ਹਿਸਟਰੀ
ਪੰਜਾਬੀਪੀਡੀਆ, ਪੰਜਾਬੀ ਭਾਸ਼ਾ ਵਿੱਚ ਆਨ-ਲਾਈਨ (punjabipedia.org) ਤੇ ਪਾਈ ਜਾ ਰਹੀ ਸਮੱਗਰੀ ਦਾ ਮੁਫ਼ਤ ਮਹਾ-ਵਿਸ਼ਵਕੋਸ਼ ਹੈ ਜਿਸ ਵਿੱਚ ਸਮੱਗਰੀ ਇੰਦਰਾਜਾਂ ਦੇ ਰੂਪ ਵਿੱਚ ਪਾਈ ਜਾਂਦੀ ਹੈ। ਇਹਨਾਂ ਇੰਦਰਾਜਾਂ ਨੂੰ ਗੂਗਲ ਅਤੇ ਹੋਰ ਸਰਚ ਇੰਜਨਾਂ ਦੁਆਰਾ ਆਸਾਨੀ ਨਾਲ ਖੋਜਿਆ ਜਾ ਸਕਦਾ ਹੈ।
ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਗਿਆਨ -ਵਿਗਿਆਨ ਨਾਲ ਸਬੰਧਿਤ ਗੁਰਮੁਖੀ ਲਿਪੀ ਵਿੱਚ ਇੰਟਰਨੈੱਟ ਤੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਪੰਜਾਬੀਪੀਡੀਆ ਸੈਂਟਰ ਕਾਰਜ਼ਸ਼ੀਲ ਹੈ। ਇਹ ਸੈਂਟਰ 26 ਫ਼ਰਵਰੀ 2014 ਨੂੰ 72,614 ਇੰਦਰਾਜਾਂ ਨਾਲ ਆਰੰਭਿਆ ਗਿਆ ਸੀ। ਇਸ ਸੈਂਟਰ ਦੇ ਨਿਰਮਾਣ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਸਨ ਜਿਵੇਂ ਕਿ
- ਪੰਜਾਬੀ ਭਾਸ਼ਾ ਵਿਚਲੀ ਸਮੱਗਰੀ ਦਾ ਵਿਸ਼ਵ-ਪੱਧਰੀ ਫੈਲਾਅ ਕਰਨਾ;
- ਅਜੋਕੇ ਯੁੱਗ ਵਿੱਚ ਪਾਠਕਾਂ ਦਾ ਹਰ ਤਰ੍ਹਾਂ ਦੀ ਜਾਣਕਾਰੀ ਲਈ ਇੰਟਰਨੈੱਟ ਦੇ ਨਿਰਭਰ ਹੋਣਾ;
- ਇੰਟਰਨੈੱਟ ਤੇ ਮਿਲ ਰਹੀ ਸਮੱਗਰੀ ਵਿੱਚ ਭਰੋਸੇਯੋਗਤਾ ਦੀ ਘਾਟ ਦਾ ਹੋਣਾ;
- ਆਧੁਨਿਕ ਯੁੱਗ ਵਿੱਚ ਪੰਜਾਬੀ ਸਮੱਗਰੀ ਨੂੰ ਆਨ-ਲਾਈਨ ਡਿਜ਼ਿਟਲ ਫਾਰਮੈਟ ਵਿੱਚ ਰੱਖਣ ਦੀ ਜ਼ਰੂਰਤ;
ਇਸ ਦੇ ਵਰਤੋਂਕਾਰਾਂ ਵੱਲੋਂ ਸੁਝਾਅ ਅਤੇ ਜਾਣਕਾਰੀ ਭੇਜਣ ਦੀ ਵਿਵਸਥਾ ਵੀ ਕੀਤੀ ਗਈ ਹੈ।
ਫੈਕਲਟੀ ਮੈਂਬਰਜ਼
1. ਡਾ. ਦੇਵਿੰਦਰ ਸਿੰਘ (Dr. Davinder Singh)
(ਕੋਆਰਡੀਨੇਟਰ)
ਫੋਨ ਨੰ. --
ਈ-ਮੇਲ --
2. ਡਾ. ਰਾਜਵਿੰਦਰ ਸਿੰਘ ( Rajwinder Singh)
(ਸੰਪਾਦਕ ਅਤੇ ਕੋ–ਕੋਆਰਡੀਨੇਟਰ)
ਫੋਨ ਨੰ. 94633-27683
ਈ-ਮੇਲ :- rajwinderpup@gmail.com
3. ਇੰਜ. ਚਰਨਜੀਵ ਸਿੰਘ (Charanjiv Singh)
(ਕੋ–ਕੋਆਰਡੀਨੇਟਰ)
ਫੋਨ ਨੰ. 98156-18658
ਈ-ਮੇਲ :- cjsingh@gmail.com
ਪ੍ਰਾਪਤੀਆਂ
ਤਿੰਨ ਸਾਲ (2014-2017) ਦੇ ਕਾਰਜਕਾਲ ਵਿੱਚ ਸੈਂਟਰ ਵੱਲੋਂ ਹੇਠ ਲਿਖੀਆਂ ਪੁਸਤਕਾਂ ਦੇ ਇੰਦਰਾਜ ਲਗਭਗ 1,73,600 ਟਾਈਪ ਕਰਨ, ਪਰੂਫ਼ ਰੀਡਿੰਗ ਅਤੇ ਹੋਰ ਲੋੜੀਦੀਆਂ ਸੋਧਾਂ ਕਰਨ ਉਪਰੰਤ ਆਨ-ਲਾਈਨ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਪੁਸਤਕਾਂ ਦਾ ਵੇਰਵਾ ਹੇਠ ਅਨੁਸਾਰ ਹੈ:
