ਯੂਨੀਵਰਸਿਟੀ ਕੰਪਿਊਟਰ ਸੈਂਟਰ
ਪੰਜਾਬੀ ਯੂਨੀਵਰਸਿਟੀ ਪਟਿਆਲਾ


ਐਨੋਟਿਡ ਪ੍ਰੋਫਾਈਲ ਆਫ ਯੂਨੀਵਰਸਿਟੀ ਕੰਪਿਊਟਰ ਸੈਂਟਰ

       ਯੂਨੀਵਰਸਿਟੀ ਕੰਪਿਊਟਰ ਸੈਂਟਰ ਇਕ ਮੁੱਖ ਸਹੂਲਤ ਹੈ ਜੋ ਸਮੁੱਚੀ ਯੂਨੀਵਰਸਿਟੀ ਦੀਆਂ ਲੋੜਾਂ ਪੂਰੀਆਂ ਕਰਦਾ ਹੈਇਹ ਸਿਰਫ ਯੂਨੀਵਰਸਿਟੀ ਦੀਆਂ ਹੀ ਨਹੀਂ ਸਗੋਂ ਇਸ ਨਾਲ ਜੁੜੇ ਹੋਏ ਕਾਲਜਾਂ ਲਈ ਵੀ ਇਕ ਸਰੋਤ ਕੇਂਦਰ ਵਜੋਂ ਕੰਮ ਕਰਦਾ ਹੈਇਸ ਕੇਂਦਰ ਦੀ ਸਥਾਪਨਾ ਯੂਨੀਵਰਸਿਟੀ ਨੂੰ ਕੰਪਿਊਟਰੀ ਸੁਵਿਧਾਵਾਂ ਪ੍ਰਦਾਨ ਕਰਨ ਅਤੇ ਇਸ ਦੀਆਂ ਵੱਖ-ਵੱਖ ਪ੍ਰਬੰਧਕੀ ਗਤੀਵਿਧੀਆਂ ਦਾ ਕੰਪਿਊਟਰੀਕਰਨ ਕਰਨ ਹਿੱਤ 1986 ਵਿਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੇ ਸਹਿਯੋਗ ਨਾਲ ਕੀਤੀ ਗਈ

        ਇਹ ਕੇਂਦਰ ਕੰਪਿਊਟਰ ਸਿਸਟਮ, ਇੰਟਰਨੈੱਟ ਸਹੂਲਤ, ਕੈਂਪਸ ਵਿਚ ਨੈਟੱਵਰਕ, ਅਤੇ ਮਾਨਵ ਸੰਸਾਧਨਾ ਵਜੋਂ ਇਸ ਖੇਤਰ ਵਿਚ ਉਤੱਮ ਢਾਂਚਾਗਤ ਸਹੂਲਤਾਂ ਪ੍ਰਦਾਨ ਕਰਨ ਦਾ ਦਾਅਵਾ ਕਰਦਾ ਹੈ।

        ਕੰਪਿਊਟਰ ਸੈਂਟਰ ਕੋਲ ਵੱਡੀ ਗਿਣਤੀ ਵਿਚ ਨਿੱਜੀ ਕੰਪਿਊਟਰ, ਸਰਵਰ, ਪ੍ਰਿੰਟਰਜ਼, ਪਲਾਟਰਜ਼, ਸਕੈਨਰਜ਼, ਮਲਟੀਮੀਡੀਆ ਉਪਕਰਣ, ਪ੍ਰਬੰਧਕੀ ਅਤੇ ਅਣਪ੍ਰਬੰਧਕੀ ਸਵਿੱਚਾਂ ਦਾ ਪ੍ਰਬੰਧ ਹੈ।

