੀ ਅਤੇ ਵਿਸ਼ੇਸ਼ ਕਰਕੇ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਸਮਰਪਿਤ ਕੀਤਾ ਹੋਇਆ ਸੀ।ਉਨ੍ਹਾਂ ਦਾ ਸਮੁੱਚਾ ਜੀਵਨ ਸਿੱਖੀ ਸਿਦਕ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਬੀਤਿਆ। ਗੁਰਮਤਿ ਸੰਗੀਤ ਦੇ ਹਲਕਿਆਂ ਵਿਚ ਆਪ ਦਾ ਘਾਟਾ ਕਦੇ ਵੀ ਪੂਰਨ ਨਹੀਂ ਕੀਤਾ ਜਾ ਸਕਦਾ।
ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨਾਲ ਮਿਲਕੇ ਬੀਬੀ ਜੀ ਨੇ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ ਕਰਵਾਏ ਅਤੇ ਦੇਸ਼ ਵਿਦੇਸ਼ ਵਿਚ ਗੁਰਮਤਿ ਸੰਗੀਤ ਦੇ ਕਈ ਸਮਾਗਮ ਕਰਵਾਏ।
ਬਚਪਨ ਤੋਂ ਹੀ ਧਾਰਮਿਕ ਬਿਰਤੀਆਂ ਦੇ ਧਾਰਨੀ ਬੀਬੀ ਜਸਬੀਰ ਕੌਰ ਖਾਲਸਾ ਨੇ ਗੁਰਮਤਿ ਕਾਲਜ ਤੋਂ ਐਮ.ਏ. ਕੀਤੀ ਅਤੇ ਦੇਸ਼ ਵਿਦੇਸ਼ ਵਿੱਚ ਸਿੱਖੀ ਦਾ ਨਿਰੰਤਰ ਕਈ ਵਰ੍ਹੇ ਪ੍ਰਚਾਰ ਕੀਤਾ। ਜਵੱਦੀ ਟਕਸਾਲ, ਲੁਧਿਆਣਾ ਦੇ ਬਾਨੀ ਸੰਤ ਬਾਬਾ ਸੁੱਚਾ ਸਿੰਘ ਨਾਲ ਆਪ ਨੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜ੍ਹੀ ਚਲਾਈ, ਸੈਮੀਨਾਰ ਕਰਵਾਏ ਅਤੇ ਰਾਗ ਨਿਰਣਾਇਕ ਕਮੇਟੀ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਈ।
ਪੰਜਾਬੀ ਯੂਨੀਵਰਸਿਟੀ ਦੀ ਸਮੁੱਚੀ ਫਕੈਲਟੀ ਅਤੇ ਡਾ. ਗੁਰਨਾਮ ਸਿੰਘ – ਡੀਨ ਫੈਕਲਟੀ ਆਫ ਆਰਟ ਐਂਡ ਕਲਚਰ ਅਤੇ ਪ੍ਰੋਫੈਸਰ ਤੇ ਮੁਖੀ – ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ ਨੇ ਬੀਬੀ ਜੀ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਾਵਾ ਕੀਤਾ ਹੈ।

Musical Evening

Patiala, 10 February: An evening of Classical Music was organized by the Department of Music, Punjabi University, Patiala in Collaboration with SPIC MACAY at Kala Bhawan featuring top exponent of classical vocal Dr. Ashwini Bhide Deshpande of Mumbai. Dr Ashwini has been trained in Jaipur –Atrauli tradition under the tutelage of Pt. Narayanrao Datar, Pt. Ratnakar Pai and her mother Smt. Manik
Bhide. Doctorate in Biochemistry, Dr Ashwini is a seasoned artist and has performed world wide spreading the spirit of Indian classical music.
She opened her recital with raga Bhoop presenting three composition in it. The slow composition was " Pratham Sur Saadhe', followed by a middle tempo composition later, followed by a sparkling tarana. Her crystal clear and cultured voice flowed easily through all the saptaks and the taans were finely chiseled having intricate patterns. She then presented a bhajan by Swami Brahmanand depicting the divine holi played by Krishna " Kaisee Machayee Hori', set to raga Kafi. She was provided ample accompaniment on Tabla by Sh Vinod Lele and on Harmonium by Sh Vinay Mishra.
Chief guest of the occasion Dr. Jaspal Singh, Vice Chancellor, Punjabi University, while applauding the artist, congratulated Head of the Department, Prof. Rajinder Gill for bringing such reputed artist to the University. The programme was well attended by the members of the various teaching faculties, students and music lovers of Patiala. The stage was conducted by Dr. Nivedita Singh.

ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਵਲੋਂ ਸਪਿਕ- ਮੈਕੇ ਦੇ ਸਹਿਯੋਗ ਨਾਲ ਸaਾਸਤਰੀ ਸੰਗੀਤ ਦੀ ਇਕ ਸaਾਮ ਦਾ ਆਯੋਜਨ ਕਲਾ ਭਵਨ ਵਿਖੇ ਕੀਤਾ ਗਿਆ। ਸaਾਸਤਰੀ ਗਾਇਨ ਦੀ ਵਿਸaਵ ਖਿaਆਤੀ ਪ੍ਰਾਪਤ ਗਾਇਕਾ ਮੁੰਬਈ ਦੀ ਡਾ a ਅਸaਵਨੀ ਭਿੜੇ ਦੇਸaਪਾਂਡੇ ਨੇ ਆਪਣਾ ਗਾਇਨ ਪੇਸa ਕੀਤਾ । ਡਾ a ਅਸaਵਨੀ ਦੀ ਤਾਲੀਮ ਜੈਪੁਰ-ਅਤਰੌਲੀ ਘਰਾਣੇ ਅਧੀਨ ਪੰ ਨਾਰਾਇਣਰਾਓ ਦਾਤਾਰ, ਪੰ ਰਤਨਾਕਰ ਪਾਈ ਅਤੇ ਆਪਣੀ ਮਾਤਾ ਸ੍ਰੀਮਤੀ ਮਾਨਿਕ ਭਿੜੇ ਤੋਂ ਹੋਈ।
ਬਾਇਓਕੈਮਿਸਟਰੀ ਦੇ ਵਿਸaੇ ਵਿੱਚ ਡਾਕਟਰੇਟ ਦੀ ਉਪਾਧੀ ਪਾ੍ਰਪਤ ਡਾ a ਅਸaਵਨੀ ਇਕ ਪਰਿਪੱਕ ਕਲਾਕਾਰਾ ਹਨ ਅਤੇ ਭਾਰਤੀ ਸaਾਸਤਰੀ ਸੰਗੀਤ ਦੀ ਖੁਸaਬੂ ਆਪਣੇ ਪਰਦਸaਨ ਰਾਹੀਂ ਪੂਰੀ ਦੁਨੀਆ ਵਿੱਚ ਫੈਲਾਈ ਹੈ।
ਆਪ ਨੇ ਮਹਿਫਲ ਦਾ ਆਰੰਭ ਰਾਗ ਭੂਪ ਰਾਹੀਂ ਕੀਤਾ ਅਤੇ ਇਸ ਵਿਚ ਤਿੰਨ ਬੰਦਿਸaਾਂ ਪੇਸa ਕੀਤੀਆਂ। ਵਿਲੰਬਿਤ ਰਚਨਾ ' ਪ੍ਰਥਮ ਸੁਰ ਸਾਧੇਂ ' ਤੋਂ ਬਾਅਦ ਮੱਧ ਲੈਅ ਦੀ ਬੰਦਿਸa ਅਤੇ ਫੇਰ ਅਤਿ ਸੁੰਦਰ ਤਰਾਨਾ ਪ੍ਰਸਤੁਤ ਕੀਤਾ। ਆਪਦੀ ਸaੀਸੇa ਵਰਗੀ ਸਾਫ ਆਵਾਜa ਸਾਰੇ ਸਪਤਕਾਂ ਵਿੱਚ ਬੜੀ ਰਵਾਨਗੀ ਨਾਲ ਘੁੰਮਦੀ ਹੈ ਅਤੇ ਤਾਨਾ ਦੇ ਗੁੰਝਲਦਾਰ ਨਮੂਨੇ ਬੜੀ ਸਫਾaਈ ਨਾਲ ਪ੍ਰੁਸਤੁਤ ਕਰਦੀ ਹੈ। ਉਪਰੰਤ ਆਪ ਨੇ ਸਵਾਮੀ ਬ੍ਰਹਮਾਨੰਦ ਰਚਿਤ ਭਜਨ ਜਿਸ ਵਿਚ ਕ੍ਰਿਸaਨ ਭਗਵਾਨ ਦੀ ਅਧਿਆਤਮਕ ਹੋਰੀ ਦਾ ਵਰਣਨ ਸੀ ' ਕੈਸੀ ਮਚਾਈ ਹੋਰੀ ' ਦਾ ਗਾਇਨ ਰਾਗ ਕਾਫੀa ਵਿਚ ਕੀਤਾ। ਤਬਲੇ ਤੇ ਆਪਦੀ ਸੰਗਤ ਸ੍ਰੀ ਵਿਨੋਦ ਲੇਲੇ ਅਤੇ ਹਾਰਮੋਨੀਅਮ ਤੇ ਸ੍ਰੀ ਵਿਨਯ ਮਿਸaਰਾ ਨੇ ਕੀਤੀ।

ਇਸ ਆਯੋਜਨ ਦੇ ਮੁੱਖ ਮਹਿਮਾਨ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜਸਪਾਲ ਸਿੰਘ ਨੇ ਕਲਾਕਾਰ ਦੀ ਭਰਪੂਰ ਤਾਰੀਫ ਕਰਦੇ ਹੋਏ ਸੰਗੀਤ ਵਿਭਾਗ ਦੇ ਮੁਖੀ ਪ੍ਰੋ a ਰਾਜਿੰਦਰ ਸਿੰਘ ਗਿੱਲ ਦੀ ਅਜਿਹੇ ਵਿਸaਵ-ਵਿਖਿਆਤ ਕਲਾਕਾਰਾਂ ਨੂੰ ਵਿਭਾਗ ਵਿਖੇ ਬੁਲਾਉਣ ਲਈ ਸਲਾਘਾ ਕੀਤੀ। ਸਮਾਰੋਹ ਦਾ ਆਨੰਦ ਪਟਿਆਲੇ ਦੇ ਸੰਗੀਤ ਪ੍ਰੇਮੀਆਂ ਨੇ ਖੂਬ ਮਾਣਿਆ। ਇਸ ਅਵਸਰ ਤੇ ਯੂਨੀਵਰਸਿਟੀ ਦੇ ਵੱਖ-2 ਵਿਭਾਗਾਂ ਦੇ ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਹਾਜaਰ ਸਨ। ਮੰਚ ਦਾ ਸੰਚਾਲਨ ਡਾ a ਨਿਵੇਦਿਤਾ ਸਿੰਘ ਨੇ ਕੀਤਾ।

Results

Patiala, 10 Feb.- Punjabi University, Patiala has declared the results
of Nov/Dec 2010.

