|
Seminar Sanskrit
ਪਟਿਆਲਾ 30 ਮਾਰਚ -
ਵਾਲਮਿਕੀ ਵੱਲੋਂ ਲਿਖਿਆ ਰਮਾਇਣ ਅਜਿਹਾ ਧਾਰਮਿਕ ਗ੍ਰੰਥ ਹੈ ਜਿਸ ਵਿਚ
ਰਾਜ ਪ੍ਰਬੰਧ ਦੇ ਅਜਿਹੇ ਮਾਰਗ ਦਰਸਾਏ ਗਏ ਹਨ। ਜੋ ਮਨੁੱਖਤਾਂ ਦੀ
ਭਲਾਈ ਦੀ ਗੱਲ ਕਰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬੀ
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਯੂਨੀਵਰਸਿਟੀ
ਵਿਖੇ ਮਹਾਂਰਿਸੀ ਵਾਲਮਿਕੀ ਚੇਅਰ ਵੱਲੋਂ ਸੈਂਟਰਲ ਵਾਲਮਿਕੀ ਸਭਾ ਯੂ.ਕੇ
ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਕੀਤਾ।

ਵਾਲਮਿਕੀ ਰਮਾਇਣ ਵਿਚ ਮਨੁੱਖਤਾਂ ਦੀ ਭਲਾਈ ਦਾ ਸੰਕਲਪ ਵਿਸ਼ੇ ਤੇ
ਕਰਵਾਏ ਗਏ ਦੋ ਰੋਜਾ ਸੈਮੀਨਾਰ ਮੌਕੇ ਸੰਬੋਧਨ ਕਰਦਿਆਂ ਡਾ. ਜਸਪਾਲ
ਸਿੰਘ ਨੇ ਅੱਗੇ ਕਿਹਾ ਕਿ ਰਮਾਇਣ ਵਿਚ ਹੰਕਾਰੀ ਰਾਵਣ ਵਰਗੀਆਂ ਸੈਤਾਨੀ
ਤਾਕਤਾਂ ਨਾਲ ਨਿਜਠਣ ਦਾ ਢੰਗ ਵੀ ਦਰਸਾਇਆ ਗਿਆ ਹੈ। ਗੁਰੂ ਗ੍ਰੰਥ
ਸਾਹਿਬ ਦੀਆਂ ਤੁਕਾਂ ਦਾ ਉਲੇਖ ਕਰਦਿਆਂ ਡਾ. ਜਸਪਾਲ ਸਿੰਘ ਨੇ ਕਿਹਾ
ਕਿ ਹੰਕਾਰ ਕਿਸੇ ਵੀ ਕਿਸਮ ਦੇ ਰਾਜ ਪ੍ਰਬੰਧ ਤਹਿਸ ਨਹਿਸ ਕਰ ਦਿੰਦਾ
ਹੈ। ਉਨ੍ਹਾਂ ਪੱਛਮ ਅਧਾਰਤ ਰਾਜ ਪ੍ਰਬੰਧ ਦੇ ਮਾਡਲਾਂ ਨੂੰ ਅਪਣਾਉਣ ਲਈ
ਕੀਤੇ ਜਾ ਰਹੇ ਯਤਨਾਂ ਤੇ ਚੋਟ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਬਜਾਏ
ਸਾਨੂੰ ਆਪਣੇ ਧਾਰਮਿਕ ਗ੍ਰੰਥਾਂ ਵਿਚ ਦਰਸਾਏ ਮਾਡਲ ਅਪਣਾਉਣੇ ਚਾਹੁੰਦੇ
ਹਨ ਜਿਨ੍ਹਾਂ ਵਿਚ ਮਨੁੱਖਤਾਂ ਦੀ ਭਲਾਈ ਦਾ ਹਰ ਮਾਰਗ ਦਰਸਾਇਆ ਗਿਆ
ਹੈ। ਸੈਮੀਨਾਰ ਦੇ ਵਿਸ਼ੇ ਬਾਰੇ ਗੱਲ ਕਰਦਿਆਂ ਡਾ. ਜਸਪਾਲ ਸਿੰਘ ਨੇ
ਕਿਹਾ ਕਿ ਅਜਿਹੇ ਮੌਕੇ ਸਾਨੂੰ ਆਪਣੀਆਂ ਅਮੀਰ ਸੱਭਿਆਚਾਰਕ ਅਤੇ
ਧਾਰਮਿਕ ਕਦਰਾਂ ਕੀਮਤਾਂ ਬਾਰੇ ਵਿਚਾਰ ਕਰਨ ਦਾ ਮੌਕੇ ਦਿੰਦੇ ਹਨ।
ਗਿਆਨ ਪੀਠ ਅਵਾਰਡੀ ਅਤੇ ਸ੍ਰੀ ਜਗਨਨਾਥ ਸੰਸਕ੍ਰਿਤ ਯੂਨੀਵਰਸਿਟੀ ਪੁਰੀ,
ਉੜੀਸਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਸਤਿਆ ਵਰਤ ਸਾਸ਼ਤਰੀ ਨੇ
ਸੈਮੀਨਾਰ ਦਾ ਉਦਘਾਟਨ ਕੀਤਾ ਤੇ ਪੰਜਾਬ ਯੂਨੀਵਰਸਿਟੀ ਦੇ ਚੰਡੀਗੜ੍ਹ
ਦੇ ਸੰਸਕ੍ਰਿਤ ਵਿਭਾਗ ਦੇ ਮੁਖੀ ਡਾ. ਰਮਾਕਾਂਤ ਅੰਗ੍ਰੀਸ਼ ਨੇ ਮੁਖ
ਭਾਸ਼ਣ ਪੜ੍ਹਿਆ। ਸੈਮੀਨਾਰ ਦੌਰਾਨ ਆਏ ਮਹਿਮਾਨਾਂ ਦਾ ਸਵਾਗਤ ਮਹਾ ਰਿਸ਼ੀ
ਵਾਲਮਿਕ ਚੇਅਰ ਦੇ ਮੁਖੀ ਡਾ. ਇੰਦਰ ਮੋਹਨ ਨੇ ਕੀਤਾ ਅਤੇ ਸੈਮੀਨਾਰ
ਦੌਰਾਨ ਪੜ੍ਹੇ ਗਏ ਪੇਪਰਾਂ ਬਾਰੇ ਜਾਣਕਾਰੀ ਦਿੱਤੀ।
Capt Kanwaljit
Patiala, March 30- The Vice-Chancellor
of Punjabi University, Patiala, has
expressed deep shock and grief over the untimely demise
of Capt Kanwaljit
Singh in a road accident last night. While describing
him as an honest and
dignified politician, he said that he commanded love and
affection of
everyone, including people and politicians.
Ramayana contains ample measures
for good governance: VC
Patiala, March 30- “An ideal state
polity, governed by the principles laid
down in Holy Scriptures in this regard, was idyllic and
imperative for the
welfare of humanity. Ramayana of Valmiki is one of such
scriptures which
provides a good measure of norms for good governance.”
This was stated by Dr
Jaspal Singh, Vice-Chancellor of Punjabi University,
while presiding over
the two-day international seminar on the “Concept of
Human Welfare in
Valmiki Ramayana”, being organised by the University’s
Department of
Maharishi Valmiki Chair in collaboration with Central
Valmik Sabha, United
Kingdoms, at the University Senate Hall.
Dr Jaspal Singh further said Ramayana also lays down
rules for fighting
devilish forces symbolized by such an egotist king like,
Ravana. Profusely
quoting from Guru Granth Sahib, he said ego plays the
key to the demolition
of any kind of governing set up, may it be democratic,
communist, capitalist
or presidential, as it leads the ruler to become
despotic and oppressive. He
deplored the efforts oriented towards adoption of
western model of
governance, while there were ample superlative models
available to us in
scriptures like Ramayana, he said. While talking about
the theme of the
seminar, he said that such occasions helped us rethink
and recapitulate
about the rich cultural and religious ethos inscribed in
our holy
scriptures.
Gyan Peeth
awardee and a former Vice-Chancellor of Shri Jaganath
Sanskrit University, Puri, Orissa, Prof Satyavrat
Shastri inaugurated the
seminar, while Dr Ramakant Angris, former head,
department of Sanskrit,
Panjab University, Chandigarh delivered the keynote
address. Dr Inder Mohan
Singh, HoD of Maharishi Valmiki Chair welcomed then
delegates of the
seminar.
ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਲੋਂ
ਕਰਵਾਇਆ ਸੈਮੀਨਾਰ 'ਭਾਰਤੀ ਮੀਡੀਆ ਅੱਗੇ ਚੁਣੌਤੀਆਂ ਅਤੇ ਸੰਭਾਵਨਾਵਾਂ'
ਪਟਿਆਲਾ, 26 ਮਾਰਚ- 'ਪੰਜਾਬੀ
ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਲੋਂ ਕਰਵਾਏ
ਸੈਮੀਨਾਰ 'ਭਾਰਤੀ ਮੀਡੀਆ ਅੱਗੇ ਚੁਣੌਤੀਆਂ ਅਤੇ ਸੰਭਾਵਨਾਵਾਂ' ਵਿਸ਼ੇ
ਤੇ ਕਰਵਾਏ ਗਏ ਸੈਮੀਨਾਰ ਮੌਕੇ ਬੋਲਦਿਆਂ ਵਾਈਸ-ਚਾਂਸਲਰ ਡਾ. ਜਸਪਾਲ
ਸਿੰਘ ਵਲੋ ਉਠਾਏ ਸੁਆਲ ਕਿ 'ਭਾਰਤੀ ਮੀਡੀਆ ਬਹੁਤ ਹੀ ਸ਼ਕਤੀਸ਼ਾਲੀ ਵਸਤੂ'
ਵਜੋਂ ਉਭਰਿਆ ਹੈ, ਤੇ ਤਿੰਨ ਦਿਨ ਮੀਡੀਆ ਦੀਆ ਉੱਘੀਆਂ ਹਸਤੀਆਂ
ਵਿਚਕਾਰ ਬੜੀ ਭਖਵੀਂ ਚਰਚਾ ਹੋਈ ਕਿ ਕਿਸ ਤਰ੍ਹਾਂ ਪ੍ਰਿੰਟ ਅਤੇ ਬਿਜਲਈ
ਮੀਡੀਆ ਵਿੱਚ ਖਬਰਾਂ ਦੀ ਤੋੜ ਮਰੋੜ ਨੂੰ ਰੋਕ ਕੇ ਸੱਚ ਲੋਕਾਂ ਅੱਗੇ
ਪੇਸ਼ ਕੀਤਾ ਜਾਣਾ ਚਾਹੀਦਾ ਹੈ।"

ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਲੋਂ ਕਰਵਾਏ ਗਏ ਸੈਮੀਨਾਰ ਦੇ
ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਜਸਪਾਲ ਸਿੰਘ ਨੇ ਸੁਆਲ
ਉਠਾਇਆ ਕਿ ਇੱਕ ਟੁੱਥ ਪੇਸਟ ਦੇ ਮਾਮਲੇ ਵਿੱਚ ਵੀ ਉਪਭੋਗਤਾ ਤੱਕ
ਮੀਡੀਆ ਵਲੋਂ ਸਹੀ ਜਾਣਕਾਰੀ ਕਿਉਂ ਨਹੀਂ ਪਹੁੰਚਾਈ ਜਾਂਦੀ। ਡਾ.
ਜਸਪਾਲ ਸਿੰਘ ਨੇ ਕਿਹਾ ਕਿ ਮੀਡੀਆ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਵੀ
ਪੂਰੇ ਭਾਰਤ ਦੀ ਸਹੀ ਤਸਵੀਰ ਨਹੀਂ ਪੇਸ਼ ਕਰ ਸਕਿਆ ਅਤੇ ਦੇਸ਼ ਦੇ ਕਈ
ਸਰਹੱਦੀ ਇਲਾਕਿਆਂ ਨੂੰ ਮੀਡੀਆ ਵਲੋਂ ਅੱਖੋਂ ਪਰੋਖੇ ਕੀਤਾ ਗਿਆ ਹੈ ਅਤੇ
ਇਨ੍ਹਾਂ ਇਲਾਕਿਆਂ ਦੀ ਕੋਈ ਕਵਰੇਜ ਨਹੀਂ ਕੀਤੀ ਜਾਂਦੀ। ਡਾ. ਜਸਪਾਲ
ਸਿੰਘ ਨੇ ਇਹ ਗੱਲ ਅੰਗਰੇਜੀ ਟ੍ਰਿਬਿਊਨ ਦੇ ਆਡੀਟਰ-ਇਨ-ਚੀਫ ਸ਼੍ਰੀ
ਐਚ.ਕੇ. ਦੂਆ ਵਲੋਂ ਦਿੱਤੇ ਬਿਆਨ ਕਿ ਮੂਹਰਲੀ ਕਤਾਰ ਦੇ ਮੀਡੀਆ ਵਲੋਂ
ਕਦੇ ਵੀ ਪਛੜੇ ਹੋਏ ਲੋਕਾਂ ਦੇ ਹੱਕ ਵਿੱਚ ਗੱਲ ਨਹੀਂ ਕੀਤੀ ਜਾਂਦੀ
ਜਦਕਿ ਮਾਰਧਾੜ ਅਤੇ ਸੁਰੱਖਿਆ ਤਾਕਤਾਂ ਵਿੱਚ ਹੁੰਦੇ ਵਿਦਰੋਹ ਨੂੰ ਵੱਧ
ਚੜ੍ਹ ਕੇ ਉਛਾਲਿਆ ਜਾਂਦਾ ਹੈ, ਦੇ ਸੰਦਰਭ ਵਿੱਚ ਕਹੀ। ਕੁਰਕਸ਼ੇਤਰਾ
ਯੂਨੀਵਰਸਿਟੀ ਦੇ ਜਨ ਸੰਚਾਰ ਅਤੇ ਮੀਡੀਆ ਤਕਨਾਲੋਜੀ ਵਿਭਾਗ ਦੇ ਮੁਖੀ
ਪ੍ਰੋ. ਬੀ.ਕੇ. ਕੁਠਿਆਲਾ ਵਲੋਂ ਮੀਡੀਆ ਨੂੰ ਅੰਤਰ ਸੰਵਾਦ ਕਹੇ ਜਾਣ
ਤੇ ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਹ ਮਨੁੱਖ ਦੇ ਅੰਦਰ ਵਸਿਆ ਹੁੰਦਾ
ਹੈ ਅਤੇ ਇਸ ਨੂੰ ਭਾਰਤੀ ਅਧਿਆਤਮਕ ਰਵਾਇਤਾਂ ਰਾਹੀਂ ਸਥਾਪਿਤ ਕਰਨਾ
ਚਾਹੀਦਾ ਹੈ।

ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਪੰਜਾਬੀ ਟ੍ਰਿਬਿਊਨ ਦੇ
ਆਡੀਟਰ ਸ਼੍ਰੀ ਸਿੱਧੂ ਦਮਦਮੀ ਨੇ ਵੀ ਕਿਹਾ ਕਿ ਭਾਰਤੀ ਮੀਡੀਆ ਇੰਨਾ
ਸ਼ਕਤੀਸ਼ਾਲੀ ਹੋ ਗਿਆ ਹੈ, ਇਸ ਤੋਂ ਪਹਿਲਾਂ ਕਿ ਇਹ ਸਮਾਜ ਨੂੰ ਕੋਈ ਵੱਡੀ
ਹਾਨੀ ਪਹੁੰਚਾਵੇ, ਲੋੜ ਹੈ ਮੀਡੀਆ ਨੂੰ ਠੀਕ ਢੰਗ ਨਾਲ ਚਲਾਉਣ ਲਈ ਕੋਈ
ਵਿਧੀ ਅਪਣਾਈ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਇਹ ਆਮ
ਧਾਰਨਾ ਬਣ ਗਈ ਹੈ ਕਿ ਘਟਨਾਵਾਂ ਦਾ ਸਿੱਧਾ ਪ੍ਰਸਾਰਣ ਕਰਨ ਸਮੇਂ
ਮੀਡੀਆ ਸਨਸਨੀ ਫੈਲਾਉਣ ਦੀਆਂ ਸਾਰੀਆਂ ਹੱਦਾਂ ਟੱਪ ਜਾਂਦਾ ਹੈ, ਜਿਸ
ਦੀ ਸਭ ਤੋਂ ਵੱਡੀ ਮਿਸਾਲ ਮੁੰਬਈ ਹਮਲਾ ਹੈ, ਜਿਸ ਦਾ ਸਿੱਧਾਂ
ਪ੍ਰਸਾਰਣ ਦਿਖਾਉਣ ਸਮੇਂ ਰਾਸ਼ਟਰੀ ਹਿੱਤਾਂ ਨੂੰ ਵੀ ਧਿਆਨ ਵਿੱਚ ਨਹੀਂ
ਰੱਖਿਆ ਗਿਆ ਤੇ ਇਸ ਘਟਨਾ ਤੋਂ ਬਾਅਦ ਮੀਡੀਆ ਤੇ ਕਾਬੂ ਪਾਉਣ ਦੀ ਗੱਲ
ਕਾਫੀ ਉਠੀ ਹੈ। ਉਨ੍ਹਾ ਨਾਲ ਹੀ ਕਿਹਾ ਕਿ ਪ੍ਰੈਸ ਤੇ ਕਾਬੂ੍ਵ ਪਾਉਣ
ਦਾ ਮਾਮਲਾ ਬੜਾ ਗੁੰਝਲਦਾਰ ਮਸਲਾ ਹੈ, ਜਿਸ ਦਾ ਮੀਡੀਆ ਵਲੋਂ 'ਪ੍ਰੈਸ
ਦੀ ਆਜਾਦੀ' ਦਾ ਮਾਮਲਾ ਉਠਾ ਕੇ ਵਿਰੋਧ ਹੋਵੇਗਾ। ਸ਼੍ਰੀ ਸਿੱਧੂ ਦਮਦਮੀ
ਨੇ ਕਿਹਾ ਕਿ ਖਾਸ ਤੌਰ ਤੇ ਬਿਜਲਈ ਮੀਡੀਆ ਕੋਲ ਆਪਣੇ ਵਪਾਰਕ ਅਤੇ
ਰਾਜਨੀਤਕ ਹਿੱਤਾ ਨੂੰ ਪੂਰਣ ਲਈ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ
ਦੀ ਵੱਡੀ ਸਮਰੱਥਾ ਹੈ।
ਵਿਭਾਗ ਦੇ ਮੁਖੀ ਡਾ. ਗੁਰਮੀਤ ਮਾਨ ਨੇ ਇਸ ਮੌਕੇ ਕਿਹਾ ਕਿ ਮੀਡੀਆ
ਉਪਭੋਗਤਾ ਆਪਣੀਆਂ ਜਿੰਮੇਵਾਰੀਆਂ ਨੂੰ ਦਰਕਿਨਾਰ ਕਰਕੇ ਮੀਡੀਆ ਤੋਂ ਿਜ਼ਆਦਾ
ਆਸ ਰੱਖਦਾ ਹੈ। ਇਸ ਤੋਂ ਇਲਾਵਾ ਉਨ੍ਹਾ ਮੀਡੀਆ ਨੂੰ 'ਵਾਚ ਡਾਗ' ਕਹੇ
ਜਾਣ ਤੇ ਇਤਾਰਾਜ ਜਤਾਉਂਦਿਆ ਸੁਝਾਅ ਦਿੱਤਾ ਕਿ ਮੀਡੀਆ ਨੂੰ ਸਮਾਜ
ਰਖਿਅਕ ਕਿਹਾ ਜਾਣਾ ਚਾਹੀਦਾ ਹੈ। ਉਨ੍ਹਾ ਦੱਸਿਆ ਕਿ ਸੈਮੀਨਾਰ ਦੌਰਾਨ
ਪੜੇ ਗਏ 30 ਪੇਪਰਾਂ ਵਿਚ ਮੀਡੀਆ ਦੇ ਵੱਖ-ਵੱਖ ਪੱਖਾਂ ਬਾਰੇ ਵਿਚਾਰ
ਪੇਸ਼ ਕੀਤੇ ਗਏ।
ਮੀਡੀਆ ਦੀ ਭੂਮਿਕਾ ਬਾਰੇ ਪੜਚੋਲ ਕਰਨ ਲਈ ਪ੍ਰੈਸ ਕਮਿਸ਼ਨ ਦੀ ਸਥਾਪਤੀ
ਦਾ ਸੂਝਾਅ ਦਿੰਦਿਆਂ ਪ੍ਰੋ. ਕੁਠਿਆਲਾ ਨੇ ਕਿਹਾ ਕਿ ਹਾਲੇ ਤੱਕ ਇਹ
ਨਿਰਧਾਰਤ ਕੀਤਾ ਜਾਣਾ ਬਾਕੀ ਹੈ ਕਿ ਮੀਡੀਆ ਵਪਾਰ ਹੈ, ਸੇਵਾ ਖੇਤਰ ਹੈ
ਜਾਂ ਸਵੈ-ਇੱਛਤ ਪ੍ਰਬੰਧ।
ਮੀਡੀਆ ਨਾਲ ਜੁੜੀਆਂ ਕਈ ਉੱਘੀਆਂ ਹਸਤੀਆਂ ਜਿਨ੍ਹਾਂ ਇਸ ਸੈਮੀਨਾਰ
ਵਿੱਚ ਭਾਗ ਲਿਆ ਉਨ੍ਹਾ ਵਿੱਚ ਡਾ. ਨਰਿੰਦਰ ਸਿੰਘ ਕਪੂਰ, ਪ੍ਰੋ.
ਗੁਲਜ਼ਾਰ ਸਿੰਘ ਸੰਧੂ, ਪ੍ਰੋ. ਰਾਧੇ ਸ਼ਿਆਮ ਸ਼ਰਮਾ, ਪ੍ਰੋ. ਅਸ਼ੋਕ ਓਹਾਰਾ,
ਡਾ. ਵਿਕਰਮ ਦੱਤ, ਪ੍ਰੋ. ਟੀ.ਡੀ.ਐਸ. ਅਲੋਕ, ਡਾ. ਆਸ਼ੂਤੋਸ਼ ਮਿਸ਼ਰਾ ਅਤੇ
ਪ੍ਰੋ. ਅਵੀਨਾਸ਼ ਸਿੰਘ ਸ਼ਾਮਲ ਸਨ। ਇਸ ਤਿੰਨ ਦਿਨਾ ਸੈਮੀਨਾਰ ਤੋਂ ਬਾਅਦ
ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਿਖੇ ਪੁਰਾਣੇ ਵਿਦਿਆਰਥੀ ਅਲੂਮਨੀ
ਮੀਟ ਲਈ ਵੀ ਇਕੱਠੇ ਹੋਏ, ਜਿਨ੍ਹਾਂ ਵਿਭਾਗ ਦੇ ਮੌਜੂਦਾ ਵਿਦਿਆਰਥੀਆਂ
ਨਾਲ ਆਪਣੇ ਤਜਰਬੇ ਸਾਂਝੇ ਕੀਤੇ।
Punjabi folk games festival
Patiala, March 26- Dr
Jaspal Singh, Vice-Chancellor of Punjabi University
announced the holding of Punjabi Folk Games Festival
every year on a much larger scale to project and promote
the rich cultural heritage of Punjab. He was speaking on
the occasion of Punjabi Folk Games Festival, organised
by the directorate of youth festival on the University
campus here today. He also gave away the prizes to
winners of different games. The games included Shtapoo,
Geete and Rassi Tapna for girls and Loon Miyani, Pithu
and Rassa kasi for boys.


According to the Director, Youth Festival, Dr Satish Kumar Verma more than
150 boys and girls from different University hostels and
day scholars took part in the games which were judged by
Prof Kirpal Kzak, Dr Prabhshsran Kaur, Prof Gurmeet
Bhathal and Prof Maljinder Kaur.
The results: Rassi tapna: Amanjot Kaur ( Amrita
Shergill Hostel) 1, Meenu(Silver Jubilee Hostel) 2,
Monika(Dr Amedjkar Hostel) 3; Shtapoo:Manpreet Kaur
(Amrita Shergill Hostel) 1, Gurpreet Kaur (Dr Ambedkar
Hostel) 2, Harkjirat Kaur ( (Amrita Shergill Hostel) 3;
Geete: Meenu (Silver Jubilee Hostel) 1, Minakshi (Mata
Gujri Hostel) 2, Jotpreet (Amrita Shergill Hostel) 3;
Loon Mayani: (Baba Banda Singh Bahadur Hostel) 1, Homi
Bhaba Hostel 2, Shaheed Bhagat Singh Hostel 3; Pithu:
Baba Banda Singh Bahadur Hostel 1, Shaeed Bhagat Singh
Hostel 2, Engineering College Hostel 3; Rassa Kasi:
Shaeeh Bhagat Singh Hostel 1, Bhai Vir Singh Hostel 2,
Baba Banda Singh Bahadur Hostel 3.
Indian
media warrants matching accountibility: VC
Patiala, March
26---Pithy comment of Dr Jaspal Singh, Vice-Chancellor
of Punjabi University, Patiala, that the Indian media
had blossomed as a powerful entity, warranting a
matching accountability, generated a heated debate among
eminent media personalities on how the presentation of
news in the print and electronic media could be made
unadulterated and objective?
Presiding over the valedictory session of the
three-day national seminar on ‘Challenges and
Opportunities Before Indian Media’, organized by Punjabi
University’s Department of Journalism and Mass
Communication here today, the Vice-Chancellor raised the
question that if the consumers expected that even the
toothpaste should be an ‘unadulterated and standardized’
product, why should not they be expected to be supplied
unadulterated and factual information by the media?
Dr Jaspal singh further said that despite being a
powerful network, the media was not reflecting a
pan-India scene and instead was leaving the country’s
peripheral areas uncovered and ignored. He was
responding to the observations of Mr H.K Dua,
Editor-in-Chief of The Tribune Group of Newspapers, that
the mainstream media rarely gave a healthy coverage to
the underprivileged while focusing on such issues like
killings and ambush of security forces.
Referring to observation of Prof B.K Kuthiala, Head of
Department of Mass Communication and Media Technology,
Kurukshetra University that media was an extension of
intra-personal dialogue, the Vice Chancellor said it was
an integral part of the human existence and it could be
established with the self or within the person as per
the Indian spiritual traditions.
Talking in the same vein, Punjabi Tribune’s
Editor, Mr Sidhu Damdami, said that the India media had
become too powerful necessitating an immediate
regulatory mechanism to control it before it causes
intolerable damage to the society. And this realization
among the people, he said, has become more pronounced
following the live coverage of the terrorist attack in
Mumbai which exceeded all the limits of fair reporting
while bordering around sensationalism. Such a mechanism,
however, was a ticklish issue since any such
dispensation would be opposed by the media on grounds of
“freedom of the press’, Mr Damdami said. He, however,
said that the electronic media had developed an enormous
capacity to misuse and abuse the facts as these suited
their business and political interests.
Dr Gurmeet Singh Maan, Head of the
Department said that we, as media consumers were
over-expecting from the media while ignoring our own
responsibilies. The issues raised by it seldom found
favour even among its ardent and impassioned audiences.
He condemned the practice of calling media as watchdogs
and suggested that these should preferably be called as
guardians of the society. In all 30 papers were
presented in the seminar discussing various aspects the
media scene, he said
Dilating on the suggestion of setting a Press Commission
for review the entire gamut of media Prof Kuthiala said
that it was yet to be decided whether media was a
business, a service sector or voluntary dispensation.
Media stalwarts who participated in the seminar included
Dr Narinder Singh Kapoor, Prof Gulzar Singh Sandhu, Prof
Radhey Shyam Sharma, Prof Ashok Ogra, Dr Vikram Dutt,
Prof TDS Alok, Dr Ashutosh Mishra and Prof Avinash
Singh. The seminar reached its climax with the holding
of an alumni meet of the students in the Department.
ਲੋਕ ਖੇਡਾਂ
2009
ਪਟਿਆਲਾ, 26 ਮਾਰਚ- ਪੰਜਾਬੀ
ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ ਯੂਨੀਵਰਸਿਟੀ ਕੈਂਪਸ ਦੇ
ਸਪੋਰਟਸ ਕੰਪਲੈਕਸ ਵਿੱਚ ਲੋਕ ਖੇਡਾਂ 2009 ਦਾ ਆਯੋਜਨ ਕੀਤਾ ਗਿਆ।
ਕਿਸੇ ਵੀ ਯੂਨੀਵਰਸਿਟੀ ਵਿੱਚ ਪਹਿਲੀ ਵਾਰ ਲੋਕ ਖੇਡਾਂ ਨੂੰ ਸਵੀਕਾਰ
ਕਰਨ ਦੀ ਰੁਚੀ ਵਿਚੋਂ ਪੈਦਾ ਹੋਇਆ ਇਹ ਕਾਰਜ ਸਫਲਤਾਪੂਰਵਕ ਸੰਪੰਨ
ਹੋਇਆ। ਯੂਨੀਵਰਸਿਟੀ ਕੈਂਪਸ ਪੱਧਰ ਤੇ ਹੋਏ ਲੋਕ ਖੇਡਾਂ ਦੇ ਮੁਕਾਬਲਿਆਂ
ਵਿੱਚ ਕੁੜੀਆਂ ਦੀਆਂ ਵਿਅਕਤੀਗਤ ਖੇਡਾਂ ਸ਼ਟਾਪੂ, ਗੀਟੇ ਤੇ ਰੱਸੀ ਟੱਪਣ
ਦੇ ਮੁਕਾਬਲੇ ਹੋਏ ਅਤੇ ਮੁੰਡਿਆਂ ਦੀਆਂ ਟੀਮ ਖੇਡਾਂ ਲੂਣ ਮਿਆਣੀ,
ਪਿੱਠੂ ਗਰਮ ਤੇ ਰੱਸਾਕੱਸ਼ੀ ਦੇ ਮੁਕਾਬਲੇ ਹੋਏ। ਇਹ ਜਾਣਕਾਰੀ ਦਿੰਦਿਆਂ
ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸਤੀਸ਼ ਕੁਮਾਰ ਵਰਮਾ ਨੇ ਦੱਸਿਆ
ਕਿ ਇਨ੍ਹਾ ਮੁਕਾਬਲਿਆਂ ਵਿੱਚ ਪ੍ਰਿੰਸੀਪਲ ਸਵਰਨ ਸਿੰਘ ਖੇਡ ਲੇਖਕ,
ਪ੍ਰੋ. ਕ੍ਰਿਪਾਲ ਕਜ਼ਾਕ, ਡਾ. ਪ੍ਰਭਸ਼ਰਨ ਕੌਰ, ਪ੍ਰੋ. ਗੁਰਮੀਤ ਭੱਠਲ
ਤੇ ਪ੍ਰੋ. ਮਲਜਿੰਦਰ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ ਅਤੇ
ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਨੇ ਇਨ੍ਹਾਂ ਖੇਡਾਂ ਦੀ
ਕੋਆਰਡੀਨੇਟਰ ਵਜੋਂ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਤੇ ਯੂਨੀਵਰਸਿਟੀ
ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਇਨਾਮ ਵੰਡ ਦੀ ਰਸਮ ਅਦਾ
ਕਰਦਿਆਂ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਪੰਜਾਬੀ ਯੂਨੀਵਰਸਿਟੀ ਨੇ
ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਲਈ ਉੱਦਮ ਕੀਤਾ ਹੈ। ਉਨ੍ਹਾ ਕਿਹਾ
ਕਿ ਅਗਲੇ ਸਾਲ ਇਹ ਖੇਡਾਂ ਵੱਡੇ ਪੱਧਰ ਤੇ ਕਰਵਾਈਆਂ ਜਾਣਗੀਆਂ। ਇਸ
ਮੌਕੇ ਤੇ ਯੁਵਕ ਭਲਾਈ ਦੇ ਪੁਰਾਣੇ ਵਿਦਿਆਰਥੀ ਤੇ ਮਕਬੂਲ ਕਲਾਕਾਰ
ਸਤਵਿੰਦਰ ਬੁੱਗਾ ਨੇ ਵਿਸ਼ੇਸ਼ ਮਹਿਮਾਨ ਵਜੋਂ ਇਨ੍ਹਾਂ ਲੋਕ ਖੇਡਾਂ ਵਿੱਚ
ਹਾਜਰੀ ਭਰੀ ਅਤੇ ਆਪਣੇ ਗੀਤਾਂ ਰਾਹੀਂ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ।
ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਹੋਸਟਲਾਂ ਤੇ ਡੇ-ਸਕਾਲਰਾਂ ਨੇ ਭਾਗ
ਲਿਆ। ਖੇਡਾਂ ਦੇ ਨਤੀਜੇ ਇਸ ਪ੍ਰਕਾਰ ਹਨ:-
ਕੁੜੀਆਂ ਦੀਆਂ ਖੇਡਾਂ ਵਿੱਚ ਰੱਸੀ ਟੱਪਣ ਦੇ ਮੁਕਾਬਲੇ ਵਿੱਚ ਅੰਮ੍ਰਿਤਾ
ਸ਼ੇਰਗਿੱਲ ਹੋਸਟਲ ਦੀ ਅਮਨਜੋਤ ਕੌਰ ਨੇ ਪਹਿਲਾਂ ਸਥਾਨ, ਸਿਲਵਰ ਜੁਬਲੀ
ਹੋਸਟਲ ਦੀ ਮੀਨੂ ਨੇ ਦੂਸਰਾ ਅਤੇ ਡਾ. ਅੰਬੇਦਕਰ ਹੋਸਟਲ ਦੀ ਮੋਨਿਕਾ
ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ਼ਟਾਪੂ ਦੇ ਮੁਕਾਬਲੇ ਵਿੱਚ ਅੰਮ੍ਰਿਤਾ
ਸ਼ੇਰਗਿੱਲ ਹੋਸਟਲ ਦੀ ਮਨਪ੍ਰੀਤ ਕੌਰ ਨੇ ਪਹਿਲਾ, ਡਾ. ਅੰਬੇਦਕਰ ਹੋਸਟਲ
ਦੀ ਗੁਰਪ੍ਰੀਤ ਕੌਰ ਨੇ ਦੂਸਰਾ ਅਤੇ ਅੰਮ੍ਰਿਤਾ ਸ਼ੇਰਗਿੱਲ ਹੋਸਟਲ ਦੀ
ਹਰਕੀਰਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਗੀਟੇ
ਖੇਡਣ ਦੇ ਮੁਕਾਬਲੇ ਵਿੱਚਜ ਸਿਲਵਰ ਜੁਬਲੀ ਹੋਸਟਲ ਦੀ ਮੀਨੂ ਨੇ ਪਹਿਲਾ,
ਮਾਤਾ ਗੁਜਰੀ ਹੋਸਟਲ ਦੀ ਮੀਨਾਕਸ਼ੀ ਅਤੇ ਅੰਮ੍ਰਿਤਾ ਸ਼ੇਰਗਿੱਲ ਹੋਸਟਲ
ਦੀ ਜੋਤਪ੍ਰੀਤ ਨੇ ਤੀਸਰਾ ਸਥਾਨ ਹਾਸਲ ਕੀਤਾ।
ਮੁੰਡਿਆਂ ਦੀ ਖੇਡਾਂ ਵਿੱਚ ਲੂਣ ਮਿਆਣੀ ਦੇ ਮੁਕਾਬਲੇ ਵਿੱਚ ਬਾਬਾ ਬੰਦਾ
ਸਿੰਘ ਬਹਾਦਰ ਹੋਸਟਲ ਨੇ ਪਹਿਲਾ ਸਥਾਨ, ਹੋਮੀ ਭਾਭਾ ਹੋਸਟਲ ਨੇ ਦੂਸਰਾ
ਅਤੇ ਸ਼ਹੀਦ ਭਗਤ ਸਿੰਘ ਹੋਸਟਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪਿੱਠੂ
ਗਰਮ ਦੇ ਮੁਕਾਬਲੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਨੇ ਪਹਿਲਾ,
ਸ਼ਹੀਦ ਭਗਤ ਸਿੰਘ ਹੋਸਟਲ ਨੇ ਦੂਸਰਾ ਅਤੇ ਇੰਜਨੀਅਰਿੰਗ ਕਾਲਜ ਨੇ ਤੀਸਰਾ
ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰੱਸਾ-ਕੱਸ਼ਾ ਦੇ ਮੁਕਾਬਲੇ ਵਿੱਚ
ਸ਼ਹੀਦ ਭਗਤ ਸਿੰਘ ਹੋਸਟਲ ਨੇ ਪਹਿਲਾ, ਭਾਈ ਵੀਰ ਸਿੰਘ ਹੋਸਟਲ ਨੇ ਦੂਸਰਾ
ਅਤੇ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਨੇ ਤੀਸਰਾ ਸਥਾਨ ਹਾਸਲ ਕੀਤਾ।
ਪੱਤਰਕਾਰੀ
ਅਤੇ ਜਨ-ਸੰਚਾਰ ਵਿਭਾਗ ਵਲੋਂ ਤਿੰਨ-ਰੋਜ਼ਾ ਰਾਸ਼ਟਰੀ ਸੈਮੀਨਾਰ
ਪਟਿਆਲਾ, 24 ਮਾਰਚ- 'ਪ੍ਰੈਸ
ਦੀ ਆਜ਼ਾਦੀ ਬਰਕਰਾਰ ਰੱਖਣ ਅਤੇ ਮੀਡੀਆ ਕਰਮੀਆਂ ਅਤੇ ਟੈਲੀਵਿਜਨ ਮਾਲਕਾਂ
ਵਿਚਕਾਰ ਵਧੀਆ ਸਬੰਧ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਨੂੰ ਪ੍ਰੈਸ
ਕਮਿਸ਼ਨ ਸਥਾਪਿਤ ਕਰਨਾ ਚਾਹੀਦਾ ਹੈ, ਇਨ੍ਹਾਂ ਵਿਚਾਰਾਂ ਵਿਚਾਰਾਂ ਦਾ
ਪ੍ਰਗਟਾਵਾ ਉੱਘੇ ਕਾਲਮ ਨਵੀਸ ਅਤੇ ਲੇਖਕ ਕੁਲਦੀਪ ਨਈਅਰ ਨੇ ਪੰਜਾਬੀ
ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਲੋਂ ਕਰਵਾਏ ਜਾ
ਰਹੇ ਤਿੰਨ ਰੋਜ਼ਾ ਸੈਮੀਨਾਰ ਮੌਕੇ ਸੰਬੋਧਨ ਕਰਦਿਆਂ ਕੀਤਾ। "

ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ 'ਭਾਰਤੀ ਮੀਡੀਆ ਸਾਹਮਣੇ ਚੁਣੌਤੀਆਂ
ਅਤੇ ਸੰਭਾਵਨਾਵਾਂ' ਵਿਸ਼ੇ ਤੇ ਕਰਵਾਏ ਜਾ ਰਹੇ ਸੈਮੀਨਾਰ ਮੌਕੇ ਸ਼੍ਰੀ
ਨਈਅਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਥਾਪਿਤ ਕੀਤੇ ਗਏ ਪਹਿਲੇ ਦੋ
ਪ੍ਰੈਸ ਕਮਿਸ਼ਨਾਂ ਦੀਆਂ 1962 ਅਤੇ 1980 ਵਿੱਚ ਆਈਆਂ ਰਿਪੋਰਟਾਂ ਤੋਂ
ਬਾਅਦ ਮੀਡੀਆ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਬਦਲਾਅ ਆਇਆ ਹੈ। ਉਨ੍ਹਾਂ
ਕਿਹਾ ਕਿ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੱਕ
ਪਹੁੰਚ ਕਰਨ ਦੇ ਬਾਵਜੂਦ ਵੀ ਸਰਕਾਰ ਵਲੋਂ ਪ੍ਰੈਸ ਕਮਿਸ਼ਨ ਦੀ ਸਥਾਪਤੀ
ਲਈ ਕੋਈ ਹੁੰਗਾਰਾ ਨਹੀਂ ਮਿਲਿਆ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਮਿਸ਼ਨ ਦੀ ਸਥਾਪਨਾ ਕਰਕੇ ਇਸ ਪਾਸੇ
ਪਹਿਲਕਦਮੀ ਕਰ ਸਕਦੀ ਹੈ, ਜਿਸ ਨਾਲ ਪ੍ਰੈਸ ਦੀ ਖਤਮ ਹੋ ਰਹੀ ਆਜ਼ਾਦੀ
ਅਤੇ ਪ੍ਰੈਸ ਦੀ ਭਰੋਸੇਯੋਗਤਾ ਮੁੜ ਬਰਕਰਾਰ ਹੋ ਸਕਦੀ ਹੈ। 1975 ਦੀ
ਐਮਰਜੈਂਸੀ ਦੇ ਦਹਾਕੇ ਦੀ ਗੱਲ ਨੂੰ ਤਾਜਾ ਕਰਦਿਆਂ ਉਨ੍ਹਾਂ ਕਿਹਾ ਕਿ
ਉਨਾਂ ਦਿਨਾਂ ਵਿੱਚ ਮੀਡੀਆ ਮਾਲਕ ਪੱਤਰਕਾਰਾਂ ਵੱਲ ਤੱਕਦੇ ਸਨ ਕਿ ਉਹ
ਸਰਕਾਰ ਦੀਆਂ ਨੀਤੀਆਂ ਦੀ ਵਿਆਖਿਆ ਕਰਨ, ਪਰ 1975 ਤੋਂ ਬਾਅਦ ਮਾਲਕਾਂ
ਅਤੇ ਹੁਣ ਉਦਯੋਗਿਕ ਘਰਾਣੇ ਆਪਣੀਆਂ ਨੀਤੀਆਂ ਨੂੰ ਪੱਤਰਕਾਰਾਂ ਰਾਹੀਂ
ਪੇਸ਼ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਕਾਰਨ ਪੱਤਰਕਾਰਾਂ
ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਮੀਡੀਆ ਨੈਟਵਰਕ ਵਿਚ ਉਹ ਕਿੱਥੇ
ਖੜ੍ਹੇ ਹਨ।

ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ
ਸਿੰਘ ਨੇ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਦੇ
ਸੰਸਥਾਪਕ ਸ਼੍ਰੀ ਕੁਲਦੀਪ ਨਈਅਰ ਨੂੰ 'ਫਾਊਂਡਿੰਗ ਫਾਦਰ' ਦੇ ਸਨਮਾਨ
ਨਾਲ ਨਿਵਾਜਿਆ। ਸ੍ਰੀ ਨਈਅਰ ਨੂੰ ਡਾ. ਜਸਪਾਲ ਸਿੰਘ ਨੇ ਯੂਨੀਵਰਸਿਟੀ
ਵਿਖੇ 34 ਸਾਲ ਪਹਿਲਾਂ ਸਥਾਪਤ ਕੀਤੇ ਗਏ ਵਿਭਾਗ ਲਈ ਪਾਏ ਅਹਿਮ
ਯੋਗਦਾਨ ਬਦਲੇ ਇੱਕ ਮੇਮੈਂਟੋ ਅਤੇ ਯਾਦਗਾਰੀ ਫੋਟੋ ਭੇਂਟ ਕੀਤੀ।

