ਯੂਨੀਵਰਸਿਟੀ ਲਾਇਬ੍ਰੇਰੀ
ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਆਧੁਨਿਕ, ਏਅਰ ਕੰਡੀਸ਼ਨਡ ਵਾਈ-ਫਾਈ ਭਵਨ ਵਿੱਚ ਸਥਾਪਤ ਹੈ। ਇਸ ਵਿੱਚ ਲਗਭਗ 5,53,000 ਪੁਸਤਕਾਂ ਅਤੇ ਜਿਲਦਬੰਦ ਰਸਾਲੇ ਉਪਲੱਬਧ ਹਨ। ਸਾਲ 2018 ਦੌਰਾਨ 6000 ਤੋਂ ਵੱਧ ਪੁਸਤਕਾਂ ਪ੍ਰਾਪਤ ਕੀਤੀਆਂ ਗਈਆਂ ਅਤੇ 296 ਪ੍ਰਿੰਟ ਜਰਨਲਜ਼/ਮੈਗਜ਼ੀਨਜ਼ ਚੰਦੇ ਰਾਹੀਂ ਮੁਹੱਈਆ ਕਰਵਾਏ ਗਏ। ਲਾਇਬ੍ਰੇਰੀ ਸਾਲ ਵਿੱਚ 360 ਦਿਨ ਸਵੇਰੇ 8:15 ਤੋਂ ਰਾਤ 09:00 ਵਜੇ ਤੱਕ ਖੁਲੀ ਰਹਿੰਦੀ ਹੈ। ਲਾਇਬ੍ਰੇਰੀ ਵਿੱਚ ਇੱਕ ਵੱਡਾ ਰੀਡਿੰਗ ਹਾਲ ਵੀ ਉਪਲੱਬਧ ਹੈ ਜਿਥੇ 600 ਤੋਂ ਜ਼ਿਆਦਾ ਪਾਠਕ ਬੈਠ ਕੇ ਸੰਦਰਭ ਪੁਸਤਕਾਂ ਅਤੇ ਹੋਰ ਸਬੰਧਿਤ ਸਾਹਿਤ ਦਾ ਅਧਿਐਨ ਕਰਦੇ ਹਨ। ਪਾਠਕਾਂ ਵਾਸਤੇ ਨਿੱਜੀ ਪੁਸਤਕਾਂ ਪੜ੍ਹਨ ਲਈ ਵੀ ਇੱਕ ਵੱਖਰਾ ਨਾਈਟ ਰੀਡਿੰਗ ਹਾਲ ਉਪਲੱਬਧ ਹੈ ਜੋ ਕਿ 22 ਘੰਟੇ ਖੁਲ੍ਹਾ ਰਹਿੰਦਾ ਹੈ। ਇਸ ਰੀਡਿੰਗ ਹਾਲ ਵਿੱਚ ਬਾਥੂਰਮ, ਏ.ਸੀ. ਅਤੇ ਵਾਈ-ਫਾਈ ਸਹੂਲਤਾਂ ਉਪਲੱਬਧ ਹਨ। ਲਾਇਬ੍ਰੇਰੀ e-Shodhsindhu ਅਤੇ DELNET ਰਾਹੀਂ ਵੀ ਪਾਠਕਾਂ ਨੂੰ ਸਮੱਗਰੀ ਉਪਲੱਬਧ ਕਰਵਾਉਂਦੀ ਹੈ।
ਡਾ. ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ
ਡਾ. ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ ਮੇਨ ਲਾਇਬ੍ਰੇਰੀ ਦਾ ਅਨਿੱਖੜਵਾਂ ਅਤੇ ਵੱਡਮੁੱਲਾ ਅੰਗ ਹੈ ਜਿਸ ਨੂੰ ਮੁੱਖ ਲਾਇਬ੍ਰੇਰੀ ਵਿੱਚੋਂ ਰਸਤਾ ਜੋੜ ਕੇ ਬਣਾਇਆ ਗਿਆ ਹੈ। ਇਹ ਇੱਕ ਅਲੱਗ ਭਵਨ ਵਿੱਚ ਸਥਾਪਤ ਹੈ। ਇਸ ਲਾਇਬ੍ਰੇਰੀ ਵਿੱਚ ਪੰਜਾਬ ਦੇ ਇਤਿਹਾਸ ਤੇ ਸਭਿਆਚਾਰ, ਪੰਜਾਬੀ ਭਾਸ਼ਾ ਤੇ ਸਾਹਿਤ ਅਤੇ ਸਿੱਖੀ ਨਾਲ ਸੰਬੰਧਿਤ ਪੁਸਤਕਾਂ ਉਪਲੱਬਧ ਹਨ। ਇਸ ਲਾਇਬ੍ਰੇਰੀ ਵਿੱਚ 2 ਲੱਖ ਤੋਂ ਵੀ ਜ਼ਿਆਦਾ ਪੁਸਤਕਾਂ ਹਨ। ਵਿਸ਼ਵ ਭਰ ਤੋਂ ਛਪਦੀਆਂ ਮਹੱਤਵਪੂਰਣ ਪੰਜਾਬੀ ਦੀਆਂ ਅਖਬਾਰਾਂ ਅਤੇ 125 ਰਸਾਲੇ ਇਸ ਲਾਇਬ੍ਰੇਰੀ ਵਿੱਚ ਉਪਲੱਬਧ ਹਨ। ਵਿਸ਼ੇਸ਼ ਸੰਗ੍ਰਹਿ ਇਸ ਲਾਇਬ੍ਰੇਰੀ ਦਾ ਬਹੁਮੁੱਲਾ ਹਿੱਸਾ ਹਨ ਜਿਸ ਵਿੱਚ ਪ੍ਰਸਿੱਧ 68 ਵਿਦਵਾਨਾਂ ਅਤੇ ਸਾਹਿਤਕਾਰਾਂ ਵੱਲੋਂ ਦਾਨ ਕੀਤੀਆਂ ਇੱਕ ਲੱਖ ਤੋਂ ਵੱਧ ਨਿੱਜੀ ਪੁਸਤਕਾਂ ਨੂੰ ਪਾਠਕਾਂ ਲਈ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਸੰਗ੍ਰਹਿ ਵਿੱਚ 19ਵੀਂ ਤੇ 20ਵੀਂ ਸਦੀ ਦੇ ਪੁਰਾਣੇ ਅਖਬਾਰ, ਮੈਗਜ਼ੀਨ, ਪੁਸਤਕਾਂ, ਡਾਇਰੀਜ਼, ਦੁਰਲੱਭ ਪੁਸਤਕਾਂ ਤੇ ਹੱਥ –ਲਿਖਤਾਂ ਸ਼ਾਮਿਲ ਹਨ।
Photo Gallery
ਥੀਸਿਸ
(To search the updated Theses database, Please goto Web-OPAC)
List of Subscribed Journals
E-Journals (available in the University Campus Network)
e-BOOKS (available in the University Campus Network)
e-Books available Full Text online in Punjabi University Campus (Complete List)
Manuscripts Catalogue
Periodicals (Recent Arrivals List)
Punjabi Press Index
Shodh-Sindhu
Shodh-Ganga
Delnet
Dissertation and Thesis [Proquest]
ਪ੍ਰਮੁੱਖ ਵਿਸ਼ੇਸ਼ਤਾਵਾਂ
- ਵਾਈ –ਫਾਈ ਲੈਸ ਏ.ਸੀ. ਲਾਇਬ੍ਰੇਰੀ ਬਿਲਡਿੰਗ
- ਈ –ਜਰਨਲਜ਼, ਈ-ਬੁੱਕਸ ਅਤੇ ਵੈਬ –OPAC
- RFID ਅਧਾਰਿਤ Self Check-In/Check-out ਅਤੇ ਸਕਿਊਰਟੀ ਗੇਟਸ