1. M. Sc. (Bioinformatics) 3rd Sem.
2. M.A. (Urdu) Sem. 3rd
3. M.A. (Persian) 1st Sem.

These results are also available on university website.

Patiala, 10 February- Practical examinations of under graduate (B.A / B.Sc / B.Com) courses of Punjabi University Patiala shall be commencing with effect from 07th March, 2011. Giving this information Controller Examinations Dr. Pawan Kumar Singla said that theory exams of B.A. Part-1 for private candidates and Distance Education Department would start from 22 March, 2011 and B.A Part-1 regular and other under graduate courses would commence from 30th March, 2011 and Post Graduate examinations will be held from 19th April.

Research grants for Punjabi University scholars

ਪਟਿਆਲਾ, ੧੦ ਫਰਵਰੀ-ਪੰਜਾਬੀ ਯੂਨੀਵਰਸਿਟੀ ਦੀਆਂ ਅੰਡਰ ਗ੍ਰੈਜੂਏਟ (ਬੀ.ਏ, ਬੀ.ਐਸ.ਸੀ, ਬੀ.ਕਾਮ) ਦੀਆਂ ਸਲਾਨ ਪ੍ਰੈਕਟੀਕਲ ਪ੍ਰੀਖਿਆਵਾਂ ੦੭ ਮਾਰਚ, ੨੦੧੧ ਤੋਂ ਅਰੰਭ ਹੋਣਗੀਆਂ।ਇਹ ਜਾਣਕਾਰੀ ਦਿੰਦਿਆਂ ਕੰਟਰੋਲਰ ਪ੍ਰੀਖਿਆਵਾਂ ਡਾ.ਪਵਨ ਕੁਮਾਰ ਸਿੰਗਲਾ ਨੇ ਦੱਸਿਆ ਕਿ ਬੀ.ਏ. ਭਾਗ ਪਹਿਲਾ ਦੀਆਂ ਪ੍ਰਾਈਵੇਟ/ ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਦੀਆਂ ਥਿਊਰੀ ਪ੍ਰੀਖਿਆਵਾਂ ੨੨ ਮਾਰਚ, ੨੦੧੧ ਤੋਂ ਅਤੇ ਬੀ.eੈ- ਭਾਗ
ਪਹਿਲਾ ਰੈਗੂਲਰ ਅਤੇ ਹੋਰ ਸਾਰੀਆਂ ਅੰਡਰ ਗ੍ਰੈਜੂਏਟ ਪ੍ਰੀਖਿਆਵਾਂ ੩੦ ਮਾਰਚ, ੨੦੧੧ ਤੋਂ ਹੋਣਗੀਆਂ।ਇਸ ਤੋਂ ਇਲਾਵਾ ਪੋਸਟ ਗ੍ਰੈਜੂਏਟ ਪ੍ਰੀਖਿਆਵਾਂ ੧੯ ਅਪ੍ਰੈਲ, ੨੦੧੧ ਤੋਂ ਅਰੰਭ ਹੋਣਗੀਆਂ।


Patiala, Feb 10- The University Grants Commission has awarded one major research grant of Rs 10, 94,300 and one minor research grant of Rs 1, 50,000 for the research projects “Exploring neuroprotective mechanisms of ischemic post-conditioning in mice” and “Exploring the mechanisms in central sensitization in chronic constriction induced neuropathic pain in rats” to Dr Nirmal Singh, Reader and Mr Amteshwar Singh Jaggi, Assistant Professor in the Department of Pharmaceutical Sciences and Drug Research, Punjabi University, Patiala. The outcome of these research projects is expected to open new avenues in the management of “Stroke” and “Neuropathic Pain” for which current therapeutic modalities are very limited. Dr Nirmal Singh is already pursuing a CSIR-funded major research project on neuropathic pain management. Conference on women & child Issues
Patiala, Feb 10- Punjabi University’s Women’s' Studies Centre is organising an International Conference on "Women and Child Issues: National and International Perspectives" on February 11 and 12 on the University campus. According to WSC Director, Dr Manju Verma more than 300 abstracts of papers have been received from scholars from India and abroad, while more than 15 departments of the University have collaborated with the centre and given their academic inputs. There would be 21 technical sessions during the two days of the conference, dealing with various issues concerning women and children development, she said.

ਪਟਿਆਲਾ, ੦੮ ਜਨਵਰੀ- ਪੰਜਾਬੀ ਯੂਨੀਵਰਸਿਟੀ ਦੇ ਇਨਸਾਈਕਲੋਪੀਡੀਆ ਆਫ ਸਿੱਖੀਜ਼ਮ ਵਿਭਾਗ ਅਤੇ ਇੰਸਟੀਚੀਊਟ ਆਫ ਸਿੱਖੀਜ਼ਮ ਐਂਡ ਇੰਟਰਫੇਥ ਸਟੱਡੀਜ਼ ਵਲੋਂ 'ਇਮਰਜਿੰਗ ਟ੍ਰੈਡਜ਼ ਇਨ ਰਿਲੀਜ਼ਨ' ਵਿਸ਼ੇ 'ਤੇ ਅਯੋਜਿਤ ਤਿੰਨ ਰੋਜ਼ਾ ਅੰਤਰਾਸਟਰੀ ਕਾਨਫਰੰਸ ਅੱਜ ਯੂਨੀਵਰਸਿਟੀ ਕੈਂਪਸ ਵਿਖੇ ਸ਼ੁਰੂ ਹੋਈ।ਮੌਜੂਦਾ ਸਮਾਜ ਵਿਚ ਧਰਮ ਦੀ ਮਹੱਤਤਾ ਬਾਰੇ ਵਿਚਾਰ ਪ੍ਰਗਟ ਕਰਦਿਆਂ ਵੱਖ ਵੱਖ ਵਿਦਵਾਨਾ ਨੇ ਜੋਰ ਦੇ ਕੇ ਕਿਹਾ ਕਿ ਸਮਾਜ ਵਿਚੋਂ ਵੈਰ-ਵਿਰੋਧ, ਹਿੰਸਾ ਅਤੇ ਲੜਾਈ-ਝਗੜੇ ਆਦਿ ਨੁੰ ਖਤਮ ਕਰਨ ਲਈ ਵੱਖ ਵੱਖ ਧਰਮਾ ਵਿਚ ਸੰਵਾਦ ਰਚਾਉਣਾ ਨੂੰ ਪ੍ਰਫੂਲਤ ਕਰਨਾ ਚਾਹੀਦਾ ਹੈ।
ਇਸ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਉਪ ਕੁਲਪਤੀ ਡਾ. ਜਸਾਪਾਲ ਸਿੰਘ ਨੇ ਕਿਹਾ ਕਿ ਵੱਖ ਵਖ ਧਰਮਾ ਵਿਚ ਸੰਵਾਦ ਰਚਾਉਣ ਨਾਲ ਗੁਣਕਾਰੀ ਅਤੇ ਕਲਿਆਣਕਾਰੀ ਸਮਾਜ ਦੀ ਸਿਰਜਣਾ, ਬ੍ਰਹਿਮੰਡੀ ਸੰਤੁਲਣ ਨੂੰ ਵਿਕਸਤ ਕਰਨ, ਸਭਿਆਚਾਰਕ ਅਤੇ ਧਾਰਮਿਕ ਬਹੁਵਾਦ ਲਈ ਸੁਹਾਵਣਾ ਅਤੇ ਮੌਜੂਦਾ ਦੌਰ ਵਿਚਲੇ ਅਸ਼ਾਤ ਮਨਾ ਨੂੰ ਠੀਕ ਕਰਨ ਲਈ ਅਧਿਆਤਮਕ ਅਤੇ ਅਨੁਭਵੀ ਗਿਆਨ ਦੇ ਤੌਰ ਤੇ ਦੋਵਾਂ ਸਦੰਰਭਾ ਵਿਚ ਬਹੁਤ ਸਹਾਈ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਧਰਮਾਂ ਵਿਚਕਾਰ ਸੰਵਾਦ ਨੇ ਹਮੇਸ਼ਾ ਹੀ ਸਮਾਜ ਵਿਚ ਸ਼ਾਤੀ, ਸਦਭਾਵਨਾ ਅਤੇ  ਮੇਲ ਜੋਲ ਨੂੰ ਵਧਾਇਆ ਹੈ ਅਤੇ ਕਈ ਜੰਗਾਂ ਨੂੰ ਹੋਣ ਤੋਂ ਰੋਕਿਆ ਹੈ। ਅਮਰੀਕਾ ਦੀ ਵਾਸ਼ਿਗਟਨ ਸਟੇਟ ਨੈਟਵਰਕ ਫਾਰ ਹਿਊਮਨ ਰਾਈਟਸ ਦੇ ਚੇਆਰਮੈਨ ਡਾ. ਸ਼ਵਰਾਜ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਦੁਨੀਆ ਵਿਚ ਸਿਰਫ ਇਕੱਲੀ ਸਿੱਖ ਵਿਚਾਰਧਾਰ ਹੀ ਹੈ, ਜੋ ਸਰਬੱਤ ਦੇ ਭਲੇ ਅਤੇ ਸਰਭਸਾਂਝੀਵਾਲਤਾ ਦਾ ਸੱਚਾ ਸੰਦੇਸ਼ ਦਿੰਦੀ ਹੈ।ਉਨ੍ਹਾਂ ਕਿਹਾ ਕਿ ਸਿੱਖਾਂ ਦੇ ਭੁਗੋਲਿਕ ਤੌਰ ਤੇ ਸੀਮਤ ਜਮਾਤ ਤੋਂ ਵਿਸ਼ਵ ਪੱਧਰ ਦੀ ਜਮਾਤ ਦੇ ਤੌਰ ਤੇ ਉਭਰਨ ਨਾਲ ਸਿੱਖੀ ਦੇ ਅਰਥਾ ਨੂੰ ਵਿਸ਼ਵ ਪੱਧਰ ਤੇ ਸ਼ਮਝਣ ਲਈ  ਢੁਕਵਾਂ ਮਹੋਲ ਪੈਦਾ ਹੋਇਆ ਹੈ।ਇਸ ਮੌਕੇ ਸ੍ਰੋਮਣੀ ਕਮੇਟੀ ਮੈਂਬਰ ਮਿਸ ਕਿਰਨਜੋਤ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸਾਮਾਗਮ ਦੀ ਸ਼ੁਰੂਆਤ ਵਿਚ ਯੂਨੀਵਰਸਿਟੀ ਦੇ ਇਨਸਾਈਕਲੋਪੀਡੀਆ ਆਫ ਸਿੱਖੀਜ਼ਮ ਵਿਭਾਗ ਦੇ ਮੁੱੱਖੀ ਡਾ. ਜੋਧ ਸਿੰਘ ਨੇ ਤਿੰਨ ਰੋਜ਼ਾ ਕਾਨਫਰੰਸ ਦੌਰਾਨ ਹੋਣ ਵਾਲੇ ਸ਼ੈਸਨਾ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਹੋਰਨਾ ਤੋਂ ਇਲਵਾ ਡਾ.ਬੀਰਇੰਦਰਪਾਲ ਸਿੰਘ, ਡਾ. ਏ.ਐਸ ਚਾਵਲਾ ਅਤੇ ਡਾ. ਪਰਮਵੀਰ ਸਿੰਘ ਨੇ ਵੀ ਸੰਬੋਧਨ ਕੀਤਾ।