ਇਸ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਜਸਪਾਲ ਸਿੰਘ ਨੇ ਕਿਹਾ ਕਿ
ਪੰਜਾਬ ਵਿਖੇ ਯੂਨੀਵਰਸਿਟੀ ਉਤਰੀ ਭਾਰਤ ਦਾ ਸਭ ਤੋਂ ਅਤਿ ਆਧੁਨਿਕ
ਮੀਡੀਆ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ
ਮੀਡੀਆ ਸੈਂਟਰ ਨੂੰ ਹਰ ਤਰ੍ਹਾਂ ਦੀਆਂ ਅਤਿ ਆਧੁਨਿਕ ਸਹੂਲਤਾਂ ਨਾਲ
ਲੈਸ ਕੀਤਾ ਜਾਵੇਗਾ, ਜਿਸ ਤੇ ਕਰੋੜਾਂ ਰੁਪਏ ਖਰਚੇ ਜਾਣਗੇ। ਡਾ.
ਜਸਪਾਲ ਸਿੰਘ ਨੇ ਕਿਹਾ ਕਿ ਮੀਡੀਆ ਇੱਕ ਬਹੁਤ ਹੀ ਸ਼ਕਤੀਸ਼ਾਲੀ ਸ਼ਕਤੀ ਦੇ
ਰੂਪ ਵਿੱਚ ਉਭਰਿਆ ਹੈ, ਜਿਸ ਦੀ ਭਰੋਸੇਯੋਗਤਾ ਅਤੇ ਜਿੰਮੇਵਾਰੀ ਵਾਲਾ
ਰਵਈਆ ਬਣਿਆ ਰਹਿਣਾ ਬਹੁਤ ਜਰੂਰੀ ਹੈ।
ਟ੍ਰਿਬਿਊਨ ਗਰੁੱਪ ਅਖਬਾਰ ਦੇ ਆਡੀਟਰ-ਇੰਨ-ਚੀਫ ਡਾ. ਐਚ.ਕੇ. ਦੂਆ,
ਜਿਨ੍ਹਾਂ ਸੈਮੀਨਾਰ ਦਾ ਉਦਘਾਟਨ ਕੀਤਾ, ਨੂੰ ਵੀ ਪੱਤਰਕਾਰੀ ਅਤੇ
ਜਨ-ਸੰਚਾਰ ਵਿਭਾਗ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਦੂਆ
ਨੇ ਉਦਘਾਟਨੀ ਭਾਸ਼ਣ ਦਿੰਦਿਆਂ ਕਿਹਾ ਕਿ ਮੀਡੀਆ ਦੇ ਵਪਾਰੀਕਰਨ ਨੇ
ਪੱਤਰਕਾਰੀ ਦੀਆਂ ਕਦਰਾਂ ਕੀਮਤਾਂ ਨੂੰ ਵੱਡੀ ਢਾਹ ਲਾਈ ਹੈ ਤੇ ਇਸ
ਕਾਰਨ ਪ੍ਰੈਸ ਦੀ ਆਜ਼ਾਦੀ ਨੂੰ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ
ਕਿ ਇਸ ਕਾਰਨ ਸੱਚਾਈ ਅਤੇ ਜਾਣਕਾਰੀ ਦੇ ਖੁੱਲੇ ਆਦਾਨ ਪ੍ਰਦਾਨ ਨੂੰ ਵੀ
ਵੱਡੀ ਸੱਟ ਵੱਜੀ ਹੈ, ਜਿਸ ਨਾਲ ਦੇਸ਼ ਦੇ ਲੋਕਤੰਤਰੀ ਪ੍ਰਣਾਲੀ ਨੂੰ
ਵੱਡਾ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਬਿਜਲਈ ਮੀਡੀਆ ਤੇ ਨਿਸ਼ਾਨਾ
ਸਾਧਦਿਆਂ ਕਿਹਾ ਕਿ ਇਸ ਪਾਸੇ ਬਿਜਲਈ ਮੀਡੀਆ ਨੇ ਜ਼ਿਆਦਾ ਮੁਸੀਬਤਾਂ
ਖੜੀਆਂ ਕੀਤੀਆਂ ਹਨ, ਜਿਸ ਵਲੋਂ ਅਸਲ ਸੱਚਾਈ ਨੂੰ ਛੁਪਾ ਕੇ ਆਪਣੇ
ਵਪਾਰਕ ਮਨੋਰਥਾਂ ਨੂੰ ਮੁੱਖ ਰਖ ਕੇ ਅੱਧੇ ਸੱਚ ਨੂੰ ਹੀ ਲੋਕਾਂ ਸਾਹਮਣੇ
ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਿਜਲਈ ਮੀਡੀਆ ਵਲੋਂ ਦੇਸ਼
ਦੇ ਪਛੜੇ ਇਲਾਕਿਆਂ ਨੂੰ ਕਦੇ ਤਵੱਜੋ ਨਹੀਂ ਦਿੱਤੀ ਜਾਂਦੀ ਸਿਰਫ
ਮਾਰਧਾੜ ਨੂੰ ਲੋਕਾ ਅੱਗੇ ਪੇਸ਼ ਕੀਤਾ ਜਾਂਦਾ ਹੈ ਜਿਸ ਦਾ ਮਾੜਾ ਅਸਰ
ਬੱਚਿਆਂ ਤੇ ਪੈਂਦਾ ਹੈ।
ਰਿਲਾਇੰਸ ਦੇ ਕਾਰਪੋਰੇਟ ਕਮਿਊਨੀਕੇਸ਼ਨਜ਼ ਹੈਡ ਅਤੇ ਐਕਸਟਰਨਲ ਅਫੇਅਰਜ਼
ਸਲਾਹਕਾਰ ਸ਼੍ਰੀ ਕਮਲਜੀਤ ਰਤਨ ਨੂੰ ਵੀ ਵਿਭਾਗ ਵਲੋਂ ਸਨਮਾਨਿਤ ਕੀਤਾ
ਗਿਆ। ਸ਼੍ਰੀ ਕਮਲਜੀਤ ਰਤਨ ਨੇ ਇੱਕ ਪੱਤਰਕਾਰ ਵਜੋਂ ਕਈ ਰੋਜਾਨਾ ਅਖਬਾਰਾਂ
ਅਤੇ ਇੰਡੀਆ ਟੂਡੇ ਸਮੇਤ ਦੋ ਦਹਾਕਿਆਂ ਲਈ ਕੰਮ ਕੀਤਾ, ਜਿਸ ਤੋਂ ਬਾਅਦ
ਭਾਰਤ ਵਿੱਚ ਉਹ ਬ੍ਰਿਟਿਸ਼ ਹਾਈ ਕਮਿਸ਼ਨ ਦੇ ਰਾਜਨੀਤਕ ਵਿਸ਼ਲੇਸ਼ਕ ਅਤੇ
ਹੁਣ ਰਿਲਾਇੰਸ ਵਿੱਚ ਕਾਰਜ ਕਰ ਰਹੇ ਹਨ। ਸ਼੍ਰੀ ਰਤਨ ਨੇ ਕੁਲਦੀਪ ਨਈਅਰ
ਬਾਰੇ ਗੱਲ ਕਰਦਿਆਂ ਉਨ੍ਹਾਂ ਨੂੰ ਭਾਰਤੀ ਪੱਤਰਕਾਰੀ ਦੇ ਅਮਿਤਾਬ ਬੱਚਨ
ਦਾ ਦਰਜਾ ਦਿੱਤਾ।
ਇਸ ਮੌਕੇ ਮੁੱਖ ਭਾਸ਼ਣ ਦਿੰਦਿਆਂ ਪੰਜਾਬ ਯੂਨੀਵਰਸਿਟੀ ਵਿਖੇ ਪ੍ਰੋਫੈਸਰ
ਡਾ. ਸੰਜੇ ਵਾਡਵਲਕਰ ਨੇ ਕਿਹਾ ਕਿ ਅੱਜਕਲ ਅਖਬਾਰਾਂ ਅਤੇ ਬਿਜਲਈ
ਮੀਡੀਆ ਵਿੱਚ ਪ੍ਰਕਾਸ਼ਿਤ ਹੁੰਦੇ ਇਸ਼ਤਿਹਾਰਾਂ ਰਾਹੀਂ ਸਮਾਨ ਵੇਚਣ ਲਈ
ਬੱਚਿਆਂ ਤੇ ਨਿਸ਼ਾਨਾ ਸਾਧਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੱਚੀ ਉਮਰ
ਦੇ ਬੱਚੇ ਚੰਗੇ ਅਤੇ ਮਾੜੇ ਵਿੱਚ ਫਰਕ ਨਹੀਂ ਕਰ ਪਾਉਂਦੇ ਜਿਸ ਨਾਲ
ਮਾੜੇ ਸਮਾਜ ਦੀ ਨੀਂਹ ਰੱਖੀ ਜਾ ਰਹੀ ਹੈ। ਇਸ ਮੌਕੇ ਪੰਜਾਬੀ
ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਦੇ ਮੁਖੀ ਡਾ.
ਗੁਰਮੀਤ ਮਾਨ ਵਲੋਂ ਨਿਰਦੇਸ਼ਿਤ ਡਾਕੂਮੈਂਟਰੀ ਫਿਲਮ 'ਚੈਲ' ਵੀ ਦਿਖਾਈ
ਗਈ। ਡਾ. ਮਾਨ ਨੇ ਇਹ ਡਾਕੂਮੇਂਟਰੀ ਹਿਮਾਚਲ ਪ੍ਰਦੇਸ਼ ਦੇ ਪਹਾੜੀ ਸਥਾਨ
ਚੈਲ ਬਾਰੇ ਬਣਾਈ ਹੈ। ਇਸ ਮੌਕੇ ਡਾ. ਮਾਨ ਨੇ ਜਾਣਕਾਰੀ ਦਿੰਦਿਆਂ
ਦੱਸਿਆ ਕਿ ਤਿੰਨ ਰੋਜਾ ਸੈਮੀਨਾਰ ਦੌਰਾਨ ਦੇਸ਼ ਭਰ ਤੋਂ 200 ਤੋਂ ਵੱਧ
ਡੈਲੀਗੇਟ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਸੈਮੀਨਾਰ ਦੇ
ਵੱਖ-ਵੱਖ ਸੈਸ਼ਨਾਂ ਦੌਰਾਨ 30 ਪੇਪਰ ਪੜ੍ਹੇ ਜਾਣਗੇ।
|
ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਲੋਂ ਤਿੰਨ-ਰੋਜ਼ਾ ਰਾਸ਼ਟਰੀ
ਸੈਮੀਨਾਰ
ਪਟਿਆਲਾ, 23 ਮਾਰਚ :_ਪੰਜਾਬੀ
ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਲੋਂ 24 ਤੋਂ 26
ਮਾਰਚ ਤੱਕ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਕਰਵਾਏ ਜਾ ਰਹੇ
ਤਿੰਨ-ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਉਦਘਾਟਨ 'ਦਾ ਟ੍ਰਿਬਿਊਨ' ਦੇ
ਆਡੀਟਰ-ਇਨ-ਚੀਫ ਸ੍ਰੀ ਐਚ.ਕੇ. ਦੂਆ ਕਰਨਗੇ ਜਦ ਕਿ ਰਿਲਾਇੰਸ
ਕਾਰਪੋਰੇਟ ਕਮਿਊਨੀਕੇਸ਼ਨਜ਼ ਦੇ ਚੀਫ ਅਤੇ ਐਕਸਟਰਨਲ ਰਿਲੇਸ਼ਨਸਨਜ ਦੇ
ਸਲਾਹਕਾਰ ਸ੍ਰੀ ਕਮਲਜੀਤ ਰਤਨ ਵਿਸ਼ੇਸ਼ ਮਹਿਮਾਨ ਹੋਣਗੇ। ਪੰਜਾਬ
ਯੂਨੀਵਰਸਿਟੀ ਚੰਡੀਗੜ੍ਹ ਦੇ ਜਨ-ਸੰਚਾਰ ਵਿਭਾਗ ਦੇ ਪ੍ਰੋਫੈਸਰ ਡਾ.
ਸੰਜੇ ਵਡਵਾਲਕਰ ਸੈਮੀਨਾਰ ਦੌਰਾਨ ਕੁੰਜੀਵਤ ਭਾਸ਼ਨ ਦੇਣਗੇ। ਪੰਜਾਬੀ
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ .ਜਸਪਾਲ ਸਿੰਘ ਸੈਮੀਨਾਰ ਦੀ
ਪ੍ਰਧਾਨਗੀ ਕਰਨਗੇ। ਸੈਮੀਨਾਰ ਦੌਰਾਨ ਉੱਘੇ ਪੱਤਰਕਾਰ ਅਤੇ ਪੰਜਾਬੀ
ਯੂਨੀਵਰਸਿਟੀ ਦੇ ਪੱਤਰਕਾਰ ਅਤੇ ਜਨ-ਸੰਚਾਰ ਵਿਭਾਗ ਦੇ ਸੰਸਥਾਪਕ ਸ੍ਰੀ
ਕੁਲਦੀਪ ਨਈਅਰ ਨੂੰ 'ਫਾਉਂਡਿੰਗ ਫਾਦਰ' ਅਤੇ ਸ੍ਰੀ ਦੂਆ ਨੂੰ 'ਡੋਇਨ
ਆਫ ਦਾ ਇੰਡੀਅਨ ਮੀਡੀਆ' ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਸੈਮੀਨਾਰ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ
ਜਨ-ਸੰਚਾਰ ਵਿਭਾਗ ਦੇ ਮੁਖੀ ਡਾ. ਗੁਰਮੀਤ ਮਾਨ ਨੇ ਦਸਿਆ ਕਿ ਸੈਮੀਨਾਰ
ਵਿਚ ਦੇਸ਼ ਭਰ ਤੋਂ 200 ਤੋਂ ਵੱਧ ਡੈਲੀਗੇਟ ਭਾਗ ਲੈ ਰਹੇ ਹਨ, ਜਿਨ੍ਹਾਂ
ਵਿਚੋਂ 30 ਆਪਣੇ ਖੋਜ ਪੱਤਰ ਪੇਸ਼ ਕਰਨਗੇ।
ਪੰਜਾਬੀ ਟ੍ਰਿਬਿਊਨ ਦੇ ਆਡੀਟਰ ਸ੍ਰੀ ਸਿੱਧੂ ਦਮਦਮੀ, ਜਨ ਸੰਚਾਰ ਅਤੇ
ਮੀਡੀਆ ਤਕਨਾਲੋਜੀ ਵਿਭਾਗ ਕੁਰਕਸ਼ੇਤਰ ਯੂਨੀਵਰਸਿਟੀ ਦੇ ਡਾਇਰੈਕਟਰ ਪ੍ਰੋ.
ਬੀ.ਕੇ. ਕੁਠਿਆਲਾ, ਗੁਰੂ ਜੰਬੇਸ਼ਵਰ ਹਿਸਾਰ ਦੇ ਡੀਨ ਫੈਕਲਟੀ ਮੀਡੀਆ
ਸਟੱਡੀਜ਼ ਡਾ. ਮਨੋਜ ਦਿਆਲ ਅਤੇ ਅਮਰੀਕਨ ਬਰਾਡਕਾਸਟਰ ਦੇ ਡਾ. ਵਿਕਰਮ
ਦੱਤ ਤੋਂ ਇਲਾਵਾ ਕਈ ਉੱਘੀਆਂ ਹਸਤੀਆਂ ਸੈਮੀਨਾਰ ਦੇ ਵੱਖ-ਵੱਖ ਸੈਸ਼ਨਾਂ
ਦੌਰਾਨ ਆਪਣੇ ਵਿਚਾਰ ਪੇਸ਼ ਕਰਨਗੇ। ਸੈਮੀਨਾਰ ਦੇ ਦੌਰਾਨ 'ਚੈਲਿੰਜ ਐਡ
ਅਪਰਚੂਨਟਿਸ ਬਿਫੋਰ ਵਰਨੈਕੂਲਰ
ਮੀਡੀਆ' ਵਿਸ਼ੇ ਤੇ ਵਿਸ਼ੇਸ਼ ਸੈਸ਼ਨ 25 ਮਾਰਚ ਨੂੰ ਕਰਵਾਇਆ ਜਾਵੇਗਾ।
Dua to inaugurate seminar on "Challenges & Opportunities
before Indian Media"; Kuldip Nayar, Dua to be honoured
Patiala, March 23- Mr
H.K. Dua, Editor-in-Chief of The Tribune, will
inaugurate the three-day national seminar, being
organised by Punjabi University’s Department of
Journalism and Mass Communication from March 24 to 26 in
the University Senate Hall. While Mr Kamaljeet Rattan,
Advisor, External Relations and Chief, Corporate
Communications, Reliance, ADA, will be the Guest of
Honour, Dr Sanjay Wadwalkar, Professor in the Department
of Mass Communication, Panjab University, Chandigarh,
will deliver the keynote address. Dr Jaspal Singh,
Vice-Chancellor, will preside over the seminar during
which, veteran journalist and founder of the
University’s Department of Journalism and Mass
Communication, Mr Kuldip Nayar will be honoured as
“Founding Father” and Mr Dua as “Doyen of the Indian
Media”.
Giving this
information, HoD of Journalism and Mass Communication,
Dr Gurmeet Singh Maan said that more than 200 delegates
from all over India will participate, of which around 30
will present their research papers. The topics of the
papers range from *Conglomeration in Media: Effect of
Plurality of Information, Economics Dictating Media
Representation, Media Paradox: Empower vs. In Power,
Challenges before Media in Engaging Indian Diaspora,
Media Never had it so Good and so Bad, Mediascape Flux
in India, Social Networking, Micro-blogging and their
Impact, Mobile Phones as the New Mass Medium, Recession
and Media, Content: A Causality in 24x 7 Media, Slumdog
Millionaire: Metaphor to Indian Cinema?
Mr Sidhu
Damdami, Editor of Punjabi Tribune, Prof B.K. Kuthiala,
Director, Department of Mass Communication and Media
Technology, Kurukshetra University, Dr Manoj Dayal,
Dean, Faculty of Media Studies, Guru Jambeshwar
University, Hisar and Dr Vikram Dutt, an American
broadcaster, among others, will share their thoughts on
the subject. A special session on Challenges and
Opportunities before Vernacular Media” will also be held
on March 25.
VC
expresses grief over Dr Dil's death
Patiala, March 21-
Punjabi University’s Vice-Chancellor, Dr Jaspal Singh
has expressed deep shock and grief over the demise of Dr
Balbir Singh Dil, a critic and poet of high stature. Dr
Dil was awarded life fellowship by the University for
his significant contribution in the field of Punjabi
language, literature and culture even as he remained
associated with the University in many ways throught his
life.
ਸਾਈਕੋਟੈਸਟ-2009
ਪਟਿਆਲਾ, 20 ਮਾਰਚ :_
ਜ਼ਿੰਦਗੀ ਦਾ ਸਭ ਤੋਂ ਵਧੀਆ ਤੋਹਫਾ ਵਧੀਆ ਸਰੀਰਕ ਅਤੇ ਮਾਨਸਿਕ
ਤੰਦਰੁਸਤੀ ਹੈ, ਜਿਸ ਤੋਂ ਬਿਨਾਂ ਅਧਿਆਤਮਕ ਸੰਤੁਸ਼ਟੀ ਨਹੀਂ ਪਾਈ ਜਾ
ਸਕਦੀ ਅਤੇ ਚੰਗੀ ਜੀਵਨ ਜਾਚ ਲਈ ਸਾਈਕਾਲੋਜੀ ਵਿਗਿਆਨ ਅਹਿਮ ਰੋਲ ਅਦਾ
ਕਰ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ
ਦੇ ਵਾਈਸ-ਚਾਂਸਲਰ, ਡਾ. ਜਸਪਾਲ ਸਿੰਘ ਨੇ ਯੂਨੀਵਰਸਿਟੀ ਦੇ ਸਾਈਕਾਲੋਜੀ
ਵਿਭਾਗ ਵਲੋਂ ਲਾਏ ਸਾਈਕੋਟੈਸਟ-2009 ਦਾ ਉਦਘਾਟਨ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਦਿਨੋ ਦਿਨ ਵਧ ਰਹੇ ਫਾਸਟ ਫੂਡ ਸਭਿਆਚਾਰ ਕਾਰਨ ਜਿਥੇ
ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ ਉਥੇ ਵਾਤਾਵਰਣ ਦੀ ਪ੍ਰਦੂਸ਼ਤ ਹੋ
ਰਿਹਾ ਹੈ।
ਇਸ ਮੌਕੇ ਵਿਭਾਗ ਦੀ ਸਾਈਕਾਲੋਜੀ ਵਿਭਾਗ ਦੀ ਮੁਖੀ ਡਾ. ਐਸ.ਕੇ. ਸੋਖੀ
ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰੇਕ ਸਾਲ ਦੀ ਤਰਾਂ, ਇਸ ਵਾਰ ਵੀ
ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵੱਲੋ ਅੱਜ ਇੱਕ ਸਲਾਨਾ
ਸਮਾਗਮ "ਸਾਈਕੋਫੈਸਟ 2009" ਦਾ ਆਯੋਜਨ ਕੀਤਾ ਗਿਆ ਹੈ। ਇਸ ਸਮਾਗਮ
ਵਿੱਚ, ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ,
ਨੇੜੇ ਲਗਦੇ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਵੱਧ ਚੜ
ਕੇ ਹਿੱਸਾ ਲਿਆ ਅਤੇ ਇਸ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਖੂਬ
ਲਾਭ ਉਠਾਇਆ ।

ਇਸ ਸਾਲ ਦਾ ਵਿਸ਼ਾ "ਟਵਾਰਡਜ ਵੈਲ ਬੀਂਗ ਐਂਡ ਹੈਲਦੀ ਲਿਵਿੰਗ" ਰੱਖਿਆ
ਗਿਆ ਅਤੇ ਇਸ ਦੇ ਨਾਲ ਸਬੰਧਿਤ ਖੇਤਰਾਂ ਵਿੱਚ ਮਨੋਵਿਗਿਆਨ ਟੈਸਟਿੰਗ
ਅਤੇ ਕਾਉਂਸਲਿੰਗ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ
ਇਲਾਵਾ 4 ਵੱਖ_ਵੱਖ ਵਰਕਸ਼ਾਪਸ ਦਾ ਵੀ ਆਯੋਜਨ ਕੀਤਾ ਗਿਆ। ਇਸ ਵਿੱਚ "ਪ੍ਰਸਨੈਲਿਟੀ",
"ਇਮ੍ਵੋਨਲ ਇਨਟੈਲੀੈਂਨਸ", "ਬਿਹੇਵੀਅਰਲ ਮੋਡੀਫਿਕੇਸ਼ਨ" ਅਤੇ "ਇੰਨਟਰਵਿਊ
ਸਕਿਲਂ" ਦੇ ਵਿਸ਼ੇ ਤੇ ਵਿਦਿਆਰਥੀਆਂ ਨੂੰ ਮਹੱਤਵਪੂਰਨ ਜਾਣਕਾਰੀ ਅਤੇ
ਇਹਨਾਂ ਪੱਖਾਂ ਨੂੰ ਯੋਗ ਬਨਾਉਣ ਦੇ ਤਰੀਕੇ ਦੱਸੇ ਗਏ। ਸਾਰੀਆਂ ਹੀ
ਵਰਕਸ਼ਾਪਸ ਨੂੰ ਭਰਪੂਰ ਸ਼ਲਾਘਾ ਮਿਲੀ ਅਤੇ ਇਸ ਨੂੰ ਦੁਹਰਾਉਣ ਦੀ ਮੰਗ
ਕੀਤੀ ਗਈ ਅਤੇ ਇਹਨਾਂ ਗਤੀਵਿਧੀਆਂ ਨੂੰ ਵਧਾਉਣ ਲਈ ਸੁਝਾਅ ਦਿੱਤੇ ਗਏ।
ਸਾਈਕੋਫੈਸਟ_2009 ਵਿਚ ਮਨੋਵਿਗਿਆਨਿਕ ਟੈਸਟਿੰਗ ਅਤੇ ਕਾਉਂਸਲਿੰਗ ਦੀਆਂ
ਸੁਵਿਧਾਵਾਂ ਵੀ ਦਿੱਤੀਆਂ ਗਈਆਂ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀ
ਬੁੱੱਧੀ, ਵਿਅਕਤੀਤਵ, ਯੋਗਤਾ ਅਤੇ "ਵੈੱਲ ਬੀਂਗ" ਦੀ ਟੈਸਟਿੰਗ ਕਰਵਾਈ
ਅਤੇ ਟੈਸਟ ਦੇ ਆਧਾਰ ਤੇ ਉਹਨਾਂ ਦੀ ਕਾਉਂਸਲਿੰਗ ਕੀਤੀ ਗਈ। ਕੁੱਲ 950
ਵਿਦਿਆਰਥੀਆਂ ਦੇ ਟੈਸਟ ਕਰਕੇ, ਨਤੀਜੇ ਦੇ ਆਧਰ ਤੇ ਉਹਨਾਂ ਦੀ
ਕਾਉਂਸਲਿੰਗ ਕੀਤੀ ਗਈ। ਕਾਉਂਸੰਿਲਗ ਵਿਚ ਉਹਨਾਂ ਨੂੰ ਆਪਣੇ ਵਿਅਕਤੀਤਵ
ਨੂੰ ਸੁਧਾਰਣ ਲਈ ਸੁਝਾਅ ਦਿੱਤੇ ਗਏ। ਇਸ ਸਮਾਗਮ ਵਿਚ ਤਨਾਅ ਅਤੇ ਚਿੰਤਾ
ਦੇ ਵਿਸ਼ੇ ਤੇ ਖਾਸ ਧਿਆਨ ਦਿੱਤਾ ਗਿਆ ਜੋ ਕਿ ਅੱਜ ਦੇ ਸਮੇਂ ਦੀ ਮੁੱਖ
ਲੋੜ ਹੈ। ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਤਨਾਅ ਅਤੇ ਚਿੰਤਾ ਨੂੰ
ਦੂਰ ਕਰਨ ਲਈ ਉਹਨਾਂ ਨੂੰ "ਰਿਲੈਕ੍ਵ੍ਵੇਨ ਥੈਰੀਪੀ" ਦਿੱਤੀ ਗਈ ਜਿਸ
ਵਿਚ ਕਈ ਤਰ੍ਹਾਂ ਦੀਆਂ ਤਕਨੀਕਾਂ ਦਾ ਉਪਯੋਗ ਕੀਤਾ ਗਿਆ। ਇਸ ਮੌਕੇ
ਵਿਖੇ ਇਕ ਪੋਸਟਰ ਕੰਪੀਟੀ੍ਵਨ ਵੀ ਰੱਖਿਆ ਗਿਆ, ਜਿਸ ਵਿਚ ਵਿਭਾਗ ਦੇ
ਵਿਦਿਆਰਥੀਆਂ ਨੇ ਨਵੀਨਤਾ ਅਤੇ ਵੱਖਰੀ ਸ਼ੈਲੀ ਨਾਲ ਸਾਈਕੋਫੈਸਟ ਦੇ ਵਿਸ਼ੇ
ਨੂੰ ਪੋਸਟਰਾਂ ਰਾਹੀਂ ਦਰਸਾਇਆ।
Emphasis
laid on developing holistic health
Patiala, March 20-
Punjabi University’s Department of Psychology organised
a free psychological testing and counselling camp, “Psychofest”,
aimed at developing a positive personality and an
attitude of wellbeing towards life in its department
here today. Workshops on emotional intelligence,
interview skills and behaviour modification attracted a
large number of visitors to interact with the experts to
get valuable tips to live a quality life.
Speaking on
the occasion, Vice-Chancellor, Dr Jaspal Singh said that
the best gift of life was good physical and mental
health without which no spiritual or any other kind of
attainment was possible. He emphasized upon developing
holistic health and an affirmative attitude towards life
for which the science of psychology can play a pivotal
rile. The fast food culture and different kinds of
environmental pollutants, increasing with each passing
day, further necessitate the adoption of measures
oriented towards maintaining good health, he said.
According to
Dr S.K. Sokhi, HoD of Psychology said that workshop on
behaviour modification provided valuable tips to the
participants about changing their faulty lifestyle
patterns and polishing their verbal and non-verbal
communication skills. Different kinds of relaxation
therapies were given through professionally handled
music therapy, EEG, EMG, ECG, GSR and temperature
biofeedback. Multi-behaviour therapies and psychological
testing facilities were also given in five different
cells through
standardized psychological tests aimed at testing
personality intelligence aptitude, well being, stress
and anxiety levels.
Around 1,000
participants were tested and provided with suitable
counselling, of which 25 per cent registered themselves
for the relaxation cell only. Students from professional
courses line B.Tech. MBA, Computer Science and Law and
outnumbered students from other disciplines.
ਬਾਇਓਟੈਕ-2009: ਮੌਜੂਦਾ ਅਤੇ
ਭਵਿੱਖ ਦੀਆਂ ਸੰਭਾਵਨਾਂਵਾਂ'; ਦੋ ਰੋਜ਼ਾ
ਸੈਮੀਨਾਰ
ਪਟਿਆਲਾ, 19
ਮਾਰਚ- 'ਬਾਇਓਤਕਨਾਲੋਜੀ
ਬੜਾ ਹੀ ਸੂਖਮ ਅਤੇ ਖਤਰਨਾਕ ਵਿਗਿਆਨ ਔਜਾਰ ਹੈ ਜਿਸ ਨੂੰ ਬੜੀ ਹੀ
ਸੂਝਬੂਝ ਨਾਲ ਵਰਤਣ ਦੀ ਲੋੜ ਹੈ ਜੋ ਮਨੁੱਖ, ਵਾਤਾਵਰਣ ਅਤੇ ਧਰਤੀ ਲਈ
ਬੜਾ ਹੀ ਫਾਇਦੇਮੰਦ ਜਾਂ ਤਬਾਹਕੁਨ ਸਾਬਤ ਹੋ ਸਕਦਾ ਹੈ। ਇਨ੍ਹਾਂ
ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ.
ਜਸਪਾਲ ਸਿੰਘ ਨੇ ਯੂਨੀਵਰਸਿਟੀ ਵਿਖੇ 'ਬਾਇਓਟੈਕ-2009: ਮੌਜੂਦਾ ਅਤੇ
ਭਵਿੱਖ ਦੀਆਂ ਸੰਭਾਵਨਾਂਵਾਂ' ਵਿਸ਼ੇ ਤੇ ਕਰਵਾਏ ਜਾ ਰਹੇ ਦੋ ਰੋਜ਼ਾ
ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਕੀਤਾ।"

ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ਸ਼ੁਰੂ ਹੋ ਰਹੇ ਸੈਮੀਨਾਰ
ਮੌਕੇ ਡਾ. ਜਸਪਾਲ ਸਿੰਘ ਨੇ ਕਿਹਾ ਕਿ ਮਸ਼ੀਨੀਕਰਨ ਅਤੇ ਮੁਨਾਫਾਖੋਰੀ
ਦੀ ਇਸ ਹੋੜ ਵਿੱਚ ਉਦਯੋਗਪਤੀਆਂ ਨੇ ਪਾਣੀ, ਧਰਤੀ ਅਤੇ ਹਵਾ ਵਿੱਚ
ਜਹਿਰ ਘੋਲ ਦਿੱਤਾ ਹੈ, ਜਿਸ ਕਾਰਨ ਅੱਜ ਹਰ ਚੀਜ ਪ੍ਰਦੂਸ਼ਤ ਹੋ ਰਹੀ
ਹੈ। ਉਨ੍ਹਾਂ ਕਿਹਾ ਕਿ ਮਸ਼ੀਨੀਕਰਨ ਦੀ ਇਸ ਹੋੜ ਵਿਚ ਸਾਡੀਆਂ ਆਉਣ
ਵਾਲੀਆਂ ਪੀੜੀਆਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ। ਇਸ ਲਈ ਜਿਥੇ
ਸਾਨੂੰ ਸਭ ਨੂੰ ਵਾਤਾਵਰਣ ਨੂੰ ਮੁੜ ਤੋਂ ਸਾਫ ਸੁਥਰਾ ਬਣਾਉਣ ਲਈ
ਉਪਰਾਲੇ ਕਰਨੇ ਚਾਹੀਦੇ ਹਨ ਉਥੇ ਉਦਯੋਗਪਤੀਆਂ ਦੀ ਤਾਂ ਇਹ ਸਭ ਤੋਂ
ਵੱਡੀ ਜੁਮੇਵਾਰੀ ਬਣਦੀ ਹੈ ਕਿ ਉਹ ਵਾਤਾਵਰਣ ਨੂੰ ਮੁੜ ਹਰਾ ਭਰਾ
ਬਣਾਉਣ ਲਈ ਗੰਭੀਰ ਯਤਨ ਕਰਨ। ਡਾ. ਜਸਪਾਲ ਸਿੰਘ ਨੇ ਇਕੱਠੇ ਹੋਏ
ਮਾਹਿਰਾਂ ਨੂੰ ਅਪੀਲ ਕੀਤੀ ਕਿ ਉਹ ਬਾਇਓਟੈਕ ਦੀ ਵਰਤੋਂ ਰਾਹੀਂ
ਵਾਤਾਵਰਣ ਨੂੰ ਠੀਕ ਕਰਨ ਲਈ ਕਾਰਜ ਕਰਨ ਅਤੇ ਯੂਨੀਵਰਸਿਟੀ ਅਜਿਹੇ
ਕਾਰਜਾਂ ਲਈ ਪੂਰੀ ਮੱਦਦ ਕਰੇਗੀ। ਉਨ੍ਹਾਂ ਯੂਨੀਵਰਸਿਟੀ ਦੇ ਬਾਇਓਟੈਕ
ਵਿਭਾਗ ਨੂੰ ਇਸ ਕੰਮ ਲਈ ਪ੍ਰੋਜੈਕਟ ਸ਼ੁਰੂ ਕਰਨ ਲਈ ਜੋਰ ਦਿੰਦਿਆਂ ਕਿਹਾ
ਕਿ ਉਨ੍ਹਾਂ ਵਲੋਂ ਅਜਿਹੇ ਪ੍ਰੋਜੈਕਟਾਂ ਨੂੰ ਚਲਾਉਣ ਲਈ ਪੂਰੀ ਵਿੱਤੀ
ਸਹਾਇਤਾ ਦਿੱਤੀ ਜਾਵੇਗੀ।

ਸੈਮੀਨਾਰ ਦੌਰਾਨ ਉਦਘਾਟਨੀ ਭਾਸ਼ਣ ਦਿੰਦਿਆਂ ਬਾਬਾ ਫਰੀਦ ਮੈਡੀਕਲ
ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਐਸ.ਐਸ. ਗਿੱਲ ਨੇ ਕਿਹਾ
ਕਿ ਬਾਇਓਟੈਕ ਦੇ ਖੇਤਰ ਵਿਚ ਹੋ ਰਹੀ ਤਰੱਕੀ ਨੂੰ ਸਮਾਜ ਦੀ ਬਿਹਤਰੀ
ਲਈ ਵਰਤਣਾ ਚਾਹੀਦਾ ਹੈ ਕਿਉਂਕਿ ਇਸ ਤਕਨਾਲੋਜੀ ਦੀ ਗਲਤ ਮੰਤਵਾਂ ਲਈ
ਵਰਤੋਂ ਹੋਣ ਦੇ ਵਧੇਰੇ ਆਸਾਰ ਹਨ, ਜਿਵੇਂ ਕਿ ਸਾਇੰਸ ਦੇ ਖੇਤਰ ਵਿੱਚ
ਪਹਿਲਾਂ ਹੋਈਆਂ ਕਾਂਢਾਂ ਐਟਮ ਬੰਬ ਅਤੇ ਹੋਰਨਾਂ ਮਾਰੂ ਹਥਿਆਰਾਂ ਦੀ
ਵਰਤੋਂ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਬਾਇਓਟੈਕ ਬੜੀ ਹੀ ਅਗਾਂਹਵਧੂ ਤਕਨਾਲੋਜੀ ਹੈ ਜਿਸ
ਦੀ ਗਲਤ ਵਰਤੋਂ ਮਨੁੱਖ, ਪੇੜ ਪੌਦੇ ਅਤੇ ਜਾਨਵਰਾਂ ਨੂੰ ਇਸ ਕਦਰ ਤੱਕ
ਨੁਕਸਾਨ ਪਹੁੰਚਾ ਸਕਦੀ ਹੈ ਕਿ ਇਹ ਸਭ ਬਿਲਕੁਲ ਨਸਲਾਂ ਤਬਾਹ ਹੋ ਜਾਣ।
ਇਸ ਮੌਕੇ ਬੋਲਦਿਆਂ ਮੰਨੀ ਪ੍ਰਮੰਨੀ ਕੰਪਨੀ ਰੈਨਬੈਕਸੀ ਦੇ ਆਰ ਐਂਡ ਡੀ
ਦੇ ਡਾਇਰੈਕਟਰ ਡਾ. ਕੁਲਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਅੱਜ ਕੱਲ
ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਜੀਨ-ਆਧਾਰਿਤ ਦਵਾਈਆਂ ਵਿਕਸਤ ਕਰਨ
ਵੱਲ ਜ਼ਿਆਦਾ ਕੇਂਦਰਤ ਹਨ, ਪਹਿਲਾਂ ਦੀ ਤਰ੍ਹਾਂ ਨਹੀਂ ਕਿ ਇਕ ਦਵਾਈ
ਇੱਕ ਬਿਮਾਰੀ ਲਈ ਸਭ ਨੂੰ ਠੀਕ ਬੈਠੇਗੀ। ਉਨ੍ਹਾਂ ਕਿਹਾ ਕਿ ਇਹ ਨਵੀਂ
ਕਾਢ ਕਈ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਨੂੰ ਠੀਕ ਕਰਨ ਵਿਚ ਕਾਫੀ
ਸਹਾਈ ਹੋ ਰਹੀ ਹੈ। ਡਾ. ਸੈਣੀ ਨੇ ਦੱਸਿਆ ਕਿ ਮਾਲੀਕਿਉਲਰ ਅਧਾਰਿਤ
ਤਿਆਰ ਕੀਤੀ ਜਾਣ ਵਾਲੀ ਇੱਕ ਦਵਾਈ ਨੂੰ ਲੋਕਾਂ ਦੇ ਇਲਾਜ ਲਈ ਵਰਤਣ ਲਈ
ਘੱਟੋ ਘੱਟ 10 ਤੋਂ 15 ਸਾਲ ਲਗਦੇ ਹਨ। ਇਹੀ ਕਾਰਨ ਹੈ ਕਿ ਇਹ
ਪ੍ਰਕਿਰਿਆ ਇੰਨੀ ਮਹਿੰਗੀ ਹੈ ਜਿਸ ਤੇ ਖੋਜ ਕਰਨ ਲਈ ਕੰਪਨੀਆਂ ਵਲੋਂ
ਕਈ-ਕਈ ਸੌ ਕਰੋੜ ਰੁਪਏ ਖਰਚੇ ਜਾਂਦੇ ਹਨ। ਡਾ. ਸੈਣੀ ਨੇ ਬੁਾਇਓਟੈਕ
ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣਾ ਧਿਆਨ ਪੜ੍ਹਾਉਣ ਦੀ ਬਜਾਏ
ਖੋਜ ਕਾਰਜਾਂ ਵੱਲ ਜਿਆਦਾ ਕਰਨ ਕਿਉਂਕਿ ਇਸ ਖੇਤਰ ਵਿਚ ਕਾਫੀ ਜ਼ਿਆਦਾ
ਸੰਭਾਵਨਾਵਾਂ ਹਨ।
ਇਸ ਤੋਂ ਪਹਿਲਾਂ ਵਿਭਾਗ ਦੀ ਮੁਖੀ ਡਾ. ਪੀ.ਪੀ. ਬਲਗੀਰ ਨੇ ਦੱਸਿਆ ਕਿ
ਦੋ ਦਿਨਾ ਸੈਮੀਨਾਰ ਦੌਰਾਨ ਫੂਡ ਐਂਡ ਫਰਮੈਂਟੇਸ਼ਨ, ਮੈਡੀਕਲ ਬਾਇਓਟੈਕ,
ਐਗਰੀਕਰਲਚਰ ਬਾਇਓਟੈਕ ਅਤੇ ਇਨਫਾਰਮੈਂਟਲ ਬਾਇਓਟੈਕ ਬਾਰੇ ਵੱਖ-ਵੱਖ
ਚਾਰ ਸੈਸ਼ਨਾਂ ਵਿਚ ਵਿਚਾਰਾਂ ਕੀਤੀਆਂ ਜਾਣਗੀਆਂ। ਵਿਭਾਗ ਦੀ ਡਾ. ਅਰੁਨਾ
ਭਾਟੀਆ ਨੇ ਦੱਸਿਆ ਕਿ ਦੋ ਦਿਨਾਂ ਦੌਰਾਨ ਦੋ ਦਰਜਨ ਤੋਂ ਵੱਧ ਪੇਪਰ
ਪੜ੍ਹੇ ਜਾਣਗੇ।
Punjabi Film Unit Visit
ਪਟਿਆਲਾ, 18 ਮਾਰਚ-
ਪੰਜਾਬੀ ਯੂਨੀਵਰਸਿਟੀ ਵਲੋਜ਼ ਅਲੀਗੜ ਮੁਸਲਿਮ
ਯੂਨੀਵਰਸਿਟੀ ਦੀ ਤਰਜ ਤੇ ਪੰਜਾਬੀ ਫਿਲਮ ਫੈਸਟੀਵਲ ਇਸੇ ਸਾਲ ਤੋਜ਼ ਸ਼ੁਰੂ
ਕੀਤਾ ਜਾਵੇਗਾ ਜੋ ਹਰ ਸਾਲ ਕਰਵਾਇਆ ਜਾਵੇਗਾ। ਪੰਜਾਬੀ ਸੱਭਿਆਚਾਰਕ
ਵਿਰਾਸਤ ਨੂੰ ਬਚਾਉਣ ਲਈ ਪੰਜਾਬੀ ਯੂਨੀਵਰਸਿਟੀ ਵਲੋਜ਼ ਪੰਜਾਬੀ ਲੋਕ
ਕਲਾਵਾਂ ਨੂੰ ਕਿਤਾਬੀ ਅਤੇ ਆਡੀਓ ਵਿਜ਼ੁਅਲ ਰੂਪ ਵਿੱਚ ਤਿਆਰ ਕਰਕੇ ਲੋਕਾਂ
ਅੱਗੇ ਪੇਸ਼ ਕੀਤਾ ਜਾਵੇਗਾ। ਇਸ ਦਾ ਐਲਾਨ ਪੰਜਾਬੀ ਯੂਨੀਵਰਸਿਟੀ ਦੇ
ਉਪਕੁਲਪਤੀ ਡਾ. ਜਸਪਾਲ ਸਿੰਘ ਨੇ "ਪੰਜਾਬੀ ਸਿਨੇਮੇ ਦੇ ਨਵੇਜ਼ ਰੁਝਾਨ"
ਵਿਸ਼ੇ ਤੇ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਜ਼ ਕਰਵਾਈ ਗਈ
ਵਿਚਾਰ ਚਰਚਾ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕੀਤਾ। ਯੂਨੀਵਰਸਿਟੀ
ਦੇ ਕਲਾ ਭਵਨ ਵਿਖੇ ਕਰਵਾਈ ਗਈ ਵਿਚਾਰ ਚਰਚਾ ਵਿੱਚ ਹਿੰਦੀ ਫਿਲਮਾਂ
ਮਾਚਿਸ, ਮੁੰਨਾ ਬਾਈ ਐਮ.ਬੀ.ਬੀ.ਐਸ. ਅਤੇ ਲਗੇ ਰਹੋ ਮੁੰਨਾ ਬਾਈ ਵਿੱਚ
ਅਹਿਮ ਕਿਰਦਾਰ ਨਿਭਾਉਣ ਵਾਲੇ ਜਿੰਮੀ ਸ਼ੇਰਗਿੱਲ, ਟੀ.ਵੀ. ਸੀਰੀਅਲਾਂ
ਕਰੀਨਾ ਕਰੀਨਾ ਅਤੇ ਪੰਜਾਬੀ ਫਿਲਮਾਂ ਮੰਨਤ ਅਤੇ ਤੇਰਾ ਮੇਰਾ ਕੀ ਰਿਸ਼ਤਾ
ਦੀ ਹੀਰੋਇਨ ਕੁਲਰਾਜ ਰੰਧਾਵਾ, ਕਮੇਡੀਅਨ ਗੁਰਪ੍ਰੀਤ ਘੁੱਗੀ ਅਤੇ ਫਿਲਮ
ਤੇਰਾ ਮੇਰਾ ਕੀ ਰਿਸ਼ਤਾ ਦੇ ਨਿਰਦੇਸ਼ਕ ਨਵਨੀਤ ਗੁਗਨੂ ਨੇ ਵੀ ਇਸ ਵਿਚਾਰ
ਚਰਚਾ ਵਿੱਚ ਹਿੱਸਾ ਲਿਆ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ
ਲਈ ਉਸਾਰੂ ਅਤੇ ਅਗਾਂਹਵਧੂ ਪਹੁੰਚ ਅਪਣਾਉਣ ਦੀ ਵਕਾਲਤ ਕਰਦਿਆਂ ਡਾ.
ਜਸਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਪੰਜਾਬੀ ਸਿਨੇਮੇ ਦੇ
ਇਤਿਹਾਸ ਨੂੰ ਤਲਾਸ਼ ਕੇ ਉੱਚ ਦਰਜੇ ਦੀਆਂ ਪੰਜਾਬੀ ਫਿਲਮਾਂ ਬਣਾਉਣ ਦੇ
ਮੌਕਿਆਂ ਅਤੇ ਸੰਭਾਵਨਾਵਾਂ ਨੂੰ ਤਲਾਸ਼ਣਾ ਚਾਹੀਦਾ ਹੈ।