- ਆਟੋਮੇਟਿਡ ਲਾੲਬ੍ਰੇਰੀ, ਪੁਸਤਕ ਵਾਪਸੀ ਪ੍ਰਣਾਲੀ
- ਲੈਬ, ਈ.ਟੀ.ਡੀ ਲੈਬ
- 10,000 ਤੋਂ ਵੀ ਜਿਆਦਾ ਮੈਂਬਰ
- ਲੱਗਭੱਗ 5,500 ਸੀ.ਡੀ./ਡੀ.ਵੀ.ਡੀ. ਡਾਟਾਬੇਸ
- DELNET ਦੀ ਮੈਂਬਰਸ਼ਿਪ
- eShodh- Sindhu ਦੀ ਮੈਂਬਰਸ਼ਿੱਪ
- Current ਅਤੇ ਪੁਰਾਣੇ ਰਸਾਲਿਆਂ ਦਾ Database
- ਹੱਥ ਲਿਖਤਾਂ ਦੀ digitization
- ਸੀ.ਸੀ.ਟੀ.ਵੀ. ਕੈਮਰਾ ਸਕਿਉਰਟੀ ਸਿਸਟਸ ਅਤੇ ਪੀਣ ਵਾਸਤੇ ਆਰ.ਓ. ਦਾ ਪਾਣੀ
- ਅਪੰਗ ਮੈਂਬਰਾਂ ਅਤੇ ਕਰਮਚਾਰੀਆਂ ਵਾਸਤੇ ਲਿਫਟ
- ਵਿਭਾਗੀ ਲਾਇਬ੍ਰੇਰੀਆਂ
ਬਕਾਇਦਾ ਵਿਸ਼ੇਸ਼ਤਾਵਾਂ/ਸਹੂਲਤਾਂ
- ਰੀਡਿੰਗ ਹਾਲ
- ਨਾਈਟ ਰੀਡਿੰਗ ਹਾਲ
- ਕਰੰਟ ਅਵੇਅਰਨੈਸ, ਕੰਪਿਊਟਰਾਈਜ਼ਡ ਬਿਬਲੀਓਗਰਾਫੀ ਅਤੇ ਡਾਕੂਮੈਂਟ ਸੇਵਾਵਾਂ
- ਰਸਾਲੇ
- ਪੁਸਤਕ ਸੂਚੀ
- ਵਿਸ਼ਾ ਅਧਾਰਿਤ ਬਿਬਲੀਓਗ੍ਰਾਫੀ
- ਦਾਨ ਪੁਸਤਕਾਂ ਦੀ ਸੰਗ੍ਰਹਿ ਸੂਚੀ
- ਮੰਗ ਅਧਾਰਿਤ ਪੁਸਤਕ ਪ੍ਰਦਰਸ਼ਨੀ
- ਪਾਠਕ ਸੂਚਨਾ ਸਾਖਰਤਾ
- ਫੈਕਲਟੀ ਮੈਂਬਰਜ਼, ਰਿਸਰਚ ਸਕਾਲਰ, ਸਟੂਡੈਂਟਸ ਅਤੇ ਸਟਾਫ ਵਾਸਤੇ ਸਪੈਸ਼ਲ ਲੈਕਚਰ
- ਇੰਟਰ ਲਾਇਬ੍ਰੇਰੀ ਲੋਨ ਸੁਵਿਧਾ
- ਫੋਟੋਕਾਪੀ ਸੇਵਾ
- ਹੱਥ ਲਿਖਤਾਂ ਦਾ ਬਿਜਲਈਕਰਣ
- ਲਾਇਬ੍ਰੇਰੀ ਦਾ ਕੰਪਿਊਟਰ ਸੈਕਸ਼ਨ, ਇਨ ਹਾਊਸ ਲਾਇਬ੍ਰੇਰੀ ਆਟੋਮੇਸ਼ਨ ਅਤੇ ਸਟਾਫ ਟ੍ਰੇਨਿੰਗ
- ਕੰਪਿਊਟਰ ਸੈਕਸ਼ਨ
- ਇੰਟਰਨੈੱਟ/ਡਿਜੀਟਲ ਲਾਇਬ੍ਰੇਰੀ, ਅਸੈਸ ਲੈਬ
- ETD Lab
- ਐਕੂਜੀਸ਼ਨ ਸੈਕਸ਼ਨ
- ਟੈਕਨੀਕਲ ਸੈਕਸ਼ਨ
- ਸਰਕੂਲੇਸ਼ਨ ਸੈਕਸ਼ਨ
- ਪੀਰੀਆਡੀਕਲ ਸੈਕਸ਼ਨ
- ਬਾਈਡਿੰਗ ਸੈਕਸ਼ਨ
- ਫੋਟੋਸਟੇਟ ਸੈਕਸ਼ਨ
- ਰੈਫਰੈਂਸ ਸੈਕਸ਼ਨ
- ਟੈਕਸਟ ਬੁੱਕ ਸੈਕਸ਼ਨ
- ਥੀਸਿਜ ਸੈਕਸ਼ਨ
