Application form for seeking Information under The Right Information Act, 2005

     
  ਕੈਂਪਸ ਟੈਲੀਫ਼ੋਨ ਡਾਇਰੈਕਟਰੀ
  ਪ੍ਰੋਫੈੱਸ਼ਨਲ ਸੂਚਨਾ ਪੁਸਤਕ 2007-2008
  ਯੂਨੀਵਰਸਿਟੀ ਅਫ਼ਸਰ
  ਸਬੰਧਿਤ ਕਾਲਜ
  ਪੀਐਚ. ਡੀ ਆਧਿਆਦੇਸ਼
  ਯੂਨੀਵਰਸਿਟੀ ਪਰੀਖਿਆਂ ਰਿਜ਼ਲਟ /ਡੇਟ-ਸ਼ੀਟ/ ਫ਼ਾਰਮ  
  ਯੂਨੀਵਰਸਿਟੀ ਪੁੱਛ-ਗਿੱਛ ਅਤੇ ਸੂਚਨਾ ਕੇਂਦਰ
  ਡਾਊਨਲੋਡ ਸੈਂਟਰ

 

 

ਰਾਈਟ ਟੂ ਇਨਫਰਮੇਸ਼ਨ ਐਕਟ-2005

 

 

ਨੰ: 696/ਆਰ.ਟੀ.ਆਈ.ਸੈਲ 
ਮਿਤੀ 31-8-07

ਨੋਟੀਫਿਕੇਸ਼ਨ

   ਰਾਈਟ ਟੂ ਇਨਫਰਮੇਸ਼ਨ ਐਕਟ-2005 ਦੇ ਅਧੀਨ ਹੇਠ ਲਿਖੇ ਅਧਿਕਾਰੀ ਸੰਬੰਧਿਤ ਅਥਾਰਟੀ ਵਜੋਂ ਕੰਮ ਕਰਨਗੇ:-

1) ਵਾਈਸ-ਚਾਂਸਲਰ ਸਾਹਿਬ   Applied Authority- ਅਪੀਲ

2) ਡੀਨ, ਅਕਾਦਮਿਕ ਮਾਮਲੇ ਲੋਕ ਸੂਚਨਾਂ ਅਫ਼ਸਰ - ਸਾਰੇ ਅਧਿਆਪਨ, ਇਮਤਿਹਾਨਾਂ
ਅਤੇ ਸਾਰੇ ਖੋਜ ਸਬੰਧੀ ਮਾਮਲਿਆ ਬਾਰੇ ਜਾਣਕਾਰੀ ਦੇਣਗੇ।

3) ਰਜਿਸਟਰਾਰ ਲੋਕ ਸੂਚਨਾਂ ਅਫ਼ਸਰ - ਐਡਮੀਨਿਟਰੇਸ਼ਨ ਅਤੇ ਵਿਤੀ ਮਾਮਲਿਆ ਬਾਰੇ।

4) ਡੀਨ, ਕਾਲਜ਼ਿਜ ਲੋਕ ਸੂਚਨਾਂ ਅਫ਼ਸਰ - ਬਾਕੀ ਰਹਿੰਦੇ ਸਾਰੇ ਮਾਮਲਿਆ ਵਿਕਾਸ ਕੌਂਸਿਲ ਬਾਰੇ।

ਯੂਨੀਵਰਸਿਟੀ ਵਲੋਂ ਰਾਈਟ ਟੂ ਇਨਫਰਮੇਸ਼ਨ ਐਕਟ ਨੂੰ ਸੰਚਾਰੂ ਢੰਗ ਨਾਲ ਲਾਗੂ ਕਰਨ ਲਈ ਰਾਈਟ ਟੂ ਇਨਫਰਮੇਸ਼ਨ ਸੈਲ ਖੋਲ੍ਹਿਆ ਗਿਆ ਹੈ ਜੋ ਕਿ ਯੂਨੀਵਰਸਿਟੀ ਦੀ ਮੇਨ ਲਾਇਬ੍ਰੇਰੀ ਨੇੜੇ ਭਗਵਾਨ ਦਾਸ ਦੀ ਕਨਟੀਨ ਉਤੇ ਸਥਿਤ ਹੈ। ਡਾ. ਗੁਰਚਰਨ ਸਿੰਘ, ਰੀਡਰ, ਪੰਜਾਬ ਸਕੂਲ ਆਫ ਮੈਨੇਜਮੈਟ ਨੂੰ ਇਸ ਸੈਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਸੈਲ ਦਾ ਫੋਨ ਨੰ: 0175-3046332 ਹੈ।

1) ਇਸ ਐਕਟ ਅਧੀਨ ਬਿਨੈਕਾਰ ਨੂੰ ਸੂਚਨਾ ਪ੍ਰਾਪਤ ਕਰਨ ਲਈ ਪ੍ਰਫੋਰਮਾ ਭਰਨਾ ਪਵੇਗਾ ਜੋ ਵੈਬਸਾਈਟ ਤੋਂ ਵੀ (download) ਕੀਤਾ ਜਾ ਸਕਦਾ ਹੈ।
ਇਹ ਪ੍ਰਫੋਰਮਾ ਆਰ.ਟੀ.ਆਈ. ਸੈਲ ਵਿਖੇ ਵੀ ਉਪਲਬੱਧ ਹੈ ਜੋ ਬਗੈਰ ਫੀਸ ਪ੍ਰਾਪਤ ਕੀਤਾ ਜਾ ਸਕਦਾ ਹੈ।

2) ਅਰਜੀ ਫੀਸ 10/- ਰੁਪਏ ਹੈ, ਜੋ ਕਿ ਯੂਨੀਵਰਸਿਟੀ ਕੈਸ਼ੀਅਰ ਕੋਲ ਕੈਸ਼ ਦੇ ਰੂਪ ਵਿਚ ਜਾਂ ਬੈਕ ਡਰਾਫਟ/ ਆਈ.ਪੀ.ਓ ਜੋ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਾਂ ਹੋਵੇਗਾ ਦੇ ਰੂਪ ਵਿਚ ਜਮ੍ਹਾਂ ਕਰਵਾਈ ਜਾ ਸਕਦੀ ਹੈ। ਮੰਗੀ ਗਈ ਸੂਚਨਾ ਲਈ ਵਾਧੂ ਫੀਸ 2/- ਰੁਪਏ ਪ੍ਰਤੀ ਪੰਨਾ ਹੋਵੇਗੀ।