        ਯੂਨੀਵਰਸਿਟੀ ਕੰਪਿਊਟਰ ਸੈਂਟਰ ਯੂਨੀਵਰਸਿਟੀ ਫੈਕਲਟੀਆਂ ਨੂੰ ਕਈ ਸੇਵਾਵਾਂ ਪ੍ਰਦਾਨ ਕਰਦਾ ਹੈ। ਇਹ ਕੰਪਿਊਟਿੰਗ ਸਹੂਲਤਾਂ, ਇੰਟਰਨੈਟ ਸੇਵਾਵਾਂ, ਈ-ਮੇਲ ਸੇਵਾਵਾਂ, ਸੂਚਨਾ ਤਕਨਾਲੋਜੀ ਦੀ ਸਿਖਲਾਈ ਅਤੇ ਸੂਚਨਾਵਾਂ ਯੂਨੀਵਰਸਿਟੀ ਵੈਬਸਾਈਟ ਰਾਹੀਂ ਉਪਲਬਧ ਕਰਵਾਈਆਂ ਜਾਂਦੀਆਂ ਹਨ। ਵੱਡੇ ਪੱਧਰ 'ਤੇ ਇਹ ਸੈਂਟਰ ਕੰਪਿਊਟਰ ਵਰਤੋਂ ਦੀ ਸਹੂਲਤ ਸਕਾਲਰਾਂ ਅਤੇ ਅਧਿਆਪਕ ਫ਼ੈਕਲਟੀ ਲਈ ਮੁਫ਼ਤ ਪ੍ਰਦਾਨ ਕਰਦਾ ਹੈ।

        ਯੂਨੀਵਰਸਿਟੀ ਕੰਪਿਊਟਰ ਸੈਂਟਰ ਯੂਨੀਵਰਸਿਟੀ ਦੇ ਲੋਕਲ ਖੇਤਰ ਵਿਚ ਵੀ ਨੈੱਟਵਰਕ ਦੀ ਸਹੂਲਤ ਪ੍ਰਦਾਨ ਕਰਦਾ ਹੈ। ਯੂਨੀਵਰਸਿਟੀ ਦੇ ਬਹੁਤ ਸਾਰੇ ਵਿਭਾਗਾਂ ਜਿਵੇਂ ਫਿਜ਼ਿਕਸ, ਮੈਥੇਮੈਟਿਕਸ, ਮੈਨੇਜਮੈਂਟ, ਇਕਨਾਮਿਕਸ, ਜਰਨਲਿਜ਼ਮ ਆਦਿ ਕੋਲ ਆਪਣੀਆਂ ਕੰਪਿਊਟਰ ਲਬਾਟਰੀਜ਼ ਹਨ। ਕੈਮਿਸਟਰੀ ਵਿਭਾਗ ਵਿਚਲੀ ਨੋਡਲ ਲੈਬ ਜਿਸ ਕੋਲ ਬਹੁਤ ਪ੍ਰਭਾਵਸ਼ਾਲੀ ਕੰਪਿਊਟਰ ਸ਼ਾਖਾ ਹੈ ਜੋ ਕਿ ਲੋਕਲ ਏਰੀਆਂ ਨੈੱਟਵਰਕ (ਐਲ ਏ ਐਨ) ਨਾਲ ਜੁੜਿਆ ਹੋਇਆ ਹੈ। ਇਹ ਅੱਧੀ ਦਰਜਨ ਵਿਭਾਗਾਂ ਅਤੇ ਸੈਂਟਰਲ ਲਾਇਬ੍ਰੇਰੀ ਦੀਆਂ ਲੋੜਾਂ ਦੀ ਦੇਖਭਾਲ ਕਰਦਾ ਹੈ। ਕੰਪਿਊਟਰ ਸੈਂਟਰ ਇਸ ਐਲ.ਏ.ਐਨ ਰਾਹੀਂ ਇੰਟਰਨੈੱਟ ਅਤੇ ਈ-ਮੇਲ ਸੁਵਿਧਾਵਾਂ ਇਨ੍ਹਾਂ ਲੈਬਾਟਰੀਆਂ ਨੂੰ ਪ੍ਰਦਾਨ ਕਰਵਾਉਂਦਾ ਹੈ। ਇਸ ਨਾਲ 45 ਤੋਂ ਵੱਧ ਵਿਭਾਗ ਜੁੜੇ ਹੋਏ ਹਨ। ਹੁਣੇ ਹੀ ਫਿਜਿਕਸ, ਕੈਮਿਸਟਰੀ, ਬਾਟਨੀ, ਨਿਊਕਲੀਅਰ ਸਾਇੰਸ, ਜ਼ੁਆਲੋਜੀ, ਅਤੇ ਬਾਇਓਲੋਜੀ ਅਦਿ ਵਿਭਾਗਾਂ ਦੀਆਂ ਲੈਬਾਟਰੀਆਂ ਨੂੰ ਭਰਪੂਰ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਆਰਟਸ ਖੰਡ ਨੂੰ ਵੀ ਸੰਘਣੇ ਕੇਬਲ ਨੱਟਵਰਕ ਨਾਲ ਜੋੜਨ ਦੀ ਪ੍ਰਕਿਰਿਆ ਚੱਲ ਰਹੀ ਹੈ। ਕੰਪਿਊਟਰ ਸੈਂਟਰ ਈ-ਮੇਲ ਅਤੇ ਡੀ.ਐਨ.ਐਸ ਸੇਵਾਵਾਂ ਉਪਲਬਧਾ ਕਰਾ ਰਿਹਾ ਹੈ। ਇਸ ਮੇਲ ਸਰਵਰ ਰਾਹੀਂ ਯੂਨੀਵਰਸਿਟੀ ਦੇ ਆਪਣੇ ਨਿੱਜੀ ਪੱਧਰ ਦੇ 300 ਦੇ ਲਗਭਗ ਈ-ਮੇਲ ਖਾਤੇ ਵੱਖ-ਵੱਖ ਵਿਭਾਗਾਂ ਅਤੇ ਕਰਮਚਾਰੀਆਂ ਨੂੰ ਅਲਾਟ ਕੀਤੇ ਗਏ ਹਨ।