ਜਿੰਮੀ ਸ਼ੇਰਗਿੱਲ ਨੇ ਬੜ੍ਹੇ ਹੀ ਅਫਸੋਸ ਨਾਲ ਕਿਹਾ ਕਿ ਪੰਜਾਬੀ ਫਿਲਮਾਂ
ਬਣਾਉਣ ਵਾਲਿਆਂ ਨੂੰ ਵਿੱਤੀ ਸਾਧਨਾਂ ਦੀ ਘਾਟ ਕਾਰਨ ਕਈ ਖੇਤਰਾਂ ਵਿਚ
ਸਮਝੌਤੇ ਕਰਨੇ ਪੈਜ਼ਦੇ ਹਨ ਤੇ ਫਿਲਮ ਨਿਰਮਾਤਾ ਵੀ ਵਧੀਆ ਫਿਲਮਾਂ
ਬਣਾਉਣ ਲਈ ਵੱਧ ਪੈਸਾ ਲਾਉਣ ਤੋਜ਼ ਝਿਜਕਦੇ ਹਨ। ਉਨ੍ਹਾਂ ਕਿਹਾ ਕਿ ਇਹ
ਕੌੜੀ ਸੱਚਾਈ ਹੈ ਕਿ ਪ੍ਰਵਾਸੀ ਪੰਜਾਬੀ ਸ਼ਰਾਬ ਦੇ ਠੇਕੇ ਲੈਣ ਲਈ ਤਾਂ
ਹਰ ਵਾਹ ਲਾ ਦਿੰਦੇ ਹਨ ਪਰ ਜਦੋਜ਼ ਪੰਜਾਬੀ ਫਿਲਮਾਂ ਦੀ ਗੱਲ ਆਉਜ਼ਦੀ ਹੈ
ਤਾਂ ਉਹ ਆਪਣੇ ਹੱਥ ਪਿੱਛੇ ਖਿੱਚ ਲੈਜ਼ਦੇ ਹਨ। ਹਰ ਸਾਲ ਇੱਕ ਪੰਜਾਬੀ
ਫਿਲਮ ਬਣਾਉਣ ਦਾ ਵਾਅਦਾ ਕਰਦਿਆਂ ਜਿੰਮੀ ਸ਼ੇਰਗਿੱਲ ਨੇ ਪਾਈਰੇਸੀ ਕਰਨ
ਵਾਲਿਆਂ ਨੂੰ ਵੀ ਆੜੇ ਹੱਥੀਜ਼ ਲਿਆ ਤੇ ਉਨ੍ਹਾਂ ਕਿਹਾ ਕਿ ਅਜਿਹੀਆਂ
ਕਾਰਵਾਈਆਂ ਕਾਰਨ ਪੰਜਾਬੀ ਫਿਲਮਾਂ ਦੀ ਹਾਲਤ ਹੋਰ ਮੰਦੀ ਹੋ ਜਾਵੇਗੀ।
ਲੋਕਾਂ ਵਿੱਚ ਪਾਈ ਜਾਂਦੀ ਆਮ ਧਾਰਨਾ ਕਿ ਫਿਲਮਾਂ ਵਿੱਚ ਕੰਮ ਕਰਦੀਆਂ
ਚਾਹਵਾਨ ਲੜਕੀਆਂ ਦਾ ਸੋਸ਼ਣ ਕੀਤਾ ਜਾਂਦਾ ਹੈ, ਨੂੰ ਨਕਾਰਦਿਆਂ ਕੁਲਰਾਜ
ਰੰਧਾਵਾ ਨੇ ਕਿਹਾ ਕਿ ਅਜਿਹਾ ਕੁੱਝ ਵੀ ਨਹੀਜ਼ ਹੁੰਦਾ। ਉਨ੍ਹਾਂ ਕਿਹਾ
ਕਿ ਪੰਜਾਬੀ ਸਿਨੇਮਾ ਨੂੰ ਪ੍ਰਫੁਲਤ ਕਰਨ ਲਈ ਸਾਂਝੇ ਯਤਨ ਕਰਨ ਦੀ ਲੋੜ
ਹੈ। ਕਈ ਪੰਜਾਬੀ ਫਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਉਣ
ਵਾਲੇ ਕਲਾਕਾਰ ਬੀਨੂੰ ਢਿਲੋਜ਼ ਨੇ ਕਿਹਾ ਕਿ ਪੰਜਾਬੀ ਸਿਨੇਮੇ ਦੇ
ਨਿਘਾਰ ਲਈ ਖੁਦ ਪੰਜਾਬੀ ਜਿੰਮੇਵਾਰ ਹਨ। ਇਸ ਮੌਕੇ ਭਾਵੁਕ ਹੁੰਦਿਆਂ
ਕਮੇਡੀਅਨ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਹਿੰਦੀ ਫਿਲਮਾਂ ਦੇ
ਸਟੈਜ਼ਡਰਡ ਦੇ ਬਰਾਬਰ ਪਹੁੰਚਣ ਲਈ ਪੰਜਾਬੀ ਸਿਨੇਮਾ ਨੂੰ ਹਾਲੇ ਕਾਫੀ
ਲੰਮਾ ਪੈਜ਼ਡਾ ਤੈਹ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸੱਭਿਆਚਾਰ ਨੂੰ
ਵਿਕਸਤ ਕਰਨ ਲਈ ਫਿਲਮਾਂ ਸਭ ਤੋਜ਼ ਵੱਧੀਆ ਜਰੀਆ ਹਨ। ਇਸ ਮੌਕੇ ਉਨ੍ਹਾਂ
ਸਿੱਖ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਕੁੱਝ ਸਿੱਖ ਨਾਇਕਾਂ ਤੇ ਫਿਲਮਾਂ
ਵਿੱਚ ਕੰਮ ਕਰਨ ਤੇ ਲਾਈਆਂ ਜਾਂਦੀਆਂ ਰੋਕਾਂ ਹਟਾਉਣੀਆਂ ਚਾਹੀਦੀਆਂ ਹਨ
ਜੋ ਇਤਿਹਾਸਕ ਫਿਲਮਾਂ ਬਣਾਉਣ ਵਿਚੱ ਵੱਡੀ ਰੁਕਾਵਟ ਹਨ।
ਪੰਜਾਬੀ ਸਿਨੇਮੇ ਦੇ ਅਤੀਤ ਨੂੰ ਫਰੋਲਦਿਆਂ ਯੂਨੀਵਰਸਿਟੀ ਦੇ ਯੁਵਕ
ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ
ਪਿਛਲੇ ਕੁੱਝ ਸਮੇਜ਼ ਤੋਜ਼ ਪੰਜਾਬੀ ਫਿਲਮ ਉਦਯੋਗ ਨੇ ਕਾਫੀ ਤਰੱਕੀ ਕੀਤੀ
ਹੈ ਤੇ ਕਈ ਨਵੇਜ਼ ਮੁਕਾਮ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ
ਦੁਨੀਆਂ ਭਰ ਵਿੱਚ ਬੋਲੀਆਂ ਜਾਂਦੀਆਂ 6000 ਭਾਸ਼ਾਵਾਂ ਵਿਚੋਜ਼ ਕਾਫੀ
ਅਮੀਰ ਹੈ, ਜਿਸ ਨੂੰ 12 ਨੰਬਰ ਤੇ ਬੋਲਣ ਵਾਲੀ ਭਾਸ਼ਾ ਦਾ ਦਰਜਾ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਦੀ ਹੋ ਰਹੀ ਦੁਰਦਸ਼ਾ ਨੂੰ ਹੋਰ
ਕੋਈ ਨਹੀਜ਼ ਬਲਕਿ ਖੁਦ ਪੰਜਾਬੀ ਹੀ ਗੰਭੀਰ ਤੇ ਠੋਸ ਯਤਨ ਕਰਕੇ ਰੋਕ
ਸਕਦੇ ਹਨ।
Two-Day symposium on
Biotech-2009: "Present and Future Perspective”
Patiala, Mar 19 : Biotechnology is a
sensitive and critical scientific tool which has to be
used most judiciously as it could prove a boon or bane
for humanity, environment and over ecology of the
planet Earth, said Vice Chancellor Dr Jaspal Singh.
Presiding over a two-day symposium on
Biotech-2009: Present and Future Perspective” at the
university campus, Dr Jaspal Singh said with the
advancement of the industry in the modern age, the
environment got pollution, water resources got poisoned
and soil became sick. All this happened because, in the
pursuit of profits and more money, the industrialists
ignored the disastrous impact of use of advanced
scientific techniques.
He exhorted the assemblage of experts to
work for restoration of the spoilt environment with the
use of biotech and the university will fully support
such venture. And he asked the Department of
Biotechnology to take a lead in this direction.
In his inaugural address, Baba Farid University
of Medical Sciences, Dr S.S. Gill said the advanced
biotech should be used for welfare of the society
because there are greeter chances of utilizing it for
destructive purposes as the scientific inventions in the
past in the shape of atom bomb and other lethal weapons.
But Biotech is most advanced gene technology which could
alter human beings, plants and animals to the extent of
extinction and evolution of these species through
millennium go haywire, Dr Gill added.
Dr Kulvinder Singh Saini MD of R and D from
Ranbaxy, a Pharmaceutical
major said now the pharma companies world over are
concentrating on developing gene-focus medicines instead
of manufacturing a drug suited to one and all.
Developing of a molecular based drug , of which
biotechnology is the bigger tool, takes at least 10 to
15 years for reaching the market. That is why, this
process is costlier and his company has earmarked a sum
of Rs 500 crore for such a project, he added.
Dr Saini urged the biotech students to devote their more
time and energy on applied biotech instead of pure
theory pursuits.
Introducing the theme of the
symposium, Department head Dr.P P Balgir said the
deliberations will focus on four topics- Food and
Fermentation, Medical Biotech, Agriculture Biotech and
Environmental biotech. Dr Aruna Bhatia from the
Department more than two dozen papers will be presented
and discussed.
Punjabi University to start film
festival from current year
Patiala, March 18- “Punjabi
University will start Punjabi Film Festival as its
annual feature from the current year on the lines of
Aligarh Muslim University, which conducts Urdu Film
Festivals on regular basis. It will also properly
document Punjabi folk art forms in textual and
audio-visual formats and patronize any kind of effort
with the objective of promoting the rich Punjabi
cultural heritage.”
This was
announced by Dr Jaspal Singh, Vice-Chancellor of the
University while presiding over a symposium on “New
Trends in Punjabi Cinema”, organised by the University’s
Department of Youth Welfare at Kala Bhawan here today.
Top film star of Hindi films, who shot into prominence
with such blockbusters as Machis, Munna Bhai MBBS, and
Lage Raho Munna Bhai, Jimmy Shergill participated in the
discussion. He was accompanied by the heroine of famous
TV soap, Kareena Kareena and Punjabi Feature films,
Mannat and Tera Mera Ki Rishta, Kulraj Randhawa, comedy
king, Gurpreet Ghugi, character actor, Binnu Dhillon and
director of the film Tera Mera Ki Rishta, Navnit Gugnu.
While advocating the adoption of an aggressive and
proactive approach for the furtherance of Punjabi
language and culture, the Vice-Chancellor declared to
initiate a project by the University to trace the
history of Punjabi Cinema and explore the possibilities
for making high quality Punjabi films.
Jimmy
Shergill regretted the fact that Punjabi film makers
have to compromise on many fronts due to paucity of
financers and producers who hesitate to extend financial
help for making good quality films. “It was deplorable
that Punjabi NRIs can spend exorbitantly to purchase
liquor vends but draw cold feet when it comes to finance
Punjabi films,” he said. While promising to make at
least one Punjabi film every year, Shergill condemned
the practice of making pirated copies of films which
further lead to running down of the Punjabi films.
Kulraj rejected the prevailing impression as a myth that
girls, who aspire to join film industry, are exploited
against their wishes. She urged for making collective
efforts to promote Punjabi cinema. Binnu Dhillon said
that Punjabis themselves were responsible for the
downfall of Punjabi films.
In his
emotional outburst against those who care a fig for the
promotion of Punjabi cinema, Gurpreet Ghugi said that we
have a long way to go till we reach the level and
standard of Hindi feature films. He rated films as the
best medium to promote a culture. He called upon the
Sikh authorities to lift ban on showing some Sikh heroes
in films as these were acting as ‘roadblocks’ in making
historical films. While tracing the history of Punjabi
cinema, Director Youth Welfare, Dr Satish Kumar Verma
said that the past decade had launched a sort of
renaissance and set new trends in the Punjabi film
industry. He said that Punjabi was one of the richest
languages of the world, occupying 12th place in 6,000
languages spoken all over the world. No other than
Punjabis can salvage the prestige that was getting lost
as Punjabis themselves feel ashamed of talking about
their culture.
Invitation
Card Seminar Journalism Department

|
Punjab
agriculture in crisis despite optimum production: Dr
Kang
Patiala, Mar 17 : Despite producing of
22 per cent wheat , 12 per cent rice and 13 per cent
cotton of the country's total , the Punjab agriculture
is in serious crisis that have pushed 90 per cent farm
households under debt, mounting to whooping Rs 26,000
crore said Punjab Agriculture University (PAU) Vice
Chancellor MS Kang.
Inaugurating two-day
seminar on "Punjab Economy: Performance and Challenges"
organized by the Department of Economics at the
university campus, Dr Kang said the farm production is
of optimum level as the state shares less than 2 per
cent of the total cultivable land of the country.
Moreover, the total value of farm produce per annum
from the state has down to Rs 22695 crore now from Rs
26000 crore in 1994-95, he said adding the pauperization
of farm families has led migration of farmers which now
touches one lakh hands. The farm income per hectare has
come down because produce prices announced by the
Central government as Minimum Support Price (MSP)
increased on average by one per cent while the prices of
inputs rose by 3.5 per cent. And, the growth rate of
agriculture Punjab, registered at 10 per cent in 1980s
has come down to mere 1.2 per cent now and soil got
fatigued and sick requiring more does of fertilizers,
pesticides and other inputs to achieve the same level of
production.
He raised a pertinent point that Punjab
could receive only Rs 1000 crore share from the loan
waiver of Rs 71,000 crore announced in the last Central
Budget because the state farmers did not fit into the
parameters laid down t for availing the aid.
Speaking on the occasion ,
Punjabi University Vice Chancellor Dr Jaspal Singh said
Punjab's agricultural performance is remarkable as it
has been contributing 60 per cent of wheat and 40 per
cent of rice to the Central food kitty of the country
for past four decades and have acquired an acronym of
"granary of India'.
But , in the process state got it ecology, land and
water resources polluted and increasing unemployment has
led to drug addiction and other social evils, he added.
Dr Jaspal Singh said "now, we should not complacent search
the root causes of the problems afflicting the rural
area where only 3 to 4 per cent youth are getting higher
education and mere 1.5 per cent entering into
professional colleges and institutes.
Prof R.S Bawa said the over-mechanization of agriculture has contributed
towards indebtedness of farmers as well as to the
environmental pollution.
If the use pesticide now gets reduced, the reported
damage to human DNA could get rectified.
Summing up the observations of the experts, University
Academic Dean M.S Saini said since Punjab has agro-based
economy, the policy makers have to take some immediate
steps to revamp the sagging farming sector.Head of
Punjabi Universty Economics Department O.P Miglani and
seminar co cordinator dr.G.K Bhatia also spoke on this
ocassion.
A large of economist participating in the seminar expressed
concern over the shortage of power and generation not
keeping pace with the increasing consumption in the
state.
ਪਟਿਆਲਾ, 16
ਮਾਰਚ
ਪੰਜਾਬੀ ਯੂਨੀਵਰਸਿਟੀ
ਦੇ ਅਰਥ-ਵਿਗਿਆਨ ਵਿਭਾਗ ਵਲੋਂ ਪੰਜਾਬੀ ਭਾਸ਼ਾ ਵਿੱਚ 'ਪੰਜਾਬ ਦੀ
ਆਰਥਿਕਤਾ: ਕਾਰਗੁਜ਼ਾਰੀ ਤੇ ਚੁਣੌਤੀਆਂ' ਵਿਸ਼ੇ ਤੇ 17 ਅਤੇ 18 ਮਾਰਚ
ਨੂੰ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਇੱਕ ਸੈਮੀਨਾਰ ਆਯੋਜਿਤ ਕੀਤਾ
ਜਾ ਰਿਹਾ ਹੈ। ਇਸ ਮੌਕੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ,
ਅੰਮ੍ਰਿਤਸਰ ਵਿੱਚ ਪੰਜਾਬ ਸਕੂਲ ਆਫ ਇਕਨਾਮਿਕਸ ਦੇ ਪ੍ਰੋਫੈਸਰ ਆਰ.ਐਸ.
ਬਾਵਾ ਮੁੱਖ ਭਾਸ਼ਣ ਦੇਣਗੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ,
ਲੁਧਿਆਣਾ ਦੇ ਉਪ-ਕੁਲਪਤੀ ਪ੍ਰੋਫੈਸਰ ਐਮ.ਐਸ. ਕੰਗ ਮੁੱਖ ਮਹਿਮਾਨ
ਹੋਣਗੇ। ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਇਸ
ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਸੈਮੀਨਾਰ ਵਿੱਚ
ਪੰਜਾਬ ਦੇ ਵੱਖ-ਵੱਖ ਖੇਤਰਾਂ, ਸਮੱਸਿਆਵਾਂ, ਪਹਿਲੂਆਂ ਤੇ ਵਿਦਵਾਨ
ਆਪਣੇ ਖੋਜ ਪੇਪਰ ਪੇਸ਼ ਕਰਨਗੇ ਜਿਨ੍ਹਾਂ ਨੂੰ ਪੰਜ ਸੈਸ਼ਨਾਂ ਦੌਰਾਨ ਪੇਸ਼
ਕੀਤਾ ਜਾਵੇਗਾ ਅਤੇ ਵਿਚਾਰ ਚਰਚਾ ਕੀਤੀ ਜਾਵੇਗੀ। ਸੰਸਾਰ ਦੇ ਮੌਜੂਦਾ
ਆਰਥਿਕ ਮੰਦਵਾੜੇ ਦੇ ਮੱਦੇਨਜ਼ਰ ਪੰਜਾਬ ਦੀ ਆਰਥਿਕਤਾ ਨੂੰ ਕੋਈ ਠੀਕ
ਦਿਸ਼ਾ ਪ੍ਰਦਾਨ ਕਰਨ ਲਈ ਅੱਜ ਬੋਧਿਕ ਪੱਧਰ ਤੇ ਗੰਭੀਰਤਾ ਨਾਲ ਖੋਜ ਕਰਨ
ਅਤੇ ਮੁੱਦਿਆਂ ਨੂੰ ਘੋਖਣ ਅਤੇ ਵਿਚਾਰਨ ਦੀ ਲੋੜ ਹੈ। ਇਸ ਸਬੰਧ ਵਿਚ
ਇਹ ਜਰੂਰੀ ਬਣ ਜਾਂਦਾਾ ਹੈ ਕਿ ਪੰਜਾਬ ਦੇ ਲੋਕ, ਬੁੱਧੀਜੀਵੀ ਨੀਤੀਵਾਨ
ਅਤੇ ਸਿਆਸੀ ਸ਼ਖਸੀਅਤਾਂ ਇਸ ਵਿੱਚ ਆਪਣਾ ਯੋਗਦਾਨ ਸਰਗਰਮੀ ਨਾਲ ਪਾਉਣ।
ਇਨ੍ਹਾਂ ਦੇ ਸਰਗਰਮੀ ਨਾਲ ਯੋਗਦਾਨ ਪਾਉਣ ਲਈ ਜਰੂਰੀ ਹੈ ਕਿ ਪੰਜਾਬੀ
ਭਾਸ਼ਾ ਵਿਚ ਸਮੱਗਰੀ ਉਪਲਬਧ ਹੋਵੇ ਤੇ ਉਸ ਦੀ ਵਰਤੋਂ ਕਰਕੇ ਇਸ ਤੇ
ਗੰਭੀਰ ਵਿਚਾਰ ਵਟਾਂਦਰਾ ਸ਼ੁਰੂ ਹੋ ਸਕੇ। ਇਸ ਸੈਮੀਨਾਰ ਵੱਡੀ ਪੱਧਰ ਤੇ
ਪੰਜਾਬ ਹਿਤਾਇਸ਼ੀਆਂ ਨੂੰ ਪੰਜਾਬ ਦੇ ਹਿੱਤ ਵਿਚ ਆਪਣਾ ਰੋਲ ਅਦਾ ਕਰਨ
ਲਈ ਪ੍ਰੇਰਣਾ ਦਾ ਇਕ ਉਪਰਾਲਾ ਹੈ। ਇਸ ਸੈਮੀਨਾਰ ਵਿਚ ਆਪਣੇ-ਆਪਣੇ
ਖੇਤਰ ਦੇ ਵਿਦਵਾਨ, ਖੋਜਾਰਥੀ ਤੇ ਵਿਦਿਆਰਥੀ ਭਾਗ ਲੈ ਰਹੇ ਹਨ।
ਪਟਿਆਲਾ,16
ਮਾਰਚ
ਸਿੱਖ ਧਰਮ ਦੇ ਧਰਮ ਸ਼ਾਸਤਰ ਅਤੇ ਈਸ਼ਵਰਵਾਦ ਦਾ ਮੁੱਖ ਉਦੇਸ਼ ਅਧਿਆਤਮਵਾਦ
ਹੈ ਜਿਸ ਦੀ ਪਵਿੱਤਰਤਾ ਸਿੱਖਾਂ ਦੇ ਧਾਰਮਿਕ ਗ੍ਰੰਥ ਸ਼੍ਰੀ ਗੁਰੂ
ਗ੍ਰੰਥ ਸਾਹਿਬ ਵਿਚ ਦਰਜ ਹੈ। ਇਹ ਵਿਚਾਰ ਰਾਜ ਸਭਾ ਮੈਂਬਰ ਅਤੇ ਭਾਰਤੀ
ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ੍ਰ. ਤਰਲੋਚਨ ਸਿੰਘ ਨੇ
ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਈ ਗਈ 41ਵੀਂ ਪੰਜਾਬ ਇਤਿਹਾਸ
ਕਾਨਫਰੰਸ ਦੇ ਸਮਾਪਤੀ ਸਮਾਰੋਹ ਮੌਕੇ ਪ੍ਰਗਟ ਕੀਤੇ। 'ਜੁਝਾਰੂ ਨਸਲ ਦਾ
ਸੰਕਲਪ ਅਤੇ ਸਿੱਖ' ਵਿਸ਼ੇ ਤੇ ਯੂਨੀਵਰਸਿਟੀ ਦੇ ਪੰਜਾਬ ਇਤਿਹਾਸ ਅਧਿਐਨ
ਵਿਭਾਗ ਵਲੋਂ ਕਰਵਾਈ ਗਈ ਇਸ ਕਾਨਫਰੰਸ ਵਿਚ ਦੇਸ਼ ਭਰ ਤੋਂ 300 ਤੋਂ
ਵੱਧ ਡੈਲੀਗੇਟਸ ਨੇ ਭਾਗ ਲਿਆ। ਸ੍ਰ. ਤਰਲੋਚਨ ਸਿੰਘ ਨੇ ਸਿੱਖ
ਪ੍ਰਚਾਰਕਾਂ ਨੂੰ ਅਪੀਲ ਕੀਤੀ ਕਿ ਉਹ ਕੁੱਝ ਗਲਤ ਵਿਦਵਾਨਾਂ ਜਿਨ੍ਹਾਂ
ਵਲੋਂ ਸਿੱਖਾਂ ਨੂੰ ਸਿਰਫ ਜੁਝਾਰੂ ਨਸਲ ਵਜੋਂ ਪੇਸ਼ ਕੀਤਾ ਗਿਆ ਹੈ, ਦੇ
ਪਿੱਛੇ ਲੱਗ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਿਆਤਮਵਾਦ ਦੇ ਮੁਖ
ਉਦੇਸ਼ ਨੂੰ ਅਣਗੌਲਿਆ ਨਾ ਕਰਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਖ
ਉਦੇਸ਼ ਅਧਿਆਤਮਵਾਦ ਨੂੰ ਪ੍ਰਚਾਰਣ ਦੀ ਬਜਾਏ ਸਿੱਖਾਂ ਨੂੰ ਜੁਝਾਰੂ ਨਸਲ
ਜਾਂ ਕੌਮ ਦੇ ਤੌਰ ਤੇ ਜ਼ਿਆਦਾ ਪ੍ਰਚਾਰ ਕਰ ਰਹੇ ਹਨ। ਇਹ ਇੱਕ ਵੱਡਾ
ਕਾਰਨ ਸੀ ਕਿ ਸਿੱਖ ਅਤੇ ਹੋਰਨਾਂ ਮੱਤਾਂ ਦੇ ਧਾਰਨੀ ਲੋਕ ਅਧਿਆਤਮਕ
ਸ਼ਾਂਤੀ ਲਈ ਬੁੱਧ ਧਰਮ ਵੱਲ ਗਏ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ
ਸਰੀਰਕ ਸ਼ਕਤੀ ਦੇ ਜੋਰ ਤੇ ਜੰਗ ਲੜਨ ਨਾਲ ਜੁੜਿਆ ਜੁਝਾਰੂ ਸ਼ਬਦ ਆਪਣਾ
ਮਹੱਤਵ ਗੁਆ ਚੁੱਕਿਆ ਹੈ ਕਿਉਂਕਿ ਪੁਰਾਣੇ ਹਥਿਆਰਾਂ ਦਾ ਮਹੱਤਵ ਵੀ
ਬਿਲਕੁਲ ਖਤਮ ਹੋ ਚੁੱਕਿਆ ਹੈ ਤੇ ਅੱਜ ਦੇ ਦੌਰ ਵਿਚ ਪੁਰਾਣੈ ਹਥਿਆਰਾਂ
ਦੀ ਕੋਈ ਹੋਂਦ ਨਹੀਂ। ਇਸ ਕਾਨਫਰੰਸ ਮੌਕੇ ਸਾਰੇ ਇਤਿਹਾਸਕਾਰਾਂ ਨੇ
ਸਹਿਮਤੀ ਜਤਾਈ ਕਿ ਸਿੱਖ ਗੁਰੂਆਂ ਨੇ ਹਮੇਸ਼ਾਂ ਹੀ ਮਨੁੱਖਤਾ ਦੀ ਬਿਹਤਰੀ
ਦੀ ਵਕਾਲਤ ਕੀਤੀ। ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ
ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਬਹੁਗਿਣਤੀ
ਅਤੇ ਹੋਰ ਲੋਕਾਂ ਨੇ ਜੁਝਾਰੂਪਣ ਦੇ ਅਰਥਾਂ ਨੂੰ ਗਲਤ ਤਰੀਕੇ ਨਾਲ
ਵਰਤਿਆ ਹੈ। ਜ਼ਿਆਦਾਤਰ ਲੋਕ ਇਹ ਸਮਝਦੇ ਹਨ ਕਿ ਇਸਦਾ ਮਤਲਬ ਸਿੱਖ
ਗੁਰੂਆਂ ਦੇ ਸਿਧਾਂਤਾਂ ਦੇ ਉਲਟ ਸਿਰਫ ਲੜਾਈ ਕਰਨਾ ਹੀ ਹੈ। ਗੁਰੂ
ਗੋਬਿੰਦ ਸਿੰਘ ਅਤੇ ਔਰੰਗਜ਼ੇਬ ਵਲੋਂ ਚੁੱਕੀ ਗਈ ਤਲਵਾਰ ਵਿਚ ਅੰਤਰ
ਕਰਦਿਆਂ ਡਾ. ਜਸਪਾਲ ਸਿੰਘ ਨੇ ਕਿਹਾ ਕਿ ਔਰੰਗਜ਼ੇਬ ਨੇ ਸਾਮਰਾਜ ਨੂੰ
ਵਧਾਉਣ ਲਈ ਤਲਵਾਰ ਚੁੱਕੀ ਜਦਕਿ ਗੁਰੂ ਗੋਬਿੰਦ ਸਿੰਘ ਨੇ ਮਜਲੂਮਾਂ ਦੀ
ਰਾਖੀ ਕਰਨ ਲਈ ਤਲਵਾਰ ਚੁੱਕੀ। ਉਨ੍ਹਾਂ ਨੇ ਨਵੇਂ ਵਿਦਵਾਨਾਂ ਨੂੰ
ਸਲਾਹ ਦਿੰਦਿਆਂ ਕਿਹਾ ਕਿ ਉਹ ਆਪਣੀ ਖੋਜ ਵਿੱਚ ਵੱਧ ਤੋਂ ਵੱਧ ਅਸਲ ਅਤੇ
ਮੁੱਢਲੇ ਸਰੋਤਾਂ ਦੀ ਵਰਤੋਂ ਕਰਨ। ਪੰਜਾਬ ਇਤਿਹਾਸ ਅਧਿਐਨ ਵਿਭਾਗ ਦੀ
ਮੁਖੀ ਡਾ. ਮੰਜੂ ਵਰਮਾ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਕਾਨਫਰੰਸ
ਦੌਰਾਨ 100 ਤੋਂ ਵੱਧ ਖੋਜ ਪਰਚੇ ਪੜ੍ਹੇ ਗਏ। ਇਸ ਕਾਨਫਰੰਸ ਦੇ
ਵੱਖ-ਵੱਖ ਸੈਸ਼ਨਾਂ ਦੀ ਪ੍ਰਧਾਨਗੀ ਪ੍ਰੋ. ਕੁਮਕੁਮ ਰੋਏ, ਪ੍ਰੋ.
ਮਦਨਜੀਤ ਕੋਰ, ਪ੍ਰੋ. ਸੁਨੀਤਾ ਪਠਾਨੀਆ ਅਤੇ ਪ੍ਰੋ. ਹਰਬੰਸ ਕੋਰ ਸਾਗੂ
ਨੇ ਕੀਤੀ।
Spirituality is the cardinal principle of Sikhism
Patiala, March 16- “Spirituality was
the main thrust of theology and theosophy of Sikhism as
enshrined in Guru Granth Sahib, the holy scripture of
the Sikhs.” This was stated by Mr Tarlochan Singh,
Member of Parliament and a former Chairman of Minorities
Commission of India, in his address at the valedictory
function of the 41st Punjab History Conference, which
concluded at the Punjabi University’s Senate hall here
today. The conference on the theme, “Concept of Martial
Race and the Sikhs” was organised by the University’s
Department of Punjab Historical Studies which was
attended by over 300 delegates from all over India.