- ਬਰੇਲ ਬੁੱਕ ਕਾਰਨਰ
- ਸ੍ਰੀ ਇੰਦਰ ਕੁਮਾਰ ਗੁਜਰਾਲ ਕਾਰਨਰ
- ਕਾਮਾਗਾਟਾਮਾਰੂ ਪੁਸਤਕ ਸੰਗ੍ਰਹਿ
- ਸ਼ਹੀਦ ਕਰਤਾਰ ਸਿੰਘ ਸਰਾਭਾ ਕਾਰਨਰ
- ਡਾ. ਭੀਮ ਰਾਓ ਅੰਬੇਦਕਰ ਪੁਸਤਕ ਸੰਗ੍ਰਹਿ
- ਰਿਸਰਚ ਗੈਲਰੀ
- ਸੋਸ਼ਲ ਵਰਕ ਪੁਸਤਕ ਸੰਗ੍ਰਹਿ
- ਗਾਂਧੀ ਕਾਰਨਰ
- ਕਾਰਲ ਮਾਰਕਸ ਪੁਸਤਕ ਕਾਰਨਰ
- ਐਸ.ਐਸ ਗੁਰਾਇਆ, ਪੁਸਤਕ ਸੰਗ੍ਰਹਿ
- ਐਸ.ਐਸ ਬੀਰ, ਪੁਸਤਕ ਸਗ੍ਰਹਿ
- ਪੰਜਾਬੀ ਯੂਨੀਵਰਿਸਟੀ ਪਬਲੀਕੇਸ਼ਨ
- ਯੂਨੈਸਕੋ ਪੁਸਤਕਾਂ
- ਸਿੰਡੀਕੇਟ ਪ੍ਰੋਸੀਡਿੰਗਜ਼
- ਡਾ. ਗੰਡਾ ਸਿੰਘ ਪੰਜਾਬੀ ਰੈਫ਼ਰੈਂਸ ਲਾਇਬ੍ਰੇਰੀ
- ਸਪੈਸ਼ਲ ਕੁਲੈਕਸ਼ਨ ਸੈਕਸ਼ਨ
- ਲਾਇਬ੍ਰੇਰੀ ਦਫ਼ਤਰ
- ਵਿਭਾਗੀ ਲਾਇਬ੍ਰੇਰੀਆਂ
ਸਟਾਫ
84 (ਵਿਭਾਗੀ ਲਾਇਬ੍ਰੇਰੀਆਂ ਸਮੇਤ)
- ਪ੍ਰੋਫੈਸਰ ਇੰਚਾਰਜ਼ ਲਾਇਬ੍ਰੇਰੀ - 01
- ਡਿਪਟੀ ਲਾਇਬ੍ਰੇਰੀਅਨ - 03
- ਸਹਾਇਕ ਲਾਇਬ੍ਰੇਰੀਅਨ – 02
- ਸੂਚਨਾ ਵਿਗਿਆਨੀ - 01
- ਲਾਇਬ੍ਰੇਰੀ ਸਹਾਇਕ – 40
- ਰੀਸਟੋਰਰ - 37
ਹੋਰ ਸਬੰਧਤ ਲਾਇਬ੍ਰੇਰੀਆਂ
-
ਪੰਜਾਬੀ ਯੂਨੀਵਰਸਿਟੀ ਐਕਸਟੈਂਸਨ ਲਾਇਬ੍ਰੇਰੀ, ਐਸ.ਏ.ਅਸ ਨਗਰ –ਮੋਹਾਲੀ
ਪੰਜਾਬੀ ਯੂਨੀਵਰਸਿਟੀ ਐਕਸਟੈਂਸਨ ਲਾਇਬ੍ਰੇਰੀ, ਮੋਹਾਲੀ 1996 ਵਿੱਚ ਪੁੱਡਾ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਾਂਝੀ ਕੋਸ਼ਿਸ਼ ਨਾਲ ਹੋਂਦ ਵਿੱਚ ਆਈ ਹੈ। ਇਹ ਲਾਇਬ੍ਰੇਰੀ ਮੋਹਾਲੀ ਸ਼ਹਿਰ ਦੇ ਵਸਨੀਕਾਂ ਵਾਸਤੇ ਖੋਲੀ ਗਈ ਸੀ। ਹੁਣ ਇਹ ਲਾਇਬ੍ਰੇਰੀ ਪਬਲਿਕ ਅਤੇ ਅਕਾਦਮਿਕ ਲਾਇਬ੍ਰੇਰੀ ਵਜੋਂ ਕੰਮ ਕਰ ਰਹੀ ਹੈ। ਇਹ ਲਾਇਬ੍ਰੇਰੀ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਫਾਰ ਇਨਫਰਮੇਸ਼ਨ ਟੈਕਨਾਲੋਜੀ ਅਤੇ ਮੈਨੇਜਮੈਂਟ ਮੋਹਾਲੀ ਦੇ ਵਿਦਿਆਰਥੀਆਂ, ਫੈਕਲਟੀ ਮੈਂਬਰ ਅਤੇ ਆਮ ਜਨਤਾ ਦੀਆਂ ਲੋੜਾਂ ਦੀ ਪੂਰਤੀ ਲਈ ਹੈ। ਇਹ ਲਾਇਬ੍ਰੇਰੀ 17 ਅਖਬਾਰ ਅਤੇ 21 ਮੈਗਜ਼ੀਨ ਦੀ ਖਰੀਦ ਕਰਦੀ ਹੈ। ਇਸ ਲਾਇਬ੍ਰੇਰੀ ਵਿੱਚ ਵੱਖ–ਵੱਖ ਵਿਸ਼ਿਆਂ ਦੀਆਂ 21,245 ਕਿਤਾਬਾਂ ਦਾ ਸੰਗ੍ਰਹਿ ਉਪਲੱਬਧ ਹੈ ਅਤੇ ਵਿਸ਼ੇਸ਼ ਸੰਗ੍ਰਹਿ ਵਿੱਚ ਧਰਮ, ਮੈਨੇਜਮੈਂਟ ਅਤੇ ਕੰਪਿਊਟਰ ਸਾਇੰਸ ਦੀਆਂ ਪੁਸਤਕਾਂ ਹਨ। ਸਮਰਪਿਤ ਅਤੇ ਸਹਿਯੋਗੀ ਸਟਾਫ ਲਗਾਤਾਰ ਸਰਕੂਲੇਸ਼ਨ ਅਤੇ ਰੈਫਰੈਂਸ ਸੇਵਾਵਾਂ ਦੇ ਨਾਲ-ਨਾਲ (Including CAS and SDI). ਅਨੁਵਾਦ ਸੇਵਾਵਾਂ ਵਿੱਚ ਵੀ ਪਾਠਕਾਂ ਦੀ ਮਦਦ ਕਰਦਾ ਹੈ। ਲਾਇਬ੍ਰੇਰੀ ਵਿੱਚ ਬੱਚਿਆਂ ਵਾਸਤੇ ਇੱਕ ਅਲੱਗ ਸੈਕਸ਼ਨ ਹੈ।
- ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ (ਉਤਰਾਂਚਲ)
ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਦੀ ਲਾਇਬ੍ਰੇਰੀ ਵਿੱਚ ਵੱਡਮੁੱਲੀਆਂ ਹੱਥ-ਲਿਖਤਾਂ ਦਾ ਸੰਗ੍ਰਹਿ ਉਪਲੱਬਧ ਹੈ ਜਿਸ ਵਿੱਚ ਕੀਮਤੀ ਹੱਥ-ਲਿਖਤਾਂ, ਦੁਰਲੱਭ ਪੁਸਤਕਾਂ, ਡਾਇਰੀਜ਼ ਅਤੇ ਹੋਰ ਦਸਤਾਵੇਜ਼, ਉਪਲੱਬਧ ਹਨ।
- ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਆਫ ਪਰਸ਼ੀਅਨ ਤੇ ਉਰਦੂ, ਮਾਲੇਰਕੋਟਲਾ
- ਪੰਜਾਬੀ ਯੂਨੀਵਰਸਿਟੀ ਕਾਲਜ ਆਫ ਐਜੂਕੇਸ਼ਨ, ਬਠਿੰਡਾ
- ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ, ਬਠਿੰਡਾ
- ਗੁਰੂ ਕਾਸ਼ੀ ਇੰਸੀਟੀਚਿੳਟ ਆਫ ਐਡਵਾਂਸਡ ਸਟੱਡੀਜ਼, ਤਲਵੰਡੀ ਸਾਬੋ
- ਪੰਜਾਬੀ ਯੂਨੀਵਰਸਿਟੀ ਐਕਸਟੈਂਸ਼ਨ ਸੈਂਟਰ ਫਾਰ ਕੰਪਿਊਟਰ ਐਜੂਕੇਸ਼ਨ, ਜੈਤੋ
- ਕਾਲਜ ਆਫ ਇੰਜੀਨੀਰਿੰਗ, ਰਾਮਪੁਰਾ ਫੂਲ