        ਹੁਣੇ ਹੀ ਯੂਨੀਵਰਸਿਟੀ ਨੇ 10 ਐਮ ਬੀ ਪੀ ਐਸ ਪ੍ਰੀਖਣ ਲਈ ਅਤੇ ਯੂਨੀਵਰਸਿਟੀ ਦੇ ਕੈਂਪਸ ਨਾਲ, ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਫ਼ਾਰ ਤਕਨਾਲੋਜੀ ਅਤੇ ਮੈਨੇਜਮੈਂਟ ਮੋਹਾਲੀ ਅਤੇ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਨੂੰ ਇੰਟਰਨੈਂਟ ਨਾਲ ਜੋੜਨ ਦਾ ਫੈਸਲਾ ਲਿਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਟੀਕਲ ਫਾਈਬਰ ਬੈਕਬੋਨ ਅਤੇ ਰੇਡੀਓ ਮੋਡਮਜ਼ ਰਾਹੀਂ ਇੰਟਰਨੈਂਟ ਕੁਨੈਕਸਨ ਕਰੇਗੀ। ਤਲਵੰਡੀ ਸਾਬੋ ਵਿਖੇ ਰੇਡੀਓ ਮੋਡਮਜ਼ ਬਠਿੰਡਾ ਰਾਹੀਂ ਇੰਟਰਨੈੱਟ ਸਥਾਪਤ ਕੀਤਾ ਜਾਵੇਗਾ।

        ਕੰਪਿਊਟਰ ਕੇਂਦਰ ਆਪਣੀ ਵੈਬਸਾਈਟ www.punjabiuniversity.ac.in ਸੁਨਿਯਮਤ ਚਲਾ ਰਿਹਾ ਹੈ। ਵੈਬਸਾਈਟ ਯੂਨੀਵਰਸਿਟੀ ਸਬੰਧੀ ਅਜਿਹੀ ਬਹੁਮੁੱਲੀ ਜਾਣਕਾਰੀ ਪ੍ਰਦਾਨ ਕਰਦੀ ਹੈ ਜੋ ਨਾ ਸਿਰਫ ਯੂਨੀਵਰਸਿਟੀ ਕਮਿਊਨਿਟੀ ਲਈ ਸਗੋਂ ਇਸਤੋਂ ਬਾਹਰਲੇ ਸਮੁੱਚੇ ਸੰਸਾਰ ਲਈ ਵੀ ਫਾਇਦੇਮੰਦ ਹੈ। ਯੂਨੀਵਰਸਿਟੀ ਵੈਬਸਾਈਟ ਦੇ 800 ਪੰਨੇ ਹਨ ਜੋ ਜ਼ਰੂਰੀ ਜਾਣਕਾਰੀ ਨਾਲ ਭਰੇ ਹਨ। ਇਸ ਵਿਚ ਯੂਨੀਵਰਸਿਟੀ ਬਾਰੇ ਜਾਣਕਾਰੀ ਅਤੇ ਪ੍ਰੀਖਿਆ ਨਤੀਜਿਆਂ ਬਾਰੇ ਜਾਣਕਾਰੀ ਹੈ। ਰੈਗੂਲਰ ਪ੍ਰੀਖਿਆਵਾਂ ਅਤੇ ਪ੍ਰਵੇਸ਼ ਪ੍ਰੀਖਿਆ ਦੇ ਨਤੀਜੇ ਯੂਨੀਵਰਸਿਟੀ ਵੈਬਸਾਈਟ 'ਤੇ ਪ੍ਰਾਪਤ ਹੁੰਦੇ ਹਨ। ਇਹ ਨਤੀਜੇ ਰੋਲ ਨੰਬਰ ਅਤੇ ਨਾਮ ਰਾਹੀਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਨਾਲ ਸਮੇਂ ਸਿਰ ਨਤੀਜੇ ਪ੍ਰਾਪਤ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਔਖਿਆਈਆਂ ਤੋਂ ਵੀ ਰਾਹਤ ਮਿਲ ਜਾਂਦੀ ਹੈ।

        ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸਹਿਯੋਗ ਨਾਲ ਇਕ ਰਾਖਵੀਂ ਇੰਟਰਨੈਟ ਐਕਸੈਸ ਲੈਬ 20 ਕੰਪਿਊਟਰਾਂ ਦੀ ਸਹੂਲਤ ਵਾਲੀ ਸਥਾਪਤ ਕੀਤੀ ਗਈ ਹੈ। ਇਹ ਇੰਟਰਨੈਟ ਸਹੂਲਤ ਬੜੇ ਹੀ ਸਹੀ ਰੇਟਾਂ 'ਤੇ ਸੇਵਾਵਾ' ਪ੍ਰਦਾਨ ਕਰਦੀ ਹੈ। ਇਹ ਲੈਬ ਸ਼ਾਮ ਨੂੰ 2 ਵਜੇ ਤੋਂ 10 ਵਜੇ ਤੱਕ ਸਾਰੇ ਦਿਨਾਂ ਵਿਚ ਸਿਰਫ ਐਤਵਾਰ ਨੂੰ ਛੱਡ ਕੇ ਖੁੱਲਦੀ ਹੈ।

        ਚਾਰ ਨੋਡਲ ਲੈਬ ਜਿਸ ਵਿਚ 15 ਪੈਂਟੀਅਮ-IV ਕੰਪਿਊਟਰ, ਇਕ ਸਰਵਰ, ਡੀ.ਐਨ.ਪੀ. ਅਤੇ ਲੇਜ਼ਰ ਪ੍ਰਿੰਟਰ ਕਾਮਰਸ ਵਿਭਾਗ ਵਿਚ ਸੈਟ ਕੀਤੇ ਗਏ ਹਨ।

               ਯੂਨੀਵਰਸਿਟੀ ਵੱਡੇ ਪੱਧਰ 'ਤੇ ਢਾਂਚਾਗਤ ਸਹੂਲਤਾਂ ਕੰਪਿਊਟਰ ਖੇਤਰ ਵਿਚ ਪ੍ਰਦਾਨ ਕਰਨ ਲਈ ਅਤੇ ਇਸ ਦਾ ਆਧੁਨਿਕੀਕਰਨ ਕਰਨ ਲਈ ਵੱਡਾ ਹੰਭਲਾ ਮਾਰ ਰਹੀ ਹੈ।

 

 

ਡਾਇਰੈਕਟਰ

1.   ਡਾ. ਕਵਲਜੀਤ ਸਿੰਘ

        ਐਮ.ਸੀ.ਏ., ਪੀਐਚ.ਡੀ.

ਸਿਸਟਮ ਅਫ਼ਸਰ

1.  ਜਗਮੋਹਨ ਸਿੰਘ ਜੁਨੇਜਾ

        ਐਮ.ਐਸਸੀ., ਐਮ.ਫਿਲ.

2.  ਸ੍ਰੀ ਅਜੀਤ ਸਿੰਘ ਵਿਰਕ

        ਐਮ.ਐਸਸੀ., ਪੀ.ਜੀ.ਡੀ.(ਕੰਪਿਊਟਰ ਸਾਇੰਸ)

3.  ਸ੍ਰੀ ਹਰਮਿੰਦਰ ਪਾਲ ਸਿੰਘ

        ਬੀ.ਟੈਕ.(ਆਈ.ਟੀ)