Mr Tarlochan
Singh urged the Sikh preachers not to ignore
spiritualism as cardinal principle of Guru Granth Sahib
to endorse the idea of a few “mistaken scholars”
projecting Sikhs simply as a martial race or community.
The term martiality, he said, has also adopted changed
connotations in the present times as days of fighting
physical battles with the help of rudimentary weapons
are gone. All historians, however, agree on one point
that welfare of humanity was the major concern advocated
by the Sikh gurus.
Presiding
over the function, Vice-Chancellor, Dr Jaspal Singh said
that the concept of martiality was being misconceived
and misused by some of the Sikhs and people belonging to
some other communities too for fighting any kinds of
battle, ignoring all the norms and principles advocated
by the Sikh Gurus. Distinguishing between the swords
raised Guru Gobind Singh and Aurangzeb, he said that
while the former used it to fight out tyranny, the
latter wielded it for unleashing cruel and arbitrary use
of authority against the helpless and impoverished.
Martiality, removed away from spirituality can pose
immense dangers to the humanity, he added. While
advising the budding scholars to use more of original
and primary sources for carrying out research, he urged
the department of Punjab Historical Studies to be
proactive and make rare documents available in its
repository to maximum number of scholars. This will also
add to the exclusive character of the department, he
added.
Dr Manju
Verma, HoD of Punjab Historical Studies revealed that
more than 100 research papers were presented during
various technical sessions, mainly by the young and
budding scholars. Prof Kumkum Roy, Prof Madanjit Kaur,
Prof Sunita Pathania and Prof Harbans Kaur Sagoo
presided over the ancient, medieval, modern and Punjabi
sessions of the conference.
ਪਟਿਆਲਾ, 14 ਮਾਰਚ-
ਜੁਝਾਰੂ ਪਣ ਤਾਂ ਸਿੱਖ ਰਵਾਇਤਾ ਅਤੇ ਪਰੰਪਰਾ ਦਾ ਪ੍ਰਤੀਕ ਹੈ, ਇਸ ਦੇ
ਬੀਜ ਤਾਂ ਗੁਰੂ ਨਾਨਕ ਸਾਹਿਬ ਵੱਲੋਂ ਸਿੱਖ ਫਲਸਫੇ ਦੇ ਨਾਲ ਹੀ ਬੀਜੇ
ਗਏ ਸਨ ਤੇ ਇਹ ਰਵਾਇਤ ਦਸਵੇਂ ਗੁਰੂ ਗੋਬਿੰਦ ਸਿੰਘ ਤੱਕ ਨਿਰੰਤਰ ਜਾਰੀ
ਰਹੀ, ਇਸ ਨੂੰ ਪੰਜਵੇਂ ਗੁਰੂ ਅਰਜਨ ਦੇਵ ਅਤੇ 9ਵੇਂ ਗੁਰੂ ਗੁਰੂ ਤੇਗ
ਬਹਾਦਰ ਵੱਲੋਂ ਦਿੱਤੇ ਬਲੀਦਾਨ ਨਾਲ ਹੋਰ ਬਲ ਮਿਲਿਆ। ਉਨ੍ਹਾਂ ਕਿਹਾ
ਕਿ ਗੁਰੂ ਨਾਨਕ ਵੱਲੋਂ ਜੇ ਭੋਇ ਪ੍ਰੇਮ ਖੇਲਣ ਕਾ ਚਾਓ, ਸਿਰ ਧੜ ਤਲੀ
ਹਾਲੀ ਮੇਰੀ ਆਓ ਰਾਹੀਂ ਦਿੱਤੇ ਸੰਦੇਸ਼ ਰਾਹੀਂ ਸਿਰਫ ਉਨਾਂ ਲੋਕਾਂ ਨੂੰ
ਇਸ ਕਾਰਵਾਂ ਵਿਚ ਆਉਣ ਦਾ ਸੰਦੇਸ ਦਿੱਤਾ ਗਿਆ ਜੋ ਚੰਗੇ ਕਾਰਜ ਲਈ ਆਪਣੀ
ਜਾਨ ਤੱਕ ਕੁਰਬਾਨ ਕਰਨ ਲਈ ਤਿਆਰ ਹਨ। ਪੰਜਾਬੀ ਯੂਨੀਵਰਸਿਟੀ ਦੇ ਵਾਈਸ
ਚਾਂਸਲਰ ਸਾਹਿਬ ਡਾ. ਜਸਪਾਲ ਸਿੰਘ ਨੇ ਇਹ ਵਿਚਾਰ ਯੂਨੀਵਰਸਿਟੀ ਵਿਖੇ
ਕਰਵਾਈ ਜਾ ਰਹੀ 41ਵੀ ਪੰਜਾਬ ਹਿਸਟਰੀ ਕਾਨਫਰੰਸ ਮੌਕੇ ਪ੍ਰਧਾਨਗੀ
ਕਰਦਿਆਂ ਪ੍ਰਗਟ ਕੀਤੇ।

ਮਰਜੀਵੜਿਆ ਨੂੰ ਇੱਕ ਜਥੇਬੰਧਕ ਰੂਪ ਦੇਣ ਦਾ ਜਿਕਰ ਕਰਦਿਆਂ ਤਾਂ
ਜਸਪਾਲ ਸਿੰਘ ਨੇ ਕਿਹਾ 13 ਅਪ੍ਰੈਲ 1669 ਨੂੰ ਅਨੰਦਪੁਰ ਸਾਹਿਬ ਵਿਚ
ਇਤਿਹਾਸਕਾਰ ਦੇ ਅਨੁਸਾਰ ਹੋਏ 80,000 ਲੋਕਾਂ ਦੇ ਇਤਿਹਾਸਕ ਇੱਕਠ ਲਈ
ਕਿਹਾ ਤਾਂ ਸਿੰਘਾਂ ਨੇ ਬੇਖੌਫ ਹੋ ਕੇ ਸਿਰ ਗੁਰੂ ਅੱਗੇ ਪੇਸ਼ ਕਰਕੇ
ਕੁਰਬਾਨੀ ਦੀ ਬੇਮਿਸਾਲ ਉਦਾਹਰਣ ਪੇਸ਼ ਕੀਤੀ।
ਡਾ. ਜਸਪਾਲ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿਚ ਸੰਤ ਨੂੰ ਸਿਪਾਹੀ ਦਾ
ਵੀ ਦਰਜਾ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਸ਼ਕਤੀ ਪ੍ਰਯੋਗ ਲਈ ਕਈ
ਹਦਾਇਤਾ ਵੀ ਜਾਰੀ ਕੀਤੀਆ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਨੇ
ਸਿਰਫ ਉਦੋਂ ਹੀ ਹਥਿਆਰ ਚੁੱਕਣ ਲਈ ਕਿਹਾ ਗਿਆ ਹੈ ਜਦੋਂ ਗੱਲਬਾਤ ਦੇ
ਸਾਰੇ ਰਾਹ ਬੰਦ ਹੋ ਜਾਣ। ਸਿੱਖ ਧਰਮ ਵਿਚ ਮਰਜੀਵੜਿਆਂ ਦੀ ਇੱਕ
ਵਿਲੱਖਣ ਉਦਾਹਰਣ ਪੇਸ਼ ਕਰਦਿਆਂ ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਸ
ਵਿਚ ਭਾਈ ਘਨੱਈਆ ਨੂੰ ਵੀ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ ਜੋ ਜੰਗ ਦੇ
ਦੌਰਾਨ ਵਿਰੋਧੀ ਜਖਮੀਆਂ ਦੀ ਸੇਵਾ ਵੀ ਕਰਦਾ ਹੈ।
ਡਾ. ਜਸਪਾਲ ਸਿੰਘ ਨੇ ਸਿੱਖਾਂ ਵਿਚ ਕੁਰਬਾਨੀ ਦੀ ਭਾਵਨਾ ਦਾ ਅੱਗੇ
ਵਿਵਰਣ ਪੇਸ਼ ਕਰਦਿਆਂ ਦੱਸਿਆ ਕਿ ਅੰਗਰੇਜ਼ਾਂ ਨੇ ਵੀ ਸਿੱਖਾਂ ਦੀ ਹਿੰਮਤ
ਅਤੇ ਯੁੱਧ ਕਲਾ ਨੂੰ ਪਛਾਣਦਿਆਂ ਇੰਨਾਂ ਨੂੰ ਵੱਧ ਤੋਂ ਵੱਧ ਅੰਗਰੇਜ਼
ਫੌਜ ਵਿਚ ਭਰਤੀ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਅਜਿਹੀ ਤਾਕਤਵਰ ਅਤੇ
ਭੈਅ ਰਹਿਤ ਕੌਮ ਹੈ ਜੋ ਹਮੇਸ਼ਾ ਹੀ ਦਬਲੇ ਕੁਰਚੇ ਅਤੇ ਮੌਕੇ ਦੀਆਂ
ਹਕੂਮਤਾ ਦੇ ਲਤਾੜੇ ਲੋਕਾਂ ਦੀ ਮਦਦ ਲਈ ਅੱਗੇ ਆਏ ਹੈ।
ਇਤਿਹਾਸ ਨੂੰ ਬੜੇ ਹੀ ਸੰਵੇਦਨਸੀਲ ਕਾਰਜ ਦਾ ਦਰਜਾ ਦਿੰਦਿਆ ਡਾ.
ਜਸਪਾਲ ਸਿੰਘ ਨੇ ਕਿਹਾ ਕਿ ਇਤਿਹਾਸਕਾਰਾਂ ਨੂੰ ਇਸ ਪਾਸੇ ਕੰਮ ਕਰਦੇ
ਵੇਲੇ ਬਰੀਕੀ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ
ਕਿਹਾ ਕਿ ਨਿੱਜੀ ਮੁਫਾਦਾ ਲਈ ਇਤਿਹਾਸ ਨੂੰ ਗਲਤ ਰੰਗਤ ਦੇਣ ਕਾਰਨ ਕਈ
ਝਮੇਲੇ ਪੈਦਾ ਹੋ ਜਾਂਦੇ ਹਨ ਜਿੰਨਾਂ ਦਾ ਅੰਤ ਬੜਾ ਦੁਖਦਾਈ ਹੁੰਦਾ
ਹੈ।
ਇਸ ਮੌਕੇ ਮੁਖ ਭਾਸਣ ਦਿੰਦਿਆ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ
ਦਿੱਲੀ ਦੇ ਪ੍ਰੋ. ਇਸਤਿਆਜ਼ ਅਹਿਮਦ ਖਾਨ ਨੇ ਕਿਹਾ ਕਿ ਇਸ ਬਾਰੇ ਬੜੀ
ਫਕਰ ਕਰਨ ਦੀ ਲੋੜ ਹੈ ਕਿ ਮਾਰਸ਼ਲ ਰੇਸ਼ ਕਲੋਨੀਅਨ ਕਲਾ ਕਿਰਤ ਹੈ ਜਾ
ਸਿੱਖ ਰਵਾਇਤਾ ਦੇ ਬਦਲਣ ਨਾਲ ਜੁੜੀ ਹੈ। ਇਸ ਮੌਕੇ ਵਿਭਾਗ ਦੀ ਮੁਖੀ
ਪ੍ਰੋ. ਮੰਜੂ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵਿਚ ਇਤਿਹਾਸ
ਨਾਲ ਸੰਬੰਧਿਤ ਕਾਫੀ ਅਮੀਰ ਸਮੱਗਰੀ ਪਈ ਹੈ। ਹਿਸਟਰੀ ਵਿਭਾਗ ਦੇ
ਪ੍ਰੋਫੈਸਰ ਡਾ. ਐਸ.ਐਮ ਵਰਮਾ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ.
ਸੁਖਦਰਸ਼ਨ ਸਿੰਘ ਖਹਿਰਾ ਨੇ ਵੀ ਇਸ ਮੌਕੇ ਸੰਬੋਧਨ ਕੀਤਾ।
Martial
tradition quintessential to Sikh ethos
Patiala, March 14-
“Martial tradition is quintessential to the Sikh ethos
and practice. The original seeds of this great tradition
lie in the Sikh philosophy, starting with Guru Nanak and
crystallizing into a concrete form with Guru Gobind
Singh, even as it got strengthened with the sacrifices
of Guru Arjun and Guru Tegh Bahadur, the fifth and the
ninth Sikh masters, respectively. It evolved as a
concept with Guru Nanak giving a clarion call to only
those to join his esoteric group, who were ready to
sacrifice their lives for a noble cause without any
dithering with his recitation, jo toe prem khelan ka
chao, sir dhar tali gali mori aao.”
This was stated by Dr Jaspal Singh Vice-Chancellor of
Punjabi University, while p[presiding over the 41st
Punjab History Conference on “ Concept of Martial Race
and the Sikhs” at the University’s Senate Hall here this
morning. The epistemology of martiality, he said,
took the form an institution when it found its true
application on the day of *Baisakhi* on April 13, 1699,
as five Sikhs volunteered to lay their heads at an
informal gathering of 80,000 people with a simple call
from Guru Gobind Singh. “It was a tough competition with
one hundred per cent result”, Dr Jaspal Singh added.
The Vice-chancellor further said that the British
recruited maximum Sikhs in their army understanding well
their capacity to face fierce resistance and possessing
qualities of courage, loyalty, resilience and skill in
military tactics. Sikhs, he said, were unquestionably a
brave, chivalrous and fearless community, always coming
to the rescue of those who were fearful and oppressed.
Rating history as a sensitive discipline, he urged the
historians to treat and deal with it with utmost care
and a sense of delicacy. It has perhaps rightly been
said that even God can’t alter the past but historians
can! History, he said, remains a beauty when recorded
truthfully and can become a catastrophe at the same time
when twisted by someone to meet one’s selfish motives
and ends, as presently is being done by a section of
fundamentalists or people donning mistaken identities,
reducing religion into a cult of fanaticism.
Prof Imtiaz Ahmad Khan from JNU, New Delhi, in his
keynote address, said
that there was strong need to distinguish between
articulation of martial race as a colonial artefact or
as an attribute associated with changes in Sikh
tradition. Prof Manju Verma, HoD, said that her
department contained a rich repository of valuable
documents, pictures and paintings which the scholars
could make a great use of. Giving historical account of
martial race, Dr S.M. Verma, Professor of History at
Punjabi University said that the British were apt at
distinguishing warriors from the general populace.
That’s why they always preferred Sikhs while recruiting
soldiers in their army, even as Punjab was regarded as a
nursery of martial races.
Dr S.S. Khehra, Registrar of the University, said that
Sikhs were the symbols of collective bravery even as
Sikh regiment was rated as the most decorated wing of
the Indian army.
History Conf begins
tomorrow
Patiala, March
13-Punjabi University’s Department of Punjab Historical
Studies is organizing a three-day Punjab History
Conference on, “The Concept of Martial Race and the
Sikhs” from March 14 to 16 at the University Senate
Hall. According to Dr Manju Verma HoD, Prof Imtiaz Ahmed
from JNU, New Delhi will inaugurate the conference,
while Prof B.B. Chowdhry from Calcutta University will
deliver the keynote address and Dr Jaspal Singh,
Vice-Chancellor, Punjabi University, will preside over.
Mesmerising dance performances at pbi varsity
Patiala, March 12- The
kala bhawan of Punjabi University witnessed a splash of
colour, though of a different nature, matching the
festival of colours, here last evening. It happened in
shape of mesmerizing dance performances by the faculty
and students of University’s dance department, led by
the doyen of Jaipur Gharana, Guru Rajendra Gangani. The
show was the culmination of a six-day workshop,
conducted by Gangani, a winner of Sangeet Natak
Academyaward and a Fellow of the Rajasthan Sangeet Natak
Academy, for the students of the dance department.

Thirtyfive
students of M.A. and B.A. (Hons. School in Dance) , who
were trained by Gangani during the workshop, performed a
ganesha sholoka “Gajananam Mangala Mangalam”, followed
by various technical aspects of kathak, like ganesh
paran, amad, toda, tukkra, and tehais in teentaal. This
was followed by a riveting duet performance by Dr Indira
Bali and Dr Deepanwita on bandish, based on lyrics of
bhagat kavi Surdas, “nachata sudanga, shrinada nanda”
and musical composition of Gangani in rupak taal. The
evening reached its climax with a scintillating
performance by Gangani himself in which he presented
purely traditional compositions of Jaipur Kathak in
teentaal. His impromptu performance of jugalbandi with
Madhuresh Bhatt on tabla emerged as the most fascinating
aspect of the show. The dancers ably were accompanied by
Madhuresh Bhatt on tabla, Arun Kumar on pakhawaj,
Mujtabah Hussain on flute, Bhairavi Sharma on sitar,
with Neeraj Gandhi providing the vocal support.