Scholars stress upon interfaith dialogue to promote religious plurality

Patiala, Feb 8- The three-day international conference on “Emerging Trends in Religion”, being jointly organised by the Punjabi University’s Department of Encyclopaedia of Sikhism and Institute of Meditation and Interfaith Studies, Rishikesh got underway on the University campus here today. Scholars, while deliberating upon the issue of relevance of religion in the contemporary society, stressed upon the necessity of promoting the concept of interfaith dialogue which could act as a panacea for alleviating the baleful menaces of hatred, violence, hostility and sadism.
In his presidential address, Vice-Chancellor, Dr Jaspal Singh said that interfaith dialogue has all the underpinnings of creating a wholesome and welfare society, fostering a cosmic equilibrium, best suited for cultural and religious plurality and most relevant for the disturbed contemporary minds, both in the epistemological and experiential contexts. The mechanism of the interfaith dialogue has undoubtedly saved many a war from happening and helped in promoting peace, harmony, concord and better understanding of relationships. Notwithstanding this positive attribute gaining ground, the hidden or surreptitious instincts of animosity and hostility towards the adversary in any form is yet to see a complete ending, he said.
Dr Sawraj Singh, Chairman, Washington State Network for Human Rights, the USA, said that Sikh philosophy was the only philosophy in the world that has a true global perspective as it was based on the concepts of universal welfare and brotherhood. Transformation from a geographically limited community to a global community has created favourable conditions for universal interpretation of Sikhism, he said. Ms Kiranjot Kaur, member SGPC, said that the core message of Sikhism was that “spiritual journey begins from within and that it rejects meaningless rituals and the clergy and puts the seeker in direct connection with the High Power.”
Seminar Coordinator, and HoD of Encyclopaedia of Sikhism, Dr Jodh Singh gave a brief perspective of the conference. Dr Birinderpal Singh, Dr A.s. Chawla and Dr paramveer singh also spoke on the occasion.

ਸੈਂਟਰ ਫਾਰ ਐਡਵਾਂਸਡ ਮੀਡੀਆ ਸਟੱਡੀਜ ਵਿਖੇ 8 ਤੇ 9 ਫਰਵਰੀ ਨੂੰ 'ਵਿਜੁਲਾਈਜੇਸ਼ਨ ਐਂਡ ਸਕ੍ਰਿਪਟ ਰਾਈਟਿੰਗ' ਵਿਸ਼ੇ 'ਤੇ ਦੋ ਰੋਜਾ ਵਰਕਸ਼ਾਪ

ਪਟਿਆਲਾ, 6 ਫਰਵਰੀ (): ਅੰਤਰਰਾਸ਼ਟਰੀ ਦਸਤਾਵੇਜੀ ਫਿਲਮਸਾਜ ਡਾ. ਵਿਕਰਮ ਦੱਤ ਵਲੋਂ ਪੰਜਾਬੀ ਯੂਨੀਵਰਸਿਟੀ ਦੇ  ਸੈਂਟਰ ਫਾਰ ਐਡਵਾਂਸਡ ਮੀਡੀਆ ਸਟੱਡੀਜ ਵਿਖੇ 8 ਤੇ 9 ਫਰਵਰੀ ਨੂੰ 'ਵਿਜੁਲਾਈਜੇਸ਼ਨ ਐਂਡ ਸਕ੍ਰਿਪਟ ਰਾਈਟਿੰਗ' ਵਿਸ਼ੇ 'ਤੇ ਦੋ ਰੋਜਾ ਵਰਕਸ਼ਾਪ
ਲਗਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਮਜ ਦੇ ਮੁਖੀ ਡਾ. ਗੁਰਮੀਤ ਮਾਨ ਨੇ ਦਸਿਆ ਕਿ ਡਾ. ਦੱਤ ਵਲੋਂ ਇਸ ਵਰਕਸ਼ਾਪ ਦੌਰਾਨ ਫਿਲਮ ਬਨਾਉਣ ਦੇ ਵੱਖ ਵੱਖ ਪਹਿਲੂਆਂ, ਵਿਜੁਅਲ ਰਾਈਟਿੰਗ, ਕਨਸੈਪਟ ਡਵੈਲਪਮੈਂਟ, ਸਟੋਰੀ ਟੈਲਿੰਗ, ਥੀਮ ਐਂਡ ਆਈਡੀਆ, ਇਮੋਸ਼ਨ ਆਈਡੀਫਿਕੇਸ਼ਨ ਆਦਿ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
      ਜਿਕਰਯੋਗ ਹੈ ਕਿ ਡਾ. ਦੱਤ ਮੀਡੀਆ ਦੇ ਖੇਤਰ ਵਿਚ 35 ਸਾਲਾਂ ਤੋਂ ਵੱਧ ਦਾ ਤਜਰਬਾ ਰੱਖਦੇ ਹਨ ਤੇ ਉਹ ਪਹਿਲੇ ਭਾਰਤੀ ਹਨ ਜਿਨਾਂ ਨੂੰ ਡਿਸਕਵਰੀ ਚੈਨਲ ਨੇ ਵੱਖ ਵੱਖ ਵਿਸ਼ਿਆਂ 'ਤੇ ਖੋਜ ਤੇ ਸਕ੍ਰਿਪਟ ਲਿਖਣ ਲਈ ਜੁੰਮੇਵਾਰੀ ਸੌਂਪੀ ਸੀ। ਇਸ ਤੋਂ ਇਲਾਵਾ ਉਨਾਂ ਹੁਣ ਤੱਕ 50 ਦਸਤਾਵੇਜੀ ਫਿਲਮਾਂ ਬਣਾਈਆਂ ਹਨ, ਜਿਨਾਂ ਵਿਚੋਂ 16 ਫਿਲਮਾਂ ਉਨਾਂ ਡਿਸਕਵਰੀ ਚੈਨਲ ਲਈ ਬਣਾਈਆਂ। ਇਨਾਂ ਫਿਲਮਾਂ ਚੋਂ 4 ਕੈਨਜ ਫਿਲਮ ਫੈਸਟੀਵਲ ਦੌਰਾਨ ਤੇ 1ਰੋਮ ਤੇ ਮਿਲਾਨ ਫਿਲਮ ਫੈਸਟੀਵਲ ਦੌਰਾਨ ਪੇਸ਼ ਕੀਤੀਆਂ ਗਈਆਂ। ਡਾ. ਦੱਤ ਵਿਸ਼ਵ  ਬੈਂਕ ਸਮੇਤ ਅਮਰੀਕਾ, ਯੂ.ਕੇ, ਇਟਲੀ ਤੇ ਜਰਮਨੀ ਦੀਆਂ ਵੱਖ ਵੱਖ ਯੂਨੀਵਰਸਿਟੀਆਂ 'ਚ ਫਿਲਮ ਮੇਕਿੰਗ 'ਤੇ ਵਿਸ਼ੇਸ਼ ਭਾਸ਼Îਣ ਦੇ ਚੁੱਕੇ ਹਨ। ਮੌਜੂਦਾ ਸਮੇਂ 'ਚ ਉਹ ਬੋਸਟਨ ਯੂਨੀਵਰਸਿਟੀ ਅਮਰੀਕਾ ਵਲੋਂ ਕੱਢੇ ਜਾਂਦੇ ਵਿਗਿਆਨ ਰਸਾਲੇ 'ਸੈਕਸੁਅਲਟੀ ਤੇ ਡਿਸਬਲਟੀ' ਦੇ ਐਡੀਟੋਰੀਲ ਐਡਵਾਈਜਰ ਵਜੋਂ ਕਾਰਜਸ਼ੀਲ ਹਨ।

International film maker to conduct workshop at CAMS

Patiala, Feb 6- International documentary film maker, Dr Vikram Dutt will conduct a workshop on “Visualisation and Script Writing” at Punjabi University’s Centre for Advanced Media Studies (CAMS) on February 8 and 9. Giving this information, CAMS Director, Dr Gurmeet Singh Maan said that Dr Dutt will cover various aspects of film making, including visual writing, concept development, storytelling contents, themes and ideas, emotion identification and elements of surprise and recognition etc.
With over 35 years of experience in media, Dr Dutt happens to be the first Indian to be commissioned by the Discovery Channel to research and write scripts on various themes. He has so far made 50 documentaries, including 16 for Discovery, out of which four have been screened at Cannes Film Festival and one at the Rome and Milan Film Festival. Having extensively lectured at prestigious organisations, including the World Bank and in various Universities in the USA, UK, Italy and Germany, Dr Dutt is Editorial Advisor of ‘Sexuality & Disability’, world’s premier scientific journal on the subject, published by the Boston University, the USA.

ਫਿਜੀਕਸ਼ ਵਿਭਾਗ ਵਲੋਂ ਯੂਨੀਵਰਸਿਟੀ ਕੈਂਪਸ ਵਿਖੇ 'ਰੇਡੀਏਸ਼ਨ ਫਿਜੀਕਸ਼ ਐਂਡ ਨੈਨੋਟੈਕਨਾਲੋਜ਼ੀ' ਵਿਸ਼ੇ 'ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ

ਪਟਿਆਲਾ, ੦੪ ਫਰਵਰੀ- ਭਾਵੇਂ ਕਿ ਨੈਨੋ-ਰੋਬੋਟ ਨੂੰ ਵੱਡੇ ਪੱਧਰ 'ਤੇ ਰਸਾਇਣਕ ਅਤੇ ਜੈਵਿਕ ਹਥਿਆਰ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਇਸ ਵਿਧੀ ਦੇ ਨਾਲ ਮਨੁੱਖੀ ਗੁਣਾ ਦਿਮਾਗ, ਸਾਹ ਲੈਣ ਪ੍ਰਕ੍ਰਿਆ, ਮਾਸਪੇਸ਼ੀਆਂ ਅਤੇ ਡੀ.ਐਨ.ਏ ਵਿਚ ਬਦਲਾਅ ਕਾਰਨ ਮਨੁੱਖੀ ਹੋਂਦ ਨੂੰ ਵੱਡਾ ਖਤਰਾ ਖੜਾ ਹੋ ਸਕਦਾ ਹੈ, ਪਰ ਇਸ ਦੇ ਬਾਵਜੂਦ ਨੈਨੋਟੈਕਨਾਲੋਜੀ ਅਤੇ ਰੇਡੀਏਸ਼ਨਜ਼ ਦੇ ਸੰਭਾਵਿਤ ਔਜ਼ਾਰ ਸ਼ਾਤੀ ਦੇ ਨਵੇਂ ਦੌਰ ਵਿਚ ਸਵਾਗਤਯੋਗ ਹਨ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਯੂਨੀਵਰਸਿਟੀ ਦੇ ਫਿਜੀਕਸ਼ ਵਿਭਾਗ ਵਲੋਂ ਯੂਨੀਵਰਸਿਟੀ ਕੈਂਪਸ ਵਿਖੇ 'ਰੇਡੀਏਸ਼ਨ ਫਿਜੀਕਸ਼ ਐਂਡ ਨੈਨੋਟੈਕਨਾਲੋਜ਼ੀ' ਵਿਸ਼ੇ 'ਤੇ ਕਰਵਾਏ ਜਾ ਰਹੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ।ਉਨ੍ਹਾਂ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਵਿਗਿਆਨਕ ਖੋਜਾਂ ਨੂੰ ਲੈਬਾਂ ਤੋਂ ਬਾਹਰ ਲੈ ਕੇ ਜਾਣ ਤਾਂ ਜੋ ਸਮਾਜ ਦਾ ਵਿਕਾਸ ਹੋ ਸਕੇ।ਉਨ੍ਹਾਂ ਨਾਲ ਹੀ ਕਿਹਾ ਕਿ ਸੌੜੇ ਹਿੱਤਾਂ ਲਈ ਵਾਤਾਵਰਣ ਅਤੇ ਕੁਦਰਤ ਨਾਲ ਬੇਰਹਿਮੀ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਲਈ ਵੱਖ ਖੇਤਰਾਂ ਵਿਚ ਕੰਮ ਕਰਦੇ
ਵਿਗਿਆਨੀਆਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ।
ਇਸ ਮੌਕੇ ਉਦਘਾਟੀ ਭਾਸ਼ਣ ਦਿੰਦਿਆਂ ਸੈਂਟਰਲ ਸਾਇੰਟਿਫਿਕ ਇੰਸਟਰੂਮੈਂਟ ਆਰਗਨਾਈਜੇਸ਼ਨ ਦੇ ਅਡੀਸ਼ਨਲ ਡਾਈਰੈਕਟਰ ਡਾ. ਲਲਿਤ ਭਾਰਦਵਾਜ ਨੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵਿਗਿਆਨ ਦੇ ਖੇਤਰ ਵਿਚ ਲਕੀਰ ਦੇ ਫਕੀਰ ਬਣਨ ਦੀ ਬਜਾਏ ਕੁਝ ਨਵਾਂ ਕਰਨ ਅਤੇ ਮੌਜੂਦ ਗਿਆਨ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਦਾ ਯਤਨ ਕਰਨ। ਉਨ੍ਹਾਂ ਨਾਲ ਹੀ ਜ਼ੋਰ ਦਿੱਤਾ ਕਿ ਅਕਾਦਮਿਕ ਅਤੇ ਉਦਯੋਗ ਦੀ ਸਾਂਝ ਨੂੰ ਮਜਬੂਤ ਕੀਤਾ ਜਾਣਾ ਚਾਹੀਦਾ ਤਾਂ ਜੋ ਵਧੀਆ ਉਤਪਾਦਨ ਹੋ ਸਕੇ।ਇਸ ਤੋਂ ਇਲਾਵਾ ਉਨ੍ਹਾਂ ਨੈਨੋਟੈਕਨਾਲੋਜ਼ੀ ਦੀ ਵੱਖ ਵੱਖ ਖੇਤਰਾਂ ਖੇਤੀਬਾੜੀ, ਦਵਾਈਆਂ, ਇਲੈਕਟ੍ਰਾਨਿਕਸ ਅਤੇ ਕੰਪਿਊਟਰ ਆਦਿ ਵਿਚ ਵਰਤੋ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਨੈਨੋਟੈਕਨਾਲੋਜ਼ੀ ਵਲੋਂ ਦੁਨੀਆਂ ਦਾ ਮੁਹਾਂਦਰਾ ਬਿਲਕੁਲ ਬਦਲ ਦਿੱਤਾ ਜਾਵੇਗਾ ਕਿਉਂਕਿ ਇਸ ਖੇਤਰ ਵਿਚ ਹਾਲੇ ਬਹੁਤ ਸਾਰੀਆਂ ਸੰਭਾਵਨਾਵਾਂ  ਮੌਜੂਦ ਹਨ।
ਇਸ ਤੋਂ ਪਹਿਲਾਂ ਸੈਮੀਨਾਰ ਦੇ ਕਨਵੀਨਰ ਅਤੇ ਇੰਡੀਅਨ ਸੁਸਾਈਟੀ ਫਾਰ ਰੇਡੀਏਸ਼ਨ ਪਟਿਆਲਾ ਚੈਪਟਰ ਦੇ ਪ੍ਰਧਾਨ ਡਾ. ਗੁਰਮੇਲ ਸਿੰਘ ਨੇ ਸੁਸਾਈਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਲੋਂ ਕੱਢੇ ਗਏ ਖੋਜ ਪਰਚਿਆਂ ਸਮੇਤ ਹਰ ਹਰ ਕਾਰਜ ਵਿੱਚ ਵੱਡਾ ਯੋਗਦਾਨ ਰਿਹਾ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਸੁਸਾਈਟੀ ਅਤੇ ਵਿਭਾਗ ਵਲੋਂ ਆਮ ਲੋਕਾਂ ਨੂੰ ਫਿਜੀਕਸ਼ ਵਿਸ਼ੇ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਸੈਮੀਨਾਰ ਦੇ ਅਰਗਨਾਈਜਿੰਗ ਸਕੱਤਰ ਡਾ. ਭਗਨ ਸਿੰਘ ਨੇ ਇਸ ਦੋ ਦਿਨਾ ਰਾਸ਼ਟਰੀ ਸੈਮੀਨਾਰ ਦੀ ਦੌਰਾਨ ਹੋਣ ਵਾਲੇ ਅਕਾਦਮਿਕ ਸੈਸ਼ਨਾ ਤੋਂ ਜਾਣੂ ਕਰਵਾਇਆ।
ਵਿਭਾਗ ਦੇ ਮੁੱਖੀ ਡਾ. ਐਚ ਐਸ. ਭੱਟੀ ਨੇ ਆਏ ਹੋਏ ਡੈਲੀਗਟਸ ਅਤੇ ਮਹਿਮਾਨਾ ਦਾ ਸੁਆਗਤ ਕਰਦਿਆਂ ਵਿਭਾਗ ਦੀਆਂ ਉਪਲੱਬਧੀਆਂ ਬਾਰੇ ਜਿਕਰ ਕਰਦਿਆਂ ਦੱਸਿਆ ਕਿ ਵਿਭਾਗ ਹੁਣ ਤੱਕ ੧੭੦੦ ਅੰਤਰਾਸ਼ਟਰੀ ਖੋਜ ਪੱਤਰ ਕੱਢ ਚੱਕਾ ਹੈ ਅਤੇ ਵਿਭਾਗ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਵਲੋਂ ਹੁਣ ਤੱਕ ੨੦੦੦ ਪਰਚੇ ਵੱਖ ਵੱਖ ਸੈਮੀਨਾਰਾਂ ਅਤੇ ਕਾਨਫeਰੰਸਾ ਵਿਚ ਪੇਸ਼ ਕੀਤੇ ਜਾ ਚੱਕੇ ਹਨ।ਇਸ ਤੋਂ ਇਲਵਾ ੧੭ ਕਿਤਾਬਾਂ ਵੀ ਵਿਭਾਗ ਛਾਪ ਚੱਕਾ ਹੈ।ਇਸ ਸਮਾਗਮ ਦੇ ਅੰਤ ਵਿਚ ਵਿਭਾਗ ਦੇ ਡਾ. ਦਰਸ਼ਨ ਸਿੰਘ ਨੇ ਆਏ ਹੋਏ ਡੈਲੀਗਟਸ ਅਤੇ ਮਹਿਮਾਨਾ ਦਾ ਧੰਨਵਾਦ ਕੀਤਾ।

Experts call upon making holistic use of science applications

Patiala, Feb 4- “That self-replicating nano-robots could be used as massive chemical and biological weapons and change in human properties such as brain, respiration, muscles and DNA could threaten the existence of human beings even then nanotechnology and radiations constitute potential tools to usher in a new era of peace.” This was stated by Dr Jaspal Singh, Vice-Chancellor of Punjabi University while inaugurating a two-day National Symposium on “Radiation Physics and Nano-materials”, being organised by the University’s Department of Physics on the University campus here today. He called upon the scientists to use the applications of science for the welfare of the society by developing better “lab-life” relationship and by working in coordination with scholars from other fields while taking care of the environment and nature which is being mercilessly spoiled for vested interests.
Dr. Lalit Bharadwaj, Additional Director, Central Scientific Instrument Organisation (CSIO), urged the teachers, scholars and students to be innovative and draw maximum gain from the existential phenomena. He cautioned the scientists to refrain from raising watertight compartments within different branches of science and encouraged to develop industry-academia link as “we don’t purchase science but products”, he said. He also spoke about various applications of nanotechnology in the field of agricultural, medicine, electronics, and computers etc. Nanotechnology is changing the face of world in the coming years because there is a plenty of space at the bottom, Dr Bharadwaj said.
Dr. H.S. Bhatti, HoD, and other faculty from the Department, includingDr Bhajan Singh, Dr Gurmel Singh and Dr Darshan Singh also spoke on the occasion.

