 |
ਪੰਜਾਬੀ ਯੂਨੀਵਰਸਿਟੀ, ਪਟਿਆਲਾ, ਉੱਤਰੀ ਭਾਰਤ ਦੀਆਂ ਉੱਚ-ਸਿੱਖਿਆ ਸੰਸਥਾਵਾਂ ਵਿਚੋਂ
ਪ੍ਰਮੁੱਖ ਹੈ। ਇਸ ਦੀ ਸਥਾਪਨਾ 30 ਅਪ੍ਰੈਲ, 1962 ਪੰਜਾਬੀ ਯੂਨੀਵਰਸਿਟੀ ਐਕਟ, 1961 ਅਧੀਨ ਕੀਤੀ
ਗਈ। ਇਜ਼ਰਾਇਲ ਦੀ ਹੀਬਰੂ ਯੂਨੀਵਰਸਿਟੀ ਤੋਂ ਬਾਅਦ ਇਹ ਇੱਕੋ-ਇੱਕ ਯੂਨੀਵਰਸਿਟੀ ਹੈ ਜੋ ਕਿਸੇ ਭਾਸ਼ਾ
ਦੇ ਨਾਂ ਤੇ ਸਥਾਪਿਤ ਕੀਤੀ ਗਈ। ਭਾਵੇਂ ਸ਼ੁਰੂ ਵਿਚ ਯੂਨੀਵਰਸਿਟੀ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ ਦੀ
ਉੱਨਤੀ ਅਤੇ ਸਰਬਪੱਖੀ ਵਿਕਾਸ ਕਰਨਾ ਸੀ, ਪਰ ਸਹਿਜੇ-ਸਹਿਜੇ ਇਸ ਦਾ ਘੇਰਾ ਵਿਸ਼ਾਲ ਹੁੰਦਾ ਗਿਆ ਅਤੇ
ਇਹ ਇੱਕ ਬਹੁ-ਪੱਖੀ ਅਤੇ ਬਹੁ-ਫ਼ੈਕਲਟੀ ਵਾਲੇ ਵਿਸ਼ਾਲ ਵਿਦਿਅਕ ਅਦਾਰੇ ਦਾ ਰੂਪ ਧਾਰਨ ਕਰ ਗਈ ਹੈ ਜਿਸ
ਵਿਚ ਇਸ ਸਮੇਂ 65 ਤੋਂ ਵੱਧ ਅਧਿਆਪਨ ਤੇ ਖੋਜ ਵਿਭਾਗ ਹਨ। |