Speaking on
the occasion, Vice-Chancellor, Dr Jaspal Singh that he
would help all those artists, who help bring alive,
strengthen and sustain the rich tradition of Indian
dances, in every possible manner. He urged the budding
artists to help carry forward the splendid Indian
culture, which doesn’t have any parallel in the world.
He honoured Rajendra Gangani with a memento and thanked
him for conducting the workshop. Dr Gurcharan Singh, HoD
of Dance and Dean, Faculty of Art and Culture, welcomed
the guests and thanked the North Zone Cultural Centre
for the financial help. Professor of Eminence, Mr
Sutinder Singh Noor, Director, World Punjabi Centre, Dr
Deepak Manmohan Singh, Mr S.K. Ahluwalia, former
Commissioner, Patiala Division, Dr Daisy Walia,
Principal of the GCG, Patiala and Director, NZCC, Mr
D.S. Saroya were present on the occasion.

|
ਸੈਮੀਨਾਰ:
ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਅਤੇ ਗੁਰੂ ਗੋਬਿੰਦ ਸਿੰਘ
ਧਰਮ ਅਧਿਐਨ ਵਿਭਾਗ
ਪਟਿਆਲਾ, 10 ਮਾਰਚ-
ਨੈਤਿਕਤਾ ਅਤੇ ਇਖਲਾਕੀ ਕਦਰਾਂ ਕੀਮਤਾਂ ਦੇ ਘਟਦੇ ਪ੍ਰਭਾਵ ਕਾਰਨ ਅੱਜ
ਕੱਲ ਸਾਇੰਸ ਅਤੇ ਤਕਨਾਲੋਜੀ ਦੀਆਂ ਮਾਡਰਨ ਲੋਭਤਾਂ ਅਤੇ ਤਰੱਕੀ ਨੇ
ਮਨੁੱਖ ਜਾਤੀ ਲਈ ਡਰਾਉਣਾ ਅਤੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਹ
ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਵਿੱਚ ਦੋ-ਰੋਜ਼ਾ ਕੌਮੀ ਸੈਮੀਨਾਰ
ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਅਤੇ ਗੁਰੂ ਗੋਬਿੰਦ ਸਿੰਘ
ਧਰਮ ਅਧਿਐਨ ਵਿਭਾਗ ਨੇ ਯੂਨੀਵਰਸਿਟੀ ਕੈਂਪਸ ਵਿੱਚ ਸਾਂਝੇ ਤੌਰ ਤੇ
ਆਯੋਜਿਤ ਕੀਤੇ ਗਏ ਇਸ ਸੈਮੀਨਾਰ ਮੌਕੇ ਬੋਲਦਿਆਂ ਡਾ. ਜਸਪਾਲ ਸਿੰਘ ਨੇ
ਕਿਹਾ ਕਿ ਨੈਤਿਕਤਾ ਅਤੇ ਇਖਲਾਕ, ਜਿਸ ਦੀ ਉਸਾਰੀ ਧਰਮਾਂ ਨੇ ਲੰਬੇ ਸਮੇਂ
ਵਿੱਚ ਮਨੁੱਖ ਜਾਤੀ ਅਤੇ ਸਮਾਜ ਲਈ ਕੀਤਾ ਹੈ, ਨੂੰ ਸਾਇੰਸ ਅਤੇ
ਤਕਨਾਲੋਜੀ ਦੇ ਵਿਕਾਸ ਦੇ ਨਾਲ ਨਾਲ ਆਪਣੀ ਪਕੜ ਨੂੰ ਮਜ਼ਬੂਤੀ ਨਾਲ
ਬਣਾਈ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਖਲਾਕੀ ਕਦਰਾਂ
ਕੀਮਤਾਂ ਹੀ ਮਨੁੱਖ ਜਾਤੀ ਨੂੰ ਰੂਹਾਨੀਅਤ ਦੇ ਲੜ੍ਹ ਲਾ ਕੇ ਰੱਖਦੀਆਂ
ਹਨ ਅਤੇ ਅਧਿਆਤਮਕ ਬੁਲੰਦੀ ਨੂੰ ਸਾਇੰਸ ਤਕਨਾਲੋਜੀ ਨਾਲ ਇਕਸੁਰ ਹੋਣਾ
ਚਾਹੀਦਾ ਹੈ। ਰੂਹਾਨੀਅਤ ਤੋਂ ਵਿਗੋਚਾਂ ਵਿਯੋਗਿਆ ਹੋਇਆ ਮਨੁੱਖ,
ਸਾਇੰਸ ਅਤੇ ਤਕਨਾਲੋਜੀ ਨੂੰ ਮਨੁੱਖਤਾ ਦੇ ਭਲੇ ਲਈ ਨਹੀਂ ਵਰਤ ਸਕਦਾ।
ਇਸੇ ਕਰਕੇ, ਅੱਤਵਾਦ, ਐਟਮ ਬੰਬ ਧਮਾਕੇ ਮਨੁੱਖਤਾ ਨੂੰ ਭੈ-ਭੀਤ ਕਰ ਰਹੇ
ਹਨ।

ਸੈਮੀਨਾਰ ਦੇ ਵਿਸ਼ੇ 'ਸ਼੍ਰੀ ਗੁਰੂ ਗ੍ਰੰਥ ਸਾਹਿਬ: ਗਲੋਬਲ ਸਰੋਕਾਰ' ਦੇ
ਸਬੰਧ ਵਿੱਚ ਡਾ. ਮਹਿੰਦਰ ਕੌਰ ਗਿੱਲ ਨੇ ਮੁੱਖ ਭਾਸ਼ਣ ਵਿੱਚ ਕਿਹਾ ਕਿ
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ-ਵਿਆਪੀ ਧਾਰਮਿਕ ਦਰਸ਼ਨ ਹੈ ਜਿਹੜਾ
ਅੱਜ ਦੇ ਵੱਡੇ-ਵੱਡੇ ਦੁਨਿਆਵੀ ਪੱਧਰ ਦੇ ਮਸਲਿਆਂ ਨੂੰ ਸਨਮੁੱਖ ਹੈ।
ਇਸ ਵਿੱਚ ਵਾਤਾਵਰਨ, ਸਮਾਜ ਦੀ ਵਰਣ ਅਵਸਥਾ ਵਿਚੋਂ ਪੈਦਾ ਹੋਈ ਦਲਿਤ
ਉਤਪੀੜ੍ਹਨ ਅਤੇ ਲਿੰਗ-ਵਿਤਕਰੇ
ਵਰਗੀਆਂ ਮੁੱਢਲੀਆਂ ਬੁਰਾਈਆਂ ਨੂੰ ਸੂਖਮ ਅਤੇ ਭਾਵ-ਪੂਰਨ ਤਰੀਕੇ ਨਾਲ
ਪੇਸ਼ ਕੀਤਾ ਹੈ ਅਤੇ ਅੱਜ ਦੇ 'ਅੱਤਵਾਦ ਦੇ ਦੈਂਤ' ਦੇ ਪੈਦਾ ਹੋਣ ਦੇ
ਕਾਰਨਾਂ ਨੂੰ ਮਨੁੱਖ ਦਾ ਸੱਦਗੁਣ ਤੋਂ ਵਿਯੋਗਿਆ ਦਰਸਾਇਆ ਹੈ।
ਡਾ. ਜਗਬੀਰ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੁਨਿਆਵੀ ਗਿਆਨ
ਅਤੇ ਅਧਿਆਤਮਕਤਾ ਦਾ ਸੁਮੇਲ ਦੱਸਿਆ ਅਤੇ ਡਾ. ਗੁਰਨਾਮ ਸਿੰਘ ਸੰਘੇੜਾ,
ਕੈਨੇਡਾ ਵਾਸੀ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਥ
ਅਨਿਖੜਵੇਂ ਅੰਗ ਹਨ।
ਸੈਮੀਨਾਰ ਦਾ ਉਦਘਾਟਨ ਕਰਦਿਆਂ ਉੱਘੇ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ
ਬਾਗੜੀਆਂ ਨੇ ਕਿਹਾ ਕਿ ਸਿੱਖ ਵਿਦਵਾਨਾਂ ਨੂੰ ਚਾਹੀਦਾ ਹੈ ਕਿ ਉਹ
ਸਿੱਖ ਧਰਮ ਅਤੇ ਸਿੱਖ ਰੀਤੀ ਰਿਵਾਜਾਂ ਤੇ ਬ੍ਰਾਹਮਣਵਾਦੀ ਹਮਲੇ ਨੂੰ
ਰੋਕਣ ਲਈ ਯਤਨ ਕਰਨ।
ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਦੇ ਮੁਖੀ
ਡਾ. ਗੁਰਨੇਕ ਸਿੰਘ ਨੇ ਮੌਜੂਦਾ ਦੌਰ ਵਿੱਚ ਸਿੱਖ ਵਿਚਾਰਧਾਰਾ ਦੇ ਲਾਗੂ
ਕਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ
ਡੀਨ ਅਕਾਦਮਿਕ ਮਾਮਲੇ ਡਾ. ਐਮ.ਐਸ. ਸੈਣੀ, ਡਾ. ਰਜਿੰਦਰ ਕੌਰ ਰੋਹੀ,
ਡਾ. ਜਸਬੀਰ ਸਿੰਘ ਸਾਬਰ, ਡਾ. ਜਸਵਿੰਦਰ ਕੌਰ ਢਿੱਲੋਂ, ਡਾ. ਬਲਵੰਤ
ਸਿੰਘ ਢਿਲੋਂ, ਡਾ. ਸੁਰਜੀਤ ਕੌਰ ਚਹਿਲ, ਡਾ. ਸਰਬਜਿੰਦਰ ਸਿੰਘ ਅਤੇ
ਸ੍ਰ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਗੁਰਬਚਨ
ਸਿੰਘ ਬਚਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
Rs five lakhs sanctioned for Library & Archival Museum
Patiala, March 10- The
Vice-Chancellor of Punjabi University, Dr Jaspal Singh
has sanctioned Rs five lakhs to the Department of Punjab
Historical Studies for the creation of a “Library and
Archival Museum” for the proper preservation of the rare
pictures, books, and documents related to the history of
Punjab. While inaugurating the newly created Library and
Archival Museum in the University’s Department of Punjab
Historical Studies, Dr Jaspal Singh said that “we could
not afford to turn a blind eye and let the invaluable
treasure of pictures and documents related to our hoary
culture go waste just like this.” He assured the HoD of
Punjab Historical Studies, Dr Manju Verma of every help,
financial or otherwise, for furthering and perpetuating
the move taken in the direction of “treating the rich
repository of priceless documents from decaying”.
While paying
homage to the eminent historian, Dr Ganda Singh, who
established the Department and an Oral History Cell as
its wing 45 years back, Dr Jaspal Singh said that he was
a witness to the oral interviews of many great and tall
figures, conducted by scholars of history, which have
found a place in the oral history cell of the
Department. These, he said, need to be taken a special
care of lest they meet a shriveling fate. All these
documents should be properly imaged, indexed and
catalogued for the easy access of students and scholars
of history, he said. He advised to put the entire
material on the internet for its globalization and for
its access
through search engines by the net-savvy scholars of
history.
Dr Manju
Verma, on her part, has spent the money, sanctioned by
the Vice-Chancellor in recovering and putting a new life
to more than 100 precious pictures, paintings and 6,000
rare documents before installing them in the new library
and museum. Besides, 6,000 book, photographs and
paintings, the Department has a rich collection of
around 260 files and journals, related to various
historical movements. These projects, she said, were
handled by such luminaries as Dr Fauja Singh, Dr Kirpal
Singh, Shamsher Singh Ashok, Giani Randhir Singh and
Giani Garja Singh.
The
Department also contains personal libraries, donated to
it by such scholars as Barkat Rai Chopra, Prem Singh
Hoti Mardan and Mehar Singh Rawel. It also has 99
publications brought our by the Department in English
and Punjabi besides photo-albums of freedom fighters and
national leaders related to Sikh history.
National Symposium on
" Guru Granth Sahib: Global Sarokaars (concerns)"
Patiala, Mar 9
:Problems of the day like terrorism , climate warming
and emerging political-economic upheavals are assuming
monstrous proportion as the religious morality-- the
groundswell of spiritualism --has failed to keep pace
with advancement of science and technology, said Dr
Jaspal Singh, Vice -Chancellor, Punjabi University ,
Patiala. Speaking at the two-day national
symposium on " Guru Granth Sahib: Global Sarokaars
(concerns)" concluded at the university campus today,
the Vice Chancellor said morality , embedded in
spiritualism exerts a sobering impact on the human
beings baser instincts like 'lust for power and pelf'
which otherwise get invariably sharpened and boosted
with the advanced technology tending to pamper the
man's ego. The 'swelled head' of man is the cause behind
all modern maladies afflicting the mankind world over,
Dr Jaspal Singh added.
In this context, the Vice Chancellor said Sikhism
transcends various barriers of caste and creed,
inculcates 'a universal morality' among the human beings
that could help resolving the ongoing science -sponsored
confrontation between ' man and nature'. And, ' Gurbani'
lays down a basis for developing a "composite culture'
which could also eliminate the conflicts emerging and
shaping around different cultural identities, he added.
The symposium, dedicated to the third centenary
celebrations of Guru Granth Sahib has been jointly
organized by the Departments of Guru Granth Sahib
Studies and Guru Gobind Singh Religious Studies.
Inaugurating the symposium, eminent Sikh scholar Bhai
Ashok Singh Bagarian said the Sikh thinkers should
strive to checkmate the overbearing influence of 'other
religion' on the Sikhism and Sikh traditions.
Mrs Mohinder Kaur Gill , a noted writer on Sikh theology
read out key note address highlighting that the Sikh
scripture addresses all global concerns like scourge of
terrorism, gender in-equality, Dalit repression,
environmental problems and projects a universal ethos of
co-existence and brotherhood.
Dr Gurnek Singh, head of Department of Guru Granth Sahib
Studies said the Sikh scripture has a universal appeal
and applicability in the modern age while Mrs Rajinder
Kaur Rohi, head of Department of Guru Gobind Singh
Religious Studies spoke about the relevance of Sikh
ethos to social, economic and political problems of the
day.
Sikh scholars who participated in the symposium
included Dr Jasbir Singh Sabar, Dr Jaswinder Kaur
Dhillon, Dr Balwant Singh Dhillon, Dr Surjit Kaur Chahal
and former SGPC secretary Gurbachan Singh Bachan.
Dr Jagbir Singh, Dr Gurnam Singh Sanghera, Dr Sashi Bala
and Dr Dalvinder Singh Grewal.
The scholars stressed the need of
propagating the world over the spiritual, temporal
ideals and way of truthful living enshrined in Sikh
scripture to resolve sharp conflicts and contradictions
developed in the modern polity and life.
Dr Maan gets offer from US
company to make films on Punjabi folk games
Patiala, March 9- A US-based company,
Eyedea Productions, engaged in the production of TV and
film programmes for the South Asian community settled in
North America and Canada, has sent an offer to Dr
Gurmeet Singh Maan, Head of the Department of Journalism
and Mass Communication, Punjabi University, Patiala to
produce series of documentary films on Punjabi folk
games. The Eyedea Productions has made this offer to Dr
Maan after watching
two of his films on Punjabi folk games, “Peecho” and “Geete”,
which he directed for the Electronic Multi Media
Research Centre (EMMRC), Punjabi University for
telecasting on national channel of Doordarshan under the
UGC’s Consortium for Educational Communication (CEC)
programme.
In the letter
of intent to Dr Maan, the President of the Eyedea
Productions, Mr Harbaldeep Singh has said, “Recently, we
came across two short films directed by you on the folk
games of Punjab, Peecho and Geete . The way you have
visually approached and treated these subjects in an
exclusive manner convinces us that these films have
global audience. Also, these films are unique in a way
that they not only depict hoary cultural heritage in a
succinct manner but also show their relevance to the
Punjabi women folk in a very subtle manner.” Eyedea
Productions, Mr Singh continues, “would like to sign a
letter of intent to produce 8-10 such like films of 25
minutes duration each for marketing and distribution to
various TV channels. We at Eyedea Productions are very
excited about this project and are looking forward to
long mutual relationship.”
Dr Maan, who
also holds the additional charges of Director, Public
Relations and Director, Media Centre of Punjabi
University, said that the two films, Peecho and Geete
were assigned to him by the then Director of the EMMRC,
Dr Yogesh Gambhir with the objective of “preserving the
rich cultural heritage of Punjab, embedded and woven
deeply in these vanishing folk games, for the future
generations. Based on the scripts of noted Punjabi
writer,Kirpal Kazak, these games were visualized and
given
directorial treatment from two angles--one, that these
games led to the evolution of the modern games and
second, that these were very intimately related to the
real lives of Punjabi folk girls even till date,” he
added. Symbolism, he said, has been used as a major tool
to portray the quintessence underlying the philosophy of
these two games. While accepting the offer, Dr Maan said
that contrary to the requirements of the Eyedea
Productions, the two films were of shorter duration.
These films, therefore, will also have to be remade to
come up with better quality on high-band digital
cameras, he said.
ਗੁਰਮਤਿ ਸੰਗੀਤ ਉਤਸਵ - 2009
6 ਮਾਰਚ, 2009 : ਪੰਜਾਬੀ ਯੂਨੀਵਰਸਿਟੀ ਵਿਸ਼ਵ ਦੀ
ਪਹਿਲੀ ਯੂਨੀਵਰਸਿਟੀ ਹੈ ਜਿਸ ਨੇ ਪੰਜਾਬ ਦੀ ਸੰਗੀਤ ਪਰੰਪਰਾ 'ਗੁਰਮਤਿ
ਸੰਗੀਤ' ਨੂੰ ਵਿਸ਼ੇ ਵਜੋਂ ਪੂਰਨ ਮਾਨਤਾ ਦਿੰਦਿਆਂ ਇਸ ਦੀ ਖੋਜ ਤੇ
ਅਧਿਆਪਨ ਲਈ ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਸੰਗੀਤ ਵਿਭਾਗ ਦੀ
ਸਥਾਪਨਾ ਕੀਤੀ ਹੈ । ਪੰਜਾਬੀ ਯੂਨੀਵਰਸਿਟੀ ਵਲੋਂ ਗੁਰਮਤਿ ਸੰਗੀਤ ਦੇ
ਪ੍ਰਚਾਰ ਪ੍ਰਸਾਰ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਗੁਰਤਾ
ਗੱਦੀ ਪੁਰਬ ਨੂੰ ਸਮਰਪਿਤ ਸਾਲਾਨਾ ਪੰਜਵਾਂ ਗੁਰਮਤਿ ਸੰਗੀਤ ਉਤਸਵ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਿਤੀ 6 ਮਾਰਚ,
2009 ਨੂੰ ਸਵੇਰੇ 9.00 ਵਜੇ ਤੋਂ ਸ਼ਾਮ 6.00 ਵਜੇ ਤਕ ਕਰਵਾਇਆ ਗਿਆ
ਜਿਸ ਵਿਚ ਵਿਸ਼ਵ ਪ੍ਰਸਿੱਧ ਹੇਠ ਲਿਖੇ ਕੀਰਤਨੀੲਾਂ ਨੇ ਭਾਗ ਲਿਆ :
ਸ. ਸੁਰਿੰਦਰ ਸਿੰਘ 'ਸਿੰਘ ਬੰਧੂ'
ਪਦਮ ਸ਼੍ਰੀ ਐਵਾਰਡੀ, ਦਿੱਲੀ
ਪ੍ਰੋ. ਕਰਤਾਰ ਸਿੰਘ
ਨੈਸ਼ਨਲ ਐਵਾਰਡੀ, ਅਨੰਦਪੁਰ ਸਾਹਿਬ
ਡਾ. ਜਾਗੀਰ ਸਿੰਘ
ਸ਼੍ਰੋਮਣੀ ਰਾਗੀ ਤੇ ਨੈਸ਼ਨਲ ਐਵਾਰਡੀ, ਚੰਡੀਗੜ੍ਹ
ਭਾਈ ਅਮਰੀਕ ਸਿੰਘ ਜ਼ਖਮੀ
ਵਿਸ਼ਵ ਪ੍ਰਸਿੱਧ ਕੀਰਤਨੀਏ, ਜਲੰਧਰ
ਭਾਈ ਗੁਰਮੀਤ ਸਿੰਘ 'ਸ਼ਾਂਤ'
ਵਿਸ਼ਵ ਪ੍ਰਸਿੱਧ ਕੀਰਤਨੀਏ, ਜਲੰਧਰ
ਬੀਬੀ ਜਸਵਿੰਦਰ ਕੌਰ
ਪ੍ਰਸਿੱਧ ਕੀਰਤਨੀਏ, ਦਿੱਲੀ
ਡਾ. ਗੁਰਨਾਮ ਸਿੰਘ
ਅਧਿਆਪਕ ਤੇ ਵਿਦਿਆਰਥੀ ਗੁਰਮਤਿ ਸੰਗੀਤ ਵਿਭਾਗ
ਰਬਾਬੀ ਅਲੀ ਭਾਈ
ਗੁਰਮਤਿ ਸੰਗੀਤ ਵਿਭਾਗ
ਭਾਈ ਬਲਜੀਤ ਸਿੰਘ ਨਾਮਧਾਰੀ
ਭਾਈ ਬਲਬੀਰ ਸਿੰਘ
ਸਾਬਕਾ ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
ਭਾਈ ਨਿਰਮਲ ਸਿੰਘ - ਪਦਮ ਸ਼੍ਰੀ ਐਵਾਰਡੀ
ਸਾਬਕਾ ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
ਭਾਈ ਰਵਿੰਦਰ ਸਿੰਘ
ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
ਭਾਈ ਸਰਬਜੀਤ ਸਿੰਘ
ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
ਭਾਈ ਇੰਦਰਜੀਤ ਸਿੰਘ
ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
ਭਾਈ ਮਨੋਹਰ ਸਿੰਘ
ਹਜ਼ੂਰੀ ਰਾਗੀ, ਗੁਰਦੁਆਰਾ ਸੀਸਗੰਜ ਸਾਹਿਬ, ਦਿੱਲੀ
ਭਾਈ ਕੁਲਤਾਰ ਸਿੰਘ
ਹਜ਼ੂਰੀ ਰਾਗੀ, ਗੁਰਦੁਆਰਾ ਸੀਸਗੰਜ ਸਾਹਿਬ, ਦਿੱਲੀ
ਭਾਈ ਗੁਰਦੇਵ ਸਿੰਘ ਫੁੱਲ
ਕੈਨੇਡਾ
ਉਕਤ ਕੀਰਤਨੀਏ ਅਤੇ ਸੰਗੀਤਕਾਰਾਂ ਨੇ ਰਬਾਬ, ਸਾਰੰਦਾ, ਤਾਊਸ, ਦਿਲਰੁਬਾ
ਵਰਗੇ ਤੰਤੀ ਸਾਜ਼ਾਂ ਨਾਲ ਰਾਗ ਬਸੰਤ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਹੋਰ ਰਾਗਾਂ ਵਿਚ ਨਿਰਧਾਰਤ ਬਾਣੀ ਦਾ ਵਿਸਮਾਦੀ ਕੀਰਤਨ ਕੀਤਾ
।
ਗੁਰਮਤਿ ਸੰਗੀਤ ਚੇਅਰ ਵਲੋਂ ਸਾਲ 2008-09 ਲਈ ਭਾਈ
ਗੁਰਚਰਨ ਸਿੰਘ, ਦਿੱਲੀ ਨੂੰ ਫੈਲੋਸ਼ਿਪ ਪ੍ਰਦਾਨ ਕੀਤੀ ।ઠ ਇਸ ਮੌਕੇ
'ਤੇ ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਸਾਹਿਬ, ਬੀਬੀ ਜਸਬੀਰ ਕੌਰ
ਖਾਲਸਾ ਚੇਅਰਪਰਸਨ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ ਨਵੀਂ ਦਿੱਲੀ,
ਡਾ. ਗੁਰਨਾਮ ਸਿੰਘ - ਪ੍ਰੋਫੈਸਰ ਤੇ ਮੁਖੀ ਗੁਰਮਤਿ ਸੰਗੀਤ ਵਿਭਾਗ
ਸਹਿਤ ਸਮੂਹ ਸੰਗਤਾਂ ਨੇ ਜੈਕਾਰਿਆਂ ਨਾਲ ਭਾਈ ਗੁਰਚਰਨ ਸਿੰਘ ਜੀ ਨੂੰ
ਸਨਮਾਨਿਤ ਕੀਤਾ ।