੨੭ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਸੰਪੰਨ

ਪਟਿਆਲਾ, ੨ ਫਰਵਰੀ- ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ 'ਪੰਜਾਬੀ ਭਾਸ਼ਾ ਵਿਕਾਸ ਦੇ ਨਵੇਂ ਪਾਸਾਰ' ਵਿਸ਼ੇ ਤੇ ਕਰਵਾਈ ਗਈ ੨੭ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਅੱਜ ਪੂਰੀ ਸਫ਼ਲਤਾ ਪੂਰਵਕ ਸੰਪੰਨ ਹੋ ਗਈ। ਪੰਜਾਬੀ ਯੁਨੀਵਰਸਿਟੀ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪੰਜਾਬੀ ਯੁਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਦੀ ਇਤਿਹਾਸਕਤਾ ਸਬੰਧੀ ਖੋਜ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਪੰਜਾਬੀ ਭਾਸ਼ਾ ਦੀ ਸ਼ੁਰੂਆਤ ਤੋਂ ਵਿਕਾਸ ਤੱਕ ਦੇ ਸਫਰ ਨੁੰ ਇਤਿਹਾਸਕ ਪਰਿਪੇਖ ਦੇ ਸਬੰਧ ਵਿਚ ਕਲਮਬੰਦ ਕਰਨ ਦਾ ਉਪਰਾਲਾ ਕੀਤਾ ਜਾਵੇਗਾ।ਡਾ. ਜਸਪਾਲ ਸਿੰਘ ਨੇ ਇਸ ਪ੍ਰੋਜੈਕਟ ਦੀ ਕਮਾਨ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਦਵਾਨ ਡਾ. ਕਪਿਲ ਕਪੂਰ, ਸਾਬਕਾ ਪ੍ਰੋ-ਵਾਈਸ ਚਾਂਸਲਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਨੂੰ ਸੌਪਣ ਦਾ ਐਲਾਨ ਵੀ ਕੀਤਾ।
ਯੂਨੀਵਰਸਿਟੀ ਦੀ ਪੰਜਾਬੀ ਸੰਬੰਧੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਜੋ ਵੀ ਵਿਦਵਾਨ ਪੰਜਾਬੀ ਵਿਕਾਸ ਸੰਬੰਧੀ ਕੰਮ ਕਰੇਗਾ, ਯੂਨੀਵਰਸਿਟੀ ਉਸਦੀ ਹਰ ਸੰਭਵ ਮਦਦ ਕਰੇਗੀ। ਉਨ੍ਹਾਂ ਦੱਸਿਆ ਕਿ ਅਗਲੇ ਛੇ ਮਹੀਨਿਆਂ ਵਿਚ ਯੂਨੀਵਰਸਿਟੀ, ਵਿਖੇ ਲੇਖਕਾਂ ਲਈ ਰਾਈਟਰਜ਼ ਹੋਮ ਬਣਾਇਆ ਜਾ ਰਿਹਾ ਹੈ। ਇਹ ਅਪਾਰਟਮੈਂਟਸ ਉਨ੍ਹਾਂ ਰਿਟਾਇਰਡ ਵਿਦਵਾਨਾਂ ਲਈ ਹੋਣਗੇ ਜੋ ਯੂਨੀਵਰਸਿਟੀ ਦੇ ਆਕਦਮਿਕ ਮਾਹੌਲ ਵਿਚ ਰਹਿ ਕੇ ਕੰਮ ਕਰਨਾ ਚਾਹੁਣਗੇ।
ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਦਵਾਨ ਡਾ. ਕਪਿਲ ਕਪੂਰ, ਸਾਬਕਾ ਪ੍ਰੋ-ਵਾਈਸ ਚਾਂਸਲਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਨੇ ਵਿਦਾਇਗੀ ਭਾਸ਼ਨ ਦਿੰਦਿਆਂ ਆਖਿਆ ਕਿ ਪੰਜਾਬੀ ਭਾਸ਼ਾ ਇੱਕ ਵਿਕਸਤ ਭਾਸ਼ਾ ਹੈ ਅਤੇ ਇਸ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀ ਮੌਲਿਕ ਖੋਜ ਕੀਤੀ ਜਾ ਸਕਦੀ ਹੈ ਅਤੇ ਕਰਨੀ ਚਾਹੀਦੀ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਪੰਜਾਬੀ ਦੇ ਬੌਧਿਕ ਗਿਆਨ ਨੂੰ ਏਨਾ ਅਮੀਰ ਬਣਾ ਦੇਣਾ ਚਾਹੀਦਾ ਹੈ ਤਾਂ ਜੋ ਇਸ ਦੀ ਜਾਣਕਾਰੀ ਲੈਣ ਲਈ ਹੋਰਨਾ ਭਾਸ਼ਾਵਾਂ ਦੇ ਲੋਕਾਂ ਨੂੰ ਮਜਬੂਰ ਹੋਣਾ ਪਵੇ।ਉਨ੍ਹਾਂ ਕਿਹਾ ਕਿ ਭਾਸ਼ਾ ਦਾ ਅਸਲੀ ਵਿਕਾਸ ਗਿਆਨ ਨਾਲ ਜੁੜਿਆ ਹੋਇਆ ਹੈ।ਇਸ ਲਈ ਸਾਨੂੰ ਵੱਧ ਤੋਂ ਵੱਧ ਵਿਸ਼ਿਆਂ ਦਾ ਗਿਆਨ ਪੰਜਾਬੀ ਵਿਚ ਉਪਲੱਬਧ ਕਰਵਾਉਣ ਲਈ ਤਹੱਈਆ ਕਰਨਾ ਚਾਹੀਦਾ।ਉਨਾਂ ਕਿਹਾ ਕਿ ਸਾਨੂੰ ਸਾਇੰਸ ਅਤੇ ਬਾਕੀ ਵਿਸ਼ਿਆਂ ਦਾ ਗਿਆਨ ਬੱਚਿਆਂ ਨੂੰ ਪੰਜਾਬੀ ਵਿਚ ਉਪਲੱਬਧ ਕਰਵਾਉਣਾ ਚਾਹੀਦਾ ਹੈ।ਉਨ੍ਹਾਂ ਅੰਗਰਜ਼ੀ ਭਾਸ਼ਾ ਤੇ ਕਟਾਸ ਕਰਦਿਆਂ ਹਾ ਕਿ ਸਾਡੀ ਦੁਸ਼ਮਣ ਅੰਗਰੇਜੀ ਭਾਸ਼ਾ ਨਹੀਂ ਬਲਕਿ ਅਮਗਰੇਜੀ ਵਿਚ ਜੋ ਗਿਆਨ ਸਾਡੇ ਤੇ ਥੋਪਿਆਂ ਜਾ ਰਿਹਾ ਹੈ ਅਸਲ ਲੜਾਈ ਉਸ ਨਾਲ ਹੈ।ਉਨ੍ਹਾਂ ਕਿਹਾ ਕਿ ਅੰਗਰੇਜੀ ਗਿਆਨ ਦੀ ਸਭ ਕੁਝ ਆਪਣੇ ਵਸ ਕਰਨ ਦੀ ਪ੍ਰਵਿਰਤੀ ਨੇ ਸਾਡਾ ਸੱਭਿਆਚਾਰ, ਵਾਤਾਵਰਨ ਅਤੇ ਕੁਦਰਤ ਆਦਿ ਨਾਲ ਰਿਸ਼ਤੇ ਨੂੰ ਵਿਗਾੜ ਕੇ ਰੱਖ ਦਿੱਤਾ ਹੈ।
ਇਸ ਤੋਂ ਬਾਅਦ ਵਿਦਾਇਗੀ ਸ਼ੈਸ਼ਨ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਅੰਗਰੇਜ਼ੀ ਦੇ ਪ੍ਰੋਫ਼ੈਸਰ ਪਰਮਿੰਦਰ ਸਿੰਘ ਨੇ ਕਾਨਫਰੰਸ ਬਾਰੇ ਆਪਣੀ ਬਹੁਤ ਵਿਸਤਰਿਤ ਰਿਪੋਰਟ ਪੇਸ਼ ਕੀਤੀ ਅਤੇ ਇਸ ਨੂੰ ਇੱਕ ਸਫਲ ਕਾਨਫਰੰਸ ਦੱਸਿਆ। ਪਰਵਾਸੀ ਪੰਜਾਬੀਆਂ ਪ੍ਰੋਫ਼ੈਸਰ ਨਵਤੇਜ ਭਾਰਤੀ, ਡਾ. ਅਮਰਜੋਤੀ ਅਤੇ ਦਿੱਲੀ ਤੋਂ ਆਏ ਡਾ. ਜਗਬੀਰ ਸਿੰਘ ਨੇ ਕਾਨਫਰੰਸ ਸੰਬੰਧੀ ਆਪਣੇ ਅਨੁਭਵ ਸਾਰਿਆਂ ਨਾਲ ਸਾਂਝੇ ਕੀਤੇ।
ਕਾਨਫਰੰਸ ਦੇ ਤੀਜੇ ਅਤੇ ਆਖ਼ਰੀ ਦਿਨ ਇੱਕ ਅਕਾਦਮਿਕ ਸ਼ੈਸ਼ਨ 'ਵਿਗਿਆਨ ਅਤੇ ਤਕਨਾਲੋਜੀ ਦੇ ਪਰਿਪੇਖ ਵਿੱਚ ਪੰਜਾਬੀ ਵਿਕਾਸ ਦੇ ਨਵੇਂ ਪਾਸਾਰ' ਬਾਰੇ ਕਰਵਾਇਆ ਗਿਆ। ਇਸ ਵਿੱਚ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਪ੍ਰੋਫ਼ੈਸਰ ਮਿਲਖਾ ਸਿੰਘ ਔਲਖ ਨੇ 'ਖੇਤੀਬਾੜੀ ਸੰਬੰਧਿਤ ਸਿੱਖਿਆ ਵਿੱਚ ਖੁਰਾਕੀ ਸੁਰੱਖਿਆ ਦੀ ਤਰੱਕੀ ਅਤੇ ਯੋਗਦਾਨ :
ਚੁਣੌਤੀਆਂ ਅਤੇ ਹੱਲ' ਬਾਰੇ ਆਪਣਾ ਪਰਚਾ ਪੇਸ਼ ਕੀਤਾ। ਉਨ੍ਹਾਂ ਨੇ ਅੰਕੜਿਆਂ ਰਾਹੀਂ ਦੱਸਿਆ ਕਿ ਖੇਤੀਬਾੜੀ ਦੇ ਵਿਸ਼ੇ ਨਾਲ ਸੰਬੰਧਿਤ ਸਿੱਖਿਆ ਕੋਰਸਾਂ ਵਿੱਚ ਪੇਂਡੂ ਵਿਦਿਆਰਥੀਆਂ ਦੀ ਸੰਖਿਆ ਬਹੁਤ ਘਟ ਗਈ ਹੈ। ਇਸ ਲਈ ਸਾਨੂੰ ਉਚੇਚੇ ਯਤਨ ਕਰਨੇ ਚਾਹੀਦੇ ਹਨ।
ਡਾ. ਐਸ. ਪੀ. ਸਿੰਘ, ਡੀਨ, ਲਾਈਫ ਸਾਇੰਸਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ 'ਨੋਬਲ ਇਨਾਮ ਵਿਜੇਤਾ ਰਾਬਰਟ ਐਡਵਰਡਜ਼ ਅਤੇ ਟੈਸਟ ਟਿਊਬ ਬੇਬੀ' ਵਿਸ਼ੇ 'ਤੇ ਆਪਣਾ ਪਰਚਾ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਭਾਵੇਂ ਇਸ ਤਕਨੀਕ ਨਾਲ ਪਹਿਲਾਂ ਟੈਸਟ ਟਿਊਬ ਬੇਬੀ ੨੫ ਜੁਲਾਈ ੧੯੭੮ ਨੂੰ ਪੈਦਾ ਹੋ ਗਿਆ ਸੀ, ਪਰੰਤੂ ਇਸ ਤੋਂ ਮਗਰੋਂ ਇਸ ਤਕਨੀਕ ਵਿਚ ਹੋਏ ਵਿਕਾਸ ਸਦਕਾ ਹੁਣ ਤੱਕ ਸਾਰੇ ਸੰਸਾਰ ਵਿਚ ੪੦ ਲੱਖ ਤੋਂ ਵੱਧ ਟੈਸਟ ਟਿਊਬ ਬੇਬੀ ਪੈਦਾ ਹੋ ਚੁੱਕੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਹੀ ਡਾਕਟਰ ਜਗਬੀਰ
ਸਿੰਘ, ਪ੍ਰੋਫ਼ਸਰ, ਜੁਆਲੋਜੀ ਵਿਭਾਗ, ਨੇ ਆਪਣਾ ਪਰਚਾ 'ਵਾਤਾਵਰਣ ਦੀਆਂ ਸਮੱਸਿਆਵਾਂ ਤੇ ਸਮਾਧਾਨ' ਵਿਸ਼ੇ 'ਤੇ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਮਨੁੱਖੀ ਅਣਗਹਿਲੀਆਂ ਕਰਕੇ ਵਾਤਾਵਰਣ ਨੂੰ ਬਹੁਤ ਢਾਅ ਲੱਗ ਰਹੀ ਹੈ, ਇਸ ਲਈ ਸਾਨੂੰ ਚੇਤੰਨ ਹੋਣਾ ਪਵੇਗਾ।
ਸ. ਕਿਰਪਾਲ ਸਿੰਘ ਪੰਨੂ ਨੇ 'ਕੰਪਿਊਟਰ ਤਕਨਾਲੋਜੀ ਦੇ ਖੇਤਰ ਵਿੱਚ ਪੰਜਾਬੀ ਵਿਕਾਸ ਦੇ ਨਵੇਂ ਪਾਸਾਰ' ਵਿਸ਼ੇ ਤੇ ਆਪਣੇ ਵਿਚਾਰ ਰੱਖੇ। ਇਹ ਸਾਰੇ ਪਰਚੇ ਪ੍ਰੋਜੈਕਟਰ 'ਤੇ
ਸਲਾਈਡਾਂ ਰਾਹੀਂ ਪੇਸ਼ ਕੀਤੇ ਗਏ।
ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਮਲਕੀਤ ਸਿੰਘ ਸੈਣੀ, ਸਾਬਕਾ ਮੁਖੀ, ਜੁਆਲੋਜੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ।
ਡਾ. ਅਮਰਜੀਤ ਕੌਰ, ਮੁਖੀ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੇ ਮਹਿਮਾਨਾਂ ਅਤੇ ਵਿਦੇਸ਼ੀ ਡੈਲੀਗੇਟਾਂ ਦਾ ਸਨਮਾਨ ਵਿਭਾਗੀ ਪੁਸਤਕਾਂ ਦੇ ਸੈØੱਟ ਅਤੇ ਸ਼ਾਲ ਦੇ ਕੇ ਕੀਤਾ। ਡਾ. ਇੰਦਰ ਮੋਹਨ ਸਿੰਘ, ਡੀਨ ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਵਾਲੇ ਸਮੂਹ ਵਿਦਵਾਨਾਂ ਦਾ ਧੰਨਵਾਦ ਕੀਤਾ ਗਿਆ।