ਕੰਪਿਊਟਰ ਵਿਗਿਆਨ, ਬਾਲ ਵਿਸ਼ਵ ਕੋਸ਼ (ਦੋ-ਭਾਗ),ਕਾਨੂੰਨੀ ਵਿਸ਼ਾ ਕੋਸ਼, ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ,ਤਕਨੀਕੀ ਸ਼ਬਦਾਵਲੀ ਦਾ ਵਿਸ਼ਾ ਕੋਸ਼, ਸਮਾਜ ਵਿਗਿਆਨ ਦਾ ਵਿਸ਼ਾ ਕੋਸ਼, ਸਿੱਖ ਪੰਥ ਵਿਸ਼ਵਕੋਸ਼ (ਦੋ-ਭਾਗ), ਜੁਗਰਾਫ਼ੀਏ ਦਾ ਵਿਸ਼ਾ ਕੋਸ਼, ਰਾਜਨੀਤੀ ਵਿਗਿਆਨ ਵਿਸ਼ਾ ਕੋਸ਼, ਸਿੱਖ ਧਰਮ ਵਿਸ਼ਵਕੋਸ਼ (ਦੋ-ਭਾਗ), ਪੰਜਾਬੀ ਸੱਭਿਆਚਾਰ ਸ਼ਬਦਾਵਲੀ ਵਿਸ਼ਾ ਕੋਸ਼ , ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਸ੍ਰੀ ਗੁਰੂ ਗ੍ਰੰਥ ਕੋਸ਼, ਪੰਜਾਬੀ ਸਟੇਜੀ ਕਾਵਿ-ਸਰੂਪ-ਸਿਧਾਂਤ ਤੇ ਸਥਿਤੀ, ਪੰਜਾਬੀ ਯੂਨੀਵਰਸਿਟੀ-ਪੰਜਾਬੀ ਕੋਸ਼ (ਸਕੂਲ ਪੱਧਰ), ਵਾਤਾਵਰਨ ਵਿਸ਼ਾ ਕੋਸ਼, ਖੇਡ ਵਿਸ਼ਾ ਕੋਸ਼, ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਸਿੱਖ ਪੰਥ ਵਿਸ਼ਵਕੋਸ਼, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਲੱਖਣ ਤੱਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮਕਾਲੀਨ ਪ੍ਰਾਸਿੰਗਕਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਧਨਾ ਦਾ ਰੂਪ, ਸ਼੍ਰੀ ਗੁਰੂ ਗ੍ਰੰਥ ਸਾਹਿਬ ਰੂਪ ਵਿਧਾਤ, ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪੰਜਾਬੀ ਵਿਸ਼ਵ ਕੋਸ਼–ਜਿਲਦ 01 to 06 (Upto vol 4), ਗੁਰੁਸ਼ਬਦ ਰਤਨਾਕਰ ਮਹਾਨਕੋਸ਼ (ਜਿਲਦ 1-3), ਪੰਜਾਬੀ ਵਿਸ਼ਵਕੋਸ਼ -ਭਾਸ਼ਾ ਵਿਭਾਗ, ਡਾ.ਸੁਰਜੀਤ ਸਿੰਘ ਢਿੱਲੋਂ (ਸਾਬਕਾ ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ), ਪੰਜਾਬੀ ਸਾਹਿਤ ਸੰਦਰਭ ਕੋਸ਼ (ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ), ਪੰਜਾਬ ਕੋਸ਼–ਜਿਲਦ ਪਹਿਲੀ (ਭਾਸ਼ਾ ਵਿਭਾਗ ਪੰਜਾਬ) ਅਤੇ ਅੰਗਰੇਜੀ-ਪੰਜਾਬੀ ਕੋਸ਼
ਬੁਨਿਆਦੀ ਢਾਂਚਾ
ਦਫ਼ਤਰੀ ਲੈੱਬ :
ਕੰਪਿਊਟਰ (08), ਪ੍ਰਿੰਟਰ (3), ਕਲਰ ਪ੍ਰਿੰਟਰ (01), ਸਕੇਨਰ (01), ਕਿਤਾਬਾਂ ਦਾ ਰੈੱਕ (02)
ਸੰਪਰਕ ਕਰੋ
ਮੁਖੀ ਡਾ. ਦੇਵਿੰਦਰ ਸਿੰਘ (ਕੋਆਰਡੀਨੇਟਰ)
ਫੋਨ ਨੰ. 0175-3046554
ਈ-ਮੇਲ :-punjabipedia@yahoo.com
ਵੈੱਬਸਾਈਟ :- punjabipedia.org