ਭਾਈ ਗੁਰਚਰਨ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦਾ
ਧੰਨਵਾਦ ਕਰਦਿਆਂ ਕਿਹਾ ਕਿ ਗੁਰਮਤਿ ਸੰਗੀਤ ਚੇਅਰ ਵਲੋਂ ਦਿਤੀ ਜਾ ਰਹੀ
ਫੈਲੋਸ਼ਿਪ ਲਈ ਉਹ ਵਾਈਸ ਚਾਂਸਲਰ ਸਾਹਿਬ ਅਤੇ ਡਾ. ਗੁਰਨਾਮ ਸਿੰਘ ਜੀ
ਦੇ ਆਭਾਰੀ ਹਨ । ਉਨ੍ਹਾਂ ਨੇ ਇਸ ਮੌਕੇ ਆਪਣੇ ਪਿਤਾ ਭਾਈ ਜੁਆਲਾ ਸਿੰਘ
ਜੀ ਦੀ ਯਾਦ ਵਿਚ ਗੁਰਮਤਿ ਸੰਗੀਤ ਚੇਅਰ - ਗੁਰਮਤਿ ਸੰਗੀਤ ਵਿਭਾਗ ਵਲੋਂ
ਉਸਾਰੇ ਜਾ ਰਹੇ ਆਡੀਟੋਰੀਅਮ ਲਈ ਦੋ ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ
ਅਤੇ ਨਾਲ ਹੀ ਕਿਹਾ ਕਿ ਉਹ ਭਵਿੱਖ ਵਿਚ ਵੀ ਗੁਰਮਤਿ ਸੰਗੀਤ ਚੇਅਰ ਅਤੇ
ਵਿਭਾਗ ਦੀ ਅਕਾਦਮਿਕ ਅਤੇ ਮਾਇਕ ਤੌਰ ਤੇ ਸਹਾਇਤਾ ਕਰਦੇ ਰਹਿਣਗੇ ।
ਗੁਰਮਤਿ ਸੰਗੀਤ ਉਤਸਵ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਸ਼੍ਰੌਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਨੇ
ਕਿਹਾ ਕਿ ਦਰਬਾਰ ਸਾਹਿਬ ਵਿਚ ਕੀਰਤਨ ਦੀ ਟਕਸਾਲੀ ਪਰੰਪਰਾ ਨੂੰ ਪੁਨਰ
ਸੁਰਜੀਤ ਕਰਨ ਵਿਚ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ
ਦਾ ਵਡਾ ਹੱਥ ਹੈ । ਆਪ ਨੇ ਭਰੋਸਾ ਦਿਵਾਇਆ ਕਿ ਸ਼੍ਰੌਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ, ਯੂਨੀਵਰਸਿਟੀ ਵਲੋਂ ਕੀਤੇ ਜਾਂਦੇ ਅਜਿਹੇ ਪ੍ਰੋਜੈਕਟਾਂ
ਲਈ ਹਰ ਤਰ੍ਹਾਂ ਨਾਲ ਸਹਿਯੋਗ ਦਿੰਦੀ ਰਹੀ । ਉਨ੍ਹਾਂ ਨੇ ਵਾਈਸ
ਚਾਂਸਲਰ ਸਾਹਿਬ ਨੂੰ ਯੂਨੀਵਰਸਿਟੀ ਵਿਖੇ ਇਨ੍ਹਾਂ ਵਡਾ ਸਮਾਗਮ
ਸਫਲਤਾਪੂਰਵਕ ਕਰਨ ਲਈ ਵਧਾਈ ਦਿੱਤੀ ।
ਡਾ. ਜਸਪਾਲ ਸਿੰਘ, ਵਾਈਸ-ਚਾਂਸਲਰ ਪੰਜਾਬੀ
ਯੂਨੀਵਰਸਿਟੀ ਨੇ ਜਥੇਦਾਰ ਅਵਤਾਰ ਸਿੰਘ - ਪ੍ਰਧਾਨ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਨੂੰ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਉਤਸਵ ਵਿਚ
ਪਹੁੰਚਣ ਲਈ ਜੀ ਆਇਆਂ ਕਿਹਾ ਅਤੇ ਗੁਰਮਤਿ ਸੰਗੀਤ ਉਤਸਵ ਲਈ ਕੀਤੇ
ਸਹਿਯੋਗ ਦਾ ਧੰਨਵਾਦ ਕੀਤਾ । ਵਾਈਸ ਚਾਂਸਲਰ ਸਾਹਿਬ ਨੇ ਗੁਰਮਤਿ
ਸੰਗੀਤ ਚੇਅਰ - ਗੁਰਮਤਿ ਸੰਗੀਤ ਵਿਭਾਗ ਵਲੋਂ ਗੁਰਮਤਿ ਸੰਗੀਤ ਦੇ
ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ।
ਇਸ ਤੋਂ ਇਲਾਵਾ ਭਾਈ ਨਿਰਮਲ ਸਿੰਘ, ਸਾਬਕਾ ਹਜ਼ੂਰੀ ਰਾਗੀ, ਸ੍ਰੀ
ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਪਦਮ ਸ਼੍ਰੀ ਐਵਾਰਡ ਅਤੇ ਪ੍ਰੋਫੈਸਰ
ਕਰਤਾਰ ਸਿੰਘ, ਡਾਇਰੈਕਟਰ, ਗੁਰਮਤਿ ਸੰਗੀਤ ਅਕੈਡਮੀ, ਅਨੰਦਪੁਰ ਸਾਹਿਬ
ਨੂੰ ਸੰਗੀਤ ਐਵਾਰਡ ਮਿਲਣ ਲਈ ਉਸਤਵ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨਿਤ
ਕੀਤਾ ਗਿਆ ।
ਪੰਜਾਬੀ ਯੂਨੀਵਰਸਿਟੀ ਦੇ ਸਮੂਹ ਅਧਿਆਪਕਾਂ, ਵਿਦਿਆਰਥੀਆਂ ਅਤੇ
ਕਰਮਚਾਰੀਆਂ ਸਮੇਤ ਗਿਆਨੀ ਤਰਲੋਚਨ ਸਿੰਘ - ਜਥੇਦਾਰ ਸ੍ਰੀ ਕੇਸਗੜ੍ਹ
ਸਾਹਿਬ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਅਸ਼ੋਕ ਸਿੰਘ ਬਾਗੜੀਆ,
ਗਿਆਨੀ ਸੁਖਦੇਵ ਸਿੰਘ, ਸ. ਇੰਦਰਮੋਹਨ ਸਿੰਘ ਬਜਾਜ, ਸ. ਹਰਮੇਲ ਸਿੰਘ
ਟੋਹੜਾ, ਬਾਬਾ ਬਲਬੀਰ ਸਿੰਘ ਸੀਚੇਵਾਲ, ਸ. ਸਵਿੰਦਰ ਸਿੰਘ ਸਬਰਵਾਲ,
ਪ੍ਰਿੰਸੀਪਲ ਗੁਰਬਖਸ਼ ਸਿੰਘ ਸ਼ੇਰਗਿੱਲ, ਗਿਆਨੀ ਕਰਨੈਲ ਸਿੰਘ ਗਰੀਬ, ਸ.
ਗੁਰਮੀਤ ਸਿੰਘ ਦਾਖਾ, ਸ. ਜਸਪਾਲ ਸਿੰਘ (ਰਿਚਮੰਡ ਹਿੱਲ), ਨਿਰਮਲ ਨੀਰ,
ਅਲੰਕਾਰ ਸਿੰਘ, ਸ. ਪੂਰਨ ਸਿੰਘ ਪਾਂਧੀ, ਸ੍ਰੀਮਤੀ ਪਰਮਜੀਤ ਕੌਰ ਬਜਾਜ
ਅਤੇ ਕਈ ਹੋਰ ਸ਼ਖਸੀਅਤਾਂ ਵਲੋਂ ਗੁਰਮਤਿ ਸੰਗੀਤ ਉਤਸਵ ਦੌਰਾਨ ਹਾਜ਼ਰੀ
ਭਰੀ ਗਈ । ਇਨ੍ਹਾਂ ਤੋਂ ਇਲਾਵਾ ਇਸ ਸਮਾਗਮ ਵਿਚ 4 ਤੋਂ 5 ਹਜ਼ਾਰ
ਗੁਰਮਤਿ ਸੰਗੀਤ ਪ੍ਰੇਮੀ ਉਚੇਚੇ ਤੌਰ ਤੇ ਸ਼ਾਮਿਲ ਹੋਏ । ਉਤਸਵ ਦੇ
ਸੰਪੰਨ ਹੋਣ ਤੇ ਡਾ. ਗੁਰਨਾਮ ਸਿੰਘ - ਪ੍ਰੋਫੈਸਰ ਤੇ ਮੁਖੀ ਗੁਰਮਤਿ
ਸੰਗੀਤ ਵਿਭਾਗ ਨੇ ਸਮਾਗਮ ਮੌਕੇ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ,
ਕੀਰਤਨੀਆਂ, ਯੂਨੀਵਰਸਿਟੀ ਦੀ ਸਮੂਹ ਫੈਕਲਟੀ ਅਤੇ ਹੋਰ ਪਹੁੰਚੀਆਂ
ਸੰਗਤਾਂ ਦਾ ਧੰਨਵਾਦ ਕੀਤਾ।
Gurmat Sangeet Utsav
Patiala, March 6- Noted kirtankaars
regaled a large gathering through their recitation of
Gurbani at the fifth Gurmat Sangeet Utsav at the Punjabi
University campus here today with Vice Chancellor, Dr
Jaspal Singh observing that 'sangeet' is an integral
part of Sikh traditions and vehicle of 'Sabad' enshrined
in the Sikh scripture.
The kirtankaars rendered the Gurbani sabads composed in
31 'raags' in the Sikh scripture to the accompaniment to
instruments like rabaab, saranda, tanti saaz and
harmonium.
Padamashri awardee Surinder Singh of "Singh Bandhu" fame
sang the Sabad in classical raags while eminent musician
of Sikh lore Dr Gurnam Singh who is credited with
reviving the traditional 'tanti saaz' rendered 'sabad'
in melodious voice. Dr Gurnam Singh is winner of Gurmat
Sangeet Award and Shiromani Raagi Purskar of 2001,
instituted by the Punjab government.
Among the 16 noted kartankaars who gave their recital at
the Utsav were Padama Shri awardee Nirmal Singh, Dr
Jageer Singh ( Shiromani Raagi) , Sangeet Acharya Prof
Kartar Singh , Bhai Amrik Singh Jakhami, Bhai Gurmit
Singh Shaant, Bibi Jaswinder Kaur from Delhi, Bhai
Gurdev Singh Phul from Canada ,Rabaabi Ali Bhai, Bhai
Balbir Singh , Bhai Ravinder Singh, Bhai Sarabjit Singh,
Bhai Inderjit Singh, Bhai Manohar Singh, Bhai Kultar
Singh (all former Hazuri raagis)
The Utsav, an annual feature, was organized by the
university in collaboration with the Shiromani Gurdwara
Parbandhak Committee (SGPC).
The Punjabi University is the first one to accord full
recognition to the traditional music of Punjab as well
as to the 'Gurmat Sangeet'. Also, the university has set
up a Gurmat Sangeet Chair and a separate Department of
Gurmat Sangeet to study the musical traditions of the
lore and to promote and propagate them.
On this occasion Dr Jaspal Singh gave away special
sangeet awards on behalf on the university to Bhai
Nirmal Singh, Prof. Kartar Singh who is the Director of
Gurmat Sangeet Academy. Vice-Chancellor announced
fellowship to the Delhi-based 93 year old Raagi, Bhai
Gurcharan Singh. The fellowship has been granted by
Gurmat Sangeet Chair which is being run in collaboration
with Shri Guru Gian Parkash Foundation.
Several religious personality including Sant Balbir
Singh Seechewal and people from the surrounding areas
attended the recital of the Gurbani. Classical
instrument associated with traditional music like
Tanpura, Jori, Mirdhang, Rabab and Swarmandal were put
on the display.
Gurmat Sangeet Utsav
Patiala, March 5- The fifth Gurmat
Sangeet Utsav, dedicated to the memory of third
centenary celebrations of Guru Granth Sahib is being
organized by the Punjabi University’s Department of
Gurmat Sangeet in collaboration with Shiromani Gurudwara
Parbandhak Committee on March 6 on the University
Campus. According to Dr Gurnam Singh, HoD of Gurmat
Sangeet, noted kirtankaars will recite kirtan using
string instruments in the presence of about five
thousand Gurmat Sangeet lovers. While Bhai Gurcharan
Singh will be awarded fellowship for the year 2009-09,
other kirtankaars to be honoured during the occasion
include Bhai Nirmal Singh and Prof Kartar Singh for
their significant contribution in the field.
Rs three-lakh more for TV &
Film Studio
Patiala, March 5- The TV and Film Studio
of Punjabi University’s Department of Journalism and
Mass Communication got enriched by another Rs three-lakh
worth equipment, this time for the outdoor shooting
purposes. The equipment to be purchased includes a
high-end professional Canon XL-2 camera with 20x zoom,
automated reflectors, a dolly, baby lights and a
cordless transmitter. This equipment adds to the already
installed indoor studio equipment worth more than Rs 20
lakhs, that includes three PD 170 cameras, NLE
workstation, teleprompter, cool lights, baby lights,
chroma cutter, audio mixer, and highly-sensitive
microphones.
While
confirming the amount for the purchase of the outdoor
shooting equipment, earlier released by him, the
Vice-Chancellor, Dr Jaspal Singh said that “I want
Punjabi University to be known by the first-of-its kind
Media Centre and the Film City that we are going to
create at a cost of Rs four crore on four acres of land.
The Centre is supposed to be completed in the next 15
months, as tenders have already been floated in this
regard”, he said. The Vice-Chancellor disclosed this
while inaugurating a workshop on “Film Production and
Film Appreciation”, being organized by the Department of
Journalism and Mass Communication in its
preview-cum-seminar room for the students of
Correspondence Course in Journalism in addition to
the Department’s own students of MA and PG Diploma
course in AV Production.
The workshop,
being conducted by an established film maker, Mr G.S.
Chani, is aimed at exposing our students to the personal
gains and experiences of renowned film makers, said Dr
Gurmeet Maan, HoD of Journalism and Mass Communication.
This is the second such workshop in a row as earlier
one-week workshop on Film Production was conducted by
another noted film maker, Mr Utpal Chowdhry two months
back, he said.
Mr
Chani, who is a visiting faculty at Universities of
Michigan, Toronto, Cambridge, Boston and FTII, Pune
rated the Department’s TV and Film studio as ‘one of the
very bests in Public Sector universities in the
country’. Having made more than 50 documentary and short
films on different genres, Mr Chani gave valuable tips
to the students besides sharing his own experiences in
the game of film making. He was accompanied by a famous
story writer, Ms Kanha Singh on whose story, Khushboo”,
Mr Chani has made a telefilm for Doordarshan.
ਪਟਿਆਲਾ, 3 ਮਾਰਚ-
ਦਵਾਈਆਂ ਖਾਸ ਕਰ ਫਾਰਮਾਸੂਟੀਕਲ
ਸਾਇੰਸਜ਼ ਦੇ ਖੇਤਰ ਵਿੱਚ ਹੋ ਰਹੀ ਖੋਜ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ
ਕਿ ਇਹ ਆਮ ਆਦਮੀ ਦੀ ਪਹੁੰਚ ਵਿੱਚ ਹੋਣ। ਸਰਕਾਰ ਨੂੰ ਚਾਹੀਦਾ ਹੈ ਕਿ
ਇਸ ਖੇਤਰ ਵਿੱਚ ਖੋਜ ਕਰਨ ਵਾਲਿਆਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ
ਦੀ ਖੁਲ ਦਿੱਤੀ ਜਾਵੇ ਤਾਂ ਜੋ ਉਹ ਸਸਤੀਆਂ ਦਵਾਈਆਂ ਵਿਕਸਤ ਕਰ ਸਕਣ।
ਇਹ ਗੱਲ ਉਭਰ ਕੇ ਸਾਹਮਣੇ ਆਈ ਪੰਜਾਬੀ ਯੂਨੀਵਰਸਿਟੀ ਵਿਖੇ 'ਇਨੋਵੇਸ਼ਨ
ਇੰਨ ਡਰੱਗ ਡਿਸਕਵਰੀ ਐਂਡ ਰਿਸਰਚ' ਵਿਸ਼ੇ ਤੇ ਸ਼ੁਰੂ ਹੋਏ ਤਿੰਨ ਰੋਜ਼ਾ
ਰਾਸ਼ਟਰੀ ਸੈਮੀਨਾਰ ਦੇ ਪਹਿਲੇ ਦਿਨ।

ਇਸ ਮੌਕੇ ਸੰਬੋਧਨ ਕਰਦਿਆਂ ਜੈ.ਐਸ.ਐਸ. ਯੂਨੀਵਰਸਿਟੀ, ਮੈਸੂਰ ਦੇ
ਉਪ-ਕੁਲਪਤੀ ਅਤੇ ਭਾਰਤੀ ਫਾਰਮਾ ਕਾਊਂਸਲ ਦੇ ਪ੍ਰਧਾਨ ਡਾ. ਬੀ. ਸੁਰੇਸ਼
ਨੇ ਕਿਹਾ ਕਿ ਲੋਕਾਂ ਲਈ ਵਧੀਆਂ ਉਤਪਾਦ ਪੈਦਾ ਕਰਨ ਲਈ ਸਰਕਾਰੀ,
ਉਦਯੋਗ, ਖੋਜ ਸੰਸਥਾਵਾਂ ਅਤੇ ਅਕਾਦਮਿਕ ਅਦਾਰਿਆਂ ਵਿਚਕਾਰ ਵਧੀਆ
ਤਾਲਮੇਲ ਅਤੇ ਸਾਂਝ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਇਹ ਵੱਡੇ ਪੱਧਰ
ਤੇ ਲੋਕ ਇਨ੍ਹਾਂ ਉਤਪਾਦਾਂ ਦਾ ਫਾਇਦਾ ਉਠਾ ਸਕਣਗੇ। ਉਨ੍ਹਾਂ ਸੁਝਾਅ
ਦਿੰਦਿਆਂ ਕਿਹਾ ਕਿ ਖੋਜਾਰਥੀ ਅਤੇ ਵਿਗਿਆਨੀਆਂ ਨੂੰ ਸਰਕਾਰ ਵਲੋਂ
ਨਿਰਧਾਰਤ ਕੀਤੀਆਂ ਪਾਲਸੀਆਂ ਤੇ ਕੰਮ ਕਰਨ ਦੀ ਬਜਾਏ 'ਨੈਸ਼ਨਲ ਹੈਲਥ
ਅਲਾਇੰਸ' ਕਾਇਮ ਕਰਨਾ ਚਾਹੀਦਾ ਹੈ।

ਡਾ. ਸੁਰੇਸ਼ ਨੇ ਜੋਰ ਦੇ ਕੇ ਕਿਹਾ ਕਿ ਖੋਜਾਰਥੀਆਂ ਨੂੰ ਵਧੀਆ ਨਤੀਜੇ
ਪ੍ਰਾਪਤ ਕਰਨ ਲਈ ਡਿਜੀਟਲ ਤਕਨਾਲੋਜੀ ਦੀ ਵਰਤੋਂ ਕਰਨੀ ਚਾਹੀਦੀ ਹੈ
ਤਾਂ ਜੋ ਇਸ ਦਾ ਲਾਭ ਵੱਧ ਤੋਂ ਵੱਧ ਲੋਕ ਉਠਾ ਸਕਣ।
ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਆਪਣੇ ਪ੍ਰਧਾਨਗੀ
ਭਾਸ਼ਣ ਵਿੱਚ ਕਿਹਾ ਕਿ ਨਵੀਆਂ ਵਧੀਆ ਦਵਾਈਆਂ ਘੱਟ ਮੁੱਲ ਤੇ ਪ੍ਰਦਾਨ
ਕਰਨ ਦਾ ਟੀਚਾ ਸਰਕਾਰ ਦੀ ਮਦਦ ਅਤੇ ਵਿਗਿਆਨੀਆਂ ਦੇ ਉਪਰਾਲਿਆਂ ਤੋਂ
ਬਿਨਾਂ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ
ਸੰਸਾਰੀਕਰਨ ਤੋਂ ਸਿਹਤ ਖੇਤਰ ਨੂੰ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ
ਰਹਿ ਸਕਿਆ ਅਤੇ ਜਿਸਨੇ ਕਈ ਲਾਇਲਾਜ ਬਿਾਮਰੀਆਂ ਨੂੰ ਜਨਮ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਕੰਪਨੀਆਂ ਤੇ ਬਹੁ-ਰਾਸ਼ਟਰੀ ਕੰਪਨੀਆਂ ਦੇ
ਪ੍ਰਭਾਵ ਨੇ ਹਾਲਾਤ ਹੋਰ ਮਾੜੇ ਬਣਾ ਦਿੱਤੇ ਹਨ। ਭਾਰਤ ਕੋਲ ਬਹੁਤ ਹੀ
ਮਾਹਿਰ ਵਿਗਿਆਨੀ ਅਤ ਕੁਦਰਤੀ ਸੋਮੇ ਹਨ, ਜੋ ਕਿ ਗਰੀਬਾਂ ਨੂੰ ਸਸਤੀਆਂ
ਦਵਾਈਆਂ ਪ੍ਰਦਾਨ ਕਰਨ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ।
ਇਸ ਮੌਕੇ ਤੇ ਫਾਰਮਾਸੂਟੀਕਲ ਸਾਇੰਸ ਵਿਭਾਗ ਦੇ ਮੁਖੀ ਡਾ. ਏ.ਕੇ.
ਤਿਵਾੜੀ ਨੇ ਦੱਸਿਆ ਕਿ ਇਸ ਵਿਤੀ ਵਰ੍ਹੇ ਦੌਰਾਨ ਵਿਭਾਗ ਨੂੰ ਇੱਕ
ਕਰੋੜ ਰੁਪਏ ਤੋਂ ਵੱਧ ਦੀ ਗ੍ਰਾਂਟ ਰਾਸ਼ਟਰੀ ਏਜੰਸੀਆਂ ਤੋਂ ਪ੍ਰਾਪਤ
ਹੋਈ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 100
ਤੋਂ ਵੱਧ ਡੈਲੀਗੇਟ ਇਸ ਤਿੰਨ ਰੋਜ਼ਾ ਸੈਮੀਨਾਰ ਵਿੱਚ ਹਿੱਸਾ ਲੈ ਰਹੇ
ਹਨ।
Scientists should invent
cheaper drugs for poor
Patiala, March 3- “Efforts in drug
discovery and research, particularly in the field of
pharmaceutical sciences, should be directed towards
inventing drugs which a common man could easily afford.
Teachers and scientists should be given optimum freedom
and flexibility by the government to work and invent
cheaper drugs, with infrastructure and other facilities
made readily available to them.” This was the consensus
evolved on the first day of the three-day national
conference on “Innovations in Drug Discovery and
Research” , being organized by the Punjabi University’s
Department of Pharmaceutical Sciences and Drug Research
at the Science Auditorium here today.
Speaking on
the occasion, Dr B. Suresh, Vice-Chancellor of the J.S.S.
University, Mysore, and President of Pharmacy Council of
India, said that a proper cooperation and coordination
between the government, industry, research organization
and academic institutions was necessary for producing
quality works and products that could be used by large
number of people. He advocated the idea of forming a
national health alliance, controlled by researchers and
scientists instead of government making policies to be
followed by them. Dr Suresh also emphasized upon using
the digital technology for propagating the research
findings which could be used by maximum number of people
instead of showing dithering about these to be copied by
others.
In his
presidential address, Vice-Chancellor, Dr Jaspal Singh
said that the objective of providing new drugs with
better efficacy at an affordable price could not be
achieved without the combined efforts of scientists,
coupled with government patronage. Globalization, he
pointed out, has not spared even the health care sector
and has rather led to the generation of many incurable
diseases. Dr Jaspal Singh further said that strict
regulations and ‘engulfing’ of pharmaceutical firms by
the MNCs were making the things difficult for the Indian
companies. India, however, was fortunate having been
blessed with ample skilled manpower and natural herbal
resources which could be exploited to the hilt by the
pharmaceutical scientists for producing cheaper and more
effective medicines for the poor patients. There was an
immediate need of updating our knowledge and potential
to strengthen our research inputs to fight it out at the
global level, he said. He endorsed the idea of Dr Suresh
to share individual expertise to devise a common pool of
knowledge for the larger benefit of humanity.
Dr A.K.
Tiwari, HoD of Pharmaceutical Sciences disclosed that
the department has received grants of more than Rs one
crore from different national funding agencies during
the current year. More than 100 delegates from different
parts of the countries would be participating in
different technical sessions, he said.
|