Dr Bansal of Pbi varsity gets major research project

Patiala, Feb 2- Dr. Rupinder Kaur Bansal, Senior Lecturer in the Department of Human Biology, Punjabi University, Patiala, has received financial assistance of Rs. 10,300,800 from the UGC, New Delhi, to work on a Major Research Project entitled “Genetic Polymorphism of Selected Candidate Genes among Alcoholic Jat Sikhs of Punjab”.
The project has been assigned to Dr Bansal to focus on vibrant state of Punjab that had ushered in the green revolution and is today living in a dazed stupor, as 67% of its rural household has at least one drug addict/alcoholic. The present molecular study would generate information on the role of four candidate genes viz., ALDH2, ADH2, DRD1 and DRD2 in alcohol metabolism.
According to Dr Bansal the measurement of genetic susceptibility to alcoholism would be valuable in the early identification of individuals at increased risk for alcohol dependence and prevention of this dreadful menace. By gaining a better knowledge of genes involved in initiation, maintenance and cessation of alcohol dependence we would provide novel prevention and treatment possibilities. The findings would go a long way in formulating strategies for preventing alcohol related health hazards and holding counseling sessions for these patients, Dr Bansal said.


ਗੁਰਮੁਖੀ ਅਤੇ ਉਰਦੂ ਸਾਫ਼ਟਵੇਅਰ ਵਿਕਸਿਤ ਕਰਨ ਲਈ ਪੰਜਾਬੀ ਯੂਨੀਵਰਸਿਟੀ ਨੂੰ ਮਿਲੀ 105 ਲੱਖ ਰੁਪਏ ਦੀ ਗਰਾਂਟ ਬਾਰੇ

ਪਟਿਆਲਾ, 2 ਫਰਵਰੀ: ਪੰਜਾਬੀ ਭਾਸ਼ਾ, ਸਾਹਿੱਤ ਅਤੇ ਸਭਿਆਚਾਰ ਦੇ ਵਿਕਾਸ ਲਈ ਕੰਮ ਕਰ ਰਹੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿੱਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦੇ ਉੱਚਤਮ ਕੇਂਦਰ ਨੂੰ ਸੂਚਨਾ ਤਕਨਾਲੋਜੀ ਅਤੇ ਸੰਚਾਰ ਮੰਤਰਾਲੇ ਦੇ ਪੱਤਰ ਨੰ. 11(19)/2010-ਐਚ.ਸੀ.ਸੀ. (TDIL) ਰਾਹੀਂ 105 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਇਸ ਰਾਸ਼ੀ ਨੂੰ ਦੁਭਾਸ਼ੀ ਰੋਮਨ-ਗੁਰਮੁਖੀ ਅਤੇ ਉਰਦੂ ਦਸਤਾਵੇਜ਼ਾਂ ਦੇ ਓ.ਸੀ.ਆਰ. ਦੇ ਵਿਕਾਸ ਲਈ ਖ਼ਰਚਿਆ ਜਾਵੇਗਾ। ਇਹ ਪ੍ਰਾਜੈਕਟ ਤਿੰਨ ਸਾਲਾਂ ਦਾ ਹੋਵੇਗਾ। ਉੱਚਤਮ ਕੇਂਦਰ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਲਹਿਲ ਇਸ ਪ੍ਰਾਜੈਕਟ ਦੇ ਕੋਆਰਡੀਨੇਟਰ ਹੋਣਗੇ ਜਿਹੜੇ ਇਸ ਤੋਂ ਪਹਿਲਾਂ ਦੁਨੀਆ ਦਾ ਪਹਿਲਾ ਗੁਰਮੁਖੀ ਓ.ਸੀ.ਆਰ ਵਿਕਸਤ ਕਰ ਚੁੱਕੇ ਹਨ। ਇਹ ਪ੍ਰਾਜੈਕਟ ਭਾਰਤ ਦੀਆਂ ਪ੍ਰਮੁੱਖ 14 ਸੰਸਥਾਵਾਂ (ਆਈ.ਆਈ.ਟੀ. ਦਿੱਲੀ, ਆਈ.ਆਈ.ਟੀ. ਬੰਬਈ, ਆਈ.ਆਈ.ਟੀ. ਖੜਗਪੁਰ, ਆਈ.ਆਈ.ਟੀ. ਗੁਹਾਟੀ, ਆਈ.ਆਈ.ਆਈ.ਟੀ. ਹੈਦਰਾਬਾਦ, ਆਈ.ਐਸ.ਆਈ. ਕਲਕੱਤਾ, ਸੀ.ਡੈਕ ਅਤੇ ਆਈ.ਆਈ.ਐਸ.ਸੀ ਬੰਗਲੌਰ) ਦੇ ਸਹਿਯੋਗ ਨਾਲ ਸੰਪੰਨ ਕੀਤਾ ਜਾਵੇਗਾ। ਡਾ ਲਹਿਲ ਅਨੁਸਾਰ ਇਹ ਪਹਿਲਾ ਉਰਦੂ ਓ.ਸੀ.ਆਰ ਹੋਵੇਗਾ। ਓ.ਸੀ.ਆਰ ਦੇ ਨੁਕਤਾ-ਨਜ਼ਰ ਤੋਂ ਉਰਦੂ ਇੱਕ ਚੁਨੌਤੀ ਭਰਪੂਰ ਲਿਪੀ ਹੈ ਜਿਸ ਦੇ ਅੱਖਰ ਅਤੇ ਸ਼ਬਦ ਪ੍ਰਸੰਗ ਅਨੁਸਾਰ ਆਪਣਾ ਰੂਪ ਬਦਲ ਲੈਂਦੇ ਹਨ ਅਤੇ ਲੋੜ ਅਨੁਸਾਰ ਜੋੜਨੇ ਪੈਂਦੇ ਹਨ। ਉਰਦੂ ਸ਼ਬਦ ਬੈਠਵੀਂ ਅਤੇ ਖੜ੍ਹਵੀਂ ਦੋਹੇਂ ਦਿਸ਼ਾਵਾਂ ਵਿਚ ਵੱਧਦੇ-ਫੁੱਲਦੇ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ ਪਹਿਲਾਂ ਤਿਆਰ ਕੀਤਾ ਗਿਆ ਗੁਰਮੁਖੀ ਓ.ਸੀ.ਆਰ ਸਿਰਫ਼ ਗੁਰਮੁਖੀ ਚਿੰਨ੍ਹਾਂ ਦੀ ਸ਼ਨਾਖ਼ਤ ਕਰਦਾ ਸੀ ਪਰ ਇਹ ਗੁਰਮੁਖੀ ਰੋਮਨ ਦੁਭਾਸ਼ੀ ਓ.ਸੀ.ਆਰ ਸਾਫ਼ਟਵੇਅਰ ਵਰਤੋਂਕਾਰਾਂ ਨੂੰ ਗੁਰਮੁਖੀ ਅਤੇ ਰੋਮਨ ਸ਼ਬਦ ਚਿੰਨ੍ਹਾਂ ਦੀ ਸ਼ਨਾਖ਼ਤ ਕਰਨ ਦੇ ਨਾਲ ਨਾਲ ਪੁਸਤਕਾਂ ਤੇ ਦਸਤਾਵੇਜ਼ਾਂ ਨੂੰ ਬਿਨਾ ਟਾਈਪ ਕੀਤਿਆਂ
ਡਿਜੀਟਾਈਜ਼ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ। ਇਸੇ ਤਰ੍ਹਾਂ ਉਰਦੂ ਓ.ਸੀ.ਆਰ ਸ਼ਾਹਮੁਖੀ ਅਤੇ ਉਰਦੂ ਦਸਤਾਵੇਜ਼ਾਂ ਨੂੰ ਡਿਜੀਟਾਈਜ਼ ਕਰਨ ਦੀ ਸਹੂਲਤ ਮੁਹੱਈਆ ਕਰ ਕੇ ਸਮੇਂ ਅਤੇ ਪੈਸੇ ਦੀ ਬੱਚਤ ਵੀ ਕਰਵਾਏਗਾ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜਸਪਾਲ ਸਿੰਘ ਅਨੁਸਾਰ ਪੰਜਾਬੀ ਭਾਸ਼ਾ, ਸਾਹਿੱਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਲਈ ਬਣਿਆ ਉੱਚਤਮ ਕੇਂਦਰ ਗੁਰਮੁਖੀ ਅਤੇ ਉਰਦੂ ਸਾਫ਼ਟਵੇਅਰ ਵਿਕਸਿਤ ਕਰ ਕੇ ਭਾਰਤ ਦੇ ਪ੍ਰਮੁੱਖ ਖੋਜ-ਕੇਂਦਰਾਂ ਵਿਚ ਆਪਣਾ ਮੋਹਰੀ ਮੁਕਾਮ ਬਣਾ ਚੁੱਕਾ ਹੈ। ਗੁਰਮੁਖੀ ਅਤੇ ਉਰਦੂ ਲਿਪੀ ਨਾਲ ਸਬੰਧਿਤ ਵਿਭਾਗ ਦੇ ਸੱਤ ਵੱਡੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖੋਜ-ਪ੍ਰਾਜੈਕਟ ਸਫਲਤਾਪੂਰਵਕ ਸੰਪੰਨ ਕੀਤੇ ਜਾ ਚੁੱਕੇ ਹਨ। ਵਿਭਾਗ ਦੁਆਰਾ ਤਿਆਰ ਕੀਤੇ ਗਏ ਕੁੱਝ ਪ੍ਰਾਜੈਕਟ ਜਿਵੇਂ ਪੰਜਾਬੀ ਅਧਿਆਪਨ ਦੀ ਵੈੱਬਸਾਈਟ, ਗੁਰਮੁਖੀ, ਸ਼ਾਹਮੁਖੀ, ਉਰਦੂ ਅਤੇ ਦੇਵਨਾਗਰੀ ਦਾ ਲਿਪੀਅੰਤਰਨ, ਪੰਜਾਬੀ ਖੋਜ (ਸਰਚ ਇੰਜਨ), ਗੁਰਮੁਖੀ ਯੂਨੀਕੋਡ ਟਾਈਪਿੰਗ ਪੈਡ ਅਤੇ ਪੰਜਾਬੀ ਵਿਆਕਰਨ ਨਿਰੀਖਕ ਆਦਿ ਆਮ ਲੋਕਾਂ ਦੀ ਸਹੂਲਤ ਲਈ ਵਿਭਾਗ ਦੀ ਵੈੱਬਸਾਈਟ ਤੇ ਉਪਲਬਧ ਹਨ।


Punjabi University bags Rs 105 lakhs research project for the development of Gurmukhi and Urdu softwares

Patiala, Feb 2- The Punjabi University’s Advanced Centre for the Technical Development of Punjabi (ACTDP) has achieved another landmark with Ministry of Communications and Information Technology allocating a grant of Rs. 105 lakhs for the development of bilingual Roman-Gurmukhi and Urdu optical character recognition (OCR) systems. The project is for three years and Dr. Gurpreet Singh Lehal, the Director of the Centre, who already has to his credit the first Gurmukhi OCR, is the coordinator of the project. The project will be implemented in Consortium mode in collaboration with 14 premier institutes in India including IIT Delhi, IIT Bombay, IIT Kharagpur, IIT Gauhati, IIIT Hyderabad, ISI Calcutta, CDAC and IISC Bangalore.

According to Dr. Jaspal Singh, Vice Chancellor, the ACTDP has established itself as one of the leading Research Centres in India for development of Gurmukhi and Urdu softwares, having successfully implemented seven major International and National research projects related to Gurmukhi and Urdu scripts. Some of the completed projects which are freely available for mass use on the Centre’s website include website for Punjabi teaching, transliteration between Gurmukhi, Shahmukhi, Urdu, and Devnagri scripts, customized Punjabi search engine, Unicode Punjabi typing pad and Punjabi grammar checker, he said.

According to Dr. Lehal, this is the first time that an Urdu OCR will be developed. From OCR point of view, Urdu is one of the most challenging scripts as the character and word shape changes according to context and usually the characters are joined together even as the word grows both in horizontal and vertical direction. The project involves the development of a bilingual Gurmukhi-Roman OCR system, which will recognize both Gurmukhi and Roman words and will enable the user to digitize existing books and documents containing Gurmukhi and Roman scripts, without actually typing the contents. Similarly, the Urdu OCR will enable Shahmukhi and Urdu documents to be converted to electronic format for use in document processing applications, without the need to retype them again. This will result in huge saving of time and money for conversion of Punjabi and Urdu documents from paper format to digital form.

੨੭ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਦਾ ਦੂਜ਼ਾ ਅਕਾਦਮਿਕ ਸੈਸ਼ਨ

ਪਟਿਆਲਾ, ੦੧ ਫਰਵਰੀ-ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ ਕਰਵਾਈ ਜਾ ਰਹੀ ੨੭ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਦੌਰਾਨ ਪਹਿਲੇ ਅਕਾਦਮਿਕ ਸੈਸ਼ਨ ਵਿਚ ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਵਿਸ਼ੇ 'ਤੇ ਵਿਚਾਰ ਚਰਚਾ ਹੋਈ।ਇਸ ਸੰਬੰਧ ਵਿਚ ਸ੍ਰੀ ਨਵਤੇਜ ਭਾਰਤੀ ਸ੍ਰੀਮਤੀ ਅਮਰਜੋਤੀ ਅਤੇ ਸ੍ਰੀ ਵਰਿਆਮ ਸਿੰਘ ਸੰਧੂ ਨੇ ਪਰਵਾਸ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਐੱਸ. ਪੀ. ਸਿੰਘ, ਸਾਬਕਾ ਵਾਈਸ-ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਕੀਤੀ।
ਦੂਜੇ ਅਕਾਦਮਿਕ ਸੈਸ਼ਨ ਵਿਚ ਡਾ. ਮਦਨ ਗੋਪਾਲ ਸਿੰਘ ਨੇ ਫਿਲਮਾਂ ਬਾਰੇ, ਪ੍ਰੋਫ਼ੈਸਰ ਸੁਖਦੇਵ ਸਿੰਘ ਸਿਰਸਾ ਨੇ ਪੰਜਾਬੀ ਨਾਰੀ ਕਾਵਿ ਸਮਕਾਲ ਦੇ ਸੰਦਰਭ ਵਿਚ ਅਤੇ ਪਰਮਜੀਤ ਰਮਾਣਾ ਨੇ ਪੰਜਾਬੀ ਸਾਹਿਤ ਦੇ ਅੰਗਰੇਜ਼ੀ ਅਨੁਵਾਦ ਬਾਰੇ ਆਪਣੇ ਪਰਚੇ ਪ੍ਰਸਤੁਤ ਕੀਤੇ। ਇਸ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਡਾ. ਗੁਰਭਜਨ ਸਿੰਘ ਗਿੱਲ ਨੇ ਕੀਤੀ। ਇਸੇ ਸ਼ਾਮ ਹੋਏ ਸਭਿਆਚਾਰਕ ਪ੍ਰੋਗਰਾਮ ਵਿਚ ਪ੍ਰਸਿੱਧ ਗਾਇਕ ਹਰਭਜਨ ਮਾਨ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ। ਇਸ ਦੀ ਪ੍ਰਧਾਨਗੀ ਪ੍ਰਸਿੱਧ ਰੰਗਕਰਮੀ ਸ੍ਰੀ ਮਦਨ ਗੋਪਾਲ ਸਿੰਘ ਨੇ ਕੀਤੀ।
ਕਾਨਫਰੰਸ ਦੇ ਦੂਜੇ ਦਿਨ ਤਿੰਨ ਸੈਸ਼ਨ ਹੋਏ, ਜਿਸ ਦੇ ਪਹਿਲੇ ਅਕਾਦਮਿਕ ਸੈਸ਼ਨ ਵਿਚ ਪੰਜਾਬੀ ਭਾਸ਼ਾ, ਲੋਕਧਾਰਾ ਅਤੇ ਸੱਭਿਆਚਾਰ ਦੇ ਵਿਸ਼ੇ ਬਾਰੇ ਤਿੰਨ ਪੇਪਰ ਪੜ੍ਹੇ ਗਏ। ਪੰਜਾਬੀ ਭਾਸ਼ਾ ਦੀ ਸਥਿਤੀ ਤੇ ਸੰਭਾਵਨਾਵਾਂ ਬਾਰੇ ਪ੍ਰੋ. ਜੋਗਾ ਸਿੰਘ ਨੇ ਆਪਣਾ ਪਰਚਾ ਪੇਸ਼ ਕੀਤਾ। ਉਹਨਾਂ ਨੇ ਪੰਜਾਬੀ ਸਿੱਖਿਆ ਦੇ ਖੇਤਰ ਵਿਚ ਪੰਜਾਬੀ ਦੇ ਘਟ ਰਹੇ ਰੁਝਾਨ ਬਾਰੇ ਚਿੰਤਾ ਪ੍ਰਗਟ ਕੀਤੀ। ਪ੍ਰੋ. ਹਰਿੰਦਰ ਕੌਰ ਸੋਹੀ ਨੇ ਸਮਾਜ ਨਿਰਮਾਣ ਵਿਚ ਔਰਤ ਦੀ ਮੁਕੰਮਲ ਦੇਣ, ਅਧੂਰੀ ਮਾਨਤਾ : ਨਵੇਂ ਦ੍ਰਿਸ਼ਟੀਕੋਣ ਦੀ ਲੋੜ ਵਿਸ਼ੇ 'ਤੇ ਆਪਣਾ ਪਰਚਾ ਪੇਸ਼ ਕੀਤਾ। ਇਨ੍ਹਾਂ ਦੋਵਾਂ ਪਰਚਿਆਂ ਬਾਰੇ ਭਰਪੂਰ ਅਤੇ ਭਖਵੀਂ ਬਹਿਸ ਹੋਈ। ਪ੍ਰੋ. ਸੁਖਵਿੰਦਰ ਸਿੰਘ ਸੰਘਾ ਨੇ ਪ੍ਰਕਾਰਜੀ ਪੰਜਾਬੀ ਦੇ ਵਿਕਾਸ ਦੀ ਸਥਿਤੀ ਤੇ ਸੰਭਾਵਨਾਵਾਂ ਵਿਸ਼ੇ ਸੰਬੰਧੀ ਆਪਣਾ ਪਰਚਾ ਪੜਿਆ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਸੁਰਜੀਤ ਲੀ ਨੇ ਕੀਤੀ। ਉਨ੍ਹਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪ੍ਰੋ. ਜੋਗਾ ਸਿੰਘ ਅਤੇ ਪ੍ਰੋ. ਹਰਿੰਦਰ ਕੌਰ ਸੋਹੀ ਦੇ ਪਰਚਿਆਂ ਨੂੰ ਏਜੰਡਾ ਪੱਤਰ ਦਾ ਨਾਂ ਦਿੱਤਾ। ਉਨ੍ਹਾਂ ਕਿਹਾ ਦੋਵੇਂ ਪਰਚਿਆਂ ਵਿਚ ਇਕ ਸਥਾਪਤ ਸਿਸਟਮ ਨੂੰ ਚੈਲੰਜ ਕੀਤਾ ਹੈ ਤਾਂ ਉਸ ਬਾਰੇ ਭਖਵੀਂ ਬਹਿਸ ਦਾ ਜਨਮ ਹੋਣਾ ਜ਼ਰੂਰੀ ਹੈ।
ਦੂਜੇ ਸੈਸ਼ਨ ਵਿਚ ਪੰਜਾਬੀ ਮੈਟਾ ਆਲੋਚਨਾ ਅਤੀਤ ਅਤੇ ਵਰਤਮਾਨ ਵਿਸ਼ੇ 'ਤੇ ਆਪਣਾ ਪਰਚੇ ਵਿਚ ਡਾ. ਹਰਭਜਨ ਸਿੰਘ ਭਾਟੀਆ ਨੇ ਦੱਸਿਆ ਕਿ ਪੰਜਾਬੀ ਆਲੋਚਨਾ ਨੇ ਕਈ ਭ੍ਰਾਂਤੀਆਂ ਪੰਜਾਬੀ ਸਾਹਿਤ ਬਾਰੇ ਪੈਦਾ ਕੀਤੀਆਂ ਹਨ ਇਸ ਲਈ ਆਲੋਚਨਾ ਦੀ ਆਲੋਚਨਾ ਕਰਨ ਸਮੇਂ ਦੀ ਲੋੜ ਬਣ ਗਈ ਹੈ। ਮੀਡੀਆ ਦੀ ਭੂਮਿਕਾ : ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਪ੍ਰਸੰਗ ਵਿਚ ਵਿਸ਼ੇ 'ਤੇ ਸ੍ਰੀ ਲਖਵਿੰਦਰ ਜੌਹਲ ਨੇ ਆਪਣਾ ਪਰਚਾ ਪੜਿਆ। ਲੋਕ ਸੰਗੀਤ ਪਰੰਪਰਾ ਬਾਰੇ ਡਾ. ਜਸਬੀਰ ਕੌਰ ਨੇ ਪਰਚਾ ਪੇਸ਼ ਕੀਤਾ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ ਨੇ ਕੀਤੀ।
ਬਾਅਦ ਦੁਪਹਿਰ ਤੀਜੇ ਅਕਾਦਮਿਕ ਸੈਸ਼ਨ ਵਿਚ ਪੰਜਾਬੀ ਭਾਸ਼ਾ ਵਿਕਾਸ ਦੇ ਨਵੇਂ ਪਾਸਾਰ ਵਿਸ਼ੇ 'ਤੇ ਪੈਨਲ ਡਿਸਕਸ਼ਨ ਕੀਤੀ ਗਈ। ਜਿਸ ਵਿਚ ਵੱਖ-ਵੱਖ ਅਨੁਸਾਸ਼ਨਾਂ ਵਿਗਿਆਨ, ਕਲਾ, ਸਮਾਜਿਕ ਵਿਗਿਆਨ ਤੇ ਆਰਥਿਕਤਾ ਨਾਲ ਸੰਬੰਧਿਤ ਵਿਦਵਾਨ ਸ਼ਾਮਿਲ ਹੋਏ। ਇਸ ਵਿਚ ਜੁਆਲੌਜੀ ਵਿਭਾਗ ਦੇ ਸਾਬਕਾ ਮੁਖੀ ਡਾ. ਸੁਰਜੀਤ ਸਿੰਘ ਢਿੱਲੋਂ, ਡਾ. ਸੁਰਜੀਤ ਲੀ, ਚਿੰਤਕ ਡਾ. ਜਗਬੀਰ ਸਿੰਘ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਅੰਗਰੇਜ਼ੀ ਦੇ ਪ੍ਰੋਫ਼ੈਸਰ ਡਾ. ਰਾਣਾ ਨਈਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਆਏ ਸਮਾਜ ਵਿਗਿਆਨੀ ਡਾ. ਪਰਮਜੀਤ ਜੱਜ, ਜਰਨਲਿਜ਼ਮ ਵਿਭਾਗ ਦੇ ਪ੍ਰੋਫ਼ੈਸਰ ਡਾ. ਨਰਿੰਦਰ ਕਪੂਰ ਤੇ ਸਿੱਖ ਧਰਮ ਦੇ ਚਿੰਤਕ ਤੇ ਪ੍ਰਸਿੱਧ ਵਿਦਵਾਨ ਡਾ. ਬਲਕਾਰ ਸਿੰਘ, ਪ੍ਰਸਿੱਧ ਅਰਥ ਵਿਗਿਆਨੀ ਡਾ. ਸੁੱਚਾ ਸਿੰਘ ਗਿੱਲ ਅਤੇ ਸ੍ਰੀ ਹਰੀਸ਼ ਜੈਨ ਨੇ ਭਾਗ ਲਿਆ। ਇਸ ਸੈਸ਼ਨ ਨੂੰ ਪੰਜਾਬੀ ਦੇ ਪ੍ਰਸਿੱਧ ਲੋਕਧਾਰਾ ਸ਼ਾਸਤਰੀ ਡਾ. ਸੁਰਜੀਤ ਲੀ ਸਾਬਕਾ ਪ੍ਰੋਫ਼ੈਸਰ, ਭਾਸ਼ਾ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੋਆਰਡੀਨੇਟ ਕੀਤਾ। ਵਿਭਾਗ ਦੀ ਮੁਖੀ ਡਾ. ਅਮਰਜੀਤ ਕੌਰ ਨੇ ਸੈਸ਼ਨਾਂ ਵਿਚ ਭਾਗ ਲੈਣ ਵਾਲੇ ਵਿਦਵਾਨਾਂ ਦਾ ਸੁਆਗਤ ਕੀਤਾ ਅਤੇ ਉਹਨਾਂ ਨੂੰ ਵਿਭਾਗੀ ਪੁਸਤਕਾਂ ਦੇ ਸੈØੱਟ ਭੇਟ ਕਰਕੇ ਸਨਮਾਨਿਤ ਕੀਤਾ।